ੴ

ਸਿੱਖਬਾਣੀ · SikhBani

ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥

kaahe man too ddolataa har manasaa pooranahaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 959, 960 · 8 lines
Translations

ਮਃ ੫ ॥

mahalaa 5 | Ang 959

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਕਾਹੇ ਮਨ ਤੂ ਡੋਲਤਾ; ਹਰਿ ਮਨਸਾ ਪੂਰਣਹਾਰੁ ॥

kaahe man too ddolataa; har manasaa pooranahaar | Ang 959

Sant Singh KhalsaWhy do you waver, O my mind? The Lord is the Fulfiller of hopes and desires.
Manmohan SinghWhy waverest thou, O my soul? God is the Fulfiller of desires.
Manmohan Singh (Punjabi)ਤੂੰ ਕਿਉਂ ਡੋਲਦੀ ਹੈਂ, ਹੇ ਮੇਰੀ ਜਿੰਦੜੀਏ? ਵਾਹਿਗੁਰੂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ।
Fareedkot Teekaਹੇ ਮਨ! ਤੂੰ ਕਿਸ ਵਾਸਤੇ ਡੋਲਤਾ ਹੈਂ, ਸਭ ਮਨਸਾ ਤੇਰੀ ਹਰੀ ਪੂਰਨ ਕਰਨਹਾਰ ਹੈ॥
Prof. Sahib Singhਹੇ ਮਨ! ਤੂੰ ਕਿਉਂ ਡੋਲਦਾ ਹੈਂ? ਪਰਮਾਤਮਾ ਤੇਰੀ ਕਾਮਨਾ ਪੂਰੀ ਕਰਨ ਵਾਲਾ ਹੈ।

ਪਦ ਅਰਥ ਮਨਸਾ = ਮਨ ਦੀ ਕਾਮਨਾ।

SikhNet (Spanish)Oh mente mía, por qué vacilas tanto, el Señor lo satisface todo.

ਸਤਿਗੁਰੁ ਪੁਰਖੁ ਧਿਆਇ ਤੂ; ਸਭਿ ਦੁਖ ਵਿਸਾਰਣਹਾਰੁ ॥

satigur purakh dhiaae too; sabh dukh visaaranahaar | Ang 959

Sant Singh KhalsaMeditate on the True Guru, the Primal Being; He is the Destroyer of all pains.
Manmohan SinghContemplate thou thy mighty True Guru, He is the eradicator of all agonies.
Manmohan Singh (Punjabi)ਤੂੰ ਆਪਣੇ ਬਲਵਾਨ ਸੱਚੇ ਗੁਰਾਂ ਦਾ ਆਰਾਧਨ ਕਰ। ਉਹ ਸਾਰਿਆਂ ਦੁਖੜਿਆਂ ਨੂੰ ਨਸ਼ਟ ਕਰਨਹਾਰ ਹਨ।
Fareedkot Teekaਸਤਿਗੁਰੂ ਦੁਆਰਾ (ਪੁਰਖੁ) ਪਰਮੇਸਰ ਕੋ ਤੂੰ ਧਿਆਇ, ਸਭ ਦੁਖੋਂ ਕੇ ਵਿਸਾਰਨਹਾਰ ਵਾਹਿਗੁਰੂ ਹੈ॥
Prof. Sahib Singhਗੁਰੂ ਨੂੰ ਅਕਾਲ ਪੁਰਖ ਨੂੰ ਸਿਮਰ, ਉਹ ਸਾਰੇ ਦੁੱਖ ਨਾਸ ਕਰਨ ਵਾਲਾ ਹੈ।

ਪਦ ਅਰਥ ਪੁਰਖੁ = ਵਿਆਪਕ ਪ੍ਰਭੂ। ਸਭਿ = ਸਾਰੇ।

SikhNet (Spanish)Sí, te podrás liberar del sufrimiento si contemplas al Guru Verdadero, el Purusha.

ਹਰਿ ਨਾਮਾ ਆਰਾਧਿ ਮਨ; ਸਭਿ ਕਿਲਵਿਖ ਜਾਹਿ ਵਿਕਾਰ ॥

har naamaa aaraadh man; sabh kilavikh jaeh vikaar | Ang 959

Sant Singh KhalsaWorship and adore the Lord's Name, O my mind; all sins and corruption shall be washed away.
Manmohan SinghO my soul, meditate thou on the Lord's Name, that all they sins and demerits may be washed off.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਤਾਂ ਜੋ ਤੇਰੇ ਸਾਰੇ ਪਾਪ ਅਤੇ ਬੁਰਿਆਈਆਂ ਧੋਤੀਆਂ ਜਾਣ।
Fareedkot Teekaਹਰੀ ਨਾਮਾ ਕੋ ਮਨ ਮੇਂ ਅਰਾਧ, ਇਸ ਤੇ ਸਭ ਪਾਪ ਔ ਵਿਕਾਰ ਚਲੇ ਜਾਇਗੇ॥
Prof. Sahib Singhਹੇ ਮਨ! ਪ੍ਰਭੂ ਦਾ ਨਾਮ ਜਪ, ਤੇਰੇ ਸਾਰੇ ਪਾਪ ਤੇ ਵਿਕਾਰ ਦੂਰ ਹੋ ਜਾਣਗੇ।

ਪਦ ਅਰਥ ਮਨ = ਹੇ ਮਨ! ਕਿਲਵਿਖ = ਪਾਪ। ਜਾਹਿ = ਨਾਸ ਹੋ ਜਾਣਗੇ।

SikhNet (Spanish)Oh mi mente, habita en el Nombre del Señor, para que todas tus faltas y errores sean lavados.

ਜਿਨ ਕਉ ਪੂਰਬਿ ਲਿਖਿਆ; ਤਿਨ ਰੰਗੁ ਲਗਾ ਨਿਰੰਕਾਰ ॥

jin kau poorab likhiaa; tin rang lagaa nirankaar | Ang 959

Sant Singh KhalsaThose who are blessed with such pre-ordained destiny, are in love with the Formless Lord.
Manmohan SinghThey, for whom there is such a preordained writ, embrace affection for the Formless Lord.
Manmohan Singh (Punjabi)ਜਿਨ੍ਹਾਂ ਦੇ ਲਈ ਐਸੀ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ, ਉਹ ਹੀ ਸਰੂਪ-ਰਹਿਤ ਸੁਆਮੀ ਨਾਲ ਪਿਰਹੜੀ ਪਾਉਂਦੇ ਹਨ।
Fareedkot Teekaਜਿਨੋਂ ਕੋ ਪੂਰਬ ਕਰਮ ਕਰ ਸਭ ਲੇਖ ਲਿਖਿਆ ਹੈ ਤਿਨਕੌ ਨਿਰੰਕਾਰ ਕਾ ਰੰਗ ਲਗਾ ਹੈ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਵੇ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ।

ਪਦ ਅਰਥ ਪੂਰਬਿ = ਮੁੱਢ ਤੋਂ। ਰੰਗੁ = ਪ੍ਰੇਮ।

SikhNet (Spanish)Quienes tenían su Destino así inscrito por Dios, se apegaron al Único Dios Absoluto.

ਓਨੀ ਛਡਿਆ ਮਾਇਆ ਸੁਆਵੜਾ; ਧਨੁ ਸੰਚਿਆ ਨਾਮੁ ਅਪਾਰੁ ॥

onee chhaddiaa maaeaa suaavarraa; dhan sanchiaa naam apaar | Ang 959

Sant Singh KhalsaThey abandon the tastes of Maya, and gather in the infinite wealth of the Naam.
Manmohan SinghThey abandon the relish of mammon and amass the infinite wealth of the Name.
Manmohan Singh (Punjabi)ਉਹ ਸੰਸਾਰੀ ਪਦਾਰਥ ਦੇ ਸੁਆਦ ਨੂੰ ਤਿਆਗ ਦਿੰਦੇ ਹਨ ਅਤੇ ਨਾਮ ਦੀ ਅਨੰਤ ਦੌਲਤ ਨੂੰ ਇਕੱਤਰ ਕਰਦੇ ਹਨ।
Fareedkot Teekaਓਨਾਂ ਮਾਇਆ ਕਾ ਸਵਾਦ ਵਾ ਪ੍ਰਯੋਜਨ ਛਡਿਆ ਹੈ ਔ ਗੋਬਿੰਦ ਨਾਮ ਕਾ ਅਪਾਰ ਹੀ ਧਨ ਸੰਚਿਆ ਹੈ॥
Prof. Sahib Singhਉਹ ਮਾਇਆ ਦਾ ਭੈੜਾ ਚਸਕਾ ਛੱਡ ਦੇਂਦੇ ਹਨ, ਤੇ ਬੇਅੰਤ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ।

ਪਦ ਅਰਥ ਸੁਆਵੜਾ = ਕੋਝਾ ਸੁਆਦ, ਭੈੜਾ ਚਸਕਾ। ਸੰਚਿਆ = ਜੋੜਿਆ।

SikhNet (Spanish)Ellos abandonaron el sabor de Maya y juntaron en su ser el Tesoro del Naam.

ਅਠੇ ਪਹਰ ਇਕਤੈ ਲਿਵੈ; ਮੰਨੇਨਿ ਹੁਕਮੁ ਅਪਾਰੁ ॥

atthe pehar ikatai livai; manen hukam apaar | Ang 959

Sant Singh KhalsaTwenty-four hours a day, they are lovingly absorbed in the One Lord; they surrender and accept the Will of the Infinite Lord.
Manmohan SinghThe eight watches thorough, they remain absorbed in the love of the one Lord and submit to the will of the Infinite God.
Manmohan Singh (Punjabi)ਅੱਠੇ ਪਹਿਰ ਹੀ ਉਹ ਇਕ ਸੁਆਮੀ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ ਅਤੇ ਬੇਅੰਤ ਵਾਹਿਗੁਰੂ ਦੀ ਰਜ਼ਾ ਨੂੰ ਮੰਨਦੇ ਹਨ।
Fareedkot Teekaਵਹੁ ਆਠ ਪਹਿਰ ਏਕ ਵਾਹਿਗੁਰੂ ਕੀ ਪ੍ਰੀਤੀ ਵਾ ਧਿਆਨ ਮੈਂ ਰਹਿ ਕਰ ਹੁਕਮ ਮਾਨਤੇ ਹੈਂ॥
Prof. Sahib Singhਉਹ ਅੱਠੇ ਪਹਰ ਇਕ ਪ੍ਰਭੂ ਦੀ ਹੀ ਯਾਦ ਵਿਚ ਜੁੜੇ ਰਹਿੰਦੇ ਹਨ, ਪ੍ਰਭੂ ਦਾ ਹੀ ਹੁਕਮ ਮੰਨਦੇ ਹਨ।

ਪਦ ਅਰਥ ਇਕਤੈ = ਇੱਕ ਵਿਚ ਹੀ।

SikhNet (Spanish)Veinticuatro horas al día permanecen absorbidos amorosamente en el Señor y viven aceptando Su Infinita Voluntad.

ਜਨੁ ਨਾਨਕੁ ਮੰਗੈ ਦਾਨੁ ਇਕੁ; ਦੇਹੁ ਦਰਸੁ ਮਨਿ ਪਿਆਰੁ ॥੨॥

jan naanak mangai daan ik; dehu daras man piaar |2| Ang 960

Sant Singh KhalsaServant Nanak begs for this one gift: please bless me, Lord, with the Blessed Vision of Your Darshan; my mind is in love with You. ||2||
Manmohan SinghSerf Nanak asks for but one boon; O Lord, bless Thou me with Thine vision; for, I love Thee heartily.
Manmohan Singh (Punjabi)ਨਫਰ ਨਾਨਕ ਕੇਵਲ ਇਕ ਦਾਤ ਦੀ ਯਾਚਨਾ ਕਰਦਾ ਹੈ: ਸਾਈਂ! ਮੈਨੂੰ ਆਪਣਾ ਦੀਦਾਰ ਬਖਸ਼, ਕਿਉਂ ਜੋ ਮੈਂ ਤੈਨੂੰ ਦਿਲੋਂ ਪ੍ਰੇਮ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਇਕ ਨਾਮ ਕਾ ਹੀ ਦਾਨ ਮਾਂਗਤਾ ਹੂੰ ਔਰ ਐਸੇ ਪ੍ਰਾਰਥਨਾ ਕਰਤਾ ਹਾਂ: ਹੇ ਹਰੀ! ਮੇਰੇ ਕੋ ਦਰਸਨ ਦੇਹੁ ਏਹੀ ਮੇਰੇ ਮਨ ਮੇਂ ਪਿਆਰ ਹੈ॥੨॥
Prof. Sahib Singh(ਹੇ ਪ੍ਰਭੂ!) ਦਾਸ ਨਾਨਕ ਭੀ (ਤੇਰੇ ਦਰ ਤੋਂ) ਇਕ ਖੈਰ ਮੰਗਦਾ ਹੈ-ਮੈਨੂੰ ਦੀਦਾਰ ਦੇਹ ਤੇ ਮੈਨੂੰ ਮਨ ਵਿਚ ਆਪਣਾ ਪਿਆਰ ਬਖ਼ਸ਼ ॥੨॥

ਪਦ ਅਰਥ ਮਨਿ = ਮਨ ਵਿਚ ॥੨॥

SikhNet (Spanish)El Sirviente Nanak pide sólo este Regalo, bendíceme oh Señor con la Maravillosa Visión de Tu Darshan, pues vivo enamorado de Ti.(2)
Answers quote the Granth verbatim with Ang citations. AI commentary is not Gurbani and not a religious ruling.