ਸਰਨਿ ਜੋਗੁ ਸੁਨਿ; ਸਰਨੀ ਆਏ ॥
saran jog sun; saranee aae |
Sant Singh KhalsaHearing that He can give Sanctuary, I have come seeking His Sanctuary.
Manmohan SinghHearing that God is capable of giving shelter I have come to seek His shelter.
Manmohan Singh (Punjabi)ਇਹ ਸੁਣ ਕੇ ਕਿ ਵਾਹਿਗੁਰੂ ਪਨਾਹ-ਦੇਣ ਦੇ ਲਾਇਕ ਹੈ ਮੈਂ ਉਸ ਦੀ ਪਨਾਹ ਲਈ ਹੈ।
Fareedkot Teekaਜੋ ਵਾਹਿਗੁਰੂ ਕੌ ਸਰਨ ਆਏ ਕੀ ਰਖ੍ਯਾ ਕਰਨੇ ਯੋਗ ਸੁਨ ਕਰ ਤਿਸ ਕੀ ਸਰਨ ਮੇਂ ਆਏ ਹੈਂ॥
Prof. Sahib Singhਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ,ਪਦ ਅਰਥ ਸਰਨਿ = {Skt. शरण्य = fit to protect} ਦਰ ਢੱਠੇ ਦੀ ਰਾਖੀ ਕਰਨ ਜੋਗਾ। ਜੋਗੁ = ਸਮਰੱਥ।
SikhNet (Spanish)Escuchando que Él puede dar Refugio, he venido a encontrar Su Refugio.
ਕਰਿ ਕਿਰਪਾ; ਪ੍ਰਭ ਆਪ ਮਿਲਾਏ ॥
kar kirapaa; prabh aap milaae |
Sant Singh KhalsaBestowing His Mercy, God has blended me with Himself.
Manmohan SinghShowing His mercy, the Lord has united me with Himself.
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣੇ ਨਾਲ ਇਕ-ਮਿਕ ਕਰ ਲਿਆ ਹੈ।
Fareedkot Teekaਸੋ ਜਨ ਪ੍ਰਭੂ ਨੈ ਅਪਨੀ ਕ੍ਰਿਪਾ ਕਰ ਕੇ ਅਪਨੇ ਮੇਂ ਮਿਲਾਇ ਲੀਏ ਹੈਂ॥
Prof. Sahib Singhਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ।ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Otorgando Su Misericordia, Dios me ha bendecido con Su Ser
ਮਿਟਿ ਗਏ ਬੈਰ; ਭਏ ਸਭ ਰੇਨ ॥
mitt ge bair; bhe sabh ren |
Sant Singh KhalsaHatred is gone, and I have become the dust of all.
Manmohan SinghMy enmity is gone and I have become the dust of all.
Manmohan Singh (Punjabi)ਮੇਰੀ ਦੁਸ਼ਮਨੀ ਚਲੀ ਗਈ ਹੈ ਅਤੇ ਮੈਂ ਸਾਰਿਆਂ ਦੀ ਧੂੜ ਹੋ ਗਿਆ ਹਾਂ।
Fareedkot Teekaਤਿਨੋਂ ਕੇ ਵੈਰ ਸਭ ਸੇ ਮਿਟ ਗਏ ਹੈਂ ਔਰ ਮਨ ਤਿਨ ਕਾ ਸਭ ਕੀ ਧੂੜੀ ਭਇਆ ਹੈ ਅਰਥਾਤ ਨਿਮ੍ਰੀਭੂਤ ਭਏ ਹੈਂ॥
Prof. Sahib Singh(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ,ਪਦ ਅਰਥ ਸਭ ਰੇਨ = ਸਭ ਦੇ ਪੈਰਾਂ ਦੀ ਖ਼ਾਕ।
SikhNet (Spanish)y el odio se ha ido de mí, volviéndome el polvo de todo.
ਅੰਮ੍ਰਿਤ ਨਾਮੁ; ਸਾਧਸੰਗਿ ਲੈਨ ॥
amrit naam; saadhasang lain |
Sant Singh KhalsaI have received the Ambrosial Naam in the Company of the Holy.
Manmohan SinghIn the saints company I have obtained the Nectareous Name.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਅੰਮ੍ਰਿਤਮਈ ਨਾਮ ਪ੍ਰਾਪਤ ਕਰ ਲਿਆ ਹੈ।
Fareedkot Teekaਸੋ ਪੁਰਸ ਸੰਤੋਂ ਕੀ ਸੰਗਤ ਮੇਂ ਮਿਲ ਕਰ ਨਾਮ ਅੰਮ੍ਰਿਤ ਕੋ ਲੇਤੇ ਹੈਂ॥
Prof. Sahib Singh(ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ।
SikhNet (Spanish)He recibido el Naam Ambrosial en la Compañía de los Santos
ਸੁਪ੍ਰਸੰਨ; ਭਏ ਗੁਰਦੇਵ ॥
suprasan; bhe guradev |
Sant Singh KhalsaThe Divine Guru is perfectly pleased;
Manmohan SinghThe Divine Guru is well-pleased with me,
Manmohan Singh (Punjabi)ਈਸ਼ਵਰੀ ਗੁਰੂ ਮੇਰੇ ਤੇ ਪਰਮ ਖੁਸ਼ ਹੋ ਗਏ ਹਨ,
Fareedkot Teekaਕਿਉਂਕਿ ਤਿਨੋਂ ਪਰ ਸਤਿਗੁਰੂ ਪ੍ਰਕਾਸ ਰੂਪ ਸੁਪ੍ਰਸੰਨ ਭਏ ਹੈ॥
Prof. Sahib Singhਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ,
SikhNet (Spanish)y el Guru Divino está perfectamente Complacido,
ਪੂਰਨ ਹੋਈ; ਸੇਵਕ ਕੀ ਸੇਵ ॥
pooran hoee; sevak kee sev |
Sant Singh Khalsathe service of His servant has been rewarded.
Manmohan Singhand the service of the servant has borne fruit.
Manmohan Singh (Punjabi)ਅਤੇ ਟਹਿਲੂਏ ਦੀ ਟਹਿਲ ਸਫਲ ਹੋ ਗਈ ਹੈ।
Fareedkot Teekaਤਿਸੀ ਤੇ ਤਿਸ ਸੇਵਕ ਕੀ ਸੇਵਾ ਪੂਰਨ ਅਰਥਾਤ ਸਫਲ ਭਈ ਹੈ॥
Prof. Sahib Singhਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ।
SikhNet (Spanish)pues el Servicio de Su Sirviente ha sido recompensado.
ਆਲ ਜੰਜਾਲ; ਬਿਕਾਰ ਤੇ ਰਹਤੇ ॥
aal janjaal; bikaar te rahate |
Sant Singh KhalsaI have been released from worldly entanglements and corruption,
Manmohan SinghI have become freed from worldly entanglements and sins,
Manmohan Singh (Punjabi)ਸੰਸਾਰੀ ਪੁਆੜਿਆਂ ਅਤੇ ਪਾਪਾਂ ਤੋਂ ਬੱਚ ਗਿਆ ਹਾਂ,
Fareedkot Teekaਜੋ ਜਨ (ਆਲ) ਘਰ ਕੇ ਜੰਜਾਲੋਂ ਸੇ ਔ ਕਾਮ ਆਦੀ ਵਿਕਾਰੋਂ ਕੇ ਸਮੁਦਾਇ ਵਾ ਬੰਧਨੋ ਸੇ ਰਹਤ ਹੂਏ ਹੈਂ॥
Prof. Sahib Singh(ਅਸੀਂ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ,ਪਦ ਅਰਥ ਆਲ ਜੰਜਾਲ = ਘਰ ਦੇ ਧੰਧੇ। ਬਿਕਾਰ ਤੇ = ਵਿਕਾਰਾਂ ਤੋਂ। ਰਹਤੇ = ਬਚ ਗਏ ਹਾਂ।
SikhNet (Spanish)He sido liberado de la corrupción y de las amarras del mundo, al escuchar el Naam, el Nombre del Señor
ਰਾਮ ਨਾਮ; ਸੁਨਿ ਰਸਨਾ ਕਹਤੇ ॥
raam naam; sun rasanaa kahate |
Sant Singh Khalsahearing the Lord's Name and chanting it with my tongue.
Manmohan Singhby hearing Lord's Name and repeating it with my tongue.
Manmohan Singh (Punjabi)ਸਾਹਿਬ ਦਾ ਨਾਮ ਸੁਣ ਕੇ ਅਤੇ ਆਪਣੀ ਜੀਭਾ ਨਾਲ ਇਸ ਨੂੰ ਉਚਾਰਣ ਕਰਨ ਦੁਆਰਾ।
Fareedkot Teekaਕਿਉਂਕਿ ਰਾਮ ਨਾਮ ਕੋ ਹੀ ਸ੍ਰਵਨ ਕਰ ਕੇ ਪੁਨਾ ਆਪ ਰਸਨਾ ਸੇ ਉਚਾਰਨ ਕਰਤੇ ਹੈਂ॥
Prof. Sahib Singhਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ।ਪਦ ਅਰਥ ਰਸਨਾ = ਜੀਭ ਨਾਲ।
SikhNet (Spanish)y entonándolo con mi lengua.
ਕਰਿ ਪ੍ਰਸਾਦੁ; ਦਇਆ ਪ੍ਰਭਿ ਧਾਰੀ ॥
kar prasaad; deaa prabh dhaaree |
Sant Singh KhalsaBy His Grace, God has bestowed His Mercy.
Manmohan SinghBy His grace the Lord has shown mercy unto me.
Manmohan Singh (Punjabi)ਆਪ ਦੀ ਦਇਆ ਦੁਆਰਾ ਸਾਈਂ ਨੇ ਮੇਰੇ ਉਤੇ ਮਿਹਰ ਕੀਤੀ ਹੈ।
Fareedkot Teekaਜਬ ਸ੍ਰੀ ਗੁਰੂ ਨਾਨਕ ਸਾਹਿਬੁ ਜੀ ਸੇ ਆਦਿ ਲੇ ਕਰ ਚਾਰੋਂ ਸਤਿਗੁਰੋਂ ਨੇ ਹਮਾਰੇ ਪਰ ਕ੍ਰਿਪਾ ਕਰੀ, ਵਾ ਹੇ ਭਾਈ! ਤਿਨ ਸਤਿਗੁਰ ਸੰਤ ਜਨੋਂ ਨੇ ਕ੍ਰਿਪਾ ਕਰੀ ਔ ਪ੍ਰਭੂ ਨੇ ਹਮਾਰੇ ਪਰ ਦਯਾ ਧਾਰਨ ਕਰੀ॥
Prof. Sahib Singhਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ,ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)Por Su Gracia, Dios ha otorgado Su Misericordia,
ਨਾਨਕ. ਨਿਬਹੀ; ਖੇਪ ਹਮਾਰੀ ॥੪॥
naanak. nibahee; khep hamaaree |4|
Sant Singh KhalsaO Nanak, my merchandise has arrived save and sound. ||4||
Manmohan SinghNanak, my merchandise has safely arrived.
Manmohan Singh (Punjabi)ਨਾਨਕ, ਮੇਰਾ ਵੱਖਰ ਸਹੀ-ਸਲਾਮਤ ਪੁੱਜ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਇਹ ਸੁਖਮਨੀ ਸਾਹਿਬ ਜੀ ਕੀ ਵਾ ਭਗਤੀ ਰੂਪੀ ਹਮਾਰੀ ਖੇਪ ਨਿਭੀ ਹੈ॥੪॥☬ਅਬ ਚਾਰ ਪਉੜੀਓਂ ਕਰ ਕੇ ਇਸ ਬਾਣੀ ਕੇ ਪਾਠ ਕਰਨੇ ਕਾ ਔਰ ਸ੍ਰਵਨ ਕਰਨੇ ਕਾ ਮਹਾਤਮ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ॥੪॥ਪਦ ਅਰਥ ਖੇਪ = ਲੱਦਿਆ ਹੋਇਆ ਸੌਦਾ, ਕੀਤਾ ਹੋਇਆ ਵਣਜ। ਨਿਬਹੀ = ਕਬੂਲ ਹੋ ਗਈ ਹੈ ॥੪॥
SikhNet (Spanish)oh, dice Nanak, mi mercancía ha llegado sana y salva,(4)