ੴ

ਸਿੱਖਬਾਣੀ · SikhBani

Ang 994

Sri Guru Granth Sahib · Raag Maaroo · 4 shabads, 39 lines
Translations
Shabad Guru Amardas Ji Raag Maaroo continued from Ang 993

ਏ ਮਨ. ਹਰਿ ਜੀਉ ਚੇਤਿ ਤੂ; ਮਨਹੁ ਤਜਿ ਵਿਕਾਰ ॥

e man. har jeeo chet too; manahu taj vikaar |

Sant Singh KhalsaO my mind, remember the Dear Lord, and abandon the corruption of your mind.
Manmohan SinghRenouncing thy mind's evil O my soul, remember thou thy Venerable God.
Manmohan Singh (Punjabi)ਆਪਣੇ ਮਨ ਦੀ ਬੰਦੀ ਨੂੰ ਤਿਆਗ ਕੇ, ਹੇ ਮੇਰੀ ਜਿੰਦੇ! ਤੂੰ ਆਪਣੇ ਪੂਜਯ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਹੇ ਜੀਵ! ਤੂੰ ਹਰਿ ਜੀ ਕੋ (ਚੇਤਿ) ਯਾਦ ਕਰਿ ਔ ਮਨ ਸੇ ਵਿਕਾਰ ਤਿਆਗੁ॥
Prof. Sahib Singhਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ। ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ।

ਪਦ ਅਰਥ ਚੇਤਿ = ਚੇਤੇ ਕਰਦਾ ਰਹੁ, ਸਿਮਰ। ਮਨਹੁ = ਮਨ ਤੋਂ। ਤਜਿ = ਛੱਡ ਦੇਹ।

SikhNet (Spanish)Oh mente mía, recuerda al Bienamado Señor y abandona la corrupción,

ਗੁਰ ਕੈ ਸਬਦਿ ਧਿਆਇ ਤੂ; ਸਚਿ ਲਗੀ ਪਿਆਰੁ ॥੧॥ ਰਹਾਉ ॥

gur kai sabad dhiaae too; sach lagee piaar |1| rahaau |

Sant Singh KhalsaMeditate on the Word of the Guru's Shabad; focus lovingly on the Truth. ||1||Pause||
Manmohan SinghBy Guru's instruction, contemplate thou God's Name, and thou shall be attuned to truth. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਤੇਰੀ ਸੱਚ ਨਾਲ ਪਿਰਹੜੀ ਪੈ ਜਾਵੇਗੀ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ ਦੁਆਰਾ ਤੂੰ ਪ੍ਰਮੇਸਰ ਕਾ ਧਿਆਨ ਕਰਿ, ਇਸੀ ਤੇ ਤੇਰਾ ਸਚ ਮੇਂ ਪਿਆਰ (ਲਗੀ) ਲਾਗੇਗਾ॥੧॥ ਰਹਾਉ ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ। (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ ॥੧॥ ਰਹਾਉ ॥

ਪਦ ਅਰਥ ਸਬਦਿ = ਸ਼ਬਦ ਵਿਚ (ਜੁੜ ਕੇ)। ਸਚਿ = ਸਦਾ-ਥਿਰ ਪ੍ਰਭੂ ਵਿਚ। ਲਗੀ = ਬਣ ਜਾਇਗਾ ॥੧॥ ਰਹਾਉ ॥

SikhNet (Spanish)medita en la Palabra del Shabd del Guru y enfoca tu mente amorosamente en la Verdad. (1-Pausa)

ਐਥੈ ਨਾਵਹੁ ਭੁਲਿਆ; ਫਿਰਿ ਹਥੁ ਕਿਥਾਊ. ਨ ਪਾਇ ॥

aithai naavahu bhuliaa; fir hath kithaaoo. na paae |

Sant Singh KhalsaOne who forgets the Name in this world, shall not find any place of rest anywhere else.
Manmohan SinghForgetting the Name over here, one finds not refuge anywhere again.
Manmohan Singh (Punjabi)ਏਥੇ ਨਾਮ ਨੂੰ ਭੁਲਾ ਕੇ, ਬੰਦੇ ਨੂੰ ਮੁੜ ਕਿਧਰੇ ਭੀ ਪਨਾਹ ਨਹੀਂ ਮਿਲਦੀ।
Fareedkot Teekaਇਸ ਲੋਕ ਮੇਂ ਵਾ ਮਨੁਖਾ ਜਨਮ ਮੇਂ ਜੋ ਨਾਮ ਤੋਂ ਭੂਲੇ ਹੈਂ ਫੇਰ ਹਥ ਕਿਤੇ ਨਹੀਂ ਪੈਂਦਾ, ਭਾਵ ਹੋਰ ਜੂਨੀਓਂ ਮੇਂ ਮੁਕਤੀ ਕਾ ਉਪਾਉ ਨਹੀਂ ਹੋ ਸਕਤਾ ਹੈ॥
Prof. Sahib Singhਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ।

ਪਦ ਅਰਥ ਐਥੇ = ਇਸ ਲੋਕ ਵਿਚ, ਇਸ ਜਨਮ ਵਿਚ। ਨਾਵਹੁ = ਨਾਮ ਤੋਂ। ਕਿਥਾਊ = ਕਿਤੇ ਭੀ।

SikhNet (Spanish)Quien se olvida del Nombre en este mundo, no encontrará lugar de descanso en ningún otro lado,

ਜੋਨੀ ਸਭਿ ਭਵਾਈਅਨਿ; ਬਿਸਟਾ ਮਾਹਿ ਸਮਾਇ ॥੨॥

jonee sabh bhavaaeean; bisattaa maeh samaae |2|

Sant Singh KhalsaHe shall wander in all sorts of reincarnations, and rot away in manure. ||2||
Manmohan SinghHe is made to wander in all the existences and putrefies he in ordure.
Manmohan Singh (Punjabi)ਉਸ ਨੂੰ ਸਾਰੀਆਂ ਜੂਨੀਆਂ ਅੰਦਰ ਭੁਆਇਆਂ ਜਾਂਦਾ ਹੈ ਅਤੇ ਉ ਗੰਦਗੀ ਅੰਦਰ ਹੀ ਗਲਸੜ ਜਾਂਦਾ ਹੈ।
Fareedkot Teekaਚੌਰਾਸੀ ਲਾਖ ਜੂਨੀਓਂ ਮੇਂ ਭਵਾਈਤੇ ਹੈਂ ਔ (ਬਿਸਟਾ) ਨਰਕੋਂ ਮੇਂ ਹੀ (ਸਮਾਇ) ਪਾਈਤੇ ਹੈਂ॥੨॥
Prof. Sahib Singh(ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ ॥੨॥

ਪਦ ਅਰਥ ਜੋਨੀ ਸਭਿ = ਸਾਰੀਆਂ ਜੂਨਾਂ। ਭਵਾਈਅਨਿ = ਭਵਾਈਆਂ ਜਾਂਦੀਆਂ ਹਨ। ਬਿਸਟਾ = ਵਿਕਾਰਾਂ ਦਾ ਗੰਦ ॥੨॥

SikhNet (Spanish)empezará a vagar de nacimiento en nacimiento y se pudrirá en el estiércol. (2)

ਵਡਭਾਗੀ ਗੁਰੁ ਪਾਇਆ; ਪੂਰਬਿ ਲਿਖਿਆ ਮਾਇ ॥

vaddabhaagee gur paaeaa; poorab likhiaa maae |

Sant Singh KhalsaBy great good fortune, I have found the Guru, according to my pre-ordained destiny, O my mother.
Manmohan SinghThrough great good fortune and by virtue of the primal writ, I have obtained my Guru, O mother.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਅਤੇ ਪੂਰਬਲੀ ਲਿਖਤਾਕਾਰ ਦੀ ਬਰਕਤ, ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ, ਹੇ ਮਾਤਾ!
Fareedkot Teekaਹੇ ਭਾਈ! ਵਡਭਾਗੀਓਂ ਨੇ ਪੂਰਬ ਲਿਖੇ ਕੇ ਅਨੁਸਾਰ ਗੁਰੂ ਕਾ ਉਪਦੇਸ਼ ਪਾਇਆ ਹੈ॥
Prof. Sahib Singhਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ।

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਮਾਇ = ਹੇ ਮਾਂ!

SikhNet (Spanish)Por una buena fortuna, encontré al Guru, de acuerdo a mi Destino,

ਅਨਦਿਨੁ ਸਚੀ ਭਗਤਿ ਕਰਿ; ਸਚਾ ਲਏ ਮਿਲਾਇ ॥੩॥

anadin sachee bhagat kar; sachaa le milaae |3|

Sant Singh KhalsaNight and day, I practice true devotional worship; I am united with the True Lord. ||3||
Manmohan SinghBy rendering true service, Night and day the True Lord unites the mortal with Himself.
Manmohan Singh (Punjabi)ਰਾਤ ਦਿਨ ਸੱਚੀ ਸੇਵਾ ਕਮਾਉਣ ਦੁਆਰਾ, ਸੱਚਾ ਪ੍ਰਭੂ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸੋ ਰਾਤ ਦਿਨ ਸਚੀ ਭਗਤੀ ਕਰਤੇ ਹੈਂ ਔਰ ਤਿਨ ਕਾ ਇਹੁ ਨਿਸਚਾ ਹੈ ਕਿ ਭਗਤੀ ਕਰ ਕੇ ਸਚਾ ਅਪਨੇਂ ਮੇਂ ਮਿਲਾਇ ਲੇਤਾ ਹੈ॥੩॥
Prof. Sahib Singhਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ॥੩॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਕਰਿ = ਕਰ ਕੇ, ਦੇ ਕਾਰਨ। ਸਚਾ = ਸਦਾ-ਥਿਰ ਪ੍ਰਭੂ ॥੩॥

SikhNet (Spanish)oh madre mía, y noche y día, con toda Devoción, realizo mi Alabanza, uniéndome así con el Señor Verdadero. (3)

ਆਪੇ ਸ੍ਰਿਸਟਿ ਸਭ ਸਾਜੀਅਨੁ; ਆਪੇ ਨਦਰਿ ਕਰੇਇ ॥

aape srisatt sabh saajeean; aape nadar karee |

Sant Singh KhalsaHe Himself fashioned the entire universe; He Himself bestows His Glance of Grace.
Manmohan SinghOf Himself, the Lord has created the entire world and of Himself, casts He His Merciful glance.
Manmohan Singh (Punjabi)ਸਾਈਂ ਨੇ ਸਾਰਾ ਸੰਸਾਰ ਖ਼ੁਦ ਰਚਿਆ ਹੈ ਅਤੇ ਖ਼ੁਦ ਹੀ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
Fareedkot Teekaਜਿਸ ਨੇ ਆਪ ਹੀ ਸ੍ਰਿਸਟੀ ਸਭ ਸਾਜੀ ਹੈ, ਵਹੁ ਆਪ ਹੀ ਇਨ ਜੀਵੋਂ ਪਰ ਕ੍ਰਿਪਾ ਦ੍ਰਿਸਟੀ (ਕਰੇਇ) ਕਰਤਾ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ।

ਪਦ ਅਰਥ ਆਪੇ = ਆਪ ਹੀ। ਸਾਜੀਅਨੁ = ਸਾਜੀ ਹੈ ਉਸ ਨੇ। ਨਦਰਿ = ਨਿਗਾਹ।

SikhNet (Spanish)Dios Mismo creó el Universo, Él Mismo confiere su Mirada de Gracia.

ਨਾਨਕ. ਨਾਮਿ ਵਡਿਆਈਆ; ਜੈ ਭਾਵੈ ਤੈ ਦੇਇ ॥੪॥੨॥

naanak. naam vaddiaaeea; jai bhaavai tai dee |4|2|

Sant Singh KhalsaO Nanak, the Naam, the Name of the Lord, is glorious and great; as He pleases, He bestows His Blessings. ||4||2||
Manmohan SinghNanak, all the glories are in the Lord's Name, Him alone he blesses with it, whom He wills.
Manmohan Singh (Punjabi)ਨਾਨਕ ਸਾਰੀਆਂ ਬਜ਼ੁਰਗੀਆਂ ਸੁਆਮੀ ਦੇ ਨਾਮ ਵਿੱਚ ਹਨ। ਕੇਵਲ ਉਸ ਨੂੰ ਹੀ ਉਹ ਇਹ ਬਖ਼ਸ਼ਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਭਾਗਵਤ ਨਾਮ ਕਰ ਕੇ ਵਡਿਆਈਆਂ ਪ੍ਰਾਪਤ ਹੋਤੀਆਂ ਹੈਂ। ਜਿਸ ਕੋ ਚਾਹੁਤਾ ਹੈ ਤਿਸ ਕੋ ਨਾਮੁ ਦੇਤਾ ਹੈ॥੪॥੨॥
Prof. Sahib Singhਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ ॥੪॥੨॥

ਪਦ ਅਰਥ ਨਾਮਿ = ਨਾਮ ਵਿਚ (ਜੋੜ ਕੇ)। ਜੈ = ਜੋ ਉਸ ਨੂੰ। ਭਾਵੈ = ਚੰਗਾ ਲੱਗਦਾ ਹੈ। ਤੈ = ਤਿਹ, ਤਿਸੁ, ਉਸ ਨੂੰ। ਦੇਇ = ਦੇਂਦਾ ਹੈ ॥੪॥੨॥

SikhNet (Spanish)Oh dice Nanak, el Naam, el Nombre del Señor, es Glorioso y Grande, y así como a Él le place, así otorga sus Bendiciones.(4-2)

Open this shabad (11 lines, Angs 993-994) →

Shabad Guru Amardas Ji Raag Maaroo

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਪਿਛਲੇ ਗੁਨਹ ਬਖਸਾਇ ਜੀਉ; ਅਬ ਤੂ ਮਾਰਗਿ ਪਾਇ ॥

pichhale gunah bakhasaae jeeo; ab too maarag paae |

Sant Singh KhalsaPlease forgive my past mistakes, O my Dear Lord; now, please place me on the Path.
Manmohan SinghO Sire Lord, forgive Thou my past misdeeds and now put me Thou on the right path.
Manmohan Singh (Punjabi)ਹੇ ਮਹਾਰਾਜ ਸੁਆਮੀ! ਤੂੰ ਮੇਰੇ ਪਿਛਲੇ ਕੁਕਰਮ ਮਾਫ਼ ਕਰ ਦੇ ਅਤੇ ਹੁਣ ਤੂੰ ਮੈਨੂੰ ਦਰੁਸਤ ਰਾਹੇ ਪਾ ਦੇ।
Fareedkot Teekaਹੇ ਜੀਉ! ਪਿਛਲੇ ਗੁਨਾਹ ਬਖਸਾਇ ਲੈ, ਪੁਨਾਂ ਅਬ ਤੂੰ ਪਰਮੇਸੁਰ ਕੇ ਮਾਰਗ ਮੇਂ ਅਪਨੇ ਆਪ ਕੋ ਪਾਇ॥
Prof. Sahib Singhਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ;

ਪਦ ਅਰਥ ਗੁਨਹ = ਗੁਨਾਹ, ਪਾਪ। ਬਖਸਾਇ = ਬਖ਼ਸ਼। ਜੀਉ = ਹੇ ਪ੍ਰਭੂ ਜੀ! ਅਬ = ਹੁਣ, ਇਸ ਜਨਮ ਵਿਚ। ਮਾਰਗਿ = (ਠੀਕ) ਰਸਤੇ ਤੇ।

SikhNet (Spanish)Oh Señor, no tomes en cuenta mi pasado y muéstrame ahora el Sendero.

ਹਰਿ ਕੀ ਚਰਣੀ ਲਾਗਿ ਰਹਾ; ਵਿਚਹੁ ਆਪੁ ਗਵਾਇ ॥੧॥

har kee charanee laag rahaa; vichahu aap gavaae |1|

Sant Singh KhalsaI remain attached to the Lord's Feet, and eradicate self-conceit from within. ||1||
Manmohan SinghEffacing my self-conceit from within me, I now remain attached to Thine feet, O God.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਮੇਟ ਕੇ ਮੈਂ ਹੁਣ ਤੇਰਿਆਂ ਚਰਨਾਂ ਨਾਲ ਜੁੜਿਆ ਰਹਿੰਦਾ ਹਾਂ, ਹੇ ਵਾਹਿਗੁਰੂ!
Fareedkot Teekaਹਰੀ ਕੀ ਚਰਨੀ ਲਾਗ ਰਹੋ ਔਰ ਵਿਚੋਂ ਆਪਾ ਭਾਵ ਕੋ ਗਵਾਇ ਦੇਹੁ॥੧॥
Prof. Sahib Singhਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ ॥੧॥

ਪਦ ਅਰਥ ਲਾਗਿ ਰਹਾ = (ਤਾ ਕਿ) ਮੈਂ ਲੱਗਾ ਰਹਾਂ। ਆਪੁ = ਆਪਾ-ਭਾਵ, ਅਹੰਕਾਰ। ਗਵਾਇ = ਦੂਰ ਕਰ ਕੇ ॥੧॥

SikhNet (Spanish)Así podré dedicar mi ser a Tus Pies, erradicando el ego negativo de mi interior. (1)

ਮੇਰੇ ਮਨ; ਗੁਰਮੁਖਿ ਨਾਮੁ ਹਰਿ ਧਿਆਇ ॥

mere man; guramukh naam har dhiaae |

Sant Singh KhalsaO my mind, as Gurmukh, meditate on the Name of the Lord.
Manmohan SinghO my soul, l m by Guru's grace, contemplate thou thy Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਗੁਰਾਂ ਦੀ ਰਹਿਮਤ ਸਦਕਾ, ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ ਪ੍ਯਾਰੇ! ਗੁਰੋਂ ਦੁਆਰਾ ਹਰੀ ਕਾ ਨਾਮ ਧ੍ਯਾਇ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ-ਹੇ ਪ੍ਰਭੂ! ਮਿਹਰ ਕਰ)

ਪਦ ਅਰਥ ਮਨ = ਹੇ ਮਨ! ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।

SikhNet (Spanish)Oh mi mente, contempla el Nombre del Señor, por la Gracia del Guru.

ਸਦਾ ਹਰਿ ਚਰਣੀ ਲਾਗਿ ਰਹਾ; ਇਕ ਮਨਿ ਏਕੈ ਭਾਇ ॥੧॥ ਰਹਾਉ ॥

sadaa har charanee laag rahaa; ik man ekai bhaae |1| rahaau |

Sant Singh KhalsaRemain attached forever to the Lord's Feet, single-mindedly, with love for the One Lord. ||1||Pause||
Manmohan SinghWith single mind and unique affection, ever remain thou attached to the God's Feet. Pause.
Manmohan Singh (Punjabi)ਇਕ ਚਿੱਤ ਅਤੇ ਅਦੁੱਤੀ ਪ੍ਰੇਮ ਨਾਲ ਤੂੰ ਸਦੀਵ ਹੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੀ ਰਹੁ। ਠਹਿਰਾਉ।
Fareedkot Teekaਇਕ ਮਨ ਹੋਇਕੈ (ਏਕੈ ਭਾਇ) ਇਕ ਰਸ, ਭਾਵ ਨਿਰੰਤਰ ਸਦਾ ਹਰਿ ਕੀ ਚਰਨੀ ਲਾਗ (ਰਹਾ) ਇਹ ਨਿਸਚਾ ਕਰ॥੧॥ ਰਹਾਉ ॥
Prof. Sahib Singhਮੈਂ ਸਦਾ, ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥

ਪਦ ਅਰਥ ਇਕ ਮਨਿ = ਇਕਾਗ੍ਰ-ਚਿੱਤ ਹੋ ਕੇ। ਏਕੈ ਭਾਇ = ਇਕ (ਪਰਮਾਤਮਾ) ਦੇ ਹੀ ਪਿਆਰ ਵਿਚ ॥੧॥ ਰਹਾਉ ॥

SikhNet (Spanish)Aférrate a los Pies de Dios con una mente amorosa clara y bien dirigida.(1-Pausa)

ਨਾ ਮੈ ਜਾਤਿ. ਨ ਪਤਿ ਹੈ; ਨਾ ਮੈ ਥੇਹੁ. ਨ ਥਾਉ ॥

naa mai jaat. na pat hai; naa mai thehu. na thaau |

Sant Singh KhalsaI have no social status or honor; I have no place or home.
Manmohan SinghI have no caste, nor any honour and posses I no hamlet, nor anyplace.
Manmohan Singh (Punjabi)ਮੇਰੀ ਨਾਂ ਜਾਤੀ ਹੈ ਨਾਂ ਕੋਈ ਇੱਜ਼ਤ ਆਬਰੂ ਅਤੇ ਨਾਂ ਮੈਡਾਂ ਗਿਰਾਉਂ ਹੈ, ਨਾਂ ਹੀ ਕੋਈ ਟਿਕਾਣਾ।
Fareedkot Teekaਐਸੇ ਕਹੋ: ਨਾ ਮੇਰੀ ਉਤਮ ਜਾਤ ਹੀ ਹੈ ਨਾ ਮੇਰੀ ਸੰਸਾਰ ਮੇਂ ਇਜਤ ਹੀ ਹੈ, ਨਾ ਮੇਰਾ ਤੇਰੇ ਬਿਨਾ (ਥੇਹੁ) ਠਹਿਰਨੇ ਨੂੰ ਕੋਈ ਥਾਉ ਹੀ ਹੈ॥☬ਪ੍ਰਸ਼ਨ: ਐਸੀ ਬਿਰਤੀ ਕਿਸੇ ਕੀ ਹੋਈ ਭੀ ਹੈ?☬ਉਤ੍ਰ:
Prof. Sahib Singhਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ।

ਪਦ ਅਰਥ ਮੈ = ਮੇਰੀ। ਪਤਿ = ਇੱਜ਼ਤ। ਥੇਹੁ = ਭੁਇੰ ਦੀ ਮਾਲਕੀ। ਥਾਉ = ਘਰ-ਘਾਟ।

SikhNet (Spanish)Oh Guru, no soy ni de casta elevada, ni tengo gran honor, no tengo ni un lugar ni un punto de vista,

ਸਬਦਿ ਭੇਦਿ ਭ੍ਰਮੁ ਕਟਿਆ; ਗੁਰਿ. ਨਾਮੁ ਦੀਆ ਸਮਝਾਇ ॥੨॥

sabad bhed bhram kattiaa; gur. naam deea samajhaae |2|

Sant Singh KhalsaPierced through by the Word of the Shabad, my doubts have been cut away. The Guru has inspired me to understand the Naam, the Name of the Lord. ||2||
Manmohan SinghPiercing me with the Divine word the Guru has dispelled my doubt and made me realise the Lord's Name.
Manmohan Singh (Punjabi)ਈਸ਼ਵਰੀ ਗੁਰਬਾਣੀ ਨਾਲ ਮੈਨੂੰ ਵਿਨ੍ਹ ਕੇ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਅਨੁਭਵ ਕਰਾ ਦਿੱਤਾ ਹੈ।
Fareedkot Teekaਜਿਨੋਂ ਨੇ ਗੁਰ ਉਪਦੇਸ ਕੋ ਜਾਨ ਕਰ ਕੇ ਮਨ ਸੇ ਭ੍ਰਮ ਕਟਿਆ ਹੈ ਔ ਗੁਰੋਂ ਨੇ ਨਾਮ ਕਉ ਭਲੀ ਪ੍ਰਕਾਰ ਸਮਝਾਇ ਦੀਆ ਹੈ, ਤਿਨ ਕੀ ਐਸੀ ਬਿਰਤੀ ਹੂਈ ਹੈ॥੨॥☬ਪ੍ਰਸ਼ਨ: ਹਰੇਕ ਕੋ ਸਮਝ ਕਿਉਂ ਨਹੀਂ ਹੋਤੀ?☬ਉਤ੍ਰ:
Prof. Sahib Singh(ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ ॥੨॥

ਪਦ ਅਰਥ ਸਬਦਿ = ਸ਼ਬਦ ਨਾਲ। ਭੇਦਿ = ਵਿੰਨ੍ਹ ਕੇ। ਭ੍ਰਮੁ = ਭਟਕਣਾ। ਗੁਰਿ = ਗੁਰੂ ਨੇ। ਸਮਝਾਇ = ਜੀਵਨ-ਰਾਹ ਦੀ ਸੂਝ ਦੇ ਕੇ ॥੨॥

SikhNet (Spanish)es sólo cuando Tu Palabra atraviesa mi mente, cuando soy liberado de mis dudas y soy instruido en Tu Nombre.(2)

ਇਹੁ ਮਨੁ ਲਾਲਚ ਕਰਦਾ ਫਿਰੈ; ਲਾਲਚਿ ਲਾਗਾ ਜਾਇ ॥

eihu man laalach karadaa firai; laalach laagaa jaae |

Sant Singh KhalsaThis mind wanders around, driven by greed, totally attached to greed.
Manmohan SinghThis mortal wanders about in greed and to greed it is attached.
Manmohan Singh (Punjabi)ਇਹ ਪ੍ਰਾਣੀ ਲੋਭ ਅੰਦਰ ਭਟਕਦਾ ਫਿਰਦਾ ਹੈ ਅਤੇ ਲੋਭ ਨਾਲ ਹੀ ਇਹ ਜੁੜਿਆ ਹੋਇਆ ਹੈ।
Fareedkot Teekaਇਹ ਜੀਉ ਮਨ ਮੇਂ ਲਾਲਚ ਕਰਤਾ ਹੂਆ ਸੰਸਾਰ ਮੇਂ ਫਿਰਤਾ ਹੈ॥☬ਜੇ ਕਹੀ ਸੰਕਲਪ ਪੂਰਾ ਭੀ ਹੋ ਜਾਇ ਤਾਂ ਵੀ ਪ੍ਰਾਣ ਪਰ੍ਯੰਤ ਲਾਲਚ ਮੇਂ ਹੀ ਲਗਾ ਜਾਤਾ ਹੈ?
Prof. Sahib Singh(ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ।

ਪਦ ਅਰਥ ਲਾਲਚ = ਅਨੇਕਾਂ ਲਾਲਚ {ਬਹੁ-ਵਚਨ}। ਲਾਲਚਿ = ਲਾਲਚ ਵਿਚ। ਜਾਇ = ਭਟਕਦਾ ਫਿਰਦਾ ਹੈ।

SikhNet (Spanish)Esta mente está apegada a la avaricia, sí, a la avaricia está atada e involucrada siempre en la falsa contienda.

ਧੰਧੈ ਕੂੜਿ ਵਿਆਪਿਆ; ਜਮ ਪੁਰਿ ਚੋਟਾ ਖਾਇ ॥੩॥

dhandhai koorr viaapiaa; jam pur chottaa khaae |3|

Sant Singh KhalsaHe is engrossed in false pursuits; he shall endure beatings in the City of Death. ||3||
Manmohan SinghIn false pursuits, He is engrossed and suffers strokes in the city of Yama.
Manmohan Singh (Punjabi)ਕੂੜਿਆ ਕੰਮਾਂ ਕਾਜਾਂ ਅੰਦਰ ਉਹ ਖੱਚਤ ਹੋਇਆ ਹੋਇਆ ਹੈ ਅਤੇ ਯਮ ਦੇ ਸ਼ਹਿਰ ਅੰਦਰ ਉਹ ਸੱਟਾਂ ਸਹਾਰਦਾ ਹੈ।
Fareedkot Teekaਪੁਨਾ ਝੂਠਿਆਂ ਧੰਧਿਆਂ ਮੇਂ ਡੂਬਾ ਹੂਆ ਹੈ ਇਸੀ ਤੇ ਸਮਝ ਨਹੀਂ ਹੋਤੀ, ਔ ਬਾਰੰਬਾਰ ਜਮ ਕੇ ਪੁਰ ਮੇਂ ਚੋਟਾਂ ਖਾਤਾ ਹੈ॥੩॥
Prof. Sahib Singh(ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ॥੩॥

ਪਦ ਅਰਥ ਧੰਧੈ = ਧੰਧੇ ਵਿਚ। ਕੂੜਿ = ਕੂੜ ਵਿਚ। ਵਿਆਪਿਆ = ਫਸਿਆ ਹੋਇਆ। ਜਮ ਪੁਰਿ = ਜਮ ਦੇ ਸ਼ਹਿਰ ਵਿਚ, ਆਤਮਕ ਮੌਤ ਦੇ ਵੱਸ ਵਿਚ। ਚੋਟਾ = ਚੋਟਾਂ, (ਚਿੰਤਾ-ਫਿਕਰਾਂ ਦੀਆਂ) ਸੱਟਾਂ ॥੩॥

SikhNet (Spanish)Es así como es castigada en la puerta de Yama.(3)

ਨਾਨਕ. ਸਭੁ ਕਿਛੁ ਆਪੇ ਆਪਿ ਹੈ; ਦੂਜਾ ਨਾਹੀ ਕੋਇ ॥

naanak. sabh kichh aape aap hai; doojaa naahee koe |

Sant Singh KhalsaO Nanak, God Himself Himself is all-in-all. There is no other at all.
Manmohan SinghNanak, the Lord is everything by Himself. There is not any other.
Manmohan Singh (Punjabi)ਨਾਨਕ, ਸੁਆਮੀ ਸਾਰਾ ਕੁੱਛ ਖ਼ੁਦ-ਬ-ਖੁਦ ਹੀ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਭ ਕੁਛ ਕਰਨੇ ਕਰਾਵਨੇ ਵਾਲਾ ਆਪ ਹੀ ਆਪ ਹੈ ਦੂਸਰਾ ਤੌ ਤੀਨ ਕਾਲ ਮੇਂ ਕੋਈ ਨਹੀਂ ਹੈ॥
Prof. Sahib Singh(ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ।

ਪਦ ਅਰਥ ਨਾਨਕ = ਹੇ ਨਾਨਕ! ਆਪੇ = ਆਪ ਹੀ।

SikhNet (Spanish)Dice Nanak: Él, tu Dios, es Todo en todo y no hay nadie más que Él;

ਭਗਤਿ ਖਜਾਨਾ ਬਖਸਿਓਨੁ; ਗੁਰਮੁਖਾ ਸੁਖੁ ਹੋਇ ॥੪॥੩॥

bhagat khajaanaa bakhasion; guramukhaa sukh hoe |4|3|

Sant Singh KhalsaHe bestows the treasure of devotional worship, and the Gurmukhs abide in peace. ||4||3||
Manmohan SinghThe Guru-wards, He blesses with the treasure of His devotional service and thereby they obtain peace.
Manmohan Singh (Punjabi)ਗੁਰੂ-ਅਨੁਸਾਰੀਆਂ ਨੂੰ, ਉਹ ਆਪਣੀ ਪ੍ਰੇਮਮਈ ਸੇਵਾ ਦਾ ਭੰਡਾਰਾ ਬਖ਼ਸ਼ਦਾ ਹੈ ਤੇ ਉਸ ਦੁਆਰਾ ਉਹ ਆਰਾਮ ਪਾਉਂਦੇ ਹਨ।
Fareedkot Teekaਪਰੰਤੂ ਜਿਨ ਗੁਰਮੁਖੋਂ ਕੋ ਭਗਤੀ ਕਾ ਖਜਾਨਾ ਬਖਸਿਆ ਹੈ, ਤਿਨ ਕੋ ਸੁਖ ਸਰੂਪ ਕੀ ਪ੍ਰਾਪਤੀ ਹੂਈ ਹੈ॥੪॥੩॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੩॥

ਪਦ ਅਰਥ ਬਖਸਿਓਨੁ = ਉਸ ਨੇ ਬਖ਼ਸ਼ਿਆ ਹੈ। ਗੁਰਮੁਖਾ = ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ ॥੪॥੩॥

SikhNet (Spanish)a los Devotos los bendice con el Tesoro de la Devoción y tales seres con Conciencia de Dios están siempre en Éxtasis.(4-3)

Open this shabad →

Shabad Guru Amardas Ji Raag Maaroo

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਸਚਿ ਰਤੇ ਸੇ ਟੋਲਿ ਲਹੁ; ਸੇ ਵਿਰਲੇ ਸੰਸਾਰਿ ॥

sach rate se ttol lahu; se virale sansaar |

Sant Singh KhalsaSeek and find those who are imbued with Truth; they are so rare in this world.
Manmohan SinghSearch and find out those who are imbued with Truth. Rare are they in this world.
Manmohan Singh (Punjabi)ਤੂੰ ਉਨ੍ਹਾਂ ਨੂੰ ਖੋਜ ਭਾਲ ਕਰ ਕੇ ਲੱਭ ਲੈ, ਜੋ ਸੱਚ ਨਾਲ ਰੰਗੀਜੇ ਹੋਏ ਹਨ। ਬਹੁਤ ਹੀ ਥੋੜੇ ਹਨ, ਉਹ ਇਸ ਜਹਾਨ ਦੇਅੰਦਰ।
Fareedkot Teekaਜੋ ਸਚ ਮੇਂ ਰੰਗੇ ਹੈਂ ਤਿਨ ਕੋ ਖੋਜ ਲੈ, ਪਰੰਤੂ (ਸੇ) ਓਹ ਸੰਸਾਰ ਮੇਂ ਵਿਰਲੇ ਹੀ ਹੈਂ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪਰਮਾਤਮਾ (ਦੇ ਨਾਮ) ਵਿਚ (ਸਦਾ) ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ (ਉਂਞ) ਉਹ ਜਗਤ ਵਿਚ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ।

ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਰਤੇ = ਰੱਤੇ, ਰੰਗੇ ਹੋਏ। ਸੇ = ਉਹ {ਬਹੁ-ਵਚਨ}। ਸੰਸਾਰਿ = ਸੰਸਾਰ ਵਿਚ।

SikhNet (Spanish)Busca a aquéllos que están imbuidos en la Verdad de Dios, aunque sean muy raros de encontrar.

ਤਿਨ ਮਿਲਿਆ ਮੁਖੁ ਉਜਲਾ; ਜਪਿ ਨਾਮੁ ਮੁਰਾਰਿ ॥੧॥

tin miliaa mukh ujalaa; jap naam muraar |1|

Sant Singh KhalsaMeeting with them, one's face becomes radiant and bright, chanting the Name of the Lord. ||1||
Manmohan SinghMeeting with them, man's countenance becomes bright and he utters the Name of God, the Enemy of ego.
Manmohan Singh (Punjabi)ਉਨ੍ਹਾਂ ਨਾਲ ਮਿਲ ਕੇ, ਬੰਦੇ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਹੰਕਾਰ ਦੇ ਵੈਰੀ, ਹਰੀ, ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਤਿਨ ਕੇ ਮਿਲਨੇ ਕਰ ਪੁਨਾ ਮੁਰਾਰੀ ਕਾ ਨਾਮੁ ਜਪਨੇ ਤੇ ਮੁਖ ਉਜਲਾ ਹੋਤਾ ਹੈ॥੧॥
Prof. Sahib Singhਉਹਨਾਂ ਨੂੰ ਮਿਲਿਆਂ ਪਰਮਾਤਮਾ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਈਦਾ ਹੈ (ਇੱਜ਼ਤ ਮਿਲਦੀ ਹੈ) ॥੧॥

ਪਦ ਅਰਥ ਜਪਿ = ਜਪ ਕੇ। ਨਾਮੁ ਮੁਰਾਰਿ = ਪਰਮਾਤਮਾ ਦਾ ਨਾਮ ॥੧॥

SikhNet (Spanish)Sí, encontrándolos, tu semblante brillará, pues meditarás en el Nombre del Señor.(1)

ਬਾਬਾ; ਸਾਚਾ ਸਾਹਿਬੁ. ਰਿਦੈ ਸਮਾਲਿ ॥

baabaa; saachaa saahib. ridai samaal |

Sant Singh KhalsaO Baba, contemplate and cherish the True Lord and Master within your heart.
Manmohan SinghO man, contemplate thou the Name of thy True Lord within the mind.
Manmohan Singh (Punjabi)ਹੇ ਬੰਦੇ! ਤੂੰ ਆਪਣੇ ਹਿਰਦੇ ਅੰਦਰ ਆਪਣੇ ਸੱਚੇ ਸੁਆਮੀ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਭਾਈ! ਸਚਾ ਜੋ ਸਾਹਿਬ ਹੈ ਤਿਸ ਕੋ ਰਿਦੇ ਮੇਂ (ਸਮਾਲਿ) ਯਾਦ ਕਰ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ) ਹਿਰਦੇ ਵਿਚ (ਸਦਾ) ਯਾਦ ਕਰਦਾ ਰਹੁ।

ਪਦ ਅਰਥ ਬਾਬਾ = ਹੇ ਭਾਈ! ਸਾਚਾ = ਸਦਾ-ਥਿਰ। ਸਾਹਿਬੁ = ਮਾਲਕ। ਰਿਦੈ = ਹਿਰਦੈ ਵਿਚ। ਸਮਾਲਿ = ਯਾਦ ਕਰ।

SikhNet (Spanish)Oh amigo, eleva a tu Maestro Verdadero en tu corazón,

ਸਤਿਗੁਰੁ ਅਪਨਾ ਪੁਛਿ ਦੇਖੁ; ਲੇਹੁ ਵਖਰੁ ਭਾਲਿ ॥੧॥ ਰਹਾਉ ॥

satigur apanaa puchh dekh; lehu vakhar bhaal |1| rahaau |

Sant Singh KhalsaSeek out and see, and ask your True Guru, and obtain the true commodity. ||1||Pause||
Manmohan SinghSee and consult thy True Guru and searching out, obtain thou the commodity of Name. Pause.
Manmohan Singh (Punjabi)ਤੂੰ ਆਪਣੇ ਸੱਚੇ ਗੁਰਦੇਵ ਜੀ ਕੋਲੋਂ ਪਤਾ ਕਰ ਕੇ ਵੇਖ ਲੈ ਅਤੇ ਤੂੰ ਨਾਮ ਦੀ ਪੂੰਜੀ ਨੂੰ ਲੱਭ ਕੇ ਹਾਸਲ ਕਰ। ਠਹਿਰਾਉ।
Fareedkot Teekaਅਪਨਾ ਸਤਿਗੁਰੂ ਭੀ ਪੁਛ ਕੇ ਦੇਖ ਲੈ ਓਹ ਭੀ ਇਹੀ ਉਪਦੇਸ ਕਰੇਗਾ, ਤਾਂ ਤੇ ਨਾਮ ਵਖਰ ਕੋ ਖੋਜ ਲੈ॥੧॥ ਰਹਾਉ ॥
Prof. Sahib Singh(ਇਹੀ ਹੈ ਜੀਵਨ ਦਾ ਅਸਲ ਮਨੋਰਥ; ਬੇਸ਼ੱਕ) ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ। ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ ॥੧॥ ਰਹਾਉ ॥

ਪਦ ਅਰਥ ਪੁਛਿ = ਪੁੱਛ ਕੇ। ਵਖਰੁ = ਵੱਖਰੁ, ਨਾਮ ਦਾ ਸੌਦਾ ॥੧॥ ਰਹਾਉ ॥

SikhNet (Spanish)y guiado por el Guru Verdadero, busca el objeto de tu vida en tu interior.(1-Pausa)

ਇਕੁ ਸਚਾ ਸਭ ਸੇਵਦੀ; ਧੁਰਿ ਭਾਗਿ ਮਿਲਾਵਾ ਹੋਇ ॥

eik sachaa sabh sevadee; dhur bhaag milaavaa hoe |

Sant Singh KhalsaAll serve the One True Lord; through pre-ordained destiny, they meet Him.
Manmohan SinghEveryone serves the one True Lord. It is through the primal good destiny, that one meets with him.
Manmohan Singh (Punjabi)ਹਰ ਕੋਈ ਇਕ ਸੱਚੇ ਸਾਈਂ ਦੀ ਸੇਵਾ ਕਮਾਉਂਦਾ ਹੈ। ਪੂਰਬਲੀ ਚੰਗੀ ਪ੍ਰਾਲਬਧ ਰਾਹੀਂ ਹੀ ਬੰਦਾ ਉਸ ਨਾਲ ਮਿਲਦਾ ਹੈ।
Fareedkot Teekaਇਕ ਸਚੇ ਕੋ ਹੀ ਸਭ ਸ੍ਰਿਸ੍ਟੀ ਸੇਵਤੀ ਹੈ, ਪਰੰਤੂ ਆਦੋਂ ਜੋ ਬਡੇ ਭਾਗ ਹੋਇਂ ਤਾਂ ਤਿਸ ਕਾ ਮਿਲਾਪ ਹੋਤਾ ਹੈ, ਭਾਵ ਸਾਖ੍ਯਾਤਕਾਰ ਭਾਗੋਂ ਸੇ ਹੀ ਹੋਤਾ ਹੈ॥
Prof. Sahib Singhਸਿਰਫ਼ ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਲੋਕਾਈ ਉਸ ਦੀ ਹੀ ਸੇਵਾ-ਭਗਤੀ ਕਰਦੀ ਹੈ, ਧੁਰੋਂ ਲਿਖੀ ਕਿਸਮਤ ਨਾਲ ਹੀ (ਉਸ ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ।

ਪਦ ਅਰਥ ਸਭ = ਸਾਰੀ ਲੋਕਾਈ। ਸੇਵਦੀ = ਭਗਤੀ ਕਰਦੀ। ਧੁਰਿ = ਧੁਰ ਤੋਂ। ਧੁਰਿ ਭਾਗਿ = ਧੁਰੋਂ ਲਿਖੇ ਭਾਗ ਅਨੁਸਾਰ।

SikhNet (Spanish)Hay un sólo Dios Verdadero, todos los demás Lo sirven a Él, al Señor, y si tal es el Escrito del Señor, uno se une a Él.

ਗੁਰਮੁਖਿ ਮਿਲੇ. ਸੇ, ਨ ਵਿਛੁੜਹਿ; ਪਾਵਹਿ ਸਚੁ ਸੋਇ ॥੨॥

guramukh mile. se, na vichhurreh; paaveh sach soe |2|

Sant Singh KhalsaThe Gurmukhs merge with Him, and will not be separated from Him again; they attain the True Lord. ||2||
Manmohan SinghAttaining the True Lord, the Guru-wards blend with Him. From Him they separate not again.
Manmohan Singh (Punjabi)ਉਸ ਸੱਚੇ ਸਾਹਿਬ ਨੂੰ ਪ੍ਰਾਪਤ ਹੋ, ਗੁਰੂ ਅਨੁਸਾਰੀ ਉਸ ਨਾਲ ਅਭੇਦ ਹੋ ਜਾਂਦੇ ਹਨ। ਉਸ ਨਾਲੋਂ ਉਹ ਮੁੜ ਵਖਰੇ ਨਹੀਂ ਹੁੰਦੇ।
Fareedkot Teekaਜੋ ਗੁਰੋਂ ਦੁਆਰੇ ਮਿਲੇ ਹੈਂ, ਸੋ ਵਿਛੜਤੇ ਨਹੀਂ, ਸੋ ਪੁਰਸ ਸੁਖ ਕੋ ਪਾਵਤੇ ਹੈਂ॥੨॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਉਸ ਦੇ ਚਰਨਾਂ ਵਿਚ) ਜੁੜਦੇ ਹਨ, ਉਹ (ਮੁੜ) ਨਹੀਂ ਵਿੱਛੁੜਦੇ, ਉਹ ਉਸ ਸਦਾ-ਥਿਰ ਪ੍ਰਭੂ (ਦਾ ਮਿਲਾਪ) ਪ੍ਰਾਪਤ ਕਰ ਲੈਂਦੇ ਹਨ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵਹਿ = ਲੱਭ ਲੈਂਦੇ ਹਨ {ਬਹੁ-ਵਚਨ} ॥੨॥

SikhNet (Spanish)Sí, aquellos que están unidos por el Guru, nunca se separan; sí, ellos están en verdad unidos al Uno Verdadero.(2)

ਇਕਿ ਭਗਤੀ ਸਾਰ. ਨ ਜਾਣਨੀ; ਮਨਮੁਖ ਭਰਮਿ ਭੁਲਾਇ ॥

eik bhagatee saar. na jaananee; manamukh bharam bhulaae |

Sant Singh KhalsaSome do not appreciate the value of devotional worship; the self-willed manmukhs are deluded by doubt.
Manmohan SinghSome realise not the worth of the Lord's devotion, Those egocentrics, stray in doubt.
Manmohan Singh (Punjabi)ਕਈ ਪ੍ਰਭੂ ਦੇ ਪ੍ਰੇਮ ਦੀ ਕਦਰ ਨੂੰ ਅਨੁਭਵ ਨਹੀਂ ਕਰਦੇ। ਉਹ ਆਪ-ਹੁਦਰੇ ਵਹਿਮ ਅੰਦਰ ਭਟਕਦੇ ਹਨ।
Fareedkot Teekaਇਕ ਮਨਮੁਖ ਭਰਮ ਮੇਂ ਭੂਲੇ ਹੂਏ ਭਗਤੀ ਕੀ ਸਾਰ ਨਹੀਂ ਜਾਨਤੇ ਹੈਂ॥
Prof. Sahib Singhਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ।

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਸਾਰ = ਕਦਰ। ਜਾਣਨੀ = ਜਾਣਨਿ, ਜਾਣਦੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਭਰਮਿ = ਭਟਕਣਾ ਵਿਚ, ਭਟਕਣਾ ਦੇ ਕਾਰਨ। ਭੁਲਾਇ = ਕੁਰਾਹੇ ਪੈ ਕੇ।

SikhNet (Spanish)Algunos hay, los arrogantes Manmukjs, que no conocen la Esencia de la Devoción, están perdidos en la duda.

ਓਨਾ ਵਿਚਿ ਆਪਿ ਵਰਤਦਾ; ਕਰਣਾ ਕਿਛੂ. ਨ ਜਾਇ ॥੩॥

onaa vich aap varatadaa; karanaa kichhoo. na jaae |3|

Sant Singh KhalsaThey are fillled with self-conceit; they cannot accomplish anything. ||3||
Manmohan SinghIn them abides self-conceit, so they cannot do any good thing.
Manmohan Singh (Punjabi)ਉਨ੍ਹਾਂ ਅੰਦਰ ਸਵੈ-ਹੰਗਤਾ ਵਸਦੀ ਹੈ, ਇਸ ਲਈ ਉਹ ਕੋਈ ਭੀ ਚੰਗਾ ਕੰਮ ਨਹੀਂ ਕਰ ਸਕਦੇ।
Fareedkot Teekaਓਨਾ ਮਨਮੁਖਾਂ ਵਿਚ (ਆਪਿ) ਹੰਕਾਰ ਵਰਤਤਾ ਹੈ, ਇਸੀ ਤੇ ਉਨ ਸੇ ਕੋਈ ਸੁਭ ਕਰਮ ਕੁਛ ਕੀਆ ਨਹੀਂ ਜਾਤਾ॥੩॥
Prof. Sahib Singh(ਪਰ, ਹੇ ਭਾਈ!) ਉਹਨਾਂ (ਮਨਮੁਖਾਂ) ਦੇ ਅੰਦਰ (ਭੀ) ਪਰਮਾਤਮਾ ਆਪ ਹੀ ਵੱਸਦਾ ਹੈ (ਤੇ ਉਹਨਾਂ ਨੂੰ ਕੁਰਾਹੇ ਪਾਈ ਰੱਖਦਾ ਹੈ, ਸੋ ਉਸ ਦੇ ਉਲਟ) ਕੁਝ ਭੀ ਕੀਤਾ ਨਹੀਂ ਜਾ ਸਕਦਾ ॥੩॥

ਪਦ ਅਰਥ ਵਰਤਦਾ = ਮੌਜੂਦ ਹੈ। ਕਰਣਾ ਨ ਜਾਇ = ਕੀਤਾ ਨਹੀਂ ਜਾ ਸਕਦਾ ॥੩॥

SikhNet (Spanish)Sin embargo, a ellos, el Mismo Señor los desvía del Sendero, y entonces, ¿qué más tiene el hombre que decir o hacer?(3)

ਜਿਸੁ ਨਾਲਿ ਜੋਰੁ. ਨ ਚਲਈ; ਖਲੇ ਕੀਚੈ ਅਰਦਾਸਿ ॥

jis naal jor. na chalee; khale keechai aradaas |

Sant Singh KhalsaStand and offer your prayer, to the One who cannot be moved by force.
Manmohan SinghHe, with whom power avails not; before Him ever stand thou in prayer.
Manmohan Singh (Punjabi)ਜਿਸ ਦੇ ਨਾਲ ਤਾਕਤ ਕਾਰਗਰ ਨਹੀਂ ਹੁੰਦੀ; ਉਸ ਮੂਹਰੇ ਤੂੰ ਸਦਾ ਹੀ ਖੜਾ ਹੋ ਕੇ ਬੇਨਤੀ ਕਰ।
Fareedkot Teekaਜਿਸ ਪਰਮੇਸ੍ਵਰ ਕੇ ਸਾਥ (ਜੋਰੁ) ਪੇਸ਼ ਨ ਜਾਇ, ਉਨ ਕੇ ਆਗੇ ਤੌ ਖਲੇ ਹੋਇਕੈ ਬੇਨਤੀ ਹੀ ਕਰਨੀ ਬਨਤੀ ਹੈ॥
Prof. Sahib Singh(ਤਾਂ ਫਿਰ ਉਹਨਾਂ ਮਨਮੁਖਾਂ ਵਾਸਤੇ ਕੀਹ ਕੀਤਾ ਜਾਏ? ਇਹੀ ਕਿ) ਜਿਸ ਪਰਮਾਤਮਾ ਦੇ ਅੱਗੇ (ਜੀਵ ਦੀ ਕੋਈ) ਪੇਸ਼ ਨਹੀਂ ਜਾ ਸਕਦੀ, ਉਸ ਦੇ ਦਰ ਤੇ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਨ ਚਲਈ = ਨ ਚੱਲੈ, ਨਹੀਂ ਚੱਲ ਸਕਦਾ। ਖਲੇ = (ਉਸ ਦੇ ਦਰ ਤੇ) ਖੜੇ ਹੋ ਕੇ, ਅਦਬ ਨਾਲ। ਕੀਚੈ = ਕਰਨੀ ਚਾਹੀਦੀ ਹੈ।

SikhNet (Spanish)Uno debería postrarse en oración ante Quien tiene la Voluntad que nadie puede retar, y enaltecer Su Nombre en su mente.

ਨਾਨਕ. ਗੁਰਮੁਖਿ ਨਾਮੁ ਮਨਿ ਵਸੈ; ਤਾ ਸੁਣਿ ਕਰੇ ਸਾਬਾਸਿ ॥੪॥੪॥

naanak. guramukh naam man vasai; taa sun kare saabaas |4|4|

Sant Singh KhalsaO Nanak, the Naam, the Name of the Lord, abides within the mind of the Gurmukh; hearing his prayer, the Lord applauds him. ||4||4||
Manmohan SinghNanak, the Name is enshrined within the mind of the pious person,. Then, hearing prayer, the Lord applauds him.
Manmohan Singh (Punjabi)ਨਾਨਕ, ਪਵਿੱਤਰ ਪੁਰਸ਼ ਦੇ ਹਿਰਦੇ ਅੰਦਰ ਨਾਮ ਵਸਦਾ ਹੈ। ਤਦ ਉਸ ਦੇ ਪ੍ਰਾਰਥਨਾ ਨੂੰ ਸ੍ਰਵਣ ਕਰਕੇ ਸੁਆਮੀ ਉਸ ਨੂੰ ਸ਼ਾਬਾਸ਼ੇ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇ ਗੁਰੋਂ ਦੁਆਰੇ ਨਾਮ ਮਨ ਮੇਂ ਵਸ ਜਾਇ। ਇਸ ਬਾਤ ਕੋ ਸੁਣਕੈ ਤਾਂ ਸਭ ਕੋਈ ਸਾਬਾਸ ਹੀ ਕਰਨਗੇ ਵਾ ਪਰਮੇਸਰ ਭੀ ਸਾਬਾਸ ਕਰਤਾ ਹੈ॥੪॥੪॥☬ਹਰੀ ਕਾ ਧਿਆਵਣਾ ਕੈਸਾ ਹੈ?
Prof. Sahib Singhਹੇ ਨਾਨਕ! ਜਦੋਂ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਨ ਵਿਚ ਵੱਸਦਾ ਹੈ ਤਦੋਂ ਉਹ ਪ੍ਰਭੂ (ਅਰਜ਼ੋਈ) ਸੁਣ ਕੇ ਆਦਰ ਦੇਂਦਾ ਹੈ ॥੪॥੪॥

ਪਦ ਅਰਥ ਮਨਿ = ਮਨ ਵਿਚ। ਤਾ = ਤਦੋਂ। ਸੁਣਿ = ਸੁਣ ਕੇ ॥੪॥੪॥

SikhNet (Spanish)Mira, escuchando esa oración, el Señor nos bendice. (4-4)

Open this shabad →

Shabad Guru Amardas Ji Raag Maaroo continues on Ang 995

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਾਰੂ ਤੇ ਸੀਤਲੁ ਕਰੇ; ਮਨੂਰਹੁ ਕੰਚਨੁ ਹੋਇ ॥

maaroo te seetal kare; manoorahu kanchan hoe |

Sant Singh KhalsaHe transforms the burning desert into a cool oasis; he transmutes rusted iron into gold.
Manmohan SinghThe Lord turns the burning desert into a cool place and makes the rusted into gold.
Manmohan Singh (Punjabi)ਮੱਚਦੇ ਹੋਏ ਰੇਗਸਤਾਨ ਨੂੰ ਪ੍ਰਭੂ ਇੱਕ ਠੰਢਾ ਅਸਥਾਨ ਬਣਾ ਦਿੰਦਾ ਹੈ ਅਤੇ ਜੰਗਾਲੇ ਲੋਹੇ ਨੂੰ ਉਹ ਸੋਨਾ ਕਰ ਦਿੰਦਾ ਹੈ।
Fareedkot Teeka(ਮਾਰੂ) ਰੇਤੇ ਦੇ ਟਿਬੇ, ਭਾਵ ਥਲ ਸਮਾਨ ਤਪਤੇ ਰਿਦੇ ਕੋ ਸੀਤਲੁ ਕਰਤਾ ਹੈ, ਪੁਨਾ ਮਨੂਰ ਨਾਮੁ ਸੜੇ ਹੂਏ ਲੋਹੇ ਕਾ ਹੈ। ਮਨੂਰ ਵਤ ਜੋ ਪੁਰਸ ਤੁਛੁ ਹੈਂ, ਸੋ ਕੰਚਨ ਸਮ ਉਤਮ ਗ੍ਯਾਨੀ ਹੋਇ ਜਾਤਾ ਹੈ॥
Prof. Sahib Singhਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ।

ਪਦ ਅਰਥ ਮਾਰੂ = ਰੇਤ-ਥਲਾ, ਤਪਦੀ ਰੇਤ, ਤ੍ਰਿਸ਼ਨਾ ਨਾਲ ਸੜ ਰਿਹਾ ਦਿਲ। ਤੇ = ਤੋਂ। ਸੀਤਲੁ = ਠੰਢਾ। ਮਨੂਰਹੁ = ਮਨੂਰ ਤੋਂ, ਸੜੇ ਹੋਏ ਲੋਹੇ ਤੋਂ। ਕੰਚਨੁ = ਸੋਨਾ।

SikhNet (Spanish)El quemante desierto de la mente es convertido por Dios en un Refugio Fresco, el hierro oxidado en transmutado en oro.

ਸੋ ਸਾਚਾ ਸਾਲਾਹੀਐ; ਤਿਸੁ ਜੇਵਡੁ ਅਵਰੁ. ਨ ਕੋਇ ॥੧॥

so saachaa saalaaheeai; tis jevadd avar. na koe |1|

Sant Singh KhalsaSo praise the True Lord; there is none other as great as He is. ||1||
Manmohan SinghPraise thou that True Lord, None else is so great as He.
Manmohan Singh (Punjabi)ਤੂੰ ਉਸ ਸੱਚੇ ਸੁਆਮੀ ਦੀ ਸਿਫ਼ਤ ਕਰ। ਹੋਰ ਕੋਈ ਉਸ ਜਿੱਡਾ ਵੱਡਾ ਨਹੀਂ।
Fareedkot Teekaਤਾਂ ਤੇ ਸਾਚਾ ਜੋ ਹੈ (ਸੋ) ਤਿਸ ਕੋ ਸਾਲਾਹੀਏ, ਕਿਉਂਕਿ ਤਿਸ ਜੇਡਾ ਵਡਾ ਔਰ ਕੋਈ ਭੀ ਨਹੀਂ ਹੈ॥੧॥
Prof. Sahib Singhਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥

ਪਦ ਅਰਥ ਸਾਚਾ = ਸਦਾ-ਥਿਰ ਪ੍ਰਭੂ। ਜੇਵਡੁ = ਜੇਡਾ ਵੱਡਾ, ਬਰਾਬਰ ਦਾ ॥੧॥

SikhNet (Spanish)Alaba entonces a ese Dios Verdadero e Incomparable.(1)

ਮੇਰੇ ਮਨ; ਅਨਦਿਨੁ ਧਿਆਇ ਹਰਿ ਨਾਉ ॥

mere man; anadin dhiaae har naau |

Sant Singh KhalsaO my mind, night and day, meditate on the Lord's Name.
Manmohan SinghO my soul, night and day remember thou the Lord's Name.
Manmohan Singh (Punjabi)ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ ਰਾਤ ਦਿਨ ਹਰੀ ਨਾਮੁ ਸਿਮਰੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ।

ਪਦ ਅਰਥ ਮਨ = ਹੇ ਮਨ! ਅਨਦਿਨੁ = ਹਰ ਰੋਜ਼।

SikhNet (Spanish)Oh mi mente, alaba siempre el Nombre de tu Señor,

ਸਤਿਗੁਰ ਕੈ ਬਚਨਿ ਅਰਾਧਿ ਤੂ; ਅਨਦਿਨੁ ਗੁਣ ਗਾਉ ॥੧॥ ਰਹਾਉ ॥

satigur kai bachan araadh too; anadin gun gaau |1| rahaau |

Sant Singh KhalsaContemplate the Word of the Guru's Teachings, and sing the Glorious Praises of the Lord, night and day. ||1||Pause||
Manmohan SinghBy the True Guru's instruction, meditate thou on God and ever hymn thou, His virtues. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਵਾਹਿਗੁਰੂ ਦਾ ਭਜਨ ਕਰ ਅਤੇ ਸਦੀਵ ਹੀ ਉਸ ਦੀਆਂ ਨੇਕੀਆਂ ਨੂੰ ਗਾ। ਠਹਿਰਾਉ।
Fareedkot Teekaਪਰੰਤੂ ਸਤਿਗੁਰੋਂ ਕੇ ਬਚਨੋਂ ਦ੍ਵਾਰਾ ਤੂੰ ਅਰਾਧਨਾ ਕਰਿ ਔ ਬਾਰੰਬਾਰ ਗੁਣੋਂ ਕੋ ਗਾਇ, ਇਸ ਤੇ ਅਗ੍ਯਾਨ ਦੂਰ ਹੋ ਕੇ ਗ੍ਯਾਨ ਕੀ ਪ੍ਰਾਪਤੀ ਹੋ ਜਾਵੇਗੀ॥੧॥ ਰਹਾਉ ॥
Prof. Sahib Singhਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ ॥੧॥ ਰਹਾਉ ॥

ਪਦ ਅਰਥ ਕੈ ਬਚਨਿ = ਬਚਨ ਦੀ ਰਾਹੀਂ, ਦੇ ਬਚਨ ਉਤੇ ਤੁਰ ਕੇ। ਗਾਉ = ਗਾਂਦਾ ਰਹੁ ॥੧॥ ਰਹਾਉ ॥

SikhNet (Spanish)y para siempre canta Sus Virtudes, habitando en la Palabra del Guru.(1-Pausa)

ਗੁਰਮੁਖਿ ਏਕੋ ਜਾਣੀਐ; ਜਾ ਸਤਿਗੁਰੁ ਦੇਇ ਬੁਝਾਇ ॥

guramukh eko jaaneeai; jaa satigur dee bujhaae |

Sant Singh KhalsaAs Gurmukh, one comes to know the One Lord, when the True Guru instructs him.
Manmohan SinghThe Guru-ward comes to know the One Lord when the True Guru so instructs Him.
Manmohan Singh (Punjabi)ਜਦ ਸੱਚੇ ਗੁਰੂ ਜੀ ਉਸ ਨੂੰ ਐਸੀ ਸਿੱਖਿਆ ਦਿੰਦੇ ਹਨ, ਗੁਰੂ-ਅਨੁਸਾਰੀ ਇਕ ਸੁਆਮੀ ਨੂੰ ਜਾਣ ਲੈਂਦਾ ਹੈ।
Fareedkot Teeka(ਜਾ) ਜਬ ਸਤਿਗੁਰੂ (ਬੁਝਾਇ) ਸਮਝਾ ਦੇਵੇ ਤਬ ਗੁਰੂ ਦੁਆਰਾ ਏਕ ਕੋ ਹੀ ਕਰਤਾ ਹਰਤਾ (ਜਾਣੀਐ) ਜਾਣੀਤਾ ਹੈ॥
Prof. Sahib Singhਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਏਕੋ ਜਾਣੀਐ = ਸਿਰਫ਼ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕੀਦੀ ਹੈ। ਜਾ = ਜਦੋਂ। ਦੇਇ ਬੁਝਾਇ = ਆਤਮਕ ਜੀਵਨ ਦੀ ਸੂਝ ਦੇਂਦਾ ਹੈ।

SikhNet (Spanish)Uno conoce al Dios Uno por la Gracia del Guru, si el Guru así lo instruye.

ਸੋ ਸਤਿਗੁਰੁ ਸਾਲਾਹੀਐ; ਜਿਦੂ ਏਹ ਸੋਝੀ ਪਾਇ ॥੨॥

so satigur saalaaheeai; jidoo eeh sojhee paae |2|

Sant Singh KhalsaPraise the True Guru, who imparts this understanding. ||2||
Manmohan SinghEulogise thou that True Guru from whom this divine understanding is obtained.
Manmohan Singh (Punjabi)ਤੂੰ ਉਸ ਸੱਚੇ ਗੁਰਦੇਵ ਜੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਪਾਸੋਂ ਇਹ ਇਸ਼ਵਰੀ ਗਿਆਤ ਪ੍ਰਾਪਤ ਹੁੰਦੀ ਹੈ।
Fareedkot Teeka(ਸੋ) ਤਿਸ ਸਤਿਗੁਰੂ ਕੋ ਸਾਲਾਹੀਏ (ਜਿਦੂ) ਜਿਸ ਤੇ ਇਹੁ ਜੀਉ ਸੋਝੀ ਪਾਇ ਲੈਂਦਾ ਹੈ॥੨॥
Prof. Sahib Singhਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ॥੨॥

ਪਦ ਅਰਥ ਜਿਦੂ = ਜਿਸ (ਗੁਰੂ) ਤੋਂ ॥੨॥

SikhNet (Spanish)Sí, alaba al Guru Verdadero, Quien te hace Sabio en Dios.(2)

ਸਤਿਗੁਰੁ ਛੋਡਿ ਦੂਜੈ ਲਗੇ; ਕਿਆ ਕਰਨਿ ਅਗੈ ਜਾਇ ॥

satigur chhodd doojai lage; kiaa karan agai jaae |

Sant Singh KhalsaThose who forsake the True Guru, and attach themselves to duality - what will they do when they go to the world hereafter?
Manmohan Singh'Forsaking the True Guru, they who are attached to another what shall they do reaching yond?
Manmohan Singh (Punjabi)ਜੋ ਸੱਚੇ ਗੁਰਾਂ ਨੂੰ ਤਿਆਗ, ਹੋਰਸ ਨਾਲ ਜੁੜਦੇ ਹਨ; ਉਹ ਪ੍ਰਲੋਕ ਵਿੱਚ ਪੁਜ ਕੇ ਕੀ ਕਰਨਗੇ?
Fareedkot Teekaਜੋ ਸਤਿਗੁਰੋਂ ਕੋ ਛੋਡਿਕੈ ਦੂਜੇ ਭਾਵ ਮੇਂ ਲਗੇ ਹੈਂ, ਵਹੁ (ਅਗੈ) ਪਰਲੋਕ ਮੇਂ ਜਾਇਕੈ ਕਿਆ ਕਰਨਗੇ ਅਰਥਾਤ ਦੁਖ ਹੀ ਪਾਵੇਂਗੇ॥
Prof. Sahib Singhਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ?

ਪਦ ਅਰਥ ਛੋਡਿ = ਛੱਡ ਕੇ। ਦੂਜੈ = ਕਿਸੇ ਹੋਰ ਵਿਚ। ਲਗੇ = (ਜਿਹੜੇ ਬੰਦੇ) ਲੱਗੇ ਹੋਏ ਹਨ। ਕਰਨਿ = ਕਰਦੇ ਹਨ, ਕਰਨਗੇ {ਬਹੁ-ਵਚਨ}। ਅਗੈ = ਪਰਲੋਕ ਵਿਚ। ਜਾਇ = ਜਾ ਕੇ।

SikhNet (Spanish)¿Qué podrán hacer en el más allá los que se aferran al otro, abandonando al Guru Verdadero?,

ਜਮ ਪੁਰਿ ਬਧੇ ਮਾਰੀਅਹਿ; ਬਹੁਤੀ ਮਿਲੈ ਸਜਾਇ ॥੩॥

jam pur badhe maareeeh; bahutee milai sajaae |3|

Sant Singh KhalsaBound and gagged in the City of Death, they will be beaten. They will be punished severely. ||3||
Manmohan SinghBound down in the city of death they are soundly beaten and suffer great punishment.
Manmohan Singh (Punjabi)ਜਮ ਦੇ ਸ਼ਹਿਰ ਅੰਦਰ ਨਰੜੇ ਹੋਏ, ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਦੀ ਹੈ।
Fareedkot Teekaਵਹ ਜਮਪੁਰੀ ਮੇਂ ਬਾਂਧ ਕੇ ਮਾਰੀਐਂਗੇ। ਇਸੀ ਪ੍ਰਕਾਰ ਉਨ ਕੋ ਬਹੁਤੀ ਹੀ ਸਜਾਇ ਮਿਲੇਗੀ ਅਰਥਾਤ ਜਨਮੇਂ ਮਰੇਂਗੇ॥੩॥
Prof. Sahib Singh(ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ॥੩॥

ਪਦ ਅਰਥ ਜਮ ਪੁਰਿ = ਜਮਰਾਜ ਦੇ ਦਰਬਾਰ ਵਿਚ। ਮਾਰੀਅਹਿ = ਮਾਰੀਦੇ ਹਨ, ਮਾਰ ਖਾਂਦੇ ਹਨ ॥੩॥

SikhNet (Spanish)pues van a estar amarrados y castigados seriamente ahí donde Yama habite y responderán irremediablemente a las consecuencias de sus acciones.(3)

Open this shabad (11 lines, Angs 994-995) →

Ang 994 of 1430