ੴ

ਸਿੱਖਬਾਣੀ · SikhBani

ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥

kaalaboot kee hasatanee man bauraa re chalat rachio jagadees
Bhagat Kabir Ji ਭਗਤ ਕਬੀਰ ਜੀ · Raag Gauree · Ang 335, 336 · 11 lines
Translations

ਗਉੜੀ ॥

gaurree | Ang 335

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ; ਚਲਤੁ ਰਚਿਓ ਜਗਦੀਸ ॥

kaalaboot kee hasatanee, man bauraa re; chalat rachio jagadees | Ang 335

Sant Singh KhalsaLike the straw figure of a female elephant, fashioned to trap the bull elephant, O crazy mind, the Lord of the Universe has staged the drama of this world.
Manmohan SinghLike the semblance of a she-elephant, O silly soul, the Lord of the universe has made this world-play.
Manmohan Singh (Punjabi)ਹੱਥਨੀ ਦੇ ਢਾਚੇ ਦੀ ਤਰ੍ਹਾਂ ਹੇ ਕਮਲੀ ਜਿੰਦੜੀਏ! ਸ੍ਰਿਸ਼ਟੀ ਦੇ ਸੁਆਮੀ ਨੇ ਇਹ ਜਗਤ-ਖੇਡ ਬਣਾਈ ਹੈ।
Fareedkot Teekaਹੇ ਮਨ ਬਾਵਰੇ! ਜੈਸੇ ਕਾਰਿਜ ਸੇ (ਕਾਲਬੂਤ) ਬਨਾਵਟ ਕੀ ਹਸਤਨੀ ਬਨਾ ਕਰ ਬਨ ਮੇਂ ਜਾ ਕਰ ਖਾਤੇ ਪਰ ਖੜੀ ਕਰਤੇ ਹੈਂ, ਤੈਸੇ ਜਗਦੀਸ ਨੇ ਏਹ (ਚਲਤੁ) ਤਮਾਸਾ ਰਚਿਆ ਹੈ॥
Prof. Sahib Singhਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ);

ਪਦ ਅਰਥ ਕਾਲਬੂਤ = ਕਲਬੂਤ, ਢਾਂਚਾ। ਹਸਤਨੀ = ਹਥਣੀ {ਹਾਥੀ ਜੰਗਲ ਵਿਚੋਂ ਫੜਨ ਲਈ ਲੋਕ ਲੱਕੜੀ ਦਾ ਹਥਣੀ ਦਾ ਢਾਂਚਾ ਬਣਾ ਕੇ ਉਸ ਉੱਤੇ ਕਾਗ਼ਜ਼ ਲਾ ਕੇ ਹਥਣੀ ਜਿਹੀ ਬਣਾ ਕੇ ਕਿਤੇ ਟੋਏ ਉੱਤੇ ਖੜੀ ਕਰ ਦੇਂਦੇ ਹਨ। ਕਾਮ ਵਿਚ ਮਸਤਿਆ ਹਾਥੀ ਆ ਕੇ ਉਸ ਕਲਬੂਤ ਨੂੰ ਹਥਣੀ ਸਮਝ ਕੇ ਉਸ ਵਲ ਵਧਦਾ ਹੈ, ਪਰ ਟੋਏ ਵਿਚ ਡਿੱਗ ਪੈਂਦਾ ਹੈ ਤੇ ਫੜਿਆ ਜਾਂਦਾ ਹੈ}। ਬਉਰਾ = ਕਮਲਾ। ਚਲਤੁ = ਖੇਡ, ਤਮਾਸ਼ਾ। ਜਗਦੀਸ = ਜਗਤ ਦਾ ਮਾਲਕ ਪ੍ਰਭੂ।

SikhNet (Spanish)Tal es la Jugada del Señor, oh mi mente loca, que la imagen construida de la elefanta hace que el elefante

ਕਾਮ ਸੁਆਇ. ਗਜ ਬਸਿ ਪਰੇ, ਮਨ ਬਉਰਾ ਰੇ; ਅੰਕਸੁ ਸਹਿਓ ਸੀਸ ॥੧॥

kaam suaae. gaj bas pare, man bauraa re; ankas sahio sees |1| Ang 335

Sant Singh KhalsaAttracted by the lure of sexual desire, the elephant is captured, O crazy mind, and now the halter is placed around its neck. ||1||
Manmohan SinghImpelled by the relish of lust the elephant is captured, O my silly soul, and his head has to endure the goad.
Manmohan Singh (Punjabi)ਵਿਸ਼ੇ ਦੇ ਸੁਆਦ ਦੇ ਅਧੀਨ ਹਾਥੀ ਕਾਬੂ ਵਿੱਚ ਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਅਤੇ ਉਸ ਨੂੰ ਸਿਰ ਤੇ ਕੁੰਡਾ ਸਹਾਰਨਾ ਪੈਦਾ ਹੈ।
Fareedkot Teekaਹੇ ਮਨ ਬਾਵਰੇ! ਜੈਸੇ ਕਾਮ ਕੇ ਲਾਭ ਵਾਲਤੇ ਹਸਤੀ ਵਸ ਪੜ ਜਾਤਾ ਹੈ ਔਰ ਸਿਰ ਪਰ ਅੰਕਸ ਸਹਾਰਤਾ ਹੈ, ਤੈਸੇ ਏਹ ਜੀਵ ਕਾਮਾਤੁਰ ਹੂਆ ਇਸਤ੍ਰੀ ਆਗੇ ਦੀਨ ਹੋਤਾ ਹੈ॥੧॥
Prof. Sahib Singh(ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ॥੧॥

ਪਦ ਅਰਥ ਸੁਆਇ = ਸੁਆਉ ਵਿਚ, ਸੁਆਉ ਦੇ ਕਾਰਨ, ਸੁਆਦ ਦੇ ਕਾਰਨ, ਚਸਕੇ ਵਿਚ, ਵਾਸ਼ਨਾ ਦੇ ਕਾਰਨ। ਬਸਿ ਪਰੇ = ਕਾਬੂ ਆ ਜਾਂਦਾ ਹੈ। ਅੰਕਸੁ = ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ ਮਹਾਵਤ ਉਸ ਦੀ ਧੌਣ ਉਤੇ ਮਾਰਦਾ ਹੈ। ਸੀਸਿ = ਸਿਰ ਉਤੇ ॥੧॥

SikhNet (Spanish)caiga en la trampa de los cazadores por pura lujuria, y tiene que soportar la tiranía del fuete puntiagudo sobre su cabeza.(1)

ਬਿਖੈ ਬਾਚੁ. ਹਰਿ ਰਾਚੁ; ਸਮਝੁ ਮਨ ਬਉਰਾ ਰੇ ॥

bikhai baach. har raach; samajh man bauraa re | Ang 336

Sant Singh KhalsaSo escape from corruption and immerse yourself in the Lord; take this advice, O crazy mind.
Manmohan SinghEscape from sin, get immersed in God and heed this advice, O my silly soul.
Manmohan Singh (Punjabi)ਪਾਪ ਤੋਂ ਬਚ, ਵਾਹਿਗੁਰੂ ਅੰਦਰ ਲੀਨ ਹੋ ਅਤੇ ਇਹ ਸਿਖ-ਮਤ ਧਾਰਨ ਕਰ, ਹੇ ਮੇਰੀ ਕਮਲੀ ਜਿੰਦੜੀਏ!
Fareedkot Teekaਹੇ ਮਨ ਬਾਵਰੇ! ਸਮਝ ਕਰ ਬਿਖਿਓਂ ਸੇ ਬਚ ਔਰ ਹਰੀ ਕੇ ਸਾਥ ਰਚਿ॥
Prof. Sahib Singhਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ।

ਪਦ ਅਰਥ ਬਿਖੈ = ਵਿਸ਼ੇ-ਵਿਕਾਰ। ਬਾਚੁ = ਬਚ ਕੇ ਰਹੁ। ਰਾਚੁ = ਲੀਨ ਹੋਹੁ।

SikhNet (Spanish)Entonces, libérate de las consecuencias de tus errores y entónate en el Señor, oh mi mente loca.

ਨਿਰਭੈ ਹੋਇ. ਨ ਹਰਿ ਭਜੇ; ਮਨ ਬਉਰਾ ਰੇ, ਗਹਿਓ ਨ. ਰਾਮ ਜਹਾਜੁ ॥੧॥ ਰਹਾਉ ॥

nirabhai hoe. na har bhaje; man bauraa re, gahio na. raam jahaaj |1| rahaau | Ang 336

Sant Singh KhalsaYou have not meditated fearlessly on the Lord, O crazy mind; you have not embarked upon the Lord's Boat. ||1||Pause||
Manmohan SinghThou hast nor fearlessly meditated on God and hast not embarked on the Lord's ship, O my silly soul. Pause.
Manmohan Singh (Punjabi)ਤੂੰ ਨਿਡੱਰ ਹੋ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਅਤੇ ਸਾਹਿਬ ਦੇ ਬੋਹਿਥ ਉੱਤੇ ਸਵਾਰ ਨਹੀਂ ਹੋਈ, ਹੇ ਮੇਰੀ ਕਮਲੀ ਜਿੰਦੜੀਏ! ਠਹਿਰਾਉ।
Fareedkot Teekaਹੇ ਬਾਵਰੇ ਮਨ! ਨਿਰਭੈ ਹੋ ਕਰ ਹਰੀ ਕੋ ਕਿਉਂ ਨਹੀਂ ਭਜਤਾ ਔਰ ਸੰਸਾਰ ਸੇ ਪਾਰ ਉਤਰਨੇ ਕੋ ਰਾਮ ਨਾਮ ਕਾਮ ਰੂਪੀ ਜਹਾਜ ਨਹੀਂ ਗ੍ਰਹਣ ਕੀਆ॥੧॥ ਰਹਾਉ ॥☬ਜੇ ਕਹੇ ਇਸਤ੍ਰੀ ਆਦਿ ਵਿਖੇ ਕਿਆ ਕਰੇਂਗੇ? ਤਿਸ ਪਰ ਕਹਤੇ ਹੈ:
Prof. Sahib Singhਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ? ॥੧॥ ਰਹਾਉ ॥

ਪਦ ਅਰਥ ਨਿਰਭੈ = ਨਿਡਰ {ਆਮ ਤੌਰ ਤੇ ਮਨੁੱਖ ਨੂੰ ਰੋਜ਼ੀ ਦਾ ਸਹਿਮ ਲੱਗਾ ਰਹਿੰਦਾ ਹੈ, ਲਾਲਚ ਵਿਚ ਫਸਦਾ ਹੈ; ਜੋ ਰੋਜ਼ੀ ਪਹਿਲਾਂ ਨਿਰਬਾਹ ਦੀ ਖ਼ਾਤਰ ਕਮਾਂਦਾ ਹੈ, ਉਸ ਨੂੰ ਸਹਿਜੇ ਸਹਿਜੇ ਜ਼ਿੰਦਗੀ ਦਾ ਆਸਰਾ ਸਮਝ ਬੈਠਦਾ ਹੈ ਤੇ ਇਸ ਤਰ੍ਹਾਂ ਇਹ ਸਹਿਮ ਬਣ ਜਾਂਦਾ ਹੈ ਕਿ ਮਤਾਂ ਕਿਤੇ ਇਹ ਮਾਇਆ ਗੁਆਚ ਨ ਜਾਏ, ਨੁਕਸਾਨ ਨ ਹੋ ਜਾਏ। ਬੱਸ! ਸਾਰੀ ਉਮਰ ਇਸ ਸਹਿਮ ਵਿਚ ਹੀ ਲੰਘਦੀ ਹੈ}। ਗਹਿਓ ਨ = ਪਕੜਿਆ ਨਹੀਂ, ਆਸਰਾ ਨਹੀਂ ਲਿਆ ॥੧॥ ਰਹਾਉ ॥

SikhNet (Spanish)¿Por qué no te subes en el Barco del Guru y deshaciéndote te todo tu miedo contemplas a tu Señor? (1-Pausa)

ਮਰਕਟ ਮੁਸਟੀ ਅਨਾਜ ਕੀ. ਮਨ ਬਉਰਾ ਰੇ; ਲੀਨੀ ਹਾਥੁ ਪਸਾਰਿ ॥

marakatt musattee anaaj kee. man bauraa re; leenee haath pasaar | Ang 336

Sant Singh KhalsaThe monkey stretches out its hand, O crazy mind, and takes a handful of corn;
Manmohan SinghStretching out its hand, O my silly soul, the monkey takes a handful of corn.
Manmohan Singh (Punjabi)ਹੇ ਮੇਰੀ ਕਮਲੀ ਜਿੰਦੜੀਏ! ਆਪਣਾ ਹੱਥ ਅਗਾਂਹਾਂ ਕਰ ਕੇ ਬਾਦਰ ਦਾਣਿਆਂ ਦੀ ਮੁੱਠੀ ਭਰ ਲੈਦਾ ਹੈ।
Fareedkot Teekaਹੇ ਮਨ ਬਾਵਰੇ! ਜੈਸੇ ਅਨਾਜ ਕੀ ਮੁਠੀ ਕੋ ਹਾਥ ਪਸਾਰਿ ਕਰ ਬਾਂਦਰ ਲੈ ਤੋ ਲੇਤਾ ਹੈ॥
Prof. Sahib Singhਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ,

ਪਦ ਅਰਥ ਮਰਕਟ = ਬਾਂਦਰ। ਮੁਸਟੀ = ਮੁੱਠੀ। ਪਸਾਰਿ = ਖਿਲਾਰ ਕੇ।

SikhNet (Spanish)El mono extiende su mano entre las barras para hacerse de un manojo de granos

ਛੂਟਨ ਕੋ ਸਹਸਾ ਪਰਿਆ. ਮਨ ਬਉਰਾ ਰੇ; ਨਾਚਿਓ ਘਰ ਘਰ ਬਾਰਿ ॥੨॥

chhoottan ko sahasaa pariaa. man bauraa re; naachio ghar ghar baar |2| Ang 336

Sant Singh Khalsanow unable to escape, O crazy mind, it is made to dance door to door. ||2||
Manmohan SinghInfested with the anxiety to escape, O my silly soul, it is make to dance at the door of every house.
Manmohan Singh (Punjabi)ਖਲਾਸੀ ਪਾਉਣ ਦੀ ਚਿੰਤਾ ਧਾਰਨ ਕਰ ਹੇ ਮੇਰੀ ਕਮਲੀ ਜਿੰਦੜੀਏ! ਉਸ ਨੂੰ ਹਰ ਮਕਾਨ ਦੇ ਬੂਹੇ ਮੂਹਰੇ ਨਚਣਾ ਪੈਦਾ ਹੈ।
Fareedkot Teekaਹੇ ਬਉਰਾ ਮਨ! ਪਰੰਤੂ ਛੂਟਨੇ ਕਾ ਸੰਸਾ ਪੜ ਜਾਤਾ ਹੈ ਅਰਥਾਤ ਛੂਟਤਾ ਨਹੀਂ, ਯਾਂ ਤੇ ਘਰ ਘਰ ਬਾਰ ਪਕੜਿਆ ਹੂਆ ਨਾਚਤਾ ਹੈ॥੨॥
Prof. Sahib Singhਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥

ਪਦ ਅਰਥ ਸਹਸਾ = ਸਹਿਮ। ਘਰ ਘਰ ਬਾਰਿ = ਹਰੇਕ ਘਰ ਦੇ ਬੂਹੇ ਤੇ। ਬਾਰਿ = ਬੂਹੇ ਤੇ। {❀ ਨੋਟ: ਲੋਕ ਬਾਂਦਰਾਂ ਨੂੰ ਫੜਨ ਲਈ ਭੀੜੇ ਮੂੰਹ ਵਾਲਾ ਭਾਂਡਾ ਲੈ ਕੇ ਜ਼ਮੀਨ ਵਿਚ ਦੱਬ ਦੇਂਦੇ ਹਨ, ਉਸ ਵਿਚ ਭੁੱਜੇ ਹੋਏ ਛੋਲੇ ਪਾ ਕੇ ਮੂੰਹ ਨੰਗਾ ਰੱਖਦੇ ਹਨ। ਬਾਂਦਰ ਆਪਣਾ ਹੱਥ ਭਾਂਡੇ ਵਿਚ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਭੀੜੇ ਮੂੰਹ ਵਿਚੋਂ ਨਿਕਲ ਨਹੀਂ ਸਕਦੀ, ਤੇ ਲੋਭ ਵਿਚ ਫਸਿਆ ਹੋਇਆ ਬਾਂਦਰ ਦਾਣੇ ਭੀ ਨਹੀਂ ਛੱਡਦਾ। ਇਸ ਤਰ੍ਹਾਂ ਉੱਥੇ ਹੀ ਫੜਿਆ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੁੰਦਾ ਹੈ, ਸਹਿਜੇ ਸਹਿਜੇ ਮਾਇਆ ਵਿਚ ਮਨ ਫਸਾ ਕੇ ਆਖ਼ਰ ਹੋਰ ਹੋਰ ਮਾਇਆ ਦੀ ਖ਼ਾਤਰ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਹੈ} ॥੨॥

SikhNet (Spanish)y no puede escapar después de la trampa en la que cayó, y es obligado a bailar de puerta en puerta el resto de su vida. (2)

ਜਿਉ ਨਲਨੀ. ਸੂਅਟਾ ਗਹਿਓ, ਮਨ ਬਉਰਾ ਰੇ; ਮਾਯਾ ਇਹੁ ਬਿਉਹਾਰੁ ॥

jiau nalanee. sooattaa gahio, man bauraa re; maayaa ihu biauhaar | Ang 336

Sant Singh KhalsaLike the parrot caught in the trap, O crazy mind, you trapped by the affairs of Maya.
Manmohan SinghAs the parrot is caught by means of a trap, O my silly soul, so is the man entrapped by the worldly occupations.
Manmohan Singh (Punjabi)ਜਿਸ ਤਰ੍ਹਾਂ ਕੁੜਿੱਕੀ ਦੇ ਜ਼ਰੀਏ ਤੋਤਾ ਪਕੜਿਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਏਸ ਤਰ੍ਹਾਂ ਹੀ ਸੰਸਾਰੀ ਕਾਰ-ਵਿਹਾਰ ਨਾਲ ਇਨਸਾਨ ਜਕੜਿਆਂ ਜਾਂਦਾ ਹੈ।
Fareedkot Teekaਔਰ ਜੈਸੇ ਨਲਨੀ ਕਰ ਤੋਤਾ ਪਕੜਾ ਜਾਤਾ ਹੈ, ਹੇ ਮਨ ਬਾਵਰੇ! ਤੈਸੇ ਮਾਇਆ ਕਾ ਬਿਵਹਾਰ ਹੈ, ਭਾਵ ਏਹ ਕਿ ਇਸਤ੍ਰੀ ਪੁਤ੍ਰ ਆਦਿਕੋਂ ਕੇ ਮੋਹ ਕਰ ਕੇ ਤੋਤੇ ਸਮ ਪਕੜਾ ਹੂਆ ਦੁਖ ਪਾਵਤਾ ਹੈ॥ ਨਲਨੀ ਕਾ ਸਰੂਪ ਪੀਛੇ ਕਹ ਆਏ ਹੈਂ।
Prof. Sahib Singhਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ।

ਪਦ ਅਰਥ ਨਲਨੀ = ਤੋਤਿਆਂ ਨੂੰ ਫੜਨ ਵਾਲੇ ਲੋਕ ਲੱਕੜੀ ਦਾ ਇੱਕ ਨਿੱਕਾ ਜਿਹਾ ਢੋਲ ਬਣਾ ਕੇ ਦੋ ਪਾਸੀਂ ਡੰਡਿਆਂ ਦੇ ਆਸਰੇ ਖੜਾ ਕਰ ਦੇਂਦੇ ਹਨ। ਵਿਚਕਾਰ ਤੋਤੇ ਲਈ ਚੋਗਾ ਪਾ ਦੇਂਦੇ ਹਨ, ਤੇ ਇਸ ਢੋਲ ਜਿਹੇ ਦੇ ਹੇਠਲੇ ਪਾਸੇ ਪਾਣੀ ਦਾ ਭਰਿਆ ਇਕ ਭਾਂਡਾ ਰੱਖਦੇ ਹਨ। ਤੋਤਾ ਚੋਗੇ ਦੀ ਖ਼ਾਤਰ ਉਸ ਚੱਕਰ ਉੱਤੇ ਆ ਬੈਠਦਾ ਹੈ। ਪਰ ਤੋਤੇ ਦੇ ਭਾਰ ਨਾਲ ਚੱਕਰ ਉਲਟ ਜਾਂਦਾ ਹੈ, ਤੋਤਾ ਹੇਠਲੇ ਪਾਸੇ ਲਮਕ ਪੈਂਦਾ ਹੈ। ਹੇਠਾਂ ਪਾਣੀ ਵੇਖ ਕੇ ਤੋਤਾ ਸਹਿਮ ਜਾਂਦਾ ਹੈ ਕਿ ਕਿਤੇ ਪਾਣੀ ਵਿਚ ਡਿੱਗ ਕੇ ਡੁੱਬ ਨਾਹ ਜਾਵਾਂ। ਇਸ ਡਰ ਦੇ ਕਾਰਨ ਲੱਕੜੀ ਦੇ ਯੰਤ੍ਰ ਨੂੰ ਘੁੱਟ ਕੇ ਪਕੜੀ ਰੱਖਦਾ ਹੈ ਤੇ ਫਸ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਪਹਿਲਾਂ ਇਹ ਰੋਜ਼ੀ ਸਿਰਫ਼ ਨਿਰਬਾਹ ਦੀ ਖ਼ਾਤਰ ਕਮਾਈਦੀ ਹੈ। ਸਹਿਜੇ ਸਹਿਜੇ ਇਹ ਸਹਿਮ ਬਣਦਾ ਹੈ ਕਿ ਜੇ ਇਹ ਕਮਾਈ ਰੁੜ੍ਹ ਗਈ ਤਾਂ ਕੀਹ ਹੋਵੇਗਾ, ਬਿਰਧ ਉਮਰ ਲਈ ਜੇ ਬਚਾਅ ਕੇ ਨਾਹ ਰੱਖਿਆ ਤਾਂ ਕਿਵੇਂ ਗੁਜ਼ਾਰਾ ਹੋਵੇਗਾ। ਇਸ ਸਹਿਮ ਵਿਚ ਪੈ ਕੇ ਮਨੁੱਖ ਮਾਇਆ ਦੇ ਮੋਹ ਦੇ ਪਿੰਜਰੇ ਵਿਚ ਫਸ ਜਾਂਦਾ ਹੈ}। ਸੂਅਟਾ = ਅੰਞਾਣ ਤੋਤਾ {ਸੰ: ਸ਼ੁਕ = ਤੋਤਾ। ਸ਼ੁਕਟਾ = ਨਿੱਕਾ ਜਿਹਾ ਤੋਤਾ, ਅੰਞਾਣ ਤੋਤਾ। ਸੰਸਕ੍ਰਿਤ ਲਫ਼ਜ਼ 'ਸ਼ੁਕਟ' ਤੋਂ 'ਸੂਅਟਾ' ਪ੍ਰਾਕ੍ਰਿਤ-ਰੂਪ ਹੈ}। ਗਹਿਓ = ਫੜਿਆ ਜਾਂਦਾ ਹੈ। ਬਿਉਹਾਰੁ = ਵਰਤਾਰਾ, ਸਲੂਕ।

SikhNet (Spanish)Así como el perico es atrapado en el árbol de lima, oh mente loca, así Maya atrapa a todos.

ਜੈਸਾ ਰੰਗੁ ਕਸੁੰਭ ਕਾ, ਮਨ ਬਉਰਾ ਰੇ; ਤਿਉ ਪਸਰਿਓ ਪਾਸਾਰੁ ॥੩॥

jaisaa rang kasunbh kaa, man bauraa re; tiau pasario paasaar |3| Ang 336

Sant Singh KhalsaLike the weak dye of the safflower, O crazy mind, so is the expanse of this world of form and substance. ||3||
Manmohan SinghAs is the fleeting dye of saf-flower O my silly soul, so is the expanse of the world.
Manmohan Singh (Punjabi)ਜਿਸ ਤਰ੍ਹਾਂ ਉਡ ਪੁਡ ਜਾਣ ਵਾਲੀ ਹੈ ਰੰਗਤ ਕੁਸੰਭੇ ਦੇ ਫੁੱਲ ਦੀ, ਹੇ ਮੇਰੀ ਕਮਲੀ ਜਿੰਦੜੀਏ! ਉਸੇ ਤਰ੍ਹਾਂ ਦਾ ਹੈ ਜਗਤ ਦਾ ਖਿਲਾਰਾ।
Fareedkot Teekaਹੇ ਮਨ ਬਾਵਰੇ! ਜੈਸੇ ਕੁਸੰਭੇ ਕਾ ਰੰਗ ਖਿਨਕ ਹੈ, ਤੈਸੇ ਏਹੁ ਪਸਾਰਾ ਪਸਰਿਆ ਹੂਆ ਹੈ॥੩॥
Prof. Sahib Singhਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ ॥੩॥

ਪਦ ਅਰਥ ਕਸੁੰਭ = ਇਕ ਕਿਸਮ ਦਾ ਫੁੱਲ ਹੈ, ਇਸ ਨਾਲ ਲੋਕ ਕੱਪੜੇ ਰੰਗਿਆ ਕਰਦੇ ਸਨ, ਰੰਗ ਚੰਗਾ ਸ਼ੋਖ ਹੁੰਦਾ ਹੈ, ਪਰ ਇਕ ਦੋ ਦਿਨ ਵਿਚ ਹੀ ਭੈੜਾ ਪੈ ਜਾਂਦਾ ਹੈ ॥੩॥

SikhNet (Spanish)Así como es el color cambiante del cártamo, así de inconstante es el mundo entero. (3)

ਨਾਵਨ ਕਉ ਤੀਰਥ ਘਨੇ, ਮਨ ਬਉਰਾ ਰੇ; ਪੂਜਨ ਕਉ ਬਹੁ ਦੇਵ ॥

naavan kau teerath ghane, man bauraa re; poojan kau bahu dev | Ang 336

Sant Singh KhalsaThere are so many holy shrines in which to bathe, O crazy mind, and so many gods to worship.
Manmohan SinghO my mad soul, there are good many holy places to bathe in, and many deities to worship.
Manmohan Singh (Punjabi)ਹੇ ਮੇਰੀ ਕਮਲੀ ਜਿੰਦੇ ਇਸ਼ਨਾਨ ਕਰਨ ਲਈ ਬਹੁਤੇ ਧਰਮ ਅਸਥਾਨ ਹਨ ਅਤੇ ਉਪਾਸ਼ਨਾ ਕਰਨ ਲਈ ਅਨੇਕਾਂ ਦੇਵਤੇ।
Fareedkot Teekaਹੇ ਮਨ ਬਾਵਰਾ! ਯਦ੍ਯਪਿ ਨਾਵਨੇ ਕੋ ਤੋ ਤੀਰਥ ਘਨੇ ਹੈਂ ਔਰ ਪੂਜਨੇ ਕੋ ਦੇਵਤਾ ਬਹੁਤ ਹੈਂ॥
Prof. Sahib Singhਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ)

ਪਦ ਅਰਥ ਨਾਵਨ ਕਉ = ਇਸ਼ਨਾਨ ਕਰਨ ਲਈ। ਘਨੇ = ਬਥੇਰੇ। ਪੂਜਨ ਕਉ = ਪੂਜਾ ਕਰਨ ਲਈ।

SikhNet (Spanish)Oh mente loca, hay millones de lugares de peregrinaje para bañarse, y millones de dioses a quienes adorar, pero uno no es emancipado así.

ਕਹੁ ਕਬੀਰ. ਛੂਟਨੁ ਨਹੀ, ਮਨ ਬਉਰਾ ਰੇ; ਛੂਟਨੁ. ਹਰਿ ਕੀ ਸੇਵ ॥੪॥੧॥੬॥੫੭॥

kahu kabeer. chhoottan nahee, man bauraa re; chhoottan. har kee sev |4|1|6|57| Ang 336

Sant Singh KhalsaSays Kabeer, you shall not be saved like this, O crazy mind; only by serving the Lord will you find release. ||4||1||6||57||
Manmohan SinghSays Kabir, thou shalt not be saved like this, O my silly soul; thou shalt be released by God's service.
Manmohan Singh (Punjabi)ਕਬੀਰ ਜੀ ਆਖਦੇ ਹਨ ਤੇਰਾ ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ, ਹੇ ਮੇਰੀ ਕਮਲੀ ਜਿੰਦੇ! ਰੱਬ ਦੀ ਸੇਵਾ ਦੁਆਰਾ ਹੀ ਤੇਰਾ ਖਲਾਸੀ ਹੋਏਗੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਪਰੰਤੂ ਇਨ ਸੇ ਹੇ ਬਾਵਰੇ ਮਨ! ਛੂਟਨਾ ਨਹੀਂ ਹੋਤਾ ਛੂਟਨਾ ਤੋ ਹਰੀ ਕੀ ਸੇਵਾ ਸੇ ਹੋਤਾ ਹੈ॥੪॥੧॥੬॥੫੭॥☬ਏਕ ਮਦਮੱਤ ਰਾਜਾ ਨੇ ਕਬੀਰ ਜੀ ਕੇ ਆਗੇ ਕੁਛਕ ਧਨ ਰਾਖਿਆ। ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ॥੪॥੧॥੬॥੫੭॥

ਪਦ ਅਰਥ ਛੂਟਨੁ = ਖ਼ਲਾਸੀ, ਮਾਇਆ ਦੇ ਮੋਹ ਤੇ ਸਹਿਮ ਤੋਂ ਖ਼ਲਾਸੀ। ਸੇਵ = ਸੇਵਾ, ਬੰਦਗੀ ॥੪॥੧॥੬॥੫੭॥

* ਸ਼ਬਦ ਦਾ ਭਾਵ: ਜੀਵ ਮਾਇਆ ਦੇ ਮੋਹ ਵਿਚ ਫਸ ਕੇ ਅਕਾਲ ਪੁਰਖ ਨੂੰ ਵਿਸਾਰ ਦੇਂਦਾ ਹੈ, ਤੇ ਕਈ ਕਿਸਮ ਦੇ ਦੁੱਖ ਸਹਿੰਦਾ ਹੈ। ਫਿਰ ਇਹਨਾਂ ਦੁੱਖਾਂ ਤੋਂ ਬਚਣ ਲਈ ਕਿਤੇ ਤੀਰਥਾਂ ਦੇ ਇਸ਼ਨਾਨ ਕਰਦਾ ਫਿਰਦਾ ਹੈ, ਕਿਤੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਪਰ ਦੁੱਖਾਂ ਤੋਂ ਬਚਾਅ ਨਹੀਂ ਹੁੰਦਾ। ਇਹਨਾਂ ਦਾ ਇਲਾਜ ਇਕ ਪ੍ਰਭੂ ਦੀ ਯਾਦ ਹੀ ਹੈ ਕਿਉਂਕਿ ਇਹ ਸਹਿਮ ਵਾਪਰਦੇ ਹੀ ਤਦੋਂ ਹਨ ਜਦੋਂ ਜੀਵ ਪ੍ਰਭੂ ਨੂੰ ਭੁਲਾ ਦੇਂਦਾ ਹੈ।੫੭।

SikhNet (Spanish)Uno es liberado sólo a través de su entrega al Señor. (4-1-6-57)
Answers quote the Granth verbatim with Ang citations. AI commentary is not Gurbani and not a religious ruling.