ੴ

ਸਿੱਖਬਾਣੀ · SikhBani

ਸੋ ਹਰਿ ਪੁਰਖੁ ਅਗੰਮੁ ਹੈ ਕਹੁ ਕਿਤੁ ਬਿਧਿ ਪਾਈਐ ॥

so har purakh agam hai kahu kit bidh paaeeai
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 644 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੋ ਹਰਿ ਪੁਰਖੁ ਅਗੰਮੁ ਹੈ; ਕਹੁ ਕਿਤੁ ਬਿਧਿ ਪਾਈਐ ॥

so har purakh agam hai; kahu kit bidh paaeeai |

Sant Singh KhalsaThe Lord God is inaccessible; tell me, how can we find Him?
Manmohan SinghHe, the God Lord is beyond reach. Tell me, how can one attain to Him?
Manmohan Singh (Punjabi)ਉਹ ਵਾਹਿਗੁਰੂ ਸੁਆਮੀ ਪਹੁੰਚ ਤੋਂ ਪਰੇ ਹੈ। ਦੱਸੋਂ ਬੰਦਾ ਕਿਸ ਤਰ੍ਹਾਂ ਉਸ ਨੂੰ ਪਾ ਸਕਦਾ ਹੈ?
Fareedkot Teekaਸੋ ਹਰਿ ਪੂਰਨ ਪੁਰਖ (ਅਗੰਮੁ) ਮਨ ਬਾਣੀ ਕਾ ਅਵਿਸਯ ਹੈ, ਕਹੋ ਤਿਸ ਕੋ ਕਿਸ ਬਿਧੀ ਕਰਕੈ ਪਾਈਏ?
Prof. Sahib Singhਹੇ ਭਾਈ! ਦੱਸ ਉਹ ਹਰੀ, ਜੋ ਅਗੰਮ ਪੁਰਖ ਹੈ, ਕਿਸ ਤਰ੍ਹਾਂ ਮਿਲ ਸਕਦਾ ਹੈ?
SikhNet (Spanish)Nuestro Señor es Insondable; ¿cómo puede uno Concebirlo?

ਤਿਸੁ. ਰੂਪੁ ਨ ਰੇਖ, ਅਦ੍ਰਿਸਟੁ; ਕਹੁ ਜਨ. ਕਿਉ ਧਿਆਈਐ ॥

tis. roop na rekh, adrisatt; kahu jan. kiau dhiaaeeai |

Sant Singh KhalsaHe has no form or feature, and He cannot be seen; tell me, how can we meditate on Him?
Manmohan SinghHe has neither form nor sign and is invisible. Tell me then, O saints, how is He to be remembered?
Manmohan Singh (Punjabi)ਉਸ ਦਾ ਨਾਂ ਸਰੂਪ ਹੈ, ਨਾਂ ਹੀ ਚਿੰਨ੍ਹ ਅਤੇ ਉਹ ਅਡਿੱਠ ਹੈ ਤਾਂ ਮੈਨੂੰ ਦੱਸੋ, ਹੇ ਸਾਧੂਓ! ਉਸ ਦਾ ਕਿਸ ਤਰ੍ਹਾਂ ਆਰਾਧਨ ਕਰੀਏ?
Fareedkot Teekaਤਿਸ ਕਾ ਨਾ ਤੋ ਰੂਪ ਹੈ ਨਾ ਕੋਈ (ਰੇਖ) ਚਿੰਨ ਹੀ ਹੈ, ਪੁਨਾ ਦ੍ਰਿਸ੍ਟੀ ਗੋਚਰ ਨਹੀਂ ਹੈ, ਕਹੋ ਹੇ ਸੰਤ ਜਨੋਂ! ਤਿਸ ਕੋ ਕਿਸ ਤਰਾਂ ਧਿਆਵਣਾ ਕਰੀਏ?
Prof. Sahib Singhਉਸ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿੱਸਦਾ ਭੀ ਨਹੀਂ, ਉਸ ਨੂੰ ਕਿਵੇਂ ਸਿਮਰੀਏ?
SikhNet (Spanish)No tiene forma ni signo y es Invisible; ¿cómo puede uno habitar en Él?

ਨਿਰੰਕਾਰੁ ਨਿਰੰਜਨੁ ਹਰਿ ਅਗਮੁ; ਕਿਆ ਕਹਿ ਗੁਣ ਗਾਈਐ ॥

nirankaar niranjan har agam; kiaa keh gun gaaeeai |

Sant Singh KhalsaThe Lord is formless, immaculate and inaccessible; which of His Virtues should we speak of and sing?
Manmohan SinghHe is the Formless, mammon-free and Unapproachable Lord, What excellences of His should one narrate and sing?
Manmohan Singh (Punjabi)ਉਹ ਸਰੂਪ-ਰਹਿਤ, ਪਵਿੱਤ੍ਰ ਅਤੇ ਪਹੁੰਚ ਤੋਂ ਪਰੇ ਪ੍ਰਭੂ ਹੈ। ਉਸ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਦਾ ਇਨਸਾਨ ਵਰਣਨ ਦੇ ਗਾਇਨ ਕਰੇ?
Fareedkot Teekaਵਹੁ ਨਿਰੰਕਾਰ (ਨਿਰੰਜਨੁ) ਮਾਇਆ ਸੇ ਰਹਿਤ ਹਰੀ ਅਗੰਮ ਹੈ, ਤਿਸ ਕੇ ਗੁਣੋਂ ਕੋ ਕਿਆ ਕਹ ਕਰ ਗਾਵਣਾ ਕਰੀਏ?☬ਉਤ੍ਰ:
Prof. Sahib Singhਸ਼ਕਲ ਤੋਂ ਬਿਨਾ ਹੈ, ਮਾਇਆ ਤੋਂ ਰਹਿਤ ਹੈ, ਪਹੁੰਚ ਤੋਂ ਪਰੇ ਹੈ, ਸੋ, ਕੀਹ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੀਏ?
SikhNet (Spanish)Es Desapegado, no tiene forma y es Inefable; entonces, ¿cuál de Sus Atributos puede uno cantar?

ਜਿਸੁ ਆਪਿ ਬੁਝਾਏ ਆਪਿ; ਸੁ ਹਰਿ ਮਾਰਗਿ ਪਾਈਐ ॥

jis aap bujhaae aap; su har maarag paaeeai |

Sant Singh KhalsaThey alone walk on the Lord's Path, whom the Lord Himself instructs.
Manmohan SinghWhom the Lord Himself, of Himself, instructs, He alone treads on God's path.
Manmohan Singh (Punjabi)ਜਿਸ ਨੂੰ ਪ੍ਰਭੂ ਖੁਦ ਬਖੁਦ ਹੀ ਦਰਸਾਉਂਦਾ ਹੈ, ਕੇਵਲ ਓਹੀ ਵਾਹਿਗੁਰੂ ਦੇ ਰਸਤੇ ਤੇ ਟੁਰਦਾ ਹੈ।
Fareedkot Teekaਜਿਸ ਕੋ ਵਾਹਗੁਰੂ ਆਪਣਾ ਆਪੁ ਬੁਝਾਵਤਾ ਹੈ, ਤਿਸ ਕੋ ਹਰੀ ਅਪਣੇ ਰਸਤੇ ਮੇਂ ਪਾਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਆਪ ਪ੍ਰਭੂ ਸਮਝ ਦੇਂਦਾ ਹੈ ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ;

ਪਦ ਅਰਥ ਮਾਰਗਿ = ਰਸਤੇ ਤੇ।

SikhNet (Spanish)Aquél a quien el Señor Mismo le revela Su Sendero, sólo él conoce Su Misterio.

ਗੁਰਿ ਪੂਰੈ ਵੇਖਾਲਿਆ; ਗੁਰ ਸੇਵਾ ਪਾਈਐ ॥੪॥

gur poorai vekhaaliaa; gur sevaa paaeeai |4|

Sant Singh KhalsaThe Perfect Guru has revealed Him to me; serving the Guru, He is found. ||4||
Manmohan SinghThe Perfect Guru has shown the Lord to me and, through Guru's service, is He obtained.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਵਿਖਾਲ ਦਿੱਤਾ ਹੈ। ਗੁਰਾਂ ਦੀ ਘਾਲ ਕਮਾਉਣ ਰਾਹੀਂ ਉਹ ਪਾਇਆ ਜਾਂਦਾ ਹੈ।
Fareedkot Teekaਜਿਸ ਕਿਸੀ ਕੋ ਪੂਰੇ ਗੁਰੋਂ ਨੇ ਦਿਖਾਇਆ ਹੈ, ਅਰ ਭਗਵੰਤ ਕੇਵਲ ਗੁਰੋਂ ਕੀ ਸੇਵਾ ਕਰ ਪ੍ਰਾਪਤਿ ਹੋਤਾ ਹੈ॥੪॥
Prof. Sahib Singhਪੂਰੇ ਗੁਰੂ ਨੇ ਹੀ ਉਸ ਦਾ ਦੀਦਾਰ ਕਰਾਇਆ ਹੈ, ਗੁਰੂ ਦੀ ਦੱਸੀ ਕਾਰ ਕੀਤਿਆਂ ਹੀ ਉਹ ਮਿਲਦਾ ਹੈ ॥੪॥

ਪਦ ਅਰਥ ਗੁਰ ਸੇਵਾ = ਗੁਰੂ ਦੀ ਦੱਸੀ ਕਾਰ ॥੪॥

SikhNet (Spanish)Es a través del Perfecto Guru que uno ve al Señor y es a través del Servicio del Guru que Él es obtenido. (4)
Answers quote the Granth verbatim with Ang citations. AI commentary is not Gurbani and not a religious ruling.