ਭੈਰਉ ਮਹਲਾ ੫ ॥
bhairau mahalaa 5 | Ang 1141
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਨਿਰਵੈਰ ਪੁਰਖ. ਸਤਿਗੁਰ ਪ੍ਰਭ ਦਾਤੇ ॥
niravair purakh. satigur prabh daate | Ang 1141
Sant Singh KhalsaThe True Guru, the Primal Being, is free of revenge and hate; He is God, the Great Giver.
Manmohan SinghO my uninimical, omnipotent, Divine and beneficent True Guru.
Manmohan Singh (Punjabi)ਹੇ ਮੇਰੇ ਦੁਸ਼ਮਨੀ ਰਹਿਤ, ਸਰਬ-ਸ਼ਕਤੀਮਾਨ, ਰੱਬ ਰੂਪ ਅਤੇ ਦਾਤਾਰ, ਸੱਚੇ ਗੁਰਦੇਵ ਜੀ!
Fareedkot Teekaਹੇ ਨਿਰਵੈਰ ਪੁਰਖ ਸਤ ਸ੍ਵਰੂਪ (ਗੁਰ) ਪੂਜ੍ਯ! ਹੇ ਸਮਰਥ ਦਾਤੇ!
Prof. Sahib Singhਹੇ ਕਿਸੇ ਨਾਲ ਵੈਰ ਨਾਹ ਰੱਖਣ ਵਾਲੇ ਗੁਰੂ ਪੁਰਖ! ਹੇ ਦਾਤਾਰ ਪ੍ਰਭੂ!ਪਦ ਅਰਥ ਨਿਰਵੈਰ = ਹੇ ਕਿਸੇ ਨਾਲ ਵੈਰ ਨਾਹ ਰੱਖਣ ਵਾਲੇ! ਦਾਤੇ = ਹੇ ਦਾਤਾਰ!
SikhNet (Spanish)Benéfico y Sin envidia eres Tú, mi Guru Verdadero, el Purusha.
ਹਮ ਅਪਰਾਧੀ; ਤੁਮੑ ਬਖਸਾਤੇ ॥
ham aparaadhee; tuma bakhasaate | Ang 1141
Sant Singh KhalsaI am a sinner; You are my Forgiver.
Manmohan SinghI am a sinner and Thou my pardoner,
Manmohan Singh (Punjabi)ਮੈਂ ਪਾਪੀ ਹਾਂ ਅਤੇ ਤੂੰ ਬਖਸ਼ਣਹਾਰ।
Fareedkot Teekaਹਮ ਅਪਰਾਧੀ ਹੈਂ ਔਰ ਤੁਮ ਬਖਸਣੇ ਵਾਲੇ ਹੋ॥
Prof. Sahib Singhਅਸੀਂ (ਜੀਵ) ਭੁੱਲਾਂ ਕਰਨ ਵਾਲੇ ਹਾਂ, ਤੁਸੀਂ (ਸਾਡੀਆਂ) ਭੁੱਲਾਂ ਬਖ਼ਸ਼ਣ ਵਾਲੇ ਹੋ।ਪਦ ਅਰਥ ਬਖਸਾਤੇ = ਬਖ਼ਸ਼ਣ ਵਾਲੇ।
SikhNet (Spanish)Soy un ser malvado, oh Guru, sólo Tú puedes perdonarme.
ਜਿਸੁ ਪਾਪੀ ਕਉ. ਮਿਲੈ ਨ ਢੋਈ ॥
jis paapee kau. milai na dtoee | Ang 1141
Sant Singh KhalsaThat sinner, who finds no protection anywhere
Manmohan SinghThe sinner, whom no one offers refuge;
Manmohan Singh (Punjabi)ਗੁਨਾਹਗਾਰ, ਜਿਸ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ।
Fareedkot Teekaਜਿਸ ਪਾਪੀ ਕੋ ਕਿਤੇ ਭੀ ਢੋਈ ਨਹੀਂ ਮਿਲਤੀ ਹੈ॥
Prof. Sahib Singhਹੇ ਸਤਿਗੁਰੂ! ਜਿਸ ਪਾਪੀ ਨੂੰ ਹੋਰ ਕਿਤੇ ਆਸਰਾ ਨਹੀਂ ਮਿਲਦਾ,ਪਦ ਅਰਥ ਕਉ = ਨੂੰ। ਢੋਈ = ਆਸਰਾ।
SikhNet (Spanish)Un ser tan malvado y negativo, al que nadie ofrece refugio,
ਸਰਣਿ ਆਵੈ; ਤਾਂ ਨਿਰਮਲੁ ਹੋਈ ॥੧॥
saran aavai; taan niramal hoee |1| Ang 1141
Sant Singh Khalsa- if he comes seeking Your Sanctuary, then he becomes immaculate and pure. ||1||
Manmohan SinghIf he seeks thy protection, then Immaculate becomes he.
Manmohan Singh (Punjabi)ਜੇਕਰ ਉਹ ਤੇਰੀ ਛਤਰ ਛਾਇਆ ਹੇਠ ਆ ਜਾਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ।
Fareedkot Teekaਸੋ ਜੇ ਤੇਰੀ ਸਰਣ ਆ ਜਾਵੇ ਤੌ ਨਿਰਮਲੁ ਹੋ ਜਾਤਾ ਹੈ॥੧॥
Prof. Sahib Singhਜਦੋਂ ਉਹ ਤੇਰੀ ਸਰਨ ਆ ਜਾਂਦਾ ਹੈ, ਤਾਂ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ॥੧॥ਪਦ ਅਰਥ ਨਿਰਮਲੁ = ਪਵਿੱਤਰ ॥੧॥
SikhNet (Spanish)aún existiendo tal ser, si busca Tu Puerta, logra la Purificación. (1)
ਸੁਖੁ ਪਾਇਆ ਸਤਿਗੁਰੂ ਮਨਾਇ ॥
sukh paaeaa satiguroo manaae | Ang 1141
Sant Singh KhalsaPleasing the True Guru, I have found peace.
Manmohan SinghPleasing the True Guru, I have obtained peace.
Manmohan Singh (Punjabi)ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ।
Fareedkot Teekaਸਤਿਗੁਰੋਂ ਕੋ ਮਨ ਵਿਖੇ ਮਨਾਇਕਰ ਸੁਖ ਪਾਇਆ ਹੈ॥
Prof. Sahib Singhਗੁਰੂ ਨੂੰ ਹਿਰਦੇ ਵਿਚ ਵਸਾ ਕੇ (ਮਨੁੱਖ) ਸਾਰੇ (ਇੱਛਿਤ) ਫਲ ਹਾਸਲ ਕਰ ਲੈਂਦਾ ਹੈ।ਪਦ ਅਰਥ ਮਨਾਇ = ਮਨਾ ਕੇ, ਪ੍ਰਸੰਨ ਕਰ ਕੇ।
SikhNet (Spanish)He obtenido el Éxtasis, pues mi Guru está complacido conmigo,
ਸਭ ਫਲ ਪਾਏ; ਗੁਰੂ ਧਿਆਇ ॥੧॥ ਰਹਾਉ ॥
sabh fal paae; guroo dhiaae |1| rahaau | Ang 1141
Sant Singh KhalsaMeditating on the Guru, I have obtained all fruits and rewards. ||1||Pause||
Manmohan SinghContemplating my Guru, I am blessed with all the fruits. Pause.
Manmohan Singh (Punjabi)ਆਪਣੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੈਨੂੰ ਸਾਰੇ ਮੇਵੇ ਪ੍ਰਾਪਤ ਹੋ ਗਏ ਹਨ। ਠਹਿਰਾਓ।
Fareedkot Teekaਪੁਨਹ ਗੁਰੂ ਕਾ ਹ੍ਰਿਦੇ ਮੇਂ ਧ੍ਯਾਨ ਕਰ ਮਨਿ ਇਛਤ ਫਲ ਪਾਏ ਹੈਂ॥੧॥ ਰਹਾਉ ॥
Prof. Sahib Singhਗੁਰੂ ਨੂੰ ਪ੍ਰਸੰਨ ਕਰ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਪਾਏ = ਹਾਸਲ ਕਰ ਲਏ ॥੧॥ ਰਹਾਉ ॥
SikhNet (Spanish)sí he logrado la Plenitud, contemplando al Guru. (1-Pausa)
ਪਾਰਬ੍ਰਹਮ ਸਤਿਗੁਰ ਆਦੇਸੁ ॥
paarabraham satigur aades | Ang 1141
Sant Singh KhalsaI humbly bow to the Supreme Lord God, the True Guru.
Manmohan SinghI make obeisance unto my True Guru, the Transcendent Lord.
Manmohan Singh (Punjabi)ਮੈਂ ਆਪਣੇ ਪਰਮ ਪ੍ਰਭੂ ਸੱਚੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।
Fareedkot Teekaਹੇ ਪਾਰਬ੍ਰਹਮ ਸਤ ਸ੍ਵਰੂਪ (ਗੁਰ) ਬਡੇ! ਤੇਰੇ ਕੋ ਨਿਮਸਕਾਰ ਹੈ॥
Prof. Sahib Singhਹੇ ਗੁਰੂ! ਹੇ ਪ੍ਰਭੂ! (ਤੈਨੂੰ ਮੇਰੀ) ਨਮਸਕਾਰ ਹੈ।ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਆਦੇਸੁ = ਨਮਸਕਾਰ।
SikhNet (Spanish)Te brindo homenaje, oh Guru, mi Dios Trascendente, pues mi cuerpo y mi mente
ਮਨੁ ਤਨੁ ਤੇਰਾ; ਸਭੁ ਤੇਰਾ ਦੇਸੁ ॥
man tan teraa; sabh teraa des | Ang 1141
Sant Singh KhalsaMy mind and body are Yours; all the world is Yours.
Manmohan SinghMy soul and body belong to Thee and the whole world is thine.
Manmohan Singh (Punjabi)ਮੇਰੀ ਆਤਮਾ ਤੇ ਦੇਹ ਤੇਰੀ ਮਲਕੀਅਤ ਹਨ ਅਤੇ ਸਾਰਾ ਸੰਸਾਰ ਤੇਰਾ ਹੈ।
Fareedkot Teekaਮਨ ਔ (ਤਨੁ) ਸਰੀਰ ਸਭੀ ਤੇਰਾ ਹੈ ਅਰ ਸਭ (ਦੇਸੁ) ਇੰਦ੍ਰੇ ਭੀ ਤੇਰੇ ਹੀ ਹੈਂ॥
Prof. Sahib Singh(ਅਸਾਂ ਜੀਵਾਂ ਦਾ ਇਹ) ਮਨ (ਇਹ) ਤਨ ਤੇਰਾ ਹੀ ਦਿੱਤਾ ਹੋਇਆ ਹੈ (ਜੋ ਕੁਝ ਦਿੱਸ ਰਿਹਾ ਹੈ) ਸਾਰਾ ਤੇਰਾ ਹੀ ਦੇਸ ਹੈ (ਹਰ ਥਾਂ ਤੂੰ ਹੀ ਵੱਸ ਰਿਹਾ ਹੈਂ)।
SikhNet (Spanish)Te pertenecen, sí, el Universo entero es Tuyo.
ਚੂਕਾ ਪੜਦਾ; ਤਾਂ ਨਦਰੀ ਆਇਆ ॥
chookaa parradaa; taan nadaree aaeaa | Ang 1141
Sant Singh KhalsaWhen the veil of illusion is removed, then I come to see You.
Manmohan SinghWhen the veil is removed, then alone do I see Thee.
Manmohan Singh (Punjabi)ਜਦ ਪਰਦਾ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਮੈਂ ਤੈਨੂੰ ਵੇਖਦਾ ਹਾਂ।
Fareedkot Teekaਜਬ ਅਗ੍ਯਾਨ ਰੂਪ ਪੜਦਾ ਉਠ ਗਿਆ ਤਾਂ ਤੂੰ ਦ੍ਰਿਸਟਿ ਆਯਾ ਹੈ॥
Prof. Sahib Singh(ਜਦੋਂ ਕਿਸੇ ਜੀਵ ਦੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਮੁੱਕ ਜਾਂਦਾ ਹੈ ਤਦੋਂ ਤੂੰ ਉਸ ਨੂੰ ਦਿੱਸ ਪੈਂਦਾ ਹੈਂ।ਪਦ ਅਰਥ ਚੂਕਾ = ਮੁੱਕ ਗਿਆ। ਪੜਦਾ = ਮਾਇਆ ਦੇ ਮੋਹ ਵਾਲੀ ਵਿੱਥ। ਨਦਰੀ ਆਇਆ = ਦਿੱਸ ਪਿਆ।
SikhNet (Spanish)Cuando el velo de la duda es rasgado, uno ve la Presencia.
ਖਸਮੁ ਤੂਹੈ; ਸਭਨਾ ਕੇ ਰਾਇਆ ॥੨॥
khasam toohai; sabhanaa ke raaeaa |2| Ang 1141
Sant Singh KhalsaYou are my Lord and Master; You are the King of all. ||2||
Manmohan SinghO the King of all, Thou alone are my Lord.
Manmohan Singh (Punjabi)ਹੇ ਸਾਰਿਆਂ ਦੇ ਪਾਤਸ਼ਾਹ ਕੇਵਲ ਤੂੰ ਹੀ ਮੇਰਾ ਸੁਆਮੀ ਹੈ।
Fareedkot Teekaਬ੍ਰਹਮਾਡੋਂ ਕੇ ਰਾਜਾ ਤੂੰ ਹੀ ਸਭ ਦਾ (ਖਸਮੁ) ਮਾਲਕੁ ਹੈਂ॥੨॥
Prof. Sahib Singh(ਉਹ ਜਾਣ ਲੈਂਦਾ ਹੈ ਕਿ) ਹੇ ਸਭ ਜੀਵਾਂ ਦੇ ਪਾਤਿਸ਼ਾਹ! ਤੂੰ (ਹੀ ਸਭ ਦਾ) ਖਸਮ ਹੈਂ ॥੨॥ਪਦ ਅਰਥ ਰਾਇਆ = ਹੇ ਪਾਤਿਸ਼ਾਹ! ॥੨॥
SikhNet (Spanish)Oh, Tú eres el Maestro de todo, el Rey de toda Tu Creación. (2)
ਤਿਸੁ ਭਾਣਾ; ਸੂਕੇ ਕਾਸਟ ਹਰਿਆ ॥
tis bhaanaa; sooke kaasatt hariaa | Ang 1141
Sant Singh KhalsaWhen it pleases Him, even dry wood becomes green.
Manmohan SinghWhen it pleases Him, the Lord, even thy wood becomes green.
Manmohan Singh (Punjabi)ਜਦ ਉਸ ਸਾਹਿਬ ਨੂੰ ਚੰਗਾ ਲੱਗਦਾ ਹੈ ਤਾਂ ਸੁੱਕੀ ਲਕੜੀ ਭੀ ਹਰੀ ਹੋ ਜਾਂਦੀ ਹੈ।
Fareedkot Teekaਤਿਸ ਤੇਰੇ ਕੋ ਭਾਵ੍ਯਾ ਤਾਂ ਕਾਠ ਵਤ ਸੂਕੇ ਹੂਏ ਰਿਦ੍ਯੋਂ ਕੋ ਪ੍ਰੇਮ ਸਹਿਤ ਕਰਕੇ; ਵਾ ਸੁਭ ਗੁਣ ਦੇ ਕਰ ਹਰੇ ਕਰ ਦੇਤਾ ਹੈ॥
Prof. Sahib Singhਜੇ ਉਸ ਪ੍ਰਭੂ ਨੂੰ ਚੰਗਾ ਲੱਗੇ ਤਾਂ ਸੁੱਕੇ ਕਾਠ ਹਰੇ ਹੋ ਜਾਂਦੇ ਹਨ,ਪਦ ਅਰਥ ਤਿਸੁ ਭਾਣਾ = ਉਸ (ਪ੍ਰਭੂ) ਨੂੰ ਚੰਗਾ ਲੱਗੇ। ਕਾਸਟ = ਕਾਠ, ਲੱਕੜ।
SikhNet (Spanish)Si así es Tu Voluntad, la madera seca florece.
ਤਿਸੁ ਭਾਣਾ; ਤਾਂ ਥਲ ਸਿਰਿ ਸਰਿਆ ॥
tis bhaanaa; taan thal sir sariaa | Ang 1141
Sant Singh KhalsaWhen it pleases Him, rivers flow across the desert sands.
Manmohan SinghWhen He wills, then the river flows on the sandy tract.
Manmohan Singh (Punjabi)ਜਦ ਉਸ ਨੂੰ ਭਾਉਂਦਾ ਹੈ ਤਦ ਰੇਤਲੇ ਮੈਦਾਨ ਉਤੇ ਦਰਿਆ ਵਗ ਪੈਂਦਾ ਹੈ।
Fareedkot Teekaਜੋ ਤੈਨੂੰ ਭਾਣਾ ਹੈ ਤਿਸ ਕਾ ਰਿਦਾ ਜੋ ਥਲ ਕੇ ਸਮਾਨ ਉਚਾ ਥਾ ਅਰਥਾਤ ਹੰਕਾਰ ਸਹਿਤ ਥਾ, ਤਿਸ ਕੇ ਸਿਰ ਪਰ ਭਗਤੀ ਰੂਪੀ (ਸਾਰਿਆ) ਸਰਬ ਓਰਤੇ ਨਦੀ ਵਗਾ ਦਈ ਹੈ॥
Prof. Sahib Singhਜੇ ਉਸ ਪ੍ਰਭੂ ਨੂੰ ਚੰਗਾ ਲੱਗੇ ਤਾਂ ਥਲ ਉੱਤੇ ਸਰੋਵਰ ਬਣ ਜਾਂਦਾ ਹੈ।ਪਦ ਅਰਥ ਥਲ ਸਿਰਿ = ਥਲ ਦੇ ਸਿਰ ਉੱਤੇ। ਸਰਿਆ = ਸਰ, ਸਰੋਵਰ।
SikhNet (Spanish)Si esa es Tu Voluntad, de la tierra seca brota el agua;
ਤਿਸੁ ਭਾਣਾ; ਤਾਂ ਸਭਿ ਫਲ ਪਾਏ ॥
tis bhaanaa; taan sabh fal paae | Ang 1141
Sant Singh KhalsaWhen it pleases Him, all fruits and rewards are obtained.
Manmohan SinghIf He wills, then all the fruits are obtained.
Manmohan Singh (Punjabi)ਜਦ ਉਸ ਨੂੰ ਭਾਉਂਦਾ ਹੈ ਤਦ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਜੌ (ਤਿਸ) ਤੇਰੇ ਕੋ ਭਾਯਾ ਤੌ ਸਭ ਫਲ ਧਰਮ, ਅਰਥਾਦਿ ਪ੍ਰਾਪਤਿ ਹੋਏ ਹੈਂ॥
Prof. Sahib Singhਜਦੋਂ ਕੋਈ ਮਨੁੱਖ ਉਸ ਪ੍ਰਭੂ ਨੂੰ ਚੰਗਾ ਲੱਗ ਪਏ, ਤਦੋਂ ਉਹ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਸਭਿ = ਸਾਰੇ।
SikhNet (Spanish)si esa es Tu Voluntad uno logra total Plenitud.
ਚਿੰਤ ਗਈ; ਲਗਿ ਸਤਿਗੁਰ ਪਾਏ ॥੩॥
chint gee; lag satigur paae |3| Ang 1141
Sant Singh KhalsaGrasping hold of the Guru's feet, my anxiety is dispelled. ||3||
Manmohan SinghRepairing to the Guru's feet, anxiety is removed.
Manmohan Singh (Punjabi)ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ ਫਿਕਰ ਦੂਰ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੀ ਚਰਨੀ ਲਾਗ ਕਰ ਸਭ ਚਿੰਤਾ ਮਿਟ ਗਈ ਹੈ॥੩॥
Prof. Sahib Singhਗੁਰੂ ਦੀ ਚਰਨੀਂ ਲੱਗ ਕੇ (ਉਸ ਦੇ ਅੰਦਰੋਂ) ਚਿੰਤਾ ਦੂਰ ਹੋ ਜਾਂਦੀ ਹੈ ॥੩॥ਪਦ ਅਰਥ ਸਤਿਗੁਰ ਪਾਏ = ਗੁਰੂ ਦੀ ਚਰਨੀਂ ॥੩॥
SikhNet (Spanish)Uno se quita de sus preocupaciones, postrándose a los pies del Guru. (3)
ਹਰਾਮਖੋਰ ਨਿਰਗੁਣ ਕਉ ਤੂਠਾ ॥
haraamakhor niragun kau tootthaa | Ang 1142
Sant Singh KhalsaI am unworthy and ungrateful, but He has been merciful to me.
Manmohan SinghUnto me, the meritless usurper, the Lord, has become merciful.
Manmohan Singh (Punjabi)ਮੈਂ ਗੁਣ ਵਿਹੂਣ ਮੁਫਤਖੋਰੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।
Fareedkot Teekaਮੁਝ ਕ੍ਰਿਤਿਘਨ ਔਰ ਨਿਰਗੁਨ ਊਪਰ ਗੁਰੂ ਪ੍ਰਸੰਨ ਭਇਆ ਹੈ॥
Prof. Sahib Singhਪਰਾਇਆ ਹੱਕ ਖਾਣ ਵਾਲੇ ਗੁਣ-ਹੀਨ ਮਨੁੱਖ ਉੱਤੇ ਭੀ ਜਦੋਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ,ਪਦ ਅਰਥ ਹਰਾਮਖੋਰ = ਬਿਗਾਨਾ ਹੱਕ ਖਾਣ ਵਾਲਾ। ਤੂਠਾ = ਦਇਆਲ ਹੋ ਜਾਂਦਾ ਹੈ।
SikhNet (Spanish)Dios fue Compasivo conmigo, con el usurpador sin mérito,
ਮਨੁ ਤਨੁ ਸੀਤਲੁ; ਮਨਿ ਅੰਮ੍ਰਿਤੁ ਵੂਠਾ ॥
man tan seetal; man amrit vootthaa | Ang 1142
Sant Singh KhalsaMy mind and body have been cooled and soothed; the Ambrosial Nectar rains down in my mind.
Manmohan SinghMy soul and body have become cool and upon my mind rains the Nectar.
Manmohan Singh (Punjabi)ਮੇਰੀ ਜਿੰਦੜੀ ਅਤੇ ਦੇਹ ਠੰਢੇਠਾਰ ਹੋ ਗਏ ਹਨ ਅਤੇ ਮੇਰੇ ਮਨੂਏ ਤੇ ਸੁਧਾਰਸ ਬਰਸਦਾ ਹੈ।
Fareedkot Teekaਜਬ ਨਾਮ ਅੰਮ੍ਰਿਤ ਗੁਰੋਂ ਦ੍ਵਾਰੇ ਮੇਰੇ ਅੰਤਹਕਰਨ ਵਿਖੇ ਬਰਸਾ ਤੌ ਤਨੁ ਮਨੁ ਸੀਤਲੁ ਹੋਤਾ ਭਯਾ॥
Prof. Sahib Singhਉਸ ਦਾ ਮਨ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।ਪਦ ਅਰਥ ਸੀਤਲੁ = ਠੰਢਾ, ਸ਼ਾਂਤ। ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੂਠਾ = ਵੱਸ ਪਿਆ।
SikhNet (Spanish)y mi cuerpo y mente fueron confortados, así en mi mente se derramó el Néctar de Dios.
ਪਾਰਬ੍ਰਹਮ ਗੁਰ ਭਏ ਦਇਆਲਾ ॥
paarabraham gur bhe deaalaa | Ang 1142
Sant Singh KhalsaThe Supreme Lord God, the Guru, has become kind and compassionate to me.
Manmohan SinghMy Guru, the Supreme Lord, has become compassionate unto me.
Manmohan Singh (Punjabi)ਸ਼ਰੋਮਣੀ ਸਾਹਿਬ ਮੇਰੇ ਗੁਰਦੇਵ ਜੀ ਮੇਰੇ ਉਤੇ ਮਇਆਵਾਨ ਹੋ ਗਏ ਹਨ।
Fareedkot Teekaਹੇ ਪਾਰਬ੍ਰਹਮ ਪਰਮੇਸ੍ਵਰ! ਆਪ ਕੀ ਕ੍ਰਿਪਾ ਸੇ ਹਮਰੇ ਪੁਰ ਗੁਰੂ ਦ੍ਯਾਲ ਭਏ ਹੈਂ॥
Prof. Sahib Singhਜਿਨ੍ਹਾਂ ਸੇਵਕਾਂ ਉਤੇ ਗੁਰੂ ਪਰਮਾਤਮਾ ਦਇਆਲ ਹੁੰਦੇ ਹਨ,
SikhNet (Spanish)Sí, cuando el Dios Trascendente, el Guru, tuvo Compasión de mí,
ਨਾਨਕ ਦਾਸ; ਦੇਖਿ ਭਏ ਨਿਹਾਲਾ ॥੪॥੧੦॥੨੩॥
naanak daas; dekh bhe nihaalaa |4|10|23| Ang 1142
Sant Singh KhalsaSlave Nanak beholds the Lord, enraptured. ||4||10||23||
Manmohan SinghSeeing the Lord, slave Nanak has become very happy.
Manmohan Singh (Punjabi)ਪ੍ਰਭੂ ਨੂੰ ਵੇਖ ਕੇ ਗੋਲਾ ਨਾਨਕ ਪਰਮ ਪੰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਦਾਸ ਤੇਰੇ ਕੋ ਅੰਤਸਕਰਨ ਮੇਂ ਦੇਖ ਕਰ ਨਿਹਾਲ ਹੋ ਰਹੇ ਹੈਂ॥੪॥੧੦॥੨੩॥☬ਪਰਮੇਸ੍ਵਰ ਸੇ ਅਭੇਦ ਗੁਰੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਦਰਸਨ ਕਰ ਕੇ ਨਿਹਾਲ ਹੋ ਜਾਂਦੇ ਹਨ ॥੪॥੧੦॥੨੩॥ਪਦ ਅਰਥ ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ ॥੪॥੧੦॥੨੩॥
SikhNet (Spanish)entonces Viéndolo, desperté y fuí bendecido. (4-10-23)