ੴ

ਸਿੱਖਬਾਣੀ · SikhBani

ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥

parr parr panddit bed vakhaaneh maaeaa moh suaae
Guru Amardas Ji ਗੁਰੂ ਅਮਰਦਾਸ ਜੀ · Siree Raag · Ang 85 · 9 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar as, Tercer Canal Divino.

ਪੜਿ ਪੜਿ ਪੰਡਿਤ ਬੇਦ ਵਖਾਣਹਿ; ਮਾਇਆ ਮੋਹ ਸੁਆਇ ॥

parr parr panddit bed vakhaaneh; maaeaa moh suaae |

Sant Singh KhalsaThe Pandits, the religious scholars, constantly read and recite the Vedas, for the sake of the love of Maya.
Manmohan SinghFor the aim and love of wealth, the Brahmans constantly read and expound the Vedas.
Manmohan Singh (Punjabi)ਧੰਨ ਦੌਲਤ ਦੇ ਮਨੋਰਥ ਦੀ ਖਾਤਰ, ਬ੍ਰਹਿਮਣ ਵੇਦਾ ਨੂੰ ਇਕ-ਰਸ ਵਾਚਦੇ ਤੇ ਉਨ੍ਹਾਂ ਦੀ ਵਿਆਖਿਆ ਕਰਦੇ ਹਨ।
Fareedkot Teekaਜੋ ਪੰਡਤ ਜਨ ਲਾਲਸਾ ਮੇਂ ਪੜ ਪੜ ਕੇ ਵੇਦੋਂ ਕਾ ਕਥਨ ਕਰਤੇ ਹੈਂ, ਸੋ ਤਿਨ ਕੋ ਮੋਹ ਕਰ ਕੇ ਮਾਯਾ ਕਾ ਹੀ ਪ੍ਰਯੋਜਨ ਹੈ॥
Prof. Sahib Singh(ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ।

ਪਦ ਅਰਥ ਵਖਾਣਹਿ = ਵਿਆਖਿਆ ਕਰਦੇ ਹਨ। ਸੁਆਇ = ਸੁਆਦ ਵਿਚ।

SikhNet (Spanish)Los Pandits leen y recitan los Vedas, pero todo por el amor a Maya.

ਦੂਜੈ ਭਾਇ. ਹਰਿ ਨਾਮੁ ਵਿਸਾਰਿਆ; ਮਨ ਮੂਰਖ. ਮਿਲੈ ਸਜਾਇ ॥

doojai bhaae. har naam visaariaa; man moorakh. milai sajaae |

Sant Singh KhalsaIn the love of duality, the foolish people have forgotten the Lord's Name; they shall receive their punishment.
Manmohan SinghThrough the love of worldly valuable the foolish mind has forgotten God's Name and he shall be awarded punishment.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਪ੍ਰੀਤ ਰਾਹੀਂ ਬੇਵਕੂਫ ਬੰਦੇ ਨੇ ਵਾਹਿਗੁਰੂ ਦਾ ਨਾਮ ਭੁਲਾ ਛਡਿਆ ਹੈ, ਇਸ ਲਈ ਉਸ ਨੂੰ ਦੰਡ ਮਿਲੇਗਾ।
Fareedkot Teekaਔਰ ਜਿਨ੍ਹੋਂ ਨੇ ਦ੍ਵੈਤ ਮੇਂ ਪ੍ਰੇਮ ਕਰ ਕੇ ਹਰੀ ਨਾਮ ਕੋ ਭੁਲਾਇ ਦੀਆ ਹੈ, ਇਸੀ ਤੇ ਤਿਨ ਮੂਰਖ ਮਨ ਵਾਲ੍ਯੋਂ ਕੋ ਸਜਾ ਮਿਲਤੀ ਹੈ॥
Prof. Sahib Singh(ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ,
SikhNet (Spanish)Engañados por la dualidad, se les olvida el Nombre del Señor y así sus mentes se angustian.

ਜਿਨਿ. ਜੀਉ ਪਿੰਡੁ ਦਿਤਾ, ਤਿਸੁ. ਕਬਹੂੰ ਨ ਚੇਤੈ; ਜੋ ਦੇਂਦਾ ਰਿਜਕੁ ਸੰਬਾਹਿ ॥

jin. jeeo pindd ditaa, tis. kabahoon na chetai; jo dendaa rijak sanbaeh |

Sant Singh KhalsaThey never think of the One who gave them body and soul, who provides sustenance to all.
Manmohan SinghHe never think of him who gave him the soul and body and who provides all with sustenance.
Manmohan Singh (Punjabi)ਉਹ ਕਦਾਚਿਤ ਉਸ ਨੂੰ ਯਾਦ ਨਹੀਂ ਕਰਦਾ ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿੱਤੀਆਂ ਹਨ ਅਤੇ ਜਿਹੜਾ ਸਾਰਿਆਂ ਨੂੰ ਰੋਜੀ ਬਖਸ਼ਦਾ ਹੈ।
Fareedkot Teekaਜਿਸ ਨੇ ਜੀਉ ਔਰ ਸਰੀਰ ਦੀਆ ਹੈ, ਅਰ ਰਿਜਕ (ਸੰਬਾਹਿ) ਪਹੁਚਾ ਦੇਤਾ ਹੈ ਤਿਸ ਕੋ ਕਬੀ ਭੀ ਚੇਤਤੇ ਨਹੀਂ ਹੈਂ॥
Prof. Sahib Singh(ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ।

ਪਦ ਅਰਥ ਜਿਨਿ = ਜਿਸ ਹਰੀ ਨੇ। ਜੀਉ = ਜਿੰਦ। ਸੰਬਾਹਿ ਦੇਂਦਾ = ਅਪੜਾਂਦਾ ਹੈ।

SikhNet (Spanish)¿Por qué no llamarlo, a Él, Quien te dio el cuerpo y la vida y te socorrió en ella?

ਜਮ ਕਾ ਫਾਹਾ ਗਲਹੁ. ਨ ਕਟੀਐ; ਫਿਰਿ ਫਿਰਿ ਆਵੈ ਜਾਇ ॥

jam kaa faahaa galahu. na katteeai; fir fir aavai jaae |

Sant Singh KhalsaThe noose of death shall not be cut away from their necks; they shall come and go in reincarnation over and over again.
Manmohan SinghThe noose of death shall not be cut from his neck and he shall continue to come and go over and over again.
Manmohan Singh (Punjabi)ਮੌਤ ਦੀ ਫਾਂਸੀ ਉਸ ਦੀ ਗਰਦਨ ਤੋਂ ਨਹੀਂ ਵੱਢੀ ਜਾਣੀ ਅਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹੇਗਾ।
Fareedkot Teekaਤਾਂ ਤੇ ਜਮ ਕਾ ਫਾਹਾ ਗਲ ਸੇ ਨਹੀਂ ਕਾਟੀਤਾ, ਬਾਰੰਬਾਰ ਆਵਤੇ ਜਾਤੇ ਹੈਂ, ਭਾਵ ਏਹਿ ਜਨਮਤੇ ਮਰਤੇ ਹੈਂ॥
Prof. Sahib Singhਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।
SikhNet (Spanish)De otra forma no triunfarás sobre Yama y entrarás en el ciclo de la trasmigración.

ਮਨਮੁਖਿ. ਕਿਛੂ ਨ ਸੂਝੈ ਅੰਧੁਲੇ; ਪੂਰਬਿ ਲਿਖਿਆ ਕਮਾਇ ॥

manamukh. kichhoo na soojhai andhule; poorab likhiaa kamaae |

Sant Singh KhalsaThe blind, self-willed manmukhs do not understand anything. They do what they are pre-ordained to do.
Manmohan SinghThe blind self-willed man understands nothing and practises what is pre-destined for him.
Manmohan Singh (Punjabi)ਅੰਨ੍ਹਾ ਆਪ-ਹੁਦਰਾ ਇਨਸਾਨ ਕੁਝ ਭੀ ਨਹੀਂ ਸਮਝਦਾ ਅਤੇ ਉਹੋ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਲਿਖਿਆ ਹੋਇਆ ਹੈ।
Fareedkot Teekaਕਿਉਂਕਿ ਮਨਮੁਖ ਅੰਧੇ ਕੋ ਕੁਛ ਸੂਝਤਾ ਨਹੀਂ, ਜੈਸਾ ਪੂਰਬ ਲਿਖਿਆ ਹੈ ਤੈਸਾ ਹੀ ਕਮਾਵਤਾ ਹੈ॥
Prof. Sahib Singhਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ।
SikhNet (Spanish)El voluntarioso, tonto y ciego, no sabe nada, pero le ocurre lo que está escrito en su Destino.

ਪੂਰੈ ਭਾਗਿ ਸਤਿਗੁਰੁ ਮਿਲੈ; ਸੁਖਦਾਤਾ ਨਾਮੁ. ਵਸੈ ਮਨਿ ਆਇ ॥

poorai bhaag satigur milai; sukhadaataa naam. vasai man aae |

Sant Singh KhalsaThrough perfect destiny, they meet the True Guru, the Giver of peace, and the Naam comes to abide in the mind.
Manmohan SinghThrough the perfect good fortune, True Guru, the giver of peace, is met and the Name comes to abide in man's mind.
Manmohan Singh (Punjabi)ਪੂਰਨ ਚੰਗੇ ਨਸੀਬਾਂ ਦੁਆਰਾ, ਆਰਾਮ ਦੇਣਹਾਰ, ਸੱਚੇ ਗੁਰੂ ਜੀ, ਮਿਲਦੇ ਹਨ ਅਤੇ ਨਾਮ ਆ ਕੇ ਇਨਸਾਨ ਦੇ ਅੰਤਰ ਆਤਮੇ ਟਿਕ ਜਾਂਦਾ ਹੈ।
Fareedkot Teekaਪ੍ਰੰਤੂ ਜੇ ਕਰ ਪੂਰਨ ਭਾਗ ਹੋਵੇ ਤੌ ਸਤਗੁਰੋਂ ਸੇ ਮਿਲਨਾ ਹੋਤਾ ਹੈ, ਔਰ ਸੁਖ ਕੇ ਦੇਣੇ ਵਾਲਾ ਨਾਮ ਮਨ ਮੇਂ ਆਇ ਵਸਤਾ ਹੈ॥
Prof. Sahib Singh(ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮਨਿ = ਮਨ ਵਿਚ। ਮਾਣਹਿ = (ਨਾਮ ਜਪਣ ਵਾਲੇ) ਮਾਣਦੇ ਹਨ।

SikhNet (Spanish)Por una gran fortuna, él encuentra al Verdadero Guru, el dador de Paz y dentro de él llega el Nombre del Señor.

ਸੁਖੁ ਮਾਣਹਿ. ਸੁਖੁ ਪੈਨਣਾ; ਸੁਖੇ ਸੁਖਿ ਵਿਹਾਇ ॥

sukh maaneh. sukh painanaa; sukhe sukh vihaae |

Sant Singh KhalsaThey enjoy peace, they wear peace, and they pass their lives in the peace of peace.
Manmohan SinghHe enjoys peace, wears peace and in the joy of joys he passes his life.
Manmohan Singh (Punjabi)ਉਹ ਆਰਾਮ ਭੋਗਦਾ ਹੈ, ਆਰਾਮ ਪਹਿਨਦਾ ਹੈ ਅਤੇ ਖੁਸ਼ੀਆਂ ਦੀ ਖੁਸ਼ੀ ਵਿੱਚ ਆਪਣੀ ਜਿੰਦਗੀ ਗੁਜਾਰਦਾ ਹੈ।
Fareedkot Teekaਸੁਖ ਰੂਪ ਨਾਮ ਕਾ (ਖਾਣਾ) ਜਪਣਾ ਹੈ ਅਰ ਸੁਖ ਰੂਪ ਨਾਮ ਹੀ (ਪੈਨਣਾ) ਸੁਣਨਾ ਹੈ, ਇਸ ਤੇ ਉਨ ਕੀ ਅਵਸਥਾ ਸ੍ਰਬਦਾ ਸੁਖ ਹੀ ਸੁਖ ਸੰਜੁਗਤ ਬੀਤਤੀ ਹੈ, ਭਾਵ ਖਾਨ ਪਾਨਾਦਿਕ ਸੰਪੂਰਨ ਬਿਵਹਾਰੋਂ ਮੇਂ ਸੁਖੀ ਰਹਿਤੇ ਹੈਂ॥
Prof. Sahib Singh(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ।

ਪਦ ਅਰਥ ਸੁਖਿ = ਸੁਖ ਵਿਚ। ਸੁਖੇ ਸੁਖਿ = ਸੁਖ ਹੀ ਸੁਖ ਵਿਚ।

SikhNet (Spanish)Disfruta de la Felicidad, se viste de ella y pasa su vida entera en completa Paz.

ਨਾਨਕ ਸੋ ਨਾਉ. ਮਨਹੁ ਨ ਵਿਸਾਰੀਐ; ਜਿਤੁ. ਦਰਿ ਸਚੈ ਸੋਭਾ ਪਾਇ ॥੧॥

naanak so naau. manahu na visaareeai; jit. dar sachai sobhaa paae |1|

Sant Singh KhalsaO Nanak, they do not forget the Naam from the mind; they are honored in the Court of the Lord. ||1||
Manmohan SinghNanak, in thy mind grow not oblivious of the Name, by which honour is obtained in the court of the True Lord.
Manmohan Singh (Punjabi)ਓ ਨਾਨਕ! ਆਪਣੇ ਚਿੱਤ ਵਿਚੋਂ ਉਸ ਨਾਮ ਨੂੰ ਨਾਂ ਭੁਲਾ, ਜਿਸ ਦੁਆਰਾ ਸੱਚੇ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਸੋ ਨਾਮ ਮਨ ਸੇ ਨਾ ਭੂਲ ਜਾਵੇ ਜਿਸ ਕਰ ਵਾਹਿਗੁਰੂ ਕੇ ਸਚੇ ਦਰਬਾਰ ਮੇਂ ਸੋਭਾ ਪ੍ਰਾਪਤ ਹੋਤੀ ਹੈ॥੧॥
Prof. Sahib Singhਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ ॥੧॥

ਪਦ ਅਰਥ ਜਿਤੁ = ਜਿਸ ਦੀ ਰਾਹੀਂ ॥੧॥

SikhNet (Spanish)Dice Nanak, no nos olvidemos del Nombre del Señor, pues de Él recibimos la Gloria en el Recinto del Uno Verdadero. (1)
Answers quote the Granth verbatim with Ang citations. AI commentary is not Gurbani and not a religious ruling.