ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਛਾਡਿ ਸਿਆਨਪ; ਬਹੁ ਚਤੁਰਾਈ ॥
chhaadd siaanap; bahu chaturaaee |
Sant Singh KhalsaRenounce your cleverness, and your cunning tricks.
Manmohan SinghShed thy wit and excessive cleverness.
Manmohan Singh (Punjabi)ਆਪਣੀ ਅਕਲਮੰਦੀ ਅਤੇ ਘਣੀ ਚਾਲਾਕੀ ਤਿਆਗ ਦੇ।
Fareedkot Teekaਸਿਆਣਪ ਔਰ ਬਾਣੀ ਕੀ ਚਤੁਰਾਈ ਛੋੜ ਕਰ॥
Prof. Sahib Singhਇਹ ਖ਼ਿਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਤੇ ਚਤੁਰ ਹੈਂ (ਤੇ ਜੀਵਨ-ਮਾਰਗ ਨੂੰ ਆਪ ਹੀ ਸਮਝ ਸਕਦਾ ਹੈਂ)
SikhNet (Spanish)Deja tu astucia intelectual,
ਗੁਰ ਪੂਰੇ ਕੀ; ਟੇਕ ਟਿਕਾਈ ॥੧॥
gur poore kee; ttek ttikaaee |1|
Sant Singh KhalsaSeek the Support of the Perfect Guru. ||1||
Manmohan SinghSeek thou the support of the Perfect Guru.
Manmohan Singh (Punjabi)ਤੂੰ ਪੂਰਨ ਗੁਰਾਂ ਦਾ ਆਸਰਾ ਲੈ।
Fareedkot Teekaਪੂਰਨ ਗੁਰੋਂ ਕੀ (ਟੇਕ) ਸਰਣ (ਟਿਕਾਈ) ਧਾਰਨ ਕਰੀ ਹੈ॥੧॥
Prof. Sahib Singh(ਹੇ ਭਾਈ! ਤੂੰ) ਪੂਰੇ ਗੁਰੂ ਦਾ ਆਸਰਾ ਲੈ ॥੧॥ਪਦ ਅਰਥ ਟੇਕ = ਆਸਰਾ। ਟਿਕਾਈ = ਟਿਕਾਇ। ਟੇਕ ਟਿਕਾਈ = ਆਸਰਾ ਲੈ ॥੧॥
SikhNet (Spanish)y busca el Refugio del Perfecto Guru.(1)
ਦੁਖ ਬਿਨਸੇ; ਸੁਖ ਹਰਿ ਗੁਣ ਗਾਇ ॥
dukh binase; sukh har gun gaae |
Sant Singh KhalsaYour pain shall depart, and in peace, you shall sing the Glorious Praises of the Lord.
Manmohan SinghThine sorrows shall depart and in peace thou shalt sing God's praises.
Manmohan Singh (Punjabi)ਤੇਰੇ ਗ਼ਮ ਦੂਰ ਹੋ ਜਾਣਗੇ ਅਤੇ ਤੂੰ ਆਰਾਮ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰੇਗਾ।
Fareedkot Teekaਹਰੀ ਕੇ ਗੁਣ ਗਾਇਨ ਕਰ ਕੇ ਦੁਖ ਨਿਬ੍ਰਿਤ ਹੂਏ ਔਰ ਸੁਖ ਪ੍ਰਾਪਤਿ ਭਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਗੁਣ ਗਾ ਕੇ ਉਸ ਨੂੰ ਸੁਖ (ਹੀ ਸੁਖ) ਮਿਲਦੇ ਹਨ ਤੇ ਉਸ ਦੇ ਸਾਰੇ ਦੇ (ਸਾਰੇ) ਦੁੱਖ ਦੂਰ ਹੋ ਜਾਂਦੇ ਹਨ,ਪਦ ਅਰਥ ਬਿਨਸੇ = ਨਾਸ ਹੋ ਜਾਂਦੇ ਹਨ। ਗਾਇ = ਗਾ ਕੇ।
SikhNet (Spanish)Así tus aflicciones te dejarán
ਗੁਰੁ ਪੂਰਾ ਭੇਟਿਆ; ਲਿਵ ਲਾਇ ॥੧॥ ਰਹਾਉ ॥
gur pooraa bhettiaa; liv laae |1| rahaau |
Sant Singh KhalsaMeeting the Perfect Guru, let yourself be absorbed in the Lord's Love. ||1||Pause||
Manmohan SinghBy meeting the Perfect Guru, love (with the Lord) is contracted. Pause.
Manmohan Singh (Punjabi)ਪੂਰਨ ਗੁਰਾਂ ਨੂੰ ਮਿਲਣ ਦੁਆਰਾ (ਪ੍ਰਭੂ ਨਾਲ) ਪ੍ਰੀਤ ਪੈ ਜਾਂਦੀ ਹੈ। ਠਹਿਰਾਉ।
Fareedkot Teekaਜਬ ਪੂਰਨ ਗੁਰੋਂ ਕਾ ਮਿਲਾਪੁ ਹੂਆ, ਤਬ ਬਿਰਤੀ ਲਾਗੀ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ ॥੧॥ ਰਹਾਉ ॥ਪਦ ਅਰਥ ਭੇਟਿਆ = ਮਿਲਿਆ। ਲਿਵ = ਲਗਨ ॥੧॥ ਰਹਾਉ ॥
SikhNet (Spanish)y cantarás la Alabanza del Señor en Dicha. (1-Pausa)
ਹਰਿ ਕਾ ਨਾਮੁ; ਦੀਓ ਗੁਰਿ ਮੰਤ੍ਰੁ ॥
har kaa naam; deeo gur mantru |
Sant Singh KhalsaThe Guru has given me the Mantra of the Name of the Lord.
Manmohan SinghThe Guru has given me the mantra of god's Name.
Manmohan Singh (Punjabi)ਗੁਰਾਂ ਨੇ ਮੈਨੂੰ ਰੱਬ ਦੇ ਨਾਮ ਦਾ ਮੰਤ੍ਰ ਦਿੱਤਾ ਹੈ।
Fareedkot Teekaਗੁਰੋਂ ਨੇ ਹਰੀ ਨਾਮ ਰੂਪੀ ਮੰਤ੍ਰ ਦੀਆ॥
Prof. Sahib Singh(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਮੰਤ੍ਰ ਦਿੱਤਾ ਹੈ,ਪਦ ਅਰਥ ਗੁਰਿ = ਗੁਰੂ ਨੇ।
SikhNet (Spanish)El Guru me dio el Mantra del Naam, el Nombre del Señor,
ਮਿਟੇ ਵਿਸੂਰੇ; ਉਤਰੀ ਚਿੰਤ ॥੨॥
mitte visoore; utaree chint |2|
Sant Singh KhalsaMy worries are forgotten, and my anxiety is gone. ||2||
Manmohan SinghMy worries are effaced, and gone is the anxiety.
Manmohan Singh (Punjabi)ਮੇਰੇ ਫਿਕਰ ਮਿਟ ਗਏ ਹਨ ਅਤੇ ਦੂਰ ਹੋ ਗਏ ਹੈ ਅੰਦੇਸਾ।
Fareedkot Teekaਤਿਸ ਕਰ (ਵਿਸੂਰੇ) ਝੋਰੇ ਅਰਥਾਤ ਪਸਚਾਤਾਪੋਂ ਕੀ ਨਿਵਰਤੀ ਹੂਈ ਔਰ ਚਿੰਤਾ ਭੀ ਉਤਰ ਗਈ ਹੈ॥੨॥
Prof. Sahib Singh(ਉਸ ਮੰਤ੍ਰ ਦੀ ਬਰਕਤਿ ਨਾਲ ਉਸ ਦੇ ਸਾਰੇ) ਝੋਰੇ ਮਿਟ ਗਏ ਹਨ ਉਸ ਦੀ (ਹਰੇਕ ਕਿਸਮ ਦੀ) ਚਿੰਤਾ ਲਹਿ ਗਈ ਹੈ ॥੨॥ਪਦ ਅਰਥ ਵਿਸੂਰੇ = ਝੋਰੇ। ਚਿੰਤ = ਚਿੰਤਾ ॥੨॥
SikhNet (Spanish)y todas mis penas y preocupaciones se me han quitado.(2)
ਅਨਦ ਭਏ; ਗੁਰ ਮਿਲਤ ਕ੍ਰਿਪਾਲ ॥
anad bhe; gur milat kripaal |
Sant Singh KhalsaMeeting with the Merciful Guru, I am in ecstasy.
Manmohan SinghHappiness has ensued on meeting the Merciful Guru.
Manmohan Singh (Punjabi)ਦਇਆਵਾਨ ਗੁਰਾਂ ਨੂੰ ਮਿਲਣ ਤੇ ਖੁਸ਼ੀ ਹੋ ਗਈ ਹੈ।
Fareedkot Teekaਹੇ ਭਾਈ! ਕ੍ਰਿਪਾਲੂ ਗੁਰੋਂ ਕੇ ਮਿਲਨੇ ਕਰ ਕੇ ਹੀ ਆਨੰਦ ਕੋ ਪ੍ਰਾਪਤਿ ਭਏ ਹੈਂ॥
Prof. Sahib Singh(ਹੇ ਭਾਈ!) ਦਇਆ ਦੇ ਸੋਮੇ ਗੁਰੂ ਨੂੰ ਮਿਲਿਆਂ ਆਤਮਕ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ,ਪਦ ਅਰਥ ਅਨਦ = ਆਤਮਕ ਖ਼ੁਸ਼ੀਆਂ। ਗੁਰ ਮਿਲਤ = ਗੁਰੂ ਨੂੰ ਮਿਲਦਿਆਂ।
SikhNet (Spanish)Estoy en Éxtasis al encontrar al Verdadero Guru, y el Guru,
ਕਰਿ ਕਿਰਪਾ; ਕਾਟੇ ਜਮ ਜਾਲ ॥੩॥
kar kirapaa; kaatte jam jaal |3|
Sant Singh KhalsaShowering His Mercy, He has cut away the noose of the Messenger of Death. ||3||
Manmohan SinghShowering His benediction, He cut the noose of Death's Minister.
Manmohan Singh (Punjabi)ਆਪਣੀ ਮਇਆ ਧਾਰ ਕੇ ਉਸ ਨੇ ਮੌਤ ਦੇ ਦੂਤ ਦੀ ਫਾਹੀ ਕਟ ਦਿੱਤੀ ਹੈ।
Fareedkot Teekaਗੁਰੋਂ ਨੇ ਕਿਰਪਾ ਕਰ ਕੇ ਜਮ ਕੇ ਫਾਸ ਕਾਟ ਦੀਏ ਹੈਂ॥੩॥
Prof. Sahib Singhਗੁਰੂ ਕਿਰਪਾ ਕਰ ਕੇ (ਮਨੁੱਖ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਦੇਂਦਾ ਹੈ ॥੩॥ਪਦ ਅਰਥ ਜਮ ਜਾਲ = ਜਮ ਦੇ ਜਾਲ, ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ॥੩॥
SikhNet (Spanish)por su Misericordia y Gracia, me ha liberado de las cadenas de la muerte.(3)
ਕਹੁ ਨਾਨਕ; ਗੁਰੁ ਪੂਰਾ ਪਾਇਆ ॥
kahu naanak; gur pooraa paaeaa |
Sant Singh KhalsaSays Nanak, I have found the Perfect Guru;
Manmohan SinghSays Nanak, I have obtained the Perfect Guru,
Manmohan Singh (Punjabi)ਗੁਰੂ ਨਾਨਕ ਜੀ ਆਖਦੇ ਹਨ, ਮੈਂ ਪੂਰਨ ਗੁਰਾਂ ਨੂੰ ਪਾ ਲਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਪੂਰਾ) ਬ੍ਰਹਮ ਸ੍ਰੋਤ੍ਰੀ ਔਰ ਬ੍ਰਹਮ ਨੇਸਟੀ ਗੁਰੂ ਪਾਇਆ ਹੈ॥
Prof. Sahib Singhਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ,
SikhNet (Spanish)Oh, dice Nanak, desde que encontré al Perfecto Guru,
ਤਾ ਤੇ ਬਹੁਰਿ; ਨ ਬਿਆਪੈ ਮਾਇਆ ॥੪॥੫੩॥੧੨੨॥
taa te bahur; na biaapai maaeaa |4|53|122|
Sant Singh KhalsaMaya shall no longer harass me. ||4||53||122||
Manmohan Singhtherefore, mammon shall, harass me no more.
Manmohan Singh (Punjabi)ਇਸ ਲਈ ਮੌਹਨੀ ਮੈਨੂੰ ਮੁੜ ਕੇ ਦੂਖਾਤ੍ਰ ਨਹੀਂ ਕਰੇਗੀ।
Fareedkot Teekaਤਿਸ ਕਰ ਕੇ ਫਿਰ ਮਾਇਆ ਨਹੀਂ ਵਿਆਪ ਸਕਤੀ ਹੈ॥੪॥੫੩॥੧੨੨॥☬ਭਾਈ ਪ੍ਰਿਥੀਏ ਕੀ ਭੇਜੀ ਹੋਈ ਦਾਈ ਥਨੋਂ ਕੋ ਜਹਰ ਲਗਾਇ ਕਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਮਾਰਨੇ ਆਈ। ਤਿਨ ਕੀ ਰਖ੍ਯਾ ਪਰ ਸ਼ਬਦ ਉਚਾਰਨ ਕੀਤਾ:
Prof. Sahib Singhਉਸ ਗੁਰੂ ਦੀ ਬਰਕਤਿ ਨਾਲ (ਉਸ ਮਨੁੱਖ ਉਤੇ) ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ॥੪॥੫੩॥੧੨੨॥ਪਦ ਅਰਥ ਤਾ ਤੇ = ਉਸ ਤੋਂ, ਉਸ (ਗੁਰੂ ਦੀ) ਬਰਕਤਿ ਨਾਲ। ਨ ਬਿਆਪੈ = ਜ਼ੋਰ ਨਹੀਂ ਪਾਂਦੀ ॥੪॥
SikhNet (Spanish)Maya ha perdido su poder sobre mí. (4-53-122)