ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਸਤਿਗੁਰੁ ਮੇਰਾ; ਬੇਮੁਹਤਾਜੁ ॥
satigur meraa; bemuhataaj |
Sant Singh KhalsaMy True Guru is totally independent.
Manmohan SinghMy True Guru, is not dependent on any one.
Manmohan Singh (Punjabi)ਮੈਂਡਾ ਸਚਾ ਗੁਰੁ ਮੁਛੰਦਗੀ ਰਹਿਤ ਹੈ।
Fareedkot Teekaਮੇਰਾ ਸਤਿਗੁਰੂ ਬੇਮੁਹਤਾਜੁ ਹੈ, ਭਾਵ ਕਿਸੇ ਕੇ ਆਗੇ ਦੀਨ ਨਹੀਂ ਹੋਤਾ॥
Prof. Sahib Singhਪਿਆਰੇ ਗੁਰੂ ਨੂੰ ਕਿਸੇ ਦੀ ਮੁਥਾਜੀ ਨਹੀਂ (ਗੁਰੂ ਦੀ ਕੋਈ ਆਪਣੀ ਜ਼ਾਤੀ ਗ਼ਰਜ਼ ਨਹੀਂ)-ਪਦ ਅਰਥ ਬੇ-ਮੁਹਤਾਜੁ = ਕਿਸੇ ਦਾ ਅਰਥੀਆ ਨਹੀਂ।
SikhNet (Spanish)Mi Guru Verdadero no depende de nadie ni de nada,
ਸਤਿਗੁਰ ਮੇਰੇ; ਸਚਾ ਸਾਜੁ ॥
satigur mere; sachaa saaj |
Sant Singh KhalsaMy True Guru is adorned with Truth.
Manmohan SinghMy Guru is truly embellished.
Manmohan Singh (Punjabi)ਮੇਰੇ ਸੱਚੇ ਗੁਰਦੇਵ ਜੀ ਵਾਸਤਵ ਵਿੱਚ ਸ਼ਸ਼ੋਭਤ ਹੋਏ ਹੋਏ ਹਨ।
Fareedkot Teekaਮੇਰੇ ਸਤਿਗੁਰੂ ਕਾ ਸਭ (ਸਾਜੁ) ਬਣਾਉ ਸਚਾ ਹੈ॥
Prof. Sahib Singhਗੁਰੂ ਦੀ ਇਹ ਸਦਾ ਕਾਇਮ ਰਹਿਣ ਵਾਲੀ ਮਰਯਾਦਾ ਹੈ (ਕਿ ਉਹ ਸਦਾ ਬੇ-ਗ਼ਰਜ਼ ਹੈ)।ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਸਾਜੁ = ਮਰਯਾਦਾ।
SikhNet (Spanish)sí, mi Verdadero Guru está Eternamente establecido.
ਸਤਿਗੁਰੁ ਮੇਰਾ; ਸਭਸ ਕਾ ਦਾਤਾ ॥
satigur meraa; sabhas kaa daataa |
Sant Singh KhalsaMy True Guru is the Giver of all.
Manmohan SinghMy True Guru is the giver of all.
Manmohan Singh (Punjabi)ਮੇਰੇ ਸੱਚੇ ਗੁਰਦੇਵ ਜੀ ਸਾਰਿਆਂ ਦੇ ਦਾਤਾਰ ਹਨ।
Fareedkot Teekaਮੇਰਾ ਸਤਿਗੁਰ ਸਭਸ ਕੋ ਬਖਸ਼ਸ਼ ਕਰਨੇ ਵਾਲਾ ਹੈ॥
Prof. Sahib Singhਗੁਰੂ ਸਭ ਜੀਵਾਂ ਨੂੰ (ਦਾਤਾਂ) ਦੇਣ ਵਾਲਾ ਹੈ।ਪਦ ਅਰਥ ਸਭਸ ਕਾ = ਸਭ ਜੀਵਾਂ ਦਾ।
SikhNet (Spanish)Mi Guru es Benéfico y Bondadoso con todos.
ਸਤਿਗੁਰੁ ਮੇਰਾ; ਪੁਰਖੁ ਬਿਧਾਤਾ ॥੧॥
satigur meraa; purakh bidhaataa |1|
Sant Singh KhalsaMy True Guru is the Primal Creator Lord, the Architect of Destiny. ||1||
Manmohan SinghThe True Guru is my Creator Lord.
Manmohan Singh (Punjabi)ਸੱਚੇ ਗੁਰੂ ਜੀ ਮੇਰੇ ਸਿਰਜਣਹਾਰ ਸੁਆਮੀ ਹਨ।
Fareedkot Teekaਸਤਿਗੁਰ ਮੇਰਾ ਪੁਰਖ ਬਿਧਾਤਾ ਕਾ ਸ੍ਵਰੂਪ ਹੀ ਹੈ॥੧॥
Prof. Sahib Singhਗੁਰੂ ਅਤੇ ਸਿਰਜਣਹਾਰ ਅਕਾਲ ਪੁਰਖ ਇੱਕ-ਰੂਪ ਹੈ ॥੧॥ਪਦ ਅਰਥ ਬਿਧਾਤਾ = ਸਿਰਜਣਹਾਰ ਪ੍ਰਭੂ (ਦਾ ਰੂਪ) ॥੧॥
SikhNet (Spanish)Oh, mi Guru es el Purusha, el Señor Creador. (1)
ਗੁਰ ਜੈਸਾ. ਨਾਹੀ ਕੋ ਦੇਵ ॥
gur jaisaa. naahee ko dev |
Sant Singh KhalsaThere is no deity equal to the Guru.
Manmohan SinghThere is no deity equal to my Guru.
Manmohan Singh (Punjabi)ਮੇਰੇ ਗੁਰਾਂ ਦੇ ਤੁੱਲ ਕੋਈ ਦੇਵਤਾ ਨਹੀਂ।
Fareedkot Teekaਗੁਰੋਂ ਕੇ ਸਮਾਨ ਹੋਰ ਕੋਈ ਦੇਵਤਾ ਨਹੀਂ ਹੈ॥
Prof. Sahib Singhਗੁਰੂ ਵਰਗਾ ਹੋਰ ਕੋਈ ਦੇਵਤਾ ਨਹੀਂ ਹੈ।ਪਦ ਅਰਥ ਕੋ = ਕੋਈ। ਦੇਵ = ਦੇਵਤਾ।
SikhNet (Spanish)No hay Dios igual a mi Guru, mi Dios.
ਜਿਸੁ ਮਸਤਕਿ ਭਾਗੁ; ਸੁ ਲਾਗਾ ਸੇਵ ॥੧॥ ਰਹਾਉ ॥
jis masatak bhaag; su laagaa sev |1| rahaau |
Sant Singh KhalsaWhoever has good destiny inscribed on his forehead, applies himself to seva - selfless service. ||1||Pause||
Manmohan SinghWhosoever has good destiny recorded on his brow; he alone applies himself to the Guru's service. Pause.
Manmohan Singh (Punjabi)ਜਿਸ ਦੇ ਮੱਥੇ ਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਕੇਵਲ ਉਹ ਹੀ ਗੁਰਾਂ ਦੀ ਘਾਲ ਅੰਦਰ ਜੁਟਦਾ ਹੈ। ਠਹਿਰਾਓ।
Fareedkot Teekaਜਿਸ ਪੁਰਸ ਕੇ ਪੂਰਬ ਉਤਮ ਭਾਗ ਹੈਂ, ਸੋ ਤਿਨ ਕੀ ਸੇਵਾ ਮੇਂ ਲਾਗਾ ਹੈ॥੧॥ ਰਹਾਉ ॥
Prof. Sahib Singhਜਿਸ (ਮਨੁੱਖ) ਦੇ ਮੱਥੇ ਉਤੇ ਚੰਗੀ ਕਿਸਮਤ (ਜਾਗ ਪਏ) ਉਹ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ॥੧॥ ਰਹਾਉ ॥ਪਦ ਅਰਥ ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ ॥੧॥ ਰਹਾਉ ॥
SikhNet (Spanish)Sí, aquél que recibe una Buena Fortuna, sólo él sirve al Guru. (1-Pausa)
ਸਤਿਗੁਰੁ ਮੇਰਾ; ਸਰਬ ਪ੍ਰਤਿਪਾਲੈ ॥
satigur meraa; sarab pratipaalai |
Sant Singh KhalsaMy True Guru is the Sustainer and Cherisher of all.
Manmohan SinghMy True Guru sustains all.
Manmohan Singh (Punjabi)ਮੇਰੇ ਸੱਚੇ ਗੁਰੂ ਜੀ ਸਾਰਿਆਂ ਨੂੰ ਪਾਲਦੇ ਪੋਸਦੇ ਹਨ।
Fareedkot Teekaਸਤਿਗੁਰ ਮੇਰਾ ਸਰਬ ਕੀ ਪ੍ਰਤਿਪਾਲਾ ਕਰਤਾ ਹੈ॥
Prof. Sahib Singhਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,ਪਦ ਅਰਥ ਪ੍ਰਤਿਪਾਲੈ = ਪਾਲਣਾ ਕਰਦਾ ਹੈ।
SikhNet (Spanish)Mi Guru Verdadero le da sustento a todo.
ਸਤਿਗੁਰੁ ਮੇਰਾ; ਮਾਰਿ ਜੀਵਾਲੈ ॥
satigur meraa; maar jeevaalai |
Sant Singh KhalsaMy True Guru kills and revives.
Manmohan SinghMy True Guru slays and revives the mortal.
Manmohan Singh (Punjabi)ਮੇਰਾ ਸੱਚਾ ਗੁਰੂ ਪ੍ਰਾਨੀ ਨੂੰ ਮਾਰ ਕੇ ਮੁੜ ਜਿਉਂਦਾ ਕਰ ਦਿੰਦਾ ਹੈ।
Fareedkot Teekaਸਤਿਗੁਰ ਮੇਰਾ ਮਾਰ ਕਰ ਜੀਵਾਲਣੇ ਕੋ ਸਮਰਥੁ ਹੈ॥
Prof. Sahib Singh(ਜਿਹੜਾ ਮਨੁੱਖ ਉਸ ਦੇ ਦਰ ਤੇ ਆਉਂਦਾ ਹੈ, ਉਸ ਨੂੰ ਮਾਇਆ ਦੇ ਮੋਹ ਵੱਲੋਂ) ਮਾਰ ਕੇ ਆਤਮਕ ਜੀਵਨ ਦੇ ਦੇਂਦਾ ਹੈ।ਪਦ ਅਰਥ ਮਾਰਿ = (ਮਾਇਆ ਦੇ ਮੋਹ ਵੱਲੋਂ) ਮਾਰ ਕੇ। ਜੀਵਾਲੈ = ਆਤਮਕ ਜੀਵਨ ਦੇਂਦਾ ਹੈ।
SikhNet (Spanish)Sí, mi Guru Verdadero destruye mi ego y así puedo renacer a la vida.
ਸਤਿਗੁਰ ਮੇਰੇ ਕੀ ਵਡਿਆਈ ॥
satigur mere kee vaddiaaee |
Sant Singh KhalsaThe glorious greatness of my True Guru
Manmohan SinghThe glory of my True Guru,
Manmohan Singh (Punjabi)ਮੇਰੇ ਸੱਚੇ ਗੁਰਾਂ ਦੀ ਪ੍ਰਭਤਾ,
Fareedkot Teekaਮੇਰੇ ਸਤਿਗੁਰੋਂ ਕੀ ਵਡਿਆਈ॥
Prof. Sahib Singhਗੁਰੂ ਦੀ ਇਹ ਉੱਚੀ ਸੋਭਾ-ਪਦ ਅਰਥ ਵਡਿਆਈ = ਸੋਭਾ।
SikhNet (Spanish)Gloria sea para mi Guru Verdadero,
ਪ੍ਰਗਟੁ ਭਈ ਹੈ ਸਭਨੀ ਥਾਈ ॥੨॥
pragatt bhee hai sabhanee thaaee |2|
Sant Singh KhalsaHas become manifest everywhere. ||2||
Manmohan Singhhas become manifest in all the places.
Manmohan Singh (Punjabi)ਸਾਰੀਆਂ ਥਾਵਾਂ ਵਿੱਚ ਉਜਾਗਰ ਹੋ ਗਈ ਹੈ।
Fareedkot Teekaਸਰਬ ਅਸਥਾਨੋਂ ਵਿਖੇ ਪ੍ਰਗਟ ਹੋ ਗਈ ਹੈ॥੨॥
Prof. Sahib Singhਸਭਨੀਂ ਥਾਈਂ ਰੌਸ਼ਨ ਹੋ ਗਈ ਹੈ ॥੨॥
SikhNet (Spanish)Su Reputación se ha vuelto manifiesta por todas partes. (2)
ਸਤਿਗੁਰੁ ਮੇਰਾ; ਤਾਣੁ ਨਿਤਾਣੁ ॥
satigur meraa; taan nitaan |
Sant Singh KhalsaMy True Guru is the power of the powerless.
Manmohan SinghMy True Guru is the power of the powerless.
Manmohan Singh (Punjabi)ਮੇਰੇ ਸੱਚੇ ਗੁਰੂ ਜੀ ਬਲ-ਹੀਣ ਦਾ ਬਲ ਹਨ।
Fareedkot Teekaਸਤਿਗੁਰੂ ਮੇਰਾ ਨਿਤਾਣੇ ਕਾ ਤਾਣੁ ਹੈ॥
Prof. Sahib Singhਜਿਸ ਮਨੁੱਖ ਦਾ ਹੋਰ ਕੋਈ ਭੀ ਆਸਰਾ ਨਹੀਂ (ਜਦੋਂ ਉਹ ਗੁਰੂ ਦੀ ਸਰਨ ਆ ਪੈਂਦਾ ਹੈ) ਗੁਰੂ (ਉਸ ਦਾ) ਆਸਰਾ ਬਣ ਜਾਂਦਾ ਹੈ,ਪਦ ਅਰਥ ਤਾਣੁ = ਸਹਾਰਾ। ਨਿਤਾਣੁ = ਨਿਆਸਰਾ ਮਨੁੱਖ।
SikhNet (Spanish)Mi Guru Verdadero es el Soporte del que no lo tiene,
ਸਤਿਗੁਰੁ ਮੇਰਾ; ਘਰਿ ਦੀਬਾਣੁ ॥
satigur meraa; ghar deebaan |
Sant Singh KhalsaMy True Guru is my home and court.
Manmohan SinghMy True Guru is my home and my court.
Manmohan Singh (Punjabi)ਮੇਰੇ ਸੱਚੇ ਗੁਰੂ ਜੀ ਮੇਰਾ ਧਾਮ ਅਤੇ ਮੇਰਾ ਦਰਬਾਰ ਹਨ।
Fareedkot Teekaਪੁਨ: ਸਤਿਗੁਰੂ ਹੀ ਮੇਰਾ ਘਰ ਔਰ ਦੀਵਾਨ ਹੈ, ਭਾਵ ਮੇਰਾ ਰਹਿਣੇ ਕਾ ਅਸਥਾਨ ਹੈ ਔਰ (ਦੀਬਾਣੁ) ਦਰਬਾਰ ਸਰਬ ਪ੍ਰਕਾਰ ਉਤਸਾਹ ਕੀ ਜਗਾ ਗੁਰੂ ਹੀ ਹੈ॥
Prof. Sahib Singhਗੁਰੂ ਉਸ ਦੇ ਹਿਰਦੇ-ਘਰ ਵਿਚ ਸਹਾਰਾ ਦੇਂਦਾ ਹੈ।ਪਦ ਅਰਥ ਘਰਿ = ਹਿਰਦੇ-ਘਰ ਵਿਚ। ਦੀਬਾਣੁ = ਆਸਰਾ।
SikhNet (Spanish)es mi Único Hogar, mi Única Corte.
ਸਤਿਗੁਰ ਕੈ ਹਉ; ਸਦ ਬਲਿ ਜਾਇਆ ॥
satigur kai hau; sad bal jaaeaa |
Sant Singh KhalsaI am forever a sacrifice to the True Guru.
Manmohan SinghI am ever a sacrifice unto my True Guru,
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਤੋਂ ਸਦੀਵੀ ਹੀ ਸਦਕੇ ਜਾਂਦਾ ਹਾਂ,
Fareedkot Teekaਮੈਂ ਸਤਗੁਰੋਂ ਕੇ ਸਦੀਵ ਕਾਲ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਉਸ ਤੋਂ ਸਦਾ ਕੁਰਬਾਨ ਜਾਂਦਾ ਹਾਂ,ਪਦ ਅਰਥ ਕੈ = ਤੋਂ। ਹਉ = ਮੈਂ। ਸਦ = ਸਦਾ। ਬਲਿ ਜਾਇਆ = ਸਦਕੇ ਹਾਂ।
SikhNet (Spanish)Ofrezco para siempre mi ser como un sacrificio para mi Guru Verdadero,
ਪ੍ਰਗਟੁ ਮਾਰਗੁ; ਜਿਨਿ ਕਰਿ ਦਿਖਲਾਇਆ ॥੩॥
pragatt maarag; jin kar dikhalaaeaa |3|
Sant Singh KhalsaHe has shown me the path. ||3||
Manmohan Singhwho has obviously shown me the path.
Manmohan Singh (Punjabi)ਜਿਨ੍ਹਾਂ ਨੇ ਸਪਸ਼ਟ ਤੌਰ ਤੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ।
Fareedkot Teekaਜਿਨੋਂ ਨੇ ਪਰਮੇਸਰ ਪ੍ਰਾਪਤਿ ਕਾ (ਮਾਰਗੁ) ਰਸਤਾ ਪ੍ਰਗਟ ਕਰ ਕੇ ਦਿਖਾਇ ਦੀਆ ਹੈ॥੩॥
Prof. Sahib Singhਜਿਸ (ਗੁਰੂ) ਨੇ ਆਤਮਕ ਜੀਵਨ ਦਾ) ਸਿੱਧਾ ਰਾਹ ਵਿਖਾਲ ਦਿੱਤਾ ਹੈ ॥੩॥ਪਦ ਅਰਥ ਜਿਨਿ = ਜਿਸ (ਗੁਰੂ) ਨੇ। ਪ੍ਰਗਟੁ = ਪਰਤੱਖ, ਸਿੱਧਾ। ਮਾਰਗੁ = ਰਸਤਾ ॥੩॥
SikhNet (Spanish)Quien me ha vuelto Sabio en Su Sendero. (3)
ਜਿਨਿ ਗੁਰੁ ਸੇਵਿਆ; ਤਿਸੁ ਭਉ. ਨ ਬਿਆਪੈ ॥
jin gur seviaa; tis bhau. na biaapai |
Sant Singh KhalsaOne who serves the Guru is not afflicted with fear.
Manmohan SinghHe, who serves the Guru; him fear overtakes not.
Manmohan Singh (Punjabi)ਜੋ ਗੁਰਾਂ ਦੀ ਘਾਲ ਕਮਾਊਦਾ ਹੈ, ਉਸ ਨੂੰ ਡਰ ਨਹੀਂ ਚਿਮੜਦਾ।
Fareedkot Teekaਜਿਨੋਂ ਨੇ ਗੁਰੋਂ ਕੋ ਸੇਵਿਆ ਹੈ, ਤਿਨ ਕੋ ਜਮਾਦਿ ਕਾ ਭੈ ਨਹੀਂ ਬਿਆਪਤਾ॥
Prof. Sahib Singhਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਡਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।
SikhNet (Spanish)Quien sirve al Guru, el miedo no le aflige,
ਜਿਨਿ ਗੁਰੁ ਸੇਵਿਆ; ਤਿਸੁ ਦੁਖੁ. ਨ ਸੰਤਾਪੈ ॥
jin gur seviaa; tis dukh. na santaapai |
Sant Singh KhalsaOne who serves the Guru does not suffer in pain.
Manmohan SinghHe, who serves his Guru; him pain afflicts not.
Manmohan Singh (Punjabi)ਜੋ ਆਪਣੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਊਸ ਨੂੰ ਪੀੜ ਦੁਖੀ ਨਹੀਂ ਕਰਦੀ।
Fareedkot Teekaਜਿਸ ਨੇ ਗੁਰੋਂ ਕੋ ਸੇਵਿਆ ਹੈ, ਤਿਨ ਕੋ ਕੋਈ ਦੁਖ ਸੰਤਪਤ ਨਹੀਂ ਕਰਤਾ॥
Prof. Sahib Singhਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਦੁੱਖ-ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ।ਪਦ ਅਰਥ ਨ ਸੰਤਾਪੈ = ਦੁਖੀ ਨਹੀਂ ਕਰ ਸਕਦਾ।
SikhNet (Spanish)quien sirve al Guru, ni el dolor ni la tristeza lo visitan,
ਨਾਨਕ. ਸੋਧੇ ਸਿੰਮ੍ਰਿਤਿ ਬੇਦ ॥
naanak. sodhe sinmrit bed |
Sant Singh KhalsaNanak has studied the Simritees and the Vedas.
Manmohan SinghNanak has scrutinized the Vedas and Simritis.
Manmohan Singh (Punjabi)ਨਾਨਕ ਨੇ ਵੇਦਾਂ ਅਤੈ ਸਿਮ੍ਰਤੀਆਂ ਦੀ ਪੜਤਾਲ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਸਾਸਤ੍ਰ ਬੇਦ ਸੋਧ ਦੇਖੇ ਹੈਂ॥
Prof. Sahib Singhਹੇ ਨਾਨਕ! ਸਿੰਮ੍ਰਿਤੀਆਂ ਵੇਦ (ਆਦਿਕ ਧਰਮ-ਪੁਸਤਕ) ਖੋਜ ਵੇਖੇ ਹਨ (ਗੁਰੂ ਸਭ ਤੋਂ ਉੱਚਾ ਹੈ)ਪਦ ਅਰਥ ਸੋਧੇ = ਖੋਜ ਵੇਖੇ ਹਨ।
SikhNet (Spanish)Nanak ha meditado en los Vedas
ਪਾਰਬ੍ਰਹਮ ਗੁਰ; ਨਾਹੀ ਭੇਦ ॥੪॥੧੧॥੨੪॥
paarabraham gur; naahee bhed |4|11|24|
Sant Singh KhalsaThere is no difference between the Supreme Lord God and the Guru. ||4||11||24||
Manmohan SinghBetween the Transcendent Lord and the Guru, There is no difference.
Manmohan Singh (Punjabi)ਪਰਮ ਪ੍ਰਭੂ ਅਤੇ ਗੁਰਾਂ ਦੇ ਵਿੱਚ ਕੋਈ ਭਿੰਨ-ਭੇਤ ਨਹੀਂ।
Fareedkot Teekaਸਭ ਏਹੀ ਕਹਤੇ ਹੈਂ: ਪਾਰਬ੍ਰਹਮ ਪਰਮੇਸ੍ਵਰ ਔ ਗੁਰੋਂ ਮੇਂ ਭੇਦ ਨਹੀਂ ਹੈ॥੪॥੧੧॥੨੪॥☬ਨਾਮ ਕਾ ਮਹਾਤਮ ਕਹਤੇ ਹੈਂ:
Prof. Sahib Singhਗੁਰੂ ਅਤੇ ਪਰਮਾਤਮਾ ਵਿਚ ਕੋਈ ਭੀ ਫ਼ਰਕ ਨਹੀਂ ਹੈ ॥੪॥੧੧॥੨੪॥ਪਦ ਅਰਥ ਭੇਦ = ਫ਼ਰਕ, ਵਿੱਥ ॥੪॥੧੧॥੨੪॥
SikhNet (Spanish)y en los Smritis o Textos Semíticos y logró tener la intuición de que el Guru y Dios son Uno y lo Mismo. (4-11-24)