ਗੂਜਰੀ ਮਹਲਾ ੩ ॥
goojaree mahalaa 3 |
Sant Singh KhalsaGoojaree, Third Mehl:
Manmohan SinghGujri, 3rd Guru.
Manmohan Singh (Punjabi)ਗੂਜਰੀ ਤੀਜੀ ਪਾਤਿਸ਼ਾਹੀ।
SikhNet (Spanish)Guyeri, Mejl Guru Amar Das, Tercer Canal Divino.
ਰਾਮ ਰਾਮ ਸਭੁ ਕੋ ਕਹੈ; ਕਹਿਐ. ਰਾਮੁ ਨ ਹੋਇ ॥
raam raam sabh ko kahai; kahiai. raam na hoe |
Sant Singh KhalsaEveryone chants the Lord's Name, Raam, Raam; but by such chanting, the Lord is not obtained.
Manmohan SinghAll the men utter God's name, but by such utterance man becomes not one with the Lord.
Manmohan Singh (Punjabi)ਸਾਰੇ ਇਨਸਾਨ ਰੱਬ ਦਾ ਨਾਮ ਉਚਾਰਦੇ ਹਨ, ਪ੍ਰਭੂ ਇਸ ਤਰ੍ਹਾਂ ਦੇ ਉਚਾਰਨ ਨਾਲ ਬੰਦਾ ਪ੍ਰਭੂ ਨਾਲ ਇਕ ਮਿੱਕ ਨਹੀਂ ਹੁੰਦਾ।
Fareedkot Teekaਸਾਧਾਰਨ ਸੇ ਰਾਮ ਰਾਮ ਸਭ ਕੋਈ ਕਹਿਤਾ ਹੈ ਪ੍ਰੰਤੂ ਉਸ ਕਹਿਨੇ ਸੇ (ਰਾਮ) ਸੁਖ ਨਹੀਂ ਹੋਤਾ ਹੈ॥
Prof. Sahib Singh(ਜੇ) ਹਰੇਕ ਮਨੁੱਖ (ਨਿਰੀ ਜੀਭ ਨਾਲ ਹੀ) ਪਰਮਾਤਮਾ ਦਾ ਨਾਮ ਆਖਦਾ ਰਹੇ, (ਤਾਂ ਨਿਰਾ ਜੀਭ ਨਾਲ) ਪਰਮਾਤਮਾ ਦਾ ਨਾਮ ਆਖਿਆਂ (ਸਫਲਤਾ) ਨਹੀਂ ਹੁੰਦੀ।ਪਦ ਅਰਥ ਸਭੁ ਕੋ = ਹਰੇਕ ਜੀਵ। ਕਹੈ = (ਜੀਭ ਨਾਲ) ਆਖਦਾ ਹੈ। ਨ ਹੋਈ = (ਸਫਲਤਾ) ਨਹੀਂ ਹੁੰਦੀ।
SikhNet (Spanish)Todos recitan el Nombre del Señor, pero sólo a través de recitar, uno no llega a Dios.
ਗੁਰ ਪਰਸਾਦੀ ਰਾਮੁ ਮਨਿ ਵਸੈ; ਤਾ ਫਲੁ ਪਾਵੈ ਕੋਇ ॥੧॥
gur parasaadee raam man vasai; taa fal paavai koe |1|
Sant Singh KhalsaBy Guru's Grace, the Lord comes to dwell in the mind, and then, the fruits are obtained. ||1||
Manmohan SinghIf by Guru's grace, the Lord abides in the mind then alone does any one gather fruit.
Manmohan Singh (Punjabi)ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਚਿੱਤ ਵਿੱਚ ਟਿਕ ਜਾਵੇ, ਕੇਵਲ ਤਦ ਹੀ ਕੋਈ ਜਣਾ ਮੇਵਾ ਹਾਸਲ ਕਰਦਾ ਹੈ।
Fareedkot Teekaਤਬ ਗੁਰੋਂ ਕੀ ਕ੍ਰਿਪਾ ਸੇ ਰਾਮ ਮਨ ਮੇਂ ਵਸੇ ਤਬ ਕੋਈ ਰਾਮ ਸਿਮਰਨ ਕਾ ਫਲੁ ਪਾਵਤਾ ਹੈ, ਭਾਵ ਆਤਮ ਸੁਖ ਕੋ ਪ੍ਰਾਪਤ ਹੋਤਾ ਹੈ॥੧॥
Prof. Sahib Singhਜਦੋਂ ਕਿਸੇ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ ॥੧॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਕੋਇ = ਕੋਈ ਮਨੁੱਖ ॥੧॥
SikhNet (Spanish)Solamente se logra el Fruto cuando, por la Gracia del Guru, el Señor es enaltecido en la mente. (1)
ਅੰਤਰਿ; ਗੋਵਿੰਦ. ਜਿਸੁ ਲਾਗੈ ਪ੍ਰੀਤਿ ॥
antar; govind. jis laagai preet |
Sant Singh KhalsaOne who enshrines love for God within his mind,
Manmohan SinghHe, who enshrines love for the Lord in his mind,
Manmohan Singh (Punjabi)ਜਿਸ ਦੇ ਹਿਰਦੇ ਅੰਦਰ ਪ੍ਰਭੁ ਦੀ ਪਿਰਹੜੀ ਲੱਗ ਗਈ ਹੈ,
Fareedkot Teekaਜਿਸ ਕੇ ਅੰਤਸਕਰਣ ਮੇਂ ਗੋਬਿੰਦ ਕੀ ਪ੍ਰੀਤ ਲਗਤੀ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਲਈ ਪਿਆਰ ਬਣਦਾ ਹੈ,ਪਦ ਅਰਥ ਅੰਤਰਿ = ਹਿਰਦੇ ਵਿਚ। ਜਿਸੁ ਅੰਤਰਿ = ਜਿਸ ਮਨੁੱਖ ਦੇ ਅੰਦਰ।
SikhNet (Spanish)Si uno ama al Señor, Él llega a su interior; aquél que siempre enaltece al Señor en su mente,
ਹਰਿ. ਤਿਸੁ ਕਦੇ ਨ ਵੀਸਰੈ; ਹਰਿ ਹਰਿ ਕਰਹਿ. ਸਦਾ ਮਨਿ ਚੀਤਿ ॥੧॥ ਰਹਾਉ ॥
har. tis kade na veesarai; har har kareh. sadaa man cheet |1| rahaau |
Sant Singh Khalsanever forgets the Lord; he continually chants the Lord's Name, Har, Har, in his conscious mind. ||1||Pause||
Manmohan Singhnever forgets God, but ever repeats God's Name with his heart and soul. Pause.
Manmohan Singh (Punjabi)ਉਹ ਵਾਹਿਗੁਰੂ ਨੂੰ ਕਦਾਚਿਤ ਨਹੀਂ ਭੁਲਾਉਂਦਾ, ਪ੍ਰੰਤੂ ਵਾਹਿਗੁਰੂ ਦੇ ਨਾਮ ਹਮੇਸ਼ਾਂ ਹੀ ਆਪਣੇ ਦਿਲ ਤੇ ਆਤਮਾ ਨਾਲ ਉਚਾਰਦਾ ਹੈ। ਠਹਿਰਾਉ।
Fareedkot Teekaਤਿਸ ਕੋ ਹਰਿ ਕਬੀ ਭੂਲਤਾ ਨਹੀਂ ਮਨ ਔਰ ਚਿਤ ਕਰ ਕੇ ਹਰਿ ਹਰਿ ਕਰਤਾ ਹੀ ਰਹਿਤਾ ਹੈ, ਵਾ ਮਨ ਮੇਂ ਹਰਿ ਹਰਿ (ਚੀਤਿ) ਸਿਮਰਨ ਕਰਤਾ ਰਹਿਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਉਸ ਮਨੁੱਖ ਨੂੰ ਕਦੇ ਭੁੱਲਦਾ ਨਹੀਂ। (ਜਿਨ੍ਹਾਂ ਮਨੁੱਖਾਂ ਦੇ ਅੰਦਰ ਪਿਆਰ ਬਣਦਾ ਹੈ) ਉਹ ਸਦਾ ਆਪਣੇ ਮਨ ਵਿਚ ਚਿੱਤ ਵਿਚ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਤਿਸੁ = ਉਸ ਮਨੁੱਖ ਨੂੰ। ਕਰਹਿ = (ਉਹ ਮਨੁੱਖ) ਕਰਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਚੀਤਿ = ਚਿੱਤ ਵਿਚ ॥੧॥ ਰਹਾਉ ॥
SikhNet (Spanish)el Señor no lo abandona. (1‑Pausa)
ਹਿਰਦੈ ਜਿਨੑ ਕੈ ਕਪਟੁ ਵਸੈ; ਬਾਹਰਹੁ ਸੰਤ ਕਹਾਹਿ ॥
hiradai jina kai kapatt vasai; baaharahu sant kahaeh |
Sant Singh KhalsaThose whose hearts are filled with hypocrisy, who are called saints only for their outward show
Manmohan SinghThey within whose mind abides deception and who are outwardly called saints,
Manmohan Singh (Punjabi)ਜਿਨ੍ਹਾਂ ਦੇ ਅੰਤਸ਼-ਕਰਨ ਅੰਦਰ ਛਲ ਫਰੇਬ ਵਸਦਾ ਹੈ, ਅਤੇ ਜੋ ਬਾਹਰ ਵਾਰੋਂ ਸਾਧੂ ਆਖੇ ਜਾਂਦੇ ਹਨ,
Fareedkot Teekaਜਿਨ ਪੁਰਖੋਂ ਕੇ ਅੰਤਸਕਰਨ ਮੇਂ ਕਪਟੁ ਰਹਿਤਾ ਹੈ ਔਰ ਬਾਹਰ ਦੰਭ ਸੇ ਸੰਤ ਕਹਾਵਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ (ਆਪਣੇ ਆਪ ਨੂੰ ਉਹ) ਸੰਤ ਅਖਵਾਂਦੇ ਹਨ,ਪਦ ਅਰਥ ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਹਾਹਿ = ਅਖਵਾਂਦੇ ਹਨ।
SikhNet (Spanish)Aquél que es llamado santo, pero en su corazón habita el engaño,
ਤ੍ਰਿਸਨਾ. ਮੂਲਿ ਨ ਚੁਕਈ; ਅੰਤਿ ਗਏ ਪਛੁਤਾਹਿ ॥੨॥
trisanaa. mool na chukee; ant ge pachhutaeh |2|
Sant Singh Khalsa- their desires are never satisfied, and they depart grieving in the end. ||2||
Manmohan Singhtheir desires are never stilled and they depart grieving in the end.
Manmohan Singh (Punjabi)ਉਨ੍ਹਾਂ ਦੀਆਂ ਖਾਹਿਸ਼ਾਂ ਕਦੇ ਵੀ ਨਵਿਰਤ ਨਹੀਂ ਹੁੰਦੀਆਂ ਅਤੇ ਉਹ ਅਖੀਰ ਨੂੰ ਪਸਚਾਤਾਪ ਕਰਦੇ ਹੋਏ ਟੁਰ ਜਾਂਦੇ ਹਨ।
Fareedkot Teekaਉਨ ਕੀ ਤ੍ਰਿਸ਼ਨਾਂ ਕਬੀ ਉਤ੍ਰਤੀ ਨਹੀਂ, ਅੰਤ ਕੋ ਜਮ ਲੋਕ ਜਾਕੇ ਪਛੁਤਾਵਤੇ ਹੈਂ॥੨॥
Prof. Sahib Singhਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ; ਆਖ਼ਰ ਜਦੋਂ ਉਹ ਜਗਤ ਤੋਂ ਤੁਰ ਪੈਂਦੇ ਹਨ ਤਦੋਂ ਹੱਥ ਮਲਦੇ ਹਨ ॥੨॥ਪਦ ਅਰਥ ਨ ਚੁਕਈ = ਨਾ ਚੁਕੈ, ਨਹੀਂ ਮੁੱਕਦੀ। ਅੰਤਿ = ਅੰਤ ਵੇਲੇ। ਗਏ = ਜਦੋਂ ਚੱਲ ਪਏ। ਪਛੁਤਾਹਿ = (ਤਦੋਂ) ਪਛੁਤਾਂਦੇ ਹਨ ॥੨॥
SikhNet (Spanish)su ansiedad permanece, y al final parte en lamentos. (2)
ਅਨੇਕ ਤੀਰਥ. ਜੇ ਜਤਨ ਕਰੈ; ਤਾ ਅੰਤਰ ਕੀ ਹਉਮੈ. ਕਦੇ ਨ ਜਾਇ ॥
anek teerath. je jatan karai; taa antar kee haumai. kade na jaae |
Sant Singh KhalsaAlthough one may bathe at many places of pilgrimage, still, his ego never departs.
Manmohan SinghThough man may strenuously bathe at many places of pilgrimage even then his mind's ego never departs.
Manmohan Singh (Punjabi)ਭਾਵੇਂ ਆਦਮੀ ਉਪਰਾਲੇ ਸਹਿਤ ਘਣੇਰਿਆਂ ਧਰਮ ਅਸਥਾਨਾਂ ਤੇ ਇਸ਼ਨਾਨ ਕਰੇ, ਤਦ ਭੀ ਉਸ ਦੇ ਚਿੱਤ ਦੀ ਹੰਗਤਾ ਕਦਾਚਿਤ ਦੂਰ ਨਹੀਂ ਹੁੰਦੀ।
Fareedkot Teekaਜੇਕਰ ਬੜੇ ਜਤਨ ਸਾਥ ਅਨੇਕ ਤੀਰਥੋਂ ਕਾ ਸਨਾਨੁ ਭੀ ਕਰੇ ਤਾਂ ਵੀ ਅੰਤਸਕਰਨ ਕੀ ਹੰਤਾ ਮਮਤਾ ਕਬੀ ਨਹੀਂ ਜਾਤੀ॥
Prof. Sahib Singhਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਜਤਨ ਕਰਦਾ ਰਹੇ, ਤਾਂ ਭੀ ਉਸ ਦੇ ਅੰਦਰ ਦੀ ਹਊਮੇ ਦੀ ਮੈਲ ਨਹੀਂ ਲਹਿੰਦੀ,ਪਦ ਅਰਥ ਅੰਤਰ ਕੀ = ਅੰਦਰ ਦੀ {ਲਫ਼ਜ਼ 'ਅੰਤਰਿ' ਅਤੇ 'ਅੰਤਰ' ਦਾ ਫ਼ਰਕ ਚੇਤੇ ਰੱਖੋ। ਵੇਖੋ 'ਗੁਰਬਾਣੀ ਵਿਆਕਰਣ'}।
SikhNet (Spanish)De nada le sirve un millón de sitios de peregrinaje, pues su impureza interior se mantiene.
ਜਿਸੁ ਨਰ ਕੀ. ਦੁਬਿਧਾ ਨ ਜਾਇ; ਧਰਮ ਰਾਇ ਤਿਸੁ ਦੇਇ ਸਜਾਇ ॥੩॥
jis nar kee. dubidhaa na jaae; dharam raae tis dee sajaae |3|
Sant Singh KhalsaThat man, whose sense of duality does not depart - the Righteous Judge of Dharma shall punish him. ||3||
Manmohan SinghThe man whose duality departs not on him Righteous judge inflicts punishment.
Manmohan Singh (Punjabi)ਜਿਸ ਇਨਸਾਨ ਦਾ ਦਵੈਤ-ਭਾਵ ਦੂਰ ਨਹੀਂ ਹੁੰਦਾ, ਧਰਮ ਰਾਜਾ ਉਸ ਨੂੰ ਡੰਡ ਦਿੰਦਾ ਹੈ।
Fareedkot Teekaਔਰ ਜਿਸ ਮਾਨੁਖ ਕੀ ਦੁਬਿਧਾ ਨਹੀਂ ਜਾਤੀ, ਤਿਸ ਕੋ ਧਰਮੁ ਰਾਇ ਸਜਾਇ ਦੇਤਾ ਹੈ॥੩॥
Prof. Sahib Singhਤੇ, ਜਿਸ ਮਨੁੱਖ ਦੇ ਮਨ ਦਾ ਖਿੰਡਾਉ ਦੂਰ ਨਹੀਂ ਹੁੰਦਾ (ਉਹ ਮਾਇਆ ਦੇ ਮੋਹ ਵਿਚ ਭਟਕਦਾ ਰਹਿੰਦਾ ਹੈ) ਉਸ ਨੂੰ ਧਰਮ ਰਾਜ ਸਜ਼ਾ ਦੇਂਦਾ ਹੈ ॥੩॥ਪਦ ਅਰਥ ਦੁਬਿਧਾ = ਦੁ-ਚਿੱਤਾ-ਪਨ; ਮਨ ਦਾ ਖਿੰਡਾਉ। ਦੇਇ = ਦੇਂਦਾ ਹੈ ॥੩॥
SikhNet (Spanish)De esa manera, no puede perder su dualidad y sus cuentas tienen que ser arregladas en las manos del Juez de la Ley. (3)
ਕਰਮੁ ਹੋਵੈ ਸੋਈ ਜਨੁ ਪਾਏ; ਗੁਰਮੁਖਿ ਬੂਝੈ ਕੋਈ ॥
karam hovai soee jan paae; guramukh boojhai koee |
Sant Singh KhalsaThat humble being, unto whom God showers His Mercy, obtains Him; how few are the Gurmukhs who understand Him.
Manmohan SinghThe man on whom is God's grace obtains Him A few understand the Lord through the Guru.
Manmohan Singh (Punjabi)ਜਿਸ ਬੰਦੇ ਤੇ ਵਾਹਿਗੁਰੂ ਦੀ ਮਿਹਰ ਹੈ, ਉਹੀ ਉਸ ਨੂੰ ਪਾਉਂਦਾ ਹੈ। ਬਹੁਤ ਥੋੜ੍ਹੇ ਗੁਰਾਂ ਦੇ ਰਾਹੀਂ ਸੁਆਮੀ ਨੂੰ ਸਮਝਦੇ ਹਨ।
Fareedkot Teekaਜਿਸ ਪਰ ਕ੍ਰਿਪਾ ਹੋਤੀ ਹੈ, ਸੋਈ ਭਗਤ ਗੁਰਾਂ ਕੋ ਪਾਵਤਾ ਹੈ, ਪੁਨਾ ਗੁਰੋਂ ਦ੍ਵਾਰੇ ਹਰੀ ਕੋ ਕੋਈ ਵਿਰਲਾ ਸਮਝਤਾ ਹੈ॥
Prof. Sahib Singh(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ। (ਪਰ ਉਂਞ) ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝਦਾ ਹੈ।ਪਦ ਅਰਥ ਕਰਮੁ = ਬਖ਼ਸ਼ਸ਼। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)Aquél que recibe la Gracia del Señor, recibe al Señor, pero extraordinarios son los Gurmukjs que conocen esta Verdad. Dice Nanak,
ਨਾਨਕ. ਵਿਚਹੁ ਹਉਮੈ ਮਾਰੇ; ਤਾਂ ਹਰਿ ਭੇਟੈ ਸੋਈ ॥੪॥੪॥੬॥
naanak. vichahu haumai maare; taan har bhettai soee |4|4|6|
Sant Singh KhalsaO Nanak, if one conquers his ego within, then he comes to meet the Lord. ||4||4||6||
Manmohan SinghNanak if man slays his ego from within then does he meet the Lord.
Manmohan Singh (Punjabi)ਨਾਨਕ, ਜੇਕਰ ਇਨਸਾਨ ਅੰਦਰੋਂ ਆਪਣੇ ਹੰਕਾਰ ਨੂੰ ਨਸ਼ਟ ਕਰ ਦੇਵੇ, ਤਦ ਉਹ ਸਾਹਿਬ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਰਿਦੇ ਕੇ ਬੀਚ ਸੇ ਹੰਤਾ ਮਮਤਾ ਕੋ ਮਾਰੇ ਤੌ ਪੁਰਸ਼ ਹਰਿ ਕੋ ਮਿਲਤਾ ਹੈ॥੪॥੪॥
Prof. Sahib Singhਹੇ ਨਾਨਕ! (ਆਖ-) ਜਦੋਂ ਜੇਹੜਾ ਮਨੁੱਖ ਆਪਣੇ ਮਨ ਵਿਚੋਂ ਹਉਮੈ ਨੂੰ ਮਾਰ ਮੁਕਾਂਦਾ ਹੈ ਤਦੋਂ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ ॥੪॥੪॥੬॥ਪਦ ਅਰਥ ਭੇਟੈ = ਮਿਲ ਪੈਂਦਾ ਹੈ ॥੪॥੪॥੬॥
SikhNet (Spanish)sólo aquél que domina su ego encuentra a su Señor. (4‑4‑6)