ੴ

ਸਿੱਖਬਾਣੀ · SikhBani

Ang 96

Sri Guru Granth Sahib · Raag Maajh · 3 shabads, 34 lines
Translations
Shabad Guru Ramdas Ji Raag Maajh continued from Ang 95

ਧਨੁ ਧਨੁ ਹਰਿ ਜਨ; ਜਿਨਿ ਹਰਿ ਪ੍ਰਭੁ ਜਾਤਾ ॥

dhan dhan har jan; jin har prabh jaataa |

Sant Singh KhalsaBlessed, blessed are the humble servants of the Lord, who know the Lord God.
Manmohan SinghBlest, blest are the slaves of God, who know Lord God.
Manmohan Singh (Punjabi)ਮੁਬਾਰਕ, ਮੁਬਾਰਕ ਹਨ ਰੱਬ ਦੇ ਗੋਲੇ, ਜਿਹੜੇ ਵਾਹਿਗੁਰੂ ਸੁਆਮੀ ਨੂੰ ਸਮਝਦੇ ਹਨ।
Fareedkot Teekaਹਰੀ ਕੇ (ਜਨ) ਦਾਸ ਧੰਨ੍ਯ ਹੈਂ ਪੁਨਾ ਧੰਨ ਹੈ ਜਿਨੋਂ ਨੇ ਹਰਿ ਪ੍ਰਭ ਕੋ ਜਾਨਿਆ ਹੈ॥
Prof. Sahib Singhਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।

ਪਦ ਅਰਥ ਜਿਨ = ਜਿਨ੍ਹਾਂ ਨੇ। ਜਾਤਾ = ਪਛਾਣਿਆ, ਡੂੰਘੀ ਸਾਂਝ ਪਾਈ।

SikhNet (Spanish)Bendito es Aquél que ha conocido al Señor;

ਜਾਇ ਪੁਛਾ ਜਨ; ਹਰਿ ਕੀ ਬਾਤਾ ॥

jaae puchhaa jan; har kee baataa |

Sant Singh KhalsaI go and ask those humble servants about the Mysteries of the Lord.
Manmohan SinghI go and ask such slaves the discourses of God.
Manmohan Singh (Punjabi)ਮੈਂ ਜਾ ਕੇ ਐਸੇ ਗੋਲਿਆਂ ਪਾਸੋਂ ਵਾਹਿਗੁਰੂ ਦੀਆਂ ਗੱਲਾਂ ਪੁਛਦਾ ਹਾਂ।
Fareedkot Teekaਹੇ ਭਾਈ! ਐਸੇ ਹਰਿ ਜਨੋਂ ਕੇ ਪਾਸ ਜਾਇ ਕਰ ਕੇ ਮੈਂ ਹਰੀ ਕੀ ਬਾਰਤਾ ਪੂਛੂੰ॥
Prof. Sahib Singh(ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।

ਪਦ ਅਰਥ ਜਾਇ = ਜਾ ਕੇ। ਪੁਛਾ = ਪੁੱਛਾਂ।

SikhNet (Spanish)le pregunto acerca del Maestro.

ਪਾਵ ਮਲੋਵਾ. ਮਲਿ ਮਲਿ ਧੋਵਾ; ਮਿਲਿ ਹਰਿ ਜਨ. ਹਰਿ ਰਸੁ ਪੀਚੈ ਜੀਉ ॥੨॥

paav malovaa. mal mal dhovaa; mil har jan. har ras peechai jeeo |2|

Sant Singh KhalsaI wash and massage their feet; joining with the humble servants of the Lord, I drink in the Sublime Essence of the Lord. ||2||
Manmohan SinghI shampoo their feet and wash and rub them, By meeting God's attendants, I quaff God's ambrosia.
Manmohan Singh (Punjabi)ਮੈਂ ਉਨ੍ਹਾਂ ਦੇ ਪੈਰਾਂ ਦੀ ਮੁਠੀ-ਚਾਪੀ ਕਰਦਾ ਅਤੇ ਉਨ੍ਹਾਂ ਨੂੰ ਸਾਫ ਕਰਦਾ ਤੇ ਧੋਦਾ ਹਾਂ। ਰੱਬ ਦੇ ਸੇਵਕਾਂ ਨੂੰ ਮਿਲਕੇ, ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪੀਂਦਾ ਹਾਂ।
Fareedkot Teekaਤਿਨ ਕੇ ਚਰਨੋ ਕੋ (ਮਲੋਵਾ) ਮਰਦਨ ਕਰੂੰ, ਭਾਵ ਏਹ ਕਿ ਸੁੰਦਰ ਰੂਪੀ ਕਰੂੰ, ਪੁਨਾ ਮਲ ਮਲ ਕਰ ਜਲ ਕੇ ਸਾਥ ਧੋਵੋਂ, ਕਿਉਂਕਿ ਤਿਨ ਹਰਿ ਜਨੋਂ ਕੇ ਸਾਥ ਮਿਲ ਕਰ ਕੇ ਹਰੀ ਰਸ ਕੋ (ਪੀਚੈ) ਪਾਂਨ ਕਰੀਤਾ ਹੈ॥੨॥
Prof. Sahib Singhਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ। ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੨॥

ਪਦ ਅਰਥ ਪਾਵ = {'ਪਾਉ' ਤੋਂ ਬਹੁ-ਵਚਨ} ਪੈਰ। ਮਲੋਵਾ = ਮਲੋਵਾਂ, ਮਲਾਂ। ਮਲਿ = ਮਲ ਕੇ। ਪੀਚੈ = ਪੀਤਾ ਜਾਏ ॥੨॥

SikhNet (Spanish)Le sobo sus pies y los limpio, y en su presencia, bebo el Néctar de la Esencia del Señor. (2)

ਸਤਿਗੁਰ ਦਾਤੈ; ਨਾਮੁ ਦਿੜਾਇਆ ॥

satigur daatai; naam dirraaeaa |

Sant Singh KhalsaThe True Guru, the Giver, has implanted the Naam, the Name of the Lord, within me.
Manmohan SinghTrue Guru, the bestower, has implanted God's Name in my heart.
Manmohan Singh (Punjabi)ਦਾਤਾਰ, ਸੱਚੇ ਗੁਰਾਂ ਨੇ ਮੇਰੇ ਦਿਲ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
Fareedkot Teekaਹੇ ਭਾਈ! ਸਤਿਗੁਰੂ ਦਾਤੇ ਨੇ ਹਰਿ ਨਾਮੁ (ਦਿੜਾਇਆ) ਨਿਸਚੇ ਕਰਾਇਆ ਹੈ॥
Prof. Sahib Singh(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,

ਪਦ ਅਰਥ ਦਾਤੈ = ਦਾਤੇ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ।

SikhNet (Spanish)El Munificente Guru me ha hecho conocedor del Nombre.

ਵਡਭਾਗੀ; ਗੁਰ ਦਰਸਨੁ ਪਾਇਆ ॥

vaddabhaagee; gur darasan paaeaa |

Sant Singh KhalsaBy great good fortune, I have obtained the Blessed Vision of the Guru's Darshan.
Manmohan SinghBy the greatest good luck, I have obtained the sight of the Guru.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਮੈਨੂੰ ਗੁਰਾਂ ਦਾ ਦੀਦਾਰ ਪਰਾਪਤ ਹੋਇਆ ਹੈ।
Fareedkot Teekaਬਡੇ ਪੁੰਨੋਂ ਕਰ ਕੇ ਵਾ ਬਡੇ ਪੁੰਨਵਾਨ ਗੁਰੋਂ ਕਾ ਦਰਸਨ ਮੇਰੇ ਕੌ ਪ੍ਰਾਪਤਿ ਭਯਾ ਹੈ॥
Prof. Sahib Singhਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ।
SikhNet (Spanish)Por la más grande fortuna, fui llevado a la Presencia del Guru

ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ; ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥

amrit ras sach amrit bolee; gur poorai amrit leechai jeeo |3|

Sant Singh KhalsaThe True Essence is Ambrosial Nectar; through the Ambrosial Words of the Perfect Guru, this Amrit is obtained. ||3||
Manmohan SinghBy uttering the Nectarean True Name, I drink the ambrosial essence. It is from the perfect Guru that the elixir is obtained.
Manmohan Singh (Punjabi)ਅੰਮ੍ਰਿਤਮਈ ਸੱਚੇ ਨਾਮ ਦਾ ਉਚਾਰਣ ਕਰਨ ਦੁਆਰਾ ਮੈਂ ਆਬਿ-ਹਿਯਾਤੀ ਜੌਹਰ ਪਾਨ ਕਰਦਾ ਹਾਂ। ਪੂਰਨ ਗੁਰਾਂ ਪਾਸੋਂ ਹੀ ਸੁਧਾਰਸ ਪਰਾਪਤ ਹੁੰਦਾ ਹੈ।
Fareedkot Teekaਸੋ ਗੁਰੂ ਆਪ ਸਚੇ ਅੰਮ੍ਰਿਤ ਰਸ ਕੋ ਪਾਨ ਕਰਤੇ ਹੈਂ ਔਰ ਅੰਮ੍ਰਿਤ ਰੂਪ ਹੀ ਤਿਨੋਂ ਕੀ (ਬੋਲੀ) ਬਾਣੀ ਹੈ, ਭਾਵ ਏਹ ਕਿ ਬਾਣੀ ਕਰ ਕੇ ਮ੍ਰਿਤੁ ਸੇ ਰਹਤ ਕਰ ਦੇਤੇ ਹੈਂ।☬ਤਾਂ ਤੇ ਹੇ ਭਾਈ! ਐਸੇ ਪੂਰੇ ਗੁਰੋਂ ਸੇ ਨਾਮ ਰੂਪੀ ਅੰਿ੍ਰਤੁ ਲੀਜੀਏ ਹੈ॥
Prof. Sahib Singhਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ। ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ ॥੩॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਬੋਲੀ = ਬੋਲੀਂ, ਮੈਂ ਬੋਲਾਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਲੀਚੈ = ਲਿਆ ਜਾ ਸਕਦਾ ਹੈ ॥੩॥

SikhNet (Spanish)y pude ver que Su Esencia es Dulce y como Néctar es su Palabra. (3)

ਹਰਿ ਸਤਸੰਗਤਿ; ਸਤ ਪੁਰਖੁ ਮਿਲਾਈਐ ॥

har satasangat; sat purakh milaaeeai |

Sant Singh KhalsaO Lord, lead me to the Sat Sangat, the True Congregation, and the true beings.
Manmohan SinghO God! cause me to meet the society of the saints and the true persons.
Manmohan Singh (Punjabi)ਹੇ ਵਾਹਿਗੁਰੂ! ਮੈਨੂੰ ਸਾਧ ਸਮੇਲਣ ਅਤੇ ਸੱਚੇ ਪੁਰਸ਼ਾਂ ਦੇ ਨਾਲ ਜੋੜ ਦੇ।
Fareedkot Teekaਹੇ ਸੰਤ ਜਨੋਂ! ਐਸੇ ਹੀ ਪ੍ਰਾਰਥਨਾ ਕਰਤਾ ਰਹਾ ਹੂੰ, ਹੇ ਹਰੀ! ਮੇਰੇ ਕੋ ਸਤਿ ਪੁਰਸੋਂ ਕੀ ਸੰਗਤਿ ਮੇਂ ਮਿਲਾਈਏ॥
Prof. Sahib Singhਹੇ ਹਰੀ! ਮੈਨੂੰ ਸਾਧ ਸੰਗਤਿ ਮਿਲਾ, ਮੈਨੂੰ ਸਤਿਗੁਰੂ ਮਿਲਾ।

ਪਦ ਅਰਥ ਹਰਿ = ਹੇ ਹਰੀ!

SikhNet (Spanish)Oh amigo, bebe el Néctar que el Perfecto Guru te dará.

ਮਿਲਿ ਸਤਸੰਗਤਿ; ਹਰਿ ਨਾਮੁ ਧਿਆਈਐ ॥

mil satasangat; har naam dhiaaeeai |

Sant Singh KhalsaJoining the Sat Sangat, I meditate on the Lord's Name.
Manmohan SinghOn meeting the congregation of the pious persons I shall ponder on God's Name.
Manmohan Singh (Punjabi)ਪਵਿੱਤ੍ਰ ਪੁਰਸ਼ਾਂ ਦੀ ਸਭਾ ਨਾਲ ਮਿਲ ਕੇ ਮੈਂ ਰੱਬ ਦੇ ਨਾਮ ਦਾ ਅਰਾਧਨ ਕਰਾਂਗਾ।
Fareedkot Teekaਔਰ ਤਿਸ ਸਤਸੰਗਤ ਮੇਂ ਮਿਲ ਕੇ, ਹੇ ਹਰੀ! ਤੇਰੇ ਨਾਮ ਕਾ ਧਿਆਨ ਕਰੀਏ॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।

ਪਦ ਅਰਥ ਧਿਆਈਐ = ਧਿਆਇਆ ਜਾ ਸਕਦਾ ਹੈ।

SikhNet (Spanish)En la Congregación Santa del Señor, encuentro a la persona verdadera; ahí medito en el Nombre del Señor.

ਨਾਨਕ. ਹਰਿ ਕਥਾ ਸੁਣੀ. ਮੁਖਿ ਬੋਲੀ; ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥

naanak. har kathaa sunee. mukh bolee; guramat har naam pareechai jeeo |4|6|

Sant Singh KhalsaO Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
Manmohan SinghNanak God's gospel I hear and recite with my mouth Under Guru's instruction I am satiated with God's Name.
Manmohan Singh (Punjabi)ਨਾਨਕ, ਵਾਹਿਗੁਰੂ ਦੀ ਵਾਰਤਾ ਮੈਂ ਸਰਵਣ ਕਰਦਾ ਅਤੇ ਆਪਣੇ ਮੂੰਹ ਨਾਲ ਉਚਾਰਦਾ ਹਾਂ। ਗੁਰਾਂ ਦੇ ਉਪਦੇਸ਼ ਤਾਬੇ ਹਰੀ ਦੇ ਨਾਮ ਨਾਲ ਮੈਂ ਤ੍ਰਿਪਤ ਹੋ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਮੇਰੀ ਇਹ ਇਛਾ ਹੈ ਕਿ ਹਰੀ ਕੀ ਹਰਿ ਕਥਾ ਕੋ ਸ੍ਰਵਨ ਕਰੂੰ, ਔਰ ਹਰਿ ਕੀ ਕਥਾ ਹੀ ਮੁਖ ਕਰ ਕੇ ਉਚਾਰਨ ਕਰੂੰ, ਔਰ ਮਨ ਗੁਰੋਂ ਕੀ ਸਿਖਿਆ ਕਰ ਕੇ ਹਰੀ ਕੇ ਨਾਮ ਮੇਂ ਪਰਚਾ ਰਹੇ। ਭਾਵ ਏਹ ਕਿ ਮਨ, ਬਚ, ਕਰਮ ਕਰ ਕੇ ਵਾਹਿਗੁਰੂ ਚਿਤ ਆਵੇ ॥੪॥੬॥
Prof. Sahib Singhਹੇ ਨਾਨਕ! (ਅਰਦਾਸ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ। ਗੁਰੂ ਦੀ ਮਤਿ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ ॥੪॥੬॥

ਪਦ ਅਰਥ ਸੁਣੀ = ਮੈਂ ਸੁਣਾਂ। ਬੋਲੀ = ਮੈਂ ਬੋਲਾਂ। ਪਰੀਚੈ = ਪਰੀਚਦਾ ਹੈ ॥੪॥

SikhNet (Spanish)Aquí uno escucha y recita, oh, dice Nanak, la Verdad Indiscutible del Señor, e instruido por la Sabiduría del Guru, la mente es mantenida en el Nombre de Dios. (4-6)

Open this shabad (13 lines, Angs 95-96) →

Shabad Guru Ramdas Ji Raag Maajh

ਮਾਝ ਮਹਲਾ ੪ ॥

maajh mahalaa 4 |

Sant Singh KhalsaMaajh, Fourth Mehl:
Manmohan SinghMajh, Fourth Guru.
Manmohan Singh (Punjabi)ਮਾਝ, ਚਉਥੀ ਪਾਤਸ਼ਾਹੀ।
SikhNet (Spanish)Mall, Mejl Guru Ram Das, Cuarto Canal Divino.

ਆਵਹੁ ਭੈਣੇ; ਤੁਸੀ ਮਿਲਹੁ ਪਿਆਰੀਆ ॥

aavahu bhaine; tusee milahu piaareea |

Sant Singh KhalsaCome, dear sisters-let us join together.
Manmohan SinghCome, my sisters! meet me my dears.
Manmohan Singh (Punjabi)ਆਓ, ਮੇਰੀਓ ਅੰਮਾਂ ਜਾਈਓ! ਮੈਨੂੰ ਮਿਲੋ ਮੇਰੀਓ ਸਨੇਹੀਓ।
Fareedkot Teekaਜਹਾਂ ਸੰਤ ਜਨੋਂ ਕਾ ਮੇਲ ਹੋਵੇ ਤਹਾਂ ਤਿਨ ਕੋ ਐਸੇ ਕਥਨ ਕਰੂੰ, ਹੇ ਭਾਈ ਸਖੀ੍ਯੋ ਪਿਯਾਰੀਯੋ! ਤੁਮ ਆਵੋ ਮੇਰੇ ਕੋ ਮਿਲੋ॥
Prof. Sahib Singhਹੇ ਪਿਆਰੀ ਭੈਣੋ! (ਹੇ ਸਤਸੰਗੀਹੋ!) ਤੁਸੀ ਆਵੋ ਤੇ ਰਲ ਕੇ ਬੈਠੋ।

ਪਦ ਅਰਥ ਭੈਣੇ ਪਿਆਰੀਆ = ਹੇ ਪਿਆਰੀ ਭੈਣੋ! ਹੇ ਸਤਸੰਗਿਓ!

SikhNet (Spanish)Vengan, oh Almas hermanas a encontrarme;

ਜੋ ਮੇਰਾ ਪ੍ਰੀਤਮੁ ਦਸੇ; ਤਿਸ ਕੈ ਹਉ ਵਾਰੀਆ ॥

jo meraa preetam dase; tis kai hau vaareea |

Sant Singh KhalsaI am a sacrifice to the one who tells me of my Beloved.
Manmohan SinghI am a sacrifice unto her who tells me of my Beloved.
Manmohan Singh (Punjabi)ਮੈਂ ਉਸ ਉਤੋਂ ਘੋਲੀ ਹੋਂਦੀ ਹਾਂ, ਜਿਹੜੀ ਮੇਰੇ ਦਿਲਬਰ ਦੀ ਮੈਨੂੰ ਗੱਲ ਦੱਸਦੀ ਹੈ।
Fareedkot Teekaਜੋ ਮੇਰਾ ਪ੍ਰੀਤਮ ਪਰਮੇਸ੍ਵਰ ਬਤਾਵੇ ਤਿਸ ਕੇ ਮੇਂ ਬਲਿਹਾਰਨੇ ਜਾਤਾ ਹੂੰ॥
Prof. Sahib Singhਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ।

ਪਦ ਅਰਥ ਤਿਸ ਕੈ = ਉਸ ਤੋਂ। ਹਉ = ਮੈਂ। ਵਾਰੀਆ = ਸਦਕੇ ਹਾਂ।

SikhNet (Spanish)ofrezco mi vida entera en sacrificio a aquél que me cuente de mi Señor. En la familia de los Santos, encuentro a mi Amigo y Señor.

ਮਿਲਿ ਸਤਸੰਗਤਿ ਲਧਾ ਹਰਿ ਸਜਣੁ; ਹਉ. ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥

mil satasangat ladhaa har sajan; hau. satigur vittahu ghumaaeea jeeo |1|

Sant Singh KhalsaJoining the Sat Sangat, the True Congregation, I have found the Lord, my Best Friend. I am a sacrifice to the True Guru. ||1||
Manmohan SinghJoining the saints congregation, I have found, God, my friend I am devoted unto the True Guru.
Manmohan Singh (Punjabi)ਸਾਧ ਸਮਾਗਮ ਅੰਦਰ ਜੁੜ ਕੇ ਮੈਂ ਵਾਹਿਗੁਰੂ ਆਪਣੇ ਮਿਤ੍ਰ ਨੂੰ ਭਾਲ ਲਿਆ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
Fareedkot Teekaਹੇ ਭਾਈ ਸੰਤ ਜਨੋਂ! ਸਤਸੰਗਤਿ ਮੇਂ ਮਿਲ ਕਰ ਗੁਰੋਂ ਦ੍ਵਾਰੇ ਹਰੀ ਸਜਨ ਪ੍ਰਾਪਤਿ ਭਯਾ ਹੈ। ਤਾਂ ਤੇ ਮੈਂ ਐਸੇ ਸਤਿਗੁਰੋਂ ਕੇ (ਵਿਟਹੁ) ਉਪਰ ਸੇ ਸਦਾ (ਘੁਮਾਈਆ) ਬਲਿਹਾਰਨੇ ਜਾਤਾ ਹੂੰ॥ ਜਬ ਗੁਰੋਂ ਦ੍ਵਾਰੇ ਪਰਮੇਸ੍ਵਰ ਕੀ ਪ੍ਰਾਪਤਿ ਭਈ ਤਬ ਐਸੇ ਪ੍ਰਾਰਥਨਾ ਕਰਤੇ ਭਏ:
Prof. Sahib Singhਸਾਧ ਸੰਗਤਿ ਵਿਚ ਮਿਲ ਕੇ (ਗੁਰੂ ਦੀ ਰਾਹੀਂ) ਮੈਂ ਸੱਜਣ ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ॥੧॥

ਪਦ ਅਰਥ ਮਿਲਿ = ਮਿਲ ਕੇ। ਵਿਟਹੁ = ਤੋਂ। ਘੁਮਾਈਆ = ਕੁਰਬਾਨ ਹਾਂ {ਇਸਤ੍ਰੀ-ਲਿੰਗ} ॥੧॥

SikhNet (Spanish)Oh amiga, ofrezco mi ser en sacrificio a mi Verdadero Guru. (1)

ਜਹ ਜਹ ਦੇਖਾ; ਤਹ ਤਹ ਸੁਆਮੀ ॥

jeh jeh dekhaa; teh teh suaamee |

Sant Singh KhalsaWherever I look, there I see my Lord and Master.
Manmohan SinghWhither-so-ever I see, I find my Lord thither.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਆਪਣੇ ਸਾਹਿਬ ਨੂੰ ਪਾਉਂਦਾ ਹਾਂ।
Fareedkot Teekaਹੇ ਸ੍ਵਾਮੀ! ਜਹਾਂ ਜਹਾਂ ਮੇਂ ਦੇਖਤਾ ਹੂੰ ਤਹਾਂ ਤਹਾਂ ਤੂੰ ਪੂਰਨ ਹੈਂ॥
Prof. Sahib Singhਹੇ ਸੁਆਮੀ! ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈਂ।

ਪਦ ਅਰਥ ਜਹ ਜਹ = ਜਿਥੇ ਜਿਥੇ। ਤਹ ਤਹ = ਉਥੇ ਉਥੇ। ਦੇਖਾ = ਦੇਖਾਂ, ਮੈਂ ਦੇਖਦਾ ਹਾਂ। ਸੁਆਮੀ = ਹੇ ਸੁਆਮੀ!

SikhNet (Spanish)¡A donde sea que veo, ahí veo a mi Maestro!,

ਤੂ ਘਟਿ ਘਟਿ ਰਵਿਆ; ਅੰਤਰਜਾਮੀ ॥

too ghatt ghatt raviaa; antarajaamee |

Sant Singh KhalsaYou are permeating each and every heart, O Lord, Inner-knower, Searcher of Hearts.
Manmohan SinghThou, O Lord! the Searcher of hearts, art contained in all the hearts.
Manmohan Singh (Punjabi)ਤੂੰ ਹੇ, ਦਿਲਾਂ ਦੀਆਂ ਜਾਨਣਹਾਰ, ਸੁਆਮੀ! ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈਂ।
Fareedkot Teekaਹੇ ਅੰਤ੍ਰਯਾਮੀ! ਘਟੋਂ ਘਟੋਂ ਕੇ ਬੀਚ ਤੂੰ ਰਵਿ ਰਹਿਆ ਹੈਂ॥
Prof. Sahib Singhਹੇ ਅੰਤਰਜਾਮੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਅੰਤਰਜਾਮੀ = ਹੇ ਅੰਤਰਜਾਮੀ!

SikhNet (Spanish)Tú, oh Señor, eres lo Íntimo de cada corazón.

ਗੁਰਿ ਪੂਰੈ. ਹਰਿ ਨਾਲਿ ਦਿਖਾਲਿਆ; ਹਉ. ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥

gur poorai. har naal dikhaaliaa; hau. satigur vittahu sad vaariaa jeeo |2|

Sant Singh KhalsaThe Perfect Guru has shown me that the Lord is always with me. I am forever a sacrifice to the True Guru. ||2||
Manmohan SinghThe perfect Guru has shown my God with me. Unto the True Guru I am ever a sacrifice.
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਵਾਹਿਗੁਰੂ ਨੂੰ ਮੇਰੇ ਸਾਥ ਵਿਖਾਲ ਦਿਤਾ ਹੈ। ਸੱਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
Fareedkot Teekaਹੇ ਹਰੀ! ਪੂਰੇ ਗੁਰੋਂ ਨੇ ਤੇਰੇ ਕੋ ਸੰਗ ਹੀ ਦਿਖਲਾਯਾ, ਯਾਂ ਤੇ ਮੈਂ ਸਤਿਗੁਰੋਂ ਕੇ (ਵਿਟਹੁ) ਊਪਰ ਸੇ ਸਦਾਵਾਰਨੇ ਜਾਤਾ ਹੂੰ ॥੨॥ ਗੁਰੋਂ ਕੀ ਕ੍ਰਿਪਾ ਕਰ ਕੇ ਜੋ ਅਨਭਵ ਭਯਾ ਹੈ, ਸੋ ਕਥਨ ਕਰਤੇ ਹੈਂ:
Prof. Sahib Singhਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵੱਸਦਾ ਵਿਖਾ ਦਿੱਤਾ ਹੈ ॥੨॥

ਪਦ ਅਰਥ ਹੇ ਸਭ ਦੇ ਦਿਲ ਦੀ ਜਾਣਨ ਵਾਲੇ! ਗੁਰਿ ਪੂਰੈ = ਪੂਰੇ ਗੁਰੂ ਨੇ। ਸਦ = ਸਦਾ। ਵਾਰਿਆ = ਕੁਰਬਾਨ {ਪੁਲਿੰਗ} ॥੨॥

SikhNet (Spanish)El Verdadero Guru me ha demostrado la Presencia del Señor en mí. Ofrezco cien veces mi ser en sacrificio al Guru. (2)

ਏਕੋ ਪਵਣੁ ਮਾਟੀ ਸਭ ਏਕਾ; ਸਭ ਏਕਾ ਜੋਤਿ ਸਬਾਈਆ ॥

eko pavan maattee sabh ekaa; sabh ekaa jot sabaaeea |

Sant Singh KhalsaThere is only one breath; all are made of the same clay; the light within all is the same.
Manmohan SinghThere is but one breath, all are identical in matter and among all the entire light is the same.
Manmohan Singh (Punjabi)ਕੇਵਲ ਇਕੋ ਹੀ ਸੁਆਸ ਹੈ, ਸਾਰਿਆਂ ਦਾ ਮਾਦਾ ਐਨ ਇਕੋ ਜੇਹਾ ਹੈ ਅਤੇ ਸਮੂਹ ਅੰਦਰ ਤਮਾਮ ਰੋਸ਼ਨੀ ਉਹੋ ਹੀ ਹੈ।
Fareedkot Teekaਬ੍ਰਹਮਾਂ ਸੇ ਚੀਟੀ ਪ੍ਰਯੰਤ ਸਰਬ ਸਰੀਰੋਂ ਮੇਂ ਏਕ ਹੀ ਪਵਨ ਹ,ੈ ਭਾਵ ਯਹਿ ਕਿ ਜੋ ਸਮਸਟੀ ਰੂਪ ਪ੍ਰਾਣ ਹੈਂ, ਸੋ ਸਭ ਮੇਂ ਏਕ ਹੈਂ, ਪੁਨਾ (ਮਾਟੀ) ਮਿਰਤਕ ਉਪਲਖਤ ਪਾਂਚੋਂ ਤਤ ਸੋ ਸਭ ਸਰੀਰੋਂ ਮੇਂ ਏਕ ਹੀ ਹੈ, ਔਰ ਜੋ ਆਤਮ ਸੱਤਾ ਹੈ, ਸੋ ਭੀ ਸਰਬ ਸਰੀਰੋਂ ਮੇਂ ਏਕ ਹੀ ਅਦ੍ਵਤੀ ਵਿਆਪਕ ਹੈ॥☬ਪ੍ਰਸ਼ਨ: ਜੋ ਸਰਬ ਮੇਂ ਤਤ੍ਵ ਔਰ ਜੋਤਿ ਏਕ ਹੈ ਤੌ ਰਾਜਾ ਰੰਕ ਸੇ ਸ੍ਵਾਮੀ ਭਾਵ ਕੈਸੇ ਪਰਤੀਤ ਹੋਵੇ ਹੈਂ?☬ਉੱਤਰੁ:
Prof. Sahib Singh(ਹੇ ਭਾਈ!) (ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ।

ਪਦ ਅਰਥ ਪਵਣੁ = ਹਵਾ, ਸੁਆਸ। ਮਾਟੀ = ਮਿੱਟੀ ਤੱਤ, ਸਰੀਰ। ਸਬਾਈਆ = ਸਾਰੀ।

SikhNet (Spanish)Todos somos creados del mismo aire y del mismo barro;

ਸਭ ਇਕਾ ਜੋਤਿ. ਵਰਤੈ ਭਿਨਿ ਭਿਨਿ; ਨ ਰਲਈ. ਕਿਸੈ ਦੀ ਰਲਾਈਆ ॥

sabh ikaa jot. varatai bhin bhin; na ralee. kisai dee ralaaeea |

Sant Singh KhalsaThe One Light pervades all the many and various beings. This Light intermingles with them, but it is not diluted or obscured.
Manmohan SinghThe One light is contained among all the different and diverse things. By any one's intermingling, this light intermingles not with another light.
Manmohan Singh (Punjabi)ਇਕੋ ਨੂਰ ਹੀ ਤਮਾਮ ਨਾਨਾ ਪ੍ਰਕਾਰ ਤੇ ਮੁਖਤਲਿਫ ਚੀਜ਼ਾ ਅੰਦਰ ਰਮ ਰਿਹਾ ਹੈ। ਕਿਸੇ ਜਣੇ ਦੇ ਮਿਲਾਉਣ ਦੁਆਰਾ ਇਹ ਨੂਰ ਕਿਸੇ ਹੋਰ ਨੂਰ ਨਾਲ ਅਭੇਦ ਨਹੀਂ ਹੁੰਦਾ।
Fareedkot Teekaਹੇ ਭਾਈ! ਸਰਬ ਸ੍ਰਿਸਟੀ ਮੇਂ (ਜੋਤਿ) ਚੈਤਨਸੱਤਾ ਤੋ ਏਕ ਹੀ ਹੈ ਪਰੰਤੂ ਪ੍ਰਾਰਬਧ ਜੀਵੋਂ ਕੀ ਬਚਿਤ੍ਰ ਹੈ, ਯਾਂ ਤੇ ਬਯੋਹਾਰ ਕੀ ਬਰਤਨ ਸਭ ਭਿੰਨ ਭਿੰਨ ਹੈ, ਤਾਂ ਤੇ ਕਿਸੇ ਕੀ ਰਲਾਈ ਹੂਈ ਰਲਤੀ ਨਹੀਂ ਹੈ। ਭਾਵ ਯਹਿ ਕਿ ਅਪਨੀ ਅਪਨੀ ਪ੍ਰਾਰਬਧ ਔਰ ਕ੍ਰਿਯਾ ਯਹ ਸਭ ਜੀਵੋਂ ਕੀ ਭਿੰਨ ਭਿੰਨ ਹੈ, ਏਕ ਦੂਸਰੇ ਕੇ ਸਾਥ ਮਿਲਤੀ ਨਹੀਂ ਹੈ। ਵਾ ਚੇਤਨ ਸੱਤਾ ਸਭ ਮੇਂ ਏਕ ਹੈ ਪ੍ਰੰਤੂ ਅੰਤਹਕਰਣ ਰੂਪੀ ਉਪਾਧੀ ਭੇਦ ਕਰ ਭਿੰਨ ਭਿੰਨ ਵਰਤ ਰਹੀ ਹੈ, ਇਸੀ ਸੇ ਕਿਸੀ ਕੀ ਰਲਾਈ ਹੂਈ ਜਾਤੀ ਬਯਕਤੀਓਂ ਕੇ ਸਾਥ ਰਲਤੀ ਨਹੀਂ ਹੈ॥
Prof. Sahib Singhਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ)।

ਪਦ ਅਰਥ ਵਰਤੈ = ਮੌਜੂਦ ਹੈ। ਭਿਨਿ ਭਿਨਿ = ਵੱਖ ਵੱਖ ਸਰੀਰ ਵਿਚ। ਨ ਰਲਈ = ਨ ਰਲੈ, ਮਿਲਦੀ ਨਹੀਂ।

SikhNet (Spanish)La única Luz prevalece en todo; la Luz no la infunde ningún otro excepto Dios.

ਗੁਰ ਪਰਸਾਦੀ ਇਕੁ ਨਦਰੀ ਆਇਆ; ਹਉ. ਸਤਿਗੁਰ ਵਿਟਹੁ ਵਤਾਇਆ ਜੀਉ ॥੩॥

gur parasaadee ik nadaree aaeaa; hau. satigur vittahu vataaeaa jeeo |3|

Sant Singh KhalsaBy Guru's Grace, I have come to see the One. I am a sacrifice to the True Guru. ||3||
Manmohan SinghBy the Guru's grace, I have seen the One Lord. Unto the True Guru I am a sacrifice.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਇਕ ਪ੍ਰਭੂ ਨੂੰ ਵੇਖ ਲਿਆ ਹੈ! ਸੱਚੇ ਗੁਰਾਂ ਉਤੋਂ ਮੈਂ ਘੋਲੀ ਜਾਂਦਾ ਹਾਂ।
Fareedkot Teekaਐਸੀ ਅਦ੍ਵੈਤ ਭਾਵਨਾ ਗੁਰੋਂ ਕੀ ਕ੍ਰਿਪਾ ਸੇ ਮੇਰੇ ਕੋ ਪ੍ਰਾਪਤਿ ਭਈ ਹੈ ਜਿਸ ਕਰ ਕੇ ਏਕ ਅਦੁਤੀਯ ਪਰਮੇਸ੍ਵਰ ਸਰਬ ਮੇਂ ਦ੍ਰਿਸਟੀ ਆਇਆ ਹੈ, ਯਾਂ ਤੇ ਮੈਂ ਸਤਿਗੁਰੋਂ ਕੇ ਊਪਰ ਸੇ (ਵਤਾਇਆ) ਵਾਰਨੇ ਜਾਤਾ ਹੂੰ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ ॥੩॥

ਪਦ ਅਰਥ ਇਕੁ = ਇੱਕ ਪਰਮਾਤਮਾ। ਵਤਾਇਆ = ਕੁਰਬਾਨ {ਪੁਲਿੰਗ} ॥੩॥

SikhNet (Spanish)Por la Gracia del Guru encontré al Uno; Oh hermana, ofrezco mi ser en sacrificio a mi Guru. (3)

ਜਨੁ ਨਾਨਕੁ ਬੋਲੈ; ਅੰਮ੍ਰਿਤ ਬਾਣੀ ॥

jan naanak bolai; amrit baanee |

Sant Singh KhalsaServant Nanak speaks the Ambrosial Bani of the Word.
Manmohan SinghThe Servant Nanak speaks but Nectarean Gurbani.
Manmohan Singh (Punjabi)ਨੌਕਰ ਨਾਨਕ ਸੁਧਾਰਸ ਸਰੂਪ ਗੁਰਬਾਣੀ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਅੰਮ੍ਰਿਤ ਰੂਪੀ ਬਾਣੀ ਗੁਰੂ ਜੀ ਕਥਨ ਕਰਤੇ ਹੈਂ॥
Prof. Sahib Singhਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ (ਸਦਾ) ਉਚਾਰਦਾ ਹੈ।

ਪਦ ਅਰਥ ਜਨੁ = ਦਾਸ {ਇਕ-ਵਚਨ}। ਨਾਨਕੁ ਬੋਲੈ = ਨਾਨਕ ਬੋਲਦਾ ਹੈ। {ਨੋਟ: ਲ਼ਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ, ਆਤਮਕ ਮੌਤ ਤੋਂ ਬਚਾਣ ਵਾਲੀ।

SikhNet (Spanish)Oh, dice Nanak, los Sirvientes del Señor pronuncian una sola Palabra Ambrosial;

ਗੁਰਸਿਖਾਂ ਕੈ ਮਨਿ; ਪਿਆਰੀ ਭਾਣੀ ॥

gurasikhaan kai man; piaaree bhaanee |

Sant Singh KhalsaIt is dear and pleasing to the minds of the GurSikhs.
Manmohan SinghTo the mind of Gur-sikhs, it is dear and pleasing.
Manmohan Singh (Punjabi)ਗੁਰ-ਸਿੱਖਾਂ ਦੇ ਚਿੱਤ ਨੂੰ ਇਹ ਲਾਡਲੀ ਤੇ ਚੰਗੀ ਲਗਦੀ ਹੈ।
Fareedkot Teekaਸੋ ਸਿਖੋਂ ਕੇ ਮਨ ਮੇਂ ਪਯਾਰੀ ਲਗੀ ਹੈ॥
Prof. Sahib Singhਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ।

ਪਦ ਅਰਥ ਕੈ ਮਨਿ = ਦੇ ਮਨ ਵਿਚ। ਭਾਣੀ = ਪਸੰਦ ਹੈ।

SikhNet (Spanish)a Ésta, los elegidos del Guru la aman y la adoran.

ਉਪਦੇਸੁ ਕਰੇ. ਗੁਰੁ ਸਤਿਗੁਰੁ ਪੂਰਾ; ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥

aupades kare. gur satigur pooraa; gur satigur praupakaareea jeeo |4|7|

Sant Singh KhalsaThe Guru, the Perfect True Guru, shares the Teachings. The Guru, the True Guru, is Generous to all. ||4||7||
Manmohan SinghThe great and perfect True Gurru, imparts instruction. The great True Guru is beneficent to all.
Manmohan Singh (Punjabi)ਵਿਸ਼ਾਲ ਤੇ ਪੂਰਨ ਸੱਚੇ ਗੁਰੂ ਜੀ ਸਿੱਖ-ਮਤ ਪ੍ਰਦਾਨ ਕਰਦੇ ਹਨ। ਵੱਡੇ ਸੱਚੇ ਗੁਰਦੇਵ ਜੀ ਸਾਰਿਆਂ ਦਾ ਭਲਾ ਕਰਨ ਵਾਲੇ ਹਨ।
Fareedkot Teekaਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪੂਰਨ ਸਤਿਗੁਰੂ ਸਿਖੋਂ ਕੋ ਉਪਦੇਸ਼ ਕਰਤੇ ਹੈਂ: ਹੇ ਸੰਤ ਜਨੋਂ! ਸੋ ਗੁਰੂ ਕੈਸੇ ਹੈਂ? ਪੂਰਨ ਸਤਿਗੁਰੂ ਹੈਂ ਕਿਉਂਕਿ ਕੇਵਲ ਪਰਉਪਕਾਰੀ ਸਰੂਪ ਹੈਂ॥੪॥੭॥ ਈਹਾਂ ਤਕ ਗੁਰੂ ਰਾਮਦਾਸ ਸਾਹਿਬ ਜੀ ਕੇ ਸਤ ਚਉਪਦੇ ਆਏ, ਚਾਰ ਪਉੜੀਆਂ ਕਾ ਚੌਪਦਾ ਹੋਤਾ ਹੈ।☬ਏਕ ਸਮਯ ਸ੍ਰੀ ਗੁਰੂ ਰਾਮ ਦਾਸ ਜੀ ਕੇ ਜੇਸ੍ਟ ਭ੍ਰਾਤਾ ਸਹਾਰੀ ਰਾਮ ਜੀ ਅਪਨੇ ਪੁਤ੍ਰ ਕੇ ਵਿਵਾਹ ਕੇ ਵਾਸਤੇ ਸ੍ਰੀ ਗੁਰੂ ਜੀ ਕੋ ਆਏ ਬੇਨਤੀ ਕਰੀ ਕਿ ਹੇ ਭਗਵਨ! ਆਪ ਲਹੌਰ ਮੇਂ ਹਮਾਰੇ ਗ੍ਰਹ ਕੋ ਪਵਿਤ੍ਰ ਕਰੀਏ। ਸ੍ਰੀ ਗੁਰੂ ਜੀ ਨੇ ਕਹਾ ਕਿ ਹਮਾਰੇ ਚਲਨੇ ਕਰ ਕੇ ਦੇਸ ਦੇਸਾਤ੍ਰੋਂ ਕੀ ਸੰਗਤ ਸਾਥ ਚਲੈਗੀ। ਆਪ ਕੋ ਸਭ ਕੀ ਸੇਵਾ ਕਰਨੀ ਕਠਿਨ ਹੋਗੀ। ਯਾਂ ਤੇ ਪ੍ਰਿਥੀ ਚੰਦ ਕੋ ਸਾਥ ਲੈ ਜਾਈਏ। ਪ੍ਰਿਥੀ ਚੰਦ ਕੋ ਆਗਿਆ ਕਰੀ ਕਿ ਤੁਮਾਰੇ ਭ੍ਰਾਤਾ ਕਾ ਵਿਵਾਹ ਹੈ ਆਪ ਅਪਨੇ ਤਾਯਾ ਸਹਾਰੀ ਜੀ ਕੇ ਸਾਥ ਜਾਈਏ। ਤਬ ਪ੍ਰਿਥੀ ਚੰਦ ਨੇ ਕਹਾ ਕਿ ਈਹਾਂ ਸੰਗਤੋਂ ਕੀ ਭੀੜਾ ਬਹੁਤੁ ਹੋ ਰਹੀ ਹੈ। ਯਾਂ ਤੇ ਮੇਰਾ ਜਾਨਾ ਬਨ ਨਹੀਂ ਸਕਤਾ ਹੈ। ਤਬ ਸ੍ਰੀ ਮਹਾਂਦੇਵ ਜੀ ਕੋ ਆਗ੍ਯਾ ਕਰੀ ਉਨਾਂ ਨੇ ਕਹਾ ਹੈ, ਹੇ ਭਗਵਨ! ਮੇਰੇ ਕੋ ਤੋ ਸੰਪੂਰਨ ਸੰਸਾਰ ਮਿਥਿਆ ਪਰਤੀਤ ਹੋਤਾ ਹੈ, ਇਸ ਸੇ ਨਾ ਮੈਂ ਕਿਸੀ ਕਾ ਸੰਬੰਧੀ ਹੂੰ ਔਰ ਨ ਕੋਈ ਮੇਰਾ ਭ੍ਰਾਤਾ ਹੈ। ਯਾਂ ਤੇ ਮੇਰੇ ਕੋ ਐਸੇ ਬਿਵਹਾਰੋਂ ਕੀ ਇਛਾ ਨਹੀਂ ਹੈ। ਤਬ ਸ੍ਰੀ ਗੁਰੂ ਜੀ ਨੇ ਸ੍ਰੀ ਗੁਰੂ ਅਰਜਨ ਜੀ ਕੋ ਆਗ੍ਯਾ ਕਰੀ, ਉਨੋਂ ਨੇ ਪ੍ਰਵਾਨ ਕਰੀ। ਔਰ ਵਿਦਾ ਕੇ ਸਮੇਂ
Prof. Sahib Singhਪੂਰਾ ਗੁਰੂ ਪੂਰਾ ਸਤਿਗੁਰੂ (ਇਹੀ) ਉਸਦੇਸ਼ ਕਰਦਾ ਹੈ (ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੀ ਵਰਤ ਰਹੀ ਹੈ)। ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ ॥੪॥੭॥

ਪਦ ਅਰਥ ਪਰਉਪਕਾਰੀ = ਹੋਰਨਾਂ ਦਾ ਭਲਾ ਕਰਨ ਵਾਲਾ ॥੪॥

SikhNet (Spanish)El Perfecto Maestro nos instruye en Su Perfección; porque Él, en Su Misericordia, es siempre Bondadoso con nosotros. (4-7)

ਸਤ ਚਉਪਦੇ ਮਹਲੇ ਚਉਥੇ ਕੇ ॥

sat chaupade mahale chauthe ke |

Sant Singh KhalsaSeven Chau-Padhay Of The Fourth Mehl. ||
Manmohan SinghSeven Couplets of the Fourth Guru.
Manmohan Singh (Punjabi)ਸਤ ਚਉਪਦੇ ਚੌਥੀ ਪਾਤਸ਼ਾਹੀ ਦੇ।
SikhNet (Spanish)Mall, Mejl Guru Aryan, Quinto Canal Divino, Chau-Padas.

Open this shabad →

Shabad Guru Arjan Dev Ji Raag Maajh continues on Ang 97

ਮਾਝ ਮਹਲਾ ੫ ਚਉਪਦੇ ਘਰੁ ੧ ॥

maajh mahalaa 5 chaupade ghar 1 |

Sant Singh KhalsaMaajh, Fifth Mehl, Chau-Padhay, First House:
Manmohan SinghMajh, Fifth Guru, Couplets.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ, ਚਉਪਦੇ।
SikhNet (Spanish)Mi corazón añora una Visión del Guru;

ਮੇਰਾ ਮਨੁ ਲੋਚੈ; ਗੁਰ ਦਰਸਨ ਤਾਈ ॥

meraa man lochai; gur darasan taaee |

Sant Singh KhalsaMy mind longs for the Blessed Vision of the Guru's Darshan.
Manmohan SinghMy soul longs for a sight of the Guru.
Manmohan Singh (Punjabi)ਮੇਰੀ ਆਤਮਾ ਗੁਰਾਂ ਦੇ ਦੀਦਾਰ ਲਈ ਤਰਸ ਰਹੀ ਹੈ।
Fareedkot Teekaਹੇ ਗੁਰੋ! ਆਪ ਕੇ ਦਰਸਨ ਕੇ ਵਾਸਤੇ ਮੇਰਾ ਮਨੁ ਚਾਹਤਾ ਹੈ॥
Prof. Sahib Singhਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ।

ਪਦ ਅਰਥ ਲੋਚੈ = ਲੋਚਦਾ ਹੈ, ਤਾਂਘਦਾ ਹੈ। ਤਾਈ = ਤਾਈਂ, ਵਾਸਤੇ।

SikhNet (Spanish)bañado en lágrimas

ਬਿਲਪ ਕਰੇ; ਚਾਤ੍ਰਿਕ ਕੀ ਨਿਆਈ ॥

bilap kare; chaatrik kee niaaee |

Sant Singh KhalsaIt cries out like the thirsty song-bird.
Manmohan SinghIt bewails like the pied-cuckoo.
Manmohan Singh (Punjabi)ਇਹ ਪਪੀਹੇ ਦੀ ਮਾਨਿੰਦ ਵਿਰਲਾਪ ਕਰਦੀ ਹੈ।
Fareedkot Teekaਪੁਨਾ ਚਾਤ੍ਰਕ ਵਤ ਬ੍ਰਿਲਾਪ ਕਰਤਾ ਹੈ॥
Prof. Sahib Singh(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ।

ਪਦ ਅਰਥ ਬਿਲਪ = ਵਿਰਲਾਪ, ਤਰਲੇ। ਨਿਆਈ = ਨਿਆਈਂ, ਵਾਂਗ।

SikhNet (Spanish)llora como el Cuclillo por una gota de Néctar.

ਤ੍ਰਿਖਾ ਨ ਉਤਰੈ. ਸਾਂਤਿ ਨ ਆਵੈ; ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥

trikhaa na utarai. saant na aavai; bin darasan sant piaare jeeo |1|

Sant Singh KhalsaMy thirst is not quenched, and I can find no peace, without the Blessed Vision of the Beloved Saint. ||1||
Manmohan SinghMy thirst is not quenched, nor peace I find, without the sight of the dear Guru-saint.
Manmohan Singh (Punjabi)ਮੇਰੀ ਤ੍ਰੇਹ ਨਹੀਂ ਬੁਝਦੀ, ਨਾਂ ਹੀ ਮੈਨੂੰ ਠੰਢ ਚੈਨ ਪੈਦੀ ਹੈ, ਬਗੈਰ ਪੂਜਯ ਸਾਧੂ ਪ੍ਰੀਤਮ ਦੇ ਦੀਦਾਰ ਦੇ।
Fareedkot Teekaਹੇ ਸੰਤ ਜਨੋਂ ਕੇ ਪ੍ਯਾਰੇ! ਆਪ ਕੇ ਦਰਸਨ ਬਿਨਾਂ ਤ੍ਰਿਖਾ ਉਤ੍ਰਤੀ ਨਹੀਂ ਸਾਂਤਿ ਆਵਤੀ ਨਹੀਂ॥੧॥
Prof. Sahib Singhਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥

ਪਦ ਅਰਥ ਤ੍ਰਿਖਾ = ਤ੍ਰੇਹ ॥੧॥

SikhNet (Spanish)Mi sed no se quita, ni encuentro consuelo sin una Visión de mi Bienamado Santo. (1)

ਹਉ ਘੋਲੀ ਜੀਉ ਘੋਲਿ ਘੁਮਾਈ; ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥

hau gholee jeeo ghol ghumaaee; gur darasan sant piaare jeeo |1| rahaau |

Sant Singh KhalsaI am a sacrifice, my soul is a sacrifice, to the Blessed Vision of the Beloved Saint Guru. ||1||Pause||
Manmohan SinghI am a sacrifice, and my soul, I sacrifice unto the sight of the Guru, the dear. Pause.
Manmohan Singh (Punjabi)ਮੈਂ ਕੁਰਬਾਨ ਹਾਂ ਤੇ ਆਪਣੀ ਜਿੰਦੜੀ ਮੈਂ ਕੁਰਬਾਨ ਕਰਦਾ ਹਾਂ, ਸਨੇਹੀ ਸਾਧੂ ਗੁਰਾਂ ਦੇ ਦੀਦਾਰ ਉਤੋਂ। ਠਹਿਰਾਉ।
Fareedkot Teekaਗੁਰ ਅਰਜਨ ਜੀ ਕਹਤੇ ਹੈਂ: ਹੇ ਗੁਰੂ ਜੀ! ਸੰਤਾਂ ਕੇ ਪਿਆਰੇ ਜੋ ਆਪ ਹੋ ਤੁਮਰੇ ਦਰਸਨ ਉਪਰ ਮਨ ਬਾਣੀ ਸਰੀਰ ਕਰ ਕੇ ਮੈਂ ਬਲਿਹਾਰ ਜਾਤਾ ਹੂੰ॥੧॥ ਰਹਾਉ ॥
Prof. Sahib Singhਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਘੋਲੀ = ਸਦਕੇ। ਘੋਲਿ ਘੁਮਾਈ = ਸਦਕੇ, ਕੁਰਬਾਨ, ਵਾਰੀ ॥੧॥ ਰਹਾਉ ॥

SikhNet (Spanish)Ofrezco, ofrezco mi ser un millón de veces en sacrificio por tener un momento con el Santo, mi Guru, mi Bienamado. (1-Pausa)

ਤੇਰਾ ਮੁਖੁ ਸੁਹਾਵਾ ਜੀਉ; ਸਹਜ ਧੁਨਿ ਬਾਣੀ ॥

teraa mukh suhaavaa jeeo; sehaj dhun baanee |

Sant Singh KhalsaYour Face is so Beautiful, and the Sound of Your Words imparts intuitive wisdom.
Manmohan SinghThy face is beautiful and the sound of Thine words imparts Divine Knowledge.
Manmohan Singh (Punjabi)ਤੇਰਾ ਚਿਹਰਾ ਸੁੰਦਰ ਹੈ ਅਤੇ ਤੇਰੇ ਸ਼ਬਦਾਂ ਦੀ ਆਵਾਜ ਬ੍ਰਹਿਮ-ਗਿਆਨ ਪ੍ਰਾਦਨ ਕਰਦੀ ਹੈ।
Fareedkot Teekaਹੇ ਭਗਵਨ! ਆਪ ਕਾ ਮੁਖਾਰਬਿੰਦ ਸੋਭਨੀਕ ਹੈ, ਔਰ ਆਪ ਕੀ ਜੋ ਬਾਣੀ ਹੈ, ਸੋ ਤਿਸ ਕੀ ਧੁਨੀ (ਸਹਜ) ਸਾਂਤਿ ਰੂਪੁ ਹੈ॥
Prof. Sahib Singhਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ।

ਪਦ ਅਰਥ ਸੁਹਾਵਾ = {सुखावय} ਸੁਖ ਦੇਣ ਵਾਲਾ, ਸੋਹਣਾ। ਸਹਜ = ਆਤਮਕ ਅਡੋਲਤਾ। ਧੁਨਿ = ਰੌ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ ਪੈਦਾ ਕਰਨ ਵਾਲੀ। ਬਾਣੀ = ਸਿਫ਼ਤਿ-ਸਾਲਾਹ।

SikhNet (Spanish)Tu semblante es bello, oh Santo, y tu canto nos conduce al Éxtasis.

ਚਿਰੁ ਹੋਆ; ਦੇਖੇ ਸਾਰਿੰਗਪਾਣੀ ॥

chir hoaa; dekhe saaringapaanee |

Sant Singh KhalsaIt is so long since this rainbird has had even a glimpse of water.
Manmohan SinghIt is long since the sparrow-hawk, had a glimpse of water.
Manmohan Singh (Punjabi)ਪਪੀਹੇ ਨੂੰ ਜਲ ਨੂੰ ਵੇਖੇ ਬੜੀ ਮੁਦਤ ਗੁਜਰ ਗਈ ਹੈ।
Fareedkot Teekaਹੇ ਸਾਰੰਗ ਪਾਣੀ! ਹਾਥ ਮੇਂ ਸਾਰੰਗ ਨਾਮ ਧਨਖ ਕੇ ਧਾਰਨੇ ਵਾਲੇ, ਭਾਵ ਏਹਿ ਕਿ ਹੇ ਬਿਸਨੂ ਰੂਪੁ ਮਹਾਰਾਜ ਆਪ ਕੇ ਦਰਸਨ ਕਰੇ ਕੋ ਚਿਰ ਹੂਆ ਹੈ, ਵਾ ਐਸੀ ਦਸਾ ਭਈ ਹੈ ਜੈਸੇ (ਸਾਰਿੰਗ) ਚਾਤ੍ਰਕ ਕੋ ਜਲ ਕੀ ਚਾਹ ਹੋਤੀ ਹੈ, ਭਾਵ ਏਹਿ ਕਿ ਜੈਸੇ ਚਾਤ੍ਰਿਕ ਸ੍ਵਾਂਤਿ ਬੂੰਦ ਕੇ ਵਾਸਤੇ ਬ੍ਰਿਲਾਪੁ ਕਰਤਾ ਹੈ, ਤੈਸੇ ਮੈਂ ਆਪ ਕੇ ਦਰਸਨ ਕੋ ਤੜਫ ਰਹਾ ਹੂੰ॥
Prof. Sahib Singhਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।

ਪਦ ਅਰਥ ਸਾਰਿੰਗ ਪਾਣੀ = ਹੇ ਸਾਰਿੰਗ ਪਾਣੀ! ਹੇ ਪਰਮਾਤਮਾ! {ਸਾਰਿੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ}।

SikhNet (Spanish)¡Cuánto tiempo! ¿Cuánto tiempo durará esta separación de mi Señor?

ਧੰਨੁ ਸੁ ਦੇਸੁ. ਜਹਾ ਤੂੰ ਵਸਿਆ; ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥

dhan su des. jahaa toon vasiaa; mere sajan meet muraare jeeo |2|

Sant Singh KhalsaBlessed is that land where You dwell, O my Friend and Intimate Divine Guru. ||2||
Manmohan SinghBlessed is the land where though livest, O venerable Divine Guru, my friend and intimate.
Manmohan Singh (Punjabi)ਮੁਬਾਰਕ ਹੈ ਉਹ ਧਰਤੀ ਜਿਥੇ ਤੂੰ ਰਹਿੰਦਾ ਹੈ ਮੇਰਾ ਦੋਸਤ ਤੇ ਯਾਰ, ਪੂਜਯ ਤੇ ਪ੍ਰਭੂ-ਰੂਪ ਗੁਰਦੇਵ!
Fareedkot Teekaਹੇ ਭਗਵਨ! ਧੰਨੁ ਸੋ ਦੇਸ ਹੈ, ਭਾਵ ਏਹਿ ਕਿ ਧਨ ਸ੍ਰੀ ਅੰਮ੍ਰਿਤਸਰ ਅਸਥਾਨ ਹੈ ਜਿਸ ਮੇਂ ਆਪ ਬਸ ਰਹੇ ਹੋ, ਹੇ ਮੇਰੇ (ਸਜਣ) ਅਕ੍ਰਿਤਮ ਉਪਕਾਰੀ, (ਮੁਰਾਰੇ) ਹੇ ਭਗਵੰਤ ਕੇ ਮਿਤ੍ਰ!॥੨॥
Prof. Sahib Singhਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥

ਪਦ ਅਰਥ ਧੰਨੁ = ਭਾਗਾਂ ਵਾਲਾ। ਦੇਸੁ = ਹਿਰਦਾ-ਦੇਸ। ਜਹਾ = ਜਿੱਥੇ। ਮੁਰਾਰੇ = ਮੁਰਾਰੀ! {ਮੁਰ-ਅਰਿ।'ਮੁਰ' ਦੈਂਤ ਦਾ ਵੈਰੀ} ॥੨॥

SikhNet (Spanish)Bendita es la tierra en donde Tú vives, oh mi Maestro e Íntimo de mi corazón. (2)

ਹਉ ਘੋਲੀ ਹਉ ਘੋਲਿ ਘੁਮਾਈ; ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥

hau gholee hau ghol ghumaaee; gur sajan meet muraare jeeo |1| rahaau |

Sant Singh KhalsaI am a sacrifice, I am forever a sacrifice, to my Friend and Intimate Divine Guru. ||1||Pause||
Manmohan SinghI am devoted, I am devoted unto the honourable, Godly Guru, my friend and intimate. Pause.
Manmohan Singh (Punjabi)ਮੈਂ ਸਦਕੇ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਆਪਣੇ ਮਿੱਤ੍ਰ ਅਤੇ ਬੇਲੀ, ਮਾਣਨੀਯ ਰੱਬ ਰੂਪ ਗੁਰਾਂ ਉਤੋਂ ਠਹਿਰਾਉ।
Fareedkot Teekaਹਉ ਮਨੁ ਤਨੁ ਬਾਣੀ ਕਰ ਆਪ ਕੇ ਵਾਰਨੇ ਜਾਤਾ ਹੂੰ, ਹੇ ਗੁਰੂ! ਅਕ੍ਰਿਤਮ ਉਪਕਾਰੀ ਮੁਰਾਰੀ ਕੇ ਪ੍ਯਾਰੇ ਜੋ ਹੈਂ ਆਪ॥੧॥ ਰਹਾਉ ॥
Prof. Sahib Singhਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
SikhNet (Spanish)Ofrezco mi ser en sacrificio, oh, en sacrificio, hacia el Guru, mi Amigo, mi Bienamado y mi Señor. (1-Pausa)

ਇਕ ਘੜੀ. ਨ ਮਿਲਤੇ; ਤਾ ਕਲਿਜੁਗੁ ਹੋਤਾ ॥

eik gharree. na milate; taa kalijug hotaa |

Sant Singh KhalsaWhen I could not be with You for just one moment, the Dark Age of Kali Yuga dawned for me.
Manmohan SinghIf I meet Thee not even for a moment then, the dark age is dawned for me.
Manmohan Singh (Punjabi)ਜੇਕਰ ਮੈਂ ਤੈਨੂੰ ਇਕ ਮੁਹਤ ਭਰ ਨਹੀਂ ਮਿਲਦਾ ਤਦ ਮੇਰੇ ਨਹੀਂ ਕਾਲਾਯੁਗ ਉਦੈ ਹੋ ਜਾਂਦਾ ਹੈ।
Fareedkot Teekaਹੇ ਭਗਵਨ! ਆਪ ਕੇ ਨਿਕਟ ਰਹਿਤੇ ਥੇ ਤੋ ਕਿਸੀ ਕਾਰਣ ਸੇ ਇਕ ਘੜੀ ਮਾਤ੍ਰ ਭੀ ਆਪ ਕਾ ਦਰਸਨੁ ਨਹੀਂ ਹੋਤਾ ਥਾ, ਤੋ ਕਲਿਜੁਗ ਹੋ ਜਾਤਾ ਥਾ, ਭਾਵ ਚਿਤ ਕੋ ਵਿਖੇਪ ਹੋਤਾ ਥਾ, ਵਾ ਕਲਪਨਾ ਕਰ ਕੇ ਜੁਗੁ, ਭਾਵ ਬਹੁਤ ਕਾਲ ਪ੍ਰਤੀਤ ਹੋਤਾ ਥਾ॥
Prof. Sahib Singhਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
SikhNet (Spanish)Si no puedo estar Contigo aun por un instante, la oscuridad en mi conciencia me invade.

ਹੁਣਿ ਕਦਿ ਮਿਲੀਐ; ਪ੍ਰਿਅ ਤੁਧੁ ਭਗਵੰਤਾ ॥

hun kad mileeai; pria tudh bhagavantaa |

Sant Singh KhalsaWhen will I meet You, O my Beloved Lord?
Manmohan SinghWhen shall I now meet Thee, O my beloved, auspicious Lord? 7
Manmohan Singh (Punjabi)ਮੈਂ ਤੈਨੂੰ ਹੁਣ ਕਦੋ ਮਿਲਾਗਾਂ, ਹੇ ਮੇਰੇ ਪਿਆਰੇ ਮੁਬਾਰਕ ਸੁਆਮੀ?
Fareedkot Teekaਹੇ ਭਗਵੰਤ ਕੇ (ਪ੍ਰਿਅ) ਪਿਆਰੇ! ਅਬ ਪ੍ਰਾਰਥਨਾ ਕਰਤਾ ਹੂੰ ਤੇਰੇ ਕੋ ਕਬ ਮਿਲੂੰਗਾ॥
Prof. Sahib Singh(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ।

ਪਦ ਅਰਥ ਕਦਿ = ਕਦੋਂ? ਪ੍ਰਿਅ = ਹੇ ਪਿਆਰੇ! ਪ੍ਰਿਅ ਭਗਵੰਤਾ = ਹੇ ਪਿਆਰੇ ਭਗਵਾਨ! ਤੁਧੁ = ਤੈਨੂੰ।

SikhNet (Spanish)¿Cuándo estaré contigo, mi amado, mi Señor?

Open this shabad (17 lines, Angs 96-97) →

Ang 96 of 1430