ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਜਿਉ ਤਨੁ ਕੋਲੂ ਪੀੜੀਐ; ਰਤੁ ਨ ਭੋਰੀ ਡੇਹਿ ॥
jiau tan koloo peerreeai; rat na bhoree ddehi |
Sant Singh KhalsaIt is as if my body has been crushed in the oil-press, without yielding even a drop of blood;
Manmohan SinghAs if my body has been crushed in an oil-press without yielding even a drop of blood.
Manmohan Singh (Punjabi)ਜਿਸ ਤਰ੍ਹਾਂ ਕਿ ਮੇਰਾ ਸਰੀਰ ਤੇਲ ਕੱਢਣ ਵਾਲੇ ਜੰਤ੍ਰ ਵਿੱਚ ਪੀੜਿਆ ਗਿਆ ਹੁੰਦਾ ਹੈ, ਇਸ ਵਿਚੋਂ ਲਹੂ ਦਾ ਇਕ ਤੁਪਕਾ ਭੀ ਨਹੀਂ ਨਿਕਲਦਾ।
Fareedkot Teekaਜਿਸ ਪ੍ਰਕਾਰ ਤੇਲੀ ਕੇ ਕੋਲੂ ਮੇਂ ਸਰਹੋਂ ਪੀੜੀਤੀ ਹੈ, ਤਿਸੀ ਪ੍ਰਕਾਰ ਜੋ ਕਿਸੀ ਕਰਮ ਕੇ ਫਲ੍ਹ ਕਰ ਤਿਨ ਕਾ (ਤਨੁ) ਸਰੀਰ ਦੁਖੋਂ ਕਰ ਕੇ ਪੀੜੀਤਾ ਭੀ ਹੋਵੈ, ਤਾਂ ਵੀ ਵੁਹ ਥੋੜੇ ਮਾਤ੍ਰ ਤਨ ਮੇਂ ਪ੍ਰੀਤੀ ਨਹੀਂ ਦੇਤੇ ਹੈਂ, ਭਾਵ ਸੇ ਦੇਹ ਅਧ੍ਯਾਸ ਨਹੀਂ ਕਰਤੇ।
Prof. Sahib Singhਜੇ ਮੇਰਾ ਸਰੀਰ ਰਤਾ ਭਰ ਭੀ ਲਹੂ ਨਾ ਦੇਵੇ ਭਾਵੇਂ ਤਿਲਾਂ ਵਾਂਗ ਇਹ ਕੋਹਲੂ ਵਿਚ ਪੀੜਿਆ ਜਾਏ, (ਭਾਵ, ਜੇ ਅਨੇਕਾਂ ਕਰੜੇ ਕਸ਼ਟ ਆਉਣ ਤੇ ਭੀ ਮੇਰੇ ਅੰਦਰ ਸਰੀਰ ਦੇ ਬਚੇ ਰਹਿਣ ਦੀ ਲਾਲਸਾ ਰਤਾ ਭੀ ਨਾ ਹੋਵੇ)
ਪਦ ਅਰਥ ਭੋਰੀ = ਰਤਾ ਭਰ ਭੀ। ਡੇਹਿ = ਦੇਵੇ।
SikhNet (Spanish)Si mi cuerpo es aplastado por una prensa, no daría ni una gota de sangre,
ਜੀਉ ਵੰਞੈ ਚਉ ਖੰਨੀਐ; ਸਚੇ ਸੰਦੜੈ ਨੇਹਿ ॥
jeeo vanyai chau khaneeai; sache sandarrai nehi |
Sant Singh Khalsait is as if my soul has been cut apart into pieces for the sake of the Love of the True Lord;
Manmohan SinghAnd my soul, I quarter for the sake of the love of my True Lord,
Manmohan Singh (Punjabi)ਆਪਣੀ ਜਿੰਦੜੀ ਮੈਂ ਆਪਣੇ ਸੱਚੇ ਸੁਆਮੀ ਦੀ ਪ੍ਰੀਤ ਖਾਤਰ ਚਾਰ ਟੋਟੇ ਕਰਦਾ ਹਾਂ।
Fareedkot Teekaਕਿਉਂਕਿ ਤਿਨੋਂ ਨੇ ਤਿਸ ਸਚੇ ਕੇ ਪ੍ਰੇਮ ਪਰ ਅਪਨਾ ਜੀਵ (ਚਉਖੰਨੀਐ) ਚਾਰ ਟੁਕੜੇ ਕਰ ਕੇ ਵਾਰ ਦੀਆ ਹੈ॥
Prof. Sahib Singhਜੇ ਮੇਰੀ ਜਿੰਦ ਸੱਚੇ ਪ੍ਰਭੂ ਦੇ ਪਿਆਰ ਤੋਂ ਵਾਰਨੇ ਸਦਕੇ ਪਈ ਹੋਵੇ,
ਪਦ ਅਰਥ ਜੀਉ = ਜਿੰਦ। ਚਉਖੰਨੀਐ = ਚਾਰ ਖੰਨ। ਚਉਖੰਨੀਐ ਵੰਞੈ = ਚਾਰ ਟੋਟੇ ਹੋ ਜਾਏ। ਨੇਹਿ = ਪਿਆਰ ਦੀ ਖ਼ਾਤਰ। ਸੰਦੜੈ = ਦੇ।
SikhNet (Spanish)pues mi Alma ya la he entregado en sacrificio al Señor. Estoy profundamente enamorado del Uno Verdadero.
ਨਾਨਕ. ਮੇਲੁ ਨ ਚੁਕਈ; ਰਾਤੀ ਅਤੈ ਡੇਹ ॥੧॥
naanak. mel na chukee; raatee atai ddeh |1|
Sant Singh KhalsaO Nanak, still, night and day, my Union with the Lord is not broken. ||1||
Manmohan SinghThus shall my union with the Lord cease not night and day O Nanak.
Manmohan Singh (Punjabi)ਇਸ ਤਰ੍ਹਾਂ ਮੇਰਾ ਸਾਈਂ ਨਾਲ ਮਿਲਾਪ ਰੈਣ ਅਤੇ ਦਿਹੁੰ ਬੰਦ ਨਹੀਂ ਹੋਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕਾ ਰਾਤ ਅਰ (ਡੇਹ) ਦਿਨ ਪਰਮੇਸ੍ਵਰ ਸੇਂ ਮੇਲਾਪ ਦੂਰ ਨਹੀਂ ਹੋਤਾ ਹੈ॥੧॥
Prof. Sahib Singhਹੇ ਨਾਨਕ! ਤਾਂ ਹੀ ਪ੍ਰਭੂ ਨਾਲ ਮਿਲਾਪ ਨਾ ਦਿਨੇ ਨਾ ਰਾਤ (ਕਦੇ ਭੀ) ਨਹੀਂ ਟੁੱਟਦਾ ॥੧॥
ਪਦ ਅਰਥ ਡੇਹ = ਦਿਨ। ਅਤੈ = ਅਤੇ ॥੧॥
SikhNet (Spanish)Dice Nanak, noche y día vivo en la Presencia de mi Dios. (1)