ੴ

ਸਿੱਖਬਾਣੀ · SikhBani

Ang 190

Sri Guru Granth Sahib · Raag Gauree · 6 shabads, 54 lines
Translations
Shabad Guru Arjan Dev Ji Raag Gauree continued from Ang 189

ਚਰਨ ਠਾਕੁਰ ਕੈ ਮਾਰਗਿ; ਧਾਵਉ ॥੧॥

charan tthaakur kai maarag; dhaavau |1|

Sant Singh KhalsaWith my feet, I walk on the Path of my Lord and Master. ||1||
Manmohan SinghWith the feet I walk the way of the Master.
Manmohan Singh (Punjabi)ਪੈਰਾ ਨਾਲ ਮੈਂ ਸੁਆਮੀ ਦੇ ਰਸਤੇ ਟੁਰਦਾ ਹਾਂ।
Fareedkot Teekaਚਰਨੋਂ ਕਰ ਪਰਮੇਸ੍ਵਰ ਕੇ ਮਾਰਗ ਚਲੋ॥੧॥
Prof. Sahib Singhਤੇ ਪੈਰਾਂ ਨਾਲ ਮੈਂ ਪਰਮਾਤਮਾ ਦੇ ਰਸਤੇ ਉਤੇ ਚੱਲ ਰਿਹਾ ਹਾਂ ॥੧॥

ਪਦ ਅਰਥ ਚਰਨ = ਪੈਰਾਂ ਨਾਲ। ਮਾਰਗਿ = ਰਸਤੇ ਉਤੇ। ਧਾਵਉ = ਧਾਵਉਂ, ਮੈਂ ਦੌੜਦਾ ਹਾਂ ॥੧॥

SikhNet (Spanish)y con mis pies camino en el Sendero del Señor. (1)

ਭਲੋ ਸਮੋ; ਸਿਮਰਨ ਕੀ ਬਰੀਆ ॥

bhalo samo; simaran kee bareea |

Sant Singh KhalsaIt is a good time, when I remember Him in meditation.
Manmohan SinghAuspicious in the life time wherein is obtained an opportunity to remember God.
Manmohan Singh (Punjabi)ਮੁਬਾਰਕ ਹੈ ਜੀਵਨ ਦਾ ਵਕਤ, ਜਿਸ ਵਿੱਚ ਰੱਬ ਦੀ ਬੰਦਗੀ ਕਰਨ ਦਾ ਮੌਕਾ ਮਿਲਦਾ ਹੈ।
Fareedkot Teekaਤਾਂ ਤੇ ਹੇ ਭਾਈ! ਇਹ ਕਾਲ ਸ੍ਰੇਸਟ ਹੈ, ਹਰਿ ਸਿਮਰਨ ਕੀ ਬਾਰੀ ਮਾਨੁਖ ਜਨਮ ਹੀ ਹੈ॥
Prof. Sahib Singh(ਹੇ ਮੇਰੇ ਮਨ! ਮਨੁੱਖਾ ਜਨਮ ਦਾ ਇਹ) ਸੋਹਣਾ ਸਮਾਂ (ਤੈਨੂੰ ਮਿਲਿਆ ਹੈ।

ਪਦ ਅਰਥ ਭਲੋ = ਭਲਾ, ਚੰਗਾ, ਸੁਹਾਵਣਾ। ਸਮੋ = ਸਮਾ, ਵੇਲਾ। ਬਰੀਆ = ਵਾਰੀ, ਅਵਸਰ।

SikhNet (Spanish)Bendito es el momento en que habito en Dios, y meditando en el Naam,

ਸਿਮਰਤ ਨਾਮੁ; ਭੈ ਪਾਰਿ ਉਤਰੀਆ ॥੧॥ ਰਹਾਉ ॥

simarat naam; bhai paar utareea |1| rahaau |

Sant Singh KhalsaMeditating on the Naam, the Name of the Lord, I cross over the terrifying world-ocean. ||1||Pause||
Manmohan SinghBy repeating the Name the terrible ocean is crossed. Pause.
Manmohan Singh (Punjabi)ਨਾਮ ਦਾ ਜਾਪ ਕਰਨ ਦੁਆਰਾ ਭਿਆਨਕ ਸਮੁੰਦਰ ਤਰ ਜਾਈਦਾ ਹੈ। ਠਹਿਰਾਉ।
Fareedkot Teekaਹਰਿ ਨਾਮ ਸਿਮਰਨ ਕਰ ਕੇ ਹੀ ਸੰਸਾਰ ਰੂਪੀ ਭੈ ਕੇ ਸਮੁਦ੍ਰ ਸੇ ਪਾਰ ਹੋਵੀਏ ਹੈ॥੧॥ ਰਹਾਉ ॥
Prof. Sahib Singhਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ) ਸਿਮਰਨ ਦਾ ਵੇਲਾ ਹੈ, (ਇਸ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ (ਸੰਸਾਰ ਦੇ ਅਨੇਕਾਂ) ਡਰਾਂ ਤੋਂ ਪਾਰ ਲੰਘ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ॥੧॥ ਰਹਾਉ ॥

SikhNet (Spanish)el Nombre del Señor, cruzo el mar del miedo.(1-Pausa)

ਨੇਤ੍ਰ; ਸੰਤਨ ਕਾ ਦਰਸਨੁ ਪੇਖੁ ॥

netr; santan kaa darasan pekh |

Sant Singh KhalsaWith your eyes, behold the Blessed Vision of the Saints.
Manmohan SinghWith thine eyes behold the sight of the Saints.
Manmohan Singh (Punjabi)ਆਪਣੀਆਂ ਅੱਖਾਂ ਨਾਲ ਸਾਧੂਆਂ ਦਾ ਦੀਦਾਰ ਵੇਖ।
Fareedkot Teekaਨੇਤ੍ਰੋਂ ਕਰ ਸੰਤੋਂ ਕਾ ਦਰਸਨੁ ਕਰੁ॥
Prof. Sahib Singh(ਹੇ ਭਾਈ! ਤੂੰ ਭੀ) ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸਨ ਕਰ,

ਪਦ ਅਰਥ ਨੇਤ੍ਰ = ਅੱਖਾਂ ਨਾਲ। ਪੇਖੁ = ਵੇਖ।

SikhNet (Spanish)Con mis ojos tengo la Visión de los Santos,

ਪ੍ਰਭ ਅਵਿਨਾਸੀ; ਮਨ ਮਹਿ ਲੇਖੁ ॥੨॥

prabh avinaasee; man meh lekh |2|

Sant Singh KhalsaRecord the Immortal Lord God within your mind. ||2||
Manmohan SinghThe Immortal Lord, do thou inscribe within thy mind.
Manmohan Singh (Punjabi)ਅਮਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਉਕਾਰ ਲੈ।
Fareedkot Teekaਅਰੁ ਸਮਰਥ ਪਰਮੇਸ੍ਵਰ ਅਬਨਾਸੀ ਕੋ ਮਨ ਮੇਂ (ਲੇਖੁ) ਲਖੁ ਅਰਥਾਤ ਜਾਨੁ॥
Prof. Sahib Singh(ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਆਪਣੇ ਮਨ ਵਿਚ ਅਬਿਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੁ ॥੨॥

ਪਦ ਅਰਥ ਲੇਖੁ = ਲਿਖ ॥੨॥

SikhNet (Spanish)y la Impresión del Señor Inmortal es grabada en mi mente.(2)

ਸੁਣਿ ਕੀਰਤਨੁ; ਸਾਧ ਪਹਿ ਜਾਇ ॥

sun keeratan; saadh peh jaae |

Sant Singh KhalsaListen to the Kirtan of His Praises, at the Feet of the Holy.
Manmohan SinghRepairing to the Saints hear the Lord's praises being sung.
Manmohan Singh (Punjabi)ਸੰਤਾਂ ਕੋਲ ਜਾ ਕੇ ਸੁਆਮੀ ਦਾ ਜੱਸ ਗਾਇਨ ਹੁੰਦਾ ਸ੍ਰਵਣ ਕਰ।
Fareedkot Teekaਸਾਧੂ ਕੇ ਪਾਸ ਜਾਇ ਕਰ ਹਰੀ ਕੀਰਤਨ ਸਰਵਨ ਕਰੋ॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਜਾ ਕੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਸੁਣਿਆ ਕਰ,

ਪਦ ਅਰਥ ਸਾਧ ਪਹਿ = ਗੁਰੂ ਦੇ ਕੋਲ। ਜਾਇ = ਜਾ ਕੇ।

SikhNet (Spanish)Preséntate ante los Santos para escuchar la Alabanza del Señor

ਜਨਮ ਮਰਣ ਕੀ; ਤ੍ਰਾਸ ਮਿਟਾਇ ॥੩॥

janam maran kee; traas mittaae |3|

Sant Singh KhalsaYour fears of birth and death shall depart. ||3||
Manmohan SinghThat my fear of birth and death may depart.
Manmohan Singh (Punjabi)ਤਾਂ ਜੋ ਤੇਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਵੇ।
Fareedkot Teekaਤਾ ਸੋ ਜਨਮ ਮਰਣ ਕੀ ਪੀੜਾ ਔਰ ਭੈ ਦੂਰ ਕਰੋ॥੩॥
Prof. Sahib Singhਤੇ ਇਸ ਤਰ੍ਹਾਂ ਜਨਮ ਮਰਨ ਵਿਚ ਪਾਣ ਵਾਲੀ ਆਤਮਕ ਮੌਤ ਦਾ ਡਰ (ਆਪਣੇ ਅੰਦਰੋਂ) ਦੂਰ ਕਰ ਲੈ ॥੩॥

ਪਦ ਅਰਥ ਤ੍ਰਾਸ = ਡਰ। ਮਿਟਾਇ = ਦੂਰ ਕਰ ॥੩॥

SikhNet (Spanish)para que el miedo del nacimiento y la muerte desaparezcan.(3)

ਚਰਣ ਕਮਲ ਠਾਕੁਰ; ਉਰਿ ਧਾਰਿ ॥

charan kamal tthaakur; ur dhaar |

Sant Singh KhalsaEnshrine the Lotus Feet of your Lord and Master within your heart.
Manmohan SinghLord's lotus feet, place thou in thy mind.
Manmohan Singh (Punjabi)ਪ੍ਰਭੂ ਦੇ ਕੰਵਲ ਰੂਪੀ ਚਰਨ ਤੂੰ ਆਪਣੇ ਰਿਦੇ ਅੰਦਰ ਟਿਕਾ।
Fareedkot Teekaਠਾਕਰ ਕੇ ਚਰਨ ਕਮਲ ਰਿਦੇ ਮੇਂ ਧਾਰਨ ਕਰੋ॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ।

ਪਦ ਅਰਥ ਉਰਿ = ਹਿਰਦੇ ਵਿਚ। ਧਾਰਿ = ਰੱਖ।

SikhNet (Spanish)Ama los Pies de Loto del Señor en tu corazón,

ਦੁਲਭ ਦੇਹ; ਨਾਨਕ. ਨਿਸਤਾਰਿ ॥੪॥੫੧॥੧੨੦॥

dulabh deh; naanak. nisataar |4|51|120|

Sant Singh KhalsaThus this human life, so difficult to obtain, shall be redeemed. ||4||51||120||
Manmohan SinghThus save thy invaluable human body (life), O Nanak.
Manmohan Singh (Punjabi)ਐਸ ਤਰ੍ਹਾਂ ਆਪਣੇ ਅਮੌਲਕ ਮਨੁੱਖੀ ਸਰੀਰ (ਜੀਵਨ) ਦਾ ਪਾਰ ਉਤਾਰਾ ਕਰ ਲੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਇਸ ਦੁਰਲਭ ਮਾਨੁਖ ਦੇਹ ਕਾ ਉਧਾਰ ਕਰੋ॥੪॥੫੧॥੧੨੦॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇਸ ਨੂੰ (ਸਿਮਰਨ ਦੀ ਬਰਕਤਿ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾ ਲੈ ॥੪॥੫੧॥੧੨੦॥

ਪਦ ਅਰਥ ਦੇਹ = ਸਰੀਰ। ਨਿਸਤਾਰਿ = ਪਾਰ ਲੰਘਾ ॥੪॥

SikhNet (Spanish)y así, dice Nanak, aprovecha esta preciosa vida humana que te ha sido otorgada. (4-51-120)

Open this shabad (11 lines, Angs 189-190) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਜਾ ਕਉ ਅਪਨੀ; ਕਿਰਪਾ ਧਾਰੈ ॥

jaa kau apanee; kirapaa dhaarai |

Sant Singh KhalsaThose, upon whom the Lord Himself showers His Mercy,
Manmohan SinghThe man, whom the Lord shows His mercy,
Manmohan Singh (Punjabi)ਉਹ ਇਨਸਾਨ, ਜਿਸ ਉਤੇ ਸੁਆਮੀ ਆਪਣੀ ਮਿਹਰ ਕਰਦਾ ਹੈ,
Fareedkot Teekaਜਿਸ ਕੋ ਹਰੀ ਅਪਨੀ ਕਿਰਪਾ ਕਰਤਾ ਹੈ॥
Prof. Sahib Singh(ਪਰ ਨਾਮ ਸਿਮਰਨਾ ਭੀ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਕਰਦਾ ਹੈ,

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ।

SikhNet (Spanish)Aquél, sobre quien está dada la Gracia,

ਸੋ ਜਨੁ; ਰਸਨਾ ਨਾਮੁ ਉਚਾਰੈ ॥੧॥

so jan; rasanaa naam uchaarai |1|

Sant Singh Khalsachant the Naam, the Name of the Lord, with their tongues. ||1||
Manmohan Singhutters God's Name with his tongue.
Manmohan Singh (Punjabi)ਆਪਣੀ ਜੀਭਾ ਨਾਲ ਹਰੀ ਦੇ ਨਾਮ ਦਾ ਜਾਪ ਕਰਦਾ ਹੈ।
Fareedkot Teekaਸੋਈ ਦਾਸ ਬਾਣੀ ਕਰ ਨਾਮ ਉਚਾਰਨ ਕਰਤਾ ਹੈ॥੧॥
Prof. Sahib Singhਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਹੈ ॥੧॥

ਪਦ ਅਰਥ ਰਸਨਾ = ਜੀਭ ਨਾਲ ॥੧॥

SikhNet (Spanish)recita con su lengua la Alabanza del Señor. (1)

ਹਰਿ ਬਿਸਰਤ; ਸਹਸਾ ਦੁਖੁ ਬਿਆਪੈ ॥

har bisarat; sahasaa dukh biaapai |

Sant Singh KhalsaForgetting the Lord, superstition and sorrow shall overtake you.
Manmohan SinghBy forgetting God, superstition and sorrow overtake the mortal.
Manmohan Singh (Punjabi)ਰੱਬ ਨੂੰ ਭੁਲਾਉਣ ਕਰਕੇ ਸ਼ੱਕ-ਸੰਦੇਹ ਤੇ ਗ਼ਮ ਪ੍ਰਾਣੀ ਨੂੰ ਆ ਪਕੜਦੇ ਹਨ।
Fareedkot Teekaਹੇ ਭਾਈ! ਹਰੀ ਕੇ ਬਿਸਰਨੇ ਕਰ ਸੰਸਾ ਔਰ ਦੁਖ ਵਯਾਪਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਨੂੰ ਭੁਲਾਇਆਂ (ਦੁਨੀਆ ਦਾ) ਸਹਮ-ਦੁੱਖ (ਆਪਣਾ) ਜ਼ੋਰ ਪਾ ਲੈਂਦਾ ਹੈ,

ਪਦ ਅਰਥ ਸਹਸਾ = ਸਹਮ। ਬਿਆਪੈ = ਜ਼ੋਰ ਪਾਈ ਰੱਖਦਾ ਹੈ।

SikhNet (Spanish)Olvidándose de Él, uno vacila en la duda, pero meditando en Él,

ਸਿਮਰਤ ਨਾਮੁ; ਭਰਮੁ ਭਉ ਭਾਗੈ ॥੧॥ ਰਹਾਉ ॥

simarat naam; bharam bhau bhaagai |1| rahaau |

Sant Singh KhalsaMeditating on the Naam, doubt and fear shall depart. ||1||Pause||
Manmohan SinghMeditating on the Name, doubt and dread flee. Pause.
Manmohan Singh (Punjabi)ਨਾਮ ਦਾ ਆਰਾਧਨ ਕਰਨ ਨਾਲ ਵਹਿਮ ਤੇ ਡਰ ਦੌੜ ਜਾਂਦੇ ਹਨ। ਠਹਿਰਾਉ।
Fareedkot Teekaਔਰ ਨਾਮ ਸਿਮਰਨ ਕਰ ਭ੍ਰਮ ਔਰ ਭ੍ਯ ਨਾਸ ਹੋਤਾ ਹੈ॥੧॥ ਰਹਾਉ ॥
Prof. Sahib Singh(ਪਰ ਪ੍ਰਭੂ ਦਾ) ਨਾਮ ਸਿਮਰਿਆਂ ਹਰੇਕ ਭਟਕਣਾ ਦੂਰ ਹੋ ਜਾਂਦੀ ਹੈ, ਹਰੇਕ ਕਿਸਮ ਦਾ ਡਰ ਨੱਠ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਭਰਮੁ = ਭਟਕਣਾ ॥੧॥ ਰਹਾਉ ॥

SikhNet (Spanish)el miedo y la duda se desvanecen. (1-Pausa)

ਹਰਿ ਕੀਰਤਨੁ ਸੁਣੈ; ਹਰਿ ਕੀਰਤਨੁ ਗਾਵੈ ॥

har keeratan sunai; har keeratan gaavai |

Sant Singh KhalsaListening to the Kirtan of the Lord's Praises, and singing the Lord's Kirtan,
Manmohan SinghWho heart God's praises and sings god's praises,
Manmohan Singh (Punjabi)ਜੋ ਰੱਬ ਦਾ ਜੱਸ ਸੁਣਦਾ ਹੈ ਅਤੇ ਰੱਬ ਦਾ ਜੱਸ ਗਾਉਂਦਾ ਹੈ,
Fareedkot Teekaਜੋ ਪੁਰਸ਼ ਹਰੀ ਕੀਰਤਨ ਸੁਨਤਾ ਹੈ, ਪੁਨਾ ਹਰੀ ਕੀਰਤਨ ਗਾਇਨ ਕਰਤਾ ਹੈ॥
Prof. Sahib Singh(ਪ੍ਰਭੂ ਦੀ ਕਿਰਪਾ ਨਾਲ ਜੇਹੜਾ ਮਨੁੱਖ) ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਹੈ,
SikhNet (Spanish)Escuchando la melodías de las Alabanzas al Señor y Cantando sus Alabanzas,

ਤਿਸੁ ਜਨ ਦੂਖੁ; ਨਿਕਟਿ ਨਹੀ ਆਵੈ ॥੨॥

tis jan dookh; nikatt nahee aavai |2|

Sant Singh Khalsamisfortune shall not even come near you. ||2||
Manmohan Singhmisfortune drays not near that man.
Manmohan Singh (Punjabi)ਮੁਸੀਬਤ ਉਸ ਬੰਦੇ ਦੇ ਨੇੜੇ ਨਹੀਂ ਲਗਦੀ।
Fareedkot Teekaਤਿਸ ਜਨ ਕੇ ਨਿਕਟ ਦੂਖ ਨਹੀਂ ਆਉਤਾ ਹੈ॥੩॥
Prof. Sahib Singh(ਕੋਈ) ਦੁੱਖ ਉਸ ਮਨੁੱਖ ਦੇ ਨੇੜੇ ਨਹੀਂ ਢੁੱਕਦਾ ॥੨॥

ਪਦ ਅਰਥ ਨਿਕਟਿ = ਨੇੜੇ ॥੨॥

SikhNet (Spanish)El dolor y la tristeza no afectan a aquél que medita en el Señor. (2)

ਹਰਿ ਕੀ ਟਹਲ ਕਰਤ; ਜਨੁ ਸੋਹੈ ॥

har kee ttehal karat; jan sohai |

Sant Singh KhalsaWorking for the Lord, His humble servants look beautiful.
Manmohan SinghGod's slave looks beauteous, when he performs His service.
Manmohan Singh (Punjabi)ਵਾਹਿਗੁਰੂ ਦਾ ਗੋਲਾ, ਉਸ ਦੀ ਚਾਕਰੀ ਕਮਾਉਂਦਾ ਹੋਇਆ ਸੁਹਣਾ ਲਗਦਾ ਹੈ।
Fareedkot Teekaਜੋ ਜਨ ਹਰੀ ਕੀ ਭਗਤੀ ਕਰਤਾ ਹੈ, ਸੋ ਸੋਭਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਕਰਦਿਆਂ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ,

ਪਦ ਅਰਥ ਸੋਹੈ = ਸੋਹਣਾ ਲੱਗਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।

SikhNet (Spanish)El Esclavo del Señor se ve radiante bajo Su Servicio,

ਤਾ ਕਉ; ਮਾਇਆ ਅਗਨਿ. ਨ ਪੋਹੈ ॥੩॥

taa kau; maaeaa agan. na pohai |3|

Sant Singh KhalsaThe fire of Maya does not touch them. ||3||
Manmohan SinghHim the fire of mammon touches not.
Manmohan Singh (Punjabi)ਉਸ ਨੂੰ ਮੋਹਨੀ ਦੀ ਅੱਗ ਨਹੀਂ ਛੂੰਹਦੀ।
Fareedkot Teekaਤਿਸ ਕੋ ਮਾਇਆ ਰੂਪੀ ਅਗਨੀ ਸਪਰਸ਼ ਨਹੀਂ ਕਰਤੀ ਹੈ॥੩॥
Prof. Sahib Singh(ਕਿਉਂਕਿ) ਉਸ ਮਨੁੱਖ ਨੂੰ ਮਾਇਆ (ਦੀ ਤ੍ਰਿਸ਼ਨਾ ਦੀ) ਅੱਗ ਨਹੀਂ ਪੋਹ ਸਕਦੀ (ਉਸ ਦੇ ਆਤਮਕ ਜੀਵਨ ਨੂੰ ਸਾੜ ਨਹੀਂ ਸਕਦੀ) ॥੩॥

ਪਦ ਅਰਥ ਤਾ ਕਉ = ਉਸ ਨੂੰ ॥੩॥

SikhNet (Spanish)y el fuego de Maya no lo toca. (3)

ਮਨਿ ਤਨਿ ਮੁਖਿ; ਹਰਿ ਨਾਮੁ ਦਇਆਲ ॥

man tan mukh; har naam deaal |

Sant Singh KhalsaWithin their minds, bodies and mouths, is the Name of the Merciful Lord.
Manmohan SinghWithin mind, body and mouth is the Name of the Compassionate Lord,
Manmohan Singh (Punjabi)ਦੇਹਿ ਅਤੇ ਮੂੰਹ ਵਿੱਚ ਮਿਹਰਬਾਨ ਮਾਲਕ ਦਾ ਨਾਮ ਹੈ,
Fareedkot Teekaਜੋ ਜਨ ਮਨ ਤਨ ਕਰ ਕੇ ਸੁਖ ਸੇ ਹਰੀ ਦ੍ਯਾਲ ਕਾ ਨਾਮ ਜਪਤਾ ਹੈ॥
Prof. Sahib Singhਦਇਆ ਦੇ ਘਰ ਪਰਮਾਤਮਾ ਦਾ ਨਾਮ ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਤੇ ਮੂੰਹ ਵਿਚ ਵੱਸ ਪੈਂਦਾ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਨਾਮੁ ਦਇਆਲ = ਦਇਆਲ ਦਾ ਨਾਮ।

SikhNet (Spanish)El Nombre del Señor siempre nos da Sus Bendiciones;

ਨਾਨਕ; ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥

naanak; tajeeale avar janjaal |4|52|121|

Sant Singh KhalsaNanak has renounced other entanglements. ||4||52||121||
Manmohan Singhand Nanak has forsaken all other entanglements.
Manmohan Singh (Punjabi)ਨਾਨਕ ਨੇ ਹੋਰ ਸਾਰੇ ਪੁਆੜੇ ਛੱਡ ਦਿਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਨੇ ਔਰ ਜੰਜਾਲ ਸੰਪੂਰਨ ਤਿਆਗੇ ਹੈਂ॥੪॥੫੨॥੧੨੧॥
Prof. Sahib Singhਹੇ ਨਾਨਕ! ਉਸ ਮਨੁੱਖ ਨੇ (ਆਪਣੇ ਮਨ ਵਿਚੋਂ ਮਾਇਆ ਦੇ ਮੋਹ ਦੇ) ਹੋਰ ਸਾਰੇ ਜੰਜਾਲ ਲਾਹ ਦਿੱਤੇ ਹੁੰਦੇ ਹਨ ॥੪॥੫੨॥੧੨੧॥

ਪਦ ਅਰਥ ਤਜੀਅਲੇ = (ਉਸ ਮਨੁੱਖ ਨੇ) ਛੱਡ ਦਿੱਤੇ ਹਨ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ ॥੪॥

SikhNet (Spanish)oh, dice Nanak, abandona ya todos los otros tipos de esfuerzos y Consérvalo en tu mente, en tus labios y en tu corazón.(4-52-121)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਛਾਡਿ ਸਿਆਨਪ; ਬਹੁ ਚਤੁਰਾਈ ॥

chhaadd siaanap; bahu chaturaaee |

Sant Singh KhalsaRenounce your cleverness, and your cunning tricks.
Manmohan SinghShed thy wit and excessive cleverness.
Manmohan Singh (Punjabi)ਆਪਣੀ ਅਕਲਮੰਦੀ ਅਤੇ ਘਣੀ ਚਾਲਾਕੀ ਤਿਆਗ ਦੇ।
Fareedkot Teekaਸਿਆਣਪ ਔਰ ਬਾਣੀ ਕੀ ਚਤੁਰਾਈ ਛੋੜ ਕਰ॥
Prof. Sahib Singhਇਹ ਖ਼ਿਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਤੇ ਚਤੁਰ ਹੈਂ (ਤੇ ਜੀਵਨ-ਮਾਰਗ ਨੂੰ ਆਪ ਹੀ ਸਮਝ ਸਕਦਾ ਹੈਂ)
SikhNet (Spanish)Deja tu astucia intelectual,

ਗੁਰ ਪੂਰੇ ਕੀ; ਟੇਕ ਟਿਕਾਈ ॥੧॥

gur poore kee; ttek ttikaaee |1|

Sant Singh KhalsaSeek the Support of the Perfect Guru. ||1||
Manmohan SinghSeek thou the support of the Perfect Guru.
Manmohan Singh (Punjabi)ਤੂੰ ਪੂਰਨ ਗੁਰਾਂ ਦਾ ਆਸਰਾ ਲੈ।
Fareedkot Teekaਪੂਰਨ ਗੁਰੋਂ ਕੀ (ਟੇਕ) ਸਰਣ (ਟਿਕਾਈ) ਧਾਰਨ ਕਰੀ ਹੈ॥੧॥
Prof. Sahib Singh(ਹੇ ਭਾਈ! ਤੂੰ) ਪੂਰੇ ਗੁਰੂ ਦਾ ਆਸਰਾ ਲੈ ॥੧॥

ਪਦ ਅਰਥ ਟੇਕ = ਆਸਰਾ। ਟਿਕਾਈ = ਟਿਕਾਇ। ਟੇਕ ਟਿਕਾਈ = ਆਸਰਾ ਲੈ ॥੧॥

SikhNet (Spanish)y busca el Refugio del Perfecto Guru.(1)

ਦੁਖ ਬਿਨਸੇ; ਸੁਖ ਹਰਿ ਗੁਣ ਗਾਇ ॥

dukh binase; sukh har gun gaae |

Sant Singh KhalsaYour pain shall depart, and in peace, you shall sing the Glorious Praises of the Lord.
Manmohan SinghThine sorrows shall depart and in peace thou shalt sing God's praises.
Manmohan Singh (Punjabi)ਤੇਰੇ ਗ਼ਮ ਦੂਰ ਹੋ ਜਾਣਗੇ ਅਤੇ ਤੂੰ ਆਰਾਮ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰੇਗਾ।
Fareedkot Teekaਹਰੀ ਕੇ ਗੁਣ ਗਾਇਨ ਕਰ ਕੇ ਦੁਖ ਨਿਬ੍ਰਿਤ ਹੂਏ ਔਰ ਸੁਖ ਪ੍ਰਾਪਤਿ ਭਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਗੁਣ ਗਾ ਕੇ ਉਸ ਨੂੰ ਸੁਖ (ਹੀ ਸੁਖ) ਮਿਲਦੇ ਹਨ ਤੇ ਉਸ ਦੇ ਸਾਰੇ ਦੇ (ਸਾਰੇ) ਦੁੱਖ ਦੂਰ ਹੋ ਜਾਂਦੇ ਹਨ,

ਪਦ ਅਰਥ ਬਿਨਸੇ = ਨਾਸ ਹੋ ਜਾਂਦੇ ਹਨ। ਗਾਇ = ਗਾ ਕੇ।

SikhNet (Spanish)Así tus aflicciones te dejarán

ਗੁਰੁ ਪੂਰਾ ਭੇਟਿਆ; ਲਿਵ ਲਾਇ ॥੧॥ ਰਹਾਉ ॥

gur pooraa bhettiaa; liv laae |1| rahaau |

Sant Singh KhalsaMeeting the Perfect Guru, let yourself be absorbed in the Lord's Love. ||1||Pause||
Manmohan SinghBy meeting the Perfect Guru, love (with the Lord) is contracted. Pause.
Manmohan Singh (Punjabi)ਪੂਰਨ ਗੁਰਾਂ ਨੂੰ ਮਿਲਣ ਦੁਆਰਾ (ਪ੍ਰਭੂ ਨਾਲ) ਪ੍ਰੀਤ ਪੈ ਜਾਂਦੀ ਹੈ। ਠਹਿਰਾਉ।
Fareedkot Teekaਜਬ ਪੂਰਨ ਗੁਰੋਂ ਕਾ ਮਿਲਾਪੁ ਹੂਆ, ਤਬ ਬਿਰਤੀ ਲਾਗੀ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ ॥੧॥ ਰਹਾਉ ॥

ਪਦ ਅਰਥ ਭੇਟਿਆ = ਮਿਲਿਆ। ਲਿਵ = ਲਗਨ ॥੧॥ ਰਹਾਉ ॥

SikhNet (Spanish)y cantarás la Alabanza del Señor en Dicha. (1-Pausa)

ਹਰਿ ਕਾ ਨਾਮੁ; ਦੀਓ ਗੁਰਿ ਮੰਤ੍ਰੁ ॥

har kaa naam; deeo gur mantru |

Sant Singh KhalsaThe Guru has given me the Mantra of the Name of the Lord.
Manmohan SinghThe Guru has given me the mantra of god's Name.
Manmohan Singh (Punjabi)ਗੁਰਾਂ ਨੇ ਮੈਨੂੰ ਰੱਬ ਦੇ ਨਾਮ ਦਾ ਮੰਤ੍ਰ ਦਿੱਤਾ ਹੈ।
Fareedkot Teekaਗੁਰੋਂ ਨੇ ਹਰੀ ਨਾਮ ਰੂਪੀ ਮੰਤ੍ਰ ਦੀਆ॥
Prof. Sahib Singh(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਮੰਤ੍ਰ ਦਿੱਤਾ ਹੈ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)El Guru me dio el Mantra del Naam, el Nombre del Señor,

ਮਿਟੇ ਵਿਸੂਰੇ; ਉਤਰੀ ਚਿੰਤ ॥੨॥

mitte visoore; utaree chint |2|

Sant Singh KhalsaMy worries are forgotten, and my anxiety is gone. ||2||
Manmohan SinghMy worries are effaced, and gone is the anxiety.
Manmohan Singh (Punjabi)ਮੇਰੇ ਫਿਕਰ ਮਿਟ ਗਏ ਹਨ ਅਤੇ ਦੂਰ ਹੋ ਗਏ ਹੈ ਅੰਦੇਸਾ।
Fareedkot Teekaਤਿਸ ਕਰ (ਵਿਸੂਰੇ) ਝੋਰੇ ਅਰਥਾਤ ਪਸਚਾਤਾਪੋਂ ਕੀ ਨਿਵਰਤੀ ਹੂਈ ਔਰ ਚਿੰਤਾ ਭੀ ਉਤਰ ਗਈ ਹੈ॥੨॥
Prof. Sahib Singh(ਉਸ ਮੰਤ੍ਰ ਦੀ ਬਰਕਤਿ ਨਾਲ ਉਸ ਦੇ ਸਾਰੇ) ਝੋਰੇ ਮਿਟ ਗਏ ਹਨ ਉਸ ਦੀ (ਹਰੇਕ ਕਿਸਮ ਦੀ) ਚਿੰਤਾ ਲਹਿ ਗਈ ਹੈ ॥੨॥

ਪਦ ਅਰਥ ਵਿਸੂਰੇ = ਝੋਰੇ। ਚਿੰਤ = ਚਿੰਤਾ ॥੨॥

SikhNet (Spanish)y todas mis penas y preocupaciones se me han quitado.(2)

ਅਨਦ ਭਏ; ਗੁਰ ਮਿਲਤ ਕ੍ਰਿਪਾਲ ॥

anad bhe; gur milat kripaal |

Sant Singh KhalsaMeeting with the Merciful Guru, I am in ecstasy.
Manmohan SinghHappiness has ensued on meeting the Merciful Guru.
Manmohan Singh (Punjabi)ਦਇਆਵਾਨ ਗੁਰਾਂ ਨੂੰ ਮਿਲਣ ਤੇ ਖੁਸ਼ੀ ਹੋ ਗਈ ਹੈ।
Fareedkot Teekaਹੇ ਭਾਈ! ਕ੍ਰਿਪਾਲੂ ਗੁਰੋਂ ਕੇ ਮਿਲਨੇ ਕਰ ਕੇ ਹੀ ਆਨੰਦ ਕੋ ਪ੍ਰਾਪਤਿ ਭਏ ਹੈਂ॥
Prof. Sahib Singh(ਹੇ ਭਾਈ!) ਦਇਆ ਦੇ ਸੋਮੇ ਗੁਰੂ ਨੂੰ ਮਿਲਿਆਂ ਆਤਮਕ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ,

ਪਦ ਅਰਥ ਅਨਦ = ਆਤਮਕ ਖ਼ੁਸ਼ੀਆਂ। ਗੁਰ ਮਿਲਤ = ਗੁਰੂ ਨੂੰ ਮਿਲਦਿਆਂ।

SikhNet (Spanish)Estoy en Éxtasis al encontrar al Verdadero Guru, y el Guru,

ਕਰਿ ਕਿਰਪਾ; ਕਾਟੇ ਜਮ ਜਾਲ ॥੩॥

kar kirapaa; kaatte jam jaal |3|

Sant Singh KhalsaShowering His Mercy, He has cut away the noose of the Messenger of Death. ||3||
Manmohan SinghShowering His benediction, He cut the noose of Death's Minister.
Manmohan Singh (Punjabi)ਆਪਣੀ ਮਇਆ ਧਾਰ ਕੇ ਉਸ ਨੇ ਮੌਤ ਦੇ ਦੂਤ ਦੀ ਫਾਹੀ ਕਟ ਦਿੱਤੀ ਹੈ।
Fareedkot Teekaਗੁਰੋਂ ਨੇ ਕਿਰਪਾ ਕਰ ਕੇ ਜਮ ਕੇ ਫਾਸ ਕਾਟ ਦੀਏ ਹੈਂ॥੩॥
Prof. Sahib Singhਗੁਰੂ ਕਿਰਪਾ ਕਰ ਕੇ (ਮਨੁੱਖ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਦੇਂਦਾ ਹੈ ॥੩॥

ਪਦ ਅਰਥ ਜਮ ਜਾਲ = ਜਮ ਦੇ ਜਾਲ, ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ॥੩॥

SikhNet (Spanish)por su Misericordia y Gracia, me ha liberado de las cadenas de la muerte.(3)

ਕਹੁ ਨਾਨਕ; ਗੁਰੁ ਪੂਰਾ ਪਾਇਆ ॥

kahu naanak; gur pooraa paaeaa |

Sant Singh KhalsaSays Nanak, I have found the Perfect Guru;
Manmohan SinghSays Nanak, I have obtained the Perfect Guru,
Manmohan Singh (Punjabi)ਗੁਰੂ ਨਾਨਕ ਜੀ ਆਖਦੇ ਹਨ, ਮੈਂ ਪੂਰਨ ਗੁਰਾਂ ਨੂੰ ਪਾ ਲਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਪੂਰਾ) ਬ੍ਰਹਮ ਸ੍ਰੋਤ੍ਰੀ ਔਰ ਬ੍ਰਹਮ ਨੇਸਟੀ ਗੁਰੂ ਪਾਇਆ ਹੈ॥
Prof. Sahib Singhਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ,
SikhNet (Spanish)Oh, dice Nanak, desde que encontré al Perfecto Guru,

ਤਾ ਤੇ ਬਹੁਰਿ; ਨ ਬਿਆਪੈ ਮਾਇਆ ॥੪॥੫੩॥੧੨੨॥

taa te bahur; na biaapai maaeaa |4|53|122|

Sant Singh KhalsaMaya shall no longer harass me. ||4||53||122||
Manmohan Singhtherefore, mammon shall, harass me no more.
Manmohan Singh (Punjabi)ਇਸ ਲਈ ਮੌਹਨੀ ਮੈਨੂੰ ਮੁੜ ਕੇ ਦੂਖਾਤ੍ਰ ਨਹੀਂ ਕਰੇਗੀ।
Fareedkot Teekaਤਿਸ ਕਰ ਕੇ ਫਿਰ ਮਾਇਆ ਨਹੀਂ ਵਿਆਪ ਸਕਤੀ ਹੈ॥੪॥੫੩॥੧੨੨॥☬ਭਾਈ ਪ੍ਰਿਥੀਏ ਕੀ ਭੇਜੀ ਹੋਈ ਦਾਈ ਥਨੋਂ ਕੋ ਜਹਰ ਲਗਾਇ ਕਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਮਾਰਨੇ ਆਈ। ਤਿਨ ਕੀ ਰਖ੍ਯਾ ਪਰ ਸ਼ਬਦ ਉਚਾਰਨ ਕੀਤਾ:
Prof. Sahib Singhਉਸ ਗੁਰੂ ਦੀ ਬਰਕਤਿ ਨਾਲ (ਉਸ ਮਨੁੱਖ ਉਤੇ) ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ॥੪॥੫੩॥੧੨੨॥

ਪਦ ਅਰਥ ਤਾ ਤੇ = ਉਸ ਤੋਂ, ਉਸ (ਗੁਰੂ ਦੀ) ਬਰਕਤਿ ਨਾਲ। ਨ ਬਿਆਪੈ = ਜ਼ੋਰ ਨਹੀਂ ਪਾਂਦੀ ॥੪॥

SikhNet (Spanish)Maya ha perdido su poder sobre mí. (4-53-122)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਰਾਖਿ ਲੀਆ; ਗੁਰਿ ਪੂਰੈ ਆਪਿ ॥

raakh leea; gur poorai aap |

Sant Singh KhalsaThe Perfect Guru Himself has saved me.
Manmohan SinghHimself the Perfect Guru has rescued me.
Manmohan Singh (Punjabi)ਪੂਰਨ ਗੁਰੂ ਨੇ ਖ਼ੁਦ ਮੈਨੂੰ ਬਚਾ ਲਿਆ ਹੈ।
Fareedkot Teekaਪੂਰਨ ਗੁਰੋਂ ਨੇ ਆਪ ਰਖ੍ਯਾ ਕਰੀ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ) ਪੂਰੇ ਗੁਰੂ ਨੇ ਆਪ ਉਸ ਨੂੰ (ਸਦਾ ਕਾਮਾਦਿਕ ਵੈਰੀਆਂ ਤੋਂ) ਬਚਾ ਲਿਆ ਹੈ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)De sí Mismo y por Su Gracia, el Perfecto Guru me ha salvado,

ਮਨਮੁਖ ਕਉ; ਲਾਗੋ ਸੰਤਾਪੁ ॥੧॥

manamukh kau; laago santaap |1|

Sant Singh KhalsaThe self-willed manmukhs are afflicted with misfortune. ||1||
Manmohan SinghAn apostate is infested with calamity.
Manmohan Singh (Punjabi)ਅਧਰਮੀ ਨੂੰ ਮੁਸੀਬਤ ਖੜੀ ਹੋ ਗਈ ਹੈ।
Fareedkot Teekaਮਨਮੁਖ ਜੋ ਦੁਖ ਦੇਨੇ ਕੋ ਸਾਵਧਾਨ ਹੂਆ ਥਾ ਤਿਸ ਕੋ (ਸੰਤਾਪੁ) ਭਲੀ ਪ੍ਰਕਾਰ ਕਰ ਕੇ ਦੁਖ ਲਾਗਤਾ ਭਯਾ ਹੈ॥੧॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹਨਾਂ ਦਾ) ਸੇਕ ਲੱਗਦਾ ਹੀ ਰਹਿੰਦਾ ਹੈ ॥੧॥

ਪਦ ਅਰਥ ਮਨਮੁਖ ਕਉ = ਮਨਮੁਖ ਨੂੰ, ਉਸ ਮਨੁੱਖ ਨੂੰ ਜਿਸ ਦਾ ਮੂੰਹ ਆਪਣੇ ਮਨ ਵਲ ਹੈ। ਸੰਤਾਪੁ = ਦੁੱਖ, ਕਲੇਸ਼। ਲਾਗੋ = ਲੱਗਦਾ ਹੈ, ਚੰਬੜਦਾ ਹੈ ॥੧॥

SikhNet (Spanish)mientras los que tratan de imponer su propia voluntad se retuercen de dolor.(1)

ਗੁਰੂ ਗੁਰੂ; ਜਪਿ ਮੀਤ ਹਮਾਰੇ ॥

guroo guroo; jap meet hamaare |

Sant Singh KhalsaChant and meditate on the Guru, the Guru, O my friend.
Manmohan SinghRemember the Great Guru, O my friend.
Manmohan Singh (Punjabi)ਵੱਡੇ ਗੁਰਾਂ ਨੂੰ ਯਾਦ ਕਰ, ਹੇ ਮੇਰੇ ਮਿਤ੍ਰ।
Fareedkot Teekaਹੇ ਹਮਾਰੇ ਮਿਤ੍ਰ! ਗੁਰੂ ਗੁਰੂ ਜਪ॥
Prof. Sahib Singhਹੇ ਮੇਰੇ ਮਿੱਤਰੋ! ਸਦਾ (ਆਪਣੇ) ਗੁਰੂ ਨੂੰ ਚੇਤੇ ਰੱਖੋ,

ਪਦ ਅਰਥ ਮੀਤ ਹਮਾਰੇ = ਹੇ ਮੇਰੇ ਮਿੱਤਰੋ!

SikhNet (Spanish)Oh mi mente amiga, piensa en el Guru, y en Él solamente,

ਮੁਖ ਊਜਲ; ਹੋਵਹਿ ਦਰਬਾਰੇ ॥੧॥ ਰਹਾਉ ॥

mukh aoojal; hoveh darabaare |1| rahaau |

Sant Singh KhalsaYour face shall be radiant in the Court of the Lord. ||1||Pause||
Manmohan SinghThy face shall become bright in the Lord's court. Pause.
Manmohan Singh (Punjabi)ਸਾਹਿਬ ਦੀ ਦਰਗਾਹ ਅੰਦਰ ਤੇਰਾ ਚਿਹਰਾ ਰੋਸ਼ਨ ਹੋਵੇਗਾ। ਠਹਿਰਾਉ।
Fareedkot Teekaਜਿਸ ਕਰ ਕੇ ਹਰੀ ਕੇ ਦਰਬਾਰ ਮੇਂ ਮੁਖ ਊਜਲ ਹੋਵੇ॥੧॥ ਰਹਾਉ ॥
Prof. Sahib Singh(ਗੁਰੂ ਦਾ ਉਪਦੇਸ਼ ਚੇਤੇ ਰੱਖਿਆਂ) ਤੁਹਾਡੇ ਮੂੰਹ ਪਰਮਾਤਮਾ ਦੀ ਦਰਗਾਹ ਵਿਚ ਰੌਸ਼ਨ ਹੋਣਗੇ ॥੧॥ ਰਹਾਉ ॥

ਪਦ ਅਰਥ ਊਜਲ = ਰੌਸ਼ਨ। ਹੋਵਹਿ = ਹੋਣਗੇ ॥੧॥ ਰਹਾਉ ॥

SikhNet (Spanish)para que tu semblante esté radiante en la Corte del Señor. (1-Pausa)

ਗੁਰ ਕੇ ਚਰਣ; ਹਿਰਦੈ ਵਸਾਇ ॥

gur ke charan; hiradai vasaae |

Sant Singh KhalsaEnshrine the Feet of the Guru within your heart;
Manmohan SinghEnshrine thou Guru's feet within thy mind,
Manmohan Singh (Punjabi)ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ,
Fareedkot Teekaਗੁਰੋਂ ਕੇ ਚਰਨ ਰਿਦੈ ਮੇਂ ਇਸਥਿਤ ਕਰੁ॥
Prof. Sahib Singh(ਹੇ ਭਾਈ! ਤੂੰ ਆਪਣੇ) ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖ।

ਪਦ ਅਰਥ ਵਸਾਇ = ਟਿਕਾ ਰੱਖ।

SikhNet (Spanish)Enaltece los Pies de Loto del Guru en tu corazón,

ਦੁਖ ਦੁਸਮਨ; ਤੇਰੀ ਹਤੈ ਬਲਾਇ ॥੨॥

dukh dusaman; teree hatai balaae |2|

Sant Singh Khalsayour pains, enemies and bad luck shall be destroyed. ||2||
Manmohan Singhand thy sorrow, enemy and calamity shall be destroyed.
Manmohan Singh (Punjabi)ਅਤੇ ਤੇਰਾ ਗ਼ਮ, ਵੈਰੀ ਅਤੇ ਮੁਸੀਬਤ ਮਲੀਆਮੇਟ ਹੋ ਜਾਣਗੇ।
Fareedkot Teekaਤਿਸ ਕਰ ਕੇ ਤੇਰੇ ਦੁਖ ਔਰ ਸੱਤ੍ਰੂ, ਪੁਨਾ (ਬਲਾਇ) ਅਵਿਦ੍ਯਾ ਯਹਿ ਸਬ ਨਸ਼ਟ ਹੋਵੇਂਗੇ॥੨॥
Prof. Sahib Singh(ਗੁਰੂ ਤੇਰੇ ਸਾਰੇ) ਦੁੱਖ-ਕਲੇਸ਼ ਨਾਸ ਕਰੇਗਾ (ਕਾਮਾਦਿਕ ਤੇਰੇ ਸਾਰੇ) ਵੈਰੀਆਂ ਨੂੰ ਮਾਰ ਮੁਕਾਏਗਾ (ਤੇਰੇ ਉਤੇ ਦਬਾਉ ਪਾਣ ਵਾਲੀ ਮਾਇਆ-) ਚੁੜੇਲ ਨੂੰ ਮੁਕਾ ਦੇਵੇਗਾ ॥੨॥

ਪਦ ਅਰਥ ਹਤੈ = ਮਾਰ ਦੇਂਦਾ ਹੈ, ਮਾਰ ਦੇਵੇਗਾ। ਬਲਾਇ = ਚੁੜੇਲ ॥੨॥

SikhNet (Spanish)para que tus enemigos y tus mismas tristezas, sean destruidos. (2)

ਗੁਰ ਕਾ ਸਬਦੁ; ਤੇਰੈ ਸੰਗਿ ਸਹਾਈ ॥

gur kaa sabad; terai sang sahaaee |

Sant Singh KhalsaThe Word of the Guru's Shabad is your Companion and Helper.
Manmohan SinghGuru's Word is thy comrade and succour.
Manmohan Singh (Punjabi)ਗੁਰਾਂ ਦਾ ਸ਼ਬਦ ਤੇਰਾ ਸਾਥੀ ਅਤੇ ਮਦਦਗਾਰ ਹੈ।
Fareedkot Teekaਗੁਰੋਂ ਕਾ ਸਬਦ ਤੇਰੇ ਸੰਗ ਸਹਾਈ ਹੈ॥
Prof. Sahib Singhਹੇ ਭਾਈ! ਗੁਰੂ ਦਾ ਸ਼ਬਦ ਹੀ ਤੇਰੇ ਨਾਲ (ਸਦਾ ਸਾਥ ਨਿਬਾਹੁਣ ਵਾਲਾ) ਸਾਥੀ ਹੈ।

ਪਦ ਅਰਥ ਸਹਾਈ = ਸਾਥੀ।

SikhNet (Spanish)La Palabra del Shabd del Guru te acompañará siempre,

ਦਇਆਲ ਭਏ; ਸਗਲੇ ਜੀਅ ਭਾਈ ॥੩॥

deaal bhe; sagale jeea bhaaee |3|

Sant Singh KhalsaO Siblings of Destiny, all beings shall be kind to you. ||3||
Manmohan SinghAnd all the sentient beings shall be kind to thee, o brother.
Manmohan Singh (Punjabi)ਅਤੇ ਸਮੂਹ ਪ੍ਰਾਣਧਾਰੀ ਤੇਰੇ ਉਤੇ ਮਿਹਰਬਾਨ ਹੋਣਗੇ, ਹੇ ਵੀਰ!
Fareedkot Teekaਹੇ ਭਾਈ! ਤਿਸ ਕਰ ਕੇ ਸਗਲੇ ਜੀਵ ਭੀ ਦਯਾਲ ਭਏ ਹੈਂ॥੩॥
Prof. Sahib Singh(ਗੁਰੂ ਦਾ ਸ਼ਬਦ ਹਿਰਦੇ ਵਿਚ ਪ੍ਰੋ ਰੱਖਿਆਂ) ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ ॥੩॥

ਪਦ ਅਰਥ ਸਗਲੇ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ} ॥੩॥

SikhNet (Spanish)y tu vida se llenará de Compasión y buena compañía.(3)

ਗੁਰਿ ਪੂਰੈ; ਜਬ ਕਿਰਪਾ ਕਰੀ ॥

gur poorai; jab kirapaa karee |

Sant Singh KhalsaWhen the Perfect Guru granted His Grace,
Manmohan SinghWhen the Perfect Guru showered his benediction,
Manmohan Singh (Punjabi)ਜਦ ਪੂਰਨ ਗੁਰਾਂ ਨੇ ਆਪਣੀ ਮਿਹਰ ਧਾਰੀ,
Fareedkot Teekaਜਬ ਪੂਰਨ ਗੁਰੋਂ ਨੇ ਕਿਰਪਾ ਕਰੀ ਹੈ॥
Prof. Sahib Singhਜਦੋਂ ਪੂਰੇ ਗੁਰੂ ਨੇ (ਮੇਰੇ ਉਤੇ) ਮਿਹਰ ਕੀਤੀ,
SikhNet (Spanish)Cuando el Perfecto Guru me mostró su Gracia,

ਭਨਤਿ ਨਾਨਕ; ਮੇਰੀ ਪੂਰੀ ਪਰੀ ॥੪॥੫੪॥੧੨੩॥

bhanat naanak; meree pooree paree |4|54|123|

Sant Singh Khalsasays Nanak, I was totally, completely fulfilled. ||4||54||123||
Manmohan Singhsays Nanak, I was fully-filled then.
Manmohan Singh (Punjabi)ਗੁਰੂ ਜੀ ਆਖਦੇ ਹਨ, ਤਦ ਮੈਂ ਪਰੀਪੂਰਨ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਮੇਰੀ ਸਰਬ ਇਛਾ ਪੂਰੀ ਪਰੀ, ਭਾਵ ਸਰਬ ਕਾਰਜ ਸਿਧ ਭਏ ਹੈਂ॥੪॥੫੪॥੧੨੩॥☬ਸਤਿਸੰਗ ਕੀ ਮਹਿਮਾਂ ਕਥਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ-ਤਾਂ ਮੇਰੀ ਜੀਵਨ-ਘਾਲ ਸਫਲ ਹੋ ਗਈ (ਕਾਮਾਦਿਕ ਵੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ) ॥੪॥੫੪॥੧੨੩॥

ਪਦ ਅਰਥ ਭਨਤਿ = ਆਖਦਾ ਹੈ। ਪਰੀ = ਪਈ। ਪੂਰੀ ਪਰੀ = (ਘਾਲ) ਪੂਰੀ ਹੋ ਗਈ ॥੪॥

SikhNet (Spanish)entonces, oh, dice Nanak, me bendijo con total Plenitud.(4-54-123)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru,
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਅਨਿਕ ਰਸਾ ਖਾਏ; ਜੈਸੇ ਢੋਰ ॥

anik rasaa khaae; jaise dtor |

Sant Singh KhalsaLike beasts, they consume all sorts of tasty treats.
Manmohan SinghMany dainties, the mortal eats like a beast.
Manmohan Singh (Punjabi)ਘਣੀਆ ਨਿਆਮਤਾ ਪ੍ਰਾਣੀ ਡੰਗਰ ਦੀ ਤਰ੍ਹਾਂ ਖਾਂਦਾ ਹੈ।
Fareedkot Teekaਅਨੇਕ ਰਸੋਂ ਕਾ ਖਾਣਾ ਸਤਿਸੰਗਹੀਨ ਪੁਰਸ਼ ਕਾ ਐਸੇ ਹੈ ਜੈਸੇ (ਢੋਰ) ਪਸੂ ਖਾਤਾ ਹੈ॥
Prof. Sahib Singhਜਿਵੇਂ ਪਸ਼ੂ (ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ,

ਪਦ ਅਰਥ ਰਸਾ = ਸੁਆਦਲੇ ਪਦਾਰਥ। ਢੋਰ = ਪਸ਼ੂ।

SikhNet (Spanish)Como un animal, uno come todo tipo de alimento,

ਮੋਹ ਕੀ ਜੇਵਰੀ; ਬਾਧਿਓ ਚੋਰ ॥੧॥

moh kee jevaree; baadhio chor |1|

Sant Singh KhalsaWith the rope of emotional attachment, they are bound and gagged like thieves. ||1||
Manmohan SinghWith the rope of worldly love, he is bound down like a thief,
Manmohan Singh (Punjabi)ਸੰਸਾਰੀ ਮਮਤਾ ਦੇ ਰਸੇ ਨਾਲ ਉਹ ਚੌਰ ਦੀ ਤਰ੍ਹਾ ਨਰੜਿਆ ਹੋਇਆ ਹੈ।
Fareedkot Teekaਕਦਾਚਿਤ ਐਸੀ ਅਸੰਕਾ ਹੋ ਕਿ ਪਸੂਓਂ ਕੋ ਤੋ ਬੰਧਨ ਹੋਤਾ ਹੈ? ਤਿਸ ਕਾ ਸਮਾਧਾਨ:☬ਸੋ ਵਹੁ ਭੀ ਪ੍ਰਮੇਸ੍ਵਰ ਕੇ ਦ੍ਵਾਰੇ ਕਾ ਚੋਰ ਮੋਹ ਕੀ ਜੇਵੜੀ ਸੇ ਬੰਧਾ ਹੂਆ ਹੈ॥੧॥
Prof. Sahib Singhਤਿਵੇਂ ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਆਤਮਕ ਮੌਤ ਮਰਿਆ ਹੋਇਆ ਮਨੁੱਖ) ਅਨੇਕਾਂ ਸੁਆਦਲੇ ਪਦਾਰਥ ਖਾਂਦਾ ਰਹਿੰਦਾ ਹੈ ਤੇ (ਸੰਨ੍ਹ ਤੋਂ ਫੜੇ ਹੋਏ) ਚੋਰਾਂ ਵਾਂਗ (ਮਾਇਆ) ਦੇ ਮੋਹ ਦੀ ਰੱਸੀ ਨਾਲ (ਹੋਰ ਹੋਰ ਵਧੀਕ) ਜਕੜਿਆ ਜਾਂਦਾ ਹੈ ॥੧॥

ਪਦ ਅਰਥ ਜੇਵਰੀ = ਰੱਸੀ ਨਾਲ ॥੧॥

SikhNet (Spanish)y con el cordón del apego, está encadenado como un criminal.(1)

ਮਿਰਤਕ ਦੇਹ; ਸਾਧਸੰਗ ਬਿਹੂਨਾ ॥

miratak deh; saadhasang bihoonaa |

Sant Singh KhalsaTheir bodies are corpses, without the Saadh Sangat, the Company of the Holy.
Manmohan SinghWithout the Society of Saints, the body is a corpse.
Manmohan Singh (Punjabi)ਸਤ ਸੰਗਤ ਦੇ ਬਗ਼ੈਰ, ਸ੍ਰੀਰ ਇਕ ਲੌਥ ਹੈ।
Fareedkot Teekaਸਾਧ ਸੰਗ ਬਿਨਾ ਸਰੀਰ ਮ੍ਰਿਤਕ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਸਾਧ ਸੰਗਤਿ ਤੋਂ ਵਾਂਜਿਆ ਰਹਿੰਦਾ ਹੈ, ਉਸ ਦਾ ਸਰੀਰ ਮੁਰਦਾ ਹੈ (ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ)।

ਪਦ ਅਰਥ ਮਿਰਤਕ = ਮੁਰਦਾ। ਦੇਹ = ਸਰੀਰ। ਮਿਰਤਕ ਦੇਹ = ਆਤਮਕ ਮੌਤੇ ਮਰੇ ਹੋਏ ਦਾ ਸਰੀਰ। ਬਿਹੂਨਾ = ਸੱਖਣਾ।

SikhNet (Spanish)Privado de la Saad Sangat, la Compañía de los Santos, el

ਆਵਤ ਜਾਤ; ਜੋਨੀ ਦੁਖ ਖੀਨਾ ॥੧॥ ਰਹਾਉ ॥

aavat jaat; jonee dukh kheenaa |1| rahaau |

Sant Singh KhalsaThey come and go in reincarnation, and are destroyed by pain. ||1||Pause||
Manmohan SinghOne comes and goes in various live and is destroyed by pain. Pause.
Manmohan Singh (Punjabi)ਬੰਦਾ ਜੂਨੀਆਂ ਅੰਦਰ ਆਉਂਦਾ ਤੇ ਜਾਂਦਾ ਹੈ ਅਤੇ ਦਰਦ ਨਾਲ ਤਬਾਹ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋਨੀਓਂ ਕੇ ਦੁਖੋਂ ਮੇਂ ਪੜਾ ਆਵਤਾ ਜਾਤਾ ਹੈ, ਭਾਵ ਏਹਿ ਕਿ ਜਨਮਤਾ ਮਰਤਾ ਹੈ ਔਰ (ਖੀਨਾ) ਖੈ ਹੋਤਾ ਹੈ, ਵਾ ਖਿਨ ਚਿਤ ਰਹਤਾ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਕ ਜੀਵਨ ਹੋਰ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਖੀਨਾ = ਕਮਜ਼ੋਰ ॥੧॥ ਰਹਾਉ ॥

SikhNet (Spanish)el cuerpo se vuelve insensible, y uno va y viene y es destruido por el dolor.(1-Pausa)

ਅਨਿਕ ਬਸਤ੍ਰ; ਸੁੰਦਰ ਪਹਿਰਾਇਆ ॥

anik basatr; sundar pahiraaeaa |

Sant Singh KhalsaThey wear all sorts of beautiful robes,
Manmohan SinghMan wears beautiful robes of various Kinds,
Manmohan Singh (Punjabi)ਆਦਮੀ ਅਨੇਕਾਂ ਕਿਸਮਾਂ ਦੇ ਸੁਹਣੇ ਪੁਸ਼ਾਕੇ ਪਾਉਂਦਾ ਹੈ,
Fareedkot Teekaਸੁੰਦ੍ਰ ਅਨੇਕ ਬਸਤ੍ਰੋਂ ਕੋ ਪਹਨਾਇਆ ਹੂਆ ਹੈ॥
Prof. Sahib Singh(ਆਤਮਕ ਮੌਤੇ ਮਰਿਆ ਮਨੁੱਖ) ਅਨੇਕਾਂ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ (ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰਤਾ ਪਰੇ ਪਰੇ ਰਹਿੰਦੇ ਹਨ।

ਪਦ ਅਰਥ ਬਸਤ੍ਰ = ਬਸਤ੍ਰ, ਕੱਪੜੇ।

SikhNet (Spanish)Uno se pone todo tipo de atuendos,

ਜਿਉ ਡਰਨਾ; ਖੇਤ ਮਾਹਿ ਡਰਾਇਆ ॥੨॥

jiau ddaranaa; khet maeh ddaraaeaa |2|

Sant Singh Khalsabut they are still just scarecrows in the field, frightening away the birds. ||2||
Manmohan Singhbut he is like a scare-crow in the field to frighten away the creatures.
Manmohan Singh (Punjabi)ਪ੍ਰੰਤੂ ਇਹ ਪੈਲੀ ਵਿੱਚ ਦੇ ਪਸ਼ੂ-ਪੰਛੀਆਂ ਨੂੰ ਡਰਾਉਣ ਵਾਲੇ ਮੂਰੇ ਦੀ ਤਰ੍ਹਾਂ ਹੈ।
Fareedkot Teekaਪਰੰਤੂ ਨਾਮ ਬਿਨਾ ਐਸੇ ਹੈ ਜੈਸੇ ਖੇਤ ਮੇਂ ਮ੍ਰਿਗੋਂ ਕੋ ਡਰਨਾ ਡਰਾਯਾ ਕਰਤਾ ਹੈ॥੨॥
Prof. Sahib Singhਸੋ, ਗਰੀਬਾਂ ਦੇ ਵਾਸਤੇ ਉਹ ਇਉਂ ਹੀ ਹੁੰਦਾ ਹੈ) ਜਿਵੇਂ ਪੈਲੀ ਵਿਚ (ਜਾਨਵਰਾਂ ਨੂੰ) ਡਰਾਣ ਲਈ ਬਨਾਉਟੀ ਰਾਖਾ ਖੜਾ ਕੀਤਾ ਹੁੰਦਾ ਹੈ ॥੨॥

ਪਦ ਅਰਥ ਡਰਨਾ = ਜਾਨਵਰਾਂ ਨੂੰ ਡਰਾਉਣ ਲਈ ਪੈਲੀ ਵਿਚ ਖੜਾ ਕੀਤਾ ਹੋਇਆ ਬਨਾਉਟੀ ਰਾਖਾ ॥੨॥

SikhNet (Spanish)pero se ve como si fuera el espantapájaros de la granja. (2)

ਸਗਲ ਸਰੀਰ; ਆਵਤ ਸਭ ਕਾਮ ॥

sagal sareer; aavat sabh kaam |

Sant Singh KhalsaAll bodies are of some use,
Manmohan SinghAll other bodies serve good many purposes,
Manmohan Singh (Punjabi)ਹੋਰ ਸਾਰੇ ਜਿਸਮ ਘਨੇਰੇ ਕੰਮੀ ਆਉਂਦੇ ਹਨ।
Fareedkot Teekaਸਗਲ ਸਰੀਰ ਸਰਬ ਕਾਮੋਂ ਮੇਂ ਲਾਗਤੇ ਹੈਂ, ਭਾਵ ਏਹ ਕਿ ਸਫਲੇ ਹੈਂ॥
Prof. Sahib Singh(ਹੋਰ ਪਸ਼ੂ ਆਦਿਕਾਂ ਦੇ) ਸਾਰੇ ਸਰੀਰ (ਕਿਸੇ ਨ ਕਿਸੇ) ਕੰਮ ਆ ਜਾਂਦੇ ਹਨ।
SikhNet (Spanish)Todos los cuerpos son provechosos de una manera u otra,

ਨਿਹਫਲ ਮਾਨੁਖੁ; ਜਪੈ ਨਹੀ ਨਾਮ ॥੩॥

nihafal maanukh; japai nahee naam |3|

Sant Singh Khalsabut those who do not meditate on the Naam, the Name of the Lord, are totally useless. ||3||
Manmohan SinghUseless is man's who repeats mot Lord Name.
Manmohan Singh (Punjabi)ਬੇਫ਼ਾਇਦਾ ਹੈ ਆਦਮੀ ਦਾ, ਜੋ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
Fareedkot Teekaਔਰ ਨਾਮ ਕੇ ਨਾ ਜਪਨੇ ਕਰ ਮਾਨੁਖ ਸਰੀਰ ਨਿਸਫਲ ਹੈ॥੩॥
Prof. Sahib Singhਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਤਾਂ ਇਸ ਦਾ ਜਗਤ ਵਿਚ ਆਉਣਾ ਵਿਅਰਥ ਹੀ ਜਾਂਦਾ ਹੈ ॥੩॥

ਪਦ ਅਰਥ ਨਿਹਫਲ = ਵਿਅਰਥ ॥੩॥

SikhNet (Spanish)excepto el del hombre que no medita en el Naam, el Nombre. (3)

ਕਹੁ ਨਾਨਕ; ਜਾ ਕਉ ਭਏ ਦਇਆਲਾ ॥

kahu naanak; jaa kau bhe deaalaa |

Sant Singh KhalsaSays Nanak, those unto whom the Lord becomes Merciful,
Manmohan SinghSays Nanak they, unto whom the Lord becomes merciful,
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ, ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਹਰੀ ਦਯਾਲ ਭਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ,

ਪਦ ਅਰਥ ਜਾ ਕਉ = ਜਿਨ੍ਹਾਂ ਮਨੁੱਖਾਂ ਉਤੇ।

SikhNet (Spanish)Oh, dice Nanak, aquél sobre quien se posa la Gracia del Señor,

ਸਾਧਸੰਗਿ ਮਿਲਿ; ਭਜਹਿ ਗੋੁਪਾਲਾ ॥੪॥੫੫॥੧੨੪॥

saadhasang mil; bhajeh guopaalaa |4|55|124|

Sant Singh Khalsajoin the Saadh Sangat, and meditate on the Lord of the Universe. ||4||55||124||
Manmohan Singhmeditate on the world cherisher, by meeting the Saints guild.
Manmohan Singh (Punjabi)ਉਹ ਸਤਿ ਸੰਗਤ ਨਾਲ ਜੁੜ ਕੇ ਸ਼੍ਰਿਸ਼ਟ ਦੇ ਪਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਜਨ ਸਾਧ ਸੰਗਤ ਮੇਂ ਮਿਲ ਕਰ ਗੋਪਾਲ ਕੋ ਭਜਤੇ ਹੈਂ॥੪॥੫੫॥੧੨੪॥
Prof. Sahib Singhਉਹ ਸਾਧ ਸੰਗਤਿ ਵਿਚ (ਸਤ ਸੰਗੀਆਂ ਨਾਲ) ਮਿਲ ਕੇ ਜਗਤ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਦੇ ਹਨ ॥੪॥੫੫॥੧੨੪॥

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਗਪਾਲਾ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ} ॥੪॥

SikhNet (Spanish)se encuentra con los Santos y habita en el Naam, el Nombre del Señor. (4-55-124)

Open this shabad →

Shabad Guru Arjan Dev Ji Raag Gauree continues on Ang 191

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

Open this shabad (11 lines, Angs 190-191) →

Ang 190 of 1430