ੴ

ਸਿੱਖਬਾਣੀ · SikhBani

ਹਿੰਦੂ ਕੈ ਘਰਿ ਹਿੰਦੂ ਆਵੈ ॥

hindoo kai ghar hindoo aavai
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 951, 952 · 21 lines
Translations

ਮਃ ੧ ॥

mahalaa 1 | Ang 951

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl, Guru Nanak, Primer Canal Divino.

ਹਿੰਦੂ ਕੈ ਘਰਿ. ਹਿੰਦੂ ਆਵੈ ॥

hindoo kai ghar. hindoo aavai | Ang 951

Sant Singh KhalsaThe Hindu comes to the house of a Hindu.
Manmohan SinghThe Hindu comes to the house of the Hindu.
Manmohan Singh (Punjabi)ਹਿੰਦੂ ਦੇ ਗ੍ਰਹਿ ਵਿੱਚ ਹਿੰਦੂ ਆਉਂਦਾ ਹੈ।
Fareedkot Teekaਖਤ੍ਰੀ ਹਿੰਦੂ ਕੇ ਘਰ ਬ੍ਰਾਹਮਣ ਹਿੰਦੂ ਆਵਤਾ ਹੈ॥
Prof. Sahib Singh(ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿਚ ਬ੍ਰਾਹਮਣ ਆਉਂਦਾ ਹੈ,

ਪਦ ਅਰਥ ਹਿੰਦੂ = (ਭਾਵ) ਬ੍ਰਾਹਮਣ।

SikhNet (Spanish)El hindú entra sólo en la casa del hindú

ਸੂਤੁ ਜਨੇਊ; ਪੜਿ ਗਲਿ ਪਾਵੈ ॥

soot janeaoo; parr gal paavai | Ang 951

Sant Singh KhalsaHe puts the sacred thread around his neck and reads the scriptures.
Manmohan SinghChanting the sermon, he puts on the yarn-sacred thread on the boy's neck.
Manmohan Singh (Punjabi)ਮੰਤ੍ਰ ਪੜ੍ਹ ਕੇ ਉਹ ਧਾਗੇ ਦਾ ਜੰਝੂ ਮੁੰਡੇ ਦੀ ਗਰਦਨ ਦੁਆਲੇ ਪਾ ਦਿੰਦਾ ਹੈ।
Fareedkot Teekaਮੰਤਰ ਪੜਕੈ ਸੂਤ ਕਾ ਜਨੇਊ ਗਲ ਮੇਂ ਪਾਇ ਦੇਤਾ ਹੈ॥
Prof. Sahib Singhਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿਚ ਧਾਗਾ ਜਨੇਊ ਪਾ ਦੇਂਦਾ ਹੈ।

ਪਦ ਅਰਥ ਪੜਿ = (ਮੰਤ੍ਰ ਆਦਿਕ) ਪੜ੍ਹ ਕੇ।

SikhNet (Spanish)y se cuelga el hilo sagrado alrededor del cuello, lee las escrituras, usa el hilo,

ਸੂਤੁ ਪਾਇ; ਕਰੇ ਬੁਰਿਆਈ ॥

soot paae; kare buriaaee | Ang 951

Sant Singh KhalsaHe puts on the thread, but does evil deeds.
Manmohan SinghPutting on the thread, he commits sins.
Manmohan Singh (Punjabi)ਜੰਝੂ ਪਾ ਕੇ ਉਹ ਪਾਪ ਕਮਾਉਂਦਾ ਹੈ।
Fareedkot Teekaਸੂਤ ਕੋ ਪਾਇ ਕਰ ਬੁਰਿਆਈ ਕਰਤਾ ਹੈ॥
Prof. Sahib Singh(ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ।
SikhNet (Spanish)pero sigue haciendo maldades,

ਨਾਤਾ ਧੋਤਾ; ਥਾਇ. ਨ ਪਾਈ ॥

naataa dhotaa; thaae. na paaee | Ang 951

Sant Singh KhalsaHis cleansings and washings will not be approved.
Manmohan SinghFor his ablutions and washings, he is approved not.
Manmohan Singh (Punjabi)ਆਪਣੇ ਨ੍ਹਾਉਣ ਅਤੇ ਧੋਣ ਦੇ ਬਾਵਜੂਦ ਉਹ ਸਾਈਂ ਦੇ ਦਰ ਕਬੂਲ ਨਹੀਂ ਪੈਂਦਾ।
Fareedkot Teekaਤਿਸ ਕਾ ਨਾਤਾ ਔ ਬਸਤ੍ਰ ਧੋਤਾ ਕੋਈ ਥਾਇ ਨਹੀਂ ਪੜਤਾ ਹੈ॥
Prof. Sahib Singh(ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।

ਪਦ ਅਰਥ ਥਾਇ ਨ ਪਾਈ = ਕਬੂਲ ਨਹੀਂ ਹੁੰਦਾ।

SikhNet (Spanish)y después de todas sus abluciones, no es aprobado por Dios.

ਮੁਸਲਮਾਨੁ ਕਰੇ ਵਡਿਆਈ ॥

musalamaan kare vaddiaaee | Ang 951

Sant Singh KhalsaThe Muslim glorifies his own faith.
Manmohan SinghThe Muslim praises his faith.
Manmohan Singh (Punjabi)ਮੁਸਲਿਮ ਆਪਣੇ ਦੀਨ ਦੀ ਤਰੀਫ ਕਰਦਾ ਹੈ।
Fareedkot Teekaਜੋ ਮੁਸਲਮੀਨ ਹੈ ਅਪਨੇ ਦੀਨ ਕੀ ਵਡਿਆਈ ਕਰਤਾ ਹੈ॥
Prof. Sahib Singhਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ,
SikhNet (Spanish)El musulmán glorifica su fe,

ਵਿਣੁ ਗੁਰ ਪੀਰੈ; ਕੋ ਥਾਇ. ਨ ਪਾਈ ॥

vin gur peerai; ko thaae. na paaee | Ang 952

Sant Singh KhalsaWithout the Guru or a spiritual teacher, no one is accepted.
Manmohan SinghWithout the Guru and the Divine teacher, none is accepted.
Manmohan Singh (Punjabi)ਗੁਰੂ ਤੇ ਰੂਹਾਨੀ ਰਹਿਬਰ ਬਾਝੋਂ ਕੋਈ ਭੀ ਪਰਵਾਨ ਨਹੀਂ ਹੁੰਦਾ।
Fareedkot Teekaਗੁਰਪੀਰ ਬਿਨਾਂ ਕੋਈ ਕਰਮ ਤਿਨ ਕਾ ਥਾਇ ਨਹੀਂ ਪਾਈਤਾ, ਭਾਵ ਸਫਲ ਨਹੀਂ ਹੋਤਾ; ਵਾ ਹਿੰਦੂ ਹੋ ਚਾਹੇ ਮੁਸਲਮੀਨ ਹੋ ਗੁਰਪੀਰ ਬਿਨਾ (ਥਾਇ) ਸਰੂਪ ਕੋ ਨਹੀਂ ਪਾਵਤਾ ਹੈ॥
Prof. Sahib Singhਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ।
SikhNet (Spanish)pero sin el Guru, o sin un Maestro Espiritual, nadie es aceptado,

ਰਾਹੁ ਦਸਾਇ; ਓਥੈ ਕੋ ਜਾਇ ॥

raahu dasaae; othai ko jaae | Ang 952

Sant Singh KhalsaThey may be shown the way, but only a few go there.
Manmohan SinghEven when the way is pointed out, rare is the one who reaches there.
Manmohan Singh (Punjabi)ਜੇਕਰ ਮਾਰਗ ਦੱਸ ਭੀ ਦਿੱਤਾ ਜਾਵੇ ਤਾਂ ਭੀ ਉੱਥੇ ਕੋਈ ਵਿਰਲਾ ਹੀ ਪੁੱਜਦਾ ਹੈ।
Fareedkot Teekaਰਾਹ ਸਭ ਕੋ ਦਿਖਾਤੇ ਹੈਂ ਪਰੰਤੂ (ਓਥੈ) ਉਸ ਪਰਮੇਸ੍ਵਰ ਕੇ ਮਾਰਗ ਮੇਂ ਕੋਈ ਜਾਤਾ ਹੈ॥
Prof. Sahib Singh(ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ,

ਪਦ ਅਰਥ ਦਸਾਇ = ਪੁੱਛਦਾ ਹੈ। ਕੋ = ਕੋਈ ਵਿਰਲਾ।

SikhNet (Spanish)se les puede mostrar el Camino, pero muy pocos lo recorren,

ਕਰਣੀ ਬਾਝਹੁ; ਭਿਸਤਿ. ਨ ਪਾਇ ॥

karanee baajhahu; bhisat. na paae | Ang 952

Sant Singh KhalsaWithout the karma of good actions, heaven is not attained.
Manmohan SinghWithout good deeds, heaven is attained not.
Manmohan Singh (Punjabi)ਚੰਗੇ ਅਮਲਾਂ ਦੇ ਬਗੈਰ ਸਵਰਗ ਪਰਾਪਤ ਨਹੀਂ ਹੁੰਦਾ।
Fareedkot Teekaਬਿਨਾ ਕਰਨੀਓਂ ਸੇ ਸ੍ਵਰਗ ਨਹੀਂ ਪਾਇ ਸਕਤਾ॥
Prof. Sahib Singhਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।

ਪਦ ਅਰਥ ਕਰਣੀ = ਚੰਗਾ ਆਚਰਣ। ਭਿਸਤਿ = ਬਹਿਸ਼ਤ, ਸੁਰਗ।

SikhNet (Spanish)pues sin el Karma de las buenas acciones, uno no es recibido en los cielos.

ਜੋਗੀ ਕੈ ਘਰਿ; ਜੁਗਤਿ ਦਸਾਈ ॥

jogee kai ghar; jugat dasaaee | Ang 952

Sant Singh KhalsaThe Way of Yoga is demonstrated in the Yogi's monastery.
Manmohan SinghOne goes to the Yogi's monastery to ask the way to God.
Manmohan Singh (Punjabi)ਰੱਬ ਦਾ ਰਸਤਾ ਪੁੱਛਣ ਲਈ ਇਨਸਾਨ ਯੋਗੀ ਦੇ ਆਸ਼ਰਮ ਨੂੰ ਜਾਂਦਾ ਹੈ।
Fareedkot Teekaਜੋਗੀ ਕੈ ਘਰ ਮਾਇਆ ਪਾਵਨੇ ਕੀ ਜੁਗਤੀ ਦਿਸ ਆਈ, ਭਾਵ ਦੇਖਾ ਕੇ ਇਸ ਪਾਸ ਇਤਨਾ ਧਨ ਜਮਾਂ ਹੈ ਔਰ ਚੇਲਾ ਹੋ ਕੇ ਲਵਾਂ॥
Prof. Sahib Singhਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ,

ਪਦ ਅਰਥ ਦਸਾਈ = ਪੁੱਛਦਾ ਹੈ।

SikhNet (Spanish)Los modos de la Yoga se muestran en los monasterios,

ਤਿਤੁ ਕਾਰਣਿ; ਕਨਿ ਮੁੰਦ੍ਰਾ ਪਾਈ ॥

tit kaaran; kan mundraa paaee | Ang 952

Sant Singh KhalsaThey wear ear-rings to show the way.
Manmohan SinghFor that purpose, he puts rings in his ears.
Manmohan Singh (Punjabi)ਉਸ ਮਨੋਰਥ ਲਈ ਉਹ ਉਸ ਦੇ ਕੰਨਾਂ ਵਿੱਚ ਕੁੰਡਲ ਪਾ ਦਿੰਦਾ ਹੈ।
Fareedkot Teekaਪੁਨਾ ਤਿਸ ਮਾਇਆ ਕੇ ਨਮਿਤ ਕੰਨ ਪੜਾਇਕੇ ਮੁੰਦਰਾਂ ਪਾਈਆਂ, ਮੋਖ ਵਾਸਤੇ ਨਹੀਂ॥
Prof. Sahib Singhਉਸ ('ਜੁਗਤਿ') ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ;

ਪਦ ਅਰਥ ਤਿਤੁ ਕਾਰਣਿ = ਉਸ ('ਜੁਗਤਿ') ਦੀ ਖ਼ਾਤਰ।

SikhNet (Spanish)ahí usan aretes para mostrar el Sendero,

ਮੁੰਦ੍ਰਾ ਪਾਇ; ਫਿਰੈ ਸੰਸਾਰਿ ॥

mundraa paae; firai sansaar | Ang 952

Sant Singh KhalsaWearing ear-rings, they wander around the world.
Manmohan SinghWith ear-rings on, he wanders about the world.
Manmohan Singh (Punjabi)ਕੰਨਾਂ ਦੇ ਕੁੰਡਲ ਪਹਿਨ ਕੇ, ਉਹ ਜੱਗ ਅੰਦਰ ਭਉਂਦਾ ਹੈ।
Fareedkot Teekaਮੁੰਦ੍ਰਾ ਪਾਇਕੇ ਫੇਰ ਸੰਸਾਰ ਮੇਂ ਫਿਰਨੇ ਲਗਾ॥
Prof. Sahib Singhਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ)।

ਪਦ ਅਰਥ ਸੰਸਾਰਿ = ਸੰਸਾਰ ਵਿਚ।

SikhNet (Spanish)y usándolos, vagan por el mundo entero.

ਜਿਥੈ ਕਿਥੈ ਸਿਰਜਣਹਾਰੁ ॥

jithai kithai sirajanahaar | Ang 952

Sant Singh KhalsaThe Creator Lord is everywhere.
Manmohan SinghHe realises not, the Creator-Lord is everywhere.
Manmohan Singh (Punjabi)ਉਹ ਅਨੁਭਵ ਨਹੀਂ ਕਰਦਾ ਕਿ ਰਚਨਹਾਰ ਸੁਆਮੀ ਹਰ ਥਾਂ ਉੱਤੇ ਹੈ।
Fareedkot Teekaਜਹਾਂ ਕਹਾਂ ਗਲਾਂ ਕਾ ਸਿਰਜਨੇਹਾਰਾ ਹੋ ਬੈਠਤਾ ਭਇਆ, ਭਾਵ ਭੇਖੁ ਧਾਰ ਕਰ ਭੀ ਹਰੀ ਕਾ ਭਜਨੁ ਨ ਕੀਆ॥
Prof. Sahib Singhਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ)।

ਪਦ ਅਰਥ ਜਿਥੈ ਕਿਥੈ = ਹਰ ਥਾਂ।

SikhNet (Spanish)El Señor Creador está en todas partes,

ਜੇਤੇ ਜੀਅ; ਤੇਤੇ ਵਾਟਾਊ ॥

jete jeea; tete vaattaaoo | Ang 952

Sant Singh KhalsaThere are as many travellers as there are beings.
Manmohan SinghAs many as are the beings, so many are the travelers.
Manmohan Singh (Punjabi)ਜਿੰਨੇ ਭੀ ਜੀਵ ਹਨ ਉਹ ਸਾਰੇ ਹੀ ਰਾਹੀ ਹਨ।
Fareedkot Teekaਜਿਤਨੇ ਜੀਵ ਸੰਸਾਰ ਮੇਂ ਆਏ ਹੈਂ ਤਿਤਨੇ ਹੀ (ਵਟਾਉ) ਰਾਹੀ ਹੈਂਨ, ਭਾਵ ਚਲਤੇ ਚਲਤੇ ਚੌਰਾਸੀ ਮੇਂ ਏਹੁ ਭੀ ਏਕ ਮੰਜਲ ਪਰ ਆਇ ਅਟਕੇ ਹੈਂ॥
Prof. Sahib Singh(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ,

ਪਦ ਅਰਥ ਵਾਟਾਊ = ਮੁਸਾਫ਼ਿਰ।

SikhNet (Spanish)tantas criaturas hay como viajeros,

ਚੀਰੀ ਆਈ; ਢਿਲ. ਨ ਕਾਊ ॥

cheeree aaee; dtil. na kaaoo | Ang 952

Sant Singh KhalsaWhen one's death warrant is issued, there is no delay.
Manmohan SinghWhen the death warrant comes, none can make any delay.
Manmohan Singh (Punjabi)ਜਦ ਮੌਤ ਦਾ ਪਰਵਾਨਾ ਆ ਜਾਂਦਾ ਹੈ, ਕੋਈ ਜਣਾ ਭੀ ਕੋਈ ਦੇਰੀ ਨਹੀਂ ਕਰ ਸਕਦਾ।
Fareedkot Teekaਜਬ ਹੁਕਮ ਰੂਪ ਚਿੱਠੀ ਆਈ ਤਬ ਕੋਈ ਭੀ ਢੀਲ ਨਹੀਂ ਕਰ ਸਕਤਾ॥
Prof. Sahib Singhਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ।

ਪਦ ਅਰਥ ਚੀਰੀ = ਚਿੱਠੀ, ਸੱਦਾ।

SikhNet (Spanish)pero cuando la orden de la muerte llega, no hay retrasos.

ਏਥੈ ਜਾਣੈ; ਸੁ ਜਾਇ ਸਿਞਾਣੈ ॥

ethai jaanai; su jaae siyaanai | Ang 952

Sant Singh KhalsaOne who knows the Lord here, realizes Him there as well.
Manmohan SinghHe, who knows the Lord here, recognises Him in that place.
Manmohan Singh (Punjabi)ਜੋ ਸੁਆਮੀ ਨੂੰ ਏਥੇ ਜਾਣਦਾ ਹੈ, ਉਹ ਉਸ ਨੂੰ ਉਸ ਜਗ੍ਹਾ ਉੱਤੇ ਪਛਾਣ ਲੈਂਦਾ ਹੈ।
Fareedkot Teekaਜੋ (ਏਥੈ) ਸਤਸੰਗ ਮੇਂ ਪ੍ਰਮੇਸਰ ਕੋ ਜਾਣੈ ਸੋ ਰਿਦੇ ਰੂਪ (ਜਾਇ) ਜਾਗਾ ਮੇਂ ਪ੍ਰਮੇਸਰ ਕੋ ਪਛਾਨ ਲੇਤਾ ਹੈ॥
Prof. Sahib Singhਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ।

ਪਦ ਅਰਥ ਏਥੈ = ਇਸ ਜੀਵਨ ਵਿਚ।

SikhNet (Spanish)El que conoce al Señor aquí, Lo conoce allá;

ਹੋਰੁ ਫਕੜੁ; ਹਿੰਦੂ ਮੁਸਲਮਾਣੈ ॥

hor fakarr; hindoo musalamaanai | Ang 952

Sant Singh KhalsaOthers, whether Hindu or Muslim, are just babbling.
Manmohan SinghOthers, whether Hindus or Muslims, are but praters.
Manmohan Singh (Punjabi)ਹੋਰ ਭਾਵੇਂ ਹਿੰਦੂ ਜਾਂ ਮੁਸਲਮਾਨ, ਕੇਵਲ ਬਕਵਾਦੀ ਹੀ ਹਨ।
Fareedkot Teekaਬਿਨਾ ਜਾਣੇ ਪ੍ਰਮੇਸਰ ਕੇ ਹਿੰਦੂ ਹੋਵੈ ਚਾਹੋ ਔਰ ਕੋਈ ਹੋਵੈ ਅਥਵਾ ਮੁਸਲਮੀਨ ਹੋਵੈ ਸਭ ਕੋ (ਫਕੜੁ) ਖਰਾਬੀ ਹੈ॥
Prof. Sahib Singh(ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ।

ਪਦ ਅਰਥ ਫਕੜੁ = ਫੋਕਟ, ਫੋਕਾ ਦਾਹਵਾ।

SikhNet (Spanish)el resto, hindúes o musulmanes, hacen todo su teatro en vano,

ਸਭਨਾ ਕਾ; ਦਰਿ ਲੇਖਾ ਹੋਇ ॥

sabhanaa kaa; dar lekhaa hoe | Ang 952

Sant Singh KhalsaEveryone's account is read in the Court of the Lord;
Manmohan SinghAll mortal's accounts are taken in the Lord's court,
Manmohan Singh (Punjabi)ਸਾਰੇ ਪ੍ਰਾਨੀਆਂ ਦਾ ਹਿਸਾਬ ਕਿਤਾਬ ਸਾਈਂ ਦੇ ਦਰਬਾਰ ਅੰਦਰ ਲਿਆ ਜਾਂਦਾ ਹੈ,
Fareedkot Teekaਸਭਨੋਂ ਕਾ ਦਰਗਾਹ ਮੇਂ ਲੇਖਾ ਹੋਣਾ ਹੈ॥
Prof. Sahib Singh(ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ।

ਪਦ ਅਰਥ ਦਰਿ = ਪ੍ਰਭੂ ਦੇ ਦਰ ਤੇ।

SikhNet (Spanish)al fin, todos tienen que rendir cuentas en la Corte del Señor.

ਕਰਣੀ ਬਾਝਹੁ; ਤਰੈ. ਨ ਕੋਇ ॥

karanee baajhahu; tarai. na koe | Ang 952

Sant Singh Khalsawithout the karma of good actions, no one crosses over.
Manmohan Singhand none is saved without good deeds.
Manmohan Singh (Punjabi)ਤੇ ਚੰਗੇ ਅਮਲਾਂ ਦੇ ਬਿਨਾਂ ਕੋਈ ਭੀ ਪਾਰ ਨਹੀਂ ਉੱਤਰਦਾ।
Fareedkot Teekaਸੁਭ ਕਰਣੀ ਸੇ ਬਿਨਾਂ ਤੋ ਕੋਈ ਭੀ ਨਹੀਂ ਤਰੇਗਾ॥
Prof. Sahib Singhਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ।
SikhNet (Spanish)Sin el Karma de las buenas acciones, nadie nada a través,

ਸਚੋ ਸਚੁ; ਵਖਾਣੈ ਕੋਇ ॥

sacho sach; vakhaanai koe | Ang 952

Sant Singh KhalsaOne who speaks the True Name of the True Lord,
Manmohan SinghHe, who utters the Name of the Truest of the true,
Manmohan Singh (Punjabi)ਜੋ ਸਚਿਆਰਾਂ ਦੇ ਧਰਮ ਸਚਿਆਰ ਦੇ ਨਾਮ ਨੂੰ ਉਚਾਰਦਾ ਹੈ,
Fareedkot Teekaਜੋ ਸਚ ਹੀ ਸਚ ਕੋ ਵਖਿਆਨ ਕਰੇਗਾ, ਭਾਵ ਨਾਮੁ ਜਪੇਗਾ॥
Prof. Sahib Singhਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ,

ਪਦ ਅਰਥ ਸਚੋ ਸਚੁ = ਕੇਵਲ ਸੱਚੇ ਪ੍ਰਭੂ ਨੂੰ। ਕੋਇ = ਜੋ ਕੋਈ।

SikhNet (Spanish)quien recita sólo la Verdad del Señor,

ਨਾਨਕ; ਅਗੈ ਪੁਛ. ਨ ਹੋਇ ॥੨॥

naanak; agai puchh. na hoe |2| Ang 952

Sant Singh KhalsaO Nanak, is not called to account hereafter. ||2||
Manmohan SinghO Nanak, is not called to account, hereafter.
Manmohan Singh (Punjabi)ਹੇ ਨਾਨਕ। ਉਸ ਪਾਸੋਂ ਏਦੂੰ ਮਗਰੋਂ ਲੇਖਾ-ਪੱਤਾ ਨਹੀਂ ਮੰਗਿਆ ਜਾਂਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਗੇ ਉਸ ਕੋ ਹਿਸਾਬ ਕੀ ਪੂਛ ਨਹੀਂ ਹੋਵੈਗੀ॥੨॥
Prof. Sahib Singhਹੇ ਨਾਨਕ! ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ॥੨॥
SikhNet (Spanish)a él, oh, dice Nanak, ni una sola cuenta le es pedida en el más allá.(2)
Answers quote the Granth verbatim with Ang citations. AI commentary is not Gurbani and not a religious ruling.