ੴ

ਸਿੱਖਬਾਣੀ · SikhBani

Ang 959

Sri Guru Granth Sahib · Raag Raamkalee · 5 shabads, 42 lines
Translations
Shabad Guru Arjan Dev Ji Raag Raamkalee continued from Ang 958

ਵਡਾ ਸਾਹਿਬੁ ਗੁਰੂ ਮਿਲਾਇਆ; ਜਿਨਿ ਤਾਰਿਆ ਸਗਲ ਜਗਤੁ ॥

vaddaa saahib guroo milaaeaa; jin taariaa sagal jagat |

Sant Singh KhalsaThe Guru led me to meet the greatest Lord and Master; He saved the whole world.
Manmohan SinghThe Guru, who has emancipated the whole world, has made me meet the Great Lord.
Manmohan Singh (Punjabi)ਗੁਰੂ ਜੀ, ਜਿਨ੍ਹਾਂ ਨੇ ਸਾਰੇ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ ਹੈ, ਨੇ ਮੈਨੂੰ ਵਿਸ਼ਾਲ ਸੁਆਮੀ ਨਾਲ ਮਿਲਾ ਦਿੱਤਾ ਹੈ।
Fareedkot Teekaਜਿਸ ਗੁਰੂ ਨੇ ਸਰਬ ਜਗਤ ਮੇਂ ਸਭ ਅਧਕਾਰੀਆਂ ਕੋ ਤਾਰਿਆ ਹੈ ਤਬ ਤਿਸ ਨੇ ਵਡਾ ਸਾਹਿਬ ਪਰਮੇਸਰ ਮਿਲਾਇਆ ਹੈ॥
Prof. Sahib Singhਉਹ ਵੱਡਾ ਮਾਲਕ ਜਿਸ ਨੇ ਸਾਰਾ ਸੰਸਾਰ ਤਾਰਿਆ ਹੈ (ਭਾਵ, ਜੋ ਸਾਰੇ ਸੰਸਾਰ ਨੂੰ ਤਾਰਨ ਦੇ ਸਮਰੱਥ ਹੈ) ਮੈਨੂੰ ਗੁਰੂ ਨੇ ਮਿਲਾਇਆ ਹੈ।

ਪਦ ਅਰਥ ਜਿਨਿ = ਜਿਸ (ਹਰੀ) ਨੇ।

SikhNet (Spanish)A través de Él, me he encontrado con el Santo Guru, mi Señor ha golpeado mi frente con Su Mano

ਮਨ ਕੀਆ ਇਛਾ ਪੂਰੀਆ; ਪਾਇਆ ਧੁਰਿ ਸੰਜੋਗ ॥

man keea ichhaa pooreea; paaeaa dhur sanjog |

Sant Singh KhalsaThe desires of the mind are fulfilled; I have attained my pre-destined Union with God.
Manmohan SinghMy mind's aspirations are fulfilled and I have attained to the preordained union with God.
Manmohan Singh (Punjabi)ਮੇਰੇ ਚਿੱਤ ਦੀਆਂ ਖਾਹਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੱਢ ਦਾ ਲਿਖਿਆ ਹੋਇਆ ਰੱਬ ਦਾ ਮਿਲਾਪ ਹੋ ਗਿਆ ਹੈ।
Fareedkot Teekaਜਬ ਧੁਰੋਂ ਕਰਮੋਂ ਕੋ ਸੰਜੋਗ ਦੁਆਰਾ ਸਤਿਗੁਰੋਂ ਕੋ ਪਾਇਆ ਤਬ ਹਮਾਰੇ ਮਨ ਕੀਆਂ ਇਛਾਂ ਸਭ ਪੂਰੀਆਂ ਹੋਈਆਂ ਹੈਂ॥
Prof. Sahib Singhਜਿਸ ਨੂੰ ਧੁਰੋਂ ਇਹ ਢੋ ਢੁਕਦਾ ਹੈ ਉਸ ਦੇ ਮਨ ਦੀਆਂ ਸਭ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹ ਵਾਸਨਾ-ਰਹਿਤ ਹੋ ਜਾਂਦਾ ਹੈ)

ਪਦ ਅਰਥ ਧੁਰਿ = ਧੁਰਿ ਤੋਂ।

SikhNet (Spanish)El Guru me guió a encontrar al Grandioso Señor y Maestro, Él salvó al mundo entero.

ਨਾਨਕ ਪਾਇਆ ਸਚੁ ਨਾਮੁ; ਸਦ ਹੀ ਭੋਗੇ ਭੋਗ ॥੧॥

naanak paaeaa sach naam; sad hee bhoge bhog |1|

Sant Singh KhalsaNanak has obtained the True Name; He enjoys the enjoyments forever. ||1||
Manmohan SinghNanak has obtained the Lord's True Name and he ever enjoys dainties.
Manmohan Singh (Punjabi)ਨਾਨਕ ਨੂੰ ਪ੍ਰਭੂ ਦਾ ਸੱਚਾ ਨਾਮ ਪ੍ਰਾਪਤ ਹੋ ਗਿਆ ਹੈ ਅਤੇ ਉਹ ਸਦੀਵ ਨਿਆਮਤਾ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਨੇ ਤੋ ਸਚਾ ਨਾਮ ਹੀ ਪਾਇਆ ਹੈ ਜਿਸ ਕੇ ਆਸਰੇ ਹੋ ਕੇ ਸਦਾ ਹੀ ਸਭ ਭੋਗ ਭੋਗਤੇ ਹੈਂ, ਭਾਵ ਮਨ ਤਨ ਸਰੀਰ ਕਰ ਸਦਾ ਅਨੰਦ ਰਹਿਤੇ ਹੈਂ॥੧॥
Prof. Sahib Singhਤੇ ਹੇ ਨਾਨਕ! ਉਸ ਨੂੰ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲਦਾ ਹੈ, ਉਹ ਸਦਾ ਹੀ ਆਨੰਦ ਮਾਣਦਾ ਹੈ (ਸਦਾ ਹੀ ਖਿੜਿਆ ਰਹਿੰਦਾ ਹੈ) ॥੧॥
SikhNet (Spanish)Las añoranzas de mi mente han sido satisfechas, he logrado lo que estaba escrito en mi destino, sí, he sido bendecido con el Nombre Verdadero y estoy siempre en Éxtasis.(1)

Open this shabad (12 lines, Angs 958-959) →

Shabad Guru Arjan Dev Ji Raag Raamkalee

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸਾਹੀ।
SikhNet (Spanish)Mejl Guru Aryan, Quinto Canal Divino.

ਮਨਮੁਖਾ ਕੇਰੀ ਦੋਸਤੀ; ਮਾਇਆ ਕਾ ਸਨਬੰਧੁ ॥

manamukhaa keree dosatee; maaeaa kaa sanabandh |

Sant Singh KhalsaFriendship with the self-willed manmukhs is an alliance with Maya.
Manmohan SinghThe friendship of the egocentrics is an alliance with worldly riches.
Manmohan Singh (Punjabi)ਮਨ-ਅਨੁਸਾਰੀਆਂ ਦੀ ਯਾਰੀ ਸੰਸਾਰੀ ਪਦਾਰਥਾਂ ਨਾਲ ਗੰਢ ਜੋੜ ਹੈ।
Fareedkot Teekaਮਨਮੁਖੋਂ ਕੀ ਜੋ ਦੋਸਤੀ ਹੈ, ਸੋ ਮਾਇਆ ਕੇ ਸਨਬੰਧ ਕੀ ਹੈ॥
Prof. Sahib Singhਮਨ ਦੇ ਮੁਰੀਦ ਬੰਦਿਆਂ ਨਾਲ ਮਿਤ੍ਰਤਾ ਨਿਰੀ ਮਾਇਆ ਦੀ ਖ਼ਾਤਰ ਹੀ ਗਾਂਢਾ-ਤੋਪਾ ਹੁੰਦਾ ਹੈ।

ਪਦ ਅਰਥ ਕੇਰੀ = ਦੀ। ਸਨਬੰਧੁ = ਜੋੜ।

SikhNet (Spanish)Son las ataduras de Maya que amarran a lo egocéntricos uno con otro,

ਵੇਖਦਿਆ ਹੀ ਭਜਿ ਜਾਨਿ; ਕਦੇ. ਨ ਪਾਇਨਿ ਬੰਧੁ ॥

vekhadiaa hee bhaj jaan; kade. na paaein bandh |

Sant Singh KhalsaAs we watch, they run away; they never stand firm.
Manmohan SinghWhile we look on, they flee away and remain not stable, ever.
Manmohan Singh (Punjabi)ਦੇਖਦਿਆਂ ਦੇਖਦਿਆਂ ਹੀ ਉਹ ਦੌੜ ਜਾਂਦੇ ਹਨ ਅਤੇ ਕਦਾਚਿੱਤ ਕਾਇਮ ਨਹੀਂ ਰਹਿੰਦੇ।
Fareedkot Teekaਜਬ ਮਾਇਆ ਕੀ ਪ੍ਰਾਪਤੀ ਨਾ ਹੋਈ ਤੋ ਦੇਖਤੇ ਸਾਰ ਹੀ ਭਜ ਜਾਤੇ ਹੈਂ, (ਬੰਧੁ) ਸੰਤੋਖ ਵਾ ਧੀਰਜ ਵਾ ਸੰਬੰਧ ਕਬੀ ਨਹੀਂ ਪਾਵਤੇ॥
Prof. Sahib Singhਉਹ ਕਦੇ (ਮਿਤ੍ਰਤਾ ਦੀ) ਪੱਕੀ ਗੰਢ ਨਹੀਂ ਪਾਂਦੇ, ਛੇਤੀ ਹੀ ਸਾਥ ਛੱਡ ਜਾਂਦੇ ਹਨ।

ਪਦ ਅਰਥ ਵੇਖਦਿਆ ਹੀ = ਵੇਂਹਦਿਆਂ ਵੇਂਹਦਿਆਂ, ਬੜੀ ਛੇਤੀ। ਭਜਿ ਜਾਨਿ = ਨੱਠ ਜਾਂਦੇ ਹਨ, ਸਾਥ ਛੱਡ ਜਾਂਦੇ ਹਨ। ਪਾਇਨਿ = ਪਾਂਦੇ ਹਨ। ਬੰਧੁ = ਬੰਨ੍ਹ, ਪੱਕੀ ਗੰਢ।

SikhNet (Spanish)pero en el momento en que ven a alguien sufriendo, ahí no permanecen.

ਜਿਚਰੁ ਪੈਨਨਿ ਖਾਵਨੑੇ; ਤਿਚਰੁ ਰਖਨਿ ਗੰਢੁ ॥

jichar painan khaavanae; tichar rakhan gandt |

Sant Singh KhalsaAs long as they get food and clothing, they stick around.
Manmohan SinghUntil they have raiment and viand, till then they cling to the alliance.
Manmohan Singh (Punjabi)ਜਦ ਤਾਂਈ ਰੋਟੀ ਕਪੜਾ ਮਿਲਦਾ ਹੈ ਉਦੋਂ ਤਾਂਈਂ ਉਹ ਮੇਲ ਮਿਲਾਪ ਕਾਇਮ ਰੱਖਦੇ ਹਨ।
Fareedkot Teekaਜਿਤਨਾ ਚਿਰ ਪੈਨਨਾਂ ਔ ਖਾਵਨਾ ਕਰਤੇ ਹੈਂ ਤਿਤਨਾ ਚਿਰ ਹੀ (ਗੰਢੁ) ਮੇਲ ਰਖਤੇ ਹੈਂ॥
Prof. Sahib Singhਮਨਮੁਖਾਂ ਨੂੰ ਜਿਤਨਾ ਚਿਰ ਪਹਿਨਣ ਤੇ ਖਾਣ ਨੂੰ ਮਿਲਦਾ ਰਹੇ ਉਤਨਾ ਚਿਰ ਜੋੜ ਰੱਖਦੇ ਹਨ।

ਪਦ ਅਰਥ ਪੈਨਨਿ = ਪਹਿਨਦੇ ਹਨ, ਪਾਣ ਨੂੰ ਕੱਪੜ ਮਿਲਦਾ ਹੈ। ਖਾਵਨੇ = ਖਾਵਨਿ, ਖਾਂਦੇ ਹਨ, ਖਾਣ ਨੂੰ ਮਿਲਦਾ ਹੈ। ਗੰਢੁ = ਗਾਂਢਾ, ਮੇਲ।

SikhNet (Spanish)Ellos se quedan con alguien mientras puedan sacarle algún provecho,

ਜਿਤੁ ਦਿਨਿ ਕਿਛੁ. ਨ ਹੋਵਈ; ਤਿਤੁ ਦਿਨਿ ਬੋਲਨਿ ਗੰਧੁ ॥

jit din kichh. na hovee; tith din bolan gandh |

Sant Singh KhalsaBut on that day when they receive nothing, then they start to curse.
Manmohan SinghThe day, when they get nothing; on that day, they utter abuse.
Manmohan Singh (Punjabi)ਜਿਸ ਦਿਹਾੜੇ ਉਨ੍ਹਾਂ ਨੂੰ ਕੁਝੱ ਨਹੀਂ ਮਿਲਦਾ, ਉਸ ਦਿਹਾੜੇ ਉਹ ਗਾਲ੍ਹਾਂ ਕੱਢਦੇ ਹਨ।
Fareedkot Teekaਜਿਸ ਦਿਨ ਉਨ ਕੋ ਕੁਝ ਪ੍ਰਾਪਤ ਨਾ ਹੋਵੈ ਤਿਸ ਦਿਨ ਮੇਂ ਤੌ ਦੁਰਗੰਧ ਕੇ ਹੀ ਬਚਨ ਬੋਲਤੇ ਹੈਂ॥
Prof. Sahib Singhਜਿਸ ਦਿਨ ਉਹਨਾਂ ਦੇ ਖਾਣ-ਹੰਢਾਣ ਦੀ ਕੋਈ ਗੱਲ ਪੁੱਜ ਨ ਆਵੇ, ਉਸ ਦਿਨ ਉਹ ਫਿੱਕਾ ਬੋਲ ਬੋਲਣ ਲੱਗ ਪੈਂਦੇ ਹਨ।

ਪਦ ਅਰਥ ਗੰਧੁ = ਰੁੱਖਾ ਬੋਲ।

SikhNet (Spanish)pero cuando ya no lo obtienen, entonces hablan mal de esa persona.

ਜੀਅ ਕੀ ਸਾਰ. ਨ ਜਾਣਨੀ; ਮਨਮੁਖ ਅਗਿਆਨੀ ਅੰਧੁ ॥

jeea kee saar. na jaananee; manamukh agiaanee andh |

Sant Singh KhalsaThe self-willed manmukhs are ignorant and blind; they do not know the secrets of the soul.
Manmohan SinghThe mind-wards are ignorant and blind and know not the state of the soul,
Manmohan Singh (Punjabi)ਮਨ ਅਨੁਸਾਰੀ ਬੇਸਮਝ ਅਤੇ ਅੰਨ੍ਹੇ ਹਨ ਅਤੇ ਉਹ ਆਤਮਾ ਦੀ ਅਵਸਥਾ ਨੂੰ ਨਹੀਂ ਜਾਣਦੇ।
Fareedkot Teekaਮਨਮੁਖਤਾ ਕਰ ਕੇ ਅਗਿਆਨੀ ਅੰਧੇ ਹੂਏ ਹੂਏ ਅਪਨਾ ਜੋ ਮਿਤ੍ਰ ਹੈ ਤਿਸ ਕੇ ਜੀਅ ਕੀ ਸਾਰ ਕੋ ਨਹੀਂ ਜਾਨਤੇ, ਭਾਵ ਉਸ ਦੇ ਰਿਦੇ ਕੇ ਦੁਖ ਕੋ ਨਹੀਂ ਜਾਨਤੇ ਹੈਂ॥
Prof. Sahib Singhਅੰਨ੍ਹੇ ਗਿਆਨ-ਹੀਣ ਮਨਮੁਖਾਂ ਨੂੰ (ਨਿਰਾ ਸਰੀਰ ਦਾ ਹੀ ਝੁਲਕਾ ਰਹਿੰਦਾ ਹੈ) ਆਤਮਾ ਦੀ ਕੋਈ ਸੂਝ ਨਹੀਂ ਹੁੰਦੀ।
SikhNet (Spanish)Ellos no conocen el estado de su Alma, siendo tontos y ciegos.

ਕੂੜਾ ਗੰਢੁ. ਨ ਚਲਈ; ਚਿਕੜਿ ਪਥਰ ਬੰਧੁ ॥

koorraa gandt. na chalee; chikarr pathar bandh |

Sant Singh KhalsaThe false bond does not last; it is like stones joined with mud.
Manmohan SinghThe false joint lasts not, It is like the two stones joined with mud.
Manmohan Singh (Punjabi)ਝੂਠਾ ਮੇਲ ਮਿਲਾਪ ਨਿਭਦਾ ਨਹੀਂ। ਇਹ ਗਾਰੇ ਨਾਲ ਜੋੜੇ ਹੋਏ ਦੋ ਪੱਖਰਾਂ ਦੀ ਮਾਨੰਦ ਹੈ।
Fareedkot Teekaਉਨ ਕਾ (ਗੰਢੁ) ਮੇਲ ਝੂਠਾ ਹੈ, ਸੋ ਬਹੁਤ ਦਿਨ ਨਹੀਂ ਚਲਤਾ॥ ਦ੍ਰਿਸਟਾਂਤ- ਜੈਸੇ ਚਿਕੜ ਲਗਾਇਕੇ ਪਥਰੋਂ ਕੋ ਨਦੀ ਮੇਂ (ਬੰਧੁ) ਪੁਲ ਬਨਾਈਏ ਤੋ ਨਹੀਂ ਠਹਿਰਤਾ ਹੈ॥
Prof. Sahib Singhਮਨਮੁਖਾਂ ਦਾ ਕੱਚਾ ਗਾਂਢਾ-ਤੋਪਾ (ਬਹੁਤ ਚਿਰ) ਨਹੀਂ ਤੱਗਦਾ ਜਿਵੇਂ ਚਿੱਕੜ ਨਾਲ ਬੱਝਾ ਹੋਇਆ ਪੱਥਰਾਂ ਦਾ ਬੰਨ੍ਹ (ਛੇਤੀ ਢਹਿ ਪੈਂਦਾ ਹੈ)।

ਪਦ ਅਰਥ ਚਿਕੜਿ = ਚਿੱਕੜ ਨਾਲ। ਪਥਰ ਬੰਧੁ = ਪੱਥਰਾਂ ਦਾ ਬੰਨ੍ਹ।

SikhNet (Spanish)Su amistad no dura, así como el lodo no puede mantener juntas a dos piedras.

ਅੰਧੇ ਆਪੁ. ਨ ਜਾਣਨੀ; ਫਕੜੁ ਪਿਟਨਿ ਧੰਧੁ ॥

andhe aap. na jaananee; fakarr pittan dhandh |

Sant Singh KhalsaThe blind do not understand themselves; they are engrossed in false worldly entanglements.
Manmohan SinghThe blind ones understand not themselves and are engrossed in the false worldly occupations.
Manmohan Singh (Punjabi)ਅੰਨ੍ਹੇ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਦੇ ਕੂੜੇ ਸੰਸਾਰੀ ਵਿਹਾਰਾਂ ਅੰਦਰ ਖੱਚਤ ਹੋਏ ਹੋਏ ਹਨ।
Fareedkot Teekaਵਹੁ ਅਗ੍ਯਾਨੀ ਅਪਨੇ ਆਪ ਕੋ ਨਹੀਂ ਜਾਨਤੇ (ਫਕੜੁ) ਖਰਾਬ ਧੰਧਿਓਂ ਮੇਂ ਹੀ ਪਿਟਤੇ ਰਹਿਤੇ ਹੈਂ॥
Prof. Sahib Singhਅੰਨ੍ਹੇ ਮਨਮੁਖ ਆਪਣੇ ਅਸਲੇ ਨੂੰ ਨਹੀਂ ਸਮਝਦੇ (ਨਿਰਾ ਬਾਹਰਲਾ) ਵਿਅਰਥ ਪਿੱਟਣਾ ਪਿੱਟਦੇ ਰਹਿੰਦੇ ਹਨ।

ਪਦ ਅਰਥ ਫਕੜੁ ਧੰਧੁ = ਫ਼ਜ਼ੂਲ ਟੰਟਾ।

SikhNet (Spanish)Esos ciegos no conocen su ser y viven involucrados en un vano esfuerzo.

ਝੂਠੈ ਮੋਹਿ ਲਪਟਾਇਆ; ਹਉ ਹਉ ਕਰਤ ਬਿਹੰਧੁ ॥

jhootthai mohi lapattaaeaa; hau hau karat bihandh |

Sant Singh KhalsaEntangled in false attachments, they pass their lives in egotism and self-conceit.
Manmohan SinghEntangled in false worldly attachment, they pass their life taking excessive pride.
Manmohan Singh (Punjabi)ਕੂੜੀ ਸੰਸਾਰੀ ਲਗਨ ਅੰਦਰ ਫਾਥੇ ਹੋਏ ਉਹ ਘਣੇਰਾ ਹੰਕਾਰ ਕਰਦੇ ਹੋਏ ਆਪਣਾ ਜੀਵਨ ਬਿਤਾਉਂਦੇ ਹਨ।
Fareedkot Teekaਤਿਨ ਕਾ ਮਨ ਝੂਠੇ ਮੋਹਿ ਮੇਂ ਹੀ ਲਪਟਾਇਆ ਹੋਇਆ ਹੈ, ਇਸੀ ਤੇ ਹਉਂ ਹਉਂ ਕਰਤਿਆਂ ਹੀ ਉਨ ਕੀ ਅਵਸਥਾ ਬੀਤਤੀ ਹੈ॥
Prof. Sahib Singhਨਿਕੰਮੇ ਮੋਹ ਵਿਚ ਫਸੇ ਹੋਏ ਮਨਮੁਖਾਂ ਦੀ ਉਮਰ 'ਮੈਂ, ਮੈਂ' ਕਰਦਿਆਂ ਹੀ ਗੁਜ਼ਰ ਜਾਂਦੀ ਹੈ।

ਪਦ ਅਰਥ ਬਿਹੰਧੁ = ਬੀਤਦੀ ਹੈ।

SikhNet (Spanish)Viven apegados a falsos amores y pasan la vida en actividades egoístas.

ਕ੍ਰਿਪਾ ਕਰੇ ਜਿਸੁ ਆਪਣੀ; ਧੁਰਿ ਪੂਰਾ ਕਰਮੁ ਕਰੇਇ ॥

kripaa kare jis aapanee; dhur pooraa karam karee |

Sant Singh KhalsaBut that being, whom the Lord has blessed with His Mercy from the very beginning, does perfect deeds, and accumulates good karma.
Manmohan SinghHe, to whom the Lord extends His mercy from the very first, performs perfectly virtuous deeds.
Manmohan Singh (Punjabi)ਜਿਸ ਉੱਤੇ ਐਨ ਆਰੰਭ ਤੋਂ ਸੁਆਮੀ ਆਪਣੀ ਮਿਹਰ ਧਾਰਦਾ ਹੈ, ਉਹ ਪੂਰਨ ਨੇਕ ਅਮਲ ਕਮਾਉਂਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਅਪਨੀ ਕ੍ਰਿਪਾ ਕਰੇ ਆਦੋਂ ਹੀ ਪੂਰਾ ਕਰਮ ਵੋਹ ਕਰਤਾ ਹੈ, ਭਾਵ ਪਹਿਲੇ ਵੀ ਸਮਝ ਕੇ ਨਿਸਕਾਮ ਕਰਮ ਮੇਂ ਪ੍ਰੀਤ ਲਗਾਵਤਾ ਹੈ॥
Prof. Sahib Singhਜਿਸ ਜਿਸ ਮਨੁੱਖ ਉਤੇ ਪ੍ਰਭੂ ਆਪਣੀ ਕਿਰਪਾ ਕਰਦਾ ਹੈ, ਧੁਰੋਂ ਹੀ ਪੂਰੀ ਬਖ਼ਸ਼ਸ਼ ਕਰਦਾ ਹੈ,

ਪਦ ਅਰਥ ਕਰਮੁ = ਮੇਹਰ।

SikhNet (Spanish)Cuando Dios muestra Su Compasión, Él nos bendice con un Destino Perfecto.

ਜਨ ਨਾਨਕ. ਸੇ ਜਨ ਉਬਰੇ; ਜੋ ਸਤਿਗੁਰ ਸਰਣਿ ਪਰੇ ॥੨॥

jan naanak. se jan ubare; jo satigur saran pare |2|

Sant Singh KhalsaO servant Nanak, those humble beings alone are saved, who enter the Sanctuary of the True Guru. ||2||
Manmohan SinghThose persons alone, O Slave Nanak, are saved, who enter the sanctuary of the True Guru.
Manmohan Singh (Punjabi)ਕੇਵਲ ਉਹ ਪੁਰਸ਼ ਹੀ, ਹੇ ਗੋਲੇ ਨਾਨਕ! ਪਾਰ ਉਤਰਦੇ ਹਨ ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੇ ਪੁਰਸ ਬਚੇ ਹੈਂ, ਜੋ ਸਤਿਗੁਰੋਂ ਕੀ ਸਰਨੀ ਪਏ ਹੈਂ॥੨॥
Prof. Sahib Singhਹੇ ਨਾਨਕ! ਜੋ ਸਤਿਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਇਸ ਕੂੜੇ ਮੋਹ ਵਿਚੋਂ) ਬਚ ਜਾਂਦੇ ਹਨ ॥੨॥

ਪਦ ਅਰਥ ਸੇ ਜਨ = ਉਹ ਬੰਦੇ ॥੨॥

SikhNet (Spanish)Dice Nanak, aquél que llega hasta el Refugio del Guru, es emancipado de seguro. (2)

Open this shabad →

Shabad Guru Arjan Dev Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੋ ਰਤੇ ਦੀਦਾਰ; ਸੇਈ ਸਚੁ ਹਾਕੁ ॥

jo rate deedaar; seee sach haak |

Sant Singh KhalsaThose who are imbued with the Lord's Vision, speak the Truth.
Manmohan SinghThey, who are imbued with the Lord's vision, utter the truth.
Manmohan Singh (Punjabi)ਜੋ ਸਾਹਿਬ ਦੇ ਦਰਸ਼ਨ ਨਾਲ ਰੰਗੀਜੇ ਹਨ, ਉਹ ਸੱਚ ਬੋਲਦੇ ਹਨ।
Fareedkot Teekaਜੋ ਵਾਹਿਗੁਰੂ ਕੇ ਦੀਦਾਰ ਮੇਂ ਰਤੇ ਹੈਂ ਸੇਈ ਸਚੇ ਕਹੀਤੇ ਹੈਂ; ਵਾ ਸਚਾ ਤਿਨ ਕੋ ਅਪਨੀ ਤਰਫ ਬੁਲਾਵਤਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਦੇ ਦਰਸ਼ਨ ਦਾ ਰੰਗ ਚੜ੍ਹ ਗਿਆ ਹੈ, ਉਹਨਾਂ ਨੂੰ ਹੀ ਸੱਚੇ ਪ੍ਰਭੂ ਦਾ ਰੂਪ ਸਮਝੋ।

ਪਦ ਅਰਥ ਹਾਕੁ = ਆਖੁ, ਸਮਝ।

SikhNet (Spanish)Los que habitan siempre en la Presencia del Señor, recitan la Verdad.

ਜਿਨੀ ਜਾਤਾ ਖਸਮੁ; ਕਿਉ ਲਭੈ ਤਿਨਾ ਖਾਕੁ ॥

jinee jaataa khasam; kiau labhai tinaa khaak |

Sant Singh KhalsaHow can I obtain the dust of those who realize their Lord and Master?
Manmohan SinghThey, who recognise their Lord; how can the dust of their feet be obtained?
Manmohan Singh (Punjabi)ਜੋ ਆਪਣੇ ਸੁਆਮੀ ਨੂੰ ਸਿੰਝਾਣਦੇ ਹਨ; ਉਨ੍ਹਾਂ ਦੇ ਪੈਰਾਂ ਦੀ ਧੂੜ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ।
Fareedkot Teekaਜਿਨੋਂ ਨੇ (ਖਸਮੁ) ਵਾਹਿਗੁਰੂ ਕੋ ਜਾਤਾ ਹੈ ਤਿਨੋਂ ਕੀ (ਖਾਕੁ) ਚਰਨ ਧੂੜੀ ਕਿਸ ਪ੍ਰਕਾਰ (ਲਭੈ) ਪ੍ਰਾਪਤ ਹੋਵੇ, ਭਾਵ ਸੰਤੋਂ ਕੇ ਚਰਨੋਂ ਕੀ ਧੂੜ ਦੁਰਲਭ ਹੈ॥
Prof. Sahib Singhਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਜਤਨ ਕਰੋ ਕਿ ਕਿਸੇ ਨ ਕਿਸੇ ਤਰ੍ਹਾਂ ਉਹਨਾਂ ਦੀ ਚਰਨ-ਧੂੜ ਮਿਲ ਜਾਏ,

ਪਦ ਅਰਥ ਕਿਉ = ਕਿਵੇਂ? ਕਿਸੇ ਤਰ੍ਹਾਂ। ਖਾਕੁ = ਚਰਨ-ਧੂੜ।

SikhNet (Spanish)Sí, ellos son los que toman Conciencia de su Dios, ¿como podré ser bendecido con el polvo de Sus Pies?

ਮਨੁ ਮੈਲਾ ਵੇਕਾਰੁ; ਹੋਵੈ ਸੰਗਿ ਪਾਕੁ ॥

man mailaa vekaar; hovai sang paak |

Sant Singh KhalsaThe mind, stained by corruption, becomes pure by associating with them.
Manmohan SinghThe sin soiled soul becomes pure in their association.
Manmohan Singh (Punjabi)ਪਾਪ ਦੀ ਮਲੀਣ ਕੀਤੀ ਹੋਈ ਆਤਮਾ, ਉਨ੍ਹਾਂ ਦੀ ਸੰਗਤ ਅੰਦਰ ਪਵਿੱਤਰ ਹੋ ਜਾਂਦੀ ਹੈ।
Fareedkot Teekaਮਨ ਜੋ ਵਿਕਾਰੋਂ ਸੇ ਮੈਲਾ ਹੂਆ ਹੈ ਤਿਨੋਂ ਕੇ ਸੰਗ ਕਰ ਕੇ ਪਵਿਤ੍ਰ ਹੋਤਾ ਹੈ॥
Prof. Sahib Singhਕਿਉਂਕਿ ਜੇਹੜਾ ਮਨ (ਵਿਕਾਰਾਂ ਨਾਲ) ਮੈਲਾ ਹੋ ਕੇ ਵਿਕਾਰ-ਰੂਪ ਹੀ ਬਣ ਚੁਕਾ ਹੈ ਉਹ ਉਹਨਾਂ ਦੀ ਸੰਗਤ ਵਿਚ ਪਵਿਤ੍ਰ ਹੋ ਜਾਂਦਾ ਹੈ।

ਪਦ ਅਰਥ ਪਾਕੁ = ਪਵਿਤ੍ਰ।

SikhNet (Spanish)Esta mente está marcada por las impurezas de tantos errores, pero en Su Congregación, se vuelve Pura.

ਦਿਸੈ ਸਚਾ ਮਹਲੁ; ਖੁਲੈ ਭਰਮ ਤਾਕੁ ॥

disai sachaa mehal; khulai bharam taak |

Sant Singh KhalsaOne sees the Mansion of the Lord's Presence, when the door of doubt is opened.
Manmohan SinghThe door of doubt opens and the mortal sees the Lord's true mansion.
Manmohan Singh (Punjabi)ਸ਼ੱਕ ਸ਼ੁਬੇ ਦਾ ਦਰਵਾਜ਼ਾ ਖੁਲ ਜਾਂਦਾ ਹੈ ਅਤੇ ਪ੍ਰਾਣੀ ਸੁਆਮੀ ਦੇ ਸੱਚੇ ਮੰਦਰ ਨੂੰ ਵੇਖ ਲੈਂਦਾ ਹੈ।
Fareedkot Teekaਪੁਨਾ ਸਚਾ ਸਰੂਪ ਦਿਸਤਾ ਹੈ ਔ ਭਰਮ ਰੁਪ ਤਾਕੁ ਖੁਲ ਜਾਤੇ ਹੈਂ॥
Prof. Sahib Singh(ਉਨ੍ਹਾਂ ਦੀ ਸੰਗਤ ਦੀ ਬਰਕਤ ਨਾਲ) ਪ੍ਰਭੂ ਦਾ ਦਰ ਦਿੱਸ ਪੈਂਦਾ ਹੈ, ਤੇ ਭਰਮ-ਭੁਲੇਖਿਆਂ ਦੇ ਕਾਰਨ (ਬੰਦ ਹੋਇਆ ਹੋਇਆ ਆਤਮਕ) ਦਰਵਾਜ਼ਾ ਖੁਲ੍ਹ ਜਾਂਦਾ ਹੈ।

ਪਦ ਅਰਥ ਮਹਲੁ = ਟਿਕਾਣਾ। ਤਾਕੁ = ਦਰਵਾਜ਼ਾ।

SikhNet (Spanish)El velo de la duda es rasgado y uno logra ver la Mansión Verdadera del Señor.

ਜਿਸਹਿ ਦਿਖਾਲੇ ਮਹਲੁ; ਤਿਸੁ. ਨ ਮਿਲੈ ਧਾਕੁ ॥

jiseh dikhaale mehal; tis. na milai dhaak |

Sant Singh KhalsaThat one, unto whom the Mansion of the Lord's Presence is revealed, is never pushed or shoved.
Manmohan SinghHe, whom the Lord shows His place, receives not a push.
Manmohan Singh (Punjabi)ਜਿਸ ਨੂੰ ਮਾਲਕ ਆਪਣਾ ਮੰਦਰ ਵਿਖਾਲਦਾ ਹੈ, ਉਸ ਨੂੰ ਧੱਕਾ ਨਹੀਂ ਮਿਲਦਾ।
Fareedkot Teekaਜਿਸ ਕੋ ਸਰੂਪ ਦਿਖਾਵਤੇ ਹੈਂ ਤਿਸ ਕੋ ਧਕਾ ਨਹੀਂ ਮਿਲਤਾ॥
Prof. Sahib Singh(ਪਰ ਇਹ ਪ੍ਰਭੂ ਦੀ ਆਪਣੀ ਮੇਹਰ ਹੀ ਹੈ) ਜਿਸ ਨੂੰ ਆਪਣਾ ਟਿਕਾਣਾ ਵਿਖਾਲ ਦੇਂਦਾ ਹੈ, ਉਸ ਨੂੰ (ਉਸ ਦੇ ਉਸ ਟਿਕਾਣੇ ਤੋਂ ਫਿਰ) ਧੱਕਾ ਨਹੀਂ ਮਿਲਦਾ।

ਪਦ ਅਰਥ ਧਾਕੁ = ਧੱਕਾ।

SikhNet (Spanish)Sí, aquél a quien Él revela Su Presencia, no le es negada Su Gracia.

ਮਨੁ ਤਨੁ ਹੋਇ ਨਿਹਾਲੁ; ਬਿੰਦਕ ਨਦਰਿ ਝਾਕੁ ॥

man tan hoe nihaal; bindak nadar jhaak |

Sant Singh KhalsaMy mind and body are enraptured, when the Lord blesses me, even for an instant, with His Glance of Grace.
Manmohan SinghMy mind and body are enraptured, if Thou, O Lord, see me even for an instant with Thine eye of grace.
Manmohan Singh (Punjabi)ਜੇਕਰ ਤੂੰ ਹੇ ਸੁਆਮੀ! ਇਕ ਮੁਹਤ ਭਰ ਲਈ ਭੀ ਮੈਨੂੰ ਆਪਣੀ ਮਿਹਰ ਦੀ ਅੱਖ ਨਾਲ ਤੱਕ ਲਵੇਂ, ਤਾਂ ਮੇਰਾ ਚਿੱਤ ਅਤੇ ਸਰੀਰ ਗਦ ਗਦ ਹੋ ਵੰਝਦੇ ਹਨ।
Fareedkot Teekaਜੇ ਵਹੁ ਥੋੜੀ ਨਜਰ ਕਰ ਕੇ ਬੀ ਦੇਖੇ ਤੋ ਮਨ ਤਨ ਨਿਹਾਲ ਹੋਤਾ ਹੈ॥
Prof. Sahib Singhਉਸ ਪ੍ਰਭੂ ਦੀ ਮੇਹਰ ਦੀ ਰਤਾ ਭਰ ਝਾਤੀ ਨਾਲ ਉਸ ਦਾ ਤਨ ਮਨ ਖਿੜ ਪੈਂਦਾ ਹੈ।

ਪਦ ਅਰਥ ਨਿਹਾਲ = ਪ੍ਰਸੰਨ। ਬਿੰਦਕ = ਰਤਾ ਭਰ ਭੀ। ਝਾਕੁ = ਝਾਤੀ।

SikhNet (Spanish)Nuestra mente y cuerpo son bendecidos, si Él nos ve aunque sea por un instante con Su Mirada de Gracia.

ਨਉ ਨਿਧਿ ਨਾਮੁ ਨਿਧਾਨੁ; ਗੁਰ ਕੈ ਸਬਦਿ ਲਾਗੁ ॥

nau nidh naam nidhaan; gur kai sabad laag |

Sant Singh KhalsaThe nine treasures, and the treasure of the Naam are obtained by commitment to the Word of the Guru's Shabad.
Manmohan SinghAttaching to the Guru's word, one attains to the nine treasures of the Name's riches.
Manmohan Singh (Punjabi)ਗੁਰਾਂ ਦੀ ਬਾਣੀ ਨਾਲ ਜੁੜਨ ਦੁਆਰਾ ਇਨਸਾਨ ਨਾਮ ਦੀ ਦੌਲਤ ਦੇ ਨੌਂ ਖਜ਼ਾਨੇ ਪਾ ਲੈਂਦਾ ਹੈ।
Fareedkot Teekaਨੌ ਪ੍ਰਕਾਰ ਕੀ ਨਿਧੀ ਔ ਨਾਮ ਨਿਧਾਨ ਖਜਾਨਾ ਤਿਸ ਕੋ ਪ੍ਰਾਪਤਿ ਹੋਤਾ ਹੈ, ਜੋ ਗੁਰੋਂ ਕੇ ਉਪਦੇਸ਼ ਮੇਂ ਲਾਗਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ, ਪਰਮਾਤਮਾ ਦਾ ਨਾਮ-ਰੂਪ ਨੌ ਖ਼ਜ਼ਾਨੇ (ਮਿਲ ਜਾਣਗੇ)।

ਪਦ ਅਰਥ ਸਬਦਿ = ਸ਼ਬਦ ਵਿਚ।

SikhNet (Spanish)Si uno vive apegado a la Palabra del Guru, uno es bendecido con los Nueve Tesoros del Nombre.

ਤਿਸੈ ਮਿਲੈ ਸੰਤ ਖਾਕੁ; ਮਸਤਕਿ ਜਿਸੈ ਭਾਗੁ ॥੫॥

tisai milai sant khaak; masatak jisai bhaag |5|

Sant Singh KhalsaHe alone is blessed with the dust of the feet of the Saints, upon whose forehead such pre-ordained desiny is inscribed. ||5||
Manmohan SinghHe alone is blessed with the dust of the saints' feet, on whose brow good fortune is recorded.
Manmohan Singh (Punjabi)ਕੇਵਲ ਉਸ ਨੂੰ ਹੀ ਸਾਧੂਆਂ ਦੇ ਪੈਰਾਂ ਦੀ ਧੂੜ ਪ੍ਰਦਾਨ ਹੁੰਦੀ ਹੈ, ਜਿਸ ਦੇ ਮੱਥੇ ਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ।
Fareedkot Teekaਜਿਸ ਕੇ ਮਸਤਕ ਮੇਂ ਵਡੇ ਭਾਗ ਹੋਵੈਂ ਤਿਸ ਕੋ ਸੰਤੋਂ ਕੀ ਧੂੜ ਮਿਲਤੀ ਹੈ॥੫॥☬ਉਤਮ ਸਖੀ ਮਧਮ ਕੋ ਉਪਦੇਸ਼ ਕਰਤੀ ਹੈ:
Prof. Sahib Singhਜਿਸ ਦੇ ਮੱਥੇ ਉਤੇ ਭਾਗ ਜਾਗ ਪਏ, ਉਸੇ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲਦੀ ਹੈ ॥੫॥

ਪਦ ਅਰਥ ਸੰਤ ਖਾਕੁ = ਗੁਰੂ ਦੇ ਚਰਨਾਂ ਦੀ ਧੂੜ। ਮਸਤਕਿ = ਮੱਥੇ ਉਤੇ ॥੫॥

SikhNet (Spanish)Pero sólo será bendecido con el Polvo de los Pies de los Santos, aquél cuyo Destino es Grandioso. (5)

Open this shabad →

Shabad Guru Arjan Dev Ji Raag Raamkalee

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਹਰਣਾਖੀ ਕੂ. ਸਚੁ ਵੈਣੁ ਸੁਣਾਈ; ਜੋ ਤਉ ਕਰੇ ਉਧਾਰਣੁ ॥

haranaakhee koo. sach vain sunaaee; jo tau kare udhaaran |

Sant Singh KhalsaO deer-eyed bride, I speak the Truth, which shall save you.
Manmohan SinghO thou deer-eyed bride, I utter unto the True words, that shall emancipate thee.
Manmohan Singh (Punjabi)ਹੇ ਮਿਰਗ ਦੇ ਨੈਣਾਂ ਵਾਲੀ ਪਤਨੀਏ! ਮੈਂ ਤੈਨੂੰ ਸੱਚੇ ਬਚਨ ਸੁਣਾਉਂਦਾ ਹਾਂ; ਜੋ ਤੇਰਾ ਪਾਰ ਉਤਾਰਾ ਕਰ ਦੇਣਗੇ।
Fareedkot Teekaਹੇ ਝੂਠੇ ਰੂਪ ਵਾ ਸੁਰਤੀ ਸਿਮਰਤੀ ਨੇਤ੍ਰੋਂ ਵਾਲੀ! ਤੈਨੂੰ ਸਚਾ ਵਾਕ ਸੁਣਾਵਤੀ ਹੂੰ ਜੋ ਤੇਰਾ ਉਧਾਰ ਕਰੇ॥
Prof. Sahib Singhਹੇ ਸੁੰਦਰ ਜੀਵ-ਇਸਤ੍ਰੀ! ਮੈਂ ਤੈਨੂੰ ਇਕ ਸੱਚੀ ਗੱਲ ਸੁਣਾਉਂਦੀ ਹਾਂ ਜੋ ਤੇਰਾ ਉੱਧਾਰ ਕਰੇਗੀ।

ਪਦ ਅਰਥ ਵੈਣੁ = ਵਚਨ, ਗੱਲ। ਹਰਣਾਖੀ = ਹਰਨ ਦੀਆਂ ਅੱਖਾਂ ਵਰਗੀਆਂ ਅੱਖਾਂ ਵਾਲੀ, ਸੁੰਦਰ ਜੀਵ-ਇਸਤ੍ਰੀ। ਕੂ = ਨੂੰ। ਤਉ = ਤੇਰਾ।

SikhNet (Spanish)Oh, esposa con ojos de venado, recito ante ti la Verdad que puede darte la Emancipación.

ਸੁੰਦਰ ਬਚਨ. ਤੁਮ ਸੁਣਹੁ ਛਬੀਲੀ; ਪਿਰੁ. ਤੈਡਾ ਮਨ ਸਾਧਾਰਣੁ ॥

sundar bachan. tum sunahu chhabeelee; pir. taiddaa man saadhaaran |

Sant Singh KhalsaListen to these beautiful words, O beauteous bride; your Beloved Lord is your mind's only support.
Manmohan SinghO beauteous bride, hear thou my comely words, that thy Beloved is the only prop of thy soul.
Manmohan Singh (Punjabi)ਹੇ ਬਾਂਕੀ ਵਹੁਟੀਏ! ਤੂੰ ਮੇਰੇ ਸੁਹਣੇ ਬਚਨ ਬਿਲਾਸ ਸ੍ਰਵਣ ਕਰ ਕਿ ਤੇਰਾ ਪ੍ਰੀਤਮ ਤੇਰੀ ਜਿੰਦੜੀ ਦਾ ਇੱਕੋ ਇਕ ਆਸਰਾ ਹੈ।
Fareedkot Teekaਹੇ ਛਬੀਲਾ! ਤੂੰ ਸੁੰਦਰ ਬਚਨਾਂ ਕੋ ਸੁਣ, ਤੇਰਾ ਪਿਰੀ ਜੋ ਹੈ, ਸੋ ਤੇਰੇ ਮਨ ਕਾ ਸੁਧਾਰਨੇ ਵਾਲਾ ਹੈ॥
Prof. Sahib Singhਹੇ ਸੁੰਦਰੀ! ਤੂੰ ਉਹ ਸੋਹਣੇ ਬਚਨ ਸੁਣ-ਤੇਰਾ ਪਤੀ-ਪ੍ਰਭੂ ਮਨ ਨੂੰ ਆਸਰਾ ਦੇਣ ਵਾਲਾ ਹੈ।

ਪਦ ਅਰਥ ਛਬੀਲੀ = ਹੇ ਸੁੰਦਰੀ! ਮਨ ਸਾਧਾਰਣੁ = ਮਨ ਨੂੰ ਆਸਰਾ ਦੇਣ ਵਾਲਾ।

SikhNet (Spanish)Oh mi bello amigo, escucha estas palabras gloriosas: Tu Señor es el Único Soporte de tu mente.

ਦੁਰਜਨ ਸੇਤੀ. ਨੇਹੁ ਰਚਾਇਓ; ਦਸਿ ਵਿਖਾ. ਮੈ ਕਾਰਣੁ ॥

durajan setee. nehu rachaaeo; das vikhaa. mai kaaran |

Sant Singh KhalsaYou have fallen in love with an evil person; tell me - show me why!
Manmohan SinghThou hast contracted love with the evil person. Tell and show me thou the reason of it.
Manmohan Singh (Punjabi)ਤੂੰ ਮੰਦੇ ਪੁਰਸ਼ ਨਾਲ ਪਿਆਰ ਪਾ ਲਿਆ ਹੈ। ਤੂੰ ਮੈਨੂੰ ਇਸ ਦੀ ਵਜ੍ਹਾ ਦੱਸ ਅਤੇ ਦਿਖਾ ਦੇ।
Fareedkot Teekaਐਸੇ ਪਤੀ ਕੌ ਛੋਡ ਕੇ ਦੁਰਜਨ ਜੋ ਕਾਮਾਦਿ ਵਿਕਾਰ ਹੈ, ਤਿਨ ਕੇ ਸਾਥ ਤੈਨੇ ਨੇਹੁ ਰਚਾਇਆ ਹੈ, ਤੂੰ ਦਸ ਮੈਂ ਓਹ ਕਾਰਨ ਦੇਖਾਂ, ਭਾਵ ਪੂਰਬੋਕਤ ਪਤੀ ਕੋ ਛੋਡ ਕਰ ਜੋ ਕਾਮਾਦਿਕੋਂ ਮੇਂ ਤੈਨੇ ਪ੍ਰੀਤੀ ਕਰੀ ਹੈ, ਇਸ ਕਾਮ ਮੇਂ ਕਿਆ ਲਾਭ ਜਾਣਿਆ ਹੈ॥
Prof. Sahib Singh(ਉਸ ਨੂੰ ਵਿਸਾਰ ਕੇ) ਤੂੰ ਦੁਰਜਨ ਨਾਲ ਪਿਆਰ ਪਾ ਲਿਆ ਹੈ, ਮੈਨੂੰ ਦੱਸ, ਮੈਂ ਵੇਖਾਂ ਇਸ ਦਾ ਕੀਹ ਕਾਰਨ ਹੈ।

ਪਦ ਅਰਥ ਵਿਖਾ = ਮੈਂ ਵੇਖਾਂ।

SikhNet (Spanish)Te has enamorado de seres malvados, por favor dime, ¿por qué te has separado del Camino?

ਊਣੀ ਨਾਹੀ. ਝੂਣੀ ਨਾਹੀ; ਨਾਹੀ ਕਿਸੈ ਵਿਹੂਣੀ ॥

aoonee naahee. jhoonee naahee; naahee kisai vihoonee |

Sant Singh KhalsaI lack nothing, and I am not sad or depressed; I have no deficiency at all.
Manmohan SinghI am not deficient in anything, nor I am sad; therefore, I am not without virtue either.
Manmohan Singh (Punjabi)ਮੈਨੂੰ ਕਿਸੇ ਸ਼ੈ ਦਾ ਘਾਟਾ ਨਹੀਂ, ਇਸ ਲਈ ਮੈਂ ਉਦਾਸ ਨਹੀਂ, ਮੈਂ ਨੇਕੀ ਤੋਂ ਸੱਖਣੀ ਭੀ ਨਹੀਂ।
Fareedkot Teeka(ਊਣੀ) ਖਾਲੀ, ਭਾਵ ਗੁਣੋਂ ਤੇ ਰਹਤ ਭੀ ਤੂੰ ਨਹੀਂ, (ਝੂਣੀ) ਪਤੀ ਨੇ ਭੀ ਤੇਰਾ ਨਰਾਦਰ ਨਹੀਂ ਕੀਆ ਹੈ ਇਸ ਤੇ ਨਿਮੋਝੂਣੀ ਵੀ, ਭਾਵ ਸੋਕਾਤਰ ਭੀ ਤੂੰ ਨਹੀਂ ਔਰ ਕਿਸੀ ਸ਼ਾਸਤ੍ਰ ਬੇਦ ਸੇ (ਵਿਹੂਣੀ) ਰਹਤ ਭੀ ਤੂੰ ਨਹੀਂ ਹੈਂ॥
Prof. Sahib Singhਤੂੰ ਕਿਸੇ ਗੱਲੇ ਘੱਟ ਨਹੀ ਹੈਂ, ਕਿਸੇ ਗੁਣੋਂ ਸੱਖਣੀ ਨਹੀਂ ਹੈਂ,

ਪਦ ਅਰਥ ਊਣੀ = ਘੱਟ, ਖ਼ਾਲੀ। ਝੂਣੀ = ਉਦਾਸ।

SikhNet (Spanish)Oh amigo, a mi no me faltaba nada.

ਪਿਰੁ ਛੈਲੁ ਛਬੀਲਾ. ਛਡਿ ਗਵਾਇਓ; ਦੁਰਮਤਿ ਕਰਮਿ ਵਿਹੂਣੀ ॥

pir chhail chhabeelaa. chhadd gavaaeo; duramat karam vihoonee |

Sant Singh KhalsaI abandoned and lost my fascinating and beautiful Husband Lord; in this evil-mindedness, I have lost my good fortune.
Manmohan SinghThrough evil-understanding I have abandoned and lost my fascinating and beauteous Beloved and have become an ill-fated wretch.
Manmohan Singh (Punjabi)ਖੋਟੀ ਸਮਝ ਰਾਹੀਂ ਮੈਂ ਆਪਣੇ ਮਨਮੋਹਨ ਤੇ ਸੁੰਦਰ ਪ੍ਰੀਤਮ ਨੂੰ ਤਿਆਗ ਕੇ ਹੱਥੋਂ ਵੰਝਾ ਲਿਆ ਹੈ ਅਤੇ ਨਿਕਰਮਣ ਨੀਚ ਥੀ ਗਈ ਹਾਂ।
Fareedkot Teekaਹੇ ਸੁਭ ਕਰਮੋਂ ਸੇ (ਵਿਹੂਣੀ) ਰਹਿਤ! ਭਾਵ ਹੇ ਮੰਦਭਾਗ! ਪਤੀ ਜੋ (ਛੈਲੁ) ਸੁੰਦਰ ਅਰ ਬਾਂਕੀ ਛਬ ਵਾਲਾ ਸੋ ਦੁਰਮਤ ਕਰ ਕੇ ਤੈਨੇ ਛੋਡ ਕੇ ਅਪਨਾ ਜਨਮ ਗਵਾਇਆ ਹੈ॥ ਮੱਧਮ ਸਖੀ ਕਾ ਉੱਤਰ:
Prof. Sahib Singhਪਰ ਤੂੰ ਕਰਮਾਂ ਦੀ ਮਾਰੀ ਨੇ ਭੈੜੀ ਮੱਤੇ ਲੱਗ ਕੇ ਸੋਹਣਾ ਬਾਂਕਾ ਪਤੀ-ਪ੍ਰਭੂ ਭੁਲਾ ਦਿੱਤਾ ਹੈ।

ਪਦ ਅਰਥ ਕਰਮ = ਭਾਗ।

SikhNet (Spanish)Sí, había conseguido todo lo que deseaba, pero perdí a mi Maravilloso Amigo, el Dios,

ਨਾ ਹਉ ਭੁਲੀ. ਨਾ ਹਉ ਚੁਕੀ; ਨਾ ਮੈ. ਨਾਹੀ ਦੋਸਾ ॥

naa hau bhulee. naa hau chukee; naa mai. naahee dosaa |

Sant Singh KhalsaI am not mistaken, and I am not confused; I have no egotism, and commit no offense.
Manmohan SinghOn my own, I stray not, nor go I amiss and I harbour not ego, nor commit I any offence.
Manmohan Singh (Punjabi)ਆਪਣੇ ਆਪ ਨੂੰ ਮੈਂ ਭੁਲਦੀ ਨਹੀਂ ਨਾਂ ਹੀ ਗਲਤੀ ਖਾਂਦੀ ਹਾਂ ਅਤੇ ਨਾਂ ਮੈਂ ਹੰਕਾਰ ਕਰਦੀ ਹਾਂ; ਨਾਂ ਹੀ ਕੋਈ ਗੁਨਾਹ ਕਰਦੀ ਹਾਂ।
Fareedkot Teekaਹੇ ਸਖੀ! ਨਾ ਮੈਂ ਭੁਲੀ ਹਾਂ, ਮਨ ਕਰ ਕੇ ਨਾ ਮੈਂ ਚੁਕੀ ਹਾਂ, ਬਾਣੀ ਕਰ ਕੇ ਨਾ ਮੈਂ ਆਪ ਕੋ ਕਛੁ ਅਧਿਕ ਜਾਣਿਆ ਹੈ, ਇਸ ਤੇ ਮੇਰੇ ਮੇਂ ਕੋਈ ਭੀ ਦੋਸ ਨਹੀਂ॥
Prof. Sahib Singh(ਹੇ ਸਖੀ!) ਤੂੰ ਸੱਚਾ ਉੱਤਰ ਸੁਣ ਲੈ-ਮੈਂ ਭੁੱਲ ਨਹੀਂ ਕੀਤੀ, ਮੈਂ ਉਕਾਈ ਨਹੀਂ ਖਾਧੀ, ਮੇਰੇ ਵਿਚ ਦੋਸ ਨਹੀਂ।
SikhNet (Spanish)y me volví desafortunado por escuchar consejos malvados.

ਜਿਤੁ ਹਉ ਲਾਈ. ਤਿਤੁ ਹਉ ਲਗੀ; ਤੂ ਸੁਣਿ ਸਚੁ ਸੰਦੇਸਾ ॥

jit hau laaee. tith hau lagee; too sun sach sandesaa |

Sant Singh KhalsaAs You have linked me, so I am linked; listen to my true message.
Manmohan SinghHear Thou, O Lord, my true supplication or message. As Thou hast yoked me, so am I yoked.
Manmohan Singh (Punjabi)ਤੂੰ ਮੇਰੀ ਸੱਚੀ ਬੇਨਤੀ ਸ੍ਰੰਵਣ ਕਰ, ਹੇ ਸਾਈਂ! ਜਿਸ ਤਰ੍ਹਾ ਤੂੰ ਮੈਨੂੰ ਜੋੜਿਆ ਹੈ, ਉਸ ਤਰ੍ਹਾ ਹੀ ਮੈਂ ਜੁੜੀ ਹੋਈ ਹਾਂ।
Fareedkot Teekaਜਿਤ ਵਲ ਮੈਂ ਪਰਮੇਸਰ ਨੇ ਲਾਈ ਹਾਂ ਤਿਤ ਵਲ ਹੀ ਮੈਂ ਲਗੀ ਹਾਂ, ਹੇ ਸਖੀ! ਤੂੰ ਸੁਣ ਮੇਰਾ ਏਹ ਸਚਾ ਸੁਨੇਹਾ ਹੈ॥
Prof. Sahib Singhਮੈਨੂੰ ਜਿਸ ਪਾਸੇ ਉਸ ਨੇ ਲਾਇਆ ਹੈ, ਮੈਂ ਓਧਰ ਲੱਗੀ ਹੋਈ ਹਾਂ।

ਪਦ ਅਰਥ ਜਿਤੁ = ਜਿਸ ਪਾਸੇ।

SikhNet (Spanish)Sin embargo, no me desvié de mi propio sendero, no me culpes a mi, oh amigo, pues con quien sea que mi Señor me unió, a eso estuve unido.

ਸਾਈ ਸੋੁਹਾਗਣਿ ਸਾਈ ਭਾਗਣਿ; ਜੈ ਪਿਰਿ ਕਿਰਪਾ ਧਾਰੀ ॥

saaee suohaagan saaee bhaagan; jai pir kirapaa dhaaree |

Sant Singh KhalsaShe alone is the blessed soul-bride, and she alone is fortunate, upon whom the Husband Lord has showered His Mercy.
Manmohan SinghShe alone is the loved bride and she alone is fortunate, to whom her groom extends His grace.
Manmohan Singh (Punjabi)ਕੇਵਲ ਉਹ ਹੀ ਪਿਆਰੀ ਪਤਨੀ ਹੈ, ਕੇਵਲ ਉਹ ਹੀ ਭਾਗਾਂ ਵਾਲੀ ਹੈ ਜਿਸ ਉਤੇ ਉਸਦਾ ਪਤੀ ਆਪਣੀ ਮਿਹਰ ਕਰਦਾ ਹੈ।
Fareedkot Teekaਸੋਈ ਸੁਹਾਗਣ ਹੈ ਔ ਸੋਈ ਭਾਗਾਂ ਵਾਲੀ ਹੈ ਜਿਸ ਪਰ ਪਤੀ ਨੇ ਕ੍ਰਿਪਾ ਧਾਰੀ ਹੈ॥
Prof. Sahib Singhਉਹੀ ਜੀਵ-ਇਸਤ੍ਰੀ ਸੋਹਾਗ-ਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮੇਹਰ ਕੀਤੀ ਹੈ।

ਪਦ ਅਰਥ ਜੈ = ਜਿਸ ਉਤੇ। ਪਿਰਿ = ਪਿਰ ਨੇ।

SikhNet (Spanish)Sólo será la novia bienamada y de buena fortuna, quien obtenga la Gracia del Señor.

ਪਿਰਿ. ਅਉਗਣ ਤਿਸ ਕੇ ਸਭਿ ਗਵਾਏ; ਗਲ ਸੇਤੀ ਲਾਇ ਸਵਾਰੀ ॥

pir. aaugan tis ke sabh gavaae; gal setee laae savaaree |

Sant Singh KhalsaHer Husband Lord takes away all her faults and mistakes; hugging her close in His embrace, He embellishes her.
Manmohan SinghHer Spouse rids her of all her demerits. Hugging her to His bosom, the Lord embellishes her.
Manmohan Singh (Punjabi)ਉਸ ਦਾ ਕੰਤ ਉਸ ਦੀਆਂ ਸਾਰੀਆਂ ਬਦੀਆਂ ਨੂੰ ਦੂਰ ਕਰ ਦਿੰਦਾ ਹੈ। ਆਪਣੀ ਛਾਤੀ ਨਾਲ ਲਾ, ਉਹ ਉਸ ਨੂੰ ਸ਼ਸ਼ੋਭਤ ਕਰ ਦਿੰਦਾ ਹੈ।
Fareedkot Teekaਪਤੀ ਨੇ ਔਗਣ ਤਿਸ ਕੇ ਸਭ ਗਵਾਇ ਦੀਏ ਹੈਂ ਅਪਨੇ ਗਲ ਸਾਥ ਲਾਇਕੇ ਸਵਾਰੀ ਹੈ॥
Prof. Sahib Singhਪਤੀ-ਪ੍ਰਭੂ ਨੇ ਉਸ ਇਸਤ੍ਰੀ ਦੇ ਸਾਰੇ ਹੀ ਔਗੁਣ ਦੂਰ ਕਰ ਦਿੱਤੇ ਹਨ ਤੇ ਉਸ ਨੂੰ ਗਲ ਨਾਲ ਲਾ ਕੇ ਸੰਵਾਰ ਦਿੱਤਾ ਹੈ।
SikhNet (Spanish)El Señor la libera de todos sus deméritos y la embellece, llevándola hasta Su Pecho.

ਕਰਮਹੀਣ ਧਨ ਕਰੈ ਬਿਨੰਤੀ; ਕਦਿ ਨਾਨਕ. ਆਵੈ ਵਾਰੀ ॥

karamaheen dhan karai binantee; kad naanak. aavai vaaree |

Sant Singh KhalsaThe unfortunate soul-bride makes this prayer: O Nanak, when will my turn come?
Manmohan SinghThe Unfortunate bride makes a supplication; When shall my turn come, O Nanak?
Manmohan Singh (Punjabi)ਨਿਭਾਗਣ ਵਹੁਟੀ ਬੇਨਤੀ ਕਰਦੀ ਹੈ, ਮੇਰੀ ਬਾਰੀ ਕਦੋਂ ਆਉਂਗੀ, ਹੇ ਨਾਨਕ?
Fareedkot Teekaਮੈਂ ਕਰਮਾਂ ਥੀਂ ਹੀਨੀ ਇਸਤ੍ਰੀ ਬੇਨਤੀ ਕਰਤੀ ਹੂੰ: ਸ੍ਰੀ ਗੁਰੂ ਜੀ ਕਹਿਤੇ ਹੈਂ: ਮੇਰੀ ਮਿਲਨੇ ਕੀ ਵਾਰੀ ਕਬ ਆਵੇਗੀ?
Prof. Sahib Singhਮੈਂ ਭਾਗ-ਹੀਣ ਜੀਵ-ਇਸਤ੍ਰੀ ਅਰਜ਼ੋਈ ਕਰਦੀ ਹਾਂ, ਮੈਂ ਨਾਨਕ ਦੀ ਕਦੋਂ ਵਾਰੀ ਆਵੇਗੀ?

ਪਦ ਅਰਥ ਧਨ = ਇਸਤ੍ਰੀ। ਕਦਿ = ਕਦੋਂ।

SikhNet (Spanish)La novia desafortunada sufre y dice, oh Señor, ¿cuándo vendrá mi turno para verte?

ਸਭਿ ਸੁਹਾਗਣਿ ਮਾਣਹਿ ਰਲੀਆ; ਇਕ ਦੇਵਹੁ ਰਾਤਿ ਮੁਰਾਰੀ ॥੧॥

sabh suhaagan maaneh raleea; ik devahu raat muraaree |1|

Sant Singh KhalsaAll the blessed soul-brides celebrate and make merry; bless me as well with a night of bliss, O Lord. ||1||
Manmohan SinghAll the loved brides make merry. Bless Thou me, too, with one night of enjoyment, O my Master! the Enemy of ego.
Manmohan Singh (Punjabi)ਸਾਰੀਆਂ ਪਿਆਰੀਆਂ ਪਤਨੀਆਂ ਮੌਜ ਬਹਾਰਾਂ ਲੁੱਟਦੀਆਂ ਹਨ। ਹੇ ਹੰਕਾਰ ਦੇ ਵੈਰੀ! ਮੈਂਡੇ ਮਾਲਕ! ਤੂੰ ਮੈਨੂੰ ਭੀ ਇਕ ਮੌਜ ਬਹਾਰ ਦੀ ਰਾਤ੍ਰੀ ਪ੍ਰਦਾਨ ਕਰ।
Fareedkot Teekaਹੇ ਸਖੀ! ਮੈਂ ਤੋ ਯਹੀ ਪ੍ਰਾਰਥਨਾ ਕਰਤੀ ਰਹਤੀ ਹੂੰ ਕਿ ਹੇ ਮੁਰਾਰੀ! ਸਭ ਸੁਹਾਗਣਾਂ ਖੁਸ਼ੀਆਂ ਮਾਣਤੀਆਂ ਹੈਂ, ਇਕ ਰਾਤ੍ਰ ਮੇਰੇ ਕੋ ਭੀ ਦੇਵਹੁ। ਭਾਵ ਇਕ ਇਸ ਮਾਨੁਖ ਜਨਮ ਮੈਂ ਮੇਰੇ ਕੋ ਭੀ ਅਪਨਾ ਅਨੰਦ ਦੇਵੋ॥੧॥
Prof. Sahib Singhਹੇ ਪ੍ਰਭੂ! ਸਾਰੀਆਂ ਸੁਹਾਗਣਾਂ ਮੌਜਾਂ ਮਾਣ ਰਹੀਆਂ ਹਨ, ਮੈਨੂੰ ਭੀ (ਮਿਲਣ ਲਈ) ਇਕ ਰਾਤ ਦੇਹ ॥੧॥

ਪਦ ਅਰਥ ਮੁਰਾਰੀ = ਹੇ ਪ੍ਰਭੂ! ॥੧॥

SikhNet (Spanish)Todas Tus Novias están disfrutando contigo, oh Dios, por lo menos concédeme una sola noche.(1)

Open this shabad →

Shabad Guru Arjan Dev Ji Raag Raamkalee continues on Ang 960

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਕਾਹੇ ਮਨ ਤੂ ਡੋਲਤਾ; ਹਰਿ ਮਨਸਾ ਪੂਰਣਹਾਰੁ ॥

kaahe man too ddolataa; har manasaa pooranahaar |

Sant Singh KhalsaWhy do you waver, O my mind? The Lord is the Fulfiller of hopes and desires.
Manmohan SinghWhy waverest thou, O my soul? God is the Fulfiller of desires.
Manmohan Singh (Punjabi)ਤੂੰ ਕਿਉਂ ਡੋਲਦੀ ਹੈਂ, ਹੇ ਮੇਰੀ ਜਿੰਦੜੀਏ? ਵਾਹਿਗੁਰੂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ।
Fareedkot Teekaਹੇ ਮਨ! ਤੂੰ ਕਿਸ ਵਾਸਤੇ ਡੋਲਤਾ ਹੈਂ, ਸਭ ਮਨਸਾ ਤੇਰੀ ਹਰੀ ਪੂਰਨ ਕਰਨਹਾਰ ਹੈ॥
Prof. Sahib Singhਹੇ ਮਨ! ਤੂੰ ਕਿਉਂ ਡੋਲਦਾ ਹੈਂ? ਪਰਮਾਤਮਾ ਤੇਰੀ ਕਾਮਨਾ ਪੂਰੀ ਕਰਨ ਵਾਲਾ ਹੈ।

ਪਦ ਅਰਥ ਮਨਸਾ = ਮਨ ਦੀ ਕਾਮਨਾ।

SikhNet (Spanish)Oh mente mía, por qué vacilas tanto, el Señor lo satisface todo.

ਸਤਿਗੁਰੁ ਪੁਰਖੁ ਧਿਆਇ ਤੂ; ਸਭਿ ਦੁਖ ਵਿਸਾਰਣਹਾਰੁ ॥

satigur purakh dhiaae too; sabh dukh visaaranahaar |

Sant Singh KhalsaMeditate on the True Guru, the Primal Being; He is the Destroyer of all pains.
Manmohan SinghContemplate thou thy mighty True Guru, He is the eradicator of all agonies.
Manmohan Singh (Punjabi)ਤੂੰ ਆਪਣੇ ਬਲਵਾਨ ਸੱਚੇ ਗੁਰਾਂ ਦਾ ਆਰਾਧਨ ਕਰ। ਉਹ ਸਾਰਿਆਂ ਦੁਖੜਿਆਂ ਨੂੰ ਨਸ਼ਟ ਕਰਨਹਾਰ ਹਨ।
Fareedkot Teekaਸਤਿਗੁਰੂ ਦੁਆਰਾ (ਪੁਰਖੁ) ਪਰਮੇਸਰ ਕੋ ਤੂੰ ਧਿਆਇ, ਸਭ ਦੁਖੋਂ ਕੇ ਵਿਸਾਰਨਹਾਰ ਵਾਹਿਗੁਰੂ ਹੈ॥
Prof. Sahib Singhਗੁਰੂ ਨੂੰ ਅਕਾਲ ਪੁਰਖ ਨੂੰ ਸਿਮਰ, ਉਹ ਸਾਰੇ ਦੁੱਖ ਨਾਸ ਕਰਨ ਵਾਲਾ ਹੈ।

ਪਦ ਅਰਥ ਪੁਰਖੁ = ਵਿਆਪਕ ਪ੍ਰਭੂ। ਸਭਿ = ਸਾਰੇ।

SikhNet (Spanish)Sí, te podrás liberar del sufrimiento si contemplas al Guru Verdadero, el Purusha.

ਹਰਿ ਨਾਮਾ ਆਰਾਧਿ ਮਨ; ਸਭਿ ਕਿਲਵਿਖ ਜਾਹਿ ਵਿਕਾਰ ॥

har naamaa aaraadh man; sabh kilavikh jaeh vikaar |

Sant Singh KhalsaWorship and adore the Lord's Name, O my mind; all sins and corruption shall be washed away.
Manmohan SinghO my soul, meditate thou on the Lord's Name, that all they sins and demerits may be washed off.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਤਾਂ ਜੋ ਤੇਰੇ ਸਾਰੇ ਪਾਪ ਅਤੇ ਬੁਰਿਆਈਆਂ ਧੋਤੀਆਂ ਜਾਣ।
Fareedkot Teekaਹਰੀ ਨਾਮਾ ਕੋ ਮਨ ਮੇਂ ਅਰਾਧ, ਇਸ ਤੇ ਸਭ ਪਾਪ ਔ ਵਿਕਾਰ ਚਲੇ ਜਾਇਗੇ॥
Prof. Sahib Singhਹੇ ਮਨ! ਪ੍ਰਭੂ ਦਾ ਨਾਮ ਜਪ, ਤੇਰੇ ਸਾਰੇ ਪਾਪ ਤੇ ਵਿਕਾਰ ਦੂਰ ਹੋ ਜਾਣਗੇ।

ਪਦ ਅਰਥ ਮਨ = ਹੇ ਮਨ! ਕਿਲਵਿਖ = ਪਾਪ। ਜਾਹਿ = ਨਾਸ ਹੋ ਜਾਣਗੇ।

SikhNet (Spanish)Oh mi mente, habita en el Nombre del Señor, para que todas tus faltas y errores sean lavados.

ਜਿਨ ਕਉ ਪੂਰਬਿ ਲਿਖਿਆ; ਤਿਨ ਰੰਗੁ ਲਗਾ ਨਿਰੰਕਾਰ ॥

jin kau poorab likhiaa; tin rang lagaa nirankaar |

Sant Singh KhalsaThose who are blessed with such pre-ordained destiny, are in love with the Formless Lord.
Manmohan SinghThey, for whom there is such a preordained writ, embrace affection for the Formless Lord.
Manmohan Singh (Punjabi)ਜਿਨ੍ਹਾਂ ਦੇ ਲਈ ਐਸੀ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ, ਉਹ ਹੀ ਸਰੂਪ-ਰਹਿਤ ਸੁਆਮੀ ਨਾਲ ਪਿਰਹੜੀ ਪਾਉਂਦੇ ਹਨ।
Fareedkot Teekaਜਿਨੋਂ ਕੋ ਪੂਰਬ ਕਰਮ ਕਰ ਸਭ ਲੇਖ ਲਿਖਿਆ ਹੈ ਤਿਨਕੌ ਨਿਰੰਕਾਰ ਕਾ ਰੰਗ ਲਗਾ ਹੈ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਵੇ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ।

ਪਦ ਅਰਥ ਪੂਰਬਿ = ਮੁੱਢ ਤੋਂ। ਰੰਗੁ = ਪ੍ਰੇਮ।

SikhNet (Spanish)Quienes tenían su Destino así inscrito por Dios, se apegaron al Único Dios Absoluto.

ਓਨੀ ਛਡਿਆ ਮਾਇਆ ਸੁਆਵੜਾ; ਧਨੁ ਸੰਚਿਆ ਨਾਮੁ ਅਪਾਰੁ ॥

onee chhaddiaa maaeaa suaavarraa; dhan sanchiaa naam apaar |

Sant Singh KhalsaThey abandon the tastes of Maya, and gather in the infinite wealth of the Naam.
Manmohan SinghThey abandon the relish of mammon and amass the infinite wealth of the Name.
Manmohan Singh (Punjabi)ਉਹ ਸੰਸਾਰੀ ਪਦਾਰਥ ਦੇ ਸੁਆਦ ਨੂੰ ਤਿਆਗ ਦਿੰਦੇ ਹਨ ਅਤੇ ਨਾਮ ਦੀ ਅਨੰਤ ਦੌਲਤ ਨੂੰ ਇਕੱਤਰ ਕਰਦੇ ਹਨ।
Fareedkot Teekaਓਨਾਂ ਮਾਇਆ ਕਾ ਸਵਾਦ ਵਾ ਪ੍ਰਯੋਜਨ ਛਡਿਆ ਹੈ ਔ ਗੋਬਿੰਦ ਨਾਮ ਕਾ ਅਪਾਰ ਹੀ ਧਨ ਸੰਚਿਆ ਹੈ॥
Prof. Sahib Singhਉਹ ਮਾਇਆ ਦਾ ਭੈੜਾ ਚਸਕਾ ਛੱਡ ਦੇਂਦੇ ਹਨ, ਤੇ ਬੇਅੰਤ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ।

ਪਦ ਅਰਥ ਸੁਆਵੜਾ = ਕੋਝਾ ਸੁਆਦ, ਭੈੜਾ ਚਸਕਾ। ਸੰਚਿਆ = ਜੋੜਿਆ।

SikhNet (Spanish)Ellos abandonaron el sabor de Maya y juntaron en su ser el Tesoro del Naam.

ਅਠੇ ਪਹਰ ਇਕਤੈ ਲਿਵੈ; ਮੰਨੇਨਿ ਹੁਕਮੁ ਅਪਾਰੁ ॥

atthe pehar ikatai livai; manen hukam apaar |

Sant Singh KhalsaTwenty-four hours a day, they are lovingly absorbed in the One Lord; they surrender and accept the Will of the Infinite Lord.
Manmohan SinghThe eight watches thorough, they remain absorbed in the love of the one Lord and submit to the will of the Infinite God.
Manmohan Singh (Punjabi)ਅੱਠੇ ਪਹਿਰ ਹੀ ਉਹ ਇਕ ਸੁਆਮੀ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ ਅਤੇ ਬੇਅੰਤ ਵਾਹਿਗੁਰੂ ਦੀ ਰਜ਼ਾ ਨੂੰ ਮੰਨਦੇ ਹਨ।
Fareedkot Teekaਵਹੁ ਆਠ ਪਹਿਰ ਏਕ ਵਾਹਿਗੁਰੂ ਕੀ ਪ੍ਰੀਤੀ ਵਾ ਧਿਆਨ ਮੈਂ ਰਹਿ ਕਰ ਹੁਕਮ ਮਾਨਤੇ ਹੈਂ॥
Prof. Sahib Singhਉਹ ਅੱਠੇ ਪਹਰ ਇਕ ਪ੍ਰਭੂ ਦੀ ਹੀ ਯਾਦ ਵਿਚ ਜੁੜੇ ਰਹਿੰਦੇ ਹਨ, ਪ੍ਰਭੂ ਦਾ ਹੀ ਹੁਕਮ ਮੰਨਦੇ ਹਨ।

ਪਦ ਅਰਥ ਇਕਤੈ = ਇੱਕ ਵਿਚ ਹੀ।

SikhNet (Spanish)Veinticuatro horas al día permanecen absorbidos amorosamente en el Señor y viven aceptando Su Infinita Voluntad.

Open this shabad (8 lines, Angs 959-960) →

Ang 959 of 1430