ਬਸੰਤੁ ਮਹਲਾ ੫ ॥
basant mahalaa 5 | Ang 1183
Sant Singh KhalsaBasant, Fifth Mehl:
Manmohan SinghBasant 5th Guru.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ।
SikhNet (Spanish)Basant Mejl Guru Aryan Dev, Quinto Canal Divino.
ਗੁਰ ਚਰਣ ਸਰੇਵਤ; ਦੁਖੁ ਗਇਆ ॥
gur charan sarevat; dukh geaa | Ang 1183
Sant Singh KhalsaDwelling at the Guru's Feet, pain and suffering go away.
Manmohan SinghContemplating the Guru's feet, one is rid of one's grief.
Manmohan Singh (Punjabi)ਗੁਰਾਂ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਬੰਦਾ ਆਪਣੇ ਰੰਜਗਮ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਗੁਰੋਂ ਕੇ ਚਰਨ ਸੇਵਨੇ ਕਰ ਹਮਾਰਾ ਜਨਮਾਦੀ ਦੁਖ ਨਿਬ੍ਰਿਤ ਹੋ ਗਿਆ ਹੈ॥
Prof. Sahib Singhਗੁਰੂ ਦੇ ਚਰਨ ਹਿਰਦੇ ਵਿਚ ਵਸਾਂਦਿਆਂ ਉਸ ਮਨੁੱਖ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ,ਪਦ ਅਰਥ ਸਰੇਵਤ = ਹਿਰਦੇ ਵਿਚ ਵਸਾਂਦਿਆਂ, ਸਿਮਰਦਿਆਂ।
SikhNet (Spanish)Habitando a los Pies del Guru, uno se libera de sus penas
ਪਾਰਬ੍ਰਹਮਿ ਪ੍ਰਭਿ; ਕਰੀ ਮਇਆ ॥
paarabraham prabh; karee meaa | Ang 1183
Sant Singh KhalsaThe Supreme Lord God has shown mercy to me.
Manmohan SinghThe Transcendent Lord has shown mercy unto me.
Manmohan Singh (Punjabi)ਪ੍ਰੇਮ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ।
Fareedkot Teekaਏਹ ਪਾਰਬ੍ਰਹਮ ਪਰਮੇਸ੍ਵਰ ਨੇ ਕ੍ਰਿਪਾ ਕਰੀ ਹੈ॥
Prof. Sahib Singh(ਜਿਸ ਮਨੁੱਖ ਉਤੇ) ਪਾਰਬ੍ਰਹਮ ਪ੍ਰਭੂ ਨੇ ਮਿਹਰ ਕੀਤੀ।ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮਇਆ = ਦਇਆ।
SikhNet (Spanish)y el Dios Todopoderoso le muestra Su Compasión.
ਸਰਬ ਮਨੋਰਥ; ਪੂਰਨ ਕਾਮ ॥
sarab manorath; pooran kaam | Ang 1183
Sant Singh KhalsaAll my desires and tasks are fulfilled.
Manmohan SinghAll my desires and tasks are accomplished.
Manmohan Singh (Punjabi)ਮੇਰੀਆਂ ਸਾਰੀਆਂ ਖਾਹਿਸ਼ਾਂ ਤੇ ਕਾਰਜ ਪੂਰੇ ਹੋ ਗਏ ਹਨ।
Fareedkot Teekaਪੁਨਾ ਚਰਨ ਸੇਵਨੇ ਕਰ ਸਭ ਕਾਰਜੋਂ ਕੇ ਮਨੋਰਥ ਪੂਰਨ ਹੋ ਗਏ ਹੈਂ॥
Prof. Sahib Singhਉਸ ਦੀਆਂ ਸਾਰੀਆਂ ਮੁਰਾਦਾਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।ਪਦ ਅਰਥ ਸਰਬ = ਸਾਰੇ। ਮਨੋਰਥ = ਲੋੜਾਂ, ਮੁਰਾਦਾਂ। ਕਾਮ = ਕੰਮ।
SikhNet (Spanish)Él logra la Satisfacción y todas sus tareas son realizadas,
ਜਪਿ ਜੀਵੈ ਨਾਨਕੁ; ਰਾਮ ਨਾਮ ॥੧॥
jap jeevai naanak; raam naam |1| Ang 1183
Sant Singh KhalsaChanting the Lord's Name, Nanak lives. ||1||
Manmohan SinghNanak lives by uttering the Lord's Name.
Manmohan Singh (Punjabi)ਨਾਨਕ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਕੇ ਜੀਉਂਦਾ ਹੈ।
Fareedkot Teekaਗੁਰੂ ਜੀ ਕਹਤੇ ਹੈਂ: ਹਮ ਰਾਮ ਨਾਮ ਕੋ ਜਪ ਕਰ ਜੀਵਤੇ ਹੈਂ॥੧॥
Prof. Sahib Singhਨਾਨਕ (ਭੀ) ਉਸ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹੈ ॥੧॥ਪਦ ਅਰਥ ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ ॥੧॥
SikhNet (Spanish)pues Nanak vive solo si medita en el Naam, el Nombre del Señor. (1)
ਸਾ ਰੁਤਿ ਸੁਹਾਵੀ; ਜਿਤੁ ਹਰਿ ਚਿਤਿ ਆਵੈ ॥
saa rut suhaavee; jit har chit aavai | Ang 1183
Sant Singh KhalsaHow beautiful is that season, when the Lord fills the mind.
Manmohan SinghBeauteous is the season, when the Lord is meditated upon.
Manmohan Singh (Punjabi)ਸੁੰਦਰ ਹੈ ਉਹ ਮੌਸਮ ਜਦ ਸੁਆਮੀ ਸਿਮਰਿਆ ਜਾਂਦਾ ਹੈ।
Fareedkot Teekaਹੇ ਭਾਈ! ਸੋਈ ਰੁਤ ਸੋਭਨੀਕ ਹੈ ਜਿਸ ਵਿਖੇ ਹਰੀ ਚਿਤ ਮੇਂ ਯਾਦ ਆਵੈ॥
Prof. Sahib Singh(ਮਨੁੱਖ ਵਾਸਤੇ) ਉਹ ਰੁੱਤ ਸੋਹਣੀ ਹੁੰਦੀ ਹੈ ਜਦੋਂ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸਦਾ ਹੈ।ਪਦ ਅਰਥ ਸਾ = ਉਹ {ਇਸਤ੍ਰੀ ਲਿੰਗ}। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਚਿਤਿ = ਚਿੱਤ ਵਿਚ।
SikhNet (Spanish)Bendita es la estación en la que Dios es elevado en la mente,
ਬਿਨੁ ਸਤਿਗੁਰ. ਦੀਸੈ ਬਿਲਲਾਂਤੀ; ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥
bin satigur. deesai bilalaantee; saakat fir fir aavai jaavai |1| rahaau | Ang 1183
Sant Singh KhalsaWithout the True Guru, the world weeps. The faithless cynic comes and goes in reincarnation, over and over again. ||1||Pause||
Manmohan SinghWithout the True Guru, the world is seen wailing, The mammon-worshipper comes and goes again and again. Pause.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਦੁਨੀਆਂ ਵਿਲਕਦੀ ਵੇਖੀ ਜਾਂਦੀ ਹੈ। ਮਾਇਆ ਦਾ ਪੁਜਾਰੀ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ। ਠਹਿਰਾਉ।
Fareedkot Teekaਸਤਿਗੁਰੋਂ ਬਿਨਾਂ ਸਭ ਸ੍ਰਿਸ੍ਟੀ ਬ੍ਰਿਲਾਪ ਕਰਤੀ ਦ੍ਰਿਸ੍ਟੀ ਆਵਤੀ ਹੈ। (ਸਾਕਤੁ) ਮਨਮੁਖ ਜੀਉ ਬਾਰੰਬਾਰ ਗਰਭ ਜੋਨੀ ਮੇਂ ਆਵਤਾ ਜਾਤਾ ਹੈ॥੧॥ ਰਹਾਉ ॥☬ਜੇ ਕਹੇ ਸਤਿਗੁਰੋਂ ਸੇ ਕਿਆ ਲਾਭ ਹੋਤਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਲੁਕਾਈ) ਵਿਲਕਦੀ ਦਿੱਸਦੀ ਹੈ। ਪਰਮਾਤਮਾ ਤੋਂ ਟੁੱਟਾ ਹੋਇਆ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਬਿਲਲਾਂਤੀ = ਵਿਲਕਦੀ। ਸਾਕਤੁ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਆਵੈ ਜਾਵੈ = ਜੰਮਦਾ ਮਰਦਾ ਰਹਿੰਦਾ ਹੈ ॥੧॥ ਰਹਾਉ ॥
SikhNet (Spanish)sí, el mundo entero sufre sin el Guru, y los que viven en la Maya rebotan entre la vida y la muerte. (1-Pausa)
ਸੇ ਧਨਵੰਤ; ਜਿਨ ਹਰਿ ਪ੍ਰਭੁ ਰਾਸਿ ॥
se dhanavant; jin har prabh raas | Ang 1184
Sant Singh KhalsaThey alone are rich, who have the Wealth of the Lord God.
Manmohan SinghThey alone are rich, who possess the capital of the God's Name.
Manmohan Singh (Punjabi)ਕੇਵਲ ਉਹ ਹੀ ਧਨਾਢ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ।
Fareedkot Teekaਸੋਈ ਪੁਰਸ ਧਨੀ ਹੈਂ ਜਿਨ ਕੇ ਪਾਸ ਹਰੀ ਪ੍ਰਭੂ ਕੇ ਨਾਮ ਕੀ (ਰਾਸਿ) ਪੂੰਜੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਨਾਮ-ਸਰਮਾਇਆ ਮੌਜੂਦ ਹੈ ਉਹ ਧਨ ਵਾਲੇ ਹਨ।ਪਦ ਅਰਥ ਸੇ = ਉਹ ਮਨੁੱਖ {ਬਹੁ-ਵਚਨ}। ਰਾਸਿ = ਸਰਮਾਇਆ, ਪੂੰਜੀ।
SikhNet (Spanish)Son ricos quienes tienen a Dios como su Capital
ਕਾਮ ਕ੍ਰੋਧ; ਗੁਰ ਸਬਦਿ. ਨਾਸਿ ॥
kaam krodh; gur sabad. naas | Ang 1184
Sant Singh KhalsaThrough the Word of the Guru's Shabad, sexual desire and anger are eradicated.
Manmohan SinghThrough the Guru's word, their lust and wrath are destroyed.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਉਹਨਾਂ ਦੀ ਕਾਮਚੇਸ਼ਟਾ ਅਤੇ ਗੁੱਸਾ ਨਸ਼ਟ ਹੋ ਜਾਂਦੇ ਹਨ।
Fareedkot Teekaਗੁਰੋਂ ਕੇ ਉਪਦੇਸ ਕਰ ਤਿਨ ਕਾ ਕਾਮ, ਕ੍ਰੋਧ ਨਸਟ ਹੋ ਗਿਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)y se liberan de la lujuria y el enojo a través de la Palabra del Shabd del Guru.
ਭੈ ਬਿਨਸੇ; ਨਿਰਭੈ ਪਦੁ ਪਾਇਆ ॥
bhai binase; nirabhai pad paaeaa | Ang 1184
Sant Singh KhalsaTheir fear is dispelled, and they attain the state of fearlessness.
Manmohan SinghTheir fear is dispelled and they attain to the fearless status.
Manmohan Singh (Punjabi)ਉਹਨਾਂ ਦਾ ਡਰ ਨਵਿਰਤ ਹੋ ਜਾਂਦਾ ਹੈ ਅਤੇ ਉਹ ਭੈ-ਰਹਿਤ ਪਦਵੀ ਨੂੰ ਪਾ ਲੈਂਦੇ ਹਨ।
Fareedkot Teekaਜਨਮਾਦਿ ਭੈ ਤਿਨ ਕੇ ਨਸ਼ਟ ਹੋ ਗਏ ਹੈਂ ਔਰ ਨਿਰਭੈ ਪਦ ਤਿਨੋਂ ਨੇ ਪਾਇਆ ਹੈ॥
Prof. Sahib Singhਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਉਹ ਐਸਾ ਆਤਮਕ ਦਰਜਾ ਪ੍ਰਾਪਤ ਕਰ ਲੈਂਦੇ ਹਨ ਜਿੱਥੇ ਕੋਈ ਡਰ ਪੋਹ ਨਹੀਂ ਸਕਦਾ।ਪਦ ਅਰਥ ਭੈ = ਸਾਰੇ ਡਰ। ਪਦੁ = ਆਤਮਕ ਦਰਜਾ। ਨਿਰਭੈ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਡਰ ਪੋਹ ਨਾਹ ਸਕੇ।
SikhNet (Spanish)Sus miedos desparecen y entran en el Estado en donde el temor no existe,
ਗੁਰ ਮਿਲਿ ਨਾਨਕਿ; ਖਸਮੁ ਧਿਆਇਆ ॥੨॥
gur mil naanak; khasam dhiaaeaa |2| Ang 1184
Sant Singh KhalsaMeeting with the Guru, Nanak meditates on his Lord and Master. ||2||
Manmohan SinghMeeting with the Guru, Nanak meditates on his Lord.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਨਕ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕੋ ਮਿਲ ਕਰ (ਖਸਮੁ) ਵਾਹਿਗੁਰੂ ਕੋ ਧਿਆਇਆ ਹੈ॥੨॥
Prof. Sahib Singhਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸ ਖਸਮ-ਪ੍ਰਭੂ ਨੂੰ ਸਿਮਰਿਆ ਹੈ ॥੨॥ਪਦ ਅਰਥ ਮਿਲਿ = ਮਿਲ ਕੇ। ਨਾਨਕਿ = ਨਾਨਕ ਨੇ ॥੨॥
SikhNet (Spanish)porque reuniéndose con el Guru, ellos contemplan a Su Señor, el Dios. (2)
ਸਾਧਸੰਗਤਿ; ਪ੍ਰਭਿ ਕੀਓ ਨਿਵਾਸ ॥
saadhasangat; prabh keeo nivaas | Ang 1184
Sant Singh KhalsaGod dwells in the Saadh Sangat, the Company of the Holy.
Manmohan SinghThe Lord abides in the saints congregation.
Manmohan Singh (Punjabi)ਸਾਹਿਬ ਸਤਿਸੰਗਤ ਅੰਦਰ ਵੱਸਦਾ ਹੈ।
Fareedkot Teekaਸਾਧਸੰਗਤਿ ਮੇਂ ਪ੍ਰਭੂ ਨੇ ਹਮਾਰਾ ਨਿਵਾਸ ਕੀਆ ਹੈ॥
Prof. Sahib Singhਪਰਮਾਤਮਾ ਨੇ ਜਿਸ ਮਨੁੱਖ ਦਾ ਟਿਕਾਣਾ ਸਾਧ ਸੰਗਤ ਵਿਚ ਬਣਾ ਦਿੱਤਾ ਹੈ,ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)El Dios Omnipotente habita en los Santos
ਹਰਿ ਜਪਿ ਜਪਿ; ਹੋਈ ਪੂਰਨ ਆਸ ॥
har jap jap; hoee pooran aas | Ang 1184
Sant Singh KhalsaChanting and meditating on the Lord, one's hopes are fulfilled.
Manmohan SinghContemplating, contemplating God one's hopes are fulfilled.
Manmohan Singh (Punjabi)ਵਾਹਿਗੁਰੂ ਦਾ ਸਿਮਰਨ, ਸਿਮਰਨ ਦੁਆਰਾ ਜੀਵ ਦੀਆਂ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਹਰੀ ਕੋ ਮਨ ਬਾਣੀ ਕਰ ਜਪ ਕੇ ਆਸਾ ਪੂਰਨ ਹੋਈ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।ਪਦ ਅਰਥ ਜਪਿ = ਜਪ ਕੇ।
SikhNet (Spanish)y Contemplándolo uno vive en total Plenitud.
ਜਲਿ ਥਲਿ ਮਹੀਅਲਿ ਰਵਿ ਰਹਿਆ ॥
jal thal maheeal rav rahiaa | Ang 1184
Sant Singh KhalsaGod permeates and pervades the water, the land and the sky.
Manmohan SinghThe Lord is contained in water, dry-land and the firmament.
Manmohan Singh (Punjabi)ਸੁਆਮੀ ਪਾਣੀ, ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਰਮ ਰਿਹਾ ਹੈ।
Fareedkot Teekaਜੋ ਜਲ, ਥਲ, ਪ੍ਰਿਥਵੀ, ਅਕਾਸ ਮੇਂ ਬ੍ਯਾਪਕ ਹੋ ਰਹਾ ਹੈ॥
Prof. Sahib Singhਉਹ ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈ।ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।
SikhNet (Spanish)Dios prevalece en la tierra, las aguas y en los mundos inferiores,
ਗੁਰ ਮਿਲਿ ਨਾਨਕਿ; ਹਰਿ ਹਰਿ ਕਹਿਆ ॥੩॥
gur mil naanak; har har kahiaa |3| Ang 1184
Sant Singh KhalsaMeeting with the Guru, Nanak chants the Name of the Lord, Har, Har. ||3||
Manmohan SinghMeeting with the Guru, Nanak utters the God's Name.
Manmohan Singh (Punjabi)ਗੁਰਾਂ ਨਾਲ ਮਿਲ ਕੇ ਨਾਨਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੋ ਮਿਲ ਕੇ ਤਿਸ ਹਰਿ ਕੇ ਨਾਮ ਕੋ ਹਰ ਪ੍ਰਕਾਰ (ਕਹਿਆ) ਉਚਾਰਨ ਕੀਆ ਹੈ॥੩॥
Prof. Sahib Singhਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸੇ ਦਾ ਸਿਮਰਨ ਕੀਤਾ ਹੈ ॥੩॥
SikhNet (Spanish)así Nanak recita el Naam, el Nombre del Señor a través de la Palabra del Shabd del Guru. (3)
ਅਸਟ ਸਿਧਿ ਨਵ ਨਿਧਿ ਏਹ ॥
asatt sidh nav nidh eh | Ang 1184
Sant Singh KhalsaThe eight miraculous spiritual powers and the nine treasures are contained in the Naam, the Name of the Lord.
Manmohan SinghFor him this Name is the eight supernatural powers and also the nine treasures,
Manmohan Singh (Punjabi)ਉਸ ਲਈ ਇਹ ਨਾਮ ਹੀ ਅੱਠ ਕਰਾਮਾਤੀ ਸ਼ਕਤੀਆਂ ਹਨ ਤੇ ਇਹ ਨੌ ਖਜਾਨੇ,
Fareedkot Teekaਤਿਸ ਕੋ ਅਸਟ ਸਿਧੀਆਂ ਅਣਮਾਦਿਕ ਔਰ ਨਵੋਂ ਨਿਧੀਆਂ ਏਹ ਨਾਮ ਹੀ ਹੈਂ॥
Prof. Sahib Singhਇਹ ਹਰਿ-ਨਾਮ ਹੀ (ਸਿੱਧਾਂ ਦੀਆਂ) ਅੱਠ ਆਤਮਕ ਤਾਕਤਾਂ ਹੈ (ਕੁਬੇਰ ਦੇ) ਨੌ ਖ਼ਜ਼ਾਨੇ ਹੈ।ਪਦ ਅਰਥ ਅਸਟ = ਅੱਠ। ਸਿਧਿ = ਸਿੱਧੀਆਂ, ਸਿੱਧਾਂ ਵਾਲੀਆਂ ਆਤਮਕ ਤਾਕਤਾਂ। ਨਵਨਿਧਿ = ਨੌ ਖ਼ਜ਼ਾਨੇ।
SikhNet (Spanish)Los verdaderos poderes psíquicos y los nueve Tesoros implican que el ser humano ha sido bendecido con el Naam, el Nombre del Señor
ਕਰਮਿ ਪਰਾਪਤਿ; ਜਿਸੁ ਨਾਮੁ ਦੇਹ ॥
karam paraapat; jis naam deh | Ang 1184
Sant Singh KhalsaThis is bestowed when God grants His Grace.
Manmohan Singhwho being the recipient of Thy grace receives thy Name.
Manmohan Singh (Punjabi)ਜੋ ਕੋਈ ਭੀ ਤੇਰੀ ਮਿਹਰ ਦਾ ਪਾਤਰ ਹੈ, ਤੇ ਜਿਸ ਨੂੰ ਤੂੰ ਆਪਣਾ ਨਾਮ ਬਖਸ਼ਦਾ ਹੈਂ।
Fareedkot Teekaਨਾਮ ਕੀ ਪ੍ਰਾਪਤੀ ਗੁਰੂ ਜਿਸ ਕੋ (ਕਰਮਿ) ਕ੍ਰਿਪਾ ਕਰ ਕੇ ਦੇਵੇ॥☬ਅਰ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਇਹ ਨਾਮ ਦੇਂਦਾ ਹੈ ਉਸੇ ਨੂੰ ਉਸ ਦੀ ਮਿਹਰ ਨਾਲ ਮਿਲਦਾ ਹੈ।ਪਦ ਅਰਥ ਕਰਮਿ = ਮਿਹਰ ਨਾਲ।
SikhNet (Spanish)por la Gracia del Guru.
ਪ੍ਰਭ ਜਪਿ ਜਪਿ ਜੀਵਹਿ; ਤੇਰੇ ਦਾਸ ॥
prabh jap jap jeeveh; tere daas | Ang 1184
Sant Singh KhalsaYour slaves, O God, live by chanting and meditating on Your Name.
Manmohan SinghO Lord, Thy slaves live by contemplating and remembering Thee.
Manmohan Singh (Punjabi)ਹੇ ਸੁਆਮੀ! ਤੇਰੇ ਗੋਲੇ ਤੇਰਾ ਆਰਾਧਨ ਅਤੇ ਸਿਮਰਨ ਕਰਨ ਦੁਆਰਾ ਜੀਉਂਦੇ ਹਨ।
Fareedkot Teekaਹੇ ਪ੍ਰਭੂ! ਆਪ ਕੇ ਦਾਸ ਤੇਰੇ ਨਾਮ ਕੋ ਜਪ ਜਪ ਕਰ ਜੀਵਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਦਾਸ (ਤੇਰਾ ਨਾਮ) ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ।ਪਦ ਅਰਥ ਪ੍ਰਭ = ਹੇ ਪ੍ਰਭੂ! ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ {ਬਹੁ-ਵਚਨ}।
SikhNet (Spanish)Oh Dios, Tus Sirvientes viven sólo para contemplar Tu Nombre
ਗੁਰ ਮਿਲਿ ਨਾਨਕ; ਕਮਲ ਪ੍ਰਗਾਸ ॥੪॥੧੩॥
gur mil naanak; kamal pragaas |4|13| Ang 1184
Sant Singh KhalsaO Nanak, the heart-lotus of the Gurmukh blossoms forth. ||4||13||
Manmohan SinghMeeting with the Guru, O Nanak, the Heart-lotus blossoms.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਹੇ ਨਾਨਕ! ਦਿਲ ਕੰਵਲ ਵਾਂਗ ਖਿੜ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੋ ਮਿਲ ਕਰ ਤਿਨ ਕਾ ਰਿਦਾ ਕਮਲ ਪ੍ਰਫੁਲਤ ਹੂਆ ਹੈ॥੪॥੧੩॥☬ਉਪਦੇਸੁ ਹੈ:
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ (ਨਾਮ ਦੀ ਬਰਕਤਿ ਨਾਲ ਉਹਨਾਂ ਦਾ) ਹਿਰਦਾ-ਕੌਲ ਖਿੜਿਆ ਰਹਿੰਦਾ ਹੈ ॥੪॥੧੩॥ਪਦ ਅਰਥ ਕਮਲ ਪ੍ਰਗਾਸ = ਹਿਰਦਾ ਖਿੜ ਪੈਂਦਾ ਹੈ ॥੪॥੧੩॥
SikhNet (Spanish)y el Loto de Nanak también florece, encontrando al Guru. (4-13)