ਮਾਰੂ ਮਹਲਾ ੩ ॥
maaroo mahalaa 3 | Ang 993
Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.
ਆਵਣ ਜਾਣਾ. ਨਾ ਥੀਐ; ਨਿਜ ਘਰਿ ਵਾਸਾ ਹੋਇ ॥
aavan jaanaa. naa theeai; nij ghar vaasaa hoe | Ang 993
Sant Singh KhalsaComing and going in reincarnation no longer exist, when one dwells in the home of the self within.
Manmohan SinghWhen man obtains an abode in his own Home, his comings and going end, then.
Manmohan Singh (Punjabi)ਜਦ ਇਨਸਾਨ ਨੂੰ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਪ੍ਰਾਪਤ ਹੋ ਜਾਂਦਾ ਹੈ, ਤਦ ਉਸ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
Fareedkot Teekaਜਬ ਅਪਨੇ ਸਰੂਪ ਮੇਂ ਵਾਸਾ ਹੋਵੈਗਾ ਤਬ ਜਨਮ ਮਰਨ ਨਹੀਂ ਹੋਵੈਗਾ॥☬ਪ੍ਰਸਨ: ਸਰੂਪ ਕਾ ਅਨੰਦ ਕੈਸਾ ਹੈ?☬ਉਤ੍ਰ:
Prof. Sahib Singh(ਸਿਮਰਨ ਦਾ ਸਦਕਾ) ਜਨਮ ਮਰਨ (ਦਾ ਗੇੜ) ਨਹੀਂ ਰਹਿੰਦਾ, ਆਪਣੇ ਅਸਲ ਘਰ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਸੁਰਤ ਟਿਕੀ ਰਹਿੰਦੀ ਹੈ।ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ। ਥੀਐ = ਹੁੰਦਾ। ਨਿਜ ਘਰਿ = ਆਪਣੇ (ਅਸਲ) ਘਰ ਵਿਚ।
SikhNet (Spanish)Las idas y venidas de tantas reencarnaciones se detienen cuando uno habita en su propio ser.
ਸਚੁ ਖਜਾਨਾ ਬਖਸਿਆ; ਆਪੇ ਜਾਣੈ ਸੋਇ ॥੧॥
sach khajaanaa bakhasiaa; aape jaanai soe |1| Ang 993
Sant Singh KhalsaHe bestowed the Blessing of His treasure of truth; only He Himself knows. ||1||
Manmohan SinghThe Lord blessed the mortal with the True Treasure and he, the Lord, Himself knows whom He is going to bless.
Manmohan Singh (Punjabi)ਸਾਈਂ ਪ੍ਰਾਣੀ ਨੂੰ ਸੱਚਾ ਖ਼ਜ਼ਾਨਾ ਪ੍ਰਦਾਨ ਕਰਦਾ ਹੈ, ਤੇ ਉਹ ਸਾਈਂ ਖ਼ੁਦ ਹੀ ਜਾਣਦਾ ਹੈ ਕਿ ਉਸ ਨੇ ਕਿਸ ਨੂੰ ਦਾਤ ਦੇਣੀ ਹੈ।
Fareedkot Teekaਜਿਸ ਕੋ (ਸਚੁ) ਵਾਹਿਗੁਰੂ ਨੇ ਸ੍ਵੈ ਸਰੂਪ ਕਾ ਖਜਾਨਾ ਬਖਸ਼ਿਆ ਹੈ ਤਿਸ ਕੇ ਅਨੰਦ ਕੋ ਸੋ ਆਪ ਹੀ ਜਾਨਤਾ ਹੈ॥੧॥
Prof. Sahib Singhਪਰ ਸਦਾ-ਥਿਰ ਪ੍ਰਭੂ ਦਾ ਇਹ ਨਾਮ-ਖ਼ਜ਼ਾਨਾ (ਉਸ ਨੇ ਆਪ ਹੀ) ਬਖ਼ਸ਼ਿਆ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ (ਕਿ ਕੌਣ ਇਸ ਦਾਤ ਦੇ ਯੋਗ ਹੈ) ॥੧॥ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਆਪੇ = (ਪ੍ਰਭੂ) ਆਪ ਹੀ ॥੧॥
SikhNet (Spanish)Él otorgó la Bendición de Su Tesoro de Verdad, pero sólo Dios sabe a quién. (1)
ਏ ਮਨ. ਹਰਿ ਜੀਉ ਚੇਤਿ ਤੂ; ਮਨਹੁ ਤਜਿ ਵਿਕਾਰ ॥
e man. har jeeo chet too; manahu taj vikaar | Ang 994
Sant Singh KhalsaO my mind, remember the Dear Lord, and abandon the corruption of your mind.
Manmohan SinghRenouncing thy mind's evil O my soul, remember thou thy Venerable God.
Manmohan Singh (Punjabi)ਆਪਣੇ ਮਨ ਦੀ ਬੰਦੀ ਨੂੰ ਤਿਆਗ ਕੇ, ਹੇ ਮੇਰੀ ਜਿੰਦੇ! ਤੂੰ ਆਪਣੇ ਪੂਜਯ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਹੇ ਜੀਵ! ਤੂੰ ਹਰਿ ਜੀ ਕੋ (ਚੇਤਿ) ਯਾਦ ਕਰਿ ਔ ਮਨ ਸੇ ਵਿਕਾਰ ਤਿਆਗੁ॥
Prof. Sahib Singhਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ।ਪਦ ਅਰਥ ਚੇਤਿ = ਚੇਤੇ ਕਰਦਾ ਰਹੁ, ਸਿਮਰ। ਮਨਹੁ = ਮਨ ਤੋਂ। ਤਜਿ = ਛੱਡ ਦੇਹ।
SikhNet (Spanish)Oh mente mía, recuerda al Bienamado Señor y abandona la corrupción,
ਗੁਰ ਕੈ ਸਬਦਿ ਧਿਆਇ ਤੂ; ਸਚਿ ਲਗੀ ਪਿਆਰੁ ॥੧॥ ਰਹਾਉ ॥
gur kai sabad dhiaae too; sach lagee piaar |1| rahaau | Ang 994
Sant Singh KhalsaMeditate on the Word of the Guru's Shabad; focus lovingly on the Truth. ||1||Pause||
Manmohan SinghBy Guru's instruction, contemplate thou God's Name, and thou shall be attuned to truth. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਤੇਰੀ ਸੱਚ ਨਾਲ ਪਿਰਹੜੀ ਪੈ ਜਾਵੇਗੀ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ ਦੁਆਰਾ ਤੂੰ ਪ੍ਰਮੇਸਰ ਕਾ ਧਿਆਨ ਕਰਿ, ਇਸੀ ਤੇ ਤੇਰਾ ਸਚ ਮੇਂ ਪਿਆਰ (ਲਗੀ) ਲਾਗੇਗਾ॥੧॥ ਰਹਾਉ ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ ॥੧॥ ਰਹਾਉ ॥ਪਦ ਅਰਥ ਸਬਦਿ = ਸ਼ਬਦ ਵਿਚ (ਜੁੜ ਕੇ)। ਸਚਿ = ਸਦਾ-ਥਿਰ ਪ੍ਰਭੂ ਵਿਚ। ਲਗੀ = ਬਣ ਜਾਇਗਾ ॥੧॥ ਰਹਾਉ ॥
SikhNet (Spanish)medita en la Palabra del Shabd del Guru y enfoca tu mente amorosamente en la Verdad. (1-Pausa)
ਐਥੈ ਨਾਵਹੁ ਭੁਲਿਆ; ਫਿਰਿ ਹਥੁ ਕਿਥਾਊ. ਨ ਪਾਇ ॥
aithai naavahu bhuliaa; fir hath kithaaoo. na paae | Ang 994
Sant Singh KhalsaOne who forgets the Name in this world, shall not find any place of rest anywhere else.
Manmohan SinghForgetting the Name over here, one finds not refuge anywhere again.
Manmohan Singh (Punjabi)ਏਥੇ ਨਾਮ ਨੂੰ ਭੁਲਾ ਕੇ, ਬੰਦੇ ਨੂੰ ਮੁੜ ਕਿਧਰੇ ਭੀ ਪਨਾਹ ਨਹੀਂ ਮਿਲਦੀ।
Fareedkot Teekaਇਸ ਲੋਕ ਮੇਂ ਵਾ ਮਨੁਖਾ ਜਨਮ ਮੇਂ ਜੋ ਨਾਮ ਤੋਂ ਭੂਲੇ ਹੈਂ ਫੇਰ ਹਥ ਕਿਤੇ ਨਹੀਂ ਪੈਂਦਾ, ਭਾਵ ਹੋਰ ਜੂਨੀਓਂ ਮੇਂ ਮੁਕਤੀ ਕਾ ਉਪਾਉ ਨਹੀਂ ਹੋ ਸਕਤਾ ਹੈ॥
Prof. Sahib Singhਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ।ਪਦ ਅਰਥ ਐਥੇ = ਇਸ ਲੋਕ ਵਿਚ, ਇਸ ਜਨਮ ਵਿਚ। ਨਾਵਹੁ = ਨਾਮ ਤੋਂ। ਕਿਥਾਊ = ਕਿਤੇ ਭੀ।
SikhNet (Spanish)Quien se olvida del Nombre en este mundo, no encontrará lugar de descanso en ningún otro lado,
ਜੋਨੀ ਸਭਿ ਭਵਾਈਅਨਿ; ਬਿਸਟਾ ਮਾਹਿ ਸਮਾਇ ॥੨॥
jonee sabh bhavaaeean; bisattaa maeh samaae |2| Ang 994
Sant Singh KhalsaHe shall wander in all sorts of reincarnations, and rot away in manure. ||2||
Manmohan SinghHe is made to wander in all the existences and putrefies he in ordure.
Manmohan Singh (Punjabi)ਉਸ ਨੂੰ ਸਾਰੀਆਂ ਜੂਨੀਆਂ ਅੰਦਰ ਭੁਆਇਆਂ ਜਾਂਦਾ ਹੈ ਅਤੇ ਉ ਗੰਦਗੀ ਅੰਦਰ ਹੀ ਗਲਸੜ ਜਾਂਦਾ ਹੈ।
Fareedkot Teekaਚੌਰਾਸੀ ਲਾਖ ਜੂਨੀਓਂ ਮੇਂ ਭਵਾਈਤੇ ਹੈਂ ਔ (ਬਿਸਟਾ) ਨਰਕੋਂ ਮੇਂ ਹੀ (ਸਮਾਇ) ਪਾਈਤੇ ਹੈਂ॥੨॥
Prof. Sahib Singh(ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ ॥੨॥ਪਦ ਅਰਥ ਜੋਨੀ ਸਭਿ = ਸਾਰੀਆਂ ਜੂਨਾਂ। ਭਵਾਈਅਨਿ = ਭਵਾਈਆਂ ਜਾਂਦੀਆਂ ਹਨ। ਬਿਸਟਾ = ਵਿਕਾਰਾਂ ਦਾ ਗੰਦ ॥੨॥
SikhNet (Spanish)empezará a vagar de nacimiento en nacimiento y se pudrirá en el estiércol. (2)
ਵਡਭਾਗੀ ਗੁਰੁ ਪਾਇਆ; ਪੂਰਬਿ ਲਿਖਿਆ ਮਾਇ ॥
vaddabhaagee gur paaeaa; poorab likhiaa maae | Ang 994
Sant Singh KhalsaBy great good fortune, I have found the Guru, according to my pre-ordained destiny, O my mother.
Manmohan SinghThrough great good fortune and by virtue of the primal writ, I have obtained my Guru, O mother.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਅਤੇ ਪੂਰਬਲੀ ਲਿਖਤਾਕਾਰ ਦੀ ਬਰਕਤ, ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ, ਹੇ ਮਾਤਾ!
Fareedkot Teekaਹੇ ਭਾਈ! ਵਡਭਾਗੀਓਂ ਨੇ ਪੂਰਬ ਲਿਖੇ ਕੇ ਅਨੁਸਾਰ ਗੁਰੂ ਕਾ ਉਪਦੇਸ਼ ਪਾਇਆ ਹੈ॥
Prof. Sahib Singhਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ।ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਮਾਇ = ਹੇ ਮਾਂ!
SikhNet (Spanish)Por una buena fortuna, encontré al Guru, de acuerdo a mi Destino,
ਅਨਦਿਨੁ ਸਚੀ ਭਗਤਿ ਕਰਿ; ਸਚਾ ਲਏ ਮਿਲਾਇ ॥੩॥
anadin sachee bhagat kar; sachaa le milaae |3| Ang 994
Sant Singh KhalsaNight and day, I practice true devotional worship; I am united with the True Lord. ||3||
Manmohan SinghBy rendering true service, Night and day the True Lord unites the mortal with Himself.
Manmohan Singh (Punjabi)ਰਾਤ ਦਿਨ ਸੱਚੀ ਸੇਵਾ ਕਮਾਉਣ ਦੁਆਰਾ, ਸੱਚਾ ਪ੍ਰਭੂ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸੋ ਰਾਤ ਦਿਨ ਸਚੀ ਭਗਤੀ ਕਰਤੇ ਹੈਂ ਔਰ ਤਿਨ ਕਾ ਇਹੁ ਨਿਸਚਾ ਹੈ ਕਿ ਭਗਤੀ ਕਰ ਕੇ ਸਚਾ ਅਪਨੇਂ ਮੇਂ ਮਿਲਾਇ ਲੇਤਾ ਹੈ॥੩॥
Prof. Sahib Singhਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੩॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਕਰਿ = ਕਰ ਕੇ, ਦੇ ਕਾਰਨ। ਸਚਾ = ਸਦਾ-ਥਿਰ ਪ੍ਰਭੂ ॥੩॥
SikhNet (Spanish)oh madre mía, y noche y día, con toda Devoción, realizo mi Alabanza, uniéndome así con el Señor Verdadero. (3)
ਆਪੇ ਸ੍ਰਿਸਟਿ ਸਭ ਸਾਜੀਅਨੁ; ਆਪੇ ਨਦਰਿ ਕਰੇਇ ॥
aape srisatt sabh saajeean; aape nadar karee | Ang 994
Sant Singh KhalsaHe Himself fashioned the entire universe; He Himself bestows His Glance of Grace.
Manmohan SinghOf Himself, the Lord has created the entire world and of Himself, casts He His Merciful glance.
Manmohan Singh (Punjabi)ਸਾਈਂ ਨੇ ਸਾਰਾ ਸੰਸਾਰ ਖ਼ੁਦ ਰਚਿਆ ਹੈ ਅਤੇ ਖ਼ੁਦ ਹੀ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
Fareedkot Teekaਜਿਸ ਨੇ ਆਪ ਹੀ ਸ੍ਰਿਸਟੀ ਸਭ ਸਾਜੀ ਹੈ, ਵਹੁ ਆਪ ਹੀ ਇਨ ਜੀਵੋਂ ਪਰ ਕ੍ਰਿਪਾ ਦ੍ਰਿਸਟੀ (ਕਰੇਇ) ਕਰਤਾ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ।ਪਦ ਅਰਥ ਆਪੇ = ਆਪ ਹੀ। ਸਾਜੀਅਨੁ = ਸਾਜੀ ਹੈ ਉਸ ਨੇ। ਨਦਰਿ = ਨਿਗਾਹ।
SikhNet (Spanish)Dios Mismo creó el Universo, Él Mismo confiere su Mirada de Gracia.
ਨਾਨਕ. ਨਾਮਿ ਵਡਿਆਈਆ; ਜੈ ਭਾਵੈ ਤੈ ਦੇਇ ॥੪॥੨॥
naanak. naam vaddiaaeea; jai bhaavai tai dee |4|2| Ang 994
Sant Singh KhalsaO Nanak, the Naam, the Name of the Lord, is glorious and great; as He pleases, He bestows His Blessings. ||4||2||
Manmohan SinghNanak, all the glories are in the Lord's Name, Him alone he blesses with it, whom He wills.
Manmohan Singh (Punjabi)ਨਾਨਕ ਸਾਰੀਆਂ ਬਜ਼ੁਰਗੀਆਂ ਸੁਆਮੀ ਦੇ ਨਾਮ ਵਿੱਚ ਹਨ। ਕੇਵਲ ਉਸ ਨੂੰ ਹੀ ਉਹ ਇਹ ਬਖ਼ਸ਼ਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਾਗਵਤ ਨਾਮ ਕਰ ਕੇ ਵਡਿਆਈਆਂ ਪ੍ਰਾਪਤ ਹੋਤੀਆਂ ਹੈਂ। ਜਿਸ ਕੋ ਚਾਹੁਤਾ ਹੈ ਤਿਸ ਕੋ ਨਾਮੁ ਦੇਤਾ ਹੈ॥੪॥੨॥
Prof. Sahib Singhਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ ॥੪॥੨॥ਪਦ ਅਰਥ ਨਾਮਿ = ਨਾਮ ਵਿਚ (ਜੋੜ ਕੇ)। ਜੈ = ਜੋ ਉਸ ਨੂੰ। ਭਾਵੈ = ਚੰਗਾ ਲੱਗਦਾ ਹੈ। ਤੈ = ਤਿਹ, ਤਿਸੁ, ਉਸ ਨੂੰ। ਦੇਇ = ਦੇਂਦਾ ਹੈ ॥੪॥੨॥
SikhNet (Spanish)Oh dice Nanak, el Naam, el Nombre del Señor, es Glorioso y Grande, y así como a Él le place, así otorga sus Bendiciones.(4-2)