ੴ

ਸਿੱਖਬਾਣੀ · SikhBani

ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥

sach rate se ttol lahu se virale sansaar
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 994 · 11 lines
Translations

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਸਚਿ ਰਤੇ ਸੇ ਟੋਲਿ ਲਹੁ; ਸੇ ਵਿਰਲੇ ਸੰਸਾਰਿ ॥

sach rate se ttol lahu; se virale sansaar |

Sant Singh KhalsaSeek and find those who are imbued with Truth; they are so rare in this world.
Manmohan SinghSearch and find out those who are imbued with Truth. Rare are they in this world.
Manmohan Singh (Punjabi)ਤੂੰ ਉਨ੍ਹਾਂ ਨੂੰ ਖੋਜ ਭਾਲ ਕਰ ਕੇ ਲੱਭ ਲੈ, ਜੋ ਸੱਚ ਨਾਲ ਰੰਗੀਜੇ ਹੋਏ ਹਨ। ਬਹੁਤ ਹੀ ਥੋੜੇ ਹਨ, ਉਹ ਇਸ ਜਹਾਨ ਦੇਅੰਦਰ।
Fareedkot Teekaਜੋ ਸਚ ਮੇਂ ਰੰਗੇ ਹੈਂ ਤਿਨ ਕੋ ਖੋਜ ਲੈ, ਪਰੰਤੂ (ਸੇ) ਓਹ ਸੰਸਾਰ ਮੇਂ ਵਿਰਲੇ ਹੀ ਹੈਂ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪਰਮਾਤਮਾ (ਦੇ ਨਾਮ) ਵਿਚ (ਸਦਾ) ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ (ਉਂਞ) ਉਹ ਜਗਤ ਵਿਚ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ।

ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਰਤੇ = ਰੱਤੇ, ਰੰਗੇ ਹੋਏ। ਸੇ = ਉਹ {ਬਹੁ-ਵਚਨ}। ਸੰਸਾਰਿ = ਸੰਸਾਰ ਵਿਚ।

SikhNet (Spanish)Busca a aquéllos que están imbuidos en la Verdad de Dios, aunque sean muy raros de encontrar.

ਤਿਨ ਮਿਲਿਆ ਮੁਖੁ ਉਜਲਾ; ਜਪਿ ਨਾਮੁ ਮੁਰਾਰਿ ॥੧॥

tin miliaa mukh ujalaa; jap naam muraar |1|

Sant Singh KhalsaMeeting with them, one's face becomes radiant and bright, chanting the Name of the Lord. ||1||
Manmohan SinghMeeting with them, man's countenance becomes bright and he utters the Name of God, the Enemy of ego.
Manmohan Singh (Punjabi)ਉਨ੍ਹਾਂ ਨਾਲ ਮਿਲ ਕੇ, ਬੰਦੇ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਹੰਕਾਰ ਦੇ ਵੈਰੀ, ਹਰੀ, ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਤਿਨ ਕੇ ਮਿਲਨੇ ਕਰ ਪੁਨਾ ਮੁਰਾਰੀ ਕਾ ਨਾਮੁ ਜਪਨੇ ਤੇ ਮੁਖ ਉਜਲਾ ਹੋਤਾ ਹੈ॥੧॥
Prof. Sahib Singhਉਹਨਾਂ ਨੂੰ ਮਿਲਿਆਂ ਪਰਮਾਤਮਾ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਈਦਾ ਹੈ (ਇੱਜ਼ਤ ਮਿਲਦੀ ਹੈ) ॥੧॥

ਪਦ ਅਰਥ ਜਪਿ = ਜਪ ਕੇ। ਨਾਮੁ ਮੁਰਾਰਿ = ਪਰਮਾਤਮਾ ਦਾ ਨਾਮ ॥੧॥

SikhNet (Spanish)Sí, encontrándolos, tu semblante brillará, pues meditarás en el Nombre del Señor.(1)

ਬਾਬਾ; ਸਾਚਾ ਸਾਹਿਬੁ. ਰਿਦੈ ਸਮਾਲਿ ॥

baabaa; saachaa saahib. ridai samaal |

Sant Singh KhalsaO Baba, contemplate and cherish the True Lord and Master within your heart.
Manmohan SinghO man, contemplate thou the Name of thy True Lord within the mind.
Manmohan Singh (Punjabi)ਹੇ ਬੰਦੇ! ਤੂੰ ਆਪਣੇ ਹਿਰਦੇ ਅੰਦਰ ਆਪਣੇ ਸੱਚੇ ਸੁਆਮੀ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਭਾਈ! ਸਚਾ ਜੋ ਸਾਹਿਬ ਹੈ ਤਿਸ ਕੋ ਰਿਦੇ ਮੇਂ (ਸਮਾਲਿ) ਯਾਦ ਕਰ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ) ਹਿਰਦੇ ਵਿਚ (ਸਦਾ) ਯਾਦ ਕਰਦਾ ਰਹੁ।

ਪਦ ਅਰਥ ਬਾਬਾ = ਹੇ ਭਾਈ! ਸਾਚਾ = ਸਦਾ-ਥਿਰ। ਸਾਹਿਬੁ = ਮਾਲਕ। ਰਿਦੈ = ਹਿਰਦੈ ਵਿਚ। ਸਮਾਲਿ = ਯਾਦ ਕਰ।

SikhNet (Spanish)Oh amigo, eleva a tu Maestro Verdadero en tu corazón,

ਸਤਿਗੁਰੁ ਅਪਨਾ ਪੁਛਿ ਦੇਖੁ; ਲੇਹੁ ਵਖਰੁ ਭਾਲਿ ॥੧॥ ਰਹਾਉ ॥

satigur apanaa puchh dekh; lehu vakhar bhaal |1| rahaau |

Sant Singh KhalsaSeek out and see, and ask your True Guru, and obtain the true commodity. ||1||Pause||
Manmohan SinghSee and consult thy True Guru and searching out, obtain thou the commodity of Name. Pause.
Manmohan Singh (Punjabi)ਤੂੰ ਆਪਣੇ ਸੱਚੇ ਗੁਰਦੇਵ ਜੀ ਕੋਲੋਂ ਪਤਾ ਕਰ ਕੇ ਵੇਖ ਲੈ ਅਤੇ ਤੂੰ ਨਾਮ ਦੀ ਪੂੰਜੀ ਨੂੰ ਲੱਭ ਕੇ ਹਾਸਲ ਕਰ। ਠਹਿਰਾਉ।
Fareedkot Teekaਅਪਨਾ ਸਤਿਗੁਰੂ ਭੀ ਪੁਛ ਕੇ ਦੇਖ ਲੈ ਓਹ ਭੀ ਇਹੀ ਉਪਦੇਸ ਕਰੇਗਾ, ਤਾਂ ਤੇ ਨਾਮ ਵਖਰ ਕੋ ਖੋਜ ਲੈ॥੧॥ ਰਹਾਉ ॥
Prof. Sahib Singh(ਇਹੀ ਹੈ ਜੀਵਨ ਦਾ ਅਸਲ ਮਨੋਰਥ; ਬੇਸ਼ੱਕ) ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ। ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ ॥੧॥ ਰਹਾਉ ॥

ਪਦ ਅਰਥ ਪੁਛਿ = ਪੁੱਛ ਕੇ। ਵਖਰੁ = ਵੱਖਰੁ, ਨਾਮ ਦਾ ਸੌਦਾ ॥੧॥ ਰਹਾਉ ॥

SikhNet (Spanish)y guiado por el Guru Verdadero, busca el objeto de tu vida en tu interior.(1-Pausa)

ਇਕੁ ਸਚਾ ਸਭ ਸੇਵਦੀ; ਧੁਰਿ ਭਾਗਿ ਮਿਲਾਵਾ ਹੋਇ ॥

eik sachaa sabh sevadee; dhur bhaag milaavaa hoe |

Sant Singh KhalsaAll serve the One True Lord; through pre-ordained destiny, they meet Him.
Manmohan SinghEveryone serves the one True Lord. It is through the primal good destiny, that one meets with him.
Manmohan Singh (Punjabi)ਹਰ ਕੋਈ ਇਕ ਸੱਚੇ ਸਾਈਂ ਦੀ ਸੇਵਾ ਕਮਾਉਂਦਾ ਹੈ। ਪੂਰਬਲੀ ਚੰਗੀ ਪ੍ਰਾਲਬਧ ਰਾਹੀਂ ਹੀ ਬੰਦਾ ਉਸ ਨਾਲ ਮਿਲਦਾ ਹੈ।
Fareedkot Teekaਇਕ ਸਚੇ ਕੋ ਹੀ ਸਭ ਸ੍ਰਿਸ੍ਟੀ ਸੇਵਤੀ ਹੈ, ਪਰੰਤੂ ਆਦੋਂ ਜੋ ਬਡੇ ਭਾਗ ਹੋਇਂ ਤਾਂ ਤਿਸ ਕਾ ਮਿਲਾਪ ਹੋਤਾ ਹੈ, ਭਾਵ ਸਾਖ੍ਯਾਤਕਾਰ ਭਾਗੋਂ ਸੇ ਹੀ ਹੋਤਾ ਹੈ॥
Prof. Sahib Singhਸਿਰਫ਼ ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਲੋਕਾਈ ਉਸ ਦੀ ਹੀ ਸੇਵਾ-ਭਗਤੀ ਕਰਦੀ ਹੈ, ਧੁਰੋਂ ਲਿਖੀ ਕਿਸਮਤ ਨਾਲ ਹੀ (ਉਸ ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ।

ਪਦ ਅਰਥ ਸਭ = ਸਾਰੀ ਲੋਕਾਈ। ਸੇਵਦੀ = ਭਗਤੀ ਕਰਦੀ। ਧੁਰਿ = ਧੁਰ ਤੋਂ। ਧੁਰਿ ਭਾਗਿ = ਧੁਰੋਂ ਲਿਖੇ ਭਾਗ ਅਨੁਸਾਰ।

SikhNet (Spanish)Hay un sólo Dios Verdadero, todos los demás Lo sirven a Él, al Señor, y si tal es el Escrito del Señor, uno se une a Él.

ਗੁਰਮੁਖਿ ਮਿਲੇ. ਸੇ, ਨ ਵਿਛੁੜਹਿ; ਪਾਵਹਿ ਸਚੁ ਸੋਇ ॥੨॥

guramukh mile. se, na vichhurreh; paaveh sach soe |2|

Sant Singh KhalsaThe Gurmukhs merge with Him, and will not be separated from Him again; they attain the True Lord. ||2||
Manmohan SinghAttaining the True Lord, the Guru-wards blend with Him. From Him they separate not again.
Manmohan Singh (Punjabi)ਉਸ ਸੱਚੇ ਸਾਹਿਬ ਨੂੰ ਪ੍ਰਾਪਤ ਹੋ, ਗੁਰੂ ਅਨੁਸਾਰੀ ਉਸ ਨਾਲ ਅਭੇਦ ਹੋ ਜਾਂਦੇ ਹਨ। ਉਸ ਨਾਲੋਂ ਉਹ ਮੁੜ ਵਖਰੇ ਨਹੀਂ ਹੁੰਦੇ।
Fareedkot Teekaਜੋ ਗੁਰੋਂ ਦੁਆਰੇ ਮਿਲੇ ਹੈਂ, ਸੋ ਵਿਛੜਤੇ ਨਹੀਂ, ਸੋ ਪੁਰਸ ਸੁਖ ਕੋ ਪਾਵਤੇ ਹੈਂ॥੨॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਉਸ ਦੇ ਚਰਨਾਂ ਵਿਚ) ਜੁੜਦੇ ਹਨ, ਉਹ (ਮੁੜ) ਨਹੀਂ ਵਿੱਛੁੜਦੇ, ਉਹ ਉਸ ਸਦਾ-ਥਿਰ ਪ੍ਰਭੂ (ਦਾ ਮਿਲਾਪ) ਪ੍ਰਾਪਤ ਕਰ ਲੈਂਦੇ ਹਨ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵਹਿ = ਲੱਭ ਲੈਂਦੇ ਹਨ {ਬਹੁ-ਵਚਨ} ॥੨॥

SikhNet (Spanish)Sí, aquellos que están unidos por el Guru, nunca se separan; sí, ellos están en verdad unidos al Uno Verdadero.(2)

ਇਕਿ ਭਗਤੀ ਸਾਰ. ਨ ਜਾਣਨੀ; ਮਨਮੁਖ ਭਰਮਿ ਭੁਲਾਇ ॥

eik bhagatee saar. na jaananee; manamukh bharam bhulaae |

Sant Singh KhalsaSome do not appreciate the value of devotional worship; the self-willed manmukhs are deluded by doubt.
Manmohan SinghSome realise not the worth of the Lord's devotion, Those egocentrics, stray in doubt.
Manmohan Singh (Punjabi)ਕਈ ਪ੍ਰਭੂ ਦੇ ਪ੍ਰੇਮ ਦੀ ਕਦਰ ਨੂੰ ਅਨੁਭਵ ਨਹੀਂ ਕਰਦੇ। ਉਹ ਆਪ-ਹੁਦਰੇ ਵਹਿਮ ਅੰਦਰ ਭਟਕਦੇ ਹਨ।
Fareedkot Teekaਇਕ ਮਨਮੁਖ ਭਰਮ ਮੇਂ ਭੂਲੇ ਹੂਏ ਭਗਤੀ ਕੀ ਸਾਰ ਨਹੀਂ ਜਾਨਤੇ ਹੈਂ॥
Prof. Sahib Singhਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਸਾਰ = ਕਦਰ। ਜਾਣਨੀ = ਜਾਣਨਿ, ਜਾਣਦੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਭਰਮਿ = ਭਟਕਣਾ ਵਿਚ, ਭਟਕਣਾ ਦੇ ਕਾਰਨ। ਭੁਲਾਇ = ਕੁਰਾਹੇ ਪੈ ਕੇ।

SikhNet (Spanish)Algunos hay, los arrogantes Manmukjs, que no conocen la Esencia de la Devoción, están perdidos en la duda.

ਓਨਾ ਵਿਚਿ ਆਪਿ ਵਰਤਦਾ; ਕਰਣਾ ਕਿਛੂ. ਨ ਜਾਇ ॥੩॥

onaa vich aap varatadaa; karanaa kichhoo. na jaae |3|

Sant Singh KhalsaThey are fillled with self-conceit; they cannot accomplish anything. ||3||
Manmohan SinghIn them abides self-conceit, so they cannot do any good thing.
Manmohan Singh (Punjabi)ਉਨ੍ਹਾਂ ਅੰਦਰ ਸਵੈ-ਹੰਗਤਾ ਵਸਦੀ ਹੈ, ਇਸ ਲਈ ਉਹ ਕੋਈ ਭੀ ਚੰਗਾ ਕੰਮ ਨਹੀਂ ਕਰ ਸਕਦੇ।
Fareedkot Teekaਓਨਾ ਮਨਮੁਖਾਂ ਵਿਚ (ਆਪਿ) ਹੰਕਾਰ ਵਰਤਤਾ ਹੈ, ਇਸੀ ਤੇ ਉਨ ਸੇ ਕੋਈ ਸੁਭ ਕਰਮ ਕੁਛ ਕੀਆ ਨਹੀਂ ਜਾਤਾ॥੩॥
Prof. Sahib Singh(ਪਰ, ਹੇ ਭਾਈ!) ਉਹਨਾਂ (ਮਨਮੁਖਾਂ) ਦੇ ਅੰਦਰ (ਭੀ) ਪਰਮਾਤਮਾ ਆਪ ਹੀ ਵੱਸਦਾ ਹੈ (ਤੇ ਉਹਨਾਂ ਨੂੰ ਕੁਰਾਹੇ ਪਾਈ ਰੱਖਦਾ ਹੈ, ਸੋ ਉਸ ਦੇ ਉਲਟ) ਕੁਝ ਭੀ ਕੀਤਾ ਨਹੀਂ ਜਾ ਸਕਦਾ ॥੩॥

ਪਦ ਅਰਥ ਵਰਤਦਾ = ਮੌਜੂਦ ਹੈ। ਕਰਣਾ ਨ ਜਾਇ = ਕੀਤਾ ਨਹੀਂ ਜਾ ਸਕਦਾ ॥੩॥

SikhNet (Spanish)Sin embargo, a ellos, el Mismo Señor los desvía del Sendero, y entonces, ¿qué más tiene el hombre que decir o hacer?(3)

ਜਿਸੁ ਨਾਲਿ ਜੋਰੁ. ਨ ਚਲਈ; ਖਲੇ ਕੀਚੈ ਅਰਦਾਸਿ ॥

jis naal jor. na chalee; khale keechai aradaas |

Sant Singh KhalsaStand and offer your prayer, to the One who cannot be moved by force.
Manmohan SinghHe, with whom power avails not; before Him ever stand thou in prayer.
Manmohan Singh (Punjabi)ਜਿਸ ਦੇ ਨਾਲ ਤਾਕਤ ਕਾਰਗਰ ਨਹੀਂ ਹੁੰਦੀ; ਉਸ ਮੂਹਰੇ ਤੂੰ ਸਦਾ ਹੀ ਖੜਾ ਹੋ ਕੇ ਬੇਨਤੀ ਕਰ।
Fareedkot Teekaਜਿਸ ਪਰਮੇਸ੍ਵਰ ਕੇ ਸਾਥ (ਜੋਰੁ) ਪੇਸ਼ ਨ ਜਾਇ, ਉਨ ਕੇ ਆਗੇ ਤੌ ਖਲੇ ਹੋਇਕੈ ਬੇਨਤੀ ਹੀ ਕਰਨੀ ਬਨਤੀ ਹੈ॥
Prof. Sahib Singh(ਤਾਂ ਫਿਰ ਉਹਨਾਂ ਮਨਮੁਖਾਂ ਵਾਸਤੇ ਕੀਹ ਕੀਤਾ ਜਾਏ? ਇਹੀ ਕਿ) ਜਿਸ ਪਰਮਾਤਮਾ ਦੇ ਅੱਗੇ (ਜੀਵ ਦੀ ਕੋਈ) ਪੇਸ਼ ਨਹੀਂ ਜਾ ਸਕਦੀ, ਉਸ ਦੇ ਦਰ ਤੇ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਨ ਚਲਈ = ਨ ਚੱਲੈ, ਨਹੀਂ ਚੱਲ ਸਕਦਾ। ਖਲੇ = (ਉਸ ਦੇ ਦਰ ਤੇ) ਖੜੇ ਹੋ ਕੇ, ਅਦਬ ਨਾਲ। ਕੀਚੈ = ਕਰਨੀ ਚਾਹੀਦੀ ਹੈ।

SikhNet (Spanish)Uno debería postrarse en oración ante Quien tiene la Voluntad que nadie puede retar, y enaltecer Su Nombre en su mente.

ਨਾਨਕ. ਗੁਰਮੁਖਿ ਨਾਮੁ ਮਨਿ ਵਸੈ; ਤਾ ਸੁਣਿ ਕਰੇ ਸਾਬਾਸਿ ॥੪॥੪॥

naanak. guramukh naam man vasai; taa sun kare saabaas |4|4|

Sant Singh KhalsaO Nanak, the Naam, the Name of the Lord, abides within the mind of the Gurmukh; hearing his prayer, the Lord applauds him. ||4||4||
Manmohan SinghNanak, the Name is enshrined within the mind of the pious person,. Then, hearing prayer, the Lord applauds him.
Manmohan Singh (Punjabi)ਨਾਨਕ, ਪਵਿੱਤਰ ਪੁਰਸ਼ ਦੇ ਹਿਰਦੇ ਅੰਦਰ ਨਾਮ ਵਸਦਾ ਹੈ। ਤਦ ਉਸ ਦੇ ਪ੍ਰਾਰਥਨਾ ਨੂੰ ਸ੍ਰਵਣ ਕਰਕੇ ਸੁਆਮੀ ਉਸ ਨੂੰ ਸ਼ਾਬਾਸ਼ੇ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇ ਗੁਰੋਂ ਦੁਆਰੇ ਨਾਮ ਮਨ ਮੇਂ ਵਸ ਜਾਇ। ਇਸ ਬਾਤ ਕੋ ਸੁਣਕੈ ਤਾਂ ਸਭ ਕੋਈ ਸਾਬਾਸ ਹੀ ਕਰਨਗੇ ਵਾ ਪਰਮੇਸਰ ਭੀ ਸਾਬਾਸ ਕਰਤਾ ਹੈ॥੪॥੪॥☬ਹਰੀ ਕਾ ਧਿਆਵਣਾ ਕੈਸਾ ਹੈ?
Prof. Sahib Singhਹੇ ਨਾਨਕ! ਜਦੋਂ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਨ ਵਿਚ ਵੱਸਦਾ ਹੈ ਤਦੋਂ ਉਹ ਪ੍ਰਭੂ (ਅਰਜ਼ੋਈ) ਸੁਣ ਕੇ ਆਦਰ ਦੇਂਦਾ ਹੈ ॥੪॥੪॥

ਪਦ ਅਰਥ ਮਨਿ = ਮਨ ਵਿਚ। ਤਾ = ਤਦੋਂ। ਸੁਣਿ = ਸੁਣ ਕੇ ॥੪॥੪॥

SikhNet (Spanish)Mira, escuchando esa oración, el Señor nos bendice. (4-4)
Answers quote the Granth verbatim with Ang citations. AI commentary is not Gurbani and not a religious ruling.