ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਰੂਪੁ ਨ ਰੇਖ. ਨ ਰੰਗੁ ਕਿਛੁ; ਤ੍ਰਿਹੁ ਗੁਣ ਤੇ. ਪ੍ਰਭ ਭਿੰਨ ॥
roop na rekh. na rang kichh; trihu gun te. prabh bhin |
Sant Singh KhalsaHe has no form, no shape, no color; God is beyond the three qualities.
Manmohan SinghThe Lord has neither form nor outline nor any colour. He is exempt from three qualities.
Manmohan Singh (Punjabi)ਸੁਆਮੀ ਦਾ ਨਾਂ ਕੋਈ ਸਰੂਪ ਜਾ ਨੁਹਾਰ ਹੈ ਤੇ ਨਾਂ ਹੀ ਕੋਈ ਰੰਗਤ। ਉਹ ਤਿੰਨ ਲੱਛਣਾ ਤੋਂ ਰਹਿਤ ਹੈ।
Fareedkot Teekaਅਸਥੂਲ ਰੂਪ ਜਿਸ ਕਾ ਨਹੀਂ ਹੈ ਔਰ ਨਾ ਧ੍ਵਜਾ ਬਜ੍ਰ ਆਦਿ ਰੇਖਾ ਚਿਹਨ ਹੀ ਹੈ, ਪੁਨਾ ਨਾ ਸ੍ਯਾਮ ਪੀਤ ਆਦੀ ਕਿਛ ਰੰਗ ਹੈ, ਸੋ ਪ੍ਰਭੂ ਤੀਨੋਂ ਗੁਣੋਂ ਸੇ ਭਿੰਨ ਅਸੰਗ ਰੂਪ ਹੈ॥
Prof. Sahib Singhਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ।
ਪਦ ਅਰਥ ਰੇਖ = {Skt. रेखा) ਚਿਹਨ-ਚੱਕ੍ਰ। ਤ੍ਰਿਹੁ ਗੁਣ ਤੇ = (ਮਾਇਆ ਦੇ) ਤਿੰਨ ਗੁਣਾਂ ਤੋਂ। ਭਿੰਨ = ਵੱਖਰਾ, ਨਿਰਲੇਪ, ਬੇ-ਦਾਗ਼। ਤਿਸਹਿ = ਉਸ ਨੂੰ ਹੀ।
SikhNet (Spanish)El Señor carece de forma, rasgos o color y trasciende el mundo que conocemos a través de nuestros sentidos.
ਤਿਸਹਿ ਬੁਝਾਏ ਨਾਨਕਾ; ਜਿਸੁ ਹੋਵੈ ਸੁਪ੍ਰਸੰਨ ॥੧॥
tiseh bujhaae naanakaa; jis hovai suprasan |1|
Sant Singh KhalsaThey alone understand Him, O Nanak, with whom He is pleased. ||1||
Manmohan SinghO Nanak, with whom He is well pleased He causes him to understand Him.
Manmohan Singh (Punjabi)ਹੇ ਨਾਨਕ! ਜਿਸ ਦੇ ਨਾਲ ਉਹ ਪਰਮ-ਪਰਸੰਨ ਹੁੰਦਾ ਹੈ, ਉਸ ਨੂੰ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ।
Fareedkot Teekaਤਿਸੀ ਕੌ ਵਹੁ ਐਸਾ ਅਪਨਾ ਰੂਪੁ ਸਮਝਾਵਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਆਪ ਸੁਪ੍ਰਸੰਨ ਹੋਤਾ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤ੍ਰੁੱਠਦਾ ਹੈ ॥੧॥
ਪਦ ਅਰਥ ਬੁਝਾਏ = ਸਮਝ ਦੇਂਦਾ ਹੈ (ਆਪਣੇ ਸਰੂਪ ਦੀ)। ਸੁਪ੍ਰਸੰਨ = ਖ਼ੁਸ਼ ॥੧॥
SikhNet (Spanish)Por Su Gracia es que logramos Percibirlo en nuestra mente. (1)