ਗੋਂਡ ਮਹਲਾ ੫ ॥
gondd mahalaa 5 |
Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.
ਕਲਿ ਕਲੇਸ ਮਿਟੇ; ਹਰਿ ਨਾਇ ॥
kal kales mitte; har naae |
Sant Singh KhalsaSuffering and troubles are eradicated by the Lord's Name.
Manmohan SinghThrough God's Name, all the suffering s and strifes are dispelled.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਰਾਹੀਂ ਸਾਰੇ ਦੁੱਖਣੇ ਅਤੇ ਝਗੜੇ ਦੂਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਹਰੀ ਨਾਮ ਕੇ ਜਪਨੇ ਕਰ ਸੰਤੋਂ ਕੇ ਕਲਪਨਾ ਔ ਕਲੇਸ ਸਭ ਮਿਟੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਨਾਮ ਦੀ ਬਰਕਤ ਨਾਲ (ਸੰਤ ਜਨਾਂ ਦੇ ਅੰਦਰੋਂ) ਝਗੜੇ-ਬਖੇੜੇ ਮਿਟ ਜਾਂਦੇ ਹਨ।ਪਦ ਅਰਥ ਕਲਿ ਕਲੇਸ = ਝਗੜੇ-ਬਖੇੜੇ। ਨਾਇ = ਨਾਮ ਦੀ ਰਾਹੀਂ {ਲਫ਼ਜ਼ 'ਨਾਉ' ਤੋਂ ਕਰਣ ਕਾਰਕ ਇਕ-ਵਚਨ ਹੈ 'ਨਾਇ'}।
SikhNet (Spanish)A través del Nombre del Señor, todas nuestras aflicciones son erradicadas;
ਦੁਖ ਬਿਨਸੇ; ਸੁਖ ਕੀਨੋ ਠਾਉ ॥
dukh binase; sukh keeno tthaau |
Sant Singh KhalsaPain is dispelled, and peace takes its place.
Manmohan SinghMiseries are ended and peace takes their place.
Manmohan Singh (Punjabi)ਮੁਸੀਬਤਾਂ ਮੁੱਕ ਜਾਂਦੀਆਂ ਹਨ ਤੇ ਆਰਾਮ ਉਨ੍ਹਾਂ ਦੀ ਥਾਂ ਪਾ ਲੈਂਦਾ ਹੈ।
Fareedkot Teekaਦੁਖ ਭੀ ਬਿਨਸ ਗਏ ਹੈਂ ਪੁਨਹ ਸੁਖ ਨੇ ਥਾਉ ਕੀਆ ਹੈ, ਭਾਵ ਸੇ ਸੁਖ ਤਿਨ ਮੇਂ ਆਏ ਹੈਂ॥
Prof. Sahib Singhਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ।ਪਦ ਅਰਥ ਸੁਖ ਕੀਨੋ ਠਾਉ = ਸੁਖਾਂ ਨੇ ਆਪਣਾ ਥਾਂ ਬਣਾ ਲਿਆ।
SikhNet (Spanish)nos liberamos de todos nuestros males y nos llenamos de Éxtasis.
ਜਪਿ ਜਪਿ ਅੰਮ੍ਰਿਤ ਨਾਮੁ; ਅਘਾਏ ॥
jap jap amrit naam; aghaae |
Sant Singh KhalsaMeditating, chanting the Ambrosial Naam, the Name of the Lord, I am satisfied.
Manmohan SinghRemembering and contemplating the Nectar-Name, I am satiated
Manmohan Singh (Punjabi)ਸੁਧਾਸਰੂਪ-ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ, ਮੈਂ ਤ੍ਰਿਪਤ ਹੋ ਗਿਆ ਹਾਂ।
Fareedkot Teekaਨਾਮ ਅੰਮ੍ਰਿਤ ਕੋ ਜਪ ਜਪ ਕੇ ਤ੍ਰਿਪਤਿ ਹੂਏ ਹੈਂ॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ਜਪ ਕੇ (ਸੰਤ ਜਨ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਨ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਅਘਾਏ = ਰੱਜ ਗਏ।
SikhNet (Spanish)Meditando en el Nombre Ambrosial, nuestra Alma es saciada
ਸੰਤ ਪ੍ਰਸਾਦਿ; ਸਗਲ ਫਲ ਪਾਏ ॥੧॥
sant prasaad; sagal fal paae |1|
Sant Singh KhalsaBy the Grace of the Saints, I have received all fruitful rewards. ||1||
Manmohan SinghBy saints' grace, I have attained all the fruits.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਮੈਨੂੰ ਸਾਰੇ ਮੇਵੇ ਪਰਾਪਤ ਹੋ ਗਏ ਹਨ।
Fareedkot Teekaਸੰਤੋਂ ਕੀ ਕ੍ਰਿਪਾ ਸੇ ਤਿਨੋਂ ਨੇ ਸਗਲ ਫਲ ਪਾਏ ਹੈਂ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਏ = ਪ੍ਰਾਪਤ ਕਰ ਲਏ ॥੧॥
SikhNet (Spanish)y por la Gracia del Santo, uno se satisface enteramente. (1)
ਰਾਮ ਜਪਤ; ਜਨ ਪਾਰਿ ਪਰੇ ॥
raam japat; jan paar pare |
Sant Singh KhalsaMeditating on the Lord, His humble servant is carried across,
Manmohan SinghMeditating on the Lord, His slaves ferry across the world-ocean,
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ, ਉਸ ਦੇ ਗੋਲੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ,
Fareedkot Teekaਜਨ ਰਾਮ ਕੋ ਜਪਤੇ ਹੂਏ ਸੰਸਾਰ ਸਾਗਰ ਸੇ ਪਾਰ ਪਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।ਪਦ ਅਰਥ ਜਪਤ = ਜਪਦਿਆਂ। ਪਰੇ = ਪਏ, ਲੰਘ ਗਏ।
SikhNet (Spanish)Viviendo en el Señor uno es llevado a través del mar de la existencia,
ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥
janam janam ke paap hare |1| rahaau |
Sant Singh Khalsaand the sins of countless incarnations are taken away. ||1||Pause||
Manmohan Singhand their sins of many births are washed off.
Manmohan Singh (Punjabi)ਅਤੇ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਕਸਮਲ ਧੋਤੇ ਜਾਂਦੇ ਹਨ।
Fareedkot Teekaਪੁਨਾ ਜਨਮ ਜਨਮਾਤ੍ਰਾਂ ਕੇ ਪਾਪ ਤਿਨ ਕੇ ਹਰੇ ਗਏ ਹੈਂ॥੧॥ ਰਹਾਉ ॥
Prof. Sahib Singhਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਹਰੇ = ਦੂਰ ਕਰ ਲਏ ॥੧॥ ਰਹਾਉ ॥
SikhNet (Spanish)los errores que cargamos a través de nuestras encarnaciones pasadas son borrados. (1-Pausa)
ਗੁਰ ਕੇ ਚਰਨ; ਰਿਦੈ ਉਰਿ ਧਾਰੇ ॥
gur ke charan; ridai ur dhaare |
Sant Singh KhalsaI have enshrined the Guru's feet within my heart,
Manmohan SinghEnshrining the Guru's feet within my mind,
Manmohan Singh (Punjabi)ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ ਕੇ,
Fareedkot Teekaਕਿਉਂਕਿ ਤਿਨੋਂ ਨੇ ਗੁਰੋਂ ਕੇ ਚਰਨ ਰਿਦੇ (ਉਰਿ) ਬੀਚ ਧਾਰੇ ਹੈਂ॥
Prof. Sahib Singhਹੇ ਭਾਈ! ਸੰਤ ਜਨ ਆਪਣੇ ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ।ਪਦ ਅਰਥ ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਧਾਰੇ = (ਜਿਨ੍ਹਾਂ ਨੇ) ਟਿਕਾਏ।
SikhNet (Spanish)Si uno alaba los Pies del Guru en el corazón,
ਅਗਨਿ ਸਾਗਰ ਤੇ; ਉਤਰੇ ਪਾਰੇ ॥
agan saagar te; utare paare |
Sant Singh Khalsaand crossed over the ocean of fire.
Manmohan SinghI have crossed the ocean of fire.
Manmohan Singh (Punjabi)ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਇਸੀ ਤੇ ਸੰਸਾਰ ਅਗਨਿ ਸਾਗਰ ਸੇ ਸੰਤ ਪਾਰ ਉਤਰੇ ਹੈਂ॥
Prof. Sahib Singh(ਪੂਰੀ ਸਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿਚ ਟਿਕਾਈ ਰੱਖਦੇ ਹਨ), ਇਸ ਤਰ੍ਹਾਂ ਉਹ ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।ਪਦ ਅਰਥ ਅਗਨਿ = ਤ੍ਰਿਸ਼ਨਾ ਦੀ ਅੱਗ। ਤੇ = ਤੋਂ।
SikhNet (Spanish)uno es llevado a través del mar de fuego,
ਜਨਮ ਮਰਣ; ਸਭ ਮਿਟੀ ਉਪਾਧਿ ॥
janam maran; sabh mittee upaadh |
Sant Singh KhalsaAll the painful diseases of birth and death have been eradicated.
Manmohan SinghI am rid of all the ills of coming and going,
Manmohan Singh (Punjabi)ਮੈਂ ਆਉਣ ਤੇ ਜਾਣ ਦਿਆਂ ਸਾਰਿਆਂ ਰੋਗਾਂ ਤੋਂ ਖਲਾਸੀ ਪਾ ਗਿਆ ਹਾਂ,
Fareedkot Teekaਤਿਨ ਕੀ ਜਨਮ ਜਨਮ ਕੀ ਉਪਾਧਿ ਸਭ ਮਿਟੀ ਹੈ॥
Prof. Sahib Singhਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ,ਪਦ ਅਰਥ ਸਭ ਉਪਾਧਿ = ਸਾਰੀ ਉਪਾਧੀ, ਸਾਰਾ ਬਖੇੜਾ।
SikhNet (Spanish)se acaba la ronda de nacimientos y muertes y todos los males que conlleva.
ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥
prabh siau laagee sehaj samaadh |2|
Sant Singh KhalsaI am attached to God in celestial Samaadhi. ||2||
Manmohan Singhand am attached to the Lord in profound trance.
Manmohan Singh (Punjabi)ਤੇ ਅਫੁਰ ਤਾੜੀ ਅਦਰ ਸੁਆਮੀ ਨਾਲ ਜੁੜ ਗਿਆ ਹਾਂ।
Fareedkot Teekaਪ੍ਰਭੂ ਕੇ ਸਾਥ ਸੁਤੇ ਹੀ ਤਿਨ ਕੀ ਸਮਾਧੀ ਲਾਗੀ ਹੈ॥੨॥
Prof. Sahib Singhਆਤਮਕ ਅਡੋਲਤਾ ਦੀ ਰਾਹੀਂ ਉਹਨਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ ॥੨॥ਪਦ ਅਰਥ ਸਿਉ = ਨਾਲ, ਵਿਚ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ ॥੨॥
SikhNet (Spanish)Uno es entonado en el Señor, envuelto en el Trance de Equilibrio. (2)
ਥਾਨ ਥਨੰਤਰਿ ਏਕੋ ਸੁਆਮੀ ॥
thaan thanantar eko suaamee |
Sant Singh KhalsaIn all places and interspaces, the One, our Lord and Master is contained.
Manmohan SinghIn all the spaces and inter-spaces the One Lord is contained.
Manmohan Singh (Punjabi)ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾ ਅੰਦਰ ਇਕ ਪ੍ਰਭੂ ਰਮਿਆ ਹੋਇਆ ਹੈ।
Fareedkot Teekaਜੋ ਸਗਲ ਘਟਾਂ ਕੇ ਅੰਤਰਿ ਹੋ ਕੇ ਪ੍ਰੇਰ ਰਹਾ ਹੈ॥
Prof. Sahib Singhਹੇ ਭਾਈ! ਜੇਹੜਾ ਮਾਲਕ-ਪ੍ਰਭੂ ਆਪ ਹੀ ਹਰੇਕ ਥਾਂ ਵਿਚ ਵੱਸ ਰਿਹਾ ਹੈ,ਪਦ ਅਰਥ ਥਨੰਤਰਿ = ਥਾਨ ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।
SikhNet (Spanish)El Maestro compenetra todo el espacio y el espacio interior; sí, Él,
ਸਗਲ ਘਟਾ ਕਾ ਅੰਤਰਜਾਮੀ ॥
sagal ghattaa kaa antarajaamee |
Sant Singh KhalsaHe is the Inner-knower of all hearts.
Manmohan SinghThe Lord is the Inner-knower of all the hearts.
Manmohan Singh (Punjabi)ਪ੍ਰਭੂ ਸਮੂਹ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ।
Fareedkot Teekaਸੋ ਥਾਨੋਂ ਥਨੰਤਰੋਂ ਮੇਂ ਏਕ ਹੀ ਸੁਆਮੀ ਤਿਨੋਂ ਨੇ ਜਾਣਿਆ ਹੈ॥
Prof. Sahib Singhਅਤੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,ਪਦ ਅਰਥ ਘਟਾ ਕਾ = ਘਟਾਂ ਕਾ, ਸਰੀਰਾਂ ਦਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।
SikhNet (Spanish)el Señor, es el Conocedor Íntimo de todos los corazones.
ਕਰਿ ਕਿਰਪਾ; ਜਾ ਕਉ ਮਤਿ ਦੇਇ ॥
kar kirapaa; jaa kau mat dee |
Sant Singh KhalsaOne whom the Lord blesses with understanding,
Manmohan SinghHe, whom the Lord mercifully blesses with the right understanding,
Manmohan Singh (Punjabi)ਜਿਸ ਨੂੰ ਸੁਆਮੀ ਮਿਹਰ ਧਾਰ ਕੇ ਯਥਾਰਥ ਸਮਝ ਪਰਦਾਨ ਕਰਦਾ ਹੈ,
Fareedkot Teekaਜਿਸ ਕੋ ਕ੍ਰਿਪਾ ਕਰ ਕੇ ਪਰਮੇਸ੍ਵਰ ਅਪਨੀ ਭਗਤੀ ਕੀ ਬੁਧੀ ਦੇਤਾ ਹੈ॥
Prof. Sahib Singhਉਹ ਪ੍ਰਭੂ ਜਿਸ ਮਨੁੱਖ ਨੂੰ ਮੇਹਰ ਕਰ ਕੇ ਸੂਝ ਬਖ਼ਸ਼ਦਾ ਹੈ,ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ। ਦੇਈ = ਦੇਂਦਾ ਹੈ।
SikhNet (Spanish)A aquél que tiene la Gracia del Señor Lo vuelve sabio,
ਆਠ ਪਹਰ; ਪ੍ਰਭ ਕਾ ਨਾਉ ਲੇਇ ॥੩॥
aatth pehar; prabh kaa naau lee |3|
Sant Singh Khalsachants the Name of God, twenty-four hours a day. ||3||
Manmohan Singhhe utters the Lord's Name through the eight watches.
Manmohan Singh (Punjabi)ਉਹ ਅੱਠੇ ਪਹਿਰ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸੋ ਅਠੇ ਪਹਿਰ ਪਰਮੇਸ੍ਵਰ ਕਾ ਨਾਮੁ ਲੇਤਾ ਹੈ॥੩॥
Prof. Sahib Singhਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥ਪਦ ਅਰਥ ਲੇਇ = ਲੈਂਦਾ ਹੈ ॥੩॥
SikhNet (Spanish)siéndolo éste recita el Nombre de Dios a través de las rondas del día y de la noche. (3)
ਜਾ ਕੈ ਅੰਤਰਿ; ਵਸੈ ਪ੍ਰਭੁ ਆਪਿ ॥
jaa kai antar; vasai prabh aap |
Sant Singh KhalsaDeep within, God Himself abides;
Manmohan SinghHe, within whom the Lord Himself abides;
Manmohan Singh (Punjabi)ਜਿਸ ਦੇ ਅੰਦਰ ਸਾਹਿਬ ਖੁਦ ਨਿਵਾਸ ਰੱਖਦਾ ਹੈ;
Fareedkot Teekaਪੁਨਹ ਜਿਸ ਕੇ ਅੰਤਰਿ ਆਪ ਪ੍ਰਭੂ ਨਿਵਾਸ ਕਰਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪ ਆ ਪਰਗਟ ਹੁੰਦਾ ਹੈ,ਪਦ ਅਰਥ ਕੈ ਅੰਤਰਿ = ਦੇ ਅੰਦਰ।
SikhNet (Spanish)El corazón de aquél en el
ਤਾ ਕੈ ਹਿਰਦੈ; ਹੋਇ ਪ੍ਰਗਾਸੁ ॥
taa kai hiradai; hoe pragaas |
Sant Singh Khalsawithin his heart, the Divine Light shines forth.
Manmohan Singhin his mind dawns the Divine Light.
Manmohan Singh (Punjabi)ਉਸ ਦੇ ਮਨ ਵਿੱਚ ਈਸ਼ਵਰੀ ਨੂਰ ਉਦੈ ਹੋ ਆਉਂਦਾ ਹੈ।
Fareedkot Teekaਤਿਸ ਕੇ ਰਿਦੇ ਮੇਂ ਪ੍ਰਕਾਸ ਹੋਤਾ ਹੈ॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ।ਪਦ ਅਰਥ ਤਾ ਕੈ ਹਿਰਦੈ = ਉਸ (ਮਨੁੱਖ) ਦੇ ਹਿਰਦੇ ਵਿਚ। ਪ੍ਰਗਾਸੁ = (ਆਤਮਕ ਜੀਵਨ ਦਾ) ਚਾਨਣ।
SikhNet (Spanish)que el Señor habita, es iluminado.
ਭਗਤਿ ਭਾਇ; ਹਰਿ ਕੀਰਤਨੁ ਕਰੀਐ ॥
bhagat bhaae; har keeratan kareeai |
Sant Singh KhalsaWith loving devotion, sing the Kirtan of the Lord's Praises.
Manmohan SinghWith devotion and love, Sing thou the praise of thy God.
Manmohan Singh (Punjabi)ਸ਼ਰਧਾ ਅਤੇ ਪ੍ਰੇ ਨਾਲ, ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਤਾਂ ਤੇ ਪ੍ਰੇਮਾ ਭਗਤੀ ਕਰ ਕੇ ਹਰੀ ਕਾ ਕੀਰਤਨ ਕਰਤੇ ਰਹੀਏ॥
Prof. Sahib Singhਹੇ ਭਾਈ! ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।ਪਦ ਅਰਥ ਭਾਇ = ਭਾਉ ਅਨੁਸਾਰ, ਪ੍ਰੇਮ ਨਾਲ। ਕਰੀਐ = ਕਰਨਾ ਚਾਹੀਦਾ ਹੈ।
SikhNet (Spanish)Con todo Amor y Adoración canta el Kirtan de las Alabanzas del Señor,
ਜਪਿ ਪਾਰਬ੍ਰਹਮੁ; ਨਾਨਕ ਨਿਸਤਰੀਐ ॥੪॥੧੦॥੧੨॥
jap paarabraham; naanak nisatareeai |4|10|12|
Sant Singh KhalsaMeditate on the Supreme Lord God, O Nanak, and you shall be saved. ||4||10||12||
Manmohan SinghMeditating on the Transcendent Lord, O Nanak, thou shalt be emancipated.
Manmohan Singh (Punjabi)ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਤੇਰੀ ਕਲਿਆਣ ਹੋ ਜਾਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਪਾਰਬ੍ਰਹਮ ਕੋ ਜਪ ਕਰ ਤਰੀਤਾ ਹੈ॥੪॥੧੦॥੧੨॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੪॥੧੦॥੧੨॥ਪਦ ਅਰਥ ਜਪਿ = ਜਪ ਕੇ। ਨਿਸਤਰੀਐ = ਪਾਰ ਲੰਘ ਜਾਈਦਾ ਹੈ ॥੪॥੧੦॥੧੨॥
SikhNet (Spanish)medita en el Dios Supremo, oh, dice Nanak, y serás liberado. (4-10-12)