ਗੂਜਰੀ ਮਹਲਾ ੫ ॥
goojaree mahalaa 5 |
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਆਪਨਾ ਗੁਰੁ. ਸੇਵਿ ਸਦ ਹੀ; ਰਮਹੁ ਗੁਣ ਗੋਬਿੰਦ ॥
aapanaa gur. sev sad hee; ramahu gun gobind |
Sant Singh KhalsaServe your Guru forever, and chant the Glorious Praises of the Lord of the Universe.
Manmohan SinghEver serve thy Guru and utter the praises of God the World-Lord.
Manmohan Singh (Punjabi)ਹਮੇਸ਼ਾਂ ਹੀ ਆਪਣੇ ਗੁਰਾਂ ਦੀ ਟਹਿਲ ਕਮਾ ਅਤੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦੀ ਸਿਫ਼ਤ ਸਲਾਹ ਉਚਾਰਨ ਕਰ।
Fareedkot Teekaਤਾਂ ਤੇ ਅਪਨੇ ਗੁਰੋਂ ਕਾ ਨਿਤ੍ਯ ਸਿਮਰਣ ਕਰ ਔਰ ਗੋਬਿੰਦ ਕੇ ਗੁਣੋਂ ਮੇਂ ਰਮਣ ਕਰੋ, ਭਾਵ ਪ੍ਰਵਿਰਤ ਹੋਵੋ॥
Prof. Sahib Singhਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ,ਪਦ ਅਰਥ ਗੁਰੁ ਸੇਵਿ = ਗੁਰੂ ਦੀ ਸਰਨ ਪੈ ਕੇ। ਸਦ = ਸਦਾ। ਰਮਹੁ = ਚੇਤੇ ਕਰਦਾ ਰਹੁ।
SikhNet (Spanish)Medita siempre en tu Guru; sí, recita la Alabanza del Señor.
ਸਾਸਿ ਸਾਸਿ ਅਰਾਧਿ ਹਰਿ ਹਰਿ; ਲਹਿ ਜਾਇ ਮਨ ਕੀ ਚਿੰਦ ॥੧॥
saas saas araadh har har; leh jaae man kee chind |1|
Sant Singh KhalsaWith each and every breath, worship the Lord, Har, Har, in adoration, and the anxiety of your mind will be dispelled. ||1||
Manmohan SinghBy remembering the Lord God with every breath, mind's anxiety is removed.
Manmohan Singh (Punjabi)ਹਰ ਇਕ ਸੁਆਸ ਨਾਲ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਚਿੱਤ ਦੀ ਚਿੰਤਾ ਦੂਰ ਹੋ ਜਾਂਦੀ ਹੈ।
Fareedkot Teekaਸ੍ਵਾਸ ਸ੍ਵਾਸ ਹਰਿ ਹਰਿ ਅਰਾਧ ਤਬ ਮਨ ਕੀ ਸਭ ਚਿੰਤਾ ਉਤਰ ਜਾਇਗੀ॥੧॥
Prof. Sahib Singhਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ ॥੧॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿੰਦ = ਚਿੰਤਾ ॥੧॥
SikhNet (Spanish)Contempla siempre a tu Señor para que tu mente se libere de todas sus preocupaciones. (1)
ਮੇਰੇ ਮਨ; ਜਾਪਿ ਪ੍ਰਭ ਕਾ ਨਾਉ ॥
mere man; jaap prabh kaa naau |
Sant Singh KhalsaO my mind, chant the Name of God.
Manmohan SinghO my soul, utter thou the Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਪ੍ਰਭੂ ਕਾ ਨਾਮ ਜਪੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ,
SikhNet (Spanish)Oh mi mente, habita en el Nombre del Señor
ਸੂਖ ਸਹਜ ਅਨੰਦ ਪਾਵਹਿ; ਮਿਲੀ ਨਿਰਮਲ ਥਾਉ ॥੧॥ ਰਹਾਉ ॥
sookh sehaj anand paaveh; milee niramal thaau |1| rahaau |
Sant Singh KhalsaYou shall be blessed with peace, poise and pleasure, and you shall find the immaculate place. ||1||Pause||
Manmohan SinghThou shall be blessed with peace, poise and pleasure and thou shall secure an immaculate seat. Pause.
Manmohan Singh (Punjabi)ਤੈਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲੇਗੀ ਅਤੇ ਤੂੰ ਪਵਿੱਤ੍ਰ ਟਿਕਾਣਾ ਪ੍ਰਾਪਤ ਕਰ ਲਵੇਂਗਾ। ਠਹਿਰਾਉ।
Fareedkot Teekaਤਿਸ ਕੇ ਜਪਨੇ ਕਰ ਕੇ ਆਤਮ ਸੁਖ ਰੂਪ ਅਨੰਦ ਕੋ ਪ੍ਰਾਪਤ ਹੋਇਗਾ ਔਰ ਸੁਧ ਅਸਥਾਨ ਮਿਲੇਗਾ॥੧॥ ਰਹਾਉ ॥☬ਅਬ ਅਨੰਦ ਪ੍ਰਾਪਤੀ ਕੀ ਰੀਤਿ ਕਹਤੇ ਹੈਂ:
Prof. Sahib Singhਇਸ ਤਰ੍ਹਾਂ; ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ॥੧॥ ਰਹਾਉ ॥ਪਦ ਅਰਥ ਸਹਜ = ਆਤਮਕ ਅਡੋਲਤਾ। ਮਿਲੀ = ਮਿਲਿਆ ਰਹੇਗਾ। ਨਿਰਮਲ = ਪਵਿਤ੍ਰ ਰੱਖਣ ਵਾਲਾ ॥੧॥ ਰਹਾਉ ॥
SikhNet (Spanish)para que seas bendecida con Paz, Equilibrio, Éxtasis y con un Estado Inmaculado. (1‑Pausa)
ਸਾਧਸੰਗਿ, ਉਧਾਰਿ ਇਹੁ ਮਨੁ; ਆਠ ਪਹਰ ਆਰਾਧਿ ॥
saadhasang, udhaar ihu man; aatth pehar aaraadh |
Sant Singh KhalsaIn the Saadh Sangat, the Company of the Holy, redeem your mind, and adore the Lord, twenty-four hours a day.
Manmohan SinghIn the society of saints redeem thou this soul of thine and think of the Lord, eight watches through.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਆਪਣੀ ਇਸ ਆਤਮਾ ਦਾ ਪਾਰ ਉਤਾਰਾ ਕਰ ਅਤੇ ਅੱਠੇ ਪਹਿਰ ਹੀ ਸੁਆਮੀ ਨੂੰ ਯਾਦ ਕਰ।
Fareedkot Teekaਸਾਧੂ ਕੇ ਸੰਗ ਸੇ ਇਸ ਮਨ ਕਾ ਉਧਾਰ ਕਰ ਔਰ ਆਠ ਪਹਰ ਪ੍ਰਭੂ ਕੋ ਅਰਾਧ॥
Prof. Sahib Singhਗੁਰੂ ਦੀ ਸੰਗਤ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ,ਪਦ ਅਰਥ ਸੰਗਿ = ਸੰਗਤ ਵਿਚ। ਉਧਾਰਿ = (ਵਿਕਾਰਾਂ ਤੋਂ) ਬਚਾ ਲੈ।
SikhNet (Spanish)En la Sociedad de los Santos redime tu mente y contempla al Señor día y noche para que tu lujuria,
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ; ਮਿਟੈ ਸਗਲ ਉਪਾਧਿ ॥੨॥
kaam krodh ahankaar binasai; mittai sagal upaadh |2|
Sant Singh KhalsaSexual desire, anger and egotism will be dispelled, and all troubles shall end. ||2||
Manmohan SinghThine lust, wrath and ego shall be stilled and all thine wranglings shall end.
Manmohan Singh (Punjabi)ਤੇਰੀ ਕਾਮਚੇਸ਼ਟਾ, ਗੁੱਸਾ ਅਤੇ ਹੰਗਤਾ ਨਾਸ ਹੋ ਵੰਞਣਗੇ।
Fareedkot Teekaਤਬ ਤੇਰੇ ਕਾਮ ਕ੍ਰੋਧ ਹੰਕਾਰ ਬਿਨਾਸ ਹੋ ਜਾਇਂਗੇ, ਉਪਾਧਿ ਭੀ ਸਭ ਮਿਟ ਜਾਇਗੀ॥੨॥
Prof. Sahib Singhਇਸ ਤਰ੍ਹਾਂ; (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ ॥੨॥ਪਦ ਅਰਥ ਉਪਾਧਿ = ਰੋਗ ॥੨॥
SikhNet (Spanish)enojo y ego sean controlados y tus aflicciones sean disipadas. (2)
ਅਟਲ ਅਛੇਦ ਅਭੇਦ ਸੁਆਮੀ; ਸਰਣਿ ਤਾ ਕੀ ਆਉ ॥
attal achhed abhed suaamee; saran taa kee aau |
Sant Singh KhalsaThe Lord Master is immovable, immortal and inscrutable; seek His Sanctuary.
Manmohan SinghImmovable, Immortal and Inscrutable is the Lord, His protection seek thou, O man.
Manmohan Singh (Punjabi)ਅਹਿੱਲ, ਅਮਰ ਅਤੇ ਅਖੋਜ ਹੇ, ਪ੍ਰਭੂ, ਤੂੰ ਉਸ ਦੀ ਸ਼ਰਣ ਲੈ, ਹੇ ਬੰਦੇ!
Fareedkot Teekaਜੋ ਟਲਤਾ ਨਹੀਂ, ਜਿਸ ਕੋ ਕੋਈ ਸਸਤ੍ਰ ਕਰ ਛੇਦ ਨਹੀਂ ਸਕਤਾ, ਜਿਸ ਕਾ ਕੋਈ ਭੇਦ ਨਹੀਂ ਪਾਉਤਾ, ਤਿਸ ਕੀ ਸਰਣ ਮੇਂ ਆਓ॥
Prof. Sahib Singhਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।ਪਦ ਅਰਥ ਅਛੇਦ = ਅਵਿਨਾਸੀ। ਅਭੇਦ = ਡੂੰਘਾ, ਜਿਸ ਦਾ ਭੇਤ ਨਾ ਪਾਇਆ ਜਾ ਸਕੇ।
SikhNet (Spanish)Busca el Refugio de tu Eterno, Inmaculado y Misterioso Señor y alaba Sus Pies
ਚਰਣ ਕਮਲ ਅਰਾਧਿ ਹਿਰਦੈ; ਏਕ ਸਿਉ ਲਿਵ ਲਾਉ ॥੩॥
charan kamal araadh hiradai; ek siau liv laau |3|
Sant Singh KhalsaWorship in adoration the lotus feet of the Lord in your heart, and center your consciousness lovingly on Him alone. ||3||
Manmohan SinghMeditate thou on His lotus feet in thy mind and contract love for the Lord alone.
Manmohan Singh (Punjabi)ਤੂੰ ਉਸ ਦੇ ਕੰਵਲ ਪੈਰਾਂ ਨੂੰ ਆਪਣੇ ਚਿੱਤ ਵਿੱਚ ਚੇਤੇ ਕਰ ਅਤੇ ਕੇਵਲ ਸੁਆਮੀ ਨਾਲ ਹੀ ਪਿਰਹੜੀ (ਪਿਆਰ) ਪਾ।
Fareedkot Teekaਚਰਨ ਕਮਲੋਂ ਕੋ ਹਿਰਦ੍ਯ ਮੇਂ ਅਰਾਧਨਾ ਕਰ ਔ ਏਕ ਅਦੁਤੀ੍ਯ ਪਰਮਾਤਮਾਂ ਮੇਂ ਹੀ ਬਿਰਤੀ ਕੋ ਲਗਾਓ॥੩॥
Prof. Sahib Singhਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ॥੩॥ਪਦ ਅਰਥ ਲਿਵ = ਲਗਨ ॥੩॥
SikhNet (Spanish)de Loto en tu mente y entona tu ser en el Uno sólo. (3)
ਪਾਰਬ੍ਰਹਮਿ ਪ੍ਰਭਿ ਦਇਆ ਧਾਰੀ; ਬਖਸਿ ਲੀਨੑੇ ਆਪਿ ॥
paarabraham prabh deaa dhaaree; bakhas leenae aap |
Sant Singh KhalsaThe Supreme Lord God has shown mercy to me, and He Himself has forgiven me.
Manmohan SinghThe Transcendent Lord Master has shown mercy and Himself pardoned me.
Manmohan Singh (Punjabi)ਪਰਮ ਪ੍ਰਭੂ ਮਾਲਕ ਨੇ ਮਿਹਰ ਕੀਤੀ ਹੈ ਅਤੇ ਖੁਦ ਹੀ ਮੈਨੂੰ ਮੁਆਫ ਕਰ ਦਿੱਤਾ ਹੈ।
Fareedkot Teekaਪਾਰਬ੍ਰਹਮ ਪ੍ਰਭੂ ਨੇ ਜਬ ਕ੍ਰਿਪਾ ਧਾਰਨ ਕਰੀ ਤਬ ਆਪ ਹੀ ਜੀਵੋਂ ਕੇ ਅਵਗੁਣ ਬਖਸ਼ ਲੀਏ॥
Prof. Sahib Singhਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ),ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ।
SikhNet (Spanish)El Señor Trascendente es Compasivo y ha perdonado todas y cada una de mis faltas.
ਸਰਬ ਸੁਖ ਹਰਿ ਨਾਮੁ ਦੀਆ; ਨਾਨਕ. ਸੋ ਪ੍ਰਭੁ ਜਾਪਿ ॥੪॥੨॥੨੮॥
sarab sukh har naam deea; naanak. so prabh jaap |4|2|28|
Sant Singh KhalsaThe Lord has given me His Name, the treasure of peace; O Nanak, meditate on that God. ||4||2||28||
Manmohan SinghGod has given me His Name the treasure of all peace O Nanak then contemplate thou on Him, the Lord.
Manmohan Singh (Punjabi)ਵਾਹਿਗੁਰੂ ਨੇ ਸਾਰੇ ਆਰਾਮ ਦਾ ਖਜਾਨਾ, ਆਪਣਾ ਨਾਮ, ਮੈਨੂੰ ਦਿੱਤਾ ਹੈ। ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਹਰੀ ਨੇ ਸਰਬ ਸੁਖ ਔ ਅਪਨਾ ਨਾਮ ਦੀਆ ਹੈ. ਸੋ ਤਿਸ ਪ੍ਰਭ ਕੇ ਜਾਪ ਕੋ ਜਪ ॥੪॥੨॥੨੮॥
Prof. Sahib Singhਤੇ ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੪॥੨॥੨੮॥ਪਦ ਅਰਥ ਨਾਨਕ = ਹੇ ਨਾਨਕ! ॥੪॥੨॥੨੮॥
SikhNet (Spanish)Me ha bendecido con Su Nombre, con el Tesoro de Paz, y así, sólo habito en mi Señor. (4‑2‑28)