ਰਮਣੰ ਕੇਵਲੰ ਕੀਰਤਨੰ; ਸੁਧਰਮੰ ਦੇਹ ਧਾਰਣਹ ॥
ramanan kevalan keeratanan; sudharaman deh dhaaranah |
Sant Singh KhalsaTo sing the Kirtan of God's Praises is the righteous duty incurred by taking birth in this human body.
Manmohan SinghThe sublime duty of assuming human body is simply to recite and sing the Lord's praise.
Manmohan Singh (Punjabi)ਮਨੁਸ਼ੀ ਸਰੀਰ ਇਖਤਿਆਰ ਕਰਨ ਦਾ ਸ਼੍ਰੇਸ਼ਟ ਫਰਜ ਸਿਰਫ ਸੁਆਮੀ ਦੀ ਕੀਰਤੀ ਉਚਾਰਨੀ ਅਤੇ ਗਾਇਨ ਕਰਨੀ ਹੈ।
Fareedkot Teeka(ਕੇਵਲੰ) ਸੁਧ ਅਦੁਤੀ ਪ੍ਰਮੇਸ੍ਵਰ ਕੇ ਜਸ ਕਾ ਜੋ (ਰਮਣੰ) ਕਥਨ ਕਰਣਾ ਔ ਸ੍ਰਵਣ ਕਰਨਾ ਹੈ, ਏਹੀ ਸ੍ਰੇਸ਼ਟ ਧਰਮ ਮਨੁਸ਼੍ਯ ਦੇਹਿ ਕੇ ਧਾਰਨ ਕਰਨੇ ਕਾ ਹੈ॥
Prof. Sahib Singhਕੇਵਲ ਸਿਫ਼ਤ-ਸਾਲਾਹ ਕਰਨੀ ਮਨੁੱਖਾਂ ਦਾ ਸ੍ਰੇਸ਼ਟ ਧਰਮ ਹੈ।ਪਦ ਅਰਥ ਰਮਣੰ = ਜਪਣਾ। ਕੇਵਲੰ = (कद्धवलं = Solely) ਸਿਰਫ਼। ਸੁਧਰਮੰ = ਸ੍ਰੇਸ਼ਟ ਧਰਮ। ਦੇਹ ਧਾਰਣਹ = ਦੇਹਧਾਰੀ, ਮਨੁੱਖ।
SikhNet (Spanish)Cantar el Kirtan de la Alabanza de Dios, es lo único bueno que uno puede hacer al tomar este nacimiento humano, el Naam es Néctar de Ambrosia.
ਅੰਮ੍ਰਿਤ ਨਾਮੁ ਨਾਰਾਇਣ ਨਾਨਕ; ਪੀਵਤੰ. ਸੰਤ ਨ ਤ੍ਰਿਪੵਤੇ ॥੨੬॥
amrit naam naaraaein naanak; peevatan. sant na tripayate |26|
Sant Singh KhalsaThe Naam, the Name of the Lord, is Ambrosial Nectar, O Nanak. The Saints drink it in, and never have enough of it. ||26||
Manmohan SinghNectar-sweet is the Lord's Name, O Nanak, the saints in-drink it and long for more and more.
Manmohan Singh (Punjabi)ਆਬਿ ਹਿਯਾਤ ਵਰਗਾ ਮਿੱਠਾ ਹੈ ਸੁਆਮੀ ਦਾ ਨਾਮ, ਹੇ ਨਾਨਕ! ਸਾਧੂ ਇਸ ਨੂੰ ਪਾਨ ਕਰਦੇ ਹਨ ਅਤੇ ਹੋਰ ਬਹੁਤੇ ਦੀ ਤਾਂਘ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤ ਜਨ ਐਸੇ ਨਾਰਾਇਣ ਕੇ ਨਾਮ ਕੋ ਅੰਮ੍ਰਿਤ ਰੂਪ ਜਾਣ ਕਰ ਕੇ ਪਾਨ ਕਰਤੇ ਹੂਏ ਤ੍ਰਿਪਤ ਨਹੀਂ ਹੋਤੇ। ਭਾਵ ਯੇਹਿ ਤਿਨੋਂ ਕਾ ਸਦਾ ਹੀ ਨਾਮ ਕੇ ਸਿਮਰਨੇ ਮੇਂ ਪ੍ਰੇਮ ਲਗਾ ਰਹਿਤਾ ਹੈ॥੨੬॥
Prof. Sahib Singhਹੇ ਨਾਨਕ! ਸੰਤ ਜਨ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰੱਜਦੇ ਨਹੀਂ ॥੨੬॥ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਤ੍ਰਿਪ੍ਯ੍ਯਤੇ = ਰੱਜਦੇ (तृप् = to be contented तृप्यति) ॥੨੬॥
* ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਆਦਤ ਪੈ ਜਾਂਦੀ ਹੈ ਉਹ ਇਸ ਤੋਂ ਬਿਨਾ ਰਹਿ ਹੀ ਨਹੀਂ ਸਕਦਾ।
SikhNet (Spanish)Oh dice Nanak, Los Santos beben de Él y nunca alcanzan a tomar suficiente. (26)
ਸਹਣ ਸੀਲ ਸੰਤੰ; ਸਮ. ਮਿਤ੍ਰਸੵ ਦੁਰਜਨਹ ॥
sehan seel santan; sam. mitrasay durajanah |
Sant Singh KhalsaThe Saints are tolerant and good-natured; friends and enemies are the same to them.
Manmohan SinghTolerant and sweet-tempered are the saints and to them the friends or the evil-seekers are alike,
Manmohan Singh (Punjabi)ਬੁਰਦਬਾਰ ਅਤੇ ਮਿੱਠੇ ਸੁਭਾ ਵਾਲੇ ਹਨ ਸਾਧੂ। ਉਨ੍ਹਾਂ ਲਈ ਇਕੋ ਜੇਹੇ ਹਨ ਦੋਸਤ ਜਾਂ ਬੁਰਾ ਕਰਨ ਵਾਲੇ,
Fareedkot Teekaਤਿਨ ਸੰਤੋਂ ਕਾ ਸੁਭਾਵ (ਸਹਣ ਸੀਲ) ਕੁਵਾਕੋਂ ਕੇ ਸਹਾਰਨੇ ਵਾਲਾ ਹੈ॥
Prof. Sahib Singhਸੰਤ ਜਨਾਂ ਨੂੰ ਮਿਤ੍ਰ ਅਤੇ ਦੁਰਜਨ ਇੱਕ-ਸਮਾਨ ਹੁੰਦੇ ਹਨ। ਦੂਜਿਆਂ ਦੀ ਵਧੀਕੀ ਨੂੰ ਸਹਾਰਨਾ-ਇਹ ਉਹਨਾਂ ਦਾ ਸੁਭਾਉ ਬਣ ਜਾਂਦਾ ਹੈ।ਪਦ ਅਰਥ ਸਹਣ = ਸਹਾਰਨਾ (सहन)। ਸੀਲ = ਮਿੱਠਾ ਸੁਭਾਉ (शील)। ਸਹਣ ਸੀਲ = (सहन शील = patient, forgivng)। ਸਮ = ਬਰਾਬਰ। ਮਿਤ੍ਰਸ੍ਯ੍ਯ = ਮਿੱਤ੍ਰ ਦਾ (मित्रस्य)। ਦੁਰਜਨਹ = ਭੈੜੇ ਮਨੁੱਖ (दुर्जनं)।
SikhNet (Spanish)Los Santos son buenos y bondadosos; los amigos y los enemigos son lo mismo para ellos, oh dice Nanak,
ਨਾਨਕ. ਭੋਜਨ ਅਨਿਕ ਪ੍ਰਕਾਰੇਣ; ਨਿੰਦਕ ਆਵਧ ਹੋਇ, ਉਪਤਿਸਟਤੇ ॥੨੭॥
naanak. bhojan anik prakaaren; nindak aavadh hoe, upatisattate |27|
Sant Singh KhalsaO Nanak, it is all the same to them, whether someone offers them all sorts of foods, or slanders them, or draws weapons to kill them. ||27||
Manmohan Singhand even those who offer the them varieties of food or who becoming slanderers, draw weapons to kill them; O Nanak.
Manmohan Singh (Punjabi)ਭਾਵੇਂ ਉਹ ਅਨੇਕਾਂ ਕਿਸਮਾਂ ਦਾ ਖਾਣਾ ਦੇਣ ਵਾਲੇ ਹੋਣ ਜਾਂ ਦੂਸ਼ਨ ਲਾਉਣ ਵਾਲੇ ਹੋਣ ਜੋ ਉਨ੍ਹਾਂ ਨੂੰ ਮਾਰਨ ਲਈ ਹਥਿਆਰ ਚੁਕਦੇ ਹਨ; ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਿਤ੍ਰ ਤੋ ਅਨੇਕ ਪ੍ਰਕਾਰੋਂ ਕਾ ਭੋਜਨ ਲੇ ਕਰ ਕੇ ਤਿਨੋਂ ਕੇ (ਉਪ) ਪਾਸ (ਤਿਸਟਤੇ) ਇਸਥਿਤ ਹੈਂ ਔਰ ਨਿੰਦਕ ਦੁਰਜਨ ਤਿਨ ਕੇ ਮਾਰਨੇ ਕੋ ਅਨੇਕ ਪਰਕਾਰ ਕੇ (ਆਵਧ) ਸ਼ਸਤ੍ਰ ਲੇ ਕਰ ਸਮੀਪ ਇਸਥਿਤ ਹੈਂ। ਪਰੰਤੂ ਸੰਤ ਜਨੋਂ ਕੋ (ਸ) ਓਹੁ ਮਿਤ੍ਰ ਔਰ ਵਹੁ ਸਤ੍ਰ ਸਹਣ ਸੁਭਾਵ ਹੋਣੇ ਤੇ ਦੋਨੋਂ ਸਮਾਨ ਹੈਂ॥੨੭॥
Prof. Sahib Singhਹੇ ਨਾਨਕ! ਮਿਤ੍ਰ ਤਾਂ ਅਨੇਕਾਂ ਕਿਸਮਾਂ ਦੇ ਭੋਜਨ ਲੈ ਕੇ, ਪਰ ਨਿੰਦਕ (ਉਹਨਾਂ ਨੂੰ ਮਾਰਨ ਵਾਸਤੇ) ਸ਼ਸਤ੍ਰ ਲੈ ਕੇ ਉਹਨਾਂ ਪਾਸ ਜਾਂਦੇ ਹਨ (ਉਹ ਦੋਹਾਂ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ) ॥੨੭॥ਪਦ ਅਰਥ ਆਵਧ = ਸ਼ਸਤ੍ਰ, ਹਥਿਆਰ (आयुध)। ਉਪਤਿਸਟਤੇ = ਨੇੜੇ ਆਉਂਦੇ ਹਨ (उपतिष्ठति = comes near) ॥੨੭॥
* ਭਾਵ: ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਦੂਜਿਆਂ ਦੀ ਵਧੀਕੀ ਸਹਾਰਨੀ ਉਸ ਦਾ ਸੁਭਾਉ ਬਣ ਜਾਂਦਾ ਹੈ।
SikhNet (Spanish)es lo mismo para ellos, si alguien les ofrece todo tipo de comida, los calumnia, o sacan sus armas para matarlos. (27)