ੴ

ਸਿੱਖਬਾਣੀ · SikhBani

ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥

jinaa gur nahee bhettiaa bhai kee naahee bind
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1088 · 5 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਜਿਨਾ. ਗੁਰੁ ਨਹੀ ਭੇਟਿਆ; ਭੈ ਕੀ. ਨਾਹੀ ਬਿੰਦ ॥

jinaa. gur nahee bhettiaa; bhai kee. naahee bind |

Sant Singh KhalsaThose who do not meet with the Guru, who have no Fear of God at all,
Manmohan SinghThey, who meet not with the Guru and have not slightest fear of God,
Manmohan Singh (Punjabi)ਜਿਹੜੇ ਗੁਰਾਂ ਨਾਲ ਨਹੀਂ ਮਿਲਦੇ ਅਤੇ ਜਿਨ੍ਹਾਂ ਨੂੰ ਰੱਬ ਦਾ ਇੱਕ ਭੋਰਾ ਭਰ ਭੀ ਡਰ ਨਹੀਂ,
Fareedkot Teekaਜਿਨਾਂ ਕੋ ਗੁਰੂ ਮਿਲਿਆ ਨਹੀਂ ਔ ਭੈ ਕੀ ਭੀ (ਬਿੰਦੁ) ਗ੍ਯਾਤ ਨਹੀਂ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਦੇ ਅੰਦਰ ਰੱਬ ਦਾ ਰਤਾ ਭੀ ਡਰ ਨਹੀਂ,

ਪਦ ਅਰਥ ਭੇਟਿਆ = {ਪਿਛਲੀ ਪਉੜੀ ਦੇ ਸਲੋਕ ਨੰ: ੨ ਵਿਚ 'ਗੁਰ ਮਿਲੇ' ਤੇ ਏਥੇ 'ਗੁਰੁ ਭੇਟਿਆ' ਆਇਆ ਹੈ। ਦੋਹਾਂ ਦਾ ਫ਼ਰਕ ਪਰਖੋ। 'ਗੁਰ ਮਿਲੇ' ਵਿਚ 'ਗੁਰ' ਦਾ ਅਰਥ ਹੈ 'ਗੁਰੂ ਨੂੰ'। 'ਗੁਰੁ ਭੇਟਿਆ' ਦਾ ਅਰਥ ਹੈ 'ਗੁਰੂ ਮਿਲਿਆ'; ਲਫ਼ਜ਼ 'ਜਿਨਾ' ਸਾਫ਼ ਦੱਸਦਾ ਹੈ='ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ'। ਸੋ 'ਭੇਟਾ ਲੈ ਕੇ ਮਿਲਣ ਨੂੰ 'ਭੇਟਣਾ' ਕਹਿੰਦੇ ਹਨ' = ਇਹ ਅਰਥ ਉੱਕਾ ਗ਼ਲਤ ਹੈ ਕਿਉਂਕਿ ਗੁਰੂ ਭੇਟਾ ਲੈ ਕੇ ਸਿੱਖ ਨੂੰ ਨਹੀਂ ਮਿਲਦਾ}।

SikhNet (Spanish)Aquél que no se encuentra con el Guru, y no tiene aunque sea un poco de Reverencia por Dios,

ਆਵਣੁ ਜਾਵਣੁ ਦੁਖੁ ਘਣਾ; ਕਦੇ. ਨ ਚੂਕੈ ਚਿੰਦ ॥

aavan jaavan dukh ghanaa; kade. na chookai chind |

Sant Singh Khalsacontinue coming and going in reincarnation, and suffer terrible pain; their anxiety is never relieved.
Manmohan Singhsuffer great pain in coming and going and their anxiety ceases not ever.
Manmohan Singh (Punjabi)ਉਹ ਆਉਣ ਤੇ ਜਾਣ ਵਿੱਚ ਬਹੁਤ ਕਸ਼ਟ ਉਠਾਉਂਦੇ ਹਨ ਅਤੇ ਉਨ੍ਹਾਂ ਦੀ ਚਿੰਤਾ ਕਦਾਚਿੱਤ ਦੂਰ ਨਹੀਂ ਹੁੰਦੀ।
Fareedkot Teekaਤਿਨੋਂ ਕੋ ਜਨਮ ਮਰਨ ਕਾ ਦੁਖ ਬਹੁਤਾ ਹੀ ਪ੍ਰਾਪਤ ਹੋਤਾ ਹੈ, ਤਿਨ ਕੀ ਚਿੰਤਾ ਕਬੀ ਨਹੀਂ (ਚੂਕੈ) ਹਟਤੀ॥
Prof. Sahib Singhਉਹਨਾਂ ਨੂੰ ਜੰਮਣ ਮਰਨ (ਦਾ) ਡਾਢਾ ਦੁੱਖ ਲੱਗਾ ਰਹਿੰਦਾ ਹੈ, ਉਹਨਾਂ ਦੀ ਚਿੰਤਾ ਕਦੇ ਮੁੱਕਦੀ ਨਹੀਂ।

ਪਦ ਅਰਥ ਚਿੰਦ = ਚਿੰਤਾ।

SikhNet (Spanish)sus preocupaciones y sufrimientos no cesan, y va a ir y venir para siempre.

ਕਾਪੜ ਜਿਵੈ ਪਛੋੜੀਐ; ਘੜੀ ਮੁਹਤ ਘੜੀਆਲੁ ॥

kaaparr jivai pachhorreeai; gharree muhat gharreeaal |

Sant Singh KhalsaThey are beaten like clothes being washed on the rocks, and struck every hour like chimes.
Manmohan SinghThey are struck like the soiled clothes and beaten every hour or two hours like a gong.
Manmohan Singh (Punjabi)ਉਹ ਮੈਲੇ ਕਪੜਿ੍ਹਆਂ ਦੀ ਮਾਨੰਦ ਕੁੱਟੇ ਜਾਂਦੇ ਹਨ ਅਤੇ ਹਰ ਘੰਟੇ ਜਾਂ ਦੋ ਘੰਟਿਆਂ ਮਗਗੋਂ ਘੜਿਆਲ ਵਾਂਗੂ ਮਾਰੇ ਜਾਂਦੇ ਹਨ।
Fareedkot Teekaਜੈਸੇ ਕਪੜਾ ਧੋਬੀ ਪਟੜੇ ਪਰ ਪਛਾੜਤਾ ਹੈ; ਪੁਨਃ ਜੈਸੇ ਘੜੀ ਵਾ ਅਧੀ ਘੜੀ ਮੇਂ ਘੜਿਆਲ ਕੋ ਸਜਾਇ ਦੇਤੇ ਹੈਂ, ਤੈਸੇ ਹੀ ਭੈ ਰਹਿਤ ਨਿਗੁਰੇ ਜੀਵੋਂ ਕੋ ਮਾਰੀਤਾ ਹੈ॥
Prof. Sahib Singhਜਿਵੇਂ (ਧੋਣ ਵੇਲੇ) ਕੱਪੜਾ (ਪਟੜੇ ਤੇ) ਪਟਕਾਈਦਾ ਹੈ, ਜਿਵੇਂ ਘੜਿਆਲ ਮੁੜ ਮੁੜ (ਚੋਟਾਂ ਖਾਂਦਾ ਹੈ)

ਪਦ ਅਰਥ ਪਛੋੜੀਐ = ਪਟੜੇ ਉੱਤੇ ਪਟਕਾਈਦਾ ਹੈ।

SikhNet (Spanish)Así como la tela es golpeada sobre la piedra cuando se lava, o como el Gong,

ਨਾਨਕ ਸਚੇ ਨਾਮ ਬਿਨੁ; ਸਿਰਹੁ. ਨ ਚੁਕੈ ਜੰਜਾਲੁ ॥੧॥

naanak sache naam bin; sirahu. na chukai janjaal |1|

Sant Singh KhalsaO Nanak, without the True Name, these entanglements are not removed from hanging over one's head. ||1||
Manmohan SinghNanak, without the True Name, the entanglement from over their head is removed not.
Manmohan Singh (Punjabi)ਨਾਨਕ, ਸੱਚੇ ਨਾਮ ਦੇ ਬਾਝੋਂ ਉਨ੍ਹਾਂ ਦੇ ਸਿਰ ਤੋਂ ਝੰਜਟ ਦੂਰ ਨਹੀਂ ਹੁੰਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਸੇ ਬਿਨਾਂ ਅਗਿਆਨੀਓਂ ਕੇ ਸਿਰੋਂ ਜਨਮ ਰੂਪ ਜੋ (ਜੰਜਾਲੁ) ਬੰਧਨ ਹੈ, ਸੋ ਚੂਕੈ ਉਤਰਤਾ ਨਹੀਂ॥੧॥
Prof. Sahib Singhਹੇ ਨਾਨਕ! ਤਿਵੇਂ ਪ੍ਰਭੂ-ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਸਿਰ ਤੋਂ (ਭੀ) ਸਹਸਾ ਨਹੀਂ ਮੁੱਕਦਾ ॥੧॥

ਪਦ ਅਰਥ ਜੰਜਾਲੁ = ਝੰਬੇਲਾ, ਚਿੰਤਾ, ਸਹਸਾ ॥੧॥

SikhNet (Spanish)que es tocado cada hora, la cabeza de uno es golpeada y aturdida sin el Nombre Verdadero del Señor. (1)
Answers quote the Granth verbatim with Ang citations. AI commentary is not Gurbani and not a religious ruling.