ੴ

ਸਿੱਖਬਾਣੀ · SikhBani

Ang 1142

Sri Guru Granth Sahib · Raag Bhairao · 4 shabads, 57 lines
Translations
Shabad Guru Arjan Dev Ji Raag Bhairao continued from Ang 1141

ਹਰਾਮਖੋਰ ਨਿਰਗੁਣ ਕਉ ਤੂਠਾ ॥

haraamakhor niragun kau tootthaa |

Sant Singh KhalsaI am unworthy and ungrateful, but He has been merciful to me.
Manmohan SinghUnto me, the meritless usurper, the Lord, has become merciful.
Manmohan Singh (Punjabi)ਮੈਂ ਗੁਣ ਵਿਹੂਣ ਮੁਫਤਖੋਰੇ ਉਤੇ ਮਾਲਕ ਮਿਹਰਬਾਨ ਹੋ ਗਿਆ ਹੈ।
Fareedkot Teekaਮੁਝ ਕ੍ਰਿਤਿਘਨ ਔਰ ਨਿਰਗੁਨ ਊਪਰ ਗੁਰੂ ਪ੍ਰਸੰਨ ਭਇਆ ਹੈ॥
Prof. Sahib Singhਪਰਾਇਆ ਹੱਕ ਖਾਣ ਵਾਲੇ ਗੁਣ-ਹੀਨ ਮਨੁੱਖ ਉੱਤੇ ਭੀ ਜਦੋਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ,

ਪਦ ਅਰਥ ਹਰਾਮਖੋਰ = ਬਿਗਾਨਾ ਹੱਕ ਖਾਣ ਵਾਲਾ। ਤੂਠਾ = ਦਇਆਲ ਹੋ ਜਾਂਦਾ ਹੈ।

SikhNet (Spanish)Dios fue Compasivo conmigo, con el usurpador sin mérito,

ਮਨੁ ਤਨੁ ਸੀਤਲੁ; ਮਨਿ ਅੰਮ੍ਰਿਤੁ ਵੂਠਾ ॥

man tan seetal; man amrit vootthaa |

Sant Singh KhalsaMy mind and body have been cooled and soothed; the Ambrosial Nectar rains down in my mind.
Manmohan SinghMy soul and body have become cool and upon my mind rains the Nectar.
Manmohan Singh (Punjabi)ਮੇਰੀ ਜਿੰਦੜੀ ਅਤੇ ਦੇਹ ਠੰਢੇਠਾਰ ਹੋ ਗਏ ਹਨ ਅਤੇ ਮੇਰੇ ਮਨੂਏ ਤੇ ਸੁਧਾਰਸ ਬਰਸਦਾ ਹੈ।
Fareedkot Teekaਜਬ ਨਾਮ ਅੰਮ੍ਰਿਤ ਗੁਰੋਂ ਦ੍ਵਾਰੇ ਮੇਰੇ ਅੰਤਹਕਰਨ ਵਿਖੇ ਬਰਸਾ ਤੌ ਤਨੁ ਮਨੁ ਸੀਤਲੁ ਹੋਤਾ ਭਯਾ॥
Prof. Sahib Singhਉਸ ਦਾ ਮਨ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।

ਪਦ ਅਰਥ ਸੀਤਲੁ = ਠੰਢਾ, ਸ਼ਾਂਤ। ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੂਠਾ = ਵੱਸ ਪਿਆ।

SikhNet (Spanish)y mi cuerpo y mente fueron confortados, así en mi mente se derramó el Néctar de Dios.

ਪਾਰਬ੍ਰਹਮ ਗੁਰ ਭਏ ਦਇਆਲਾ ॥

paarabraham gur bhe deaalaa |

Sant Singh KhalsaThe Supreme Lord God, the Guru, has become kind and compassionate to me.
Manmohan SinghMy Guru, the Supreme Lord, has become compassionate unto me.
Manmohan Singh (Punjabi)ਸ਼ਰੋਮਣੀ ਸਾਹਿਬ ਮੇਰੇ ਗੁਰਦੇਵ ਜੀ ਮੇਰੇ ਉਤੇ ਮਇਆਵਾਨ ਹੋ ਗਏ ਹਨ।
Fareedkot Teekaਹੇ ਪਾਰਬ੍ਰਹਮ ਪਰਮੇਸ੍ਵਰ! ਆਪ ਕੀ ਕ੍ਰਿਪਾ ਸੇ ਹਮਰੇ ਪੁਰ ਗੁਰੂ ਦ੍ਯਾਲ ਭਏ ਹੈਂ॥
Prof. Sahib Singhਜਿਨ੍ਹਾਂ ਸੇਵਕਾਂ ਉਤੇ ਗੁਰੂ ਪਰਮਾਤਮਾ ਦਇਆਲ ਹੁੰਦੇ ਹਨ,
SikhNet (Spanish)Sí, cuando el Dios Trascendente, el Guru, tuvo Compasión de mí,

ਨਾਨਕ ਦਾਸ; ਦੇਖਿ ਭਏ ਨਿਹਾਲਾ ॥੪॥੧੦॥੨੩॥

naanak daas; dekh bhe nihaalaa |4|10|23|

Sant Singh KhalsaSlave Nanak beholds the Lord, enraptured. ||4||10||23||
Manmohan SinghSeeing the Lord, slave Nanak has become very happy.
Manmohan Singh (Punjabi)ਪ੍ਰਭੂ ਨੂੰ ਵੇਖ ਕੇ ਗੋਲਾ ਨਾਨਕ ਪਰਮ ਪੰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਦਾਸ ਤੇਰੇ ਕੋ ਅੰਤਸਕਰਨ ਮੇਂ ਦੇਖ ਕਰ ਨਿਹਾਲ ਹੋ ਰਹੇ ਹੈਂ॥੪॥੧੦॥੨੩॥☬ਪਰਮੇਸ੍ਵਰ ਸੇ ਅਭੇਦ ਗੁਰੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਦਰਸਨ ਕਰ ਕੇ ਨਿਹਾਲ ਹੋ ਜਾਂਦੇ ਹਨ ॥੪॥੧੦॥੨੩॥

ਪਦ ਅਰਥ ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ ॥੪॥੧੦॥੨੩॥

SikhNet (Spanish)entonces Viéndolo, desperté y fuí bendecido. (4-10-23)

Open this shabad (19 lines, Angs 1141-1142) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਸਤਿਗੁਰੁ ਮੇਰਾ; ਬੇਮੁਹਤਾਜੁ ॥

satigur meraa; bemuhataaj |

Sant Singh KhalsaMy True Guru is totally independent.
Manmohan SinghMy True Guru, is not dependent on any one.
Manmohan Singh (Punjabi)ਮੈਂਡਾ ਸਚਾ ਗੁਰੁ ਮੁਛੰਦਗੀ ਰਹਿਤ ਹੈ।
Fareedkot Teekaਮੇਰਾ ਸਤਿਗੁਰੂ ਬੇਮੁਹਤਾਜੁ ਹੈ, ਭਾਵ ਕਿਸੇ ਕੇ ਆਗੇ ਦੀਨ ਨਹੀਂ ਹੋਤਾ॥
Prof. Sahib Singhਪਿਆਰੇ ਗੁਰੂ ਨੂੰ ਕਿਸੇ ਦੀ ਮੁਥਾਜੀ ਨਹੀਂ (ਗੁਰੂ ਦੀ ਕੋਈ ਆਪਣੀ ਜ਼ਾਤੀ ਗ਼ਰਜ਼ ਨਹੀਂ)-

ਪਦ ਅਰਥ ਬੇ-ਮੁਹਤਾਜੁ = ਕਿਸੇ ਦਾ ਅਰਥੀਆ ਨਹੀਂ।

SikhNet (Spanish)Mi Guru Verdadero no depende de nadie ni de nada,

ਸਤਿਗੁਰ ਮੇਰੇ; ਸਚਾ ਸਾਜੁ ॥

satigur mere; sachaa saaj |

Sant Singh KhalsaMy True Guru is adorned with Truth.
Manmohan SinghMy Guru is truly embellished.
Manmohan Singh (Punjabi)ਮੇਰੇ ਸੱਚੇ ਗੁਰਦੇਵ ਜੀ ਵਾਸਤਵ ਵਿੱਚ ਸ਼ਸ਼ੋਭਤ ਹੋਏ ਹੋਏ ਹਨ।
Fareedkot Teekaਮੇਰੇ ਸਤਿਗੁਰੂ ਕਾ ਸਭ (ਸਾਜੁ) ਬਣਾਉ ਸਚਾ ਹੈ॥
Prof. Sahib Singhਗੁਰੂ ਦੀ ਇਹ ਸਦਾ ਕਾਇਮ ਰਹਿਣ ਵਾਲੀ ਮਰਯਾਦਾ ਹੈ (ਕਿ ਉਹ ਸਦਾ ਬੇ-ਗ਼ਰਜ਼ ਹੈ)।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਸਾਜੁ = ਮਰਯਾਦਾ।

SikhNet (Spanish)sí, mi Verdadero Guru está Eternamente establecido.

ਸਤਿਗੁਰੁ ਮੇਰਾ; ਸਭਸ ਕਾ ਦਾਤਾ ॥

satigur meraa; sabhas kaa daataa |

Sant Singh KhalsaMy True Guru is the Giver of all.
Manmohan SinghMy True Guru is the giver of all.
Manmohan Singh (Punjabi)ਮੇਰੇ ਸੱਚੇ ਗੁਰਦੇਵ ਜੀ ਸਾਰਿਆਂ ਦੇ ਦਾਤਾਰ ਹਨ।
Fareedkot Teekaਮੇਰਾ ਸਤਿਗੁਰ ਸਭਸ ਕੋ ਬਖਸ਼ਸ਼ ਕਰਨੇ ਵਾਲਾ ਹੈ॥
Prof. Sahib Singhਗੁਰੂ ਸਭ ਜੀਵਾਂ ਨੂੰ (ਦਾਤਾਂ) ਦੇਣ ਵਾਲਾ ਹੈ।

ਪਦ ਅਰਥ ਸਭਸ ਕਾ = ਸਭ ਜੀਵਾਂ ਦਾ।

SikhNet (Spanish)Mi Guru es Benéfico y Bondadoso con todos.

ਸਤਿਗੁਰੁ ਮੇਰਾ; ਪੁਰਖੁ ਬਿਧਾਤਾ ॥੧॥

satigur meraa; purakh bidhaataa |1|

Sant Singh KhalsaMy True Guru is the Primal Creator Lord, the Architect of Destiny. ||1||
Manmohan SinghThe True Guru is my Creator Lord.
Manmohan Singh (Punjabi)ਸੱਚੇ ਗੁਰੂ ਜੀ ਮੇਰੇ ਸਿਰਜਣਹਾਰ ਸੁਆਮੀ ਹਨ।
Fareedkot Teekaਸਤਿਗੁਰ ਮੇਰਾ ਪੁਰਖ ਬਿਧਾਤਾ ਕਾ ਸ੍ਵਰੂਪ ਹੀ ਹੈ॥੧॥
Prof. Sahib Singhਗੁਰੂ ਅਤੇ ਸਿਰਜਣਹਾਰ ਅਕਾਲ ਪੁਰਖ ਇੱਕ-ਰੂਪ ਹੈ ॥੧॥

ਪਦ ਅਰਥ ਬਿਧਾਤਾ = ਸਿਰਜਣਹਾਰ ਪ੍ਰਭੂ (ਦਾ ਰੂਪ) ॥੧॥

SikhNet (Spanish)Oh, mi Guru es el Purusha, el Señor Creador. (1)

ਗੁਰ ਜੈਸਾ. ਨਾਹੀ ਕੋ ਦੇਵ ॥

gur jaisaa. naahee ko dev |

Sant Singh KhalsaThere is no deity equal to the Guru.
Manmohan SinghThere is no deity equal to my Guru.
Manmohan Singh (Punjabi)ਮੇਰੇ ਗੁਰਾਂ ਦੇ ਤੁੱਲ ਕੋਈ ਦੇਵਤਾ ਨਹੀਂ।
Fareedkot Teekaਗੁਰੋਂ ਕੇ ਸਮਾਨ ਹੋਰ ਕੋਈ ਦੇਵਤਾ ਨਹੀਂ ਹੈ॥
Prof. Sahib Singhਗੁਰੂ ਵਰਗਾ ਹੋਰ ਕੋਈ ਦੇਵਤਾ ਨਹੀਂ ਹੈ।

ਪਦ ਅਰਥ ਕੋ = ਕੋਈ। ਦੇਵ = ਦੇਵਤਾ।

SikhNet (Spanish)No hay Dios igual a mi Guru, mi Dios.

ਜਿਸੁ ਮਸਤਕਿ ਭਾਗੁ; ਸੁ ਲਾਗਾ ਸੇਵ ॥੧॥ ਰਹਾਉ ॥

jis masatak bhaag; su laagaa sev |1| rahaau |

Sant Singh KhalsaWhoever has good destiny inscribed on his forehead, applies himself to seva - selfless service. ||1||Pause||
Manmohan SinghWhosoever has good destiny recorded on his brow; he alone applies himself to the Guru's service. Pause.
Manmohan Singh (Punjabi)ਜਿਸ ਦੇ ਮੱਥੇ ਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਕੇਵਲ ਉਹ ਹੀ ਗੁਰਾਂ ਦੀ ਘਾਲ ਅੰਦਰ ਜੁਟਦਾ ਹੈ। ਠਹਿਰਾਓ।
Fareedkot Teekaਜਿਸ ਪੁਰਸ ਕੇ ਪੂਰਬ ਉਤਮ ਭਾਗ ਹੈਂ, ਸੋ ਤਿਨ ਕੀ ਸੇਵਾ ਮੇਂ ਲਾਗਾ ਹੈ॥੧॥ ਰਹਾਉ ॥
Prof. Sahib Singhਜਿਸ (ਮਨੁੱਖ) ਦੇ ਮੱਥੇ ਉਤੇ ਚੰਗੀ ਕਿਸਮਤ (ਜਾਗ ਪਏ) ਉਹ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ ॥੧॥ ਰਹਾਉ ॥

SikhNet (Spanish)Sí, aquél que recibe una Buena Fortuna, sólo él sirve al Guru. (1-Pausa)

ਸਤਿਗੁਰੁ ਮੇਰਾ; ਸਰਬ ਪ੍ਰਤਿਪਾਲੈ ॥

satigur meraa; sarab pratipaalai |

Sant Singh KhalsaMy True Guru is the Sustainer and Cherisher of all.
Manmohan SinghMy True Guru sustains all.
Manmohan Singh (Punjabi)ਮੇਰੇ ਸੱਚੇ ਗੁਰੂ ਜੀ ਸਾਰਿਆਂ ਨੂੰ ਪਾਲਦੇ ਪੋਸਦੇ ਹਨ।
Fareedkot Teekaਸਤਿਗੁਰ ਮੇਰਾ ਸਰਬ ਕੀ ਪ੍ਰਤਿਪਾਲਾ ਕਰਤਾ ਹੈ॥
Prof. Sahib Singhਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,

ਪਦ ਅਰਥ ਪ੍ਰਤਿਪਾਲੈ = ਪਾਲਣਾ ਕਰਦਾ ਹੈ।

SikhNet (Spanish)Mi Guru Verdadero le da sustento a todo.

ਸਤਿਗੁਰੁ ਮੇਰਾ; ਮਾਰਿ ਜੀਵਾਲੈ ॥

satigur meraa; maar jeevaalai |

Sant Singh KhalsaMy True Guru kills and revives.
Manmohan SinghMy True Guru slays and revives the mortal.
Manmohan Singh (Punjabi)ਮੇਰਾ ਸੱਚਾ ਗੁਰੂ ਪ੍ਰਾਨੀ ਨੂੰ ਮਾਰ ਕੇ ਮੁੜ ਜਿਉਂਦਾ ਕਰ ਦਿੰਦਾ ਹੈ।
Fareedkot Teekaਸਤਿਗੁਰ ਮੇਰਾ ਮਾਰ ਕਰ ਜੀਵਾਲਣੇ ਕੋ ਸਮਰਥੁ ਹੈ॥
Prof. Sahib Singh(ਜਿਹੜਾ ਮਨੁੱਖ ਉਸ ਦੇ ਦਰ ਤੇ ਆਉਂਦਾ ਹੈ, ਉਸ ਨੂੰ ਮਾਇਆ ਦੇ ਮੋਹ ਵੱਲੋਂ) ਮਾਰ ਕੇ ਆਤਮਕ ਜੀਵਨ ਦੇ ਦੇਂਦਾ ਹੈ।

ਪਦ ਅਰਥ ਮਾਰਿ = (ਮਾਇਆ ਦੇ ਮੋਹ ਵੱਲੋਂ) ਮਾਰ ਕੇ। ਜੀਵਾਲੈ = ਆਤਮਕ ਜੀਵਨ ਦੇਂਦਾ ਹੈ।

SikhNet (Spanish)Sí, mi Guru Verdadero destruye mi ego y así puedo renacer a la vida.

ਸਤਿਗੁਰ ਮੇਰੇ ਕੀ ਵਡਿਆਈ ॥

satigur mere kee vaddiaaee |

Sant Singh KhalsaThe glorious greatness of my True Guru
Manmohan SinghThe glory of my True Guru,
Manmohan Singh (Punjabi)ਮੇਰੇ ਸੱਚੇ ਗੁਰਾਂ ਦੀ ਪ੍ਰਭਤਾ,
Fareedkot Teekaਮੇਰੇ ਸਤਿਗੁਰੋਂ ਕੀ ਵਡਿਆਈ॥
Prof. Sahib Singhਗੁਰੂ ਦੀ ਇਹ ਉੱਚੀ ਸੋਭਾ-

ਪਦ ਅਰਥ ਵਡਿਆਈ = ਸੋਭਾ।

SikhNet (Spanish)Gloria sea para mi Guru Verdadero,

ਪ੍ਰਗਟੁ ਭਈ ਹੈ ਸਭਨੀ ਥਾਈ ॥੨॥

pragatt bhee hai sabhanee thaaee |2|

Sant Singh KhalsaHas become manifest everywhere. ||2||
Manmohan Singhhas become manifest in all the places.
Manmohan Singh (Punjabi)ਸਾਰੀਆਂ ਥਾਵਾਂ ਵਿੱਚ ਉਜਾਗਰ ਹੋ ਗਈ ਹੈ।
Fareedkot Teekaਸਰਬ ਅਸਥਾਨੋਂ ਵਿਖੇ ਪ੍ਰਗਟ ਹੋ ਗਈ ਹੈ॥੨॥
Prof. Sahib Singhਸਭਨੀਂ ਥਾਈਂ ਰੌਸ਼ਨ ਹੋ ਗਈ ਹੈ ॥੨॥
SikhNet (Spanish)Su Reputación se ha vuelto manifiesta por todas partes. (2)

ਸਤਿਗੁਰੁ ਮੇਰਾ; ਤਾਣੁ ਨਿਤਾਣੁ ॥

satigur meraa; taan nitaan |

Sant Singh KhalsaMy True Guru is the power of the powerless.
Manmohan SinghMy True Guru is the power of the powerless.
Manmohan Singh (Punjabi)ਮੇਰੇ ਸੱਚੇ ਗੁਰੂ ਜੀ ਬਲ-ਹੀਣ ਦਾ ਬਲ ਹਨ।
Fareedkot Teekaਸਤਿਗੁਰੂ ਮੇਰਾ ਨਿਤਾਣੇ ਕਾ ਤਾਣੁ ਹੈ॥
Prof. Sahib Singhਜਿਸ ਮਨੁੱਖ ਦਾ ਹੋਰ ਕੋਈ ਭੀ ਆਸਰਾ ਨਹੀਂ (ਜਦੋਂ ਉਹ ਗੁਰੂ ਦੀ ਸਰਨ ਆ ਪੈਂਦਾ ਹੈ) ਗੁਰੂ (ਉਸ ਦਾ) ਆਸਰਾ ਬਣ ਜਾਂਦਾ ਹੈ,

ਪਦ ਅਰਥ ਤਾਣੁ = ਸਹਾਰਾ। ਨਿਤਾਣੁ = ਨਿਆਸਰਾ ਮਨੁੱਖ।

SikhNet (Spanish)Mi Guru Verdadero es el Soporte del que no lo tiene,

ਸਤਿਗੁਰੁ ਮੇਰਾ; ਘਰਿ ਦੀਬਾਣੁ ॥

satigur meraa; ghar deebaan |

Sant Singh KhalsaMy True Guru is my home and court.
Manmohan SinghMy True Guru is my home and my court.
Manmohan Singh (Punjabi)ਮੇਰੇ ਸੱਚੇ ਗੁਰੂ ਜੀ ਮੇਰਾ ਧਾਮ ਅਤੇ ਮੇਰਾ ਦਰਬਾਰ ਹਨ।
Fareedkot Teekaਪੁਨ: ਸਤਿਗੁਰੂ ਹੀ ਮੇਰਾ ਘਰ ਔਰ ਦੀਵਾਨ ਹੈ, ਭਾਵ ਮੇਰਾ ਰਹਿਣੇ ਕਾ ਅਸਥਾਨ ਹੈ ਔਰ (ਦੀਬਾਣੁ) ਦਰਬਾਰ ਸਰਬ ਪ੍ਰਕਾਰ ਉਤਸਾਹ ਕੀ ਜਗਾ ਗੁਰੂ ਹੀ ਹੈ॥
Prof. Sahib Singhਗੁਰੂ ਉਸ ਦੇ ਹਿਰਦੇ-ਘਰ ਵਿਚ ਸਹਾਰਾ ਦੇਂਦਾ ਹੈ।

ਪਦ ਅਰਥ ਘਰਿ = ਹਿਰਦੇ-ਘਰ ਵਿਚ। ਦੀਬਾਣੁ = ਆਸਰਾ।

SikhNet (Spanish)es mi Único Hogar, mi Única Corte.

ਸਤਿਗੁਰ ਕੈ ਹਉ; ਸਦ ਬਲਿ ਜਾਇਆ ॥

satigur kai hau; sad bal jaaeaa |

Sant Singh KhalsaI am forever a sacrifice to the True Guru.
Manmohan SinghI am ever a sacrifice unto my True Guru,
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਤੋਂ ਸਦੀਵੀ ਹੀ ਸਦਕੇ ਜਾਂਦਾ ਹਾਂ,
Fareedkot Teekaਮੈਂ ਸਤਗੁਰੋਂ ਕੇ ਸਦੀਵ ਕਾਲ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਉਸ ਤੋਂ ਸਦਾ ਕੁਰਬਾਨ ਜਾਂਦਾ ਹਾਂ,

ਪਦ ਅਰਥ ਕੈ = ਤੋਂ। ਹਉ = ਮੈਂ। ਸਦ = ਸਦਾ। ਬਲਿ ਜਾਇਆ = ਸਦਕੇ ਹਾਂ।

SikhNet (Spanish)Ofrezco para siempre mi ser como un sacrificio para mi Guru Verdadero,

ਪ੍ਰਗਟੁ ਮਾਰਗੁ; ਜਿਨਿ ਕਰਿ ਦਿਖਲਾਇਆ ॥੩॥

pragatt maarag; jin kar dikhalaaeaa |3|

Sant Singh KhalsaHe has shown me the path. ||3||
Manmohan Singhwho has obviously shown me the path.
Manmohan Singh (Punjabi)ਜਿਨ੍ਹਾਂ ਨੇ ਸਪਸ਼ਟ ਤੌਰ ਤੇ ਮੈਨੂੰ ਰਸਤਾ ਵਿਖਾਲ ਦਿੱਤਾ ਹੈ।
Fareedkot Teekaਜਿਨੋਂ ਨੇ ਪਰਮੇਸਰ ਪ੍ਰਾਪਤਿ ਕਾ (ਮਾਰਗੁ) ਰਸਤਾ ਪ੍ਰਗਟ ਕਰ ਕੇ ਦਿਖਾਇ ਦੀਆ ਹੈ॥੩॥
Prof. Sahib Singhਜਿਸ (ਗੁਰੂ) ਨੇ ਆਤਮਕ ਜੀਵਨ ਦਾ) ਸਿੱਧਾ ਰਾਹ ਵਿਖਾਲ ਦਿੱਤਾ ਹੈ ॥੩॥

ਪਦ ਅਰਥ ਜਿਨਿ = ਜਿਸ (ਗੁਰੂ) ਨੇ। ਪ੍ਰਗਟੁ = ਪਰਤੱਖ, ਸਿੱਧਾ। ਮਾਰਗੁ = ਰਸਤਾ ॥੩॥

SikhNet (Spanish)Quien me ha vuelto Sabio en Su Sendero. (3)

ਜਿਨਿ ਗੁਰੁ ਸੇਵਿਆ; ਤਿਸੁ ਭਉ. ਨ ਬਿਆਪੈ ॥

jin gur seviaa; tis bhau. na biaapai |

Sant Singh KhalsaOne who serves the Guru is not afflicted with fear.
Manmohan SinghHe, who serves the Guru; him fear overtakes not.
Manmohan Singh (Punjabi)ਜੋ ਗੁਰਾਂ ਦੀ ਘਾਲ ਕਮਾਊਦਾ ਹੈ, ਉਸ ਨੂੰ ਡਰ ਨਹੀਂ ਚਿਮੜਦਾ।
Fareedkot Teekaਜਿਨੋਂ ਨੇ ਗੁਰੋਂ ਕੋ ਸੇਵਿਆ ਹੈ, ਤਿਨ ਕੋ ਜਮਾਦਿ ਕਾ ਭੈ ਨਹੀਂ ਬਿਆਪਤਾ॥
Prof. Sahib Singhਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਡਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।

SikhNet (Spanish)Quien sirve al Guru, el miedo no le aflige,

ਜਿਨਿ ਗੁਰੁ ਸੇਵਿਆ; ਤਿਸੁ ਦੁਖੁ. ਨ ਸੰਤਾਪੈ ॥

jin gur seviaa; tis dukh. na santaapai |

Sant Singh KhalsaOne who serves the Guru does not suffer in pain.
Manmohan SinghHe, who serves his Guru; him pain afflicts not.
Manmohan Singh (Punjabi)ਜੋ ਆਪਣੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਊਸ ਨੂੰ ਪੀੜ ਦੁਖੀ ਨਹੀਂ ਕਰਦੀ।
Fareedkot Teekaਜਿਸ ਨੇ ਗੁਰੋਂ ਕੋ ਸੇਵਿਆ ਹੈ, ਤਿਨ ਕੋ ਕੋਈ ਦੁਖ ਸੰਤਪਤ ਨਹੀਂ ਕਰਤਾ॥
Prof. Sahib Singhਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਦੁੱਖ-ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ।

ਪਦ ਅਰਥ ਨ ਸੰਤਾਪੈ = ਦੁਖੀ ਨਹੀਂ ਕਰ ਸਕਦਾ।

SikhNet (Spanish)quien sirve al Guru, ni el dolor ni la tristeza lo visitan,

ਨਾਨਕ. ਸੋਧੇ ਸਿੰਮ੍ਰਿਤਿ ਬੇਦ ॥

naanak. sodhe sinmrit bed |

Sant Singh KhalsaNanak has studied the Simritees and the Vedas.
Manmohan SinghNanak has scrutinized the Vedas and Simritis.
Manmohan Singh (Punjabi)ਨਾਨਕ ਨੇ ਵੇਦਾਂ ਅਤੈ ਸਿਮ੍ਰਤੀਆਂ ਦੀ ਪੜਤਾਲ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਸਾਸਤ੍ਰ ਬੇਦ ਸੋਧ ਦੇਖੇ ਹੈਂ॥
Prof. Sahib Singhਹੇ ਨਾਨਕ! ਸਿੰਮ੍ਰਿਤੀਆਂ ਵੇਦ (ਆਦਿਕ ਧਰਮ-ਪੁਸਤਕ) ਖੋਜ ਵੇਖੇ ਹਨ (ਗੁਰੂ ਸਭ ਤੋਂ ਉੱਚਾ ਹੈ)

ਪਦ ਅਰਥ ਸੋਧੇ = ਖੋਜ ਵੇਖੇ ਹਨ।

SikhNet (Spanish)Nanak ha meditado en los Vedas

ਪਾਰਬ੍ਰਹਮ ਗੁਰ; ਨਾਹੀ ਭੇਦ ॥੪॥੧੧॥੨੪॥

paarabraham gur; naahee bhed |4|11|24|

Sant Singh KhalsaThere is no difference between the Supreme Lord God and the Guru. ||4||11||24||
Manmohan SinghBetween the Transcendent Lord and the Guru, There is no difference.
Manmohan Singh (Punjabi)ਪਰਮ ਪ੍ਰਭੂ ਅਤੇ ਗੁਰਾਂ ਦੇ ਵਿੱਚ ਕੋਈ ਭਿੰਨ-ਭੇਤ ਨਹੀਂ।
Fareedkot Teekaਸਭ ਏਹੀ ਕਹਤੇ ਹੈਂ: ਪਾਰਬ੍ਰਹਮ ਪਰਮੇਸ੍ਵਰ ਔ ਗੁਰੋਂ ਮੇਂ ਭੇਦ ਨਹੀਂ ਹੈ॥੪॥੧੧॥੨੪॥☬ਨਾਮ ਕਾ ਮਹਾਤਮ ਕਹਤੇ ਹੈਂ:
Prof. Sahib Singhਗੁਰੂ ਅਤੇ ਪਰਮਾਤਮਾ ਵਿਚ ਕੋਈ ਭੀ ਫ਼ਰਕ ਨਹੀਂ ਹੈ ॥੪॥੧੧॥੨੪॥

ਪਦ ਅਰਥ ਭੇਦ = ਫ਼ਰਕ, ਵਿੱਥ ॥੪॥੧੧॥੨੪॥

SikhNet (Spanish)y en los Smritis o Textos Semíticos y logró tener la intuición de que el Guru y Dios son Uno y lo Mismo. (4-11-24)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਾਮੁ ਲੈਤ; ਮਨੁ ਪਰਗਟੁ ਭਇਆ ॥

naam lait; man paragatt bheaa |

Sant Singh KhalsaRepeating the Naam, the Name of the Lord, the mortal is exalted and glorified.
Manmohan SinghRemembering the Name, man is renowned.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਬੰਦਾ ਪ੍ਰਸਿੱਧ ਹੋ ਜਾਂਦਾ ਹੈ।
Fareedkot Teekaਨਾਮੁ ਲੈਣੇ ਕਰ ਜੀਵ ਪ੍ਰਗਟ ਹੋ ਜਾਤਾ ਭ੍ਯਾ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦਾ) ਮਨ (ਵਿਕਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ) ਰੌਸ਼ਨ ਹੋ ਜਾਂਦਾ ਹੈ,

ਪਦ ਅਰਥ ਲੈਤ = ਲੈਂਦਿਆਂ, ਜਪਦਿਆਂ। ਪਰਗਟੁ = ਰੌਸ਼ਨ।

SikhNet (Spanish)Mi mente ha despertado, recitando el Naam, el Nombre del Señor,

ਨਾਮੁ ਲੈਤ; ਪਾਪੁ ਤਨ ਤੇ ਗਇਆ ॥

naam lait; paap tan te geaa |

Sant Singh KhalsaRepeating the Naam, sin is banished from the body.
Manmohan SinghRemembering the Name sin is banished from the body.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਗੁਨਾਹ ਦੇਹ ਤੋਂ ਦੂਰ ਹੋ ਜਾਂਦਾ ਹੈ।
Fareedkot Teekaਨਾਮ ਉਚਾਰਨੇ ਸੇ ਸਰੀਰ ਸੇ ਪਾਪ ਨਿਕਸ ਜਾਤਾ ਭਯਾ ਹੈ॥
Prof. Sahib Singh(ਕਿਉਂਕਿ) ਨਾਮ ਸਿਮਰਦਿਆਂ (ਹਰੇਕ ਕਿਸਮ ਦਾ) ਪਾਪ ਸਰੀਰ ਤੋਂ ਦੂਰ ਹੋ ਜਾਂਦਾ ਹੈ।

ਪਦ ਅਰਥ ਤਨ ਤੇ = ਸਰੀਰ ਤੋਂ।

SikhNet (Spanish)sí, recitando el Nombre uno se libera del efecto de sus propios errores.

ਨਾਮੁ ਲੈਤ; ਸਗਲ ਪੁਰਬਾਇਆ ॥

naam lait; sagal purabaaeaa |

Sant Singh KhalsaRepeating the Naam, all festivals are celebrated.
Manmohan SinghRemembering the Name one observes all the auspicious occasions.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ, ਇਨਸਾਨ ਸਾਰੇ ਸ਼ੁਭ ਉਤਸਵ ਮਨਾ ਲੈਂਦਾ ਹੈ।
Fareedkot Teekaਨਾਮੁ ਲੈਣੇ ਸੇ ਸਮੂਹ ਪੂਰਬੋਂ ਕਾ ਫਲ੍ਹ ਪ੍ਰਾਪਤਿ ਹੋਤਾ ਭ੍ਯਾ ਹੈ॥
Prof. Sahib Singhਨਾਮ ਸਿਮਰਦਿਆਂ (ਮਾਨੋ) ਸਾਰੇ ਪੁਰਬ ਮਨਾਏ ਗਏ,

ਪਦ ਅਰਥ ਸਗਲ ਪੁਰਬਾਇਆ = ਸਾਰੇ ਪੁਰਬ, ਸਾਰੇ ਪਵਿੱਤਰ ਦਿਹਾੜੇ।

SikhNet (Spanish)Recitando el Nombre uno percibe los días como si todos fueran auspiciosos.

ਨਾਮੁ ਲੈਤ; ਅਠਸਠਿ ਮਜਨਾਇਆ ॥੧॥

naam lait; atthasatth majanaaeaa |1|

Sant Singh KhalsaRepeating the Naam, one is cleansed at the sixty-eight sacred shrines. ||1||
Manmohan SinghRemembering the Name, the mortal bathes at the sixty eight pilgrimage stations.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਅਠਾਹਟ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ।
Fareedkot Teekaਨਾਮ ਕੋ ਉਚਾਰਨ ਕਰ ਅਠਾਹਠ ਤੀਰਥੋਂ ਕੇ ਸਨਾਨ ਕਾ ਫਲੁ ਮਿਲਤਾ ਹੈ॥੧॥
Prof. Sahib Singhਨਾਮ ਜਪਦਿਆਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ ॥੧॥

ਪਦ ਅਰਥ ਅਠਸਠਿ = ਅਠਾਹਠ (ਤੀਰਥ)। ਮਜਨਾਇਆ = ਇਸ਼ਨਾਨ (ਹੋ ਜਾਂਦਾ ਹੈ) ॥੧॥

SikhNet (Spanish)Recitando el Nombre uno logra el Mérito de haber ido a bañarse a todos los lugares santos. (1)

ਤੀਰਥੁ ਹਮਰਾ; ਹਰਿ ਕੋ ਨਾਮੁ ॥

teerath hamaraa; har ko naam |

Sant Singh KhalsaMy sacred shrine of pilgrimage is the Name of the Lord.
Manmohan SinghMy place of pilgrimage is the Lord's Name.
Manmohan Singh (Punjabi)ਮੇਰਾ ਧਰਮ ਅਸਥਾਨ ਪ੍ਰਭੂ ਦਾ ਨਾਮ ਹੈ।
Fareedkot Teekaਹਮਾਰਾ ਤੋ ਤੀਰਥ ਰੂਪ ਪਵਿਤ੍ਰ ਕਰਨੇ ਵਾਲਾ ਹਰੀ ਕਾ ਨਾਮ ਹੀ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ।

ਪਦ ਅਰਥ ਹਮਰਾ = ਸਾਡਾ। ਕੋ = ਦਾ।

SikhNet (Spanish)Mi lugar de peregrinaje es el Naam, el Nombre del Señor,

ਗੁਰਿ ਉਪਦੇਸਿਆ. ਤਤੁ ਗਿਆਨੁ ॥੧॥ ਰਹਾਉ ॥

gur upadesiaa. tat giaan |1| rahaau |

Sant Singh KhalsaThe Guru has instructed me in the true essence of spiritual wisdom. ||1||Pause||
Manmohan SinghThis real understanding the Guru has imparted unto me. Pause.
Manmohan Singh (Punjabi)ਇਹ ਅਸਲੀ ਗਿਆਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ। ਠਹਿਰਾਓ।
Fareedkot Teekaਗੁਰੋਂ ਨੇ ਏਹੀ ਤਤ ਗਿਆਨ ਕਾ ਉਪਦੇਸ ਕੀਆ ਹੈ॥੧॥ ਰਹਾਉ ॥
Prof. Sahib Singhਗੁਰੂ ਨੇ (ਸਾਨੂੰ) ਆਤਮਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਗੁਰਿ = ਗੁਰੂ ਨੇ। ਤਤੁ ਗਿਆਨ = ਗਿਆਨ ਦਾ ਤੱਤ, ਆਤਮਕ ਜੀਵਨ ਦੀ ਸੂਝ ਦਾ ਨਿਚੋੜ ॥੧॥ ਰਹਾਉ ॥

SikhNet (Spanish)pues ta es la Quintaesencia de la Sabiduría que he recibido del Guru. (1-Pausa)

ਨਾਮੁ ਲੈਤ; ਦੁਖੁ ਦੂਰਿ ਪਰਾਨਾ ॥

naam lait; dukh door paraanaa |

Sant Singh KhalsaRepeating the Naam, the mortal's pains are taken away.
Manmohan SinghTaking the Name, my sorrows are removed away from me.
Manmohan Singh (Punjabi)ਨਾਮ ਲੈਣ ਦੁਆਰਾ ਮੇਰੇ ਦੁੱਖੜੇ ਮੇਰੇ ਪਾਸੋਂ ਦੁਰੇਡੇ ਚਲੇ ਜਾਂਦੇ ਹਨ।
Fareedkot Teekaਨਾਮ ਕੇ ਲੈਨੇ ਕਰ ਦੁਖ ਪਲਾਇ ਕਰ ਦੂਰ ਚਲਾ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ,

ਪਦ ਅਰਥ ਦੂਰਿ ਪਰਾਨਾ = ਦੂਰ ਹੋ ਜਾਂਦਾ ਹੈ।

SikhNet (Spanish)Recitando el Nombre la tristeza se aleja de mí.

ਨਾਮੁ ਲੈਤ; ਅਤਿ ਮੂੜ ਸੁਗਿਆਨਾ ॥

naam lait; at moorr sugiaanaa |

Sant Singh KhalsaRepeating the Naam, the most ignorant people become spiritual teachers.
Manmohan SinghTaking the Name, the exceedingly ignorant become the great divines.
Manmohan Singh (Punjabi)ਨਾਮ ਲੈਣ ਦੁਆਰਾ ਪਰਮ ਮੂਰਖ ਵਿਸ਼ਾਲ ਬ੍ਰਹਮ ਬੇਤੇ ਬਣ ਜਾਂਦਾ ਹੈ।
Fareedkot Teekaਨਾਮ ਉਚਾਰਨ ਕਰਨ ਸੇ ਪੁਰਸ ਗਿਆਨਵਾਨ ਹੋ ਜਾਤਾ ਹੈ॥
Prof. Sahib Singhਨਾਮ ਜਪਦਿਆਂ ਵੱਡਾ ਭਾਰਾ ਮੂਰਖ ਭੀ ਆਤਮਕ ਜੀਵਨ ਦੀ ਸੋਹਣੀ ਸੂਝ ਵਾਲਾ ਹੋ ਜਾਂਦਾ ਹੈ।

ਪਦ ਅਰਥ ਅਤਿ ਮੂੜ = ਵੱਡਾ ਮੂਰਖ। ਸੁਗਿਆਨਾ = ਚੰਗਾ ਸਿਆਣਾ।

SikhNet (Spanish)Recitando el Nombre, hasta los tontos se vuelven Sabios.

ਨਾਮੁ ਲੈਤ; ਪਰਗਟਿ ਉਜੀਆਰਾ ॥

naam lait; paragatt ujeeaaraa |

Sant Singh KhalsaRepeating the Naam, the Divine Light blazes forth.
Manmohan SinghTaking the Name, Divine light is revealed unto the mortal.
Manmohan Singh (Punjabi)ਨਾਮ ਲੈਣ ਦੁਆਰਾ ਈਸ਼ਵਰੀ ਪਰਕਾਸ਼ ਪ੍ਰਾਣੀ ਤੇ ਨਾਜਲ ਹੋ ਜਾਂਦਾ ਹੈ।
Fareedkot Teekaਨਾਮੁ ਉਚਾਰਨ ਕਰਨੇ ਸੇ ਪਰਗਟ ਹੀ ਅੰਤਹਕਰਨ ਮੇਂ ਗ੍ਯਾਨ ਕਰ ਚਾਂਦਨਾ ਹੋਤਾ ਹੈ॥
Prof. Sahib Singhਨਾਮ ਸਿਮਰਦਿਆਂ (ਮਨ ਵਿਚ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,

ਪਦ ਅਰਥ ਪਰਗਟਿ = ਪਰਗਟੇ, ਪਰਗਟ ਹੋ ਜਾਂਦਾ ਹੈ।

SikhNet (Spanish)Recitando el Nombre, el nombre de uno se esparce como el amanecer.

ਨਾਮੁ ਲੈਤ; ਛੁਟੇ ਜੰਜਾਰਾ ॥੨॥

naam lait; chhutte janjaaraa |2|

Sant Singh KhalsaRepeating the Naam, one's bonds are broken. ||2||
Manmohan SinghTaking the Name, man's fetters burst.
Manmohan Singh (Punjabi)ਨਾਮ ਲੈਣ ਦੁਆਰਾ ਜੀਵ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਨਾਮ ਕੇ ਉਚਾਰਨੇ ਕਰ ਮਾਯਾ ਕਾ ਜੰਜਾਲ ਛੂਟ ਜਾਤਾ ਹੈ॥੨॥
Prof. Sahib Singh(ਕਿਉਂਕਿ) ਨਾਮ ਜਪਦਿਆਂ (ਮਨ ਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਮੁੱਕ ਜਾਂਦੀਆਂ ਹਨ ॥੨॥

ਪਦ ਅਰਥ ਛੁਟੇ = ਮੁੱਕ ਜਾਂਦੇ ਹਨ। ਜੰਜਾਰਾ = ਜੰਜਾਲ, ਮਨ ਦੀਆਂ ਮੋਹ ਦੀਆਂ ਫਾਹੀਆਂ ॥੨॥

SikhNet (Spanish)Recitando el Nombre, uno se libera de sus apegos. (2

ਨਾਮੁ ਲੈਤ; ਜਮੁ ਨੇੜਿ. ਨ ਆਵੈ ॥

naam lait; jam nerr. na aavai |

Sant Singh KhalsaRepeating the Naam, the Messenger of Death does not draw near.
Manmohan SinghUttering the Name, death's courier comes not near man.
Manmohan Singh (Punjabi)ਨਾਮ ਦਾ ਊਚਾਰਨ ਕਰਨ ਦੁਆਰਾ ਮੌਤ ਦਾ ਦੂਤ ਇਨਸਾਨ ਦੇ ਲਾਗੇ ਨਹੀਂ ਲੱਗਦਾ।
Fareedkot Teekaਨਾਮ ਜਪਣੇ ਕਰ ਜਮ ਨੇੜੇ ਨਹੀਂ ਆਵਤਾ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਜਮ (ਮਨੁੱਖ ਦੇ) ਨੇੜੇ ਨਹੀਂ ਆਉਂਦਾ,

ਪਦ ਅਰਥ ਨੇੜਿ = ਨੇੜੇ।

SikhNet (Spanish)Recitando el Nombre, Yama no se le acerca a uno.

ਨਾਮੁ ਲੈਤ; ਦਰਗਹ ਸੁਖੁ ਪਾਵੈ ॥

naam lait; daragah sukh paavai |

Sant Singh KhalsaRepeating the Naam, one finds peace in the Court of the Lord.
Manmohan SinghUttering the Name, the mortal obtains peace in the Lord's court.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਪ੍ਰਾਣੀ ਪ੍ਰਭੂ ਦੇ ਦਰਬਾਰ ਅੰਦਰ ਆਰਾਮ ਪਾਉਂਦਾ ਹੈ।
Fareedkot Teekaਨਾਮ ਜਪਣੇ ਸੇ ਜੀਵ ਪ੍ਰਲੋਕ ਮੇਂ ਸੁਖ ਪਾਵਤਾ ਹੈ॥
Prof. Sahib Singhਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ,

ਪਦ ਅਰਥ ਦਰਗਹ = ਪਰਮਾਤਮਾ ਦੀ ਹਜ਼ੂਰੀ ਵਿਚ।

SikhNet (Spanish)Recitando el Nombre, uno logra la Paz en la Corte del Señor.

ਨਾਮੁ ਲੈਤ; ਪ੍ਰਭੁ ਕਹੈ ਸਾਬਾਸਿ ॥

naam lait; prabh kahai saabaas |

Sant Singh KhalsaRepeating the Naam, God gives His Approval.
Manmohan SinghUttering the Name, the Lord hails the man.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਸੁਆਮੀ ਮਨੁਸ਼ ਨੂੰ ਸ਼ਾਬਾਸ਼ ਆਖਦਾ ਹੈ।
Fareedkot Teekaਨਾਮ ਕੇ ਜਾਪਕ ਕੋ ਪ੍ਰਭੂ ਸਾਬਾਸੀ ਕਹਤਾ ਹੈ॥
Prof. Sahib Singhਨਾਮ ਸਿਮਰਦਿਆਂ ਪਰਮਾਤਮਾ (ਭੀ) ਆਦਰ-ਮਾਣ ਦੇਂਦਾ ਹੈ।

ਪਦ ਅਰਥ ਕਹੈ ਸਾਬਾਸਿ = ਆਦਰ-ਸਤਕਾਰ ਕਰਦਾ ਹੈ।

SikhNet (Spanish)Recitando el Nombre, el Señor nos complace.

ਨਾਮੁ ਹਮਾਰੀ ਸਾਚੀ ਰਾਸਿ ॥੩॥

naam hamaaree saachee raas |3|

Sant Singh KhalsaThe Naam is my true wealth. ||3||
Manmohan SinghThe Lord's Name is my true wealth.
Manmohan Singh (Punjabi)ਪ੍ਰਭੂ ਦਾ ਨਾਮ ਮੇਰੀ ਸੱਚੀ ਦੌਲਤ ਹੈ।
Fareedkot Teekaਹਮਾਰੀ ਤੋ ਵਾਹਿਗੁਰੂ ਕਾ ਨਾਮ ਹੀ ਸਚੀ (ਰਾਸਿ) ਪੂੰਜੀ ਹੈ॥੩॥
Prof. Sahib Singhਪਰਮਾਤਮਾ ਦਾ ਨਾਮ ਹੀ ਅਸਾਂ ਜੀਵਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੩॥

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਰਾਸਿ = ਪੂੰਜੀ, ਸਰਮਾਇਆ ॥੩॥

SikhNet (Spanish)Sí, el Nombre es nuestro Único y Verdadero Capital. (3)

ਗੁਰਿ ਉਪਦੇਸੁ ਕਹਿਓ. ਇਹੁ ਸਾਰੁ ॥

gur upades kahio. ihu saar |

Sant Singh KhalsaThe Guru has instructed me in these sublime teachings.
Manmohan SinghThe Guru has preached this sublime instruction unto me.
Manmohan Singh (Punjabi)ਗੁਰਾਂ ਨੇ ਮੈਨੂੰ ਇਹ ਸਰੇਸ਼ਟ ਸਿਖ ਮਤ ਉਪਦੇਸ਼ੀ ਹੈ।
Fareedkot Teekaਗੁਰੋਂ ਨੇ ਏਹ ਸਾਰ ਉਪਦੇਸ਼ ਕਹਾ ਹੈ:
Prof. Sahib Singhਗੁਰੂ ਨੇ (ਮੈਨੂੰ) ਇਹ ਸਭ ਤੋਂ ਵਧੀਆ ਉਪਦੇਸ਼ ਦੇ ਦਿੱਤਾ ਹੈ,

ਪਦ ਅਰਥ ਗੁਰਿ = ਗੁਰੂ ਨੇ। ਸਾਰੁ = ਸ੍ਰੇਸ਼ਟ।

SikhNet (Spanish)La esencia de la Sabiduría del Guru

ਹਰਿ ਕੀਰਤਿ; ਮਨ ਨਾਮੁ ਅਧਾਰੁ ॥

har keerat; man naam adhaar |

Sant Singh KhalsaThe Kirtan of the Lord's Praises and the Naam are the Support of the mind.
Manmohan SinghThe Lord's praise and the Name are the support of man's mind.
Manmohan Singh (Punjabi)ਪ੍ਰਭੂ ਦੀ ਮਹਿਮਾ ਅਤੇ ਨਾਮ ਮਨੁਸ਼ ਦੇ ਮਨੂਏ ਦਾ ਆਸਰਾ ਹਨ।
Fareedkot Teekaਜੋ ਬਾਣੀ ਕਰ ਹਰੀ ਕੀ ਕੀਰਤੀ ਕਰਨੀ ਔਰ ਮਨ ਵਿਖੇ ਭੀ ਹਰੀ ਕੇ ਨਾਮ ਕਾ ਹੀ (ਅਧਾਰੁ) ਆਸਰਾ ਕਰਨਾ॥
Prof. Sahib Singhਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਪਰਮਾਤਮਾ ਦਾ ਨਾਮ (ਹੀ) ਮਨ ਦਾ ਆਸਰਾ ਹੈ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਅਧਾਰੁ = ਆਸਰਾ।

SikhNet (Spanish)es que uno se puede apoyar sólo en la Alabanza del Señor.

ਨਾਨਕ ਉਧਰੇ; ਨਾਮ ਪੁਨਹਚਾਰ ॥

naanak udhare; naam punahachaar |

Sant Singh KhalsaNanak is saved through the atonement of the Naam.
Manmohan SinghNanak is redeemed through the Name's act of atonement.
Manmohan Singh (Punjabi)ਨਾਨਕ ਨਾਮ ਦੇ ਪ੍ਰਾਸਚਿਤ ਕਰਮ ਦੇ ਰਾਹੀਂ ਪਾਰ ਉਤਰ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕਾ ਪੁਨਹ ਚਰਨ ਅਰਥਾਤ ਪ੍ਰਾਸਚਿਤ ਕਰਨੇ ਸੇ ਉਧਾਰ ਹੋਤਾ ਹੈ॥
Prof. Sahib Singhਹੇ ਨਾਨਕ! ਉਹ ਮਨੁੱਖ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ ਜਿਹੜੇ ਨਾਮ ਜਪਣ ਦੇ ਪ੍ਰਾਸ਼ਚਿਤ ਕਰਮ ਕਰਦੇ ਹਨ।

ਪਦ ਅਰਥ ਉਧਰੇ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਪੁਨਹਚਾਰ = ਕੀਤੇ ਪਾਪਾਂ ਦੀ ਨਵਿਰਤੀ ਲਈ ਪ੍ਰਾਸ਼ਚਿਤ ਕਰਮ।

SikhNet (Spanish)Dice Nanak, el Nombre redime, esta es la única explicación

ਅਵਰਿ ਕਰਮ; ਲੋਕਹ ਪਤੀਆਰ ॥੪॥੧੨॥੨੫॥

avar karam; lokah pateeaar |4|12|25|

Sant Singh KhalsaOther actions are just to please and appease the people. ||4||12||25||
Manmohan SinghOther deeds the mortals do to please people.
Manmohan Singh (Punjabi)ਹੋਰ ਅਮਲ ਪ੍ਰਾਣੀ ਬੰਦਿਆਂ ਨੂੰ ਖੁਸ਼ ਕਰਨ ਲਈ ਕਰਦੇ ਹਨ।
Fareedkot Teekaਨਾਮ ਸੇ ਬਿਨਾਂ ਹੋਰ ਜਿਤਨੇ ਕਰਮ ਹੈਂ ਸਭ ਲੋਕੋਂ ਕੇ ਪਤੀਆਉਣ ਵਾਸਤੇ ਹੈਂ॥੪॥੧੨॥੨੫॥
Prof. Sahib Singhਹੋਰ ਸਾਰੇ (ਪ੍ਰਾਸ਼ਚਿਤ) ਕਰਮ ਲੋਕਾਂ ਦੀ ਤਸੱਲੀ ਕਰਾਣ ਵਾਸਤੇ ਹਨ (ਕਿ ਅਸੀਂ ਧਾਰਮਿਕ ਬਣ ਗਏ ਹਾਂ) ॥੪॥੧੨॥੨੫॥

ਪਦ ਅਰਥ ਅਵਰਿ = ਹੋਰ {ਬਹੁ-ਵਚਨ ਲਫ਼ਜ਼ 'ਅਵਰ' ਤੋਂ}। ਲੋਕਹ ਪਤੀਆਰ = ਲੋਕਾਂ ਨੂੰ (ਆਪਣੇ ਧਾਰਮਿਕ ਹੋਣ ਦੀ) ਤਸੱਲੀ ਦੇਣ ਲਈ ॥੪॥੧੨॥੨੫॥

SikhNet (Spanish)y todo lo demás que hacemos es para complacer a los demás (4-12-25)

Open this shabad →

Shabad Guru Arjan Dev Ji Raag Bhairao continues on Ang 1143

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਮਸਕਾਰ ਤਾ ਕਉ; ਲਖ ਬਾਰ ॥

namasakaar taa kau; lakh baar |

Sant Singh KhalsaI bow in humble worship, tens of thousands of times.
Manmohan SinghLakhs of times, make I obeisance unto Him.
Manmohan Singh (Punjabi)ਲੱਖੂਖਾਂ ਵਾਰੀ ਮੈਂ ਊਸ ਨੂੰ ਪ੍ਰਣਾਮ ਕਰਦਾ ਹਾਂ।
Fareedkot Teekaਵਾਹਿਗੁਰੂ ਕੋ ਲਾਖੋਂ ਬਾਰ ਨਮਸਕਾਰ ਕਰਨੀ ਯੋਗ ਹੈ॥
Prof. Sahib Singhਉਸ ਪਰਮਾਤਮਾ ਅੱਗੇ ਲੱਖਾਂ ਵਾਰੀ ਸਿਰ ਨਿਵਾਣਾ ਚਾਹੀਦਾ ਹੈ,

ਪਦ ਅਰਥ ਤਾ ਕਉ = ਉਸ (ਪਰਮਾਤਮਾ) ਨੂੰ। ਬਾਰ = ਵਾਰੀ।

SikhNet (Spanish)He dado mi homenaje un millón veces a mi Dios.

ਇਹੁ ਮਨੁ ਦੀਜੈ; ਤਾ ਕਉ ਵਾਰਿ ॥

eihu man deejai; taa kau vaar |

Sant Singh KhalsaI offer this mind as a sacrifice.
Manmohan SinghMy this soul, I make a sacrifice unto Him.
Manmohan Singh (Punjabi)ਆਪਣੀ ਇਹ ਆਤਮਾਂ ਮੈਂ ਉਸ ਉਤੋਂ ਕੁਰਬਾਨ ਕਰਦਾ ਹਾਂ।
Fareedkot Teekaਪੁਨਹ ਇਹ ਮਨ ਤਿਸ ਕੇ ਊਪਰ ਸੇ ਵਾਰਨੇ ਕਰ ਦੀਜੀਏ॥
Prof. Sahib Singhਆਪਣਾ ਇਹ ਮਨ ਉਸ ਪਰਮਾਤਮਾ ਦੇ ਅੱਗੇ ਭੇਟਾ ਕਰ ਦੇਣਾ ਚਾਹੀਦਾ ਹੈ।

ਪਦ ਅਰਥ ਵਾਰਿ ਦੀਜੈ = ਸਦਕੇ ਕਰ ਦੇਈਏ।

SikhNet (Spanish)Oh, mi mente está para siempre dedicada a mi Señor.

ਸਿਮਰਨਿ ਤਾ ਕੈ; ਮਿਟਹਿ ਸੰਤਾਪ ॥

simaran taa kai; mitteh santaap |

Sant Singh KhalsaMeditating in remembrance on Him, sufferings are erased.
Manmohan SinghBy His meditations suffering is effaced.
Manmohan Singh (Punjabi)ਊਸ ਦੀ ਬੰਦਗੀ ਦੁਆਰਾ ਦੁਖ ਕੱਟੇ ਜਾਂਦੇ ਹਨ।
Fareedkot Teekaਤਿਸ ਕੇ ਸਿਮਰਨੇ ਸੇ ਅਨੇਕ ਸੰਤਾਪ ਮਿਟ ਜਾਤੇ ਹੈਂ॥
Prof. Sahib Singhਉਸ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤ ਨਾਲ (ਸਾਰੇ) ਦੁੱਖ-ਕਲੇਸ਼ ਮਿਟ ਜਾਂਦੇ ਹਨ,

ਪਦ ਅਰਥ ਤਾ ਕੈ ਸਿਮਰਨਿ = ਉਸ (ਪ੍ਰਭੂ) ਦੇ ਸਿਮਰਨ ਦੀ ਬਰਕਤਿ ਨਾਲ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਸੰਤਾਪ = ਦੁੱਖ-ਕਲੇਸ਼।

SikhNet (Spanish)Contemplándolo todos nuestros sufrimientos son erradicados,

ਹੋਇ ਅਨੰਦੁ; ਨ ਵਿਆਪਹਿ ਤਾਪ ॥੧॥

hoe anand; na viaapeh taap |1|

Sant Singh KhalsaBliss wells up, and no disease is contracted. ||1||
Manmohan SinghBliss wells up and pain afflicts not.
Manmohan Singh (Punjabi)ਖੁਸ਼ੀ ਉਤਪੰਨ ਹੋ ਜਾਂਦੀ ਹੈ ਅਤੇ ਪੀੜ ਦੁਖ ਨਹੀਂ ਦਿੰਦੀ।
Fareedkot Teekaਜੋ ਪੁਰਸ ਸਿਮਰਨ ਕਰਤਾ ਹੈ ਤਿਸ ਕੋ ਸਦੀਵ ਅਨੰਦ ਹੋਤਾ ਹੈ॥੧॥
Prof. Sahib Singh(ਮਨ ਵਿਚ) ਖ਼ੁਸ਼ੀ ਪੈਦਾ ਹੁੰਦੀ ਹੈ, ਕੋਈ ਭੀ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥

ਪਦ ਅਰਥ ਨ ਵਿਆਪਹਿ = ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥

SikhNet (Spanish)viviendo así en el Éxtasis, sin que el dolor se nos pueda acercar. (1)

ਐਸੋ ਹੀਰਾ ਨਿਰਮਲ ਨਾਮ ॥

aiso heeraa niramal naam |

Sant Singh KhalsaSuch is the diamond, the Immaculate Naam, the Name of the Lord.
Manmohan SinghSuch is the jewel of the immaculate Name.
Manmohan Singh (Punjabi)ਇਹੋ ਜਿਹਾ ਹੈ ਜਵੇਹਰ ਪਵਿੱਤਰ ਨਾਮ ਦਾ।
Fareedkot Teekaਨਿਰਮਲ ਪਰਮੇਸਰ ਕਾ ਨਾਮ ਐਸਾ ਹੀਰਾ ਹੈ॥
Prof. Sahib Singh(ਜੀਵਾਂ ਦੇ ਹਿਰਦੇ) ਪਵਿੱਤਰ ਕਰਨ ਵਾਲਾ ਹਰਿ-ਨਾਮ ਅਜਿਹਾ ਕੀਮਤੀ ਪਦਾਰਥ ਹੈ,

ਪਦ ਅਰਥ ਹੀਰਾ = ਕੀਮਤੀ ਪਦਾਰਥ। ਨਿਰਮਲ = ਪਵਿੱਤਰ (ਕਰਨ ਵਾਲਾ)।

SikhNet (Spanish)Sí, tal es el Nombre Inmaculado, la Joya, mi Dios,

ਜਾਸੁ ਜਪਤ; ਪੂਰਨ ਸਭਿ ਕਾਮ ॥੧॥ ਰਹਾਉ ॥

jaas japat; pooran sabh kaam |1| rahaau |

Sant Singh KhalsaChanting it, all works are perfectly completed. ||1||Pause||
Manmohan SinghBy uttering which all the tasks are accomplished. Pause.
Manmohan Singh (Punjabi)ਜਿਸ ਦਾ ਉਚਾਰਨ ਕਰਨ ਦੁਆਰਾ ਸਾਰੇ ਕੰਮ ਸੰਪੂਰਨ ਹੋ ਜਾਂਦੇ ਹਨ। ਠਹਿਰਾਓ।
Fareedkot Teekaਜਿਸ ਕੇ ਜਪਣੇ ਮਾਤ੍ਰ ਸਰਬ ਕਾਮਨਾ ਪੂਰਨ ਹੋ ਜਾਤੀਆਂ ਹੈਂ॥੧॥ ਰਹਾਉ ॥
Prof. Sahib Singhਕਿ ਉਸ ਨੂੰ ਜਪਦਿਆਂ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਾਸੁ ਜਪਤ = ਜਿਸ ਨੂੰ ਜਪਦਿਆਂ। ਸਭਿ = ਸਾਰੇ। ਕਾਮ = ਕੰਮ ॥੧॥ ਰਹਾਉ ॥

SikhNet (Spanish)Contemplándolo vivo en el Contentamiento. (1-Pausa)

ਜਾ ਕੀ ਦ੍ਰਿਸਟਿ; ਦੁਖ ਡੇਰਾ ਢਹੈ ॥

jaa kee drisatt; dukh dderaa dtahai |

Sant Singh KhalsaBeholding Him, the house of pain is demolished.
Manmohan SinghSeeing whom the abode of suffering is demolished,
Manmohan Singh (Punjabi)ਜਿਸ ਨੂੰ ਵੇਖਣ ਦੁਆਰਾ ਕਸ਼ਟ ਦਾ ਅੱਡਾ ਡਿੱਗ ਜਾਂਦਾ ਹੈ,
Fareedkot Teekaਜਿਸ ਵਹਿਗੁਰੂ ਕੀ ਕ੍ਰਿਪਾ ਦ੍ਰਿਸ੍ਟੀ ਕਰ ਦੁਖੋਂ ਕਾ (ਡੇਰਾ) ਅਗ੍ਯਾਨ ਦੂਰ ਹੋ ਜਾਵੇ ਹੈ॥
Prof. Sahib Singhਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ (ਮਨੁੱਖ ਦੇ ਅੰਦਰੋਂ) ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ,

ਪਦ ਅਰਥ ਜਾ ਕੀ ਦ੍ਰਿਸਟਿ = ਜਿਸ ਦੀ (ਮਿਹਰ ਦੀ) ਨਿਗਾਹ ਨਾਲ। ਢਹੈ = ਢਹਿ ਜਾਂਦਾ ਹੈ {ਇਕ-ਵਚਨ}।

SikhNet (Spanish)Teniendo Su Visión el recinto del dolor es demolido

ਅੰਮ੍ਰਿਤ ਨਾਮੁ; ਸੀਤਲੁ ਮਨਿ ਗਹੈ ॥

amrit naam; seetal man gahai |

Sant Singh KhalsaThe mind seizes the cooling, soothing, Ambrosial Nectar of the Naam.
Manmohan Singhand the man's mind seizes upon the cool Nectar-Name.
Manmohan Singh (Punjabi)ਅਤੇ ਮਨੁਸ਼ ਦਾ ਮਨੂਆ ਠੰਢੇ ਠਾਰ ਸੁਧਾਰਸ-ਨਾਮ ਨੂੰ ਪਕੜ ਲੈਂਦਾ ਹੈ।
Fareedkot Teekaਪੁਨਹ ਜਿਸ ਕਾ ਅੰਮ੍ਰਿਤ ਰੂਪ ਨਾਮ ਪ੍ਰਾਪਤਿ ਹੋਣ ਕਰ ਮਨੁ ਸਾਂਤੀ ਕੋ ਪਕੜਤਾ ਹੈ॥
Prof. Sahib Singh(ਜਿਹੜਾ ਮਨੁੱਖ ਉਸ ਦਾ) ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਦਾ ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੀਤਲੁ = ਠੰਢਾ, ਸ਼ਾਂਤੀ ਦੇਣ ਵਾਲਾ। ਮਨਿ = ਮਨ ਵਿਚ। ਗਹੈ = ਫੜ ਰੱਖਦਾ ਹੈ।

SikhNet (Spanish)y la mente de uno se aferra al bienestar dado por el Néctar del Nombre,

ਅਨਿਕ ਭਗਤ; ਜਾ ਕੇ ਚਰਨ ਪੂਜਾਰੀ ॥

anik bhagat; jaa ke charan poojaaree |

Sant Singh KhalsaMillions of devotees worship His Feet.
Manmohan SinghHe is such, whose feet the myriads of devotees worship.
Manmohan Singh (Punjabi)ਉਹ ਇਹੋ ਜਿਹਾ ਹੈ ਕ੍ਰੋੜਾਂ ਹੀ ਸ਼ਰਧਾਲੂ ਜਿਸ ਦੇ ਪੈਰਾਂ ਨੂੰ ਪੂਜਦੇ ਹਨ।
Fareedkot Teekaਅਨੇਕ ਭਗਤ ਜਿਸ ਕੇ ਚਰਨੋਂ ਕੇ ਪੂਜਾਰੀ ਬਨੇ ਹੂਏ ਹੈਂ॥
Prof. Sahib Singhਅਨੇਕਾਂ ਹੀ ਭਗਤ ਜਿਸ ਪਰਮਾਤਮਾ ਦੇ ਚਰਨ ਪੂਜ ਰਹੇ ਹਨ,

ਪਦ ਅਰਥ ਪੂਜਾਰੀ = ਪੂਜਾ ਕਰਨ ਵਾਲੇ।

SikhNet (Spanish)al Cual están dedicados millones y millones de Devotos.

ਸਗਲ ਮਨੋਰਥ ਪੂਰਨਹਾਰੀ ॥੨॥

sagal manorath pooranahaaree |2|

Sant Singh KhalsaHe is the Fulfiller of all the mind's desires. ||2||
Manmohan SinghHe is the fulfiller of all the mind's desires.
Manmohan Singh (Punjabi)ਉਹ ਸਮੂਹ ਮਨ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ।
Fareedkot Teekaਔਰ ਸਗਲ ਮਨੋਰਥ ਪੂਰਨ ਕਰਨੇ ਵਾਲੀ ਜਿਸ ਕੀ ਭਗਤੀ ਹੈ॥੨॥
Prof. Sahib Singhਉਹ ਪ੍ਰਭੂ (ਆਪਣੇ ਭਗਤਾਂ ਦੇ) ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ ॥੨॥

ਪਦ ਅਰਥ ਮਨੋਰਥ = ਮੰਗਾਂ, ਲੋੜਾਂ। ਪੂਰਨਹਾਰੀ = ਪੂਰੀਆਂ ਕਰਨ ਵਾਲਾ ॥੨॥

SikhNet (Spanish)Él es Quien nos da la Satisfacción a todos nosotros, nuestro Único Dios. (2)

ਖਿਨ ਮਹਿ; ਊਣੇ. ਸੁਭਰ ਭਰਿਆ ॥

khin meh; aoone. subhar bhariaa |

Sant Singh KhalsaIn an instant, He fills the empty to over-flowing.
Manmohan SinghIn an instant, the Lord fills to the brim, the empty ones.
Manmohan Singh (Punjabi)ਇਕ ਮੁਹਤ ਵਿੱਚ ਸਾਈਂ ਖਾਲੀਆਂ ਨੂੰ ਕੰਢਿਆਂ ਤਾਂਈ ਭਰ ਦਿੰਦਾ ਹੈ।
Fareedkot Teekaਜਿਸ ਪਰ ਪ੍ਰਮੇਸਰ ਨੇ ਊਣਿਓਂ, ਭਾਵ ਗੁਨਹੀਨੋ ਕੋ ਖਿਨ ਵਿਖੇ ਲਬਾਲਬ ਕਰ ਭਰਾ ਹੈ॥
Prof. Sahib Singh(ਉਸ ਪਰਮਾਤਮਾ ਦਾ ਨਾਮ) ਖ਼ਾਲੀ (ਹਿਰਦਿਆਂ) ਨੂੰ ਇਕ ਖਿਨ ਵਿਚ (ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ,

ਪਦ ਅਰਥ ਊਣੇ = ਖ਼ਾਲੀ। ਸੁਭਰ = ਨਕਾ-ਨਕ।

SikhNet (Spanish)En un instante Él colma hasta que nuestro ser vacío se derrama,

ਖਿਨ ਮਹਿ; ਸੂਕੇ ਕੀਨੇ ਹਰਿਆ ॥

khin meh; sooke keene hariaa |

Sant Singh KhalsaIn an instant, He transforms the dry into green.
Manmohan SinghIn an instant, the day, He makes green.
Manmohan Singh (Punjabi)ਇੱਕ ਮੁਹਤ ਵਿੱਚ, ਉਹ ਸੁੱਕਿਆ ਨੂੰ ਸਰਸਬਜ ਕਰ ਦਿੰਦਾ ਹੈ।
Fareedkot Teekaਪੁਨ: ਖਿਨ ਵਿਖੇ (ਸੂਕੇ) ਗੁਣ ਰਹਿਤ ਹਿਸਦੇ ਕੋ (ਹਰਿਆ) ਗੁਣ ਸਹਿਤ ਕਰਿਆ ਹੈ॥
Prof. Sahib Singh(ਆਤਮਕ ਜੀਵਨ ਵਲੋਂ) ਸੁੱਕੇ ਹੋਇਆਂ ਨੂੰ ਇਕ ਖਿਨ ਵਿਚ ਹਰੇ ਕਰ ਦੇਂਦਾ ਹੈ।
SikhNet (Spanish)así en un instante hace que la madera seca florezca.

ਖਿਨ ਮਹਿ; ਨਿਥਾਵੇ ਕਉ ਦੀਨੋ ਥਾਨੁ ॥

khin meh; nithaave kau deeno thaan |

Sant Singh KhalsaIn an instant, He gives the homeless a home.
Manmohan SinghIn an instant, the Lord gives place to the placeless.
Manmohan Singh (Punjabi)ਇੱਕ ਮੁਹਤ ਵਿੱਚ ਸੁਆਮੀ ਟਿਕਾਣੇ ਰਹਿਤ ਨੂੰ ਟਿਕਾਣਾ ਦੇ ਦਿੰਦਾ ਹੈ।
Fareedkot Teekaਜਿਸ ਨੇ ਖਿਨ ਵਿਖੇ ਨਿਥਾਵੇਂ ਕੋ ਸਥਾਨ ਦੀਆ ਹੈ, ਭਾਵ ਸ੍ਵਰੂਪ ਗ੍ਯਾਨ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਕਿਤੇ ਆਸਰਾ ਨਹੀਂ ਮਿਲਦਾ, ਪਰਮਾਤਮਾ ਉਸ ਨੂੰ ਇਕ ਖਿਨ ਵਿਚ ਸਹਾਰਾ ਦੇ ਦੇਂਦਾ ਹੈ,
SikhNet (Spanish)En un instante da lugar a quien no lo tiene,

ਖਿਨ ਮਹਿ; ਨਿਮਾਣੇ ਕਉ ਦੀਨੋ ਮਾਨੁ ॥੩॥

khin meh; nimaane kau deeno maan |3|

Sant Singh KhalsaIn an instant, He bestows honor on the dishonored. ||3||
Manmohan SinghIn an instant, He gives honour to dishonored.
Manmohan Singh (Punjabi)ਇੱਕ ਮੁਹਤ ਵਿੱਚ ਉਹ ਬੇਇਜਤੇ ਨੂੰ ਇਜਤ ਬਖਸ਼ ਦਿੰਦਾ ਹੈ।
Fareedkot Teekaਖਿਨ ਵਿਖੇ ਮਾਨ ਹੀਨ ਪੁਰਸ ਕੋ ਆਦਰ ਦੀਆ ਹੈ॥੩॥
Prof. Sahib Singhਜਿਸ ਨੂੰ ਕਿਤੇ ਕੋਈ ਆਦਰ-ਸਤਕਾਰ ਨਹੀਂ ਦੇਂਦਾ, ਉਹ ਪਰਮਾਤਮਾ ਉਸ ਨੂੰ ਇਕ ਖਿਨ ਵਿਚ ਮਾਣ-ਆਦਰ ਬਖ਼ਸ਼ ਦੇਂਦਾ ਹੈ ॥੩॥
SikhNet (Spanish)sí, en un parpadeo Él confiere Honor al deshonrado. (3)

Open this shabad (19 lines, Angs 1142-1143) →

Ang 1142 of 1430