ੴ

ਸਿੱਖਬਾਣੀ · SikhBani

ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥

pichhale gunah bakhasaae jeeo ab too maarag paae
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 994 · 11 lines
Translations

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਪਿਛਲੇ ਗੁਨਹ ਬਖਸਾਇ ਜੀਉ; ਅਬ ਤੂ ਮਾਰਗਿ ਪਾਇ ॥

pichhale gunah bakhasaae jeeo; ab too maarag paae |

Sant Singh KhalsaPlease forgive my past mistakes, O my Dear Lord; now, please place me on the Path.
Manmohan SinghO Sire Lord, forgive Thou my past misdeeds and now put me Thou on the right path.
Manmohan Singh (Punjabi)ਹੇ ਮਹਾਰਾਜ ਸੁਆਮੀ! ਤੂੰ ਮੇਰੇ ਪਿਛਲੇ ਕੁਕਰਮ ਮਾਫ਼ ਕਰ ਦੇ ਅਤੇ ਹੁਣ ਤੂੰ ਮੈਨੂੰ ਦਰੁਸਤ ਰਾਹੇ ਪਾ ਦੇ।
Fareedkot Teekaਹੇ ਜੀਉ! ਪਿਛਲੇ ਗੁਨਾਹ ਬਖਸਾਇ ਲੈ, ਪੁਨਾਂ ਅਬ ਤੂੰ ਪਰਮੇਸੁਰ ਕੇ ਮਾਰਗ ਮੇਂ ਅਪਨੇ ਆਪ ਕੋ ਪਾਇ॥
Prof. Sahib Singhਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ;

ਪਦ ਅਰਥ ਗੁਨਹ = ਗੁਨਾਹ, ਪਾਪ। ਬਖਸਾਇ = ਬਖ਼ਸ਼। ਜੀਉ = ਹੇ ਪ੍ਰਭੂ ਜੀ! ਅਬ = ਹੁਣ, ਇਸ ਜਨਮ ਵਿਚ। ਮਾਰਗਿ = (ਠੀਕ) ਰਸਤੇ ਤੇ।

SikhNet (Spanish)Oh Señor, no tomes en cuenta mi pasado y muéstrame ahora el Sendero.

ਹਰਿ ਕੀ ਚਰਣੀ ਲਾਗਿ ਰਹਾ; ਵਿਚਹੁ ਆਪੁ ਗਵਾਇ ॥੧॥

har kee charanee laag rahaa; vichahu aap gavaae |1|

Sant Singh KhalsaI remain attached to the Lord's Feet, and eradicate self-conceit from within. ||1||
Manmohan SinghEffacing my self-conceit from within me, I now remain attached to Thine feet, O God.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਮੇਟ ਕੇ ਮੈਂ ਹੁਣ ਤੇਰਿਆਂ ਚਰਨਾਂ ਨਾਲ ਜੁੜਿਆ ਰਹਿੰਦਾ ਹਾਂ, ਹੇ ਵਾਹਿਗੁਰੂ!
Fareedkot Teekaਹਰੀ ਕੀ ਚਰਨੀ ਲਾਗ ਰਹੋ ਔਰ ਵਿਚੋਂ ਆਪਾ ਭਾਵ ਕੋ ਗਵਾਇ ਦੇਹੁ॥੧॥
Prof. Sahib Singhਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ ॥੧॥

ਪਦ ਅਰਥ ਲਾਗਿ ਰਹਾ = (ਤਾ ਕਿ) ਮੈਂ ਲੱਗਾ ਰਹਾਂ। ਆਪੁ = ਆਪਾ-ਭਾਵ, ਅਹੰਕਾਰ। ਗਵਾਇ = ਦੂਰ ਕਰ ਕੇ ॥੧॥

SikhNet (Spanish)Así podré dedicar mi ser a Tus Pies, erradicando el ego negativo de mi interior. (1)

ਮੇਰੇ ਮਨ; ਗੁਰਮੁਖਿ ਨਾਮੁ ਹਰਿ ਧਿਆਇ ॥

mere man; guramukh naam har dhiaae |

Sant Singh KhalsaO my mind, as Gurmukh, meditate on the Name of the Lord.
Manmohan SinghO my soul, l m by Guru's grace, contemplate thou thy Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਗੁਰਾਂ ਦੀ ਰਹਿਮਤ ਸਦਕਾ, ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ ਪ੍ਯਾਰੇ! ਗੁਰੋਂ ਦੁਆਰਾ ਹਰੀ ਕਾ ਨਾਮ ਧ੍ਯਾਇ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ-ਹੇ ਪ੍ਰਭੂ! ਮਿਹਰ ਕਰ)

ਪਦ ਅਰਥ ਮਨ = ਹੇ ਮਨ! ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।

SikhNet (Spanish)Oh mi mente, contempla el Nombre del Señor, por la Gracia del Guru.

ਸਦਾ ਹਰਿ ਚਰਣੀ ਲਾਗਿ ਰਹਾ; ਇਕ ਮਨਿ ਏਕੈ ਭਾਇ ॥੧॥ ਰਹਾਉ ॥

sadaa har charanee laag rahaa; ik man ekai bhaae |1| rahaau |

Sant Singh KhalsaRemain attached forever to the Lord's Feet, single-mindedly, with love for the One Lord. ||1||Pause||
Manmohan SinghWith single mind and unique affection, ever remain thou attached to the God's Feet. Pause.
Manmohan Singh (Punjabi)ਇਕ ਚਿੱਤ ਅਤੇ ਅਦੁੱਤੀ ਪ੍ਰੇਮ ਨਾਲ ਤੂੰ ਸਦੀਵ ਹੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੀ ਰਹੁ। ਠਹਿਰਾਉ।
Fareedkot Teekaਇਕ ਮਨ ਹੋਇਕੈ (ਏਕੈ ਭਾਇ) ਇਕ ਰਸ, ਭਾਵ ਨਿਰੰਤਰ ਸਦਾ ਹਰਿ ਕੀ ਚਰਨੀ ਲਾਗ (ਰਹਾ) ਇਹ ਨਿਸਚਾ ਕਰ॥੧॥ ਰਹਾਉ ॥
Prof. Sahib Singhਮੈਂ ਸਦਾ, ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥

ਪਦ ਅਰਥ ਇਕ ਮਨਿ = ਇਕਾਗ੍ਰ-ਚਿੱਤ ਹੋ ਕੇ। ਏਕੈ ਭਾਇ = ਇਕ (ਪਰਮਾਤਮਾ) ਦੇ ਹੀ ਪਿਆਰ ਵਿਚ ॥੧॥ ਰਹਾਉ ॥

SikhNet (Spanish)Aférrate a los Pies de Dios con una mente amorosa clara y bien dirigida.(1-Pausa)

ਨਾ ਮੈ ਜਾਤਿ. ਨ ਪਤਿ ਹੈ; ਨਾ ਮੈ ਥੇਹੁ. ਨ ਥਾਉ ॥

naa mai jaat. na pat hai; naa mai thehu. na thaau |

Sant Singh KhalsaI have no social status or honor; I have no place or home.
Manmohan SinghI have no caste, nor any honour and posses I no hamlet, nor anyplace.
Manmohan Singh (Punjabi)ਮੇਰੀ ਨਾਂ ਜਾਤੀ ਹੈ ਨਾਂ ਕੋਈ ਇੱਜ਼ਤ ਆਬਰੂ ਅਤੇ ਨਾਂ ਮੈਡਾਂ ਗਿਰਾਉਂ ਹੈ, ਨਾਂ ਹੀ ਕੋਈ ਟਿਕਾਣਾ।
Fareedkot Teekaਐਸੇ ਕਹੋ: ਨਾ ਮੇਰੀ ਉਤਮ ਜਾਤ ਹੀ ਹੈ ਨਾ ਮੇਰੀ ਸੰਸਾਰ ਮੇਂ ਇਜਤ ਹੀ ਹੈ, ਨਾ ਮੇਰਾ ਤੇਰੇ ਬਿਨਾ (ਥੇਹੁ) ਠਹਿਰਨੇ ਨੂੰ ਕੋਈ ਥਾਉ ਹੀ ਹੈ॥☬ਪ੍ਰਸ਼ਨ: ਐਸੀ ਬਿਰਤੀ ਕਿਸੇ ਕੀ ਹੋਈ ਭੀ ਹੈ?☬ਉਤ੍ਰ:
Prof. Sahib Singhਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ।

ਪਦ ਅਰਥ ਮੈ = ਮੇਰੀ। ਪਤਿ = ਇੱਜ਼ਤ। ਥੇਹੁ = ਭੁਇੰ ਦੀ ਮਾਲਕੀ। ਥਾਉ = ਘਰ-ਘਾਟ।

SikhNet (Spanish)Oh Guru, no soy ni de casta elevada, ni tengo gran honor, no tengo ni un lugar ni un punto de vista,

ਸਬਦਿ ਭੇਦਿ ਭ੍ਰਮੁ ਕਟਿਆ; ਗੁਰਿ. ਨਾਮੁ ਦੀਆ ਸਮਝਾਇ ॥੨॥

sabad bhed bhram kattiaa; gur. naam deea samajhaae |2|

Sant Singh KhalsaPierced through by the Word of the Shabad, my doubts have been cut away. The Guru has inspired me to understand the Naam, the Name of the Lord. ||2||
Manmohan SinghPiercing me with the Divine word the Guru has dispelled my doubt and made me realise the Lord's Name.
Manmohan Singh (Punjabi)ਈਸ਼ਵਰੀ ਗੁਰਬਾਣੀ ਨਾਲ ਮੈਨੂੰ ਵਿਨ੍ਹ ਕੇ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਅਨੁਭਵ ਕਰਾ ਦਿੱਤਾ ਹੈ।
Fareedkot Teekaਜਿਨੋਂ ਨੇ ਗੁਰ ਉਪਦੇਸ ਕੋ ਜਾਨ ਕਰ ਕੇ ਮਨ ਸੇ ਭ੍ਰਮ ਕਟਿਆ ਹੈ ਔ ਗੁਰੋਂ ਨੇ ਨਾਮ ਕਉ ਭਲੀ ਪ੍ਰਕਾਰ ਸਮਝਾਇ ਦੀਆ ਹੈ, ਤਿਨ ਕੀ ਐਸੀ ਬਿਰਤੀ ਹੂਈ ਹੈ॥੨॥☬ਪ੍ਰਸ਼ਨ: ਹਰੇਕ ਕੋ ਸਮਝ ਕਿਉਂ ਨਹੀਂ ਹੋਤੀ?☬ਉਤ੍ਰ:
Prof. Sahib Singh(ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ ॥੨॥

ਪਦ ਅਰਥ ਸਬਦਿ = ਸ਼ਬਦ ਨਾਲ। ਭੇਦਿ = ਵਿੰਨ੍ਹ ਕੇ। ਭ੍ਰਮੁ = ਭਟਕਣਾ। ਗੁਰਿ = ਗੁਰੂ ਨੇ। ਸਮਝਾਇ = ਜੀਵਨ-ਰਾਹ ਦੀ ਸੂਝ ਦੇ ਕੇ ॥੨॥

SikhNet (Spanish)es sólo cuando Tu Palabra atraviesa mi mente, cuando soy liberado de mis dudas y soy instruido en Tu Nombre.(2)

ਇਹੁ ਮਨੁ ਲਾਲਚ ਕਰਦਾ ਫਿਰੈ; ਲਾਲਚਿ ਲਾਗਾ ਜਾਇ ॥

eihu man laalach karadaa firai; laalach laagaa jaae |

Sant Singh KhalsaThis mind wanders around, driven by greed, totally attached to greed.
Manmohan SinghThis mortal wanders about in greed and to greed it is attached.
Manmohan Singh (Punjabi)ਇਹ ਪ੍ਰਾਣੀ ਲੋਭ ਅੰਦਰ ਭਟਕਦਾ ਫਿਰਦਾ ਹੈ ਅਤੇ ਲੋਭ ਨਾਲ ਹੀ ਇਹ ਜੁੜਿਆ ਹੋਇਆ ਹੈ।
Fareedkot Teekaਇਹ ਜੀਉ ਮਨ ਮੇਂ ਲਾਲਚ ਕਰਤਾ ਹੂਆ ਸੰਸਾਰ ਮੇਂ ਫਿਰਤਾ ਹੈ॥☬ਜੇ ਕਹੀ ਸੰਕਲਪ ਪੂਰਾ ਭੀ ਹੋ ਜਾਇ ਤਾਂ ਵੀ ਪ੍ਰਾਣ ਪਰ੍ਯੰਤ ਲਾਲਚ ਮੇਂ ਹੀ ਲਗਾ ਜਾਤਾ ਹੈ?
Prof. Sahib Singh(ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ।

ਪਦ ਅਰਥ ਲਾਲਚ = ਅਨੇਕਾਂ ਲਾਲਚ {ਬਹੁ-ਵਚਨ}। ਲਾਲਚਿ = ਲਾਲਚ ਵਿਚ। ਜਾਇ = ਭਟਕਦਾ ਫਿਰਦਾ ਹੈ।

SikhNet (Spanish)Esta mente está apegada a la avaricia, sí, a la avaricia está atada e involucrada siempre en la falsa contienda.

ਧੰਧੈ ਕੂੜਿ ਵਿਆਪਿਆ; ਜਮ ਪੁਰਿ ਚੋਟਾ ਖਾਇ ॥੩॥

dhandhai koorr viaapiaa; jam pur chottaa khaae |3|

Sant Singh KhalsaHe is engrossed in false pursuits; he shall endure beatings in the City of Death. ||3||
Manmohan SinghIn false pursuits, He is engrossed and suffers strokes in the city of Yama.
Manmohan Singh (Punjabi)ਕੂੜਿਆ ਕੰਮਾਂ ਕਾਜਾਂ ਅੰਦਰ ਉਹ ਖੱਚਤ ਹੋਇਆ ਹੋਇਆ ਹੈ ਅਤੇ ਯਮ ਦੇ ਸ਼ਹਿਰ ਅੰਦਰ ਉਹ ਸੱਟਾਂ ਸਹਾਰਦਾ ਹੈ।
Fareedkot Teekaਪੁਨਾ ਝੂਠਿਆਂ ਧੰਧਿਆਂ ਮੇਂ ਡੂਬਾ ਹੂਆ ਹੈ ਇਸੀ ਤੇ ਸਮਝ ਨਹੀਂ ਹੋਤੀ, ਔ ਬਾਰੰਬਾਰ ਜਮ ਕੇ ਪੁਰ ਮੇਂ ਚੋਟਾਂ ਖਾਤਾ ਹੈ॥੩॥
Prof. Sahib Singh(ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ॥੩॥

ਪਦ ਅਰਥ ਧੰਧੈ = ਧੰਧੇ ਵਿਚ। ਕੂੜਿ = ਕੂੜ ਵਿਚ। ਵਿਆਪਿਆ = ਫਸਿਆ ਹੋਇਆ। ਜਮ ਪੁਰਿ = ਜਮ ਦੇ ਸ਼ਹਿਰ ਵਿਚ, ਆਤਮਕ ਮੌਤ ਦੇ ਵੱਸ ਵਿਚ। ਚੋਟਾ = ਚੋਟਾਂ, (ਚਿੰਤਾ-ਫਿਕਰਾਂ ਦੀਆਂ) ਸੱਟਾਂ ॥੩॥

SikhNet (Spanish)Es así como es castigada en la puerta de Yama.(3)

ਨਾਨਕ. ਸਭੁ ਕਿਛੁ ਆਪੇ ਆਪਿ ਹੈ; ਦੂਜਾ ਨਾਹੀ ਕੋਇ ॥

naanak. sabh kichh aape aap hai; doojaa naahee koe |

Sant Singh KhalsaO Nanak, God Himself Himself is all-in-all. There is no other at all.
Manmohan SinghNanak, the Lord is everything by Himself. There is not any other.
Manmohan Singh (Punjabi)ਨਾਨਕ, ਸੁਆਮੀ ਸਾਰਾ ਕੁੱਛ ਖ਼ੁਦ-ਬ-ਖੁਦ ਹੀ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਭ ਕੁਛ ਕਰਨੇ ਕਰਾਵਨੇ ਵਾਲਾ ਆਪ ਹੀ ਆਪ ਹੈ ਦੂਸਰਾ ਤੌ ਤੀਨ ਕਾਲ ਮੇਂ ਕੋਈ ਨਹੀਂ ਹੈ॥
Prof. Sahib Singh(ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ।

ਪਦ ਅਰਥ ਨਾਨਕ = ਹੇ ਨਾਨਕ! ਆਪੇ = ਆਪ ਹੀ।

SikhNet (Spanish)Dice Nanak: Él, tu Dios, es Todo en todo y no hay nadie más que Él;

ਭਗਤਿ ਖਜਾਨਾ ਬਖਸਿਓਨੁ; ਗੁਰਮੁਖਾ ਸੁਖੁ ਹੋਇ ॥੪॥੩॥

bhagat khajaanaa bakhasion; guramukhaa sukh hoe |4|3|

Sant Singh KhalsaHe bestows the treasure of devotional worship, and the Gurmukhs abide in peace. ||4||3||
Manmohan SinghThe Guru-wards, He blesses with the treasure of His devotional service and thereby they obtain peace.
Manmohan Singh (Punjabi)ਗੁਰੂ-ਅਨੁਸਾਰੀਆਂ ਨੂੰ, ਉਹ ਆਪਣੀ ਪ੍ਰੇਮਮਈ ਸੇਵਾ ਦਾ ਭੰਡਾਰਾ ਬਖ਼ਸ਼ਦਾ ਹੈ ਤੇ ਉਸ ਦੁਆਰਾ ਉਹ ਆਰਾਮ ਪਾਉਂਦੇ ਹਨ।
Fareedkot Teekaਪਰੰਤੂ ਜਿਨ ਗੁਰਮੁਖੋਂ ਕੋ ਭਗਤੀ ਕਾ ਖਜਾਨਾ ਬਖਸਿਆ ਹੈ, ਤਿਨ ਕੋ ਸੁਖ ਸਰੂਪ ਕੀ ਪ੍ਰਾਪਤੀ ਹੂਈ ਹੈ॥੪॥੩॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੩॥

ਪਦ ਅਰਥ ਬਖਸਿਓਨੁ = ਉਸ ਨੇ ਬਖ਼ਸ਼ਿਆ ਹੈ। ਗੁਰਮੁਖਾ = ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ ॥੪॥੩॥

SikhNet (Spanish)a los Devotos los bendice con el Tesoro de la Devoción y tales seres con Conciencia de Dios están siempre en Éxtasis.(4-3)
Answers quote the Granth verbatim with Ang citations. AI commentary is not Gurbani and not a religious ruling.