ੴ

ਸਿੱਖਬਾਣੀ · SikhBani

ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥

ddeegan ddolaa taoo lau jau man ke bharamaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 400 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਡੀਗਨ ਡੋਲਾ ਤਊ ਲਉ; ਜਉ ਮਨ ਕੇ ਭਰਮਾ ॥

ddeegan ddolaa taoo lau; jau man ke bharamaa |

Sant Singh KhalsaAs long as there are doubts in the mind, the mortal staggers and falls.
Manmohan SinghAs long as there are doubts in the mind till then man falls and staggers.
Manmohan Singh (Punjabi)ਜਦ ਤਾਂਈ ਚਿੱਤ ਅੰਦਰ ਸੰਦੇਹ ਹਨ, ਉਦੋਂ ਤਾਂਈ ਆਦਮੀ ਡਿਗਦਾ ਅਤੇ ਡਿੱਕ-ਡੋਲੇ ਖਾਂਦਾ ਹੈ।
Fareedkot Teeka(ਡੀਗਨ) ਟੇਢੇ ਮਾਰਗੋਂ ਮੇਂ ਤਬ ਲਗ ਡੋਲਤਾ ਥਾ ਜਬ ਤਕ ਮਨ ਕੇ ਵਿਖੇ ਭਰਮ ਥੇ॥
Prof. Sahib Singhਹੇ ਭਾਈ! ਵਿਕਾਰਾਂ ਵਿਚ ਡਿੱਗਣ ਤੇ ਮੋਹ ਵਿਚ ਫਸਣ ਦਾ ਸਬਬ ਤਦੋਂ ਤਕ ਬਣਿਆ ਰਹਿੰਦਾ ਹੈ ਜਦੋਂ ਤਕ ਮਨੁੱਖ ਦੇ ਮਨ ਦੀਆਂ (ਮਾਇਆ ਦੀ ਖ਼ਾਤਰ) ਦੌੜਾਂ ਭੱਜਾਂ ਟਿਕੀਆਂ ਰਹਿੰਦੀਆਂ ਹਨ।

ਪਦ ਅਰਥ ਡੀਗਨ = (ਵਿਕਾਰਾਂ ਵਿਚ) ਡਿੱਗਣਾ। ਡੋਲਾ = (ਮਾਇਆ ਦੇ ਮੋਹ ਵਿਚ) ਡੋਲ ਜਾਣਾ, ਮੋਹ ਵਿਚ ਫਸ ਜਾਣਾ। ਤਊ ਲਉ = ਉਤਨਾ ਚਿਰ ਤਕ ਹੀ। ਭਰਮਾ = ਦੌੜ-ਭੱਜਾਂ।

SikhNet (Spanish)Solamente vacila en la Fe, aquél que tiene su mente llena de dudas,

ਭ੍ਰਮ ਕਾਟੇ. ਗੁਰਿ ਆਪਣੈ; ਪਾਏ ਬਿਸਰਾਮਾ ॥੧॥

bhram kaatte. gur aapanai; paae bisaraamaa |1|

Sant Singh KhalsaThe Guru removed my doubts, and I have obtained my place of rest. ||1||
Manmohan SinghWhen my Guru removed my doubts I obtained rest.
Manmohan Singh (Punjabi)ਜਦ ਮੇਰੇ ਗੁਰੂ ਨੇ ਮੇਰੇ ਵਹਿਮ ਦੂਰ ਕਰ ਦਿਤੇ ਤਦ ਮੈਨੂੰ ਆਰਾਮ ਪਰਾਪਤ ਹੋ ਗਿਆ।
Fareedkot Teekaਜਬ ਅਪਨੇ ਗੁਰੋਂ ਨੇ ਭਰਮ ਕਾਟ ਦੀਏ ਤਬ ਹਮਨੇ (ਬਿਸਰਾਮਾ) ਇਸਥਿਤੀ, ਭਾਵ ਸੁਖ ਪਾਇ ਲੀਏ ਹੈਂ॥੧॥
Prof. Sahib Singhਪਰ ਪਿਆਰੇ ਗੁਰੂ ਨੇ ਜਿਸ ਮਨੁੱਖ ਦੀਆਂ ਭਟਕਣਾਂ ਦੂਰ ਕਰ ਦਿੱਤੀਆਂ ਉਸ ਨੇ ਮਾਨਸਕ ਟਿਕਾਉ ਪ੍ਰਾਪਤ ਕਰ ਲਿਆ ॥੧॥

ਪਦ ਅਰਥ ਗੁਰਿ = ਗੁਰੂ ਨੇ। ਬਿਸਰਾਮਾ = ਟਿਕਾਉ ॥੧॥

SikhNet (Spanish)pero aquél a quien el Guru remueve de sus dudas, obtiene la Paz. (1)

ਓਇ ਬਿਖਾਦੀ ਦੋਖੀਆ; ਤੇ ਗੁਰ ਤੇ ਹੂਟੇ ॥

oe bikhaadee dokheea; te gur te hootte |

Sant Singh KhalsaThose quarrelsome enemies have been overcome, through the Guru.
Manmohan SinghThose quarrelsome adversaries they have left me through the Guru.
Manmohan Singh (Punjabi)ਉਹ ਝਗੜਾਲੂ ਵੈਰੀ, ਉਹ ਗੁਰਾਂ ਦੇ ਰਾਹੀਂ ਮੇਰੇ ਮਗਰੋਂ ਲਹਿ ਗਏ ਹਨ।
Fareedkot Teekaਵਹ ਜੋ ਕਾਮਾਦਿਕ (ਬਿਖਾਦੀ) ਸੋਕ ਦੇਣੇ ਹਾਰੇ ਵਾ ਝਗੜਾਲੂ ਔਰ ਦੂਖਣ ਪਰਾਪਤ ਕਰਨੇ ਵਾਲੇ ਥੇ, (ਤੇ) ਵਹੁ ਗੁਰੂ ਕੀ ਕ੍ਰਿਪਾ ਸੇ (ਹੂਟੇ) ਹਟ ਗਏ॥
Prof. Sahib Singh(ਹੇ ਭਾਈ!) ਇਹ ਜਿਤਨੇ ਭੀ ਕਾਮਾਦਿਕ ਝਗੜਾਲੂ ਵੈਰੀ ਹਨ ਗੁਰੂ ਦੀ ਸਰਨ ਪਿਆਂ ਇਹ ਸਾਰੇ ਹੀ ਥੱਕ ਗਏ ਹਨ (ਸਾਨੂੰ ਦੁਖੀ ਕਰਨੋਂ ਰਹਿ ਗਏ ਹਨ)।

ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ'}। ਬਿਖਾਦੀ = ਝਗੜਾਲੂ। ਦੋਖੀਆ = ਵੈਰੀ। ਤੇ = ਉਹ ਸਾਰੇ। ਗੁਰ ਤੇ = ਗੁਰੂ ਤੋਂ, ਗੁਰੂ ਦੀ ਰਾਹੀਂ। ਹੂਟੇ = ਹੁੱਟ ਗਏ, ਥੱਕ ਗਏ।

SikhNet (Spanish)A mis adversarios hostiles los vencí a través de la Gracia del Guru,

ਹਮ ਛੂਟੇ ਅਬ ਉਨੑਾ ਤੇ; ਓਇ ਹਮ ਤੇ ਛੂਟੇ ॥੧॥ ਰਹਾਉ ॥

ham chhootte ab unaa te; oe ham te chhootte |1| rahaau |

Sant Singh KhalsaI have now escaped from them, and they have run away from me. ||1||Pause||
Manmohan SinghI have now escaped from them and they have escaped from me. Pause.
Manmohan Singh (Punjabi)ਮੈਂ ਹੁਣ ਉਨ੍ਹਾਂ ਕੋਲੋਂ ਖਲਾਸੀ ਪਾ ਗਿਆ ਹਾਂ ਅਤੇ ਉਹ ਮੇਰੇ ਪਾਸੋਂ ਖਹਿੜਾ ਛੁਡਾ ਗਏ ਹਨ। ਠਹਿਰਾਉ।
Fareedkot Teekaਹਮ ਉਨ ਸੇ ਛੁਟ ਗਏ ਵੋ ਹਮਸੇ ਛੁਟ ਗਏ॥੧॥ ਰਹਾਉ ॥
Prof. Sahib Singhਹੁਣ ਉਹਨਾਂ ਪਾਸੋਂ ਸਾਡੀ ਖ਼ਲਾਸੀ ਹੋ ਗਈ ਹੈ, ਉਹ ਸਾਰੇ ਸਾਡਾ ਖਹਿੜਾ ਛੱਡ ਗਏ ਹਨ ॥੧॥ ਰਹਾਉ ॥

ਪਦ ਅਰਥ ਉਨ੍ਹ੍ਹਾ ਤੇ = ਉਹਨਾਂ ਪਾਸੋਂ। ਹਮ ਤੇ = ਸਾਡੇ ਪਾਸੋਂ ॥੧॥ ਰਹਾਉ ॥

SikhNet (Spanish)fui liberado de sus garras y ellos se fueron de mi hogar. (1-Pausa)

ਮੇਰਾ ਤੇਰਾ ਜਾਨਤਾ; ਤਬ ਹੀ ਤੇ ਬੰਧਾ ॥

meraa teraa jaanataa; tab hee te bandhaa |

Sant Singh KhalsaHe is concerned with 'mine and yours', and so he is held in bondage.
Manmohan SinghWhen man knows mine and thine since then he is held in bondage.
Manmohan Singh (Punjabi)ਜਦ ਇਨਸਾਨ ਮੈਡਾ ਤੇ ਤੈਡਾ ਜਾਣਦਾ ਹੈ, ਤਦ ਤੋਂ ਹੀ ਉਹ ਕੈਦ ਵਿੱਚ ਬੱਝ ਜਾਂਦਾ ਹੈ।
Fareedkot Teekaਜਬ ਤਕ ਯਹ ਮੇਰਾ ਹੈ ਯਹ ਤੇਰਾ ਹੈ ਐਸਾ ਮਨ ਜਾਨਤਾ ਥਾ, ਤਬ ਹੀ ਤਕ ਅਗਿਆਨ ਬੰਧਨ ਥਾ॥
Prof. Sahib Singhਜਦੋਂ ਤੋਂ ਮਨੁੱਖ ਵਿਤਕਰੇ ਕਰਦਾ ਚਲਿਆ ਆਉਂਦਾ ਹੈ ਤਦੋਂ ਤੋਂ ਹੀ ਇਸ ਨੂੰ ਮਾਇਆ ਦੇ ਮੋਹ ਦੇ ਬੰਧਨ ਪਏ ਹੋਏ ਹਨ।

ਪਦ ਅਰਥ ਮੇਰਾ ਤੇਰਾ = ਮੇਰ ਤੇਰ, ਵਿਤਕਰਾ। ਤਬ ਹੀ ਤੇ = ਤਦੋਂ ਹੀ। ਬੰਧਾ = ਮੋਹ ਦੇ ਬੰਧਨ।

SikhNet (Spanish)Como solamente conocía “lo mío y lo tuyo”, estaba atado;

ਗੁਰਿ. ਕਾਟੀ ਅਗਿਆਨਤਾ; ਤਬ ਛੁਟਕੇ ਫੰਧਾ ॥੨॥

gur. kaattee agiaanataa; tab chhuttake fandhaa |2|

Sant Singh KhalsaWhen the Guru dispelled my ignorance, then the noose of death was cut away from my neck. ||2||
Manmohan SinghWhen the Guru dispelled my spiritual ignorance then was my noose cut.
Manmohan Singh (Punjabi)ਤਦ ਗੁਰਾਂ ਨੇ ਮੇਰਾ ਆਤਮਕ ਅਨ੍ਹੇਰਾ ਦੂਰ ਕਰ ਦਿਤਾ ਹੈ, ਤਦ ਮੇਰੇ ਫਾਹੀ ਕੱਟੀ ਗਈ।
Fareedkot Teekaਜਬ ਗੁਰੋਂ ਨੇ ਅਗਿਆਨਤਾ ਕਾਟ ਦਈ ਤਬ ਜਿਤਨੇ (ਫੰਧਾ) ਫਾਹੇ ਥੇ ਸਭ ਛੁਟ ਗਏ॥੨॥
Prof. Sahib Singhਪਰ ਜਦੋਂ ਗੁਰੂ ਨੇ ਅਗਿਆਨਤਾ ਦੂਰ ਕਰ ਦਿੱਤੀ ਤਦੋਂ ਮੋਹ ਦੀਆਂ ਫਾਹੀਆਂ ਤੋਂ ਖ਼ਲਾਸੀ ਹੋ ਗਈ ॥੨॥

ਪਦ ਅਰਥ ਛੁਟਕੇ = ਖੁਲ੍ਹ ਗਏ, ਟੁੱਟ ਗਏ। ਫੰਧਾ = ਫਾਹੀਆਂ। ॥੨॥

SikhNet (Spanish)pero cuando el Guru borró mi ignorancia, mis ataduras fueron soltadas. (2)

ਜਬ ਲਗੁ ਹੁਕਮੁ. ਨ ਬੂਝਤਾ; ਤਬ ਹੀ ਲਉ ਦੁਖੀਆ ॥

jab lag hukam. na boojhataa; tab hee lau dukheea |

Sant Singh KhalsaAs long as he does not understand the Command of God's Will, he remains miserable.
Manmohan SinghAs long as man understands not God's will so long he remains miserable.
Manmohan Singh (Punjabi)ਜਦ ਤੋਡੀ ਆਦਮੀ ਰਬ ਦੀ ਰਜ਼ਾ ਨੂੰ ਨਹੀਂ ਸਮਝਦਾ ਤਦ ਤੋੜੀ ਉਹ ਦੁਖੀ ਰਹਿੰਦਾ ਹੈ।
Fareedkot Teekaਜਬ ਲਗ ਸ੍ਵਾਮੀ ਕਾ ਹੁਕਮ ਨਹੀਂ ਸਮਝਤਾ ਥਾ ਤਬੀ ਤਕ ਦੁਖੀਆ ਰਹਤਾ ਥਾ॥
Prof. Sahib Singhਹੇ ਭਾਈ! ਜਦ ਤਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ ਉਤਨਾ ਚਿਰ ਤਕ ਹੀ ਦੁਖੀ ਰਹਿੰਦਾ ਹੈ।

ਪਦ ਅਰਥ ਤਬ ਹੀ ਲਉ = ਤਦ ਤਕ ਹੀ।

SikhNet (Spanish)Mientras uno no toma Conciencia de la Voluntad del Señor, uno sufre dolor,

ਗੁਰ ਮਿਲਿ ਹੁਕਮੁ ਪਛਾਣਿਆ; ਤਬ ਹੀ ਤੇ ਸੁਖੀਆ ॥੩॥

gur mil hukam pachhaaniaa; tab hee te sukheea |3|

Sant Singh KhalsaMeeting with the Guru, he comes to recognize God's Will, and then, he becomes happy. ||3||
Manmohan SinghMeeting the Guru when he recognises Lord's will since then he becomes happy.
Manmohan Singh (Punjabi)ਗੁਰਾਂ ਨੂੰ ਭੇਟ ਕੇ ਜਦ ਉਹ ਸਾਈਂ ਦੀ ਰਜ਼ਾ ਨੂੰ ਸਿੰਆਣ ਲੈਦਾ ਹੈ, ਓਦੋਂ ਤੋਂ ਉਹ ਅਨੰਦ ਹੋ ਜਾਂਦਾ ਹੈ।
Fareedkot Teekaਗੁਰੋਂ ਸੇ ਮਿਲ ਕਰ ਜਬ ਹੁਕਮ ਕੋ ਪਛਾਨਿਆ ਹੈ ਤਬ ਹੀ ਸੇ ਸੁਖੀਆ ਹੂਆ ਹੂੰ॥੩॥
Prof. Sahib Singhਪਰ ਜਿਸ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਰਜ਼ਾ ਨੂੰ ਸਮਝ ਲਿਆ ਉਹ ਉਸੇ ਵੇਲੇ ਤੋਂ ਸੁਖੀ ਹੋ ਗਿਆ ॥੩॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤਬ ਹੀ ਤੇ = ਤਦੋਂ ਤੋਂ ਹੀ ॥੩॥

SikhNet (Spanish)pero cuando uno se encuentra con el Guru, y reconoce Su Voluntad, vive en Éxtasis. (3)

ਨਾ ਕੋ ਦੁਸਮਨੁ ਦੋਖੀਆ; ਨਾਹੀ ਕੋ ਮੰਦਾ ॥

naa ko dusaman dokheea; naahee ko mandaa |

Sant Singh KhalsaI have no enemies and no adversaries; no one is wicked to me.
Manmohan SinghI have no enemy or an evil-wisher nor is nay one wicked towards me.
Manmohan Singh (Punjabi)ਮੇਰਾ ਕੋਈ ਵੈਰੀ ਜਾਂ ਬੁਰਾ-ਚਾਹੁਣ ਵਾਲਾ ਨਹੀਂ, ਨਾਂ ਹੀ ਕੋਈ ਇਨਸਾਨ ਬਦ ਹੈ।
Fareedkot Teekaਅਬ ਨ ਕੋਈ ਮੇਰਾ ਸਤਰੂ ਹੀ ਰਹਿ ਗਿਆ ਨ ਕੋਈ ਮੇਰਾ ਦੋਖੀ ਹੀ ਰਹਿ ਗਿਆ ਹੈ, ਨ ਹਮਾਰੀ ਨਿਗਾਹ ਮੇਂ ਕੋਈ ਮੰਦਾ ਪੁਰਖ ਦਿਖਾਈ ਪੜਤਾ ਹੈ॥
Prof. Sahib Singhਉਸ ਮਨੁੱਖ ਨੂੰ ਕੋਈ ਆਪਣਾ ਦੁਸ਼ਮਨ ਨਹੀਂ ਦਿੱਸਦਾ, ਕੋਈ ਵੈਰੀ ਨਹੀਂ ਜਾਪਦਾ, ਕੋਈ ਉਸ ਨੂੰ ਭੈੜਾ ਨਹੀਂ ਲੱਗਦਾ,

ਪਦ ਅਰਥ ਕੋ = ਕੋਈ ਮਨੁੱਖ। ਦੋਖੀਆ = ਵੈਰੀ।

SikhNet (Spanish)Entonces no quedan más adversarios y no se cruza uno con algún malvado;

ਗੁਰ ਕੀ ਸੇਵਾ ਸੇਵਕੋ; ਨਾਨਕ ਖਸਮੈ ਬੰਦਾ ॥੪॥੧੭॥੧੧੯॥

gur kee sevaa sevako; naanak khasamai bandaa |4|17|119|

Sant Singh KhalsaThat servant, who performs the Lord's service, O Nanak, is the slave of the Lord Master. ||4||17||119||
Manmohan SinghThe servant who performs Guru's service O Nanak is the slave of the Lord.
Manmohan Singh (Punjabi)ਟਹਿਲੂਆਂ ਜੋ ਗੁਰਾਂ ਦੀ ਟਹਿਲ ਕਮਾਉਂਦਾ ਹੈ, ਹੇ ਨਾਨਕ! ਉਹ ਸੁਆਮੀ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਕੀ ਸੇਵਾ ਕਰਨੇ ਹਾਰਾ ਸੇਵਕ ਹੂੰ, ਅਕਾਲ ਪੁਰਖ ਮੇਰੇ ਮਾਲਕ ਹੈਂ, ਮੈਂ ਉਨ ਕਾ (ਬੰਦਾ) ਦਾਸ ਹੂੰ॥੪॥੧੭॥੧੧੯॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ, ਖਸਮ-ਪ੍ਰਭੂ ਦਾ ਗ਼ੁਲਾਮ ਬਣ ਜਾਂਦਾ ਹੈ ॥੪॥੧੭॥੧੧੯॥

ਪਦ ਅਰਥ ਖਸਮ = ਖਸਮ ਦਾ ॥੪॥੧੭॥੧੧੯॥

SikhNet (Spanish)sí, aquél que sirve al Guru es también el Sirviente del Señor. (4-17-119)
Answers quote the Granth verbatim with Ang citations. AI commentary is not Gurbani and not a religious ruling.