ੴ

ਸਿੱਖਬਾਣੀ · SikhBani

ਸੁਇਨੇ ਕਾ ਚਉਕਾ ਕੰਚਨ ਕੁਆਰ ॥

sueine kaa chaukaa kanchan kuaar
Guru Nanak Dev Ji ਗੁਰੂ ਨਾਨਕ ਦੇਵ ਜੀ · Raag Basant · Ang 1168, 1169 · 19 lines
Translations

ਬਸੰਤੁ ਮਹਲਾ ੧ ॥

basant mahalaa 1 | Ang 1168

Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant, Mejl Guru Nanak, Primer Canal Divino.

ਸੁਇਨੇ ਕਾ ਚਉਕਾ; ਕੰਚਨ ਕੁਆਰ ॥

sueine kaa chaukaa; kanchan kuaar | Ang 1168

Sant Singh KhalsaThe kitchen is golden, and the cooking pots are golden.
Manmohan SinghCooking place is of gold, and of gold are the vessels.
Manmohan Singh (Punjabi)ਚੌਕਾਂ ਸੋਨੇ ਦਾ ਹੈ ਅਤੇ ਸੋਨੇ ਦੇ ਹੀ ਹਨ ਬਰਤਨ।
Fareedkot Teekaਸ੍ਵਰਨ ਕਾ ਚੌਕਾ ਹੋਵੇ ਔਰ (ਕੰਚਨ) ਸ੍ਵਰਨ ਕੀਆਂ ਹੀ (ਕੁਆਰ) ਕੋਰੀਆਂ ਅਰਥਾਤ ਗਾਗਰਾਂ ਹੋਨ॥
Prof. Sahib Singh(ਜੇ ਕੋਈ ਮਨੁੱਖ) ਸੋਨੇ ਦਾ ਚੌਂਕਾ (ਤਿਆਰ ਕਰੇ), ਸੋਨੇ ਦੇ ਹੀ (ਉਸ ਵਿਚ) ਭਾਂਡੇ (ਵਰਤੇ),

ਪਦ ਅਰਥ ਚਉਕਾ = ਰਸੋਈ ਤੋਂ ਬਾਹਰ ਖੁਲ੍ਹੇ ਥਾਂ ਰੋਟੀ ਪਕਾਣ ਵਾਸਤੇ ਵਲਿਆ ਹੋਇਆ ਥਾਂ। ਕੰਚਨ = ਸੋਨਾ। ਕੁਆਰ = ਕਰਵੇ, ਗਾਗਰਾਂ।

SikhNet (Spanish)Si la cocina fuera de oro,

ਰੁਪੇ ਕੀਆ ਕਾਰਾ; ਬਹੁਤੁ ਬਿਸਥਾਰੁ ॥

rupe keea kaaraa; bahut bisathaar | Ang 1168

Sant Singh KhalsaThe lines marking the cooking square are silver.
Manmohan SinghThe silver lines of the square are extended afar.
Manmohan Singh (Punjabi)ਵਲਗਣ ਦੀਆਂ ਚਾਂਦੀ ਦੀਆਂ ਲਹਿਰਾਂ ਦੂਰ ਤਾਂਈ ਫੈਲੀਆਂ ਹੋਈਆਂ ਹਨ।
Fareedkot Teekaਰੁਪੇ ਕੀਆਂ ਕਾਰਾਂ ਹੋਵਨ ਬਹੁਤ ਬਿਸਥਾਰ ਪੂਰਬਕ ਵਾ ਹੋਰੁ ਸਮਗ੍ਰੀ ਕਾ ਭੀ ਬਹੁਤੁ ਬਿਸਥਾਰੁ ਹੋਵੇ॥
Prof. Sahib Singh(ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ) ਚਾਂਦੀ ਦੀਆਂ ਲਕੀਰਾਂ (ਪਾਏ) (ਤੇ ਸੁੱਚ ਵਾਸਤੇ) ਇਹੋ ਜੇਹੇ ਹੋਰ ਕਈ ਕੰਮਾਂ ਦਾ ਖਿਲਾਰਾ (ਖਿਲਾਰੇ);

ਪਦ ਅਰਥ ਰੁਪਾ = ਚਾਂਦੀ। ਕਾਰਾ = ਕਾਰਾਂ, ਲਕੀਰਾਂ, ਚੌਕੇ ਦੇ ਦੁਆਲੇ ਹੱਦ-ਬੰਦੀ ਦੀਆਂ ਲਕੀਰਾਂ। ਬਿਸਥਾਰੁ = ਸੁੱਚ ਰੱਖਣ ਵਾਸਤੇ ਅਜੇਹੇ ਹੋਰ ਉੱਦਮਾਂ ਦਾ ਵਿਸਥਾਰ।

SikhNet (Spanish)igual que la vajilla y los cuadros tuvieran marcas de plata,

ਗੰਗਾ ਕਾ ਉਦਕੁ; ਕਰੰਤੇ ਕੀ ਆਗਿ ॥

gangaa kaa udak; karante kee aag | Ang 1168

Sant Singh KhalsaThe water is from the Ganges, and the firewood is sanctified.
Manmohan SinghThe water is of the Ganges and the fire from the fire wood of Carissa carandas tree.
Manmohan Singh (Punjabi)ਪਾਣੀ ਸੁਰਸਰੀ ਦਾ ਹੈ ਅਤੇ ਅੱਗ ਯਜਨਾ ਰੁਖ ਦੀ ਲੱਕੜ ਦੀ।
Fareedkot Teekaਗੰਗਾ ਕਾ ਜਲੁ ਹੋ ਔਰ (ਕਰੰਤੈ ਕੀ ਆਗਿ) ਪਥਰ ਸੇ ਨਿਕਾਲੀ ਹੂਈ ਪਵਿਤ੍ਰ ਅਗਨੀ ਹੋ॥
Prof. Sahib Singh(ਭੋਜਨ ਤਿਆਰ ਕਰਨ ਲਈ ਜੇ ਉਹ) ਗੰਗਾ ਦਾ (ਪਵਿੱਤ੍ਰ) ਜਲ (ਲਿਆਵੇ), ਤੇ ਅਰਣ ਦੀਆਂ ਲੱਕੜਾਂ ਦੀ ਅੱਗ (ਤਿਆਰ ਕਰੇ);

ਪਦ ਅਰਥ ਉਦਕ = ਪਾਣੀ। ਕਰੰਤੇ ਕੀ ਆਗਿ {त्रत्र्तु = अग्नि, ਕ੍ਰਤੁ=ਅਗਨਿ। ਕ੍ਰਤੁ = ਜੱਗ} ਜੱਗ ਦੀ ਅੱਗ। ਇਕ ਖ਼ਾਸ ਰੁੱਖ (ਅਰਣੀ) ਦੇ ਦੋ ਡੰਡੇ ਬਣਾ ਕੇ ਇਕ ਡੰਡੇ ਵਿਚ ਛੇਕ ਕਰ ਲੈਂਦੇ ਹਨ, ਉਸ ਵਿਚ ਦੂਜਾ ਡੰਡਾ ਫਸਾ ਕੇ ਉਸ ਨੂੰ ਮਧਾਣੀ ਵਾਂਗ ਰੱਸੀ ਦੇ ਲਪੇਟੇ ਦੇ ਕੇ ਬੜੀ ਤੇਜ਼ੀ ਨਾਲ ਘੁਮਾਂਦੇ ਹਨ। ਇਸ ਤਰ੍ਹਾਂ ਦੋਹਾਂ ਡੰਡਿਆਂ ਦੀ ਰਗੜ ਨਾਲ ਅੱਗ ਪੈਦਾ ਹੁੰਦੀ ਹੈ। ਇਹ ਅੱਗ ਸੁੱਚੀ ਮੰਨੀ ਗਈ ਹੈ। ਜੱਗਾਂ ਵਿਚ ਇਸ ਅੱਗ ਨੂੰ ਵਰਤਣਾ ਚੰਗਾ ਦੱਸਿਆ ਗਿਆ ਹੈ।

SikhNet (Spanish)si el agua fuera del Ganges y el fuego fuera del mismo Yagna.

ਗਰੁੜਾ ਖਾਣਾ; ਦੁਧ ਸਿਉ ਗਾਡਿ ॥੧॥

garurraa khaanaa; dudh siau gaadd |1| Ang 1168

Sant Singh KhalsaThe food is soft rice, cooked in milk. ||1||
Manmohan SinghThe food is of the fine rice boiled in milk.
Manmohan Singh (Punjabi)ਖੁਰਾਕ ਦੁਧ ਵਿੱਚ ਉਬਲੇ ਹੋਏ ਵਧੀਆ ਚੌਲਾ ਦੀ ਹੈ।
Fareedkot Teekaਗਰੜਾ ਏਕ ਉਤਮ ਜਾਤੀ ਕੇ ਚਾਵਲ ਹੋਤੇ ਹੈਂ। ਦੂਧ ਕੇ ਸਾਥ (ਗਾਡਿ) ਮਿਲਾ ਕਰ ਖਾਵੇ, ਭਾਵ ਪਵਿਤ੍ਰ ਭੋਜਨ ਖਾਵੇ॥੧॥
Prof. Sahib Singhਜੇ ਫਿਰ ਉਹ ਦੁੱਧ ਵਿਚ ਰਲਾ ਕੇ ਰਿਝੇ ਹੋਏ ਚਾਵਲਾਂ ਦਾ ਭੋਜਨ ਕਰੇ ॥੧॥

ਪਦ ਅਰਥ ਗਰੁੜਾ = ਰਿੱਝੇ ਹੋਏ ਚਾਵਲ। ਗਾਡਿ = ਮਿਲਾ ਕੇ ॥੧॥

SikhNet (Spanish)Si uno se alimentara de comida blanda, mezclada con leche. (1)

ਰੇ ਮਨ ਲੇਖੈ; ਕਬਹੂ. ਨ ਪਾਇ ॥

re man lekhai; kabahoo. na paae | Ang 1168

Sant Singh KhalsaO my mind, these things are worthless,
Manmohan SinghO my soul, these are not at all of any account,
Manmohan Singh (Punjabi)ਹੇ ਮੇਰੀ ਜਿੰਦੇ, ਇਹ ਕਦਾਚਿਤ ਕਿਸੇ ਹਿਸਾਬ ਵਿੱਚ ਨਹੀਂ,
Fareedkot Teekaਰੇ ਮਨ! ਲੇਖ ਮੇਂ ਕਬੀ ਨਹੀਂ ਪੜਤੇ ਹੈਂ, ਭਾਵ ਸਰਬ ਕਰਮ ਬ੍ਯਰਥ ਹੈਂ॥
Prof. Sahib Singh(ਤਾਂ ਭੀ) ਹੇ ਮਨ! ਅਜੇਹੀ ਸੁੱਚ ਦੇ ਕੋਈ ਭੀ ਅਡੰਬਰ ਪਰਵਾਨ ਨਹੀਂ ਹੁੰਦੇ।

ਪਦ ਅਰਥ ਲੇਖੈ ਨ ਪਾਇ = ਕਬੂਲ ਨਹੀਂ ਹੋ ਸਕਦਾ।

SikhNet (Spanish)De nada sirve la vida,

ਜਾਮਿ. ਨ ਭੀਜੈ; ਸਾਚ ਨਾਇ ॥੧॥ ਰਹਾਉ ॥

jaam. na bheejai; saach naae |1| rahaau | Ang 1169

Sant Singh Khalsaif you are not drenched with the True Name. ||1||Pause||
Manmohan Singhuntil you are not saturated with the True Name. Pause.
Manmohan Singh (Punjabi)ਜਦ ਤਾਂਈ ਤੂੰ ਸੱਚੇ ਨਾਮ ਅੰਦਰ ਨਹੀਂ ਭਿਜਦੀ। ਠਹਿਰਾਉ।
Fareedkot Teeka(ਜਾਮਿ) ਜੇਕਰ ਤੂੰ ਸਚੇ ਹਰੀ ਕੇ ਨਾਮ ਵਿਖੇ ਸਨਿਗਧ ਨਹੀਂ ਹੋਵੇਗਾ॥੧॥ ਰਹਾਉ ॥
Prof. Sahib Singhਜਦੋਂ ਤਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿਚ ਨਹੀਂ ਭਿੱਜਦਾ (ਪ੍ਰੀਤ ਨਹੀਂ ਪਾਂਦਾ, ਉਸ ਦਾ ਕੋਈ ਭੀ ਉੱਦਮ ਪ੍ਰਭੂ ਨੂੰ ਪਸੰਦ ਨਹੀਂ) ॥੧॥ ਰਹਾਉ ॥

ਪਦ ਅਰਥ ਜਾਮਿ = ਜਦ ਤਕ। ਨਾਇ = ਨਾਮ ਵਿਚ ॥੧॥ ਰਹਾਉ ॥

SikhNet (Spanish)oh mi mente, si uno no se funde en el Nombre. (1-Pausa)

ਦਸ ਅਠ; ਲੀਖੇ ਹੋਵਹਿ ਪਾਸਿ ॥

das atth; leekhe hoveh paas | Ang 1169

Sant Singh KhalsaOne may have the eighteen Puraanas written in his own hand;
Manmohan SinghThough man may have with him eighteen Puranas written in his hand,
Manmohan Singh (Punjabi)ਭਾਵੇਂ ਆਦਮੀ ਕੋਲ ਆਪਦੇ ਹਥ ਨਾਲ ਲਿਖੇ ਹੋਏ ਅਠਾਰਾ ਪੁਰਾਣ ਹੋਣ,
Fareedkot Teekaਅਠਾਰਾਂ ਪੁਰਾਣ ਪਾਸ ਲਿਖੇ ਹੂਏ ਹੋਵੈ॥
Prof. Sahib Singhਜੇ ਕਿਸੇ ਪੰਡਿਤ ਨੇ ਅਠਾਰਾਂ ਪੁਰਾਣ ਲਿਖ ਕੇ ਕੋਲ ਰੱਖੇ ਹੋਏ ਹੋਣ,

ਪਦ ਅਰਥ ਦਸ ਅਠ = ਅਠਾਰਾਂ ਪੁਰਾਣ।

SikhNet (Spanish)Si uno tuviera los dieciocho Puranas escritos en su mano

ਚਾਰੇ ਬੇਦ; ਮੁਖਾਗਰ ਪਾਠਿ ॥

chaare bed; mukhaagar paatth | Ang 1169

Sant Singh Khalsahe may recite the four Vedas by heart,
Manmohan Singhand he may recite the four Vedas by heart,
Manmohan Singh (Punjabi)ਅਤੇ ਉਹ ਚਾਰੇ ਵੇਦ ਮੂੰਹ ਜਬਾਨੀ ਪੜ੍ਹਦਾ ਹੋਵੇ,
Fareedkot Teekaਚਾਰੇ ਬੇਦੋਂ ਕਾ ਪਾਠ ਮੁਖ ਕੇ ਅਗਰ ਭਾਗ ਹੋਵੈ, ਭਾਵ ਸਰਲ ਹੂਆ ਹੋਵੇ॥
Prof. Sahib Singhਜੇ ਪਾਠ ਵਿਚ ਉਹ ਚਾਰੇ ਵੇਦ ਜ਼ਬਾਨੀ ਪੜ੍ਹੇ,

ਪਦ ਅਰਥ ਮੁਖਾਗਰ = ਮੂੰਹ-ਜ਼ਬਾਨੀ, ਮੂੰਹ ਅੱਗੇ {ਮੁਖ-ਅੱਗ੍ਰ}। ਪਾਠਿ = ਪਾਠ ਵਿਚ।

SikhNet (Spanish)y recitara los Vedas de memoria, bañándose en todos los lugares santos en las fechas auspiciosas

ਪੁਰਬੀ ਨਾਵੈ; ਵਰਨਾਂ ਕੀ ਦਾਤਿ ॥

purabee naavai; varanaan kee daat | Ang 1169

Sant Singh Khalsaand take ritual baths at holy festivals and give charitable donations;
Manmohan Singhand he may bathe on the festivals and give alms according to the caste,
Manmohan Singh (Punjabi)ਅਤੇ ਉਹ ਤਿਉਹਾਰਾਂ ਦੇ ਸਮਿਆਂ ਤੇ ਇਸ਼ਨਾਨ ਕਰਦਾ ਹੋਵੇ ਅਤੇ ਜਾਤੀ ਅਨੁਸਾਰ ਪੁੰਨ-ਦਾਨ ਕਰਦਾ ਹੋਵੇ,
Fareedkot Teekaਪੁਰਬੋਂ ਪਰ ਤੀਰਥੋਂ ਕਾ ਇਸਨਾਨ ਕਰੇ ਔਰ (ਵਰਨਾਂ ਕੀ ਦਾਤਿ) ਰੰਗ ਰੰਗ ਕੇ ਪਦਾਰਥੋਂ ਕੀ; ਵਾ ਅਪਨੇ ਅਪਨੇ ਵਰਨ ਕੇ ਅਧਿਕਾਰ ਅਨੁਸਾਰੁ ਦਾਨ ਕਰੇ॥
Prof. Sahib Singhਜੇ ਉਹ ਪਵਿਤ੍ਰ (ਮਿਥੇ) ਦਿਹਾੜਿਆਂ ਤੇ ਤੀਰਥੀਂ ਇਸ਼ਨਾਨ ਕਰੇ, ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਵਖ ਵਖ ਵਰਨਾਂ ਦੇ ਬੰਦਿਆਂ ਨੂੰ ਦਾਨ-ਪੁੰਨ ਕਰੇ,

ਪਦ ਅਰਥ ਪੁਰਬੀ = ਪੁਰਬਾਂ ਦੇ ਮੌਕੇ ਤੇ, ਪਵਿੱਤ੍ਰ ਦਿਹਾੜਿਆਂ ਤੇ। ਵਰਨਾਂ ਕੀ ਦਾਤਿ = ਵਖ ਵਖ ਵਰਨਾਂ ਲਈ ਜੋ ਦਾਨ ਕਰਨਾ ਲਿਖਿਆ ਹੈ ਉਸ ਅਨੁਸਾਰ ਦਾਨ।

SikhNet (Spanish)en donde pudiera distribuir caridades de acuerdo a las castas

ਵਰਤ ਨੇਮ ਕਰੇ; ਦਿਨ ਰਾਤਿ ॥੨॥

varat nem kare; din raat |2| Ang 1169

Sant Singh Khalsahe may observe the ritual fasts, and perform religious ceremonies day and night. ||2||
Manmohan Singhand he may observe fasts and perform religious ceremonies day and night;
Manmohan Singh (Punjabi)ਅਤੇ ਉਹ ਉਪਹਾਸ ਰਖਦਾ ਹੋਵੇ ਅਤੇ ਦਿਨ ਤੇ ਰੈਣ ਧਾਰਮਕ ਸੰਸਕਾਰ ਕਰਦਾ ਹੋਵੇ;
Fareedkot Teekaਬਰਤ ਔ ਨਿਤ ਨੇਮ ਰਾਤ੍ਰਿ ਦਿਨ ਕਰੇ, ਭਾਵ ਤ੍ਰਿਕਾਲ ਸੰਧ੍ਯਾਦਿਕ ਕਰਮ ਕਰੇ॥੨॥
Prof. Sahib Singhਜੇ ਉਹ ਦਿਨ ਰਾਤ ਵਰਤ ਰੱਖਦਾ ਰਹੇ ਤੇ ਹੋਰ ਨਿਯਮ ਨਿਬਾਹੁੰਦਾ ਰਹੇ (ਤਾਂ ਭੀ ਪ੍ਰਭੂ ਨੂੰ ਇਹ ਕੋਈ ਉੱਦਮ ਪਸੰਦ ਨਹੀਂ) ॥੨॥
SikhNet (Spanish)y además hiciera ayunos observando todos los códigos religiosos. (2)

ਕਾਜੀ ਮੁਲਾਂ ਹੋਵਹਿ ਸੇਖ ॥

kaajee mulaan hoveh sekh | Ang 1169

Sant Singh KhalsaHe may be a Qazi, a Mullah or a Shaykh,
Manmohan Singhand he may be a Qazi, a Mulla or a Shaikh,
Manmohan Singh (Punjabi)ਅਤੇ ਭਾਵੇਂ ਉਹ ਕਾਜ਼ੀ ਮੁੱਲਾਂ ਜਾਂ ਸ਼ੇਖ ਹੋਵੇ,
Fareedkot Teekaਕਾਜੀ ਹੋਵੇ ਅਥਵਾ ਮੁਲਾਂ ਹੋਵੇ ਚਾਹੇ ਸੇਖ ਹੋਵੇ॥
Prof. Sahib Singhਜੇ ਕੋਈ ਬੰਦੇ ਕਾਜ਼ੀ ਮੁੱਲਾਂ ਸ਼ੇਖ਼ ਬਣ ਜਾਣ,
SikhNet (Spanish)O se convierte en Quazi, en Muláh, o en Sheikh. En Yogui, en Yangam,

ਜੋਗੀ ਜੰਗਮ ਭਗਵੇ ਭੇਖ ॥

jogee jangam bhagave bhekh | Ang 1169

Sant Singh Khalsaa Yogi or a wandering hermit wearing saffron-colored robes;
Manmohan Singhand he may be a Yogi, a wandering sage or an hermit of ochre-coloured dress,
Manmohan Singh (Punjabi)ਅਤੇ ਭਾਵੇਂ ਉਹ ਯੋਗੀ ਹੋਵੇ, ਰਮਤਾ ਰਿਸ਼ੀ ਜਾਂ ਗੇਰੂ-ਰੰਗੇ ਬਸਤਰਾਂ ਵਾਲਾ ਸਾਧੂ,
Fareedkot Teekaਜੋਗੀ ਹੋਵੇ, ਜੰਗਮ ਹੋਵੇ, ਭਗਵੇ ਭੇਖ ਕੇ ਧਾਰਨੇ ਵਾਲਾ ਹੋਰ ਕੋਈ ਇਨਾਂ ਤੇ ਭਿੰਨ ਭੀ ਹੋਵੇ॥
Prof. Sahib Singhਕੋਈ ਜੋਗੀ ਜੰਗਮ ਬਣ ਕੇ ਭਗਵੇ ਕੱਪੜੇ ਪਹਿਨ ਲੈਣ,

ਪਦ ਅਰਥ ਜੰਗਮ = ਟੱਲੀਆਂ ਵਜਾਣ ਵਾਲੇ ਸ਼ਿਵ-ਉਪਾਸਕ।

SikhNet (Spanish)o se viste de túnica ocre. Si es sostenedor de hogar,

ਕੋ ਗਿਰਹੀ; ਕਰਮਾ ਕੀ ਸੰਧਿ ॥

ko girahee; karamaa kee sandh | Ang 1169

Sant Singh Khalsahe may be a householder, working at his job;
Manmohan Singhand be a house-holder and the performer of religious rites;
Manmohan Singh (Punjabi)ਅਤੇ ਭਾਵੇਂ ਕੋਈ ਜਣਾ ਗ੍ਰਿਹਸਥੀ ਅਤੇ ਧਾਰਮਿਕ ਕਰਮ ਕਾਂਡ ਕਰਨ ਵਾਲਾ ਹੋਵੇ,
Fareedkot Teekaਕੋਈ ਗ੍ਰਿਸਤੀ ਕਰਮੋਂ ਕੀ (ਸੰਧਿ) ਮਿਲੌਨੀ ਵਾਲਾ ਹੋ, ਭਾਵ ਕਰਮ ਕਾਂਡੀ ਹੋ॥
Prof. Sahib Singhਕੋਈ ਗ੍ਰਿਹਸਤੀ ਬਣ ਕੇ ਪੂਰਾ ਕਰਮ-ਕਾਂਡੀ ਹੋ ਜਾਏ-

ਪਦ ਅਰਥ ਸੰਧਿ = ਮਿਲੌਣੀ। ਕਰਮਾਂ ਕੀ ਸੰਧਿ = ਧਰਮ ਸ਼ਾਸਤ੍ਰਾਂ ਅਨੁਸਾਰ ਦੱਸੇ ਕਰਮ ਕਾਂਡ ਨੂੰ ਕਰਨ ਵਾਲੇ, ਕਰਮ-ਕਾਂਡੀ।

SikhNet (Spanish)cumpliendo sus obligaciones religiosas.

ਬਿਨੁ ਬੂਝੇ; ਸਭ ਖੜੀਅਸਿ ਬੰਧਿ ॥੩॥

bin boojhe; sabh kharreeas bandh |3| Ang 1169

Sant Singh Khalsabut without understanding the essence of devotional worship, all people are eventually bound and gagged, and driven along by the Messenger of Death. ||3||
Manmohan Singhbut without knowing the Lord, all are bound down and driven along by the Yama.
Manmohan Singh (Punjabi)ਪ੍ਰੰਤੂ ਪ੍ਰਭੂ ਨੂੰ ਜਾਣਨ ਦੇ ਬਗੈਰ ਸਾਰਿਆਂ ਨੂੰ ਜਮ ਨਰੜ ਕੇ ਲੈ ਜਾਂਦਾ ਹੈ।
Fareedkot Teekaਪਰਮੇਸ੍ਵਰ ਕੇ ਸਰੂਪ ਬੂਝੇ ਸੇ ਬਿਨਾਂ ਜਮ ਕੇ ਦੂਤ ਬੰਧ ਲੇ ਜਾਵੇਂਗੇ॥੩॥
Prof. Sahib Singhਇਹਨਾਂ ਵਿਚੋਂ ਹਰੇਕ ਦੋਸੀਆਂ ਵਾਂਗ ਬੰਨ੍ਹ ਕੇ ਅੱਗੇ ਲਾ ਲਿਆ ਜਾਇਗਾ, ਜਦ ਤਕ ਉਹ ਸਿਮਰਨ ਦੀ ਕਦਰ ਨਹੀਂ ਸਮਝਿਆ, (ਜਦ ਤਕ ਉਹ ਸੱਚੇ ਨਾਮ ਵਿਚ ਨਹੀਂ ਪਤੀਜਦਾ) ॥੩॥

ਪਦ ਅਰਥ ਖੜੀਅਸਿ = ਖੜੀ ਜਾਂਦੀ ਹੈ। ਬੰਧਿ = ਬੰਨ੍ਹ ਕੇ ॥੩॥

SikhNet (Spanish)Sin conocer a Dios, todos estos permanecen atados y dirigidos hacia Yama, el mismo emisario de la muerte. (3)

ਜੇਤੇ ਜੀਅ; ਲਿਖੀ ਸਿਰਿ ਕਾਰ ॥

jete jeea; likhee sir kaar | Ang 1169

Sant Singh KhalsaEach person's karma is written on his forehead.
Manmohan SinghAs many as are the beings, on the head of so many are writ their tasks.
Manmohan Singh (Punjabi)ਜਿੰਨੇ ਭੀ ਜੀਵ ਹਨ, ਉਨ੍ਹਾਂਸਾਰਿਆਂ ਦੇ ਸਿਰ ਉਤੇ ਉਹਨਾਂ ਦੇ ਕਾਰ-ਵਿਹਾਰ ਲਿਖੇ ਹੋਏ ਹਨ।
Fareedkot Teekaਜਿਤਨੇ ਜੀਵ ਹੈਂ ਸਭ ਕੇ ਸੀਸ ਪਰਮੇਸ੍ਵਰ ਕੀ ਆਗ੍ਯਾ ਅਨੁਸਾਰ ਜੋ ਜੋ ਕਿਸੀ ਨੇ ਕਰਨਾ ਹੈ, ਸੋ ਕਾਰੁ ਲਿਖੀ ਹੂਈ ਹੈ॥
Prof. Sahib Singh(ਅਸਲ ਗੱਲ ਇਹ ਹੈ ਕਿ) ਜਿਤਨੇ ਭੀ ਜੀਵ ਹਨ ਸਭਨਾਂ ਦੇ ਸਿਰ ਉਤੇ ਪ੍ਰਭੂ ਦਾ ਇਹੀ ਹੁਕਮ-ਰੂਪ ਲੇਖ ਲਿਖਿਆ ਹੋਇਆ ਹੈ,

ਪਦ ਅਰਥ ਸਿਰਿ = ਸਿਰ ਉਤੇ।

SikhNet (Spanish)Tantas como criaturas haya, todas permanecen atadas a la Voluntad

ਕਰਣੀ ਉਪਰਿ; ਹੋਵਗਿ ਸਾਰ ॥

karanee upar; hovag saar | Ang 1169

Sant Singh KhalsaAccording to their deeds, they shall be judged.
Manmohan SinghAccording to their deeds, they shall be judged.
Manmohan Singh (Punjabi)ਉਹਨਾਂ ਦੇ ਅਮਲਾਂ ਅਨੁਸਾਰ ਉਹਨਾਂ ਦਾ ਫੈਸਲਾ ਹੋਵੇਗਾ।
Fareedkot Teekaਕਰਣੀ ਉਪਰ ਸਭੀ ਕੀ (ਸਾਰ) ਸੰਭਾਲ ਹੋਵੇਗੀ॥
Prof. Sahib Singhਕਿ ਹਰੇਕ ਦੀ ਕਾਮਯਾਬੀ ਦਾ ਫ਼ੈਸਲਾ ਉਸ ਦੇ ਕੀਤੇ ਕਰਮਾਂ ਉਤੇ ਹੀ ਹੋਵੇਗਾ।

ਪਦ ਅਰਥ ਕਰਣੀ ਉਪਰਿ = ਹਰੇਕ ਦੀ ਕਰਣੀ ਅਨੁਸਾਰ, ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ। ਹੋਵਗਿ = ਹੋਵੇਗੀ। ਸਾਰ = ਸੰਭਾਲ, ਫ਼ੈਸਲਾ।

SikhNet (Spanish)de Dios y según sean sus actos serán juzgados.

ਹੁਕਮੁ ਕਰਹਿ; ਮੂਰਖ ਗਾਵਾਰ ॥

hukam kareh; moorakh gaavaar | Ang 1169

Sant Singh KhalsaOnly the foolish and the ignorant issue commands.
Manmohan SinghThe foolish and ignorant ones issue orders.
Manmohan Singh (Punjabi)ਬੇਵਕੂਫ ਅਤੇ ਬੇਸਮਝ ਬੰਦੇ ਫੁਰਮਾਨ ਜਾਰੀ ਰਕਦੇ ਹਨ।
Fareedkot Teekaਕਰਮਾਂ ਅਨੁਸਾਰ ਕਈ ਅਤੀ ਮੂਰਖ ਹੁਕਮੁ ਕਰਤੇ ਹੈਂ ਅਰੁ ਕਈ ਚਤੁਰ ਭਿਖ੍ਯਾ ਮਾਂਗਤੇ ਹੈਂ॥
Prof. Sahib Singhਜੇਹੜੇ ਬੰਦੇ ਸੁੱਚੇ ਕਰਮ-ਕਾਂਡ ਭੇਖ ਆਦਿਕ ਉਤੇ ਹੀ ਮਾਣ ਕਰਦੇ ਹਨ ਉਹ ਵੱਡੇ ਮੂਰਖ ਹਨ।

ਪਦ ਅਰਥ ਹੁਕਮੁ ਕਰਹਿ = ਜੋ ਮਨੁੱਖ ਹੁਕਮ ਕਰਦੇ ਹਨ, ਹਉਮੈ ਕਰਨ ਵਾਲੇ ਬੰਦੇ।

SikhNet (Spanish)Oh tontos, sin la más mínima sabiduría actúan aquéllos que tratan de regir a otros,

ਨਾਨਕ; ਸਾਚੇ ਕੇ ਸਿਫਤਿ ਭੰਡਾਰ ॥੪॥੩॥

naanak; saache ke sifat bhanddaar |4|3| Ang 1169

Sant Singh KhalsaO Nanak, the treasure of praise belongs to the True Lord alone. ||4||3||
Manmohan SinghNanak, the True One is the owner of the treasures of praises.
Manmohan Singh (Punjabi)ਨਾਨਕ, ਸਤਿਪੁਰਖ ਸਿਫ਼ਤ ਸ਼ਲਾਘਾ ਦੇ ਖ਼ਜ਼ਾਨਿਆਂ ਦਾ ਮਾਲਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਚੇ ਵੋਹੀ ਹੈਂ ਜਿਸ ਕੇ ਅੰਤਹਕਰਨ ਰੂਪ ਭੰਡਾਰ ਮੇਂ ਪਰਮੇਸ੍ਵਰ ਕੀ ਸਿਫਤ ਹੈ॥੪॥੩॥
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀਆਂ ਸਿਫ਼ਤਾਂ ਦੇ ਖ਼ਜ਼ਾਨੇ ਭਰੇ ਪਏ ਹਨ (ਉਹਨਾਂ ਵਿਚ ਜੁੜੋ। ਇਹੀ ਹੈ ਪਰਵਾਨ ਹੋਣ ਵਾਲੀ ਕਰਣੀ) ॥੪॥੩॥

ਪਦ ਅਰਥ ਭੰਡਾਰ = ਖ਼ਜ਼ਾਨੇ ॥੪॥੩॥

SikhNet (Spanish)pues el Único Ser Verdadero es Dios, oh, Alabado sea Dios. (4-3)
Answers quote the Granth verbatim with Ang citations. AI commentary is not Gurbani and not a religious ruling.