ੴ

ਸਿੱਖਬਾਣੀ · SikhBani

ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥

tribhavan dtoodtee sajanaa haumai buree jagat
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1088 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਤ੍ਰਿਭਵਣ ਢੂਢੀ ਸਜਣਾ; ਹਉਮੈ ਬੁਰੀ ਜਗਤਿ ॥

tribhavan dtoodtee sajanaa; haumai buree jagat |

Sant Singh KhalsaI have searched throughout the three worlds, O my friend; egotism is bad for the world.
Manmohan SinghI have searched the three, worlds, my friend, and discovered that pride is bad for the world.
Manmohan Singh (Punjabi)ਮੈਂ ਤਿੰਨੇ ਜਹਾਨ ਖੋਜਭਾਲ ਲਏ ਹਨ, ਮੇਰੇ ਮਿੱਤ੍ਰ! ਅਤੇ ਮਾਲੂਮ ਕੀਤਾ ਹੈ ਕਿ ਦੁਨੀਆਂ ਲਈ ਹੰਕਾਰ ਮਾੜਾ ਹੈ।
Fareedkot Teekaਹੇ ਮਿਤ੍ਰੋ! ਹਮ ਨੇ ਤਿੰਨਾਂ ਭਵਨਾਂ ਮੇਂ ਇਹ ਬਾਤ ਢੂੰਢੀ ਹੈ ਹੰਤਾ, ਮਮਤਾ ਜਗਤ ਮੇਂ ਬਹੁਤ ਬੁਰੀ ਹੈ॥
Prof. Sahib Singhਹੇ ਸੱਜਣ (ਪ੍ਰਭੂ!) ਮੈਂ ਤਿੰਨਾਂ ਹੀ ਭਵਨਾਂ ਵਿਚ ਭਾਲ ਵੇਖਿਆ ਹੈ ਕਿ ਜਗਤ ਵਿਚ 'ਹਉਮੈ' ਚੰਦਰੀ (ਬਲਾ ਚੰਬੜੀ ਹੋਈ) ਹੈ।

ਪਦ ਅਰਥ ਜਗਤਿ = ਜਗਤ ਵਿਚ।

SikhNet (Spanish)He ido a través de los tres mundos y no he visto una enfermedad peor que la del ego.

ਨਾ ਝੁਰੁ ਹੀਅੜੇ. ਸਚੁ ਚਉ; ਨਾਨਕ ਸਚੋ ਸਚੁ ॥੨॥

naa jhur heearre. sach chau; naanak sacho sach |2|

Sant Singh KhalsaDon't worry, O my soul; speak the Truth, O Nanak, the Truth, and only the Truth. ||2||
Manmohan SinghGrieve not, O my soul, speak thou the truth; Nanak nothing but the truth.
Manmohan Singh (Punjabi)ਪਸਚਾਤਾਪ ਨਾਂ ਕਰ, ਹੇ ਮੇਰੀ ਆਤਮਾ! ਤੂੰ ਸੱਚ ਬੋਲ; ਨਾਨਕ, ਨਿਰੋਲ ਸੱਚ ਹੀ।
Fareedkot Teekaਪਰੰਤੂ ਹਿਰਦੇ ਮੇਂ ਨਾ ਝੁਰੋ ਤੁਮ ਸਚੇ ਨਾਮ ਕੋ ਉਚਾਰੋ। ਇਸ ਕਾ ਫਲ੍ਹ ਇਹੁ ਹੋਵੇਗਾ ਕਿ ਤੁਮ ਕੋ ਨਿਸਚੇ ਕਰ ਕੇ ਸਭ ਸਚ ਹੀ ਨਜਰ ਆਵੇਗਾ॥੨॥☬ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singh(ਪਰ) ਹੇ ਨਾਨਕ ਦੇ ਦਿਲ! (ਇਸ 'ਹਉਮੈ' ਤੋਂ ਘਾਬਰ ਕੇ) ਚਿੰਤਾ ਨਾਹ ਕਰ, ਤੇ ਪ੍ਰਭੂ ਦਾ ਨਾਮ ਸਿਮਰ ਜੋ ਸਦਾ ਹੀ ਥਿਰ ਰਹਿਣ ਵਾਲਾ ਹੈ ॥੨॥

ਪਦ ਅਰਥ ਹੀਅੜੇ = ਹੇ ਦਿਲ! {'ਹੀਅੜਾ' ਤੋਂ ਸੰਬੋਧਨ 'ਹੀਅੜੇ' ਹੈ; ਜੇ ਅਰਥ ਕਰਨਾ ਹੋਵੇ 'ਦਿਲ ਵਿਚ', ਤਾਂ 'ਹੀਅੜੈ' ਲਫ਼ਜ਼ ਹੈ 'ਅਧਿਕਰਣ ਕਾਰਕ, ਇਕ-ਵਚਨ'}। ਨਾਨਕ ਹੀਅੜੇ = ਹੇ ਨਾਨਕ ਦੇ ਦਿਲ! ਸਚੁ = ਸੱਚਾ ਨਾਮ। ਚਉ = ਸਿਮਰ, ਉਚਾਰ ॥੨॥

SikhNet (Spanish)Oh corazón mío, deja tus preocupaciones y proclama la Verdad, pues más allá de la Verdad no existe nada. (2)
Answers quote the Granth verbatim with Ang citations. AI commentary is not Gurbani and not a religious ruling.