ਧਨਾਸਰੀ ਮਹਲਾ ੪ ਘਰੁ ੧ ਚਉਪਦੇ ॥
dhanaasaree mahalaa 4 ghar 1 chaupade | Ang 666
Sant Singh KhalsaDhanaasaree, Fourth Mehl, First House, Chau-Padhay:
Manmohan SinghDhanasri 4th Guru. Chaupadas.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।ਪਦ ਅਰਥ ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ।
SikhNet (Spanish)Dhanasri, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 666
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਜੋ ਹਰਿ ਸੇਵਹਿ ਸੰਤ ਭਗਤ; ਤਿਨ ਕੇ ਸਭਿ ਪਾਪ ਨਿਵਾਰੀ ॥
jo har seveh sant bhagat; tin ke sabh paap nivaaree | Ang 666
Sant Singh KhalsaThose Saints and devotees who serve the Lord have all their sins washed away.
Manmohan SinghO God, the saints and devotees who serve Thee, all their sins Thou washest off.
Manmohan Singh (Punjabi)ਹੇ ਹਰੀ! ਸਾਧੂ ਤੇ ਸ਼ਰਧਾਲੂ ਜੋ ਤੇਰੀ ਘਾਲ ਕਮਾਉਂਦੇ ਹਨ, ਤੂੰ ਉਹਨਾਂ ਦੇ ਸਾਰੇ ਪਾਪ ਧੋ ਸੁੱਟਦਾ ਹੈਂ।
Fareedkot Teekaਹੇ ਹਰੀ! ਜੋ ਸੰਤ ਭਗਤਿ ਤੁਝਕੌ ਸੇਵਤੇ ਹੈਂ, ਤਿਨੋਂ ਕੇ ਸਭ ਪਾਪੋਂ ਕੀ ਪੰਗਤੀ ਤੁਮਨੇ ਆਪ ਹੀ ਨਿਵਾਰੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਜੇਹੜੇ ਸੰਤ ਜੇਹੜੇ ਭਗਤ ਤੇਰਾ ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਦੂਰ ਕਰਨ ਵਾਲਾ ਹੈਂ।ਪਦ ਅਰਥ ਸੇਵਹਿ = ਸੇਂਵਦੇ ਹਨ, ਸਿਮਰਦੇ ਹਨ। ਸਭਿ = ਸਾਰੇ। ਨਿਵਾਰੀ = ਦੂਰ ਕਰਨ ਵਾਲਾ।
SikhNet (Spanish)Hay un sólo Dios. Por la Gracia del Verdadero Guru Él es obtenido. Oh Dios, a los Divinos y a los Devotos que Te sirven, a ellos les has lavado todos sus errores.
ਹਮ ਊਪਰਿ ਕਿਰਪਾ ਕਰਿ ਸੁਆਮੀ; ਰਖੁ ਸੰਗਤਿ. ਤੁਮ ਜੁ ਪਿਆਰੀ ॥੧॥
ham aoopar kirapaa kar suaamee; rakh sangat. tum ju piaaree |1| Ang 666
Sant Singh KhalsaHave Mercy on me, O Lord and Master, and keep me in the Sangat, the Congregation that You love. ||1||
Manmohan SinghTake pity on me, O Lord and keep me in the society, that is dear to Thee.
Manmohan Singh (Punjabi)ਮੇਰੇ ਉਤੇ ਰਹਿਮਤ ਧਾਰ, ਹੇ ਠਾਕੁਰ ਅਤੇ ਮੈਨੂੰ ਉਸ ਸਭਾ ਅੰਦਰ ਰੱਖ ਜਿਹੜੀ ਮਿੱਠੜੀ ਲੱਗਦੀ ਹੈ।
Fareedkot Teekaਤਾਂ ਤੇ ਅਬ ਹਮਾਰੇ ਪਰ ਬੀ ਹੇ ਸ੍ਵਾਮੀ! ਤੂੰ ਕ੍ਰਿਪਾ ਕਰ, ਜੋ ਸਾਧ ਸੰਗਤ ਤੁਮ ਕੋ ਪਿਆਰੀ ਹੈ, ਤਿਸੀ ਸਾਥ ਮੁਝ ਕੋ ਰਖੋ, ਭਾਵ ਸੇ ਸਦਾ ਸੰਗਤਿ ਮੇਂ ਰਹੀਏ॥੧॥
Prof. Sahib Singhਹੇ ਮਾਲਕ-ਪ੍ਰਭੂ! ਸਾਡੇ ਉੱਤੇ ਭੀ ਮੇਹਰ ਕਰ, (ਸਾਨੂੰ ਉਸ) ਸਾਧ ਸੰਗਤਿ ਵਿਚ ਰੱਖ ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ॥੧॥ਪਦ ਅਰਥ ਸੁਆਮੀ = ਹੇ ਮਾਲਕ ਪ੍ਰਭੂ! ਤੁਮ ਜੁ ਪਿਆਰੀ = ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ॥੧॥
SikhNet (Spanish)Ten Misericordia de mí, oh Señor y consérvame en esa Sociedad en la cual Estás. (1)
ਹਰਿ ਗੁਣ ਕਹਿ. ਨ ਸਕਉ; ਬਨਵਾਰੀ ॥
har gun keh. na skau; banavaaree | Ang 666
Sant Singh KhalsaI cannot even speak the Praises of the Lord, the Gardener of the world.
Manmohan SinghI cannot narrate the praise of God, the Gardener of the world forest.
Manmohan Singh (Punjabi)ਜਗਤ ਜੰਗਲ ਦੇ ਮਾਲੀ ਵਾਹਿਗੁਰੂ ਦੀ ਕੀਰਤੀ ਮੈਂ ਵਰਣਨ ਨਹੀਂ ਕਰ ਸਕਦਾ।
Fareedkot Teekaਹੇ ਹਰੀ ਬਨਵਾਰੀ! ਤੇਰੇ ਗੁਣਾਂ ਕੋ ਮੈਂ ਉਚਾਰਨ ਨਹੀਂ ਕਰ ਸਕਤਾ ਹੂੰ, ਭਾਵ ਸੇ ਤੇਰੇ ਗੁਣ ਬਿਅੰਤ ਹੈਂ॥
Prof. Sahib Singhਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ।ਪਦ ਅਰਥ ਕਹਿ ਨ ਸਕਉ = ਕਹਿ ਨ ਸਕਉਂ, ਮੈਂ ਬਿਆਨ ਨਹੀਂ ਕਰ ਸਕਦਾ। ਬਨਵਾਰੀ = {वनमालिन् = ਜੰਗਲੀ ਫੁੱਲਾਂ ਦੀ ਮਾਲਾ ਪਹਿਨੀ ਰੱਖਣ ਵਾਲਾ, ਕ੍ਰਿਸ਼ਨ} ਹੇ ਪਰਮਾਤਮਾ!
SikhNet (Spanish)No tengo capacidad de narrar la Maravilla que es la Alabanza de Dios, el Jardinero del bosque del mundo.
ਹਮ ਪਾਪੀ ਪਾਥਰ ਨੀਰਿ ਡੁਬਤ; ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥
ham paapee paathar neer ddubat; kar kirapaa paakhan ham taaree | rahaau | Ang 666
Sant Singh KhalsaWe are sinners, sinking like stones in water; grant Your Grace, and carry us stones across. ||Pause||
Manmohan SinghWe, the sinners, are sinking in water, like stones. Be merciful and ferry us, the stones, across. Pause.
Manmohan Singh (Punjabi)ਅਸੀਂ ਗੁਨਾਹਗਾਰ ਪੱਥਰ ਦੀ ਨਿਆਈਂ, ਪਾਣੀ ਵਿੱਚ ਡੁੱਬ ਰਹੇ ਹਾਂ। ਮਿਹਰ ਧਾਰ ਤੇ ਸਾਡਾ, ਪੱਥਰਾਂ ਦਾ, ਪਾਰ ਉਤਾਰਾ ਕਰ ਦੇ। ਠਹਿਰਾਓ।
Fareedkot Teekaਤਾਂ ਤੇ ਹਮ ਪਾਪੀ ਜੀਵ ਪਾਥਰਵਤ ਕਠੋਰ ਰਿਦੇ ਵਾਲੇ ਵਿਸ਼ਿਅਹੁੰ ਰੂਪੀ ਜਲ ਮੇਂ ਡੂਬ ਰਹੇ ਹੈਂ, ਤੁਮ ਅਪਨੀ ਕ੍ਰਿਪਾ ਕਰ ਕੇ ਹਮ (ਪਾਖਣ) ਪਾਥਰੋਂ ਕੋ ਤਾਰੀਏ॥ ਰਹਾਉ ॥
Prof. Sahib Singhਅਸੀਂ ਜੀਵ ਪਾਪੀ ਹਾਂ, ਪਾਪਾਂ ਵਿਚ ਡੁੱਬੇ ਰਹਿੰਦੇ ਹਾਂ, ਜਿਵੇਂ ਪੱਥਰ ਪਾਣੀ ਵਿਚ ਡੁੱਬੇ ਰਹਿੰਦੇ ਹਨ। ਮੇਹਰ ਕਰ, ਸਾਨੂੰ ਪੱਥਰਾਂ (ਪੱਥਰ-ਦਿਲਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ਰਹਾਉ॥ਪਦ ਅਰਥ ਨੀਰਿ = ਪਾਣੀ ਵਿਚ। ਪਾਖਣ = ਪੱਥਰ ॥ਰਹਾਉ॥
SikhNet (Spanish)Yo, que soy un malvado, me hundo como una piedra en el agua. Ten Misericordia de mí y llévame a través de este terrible océano. Ten Misericordia de mí, aunque sea esa piedra. (Pausa)
ਜਨਮ ਜਨਮ ਕੇ ਲਾਗੇ ਬਿਖੁ ਮੋਰਚਾ; ਲਗਿ ਸੰਗਤਿ ਸਾਧ ਸਵਾਰੀ ॥
janam janam ke laage bikh morachaa; lag sangat saadh savaaree | Ang 666
Sant Singh KhalsaThe rust of poison and corruption from countless incarnations sticks to us; joining the Saadh Sangat, the Company of the Holy, it is cleaned away.
Manmohan SinghThe rust of the poisonous sins of many births sticks to us; joining the society of saints, it is so thoroughly fled away,
Manmohan Singh (Punjabi)ਅਨੇਕਾਂ ਜਨਮਾਂ ਦੇ ਪਾਪਾਂ ਦਾ ਜੰਗਾਲ ਸਾਨੂੰ ਲੱਗਾ ਹੋਇਆ ਸੀ, ਸਤਿਸੰਗਤ ਨਾਲ ਜੁੜਨ ਦੁਆਰਾ ਇਹ ਐਉਂ ਲਹਿ ਗਿਆ ਹੈ,
Fareedkot Teekaਜਨਮ ਜਨਮਾਂਤ੍ਰੋਂ ਕਾ ਜੋ ਵਿਸ਼ੇ ਰੂਪ (ਮੋਰਚਾ) ਜੰਗਾਲ ਜੀਵੋਂ ਕੀ ਬੁਧੀ ਲਾਗ ਰਹਾ ਥਾ, ਤਿਨੋਂ ਕੇ ਬੀਚ ਸੇ ਜੋ ਸੰਤੋਂ ਕੀ ਸੰਗਤ ਮੇਂ ਮਿਲੇ ਹੈਂ, ਤਿਨੋਂ ਕੀ ਬੁਧੀ ਤੈਨੇ ਸਵਾਰੀ ਹੈ ਭਾਵ ਜੰਗਾਲ ਤੇ ਰਹਤ ਕਰਾ ਹੈ॥
Prof. Sahib Singhਹੇ ਭਾਈ! ਜੀਵਾਂ ਦੇ ਅਨੇਕਾਂ ਜਨਮਾਂ ਦੇ ਚੰਬੜੇ ਹੋਏ ਪਾਪਾਂ ਦਾ ਜ਼ਹਰ ਪਾਪਾਂ ਦਾ ਜੰਗਾਲ ਸਾਧ ਸੰਗਤਿ ਦੀ ਸਰਨ ਪੈ ਕੇ ਇਵੇਂ ਸੋਧਿਆ ਜਾਂਦਾ ਹੈ,ਪਦ ਅਰਥ ਬਿਖੁ = ਜ਼ਹਰ। ਮੋਰਚਾ = ਜੰਗਾਲ। ਸਵਾਰੀ = ਸ੍ਵੱਛ ਹੋ ਜਾਂਦੀ ਹੈ।
SikhNet (Spanish)La oxidación que ha sufrido mi Alma a causa de los errores cometidos a través de todas mis encarnaciones, es un cochambre que no puedo limpiar,
ਜਿਉ ਕੰਚਨੁ. ਬੈਸੰਤਰਿ ਤਾਇਓ; ਮਲੁ ਕਾਟੀ ਕਟਿਤ ਉਤਾਰੀ ॥੨॥
jiau kanchan. baisantar taaeo; mal kaattee kattit utaaree |2| Ang 666
Sant Singh KhalsaIt is just like gold, which is heated in the fire, to remove the impurities from it. ||2||
Manmohan Singhas the impurity of gold is completely removed and eliminated by heating it in the fire.
Manmohan Singh (Punjabi)ਜਿਸ ਤਰ੍ਹਾਂ ਅੱਗ ਵਿੱਚ ਤੱਤਾ ਕਰਨ ਨਾਲ ਸੋਨੇ ਦੀ ਮੈਲ ਪੂਰੀ ਤਰ੍ਹਾਂ ਲਹਿ ਅਤੇ ਉਤਰ ਜਾਂਦੀ ਹੈ।
Fareedkot Teekaਸੋ ਐਸੇ ਸੁਧ ਹੂਏ ਹੈਂ ਜਿਸ ਪ੍ਰਕਾਰ (ਕੰਚਨੁ) ਸੁਵਰਨ ਅਗਨੀ ਮੇਂ ਤਪਾਇਆ ਹੂਆ ਸੁਧ ਹੋਤਾ ਹੈ। ਤੈਸੇ ਸੁਵਰਨ ਵਤ ਜਗਿਆਸੀ ਕੋ ਜਬ ਗਿਆਨ ਰੂਪੀ ਬੈਸੰਤਰ ਮੇਂ ਸਤਿਗੁਰੋਂ ਨੇ ਤਾਇਆ ਤਬ ਰਾਗ ਦ੍ਵੈਸ਼ ਰੂਪੀ ਮਲ ਰਿਦੇ ਕੋ ਜੋ ਕਾਟਤੀ ਥੀ, ਤਿਸ ਕੇ ਕਾਟਨੇਵਾਰੇ ਸਤਿਗੁਰੋਂ ਨੇ ਉਤਾਰੀ ਹੈ, ਭਾਵ ਸੇ ਦੂਰ ਕਰੀ ਹੈ॥੨॥
Prof. Sahib Singhਜਿਵੇਂ ਸੋਨਾ ਅੱਗ ਵਿਚ ਤਪਾਇਆਂ ਉਸ ਦੀ ਸਾਰੀ ਮੈਲ ਕੱਟੀ ਜਾਂਦੀ ਹੈ, ਲਾਹ ਦਿੱਤੀ ਜਾਂਦੀ ਹੈ ॥੨॥ਪਦ ਅਰਥ ਕੰਚਨੁ = ਸੋਨਾ। ਬੈਸੰਤਰਿ = ਅੱਗ ਵਿਚ। ਤਾਇਓ = ਤਪਾਇਆ ਜਾਂਦਾ ਹੈ। ਕਾਟੀ = ਕੱਟੀ ਜਾਂਦੀ ਹੈ। ਕਟਤਿ = ਕੱਟ ਕੇ। ਉਤਾਰੀ = ਲਾਹੀ ਜਾਂਦੀ ਹੈ ॥੨॥
SikhNet (Spanish)pero uniéndome a la Sociedad de los Santos, ha sido tan fácil purificarme, así como las impurezas del oro pueden ser removidas en el fuego. (2)
ਹਰਿ ਹਰਿ ਜਪਨੁ. ਜਪਉ ਦਿਨੁ ਰਾਤੀ; ਜਪਿ ਹਰਿ ਹਰਿ. ਹਰਿ ਉਰਿ ਧਾਰੀ ॥
har har japan. jpau din raatee; jap har har. har ur dhaaree | Ang 666
Sant Singh KhalsaI chant the chant of the Name of the Lord, day and night; I chant the Name of the Lord, Har, Har, Har, and enshrine it within my heart.
Manmohan SinghDay and night, I utter the Name of the Lord God and repeating Lord Master's Name I enshrine Him it in my heart.
Manmohan Singh (Punjabi)ਦਿਨ ਰਾਤ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਸੁਆਮੀ ਮਾਲਕ ਦੇ ਨਾਮ ਦਾ ਜਾਪ ਕਰਕੇ ਮੈਂ ਇਸ ਨੂੰ ਆਪਣੇ ਦਿਲ ਵਿੱਚ ਟਿਥਾਉਂਦਾ ਹਾਂ।
Fareedkot Teekaਤਿਸੀ ਤੇ ਹੇ ਹਰੀ! ਅਬ ਤੇਰੇ ਹਰਿ ਨਾਮ ਜਾਪ ਕੋ ਦਿਨੇ ਰਾਤੀ ਜਪਣਾ ਕਰੂੰ। ਮਨ ਤਨ ਬਾਣੀ ਕਰ ਕੇ ਹੇ ਹਰੀ! ਅਬ ਤੇਰੀ ਹੀ ਪ੍ਰੀਤੀ ਰਿਦੇ ਮੇਂ ਧਾਰੀ ਹੈ॥
Prof. Sahib Singh(ਹੇ ਭਾਈ! ਤਾਂਹੀਏਂ) ਮੈਂ (ਭੀ) ਦਿਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ, ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ।ਪਦ ਅਰਥ ਜਪਉ = ਜਪਉਂ, ਮੈਂ ਜਪਦਾ ਹਾਂ। ਜਪਿ = ਜਪ ਕੇ। ਉਰਿ = ਹਿਰਦੇ ਵਿਚ। ਧਾਰੀ = ਧਾਰੀਂ, ਮੈਂ ਟਿਕਾਂਦਾ ਹਾਂ।
SikhNet (Spanish)Canto el Nombre del Señor día y noche, recito el Nombre del Señor, Jar, Jar, Jar, y Lo enaltezco en mi corazón.
ਹਰਿ ਹਰਿ. ਹਰਿ ਅਉਖਧੁ ਜਗਿ ਪੂਰਾ; ਜਪਿ ਹਰਿ ਹਰਿ. ਹਉਮੈ ਮਾਰੀ ॥੩॥
har har. har aaukhadh jag pooraa; jap har har. haumai maaree |3| Ang 666
Sant Singh KhalsaThe Name of the Lord, Har, Har, Har, is the most perfect medicine in this world; chanting the Name of the Lord, Har, Har, I have conquered my ego. ||3||
Manmohan SinghThe Lord Master's Name is the perfect cure in this world and uttering the Lord's Name I have stilled my ego.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਇਸ ਜਗਤ ਅੰਦਰ ਕਾਮਲ ਦਵਾਈ ਹੈ, ਸਾਈਂ ਦੇ ਨਾਮ ਦਾ ਉਚਾਰਨ ਕਰ ਕੇ ਮੈਂ ਆਪਣੀ ਹੰਗਤਾ ਮਾਰ ਸੁੱਟੀ ਹੈ।
Fareedkot Teekaਹੇ ਹਰੀ! ਤੇਰਾ ਹਰਿ ਹਰਿ ਨਾਮ ਜਗਤ ਮੇਂ ਪੂਰਾ ਅਉਖਧ ਹੈ। ਜਿਸ ਨੇ ਤੇਰੇ ਹਰਿ ਹਰਿ ਨਾਮ ਕੋ ਜਪਿਆ ਹੈ ਤਿਸ ਨੇ ਹਉਮੈ ਮਾਰੀ ਹੈ॥੩॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਗਤ ਵਿਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ। ਇਹ ਨਾਮ ਜਪ ਕੇ (ਅੰਦਰੋਂ) ਹਉਮੈ ਮੁਕਾ ਸਕੀਦੀ ਹੈ ॥੩॥ਪਦ ਅਰਥ ਅਉਖਧੁ = ਦਵਾਈ। ਜਗਿ = ਜਗਤ ਵਿਚ। ਪੂਰਾ = ਕਦੇ ਨਾਹ ਖੁੰਝਣ ਵਾਲਾ ॥੩॥
SikhNet (Spanish)El Nombre del Señor es la Medicina más Perfecta en este mundo, recitando el Nombre del Señor, Jar, Jar, he conquistado mi ego. (3)
ਹਰਿ ਹਰਿ ਅਗਮ ਅਗਾਧਿ ਬੋਧਿ; ਅਪਰੰਪਰ ਪੁਰਖ ਅਪਾਰੀ ॥
har har agam agaadh bodh; aparanpar purakh apaaree | Ang 667
Sant Singh KhalsaThe Lord, Har, Har, is unapproachable, of unfathomable wisdom, unlimited, all-powerful and infinite.
Manmohan SinghThe Lord, God is inaccessible, of unfathomable wisdom; Illimitable, Omnipotent and Infinite.
Manmohan Singh (Punjabi)ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰ੍ਹੇ ਅਥਾਹ ਸਿਆਣਪ ਵਾਲਾ, ਹੱਦ-ਬੰਨਾ ਰਹਿਤ, ਸਰਬ-ਸ਼ਕਤੀਵਾਨ ਅਤੇ ਬੇਅੰਤ ਹੈ।
Fareedkot Teekaਹੇ ਹਰੀ! ਤੂੰ ਹਰ ਪ੍ਰਕਾਰ ਮਨ ਬਾਣੀ ਤੇ ਅਗੰਮ ਹੈਂ ਔ ਤੇਰਾ (ਬੋਧਿ) ਗਿਆਨ ਭੀ (ਅਗਾਧਿ) ਅਥਾਹ ਹੈ, ਪੁਨਾ ਤੂੰ ਅਸਮਦਾਦਿਕ ਜੀਵੋਂ ਸੇ ਪਰੇ ਸਰਬ ਕਾ ਪਰਾ (ਪੁਰਖ) ਵੈਰਾਗ ਸਰੂਪ (ਅਪਾਰੀ) ਬਿਅੰਤ ਹੈਂ॥
Prof. Sahib Singhਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ!ਪਦ ਅਰਥ ਅਗਮ = ਹੇ ਅਪਹੁੰਚ! ਅਗਾਧਿ ਬੋਧਿ = ਇਤਨਾ ਡੂੰਘਾ ਕਿ ਮਨੁੱਖ ਦੀ ਸਮਝ ਅੰਦਾਜ਼ਾ ਨਾਹ ਲਾ ਸਕੇ। ਅਪਰੰਪਰ = ਹੇ ਪਰੇ ਤੋਂ ਪਰੇ! ਪੁਰਖ = ਹੇ ਸਰਬ-ਵਿਆਪਕ! ਅਪਾਰੀ = ਹੇ ਬੇਅੰਤ!
SikhNet (Spanish)El Señor, Jar, Jar, es Inaccesible, de Sabiduría Insondable, Ilimitado, Omnipotente, e Infinito.
ਜਨ ਕਉ ਕ੍ਰਿਪਾ ਕਰਹੁ ਜਗਜੀਵਨ; ਜਨ ਨਾਨਕ ਪੈਜ ਸਵਾਰੀ ॥੪॥੧॥
jan kau kripaa karahu jagajeevan; jan naanak paij savaaree |4|1| Ang 667
Sant Singh KhalsaShow Mercy to Your humble servant, O Life of the world, and save the honor of servant Nanak. ||4||1||
Manmohan SinghO Life of the world, show mercy unto Thy slave, and save the honour of servant Nanak.
Manmohan Singh (Punjabi)ਹੇ ਜਗਤ ਦੀ ਜਿੰਦ ਜਾਨ, ਆਪਣੇ ਗੋਲੇ ਤੇ ਰਹਿਮਤ ਧਾਰ ਅਤੇ ਦਾਸ ਨਾਨਕ ਦੀ ਇਜ਼ਤ ਆਬਰੂ ਰੱਖ।
Fareedkot Teekaਤਾਂ ਤੇ ਮੈਂ ਦਾਸ ਕੌ ਕਿਰਪਾ ਕਰੋ, ਹੇ ਜਗਤ ਕੇ ਜੀਵਨ ਵਾਹਿਗੁਰੂ! ਅਪਣੇ ਦਾਸੋਂ ਕੀ ਜੈਸੇ ਪੀਛੇ ਪੈਜ ਸਵਾਰੀ ਹੈ, ਤੈਸੇ ਅਬ ਹਮਾਰੀ ਭੀ ਸਵਾਰੀਏ॥੪॥੧॥
Prof. Sahib Singhਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਹੇ ਨਾਨਕ! (ਆਖ-) ਦਾਸਾਂ ਦੀ ਲਾਜ ਰੱਖ ਲੈ ॥੪॥੧॥ਪਦ ਅਰਥ ਜਗ ਜੀਵਨ = ਹੇ ਜਗਤ ਦੇ ਜੀਵਨ! ਪੈਜ = ਲਾਜ ॥੪॥੧॥
SikhNet (Spanish)Oh Vida del Mundo, muestra Misericordia a Tu Humilde Sirviente y salva el Honor de Nanak, Tu Sirviente. (4-1)