ਦਾਨੰ ਪਰਾ ਪੂਰਬੇਣ; ਭੁੰਚੰਤੇ ਮਹੀਪਤੇ ॥
daanan paraa pooraben; bhunchante maheepate |
Sant Singh KhalsaThe kings of the earth are eating up the blessings of the good karma of their past lives.
Manmohan SinghThe Kings of the earth eat the fruit of the charities of the past births.
Manmohan Singh (Punjabi)ਧਰਤੀ ਦੇ ਰਾਜੇ ਪਿਛਲੇ ਜਨਮਾਂ ਦੇ ਪੁੰਨ-ਦਾਨਾਂ ਦਾ ਫਲ ਖਾਂਦੇ ਹਨ।
Fareedkot Teekaਹੇ ਭਾਈ! ਪੂਰਬ ਜਨਮਾਤ੍ਰੋਂ ਕੋ ਪੁੰਨ ਕੀਏ ਹੋਇਆਂ ਕਾ ਦੀਆ ਹੂਆ ਸੁਖ ਭੋਗ (ਮਹੀ) ਪ੍ਰਿਥਵੀ ਕੇ ਪਤੀ ਹੋ ਕਰ ਰਾਜੇ (ਭੁੰਚੰਤੇ) ਭੋਗਣਾ ਕਰਤੇ ਹੈਂ॥
Prof. Sahib Singhਪੂਰਬਲੇ ਜਨਮਾਂ ਵਿਚ ਕੀਤੇ ਪੁੰਨ-ਕਰਮਾਂ ਦਾ ਸਦਕਾ ਰਾਜੇ (ਇਥੇ ਰਾਜ-ਮਿਲਖ ਦੀ) ਮਾਲਕੀ ਮਾਣਦੇ ਹਨ।ਪਦ ਅਰਥ ਪਰਾ ਪੂਰਬੇਣ = ਪੂਰਬਲੇ ਜਨਮਾਂ ਵਿਚ। ਭੁੰਚੰਤੇ = ਭੋਗਦੇ ਹਨ (भुज् = to possess), ਮਾਲਕੀ ਮਾਣਦੇ ਹਨ। ਮਹੀਪਤੇ = ਧਰਤੀ ਦੇ ਪਤੀ, ਰਾਜੇ (मही = ਧਰਤੀ। महीपति = ਰਾਜਾ)।
SikhNet (Spanish)Los reyes del mundo se comen el buen Karma de sus vidas pasadas,
ਬਿਪਰੀਤ ਬੁਧੵੰ, ਮਾਰਤ ਲੋਕਹ; ਨਾਨਕ. ਚਿਰੰਕਾਲ ਦੁਖ ਭੋਗਤੇ ॥੨੪॥
bipareet budhayan, maarat lokah; naanak. chirankaal dukh bhogate |24|
Sant Singh KhalsaThose cruel-minded rulers who oppress the people, O Nanak, shall suffer in pain for a very long time. ||24||
Manmohan SinghThrough evil intellect in this mortal world, they shall suffer agony for a long time, O Nanak.
Manmohan Singh (Punjabi)ਇਸ ਫਾਨੀ ਦੁਨੀਆਂ ਅੰਦਰ ਖੋਟੀ ਅਕਲ ਦੇ ਰਾਹੀਂ ਉਹ ਬਹੁਤੇ ਚਿਰ ਲਈ ਕਸ਼ਟ ਉਠਾਉਣਗੇ, ਨਾਨਕ!
Fareedkot Teekaਪਰੰਤੂ ਤਿਨ ਭੋਗੋਂ ਕਰ ਜਿਨ ਕੀ ਬੁਧੀ ਇਸ (ਮਾਰਤ) ਮਾਤ ਲੋਕ ਮੇਂ ਵਿਪਰਜੇ ਹੋ ਜਾਤੀ ਹੈ ਤਿਸ ਕਰ ਲੋਕੋਂ ਕੋ ਮਾਰਤੇ ਹੈਂ, ਭਾਵ ਇਹ ਪਰਜਾ ਕੋ ਦੁਖ ਦੇਤੇ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪ੍ਰਲੋਕ ਮੇਂ ਜਾਇ ਕਰ ਤਿਨ ਪਾਪੋਂ ਕਾ ਫਲ੍ਹ ਚਿਰੰਕਾਲ ਪ੍ਰਯੰਤ ਨਰਕਾਦੀ ਦੁਖੋਂ ਕੋ ਭੋਗਤੇ ਹੈਂ॥੨੪॥
Prof. Sahib Singhਪਰ, ਹੇ ਨਾਨਕ! ਇਥੇ ਨਾਸਵੰਤ ਜਗਤ ਵਿਚ (ਉਹਨਾਂ ਸੁਖਾਂ ਦੇ ਕਾਰਨ) ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ, ਉਹ ਚਿਰਕਾਲ ਤਕ ਦੁੱਖ ਭੋਗਦੇ ਹਨ ॥੨੪॥ਪਦ ਅਰਥ ਬਿਪਰੀਤ = ਉਲਟੀ (विपरीत)। ਮਾਰਤ ਲੋਕਹ = ਮਾਤ ਲੋਕ, ਜਗਤ। ਮਾਰਤ = (मात्र्य = mortal) ਨਾਸਵੰਤ। ਦੁਖ = (दुःख) ਦੁੱਖ ॥੨੪॥
* ਭਾਵ: ਜਗਤ ਵਿਚ ਮਲਕੀਅਤਾਂ ਤੇ ਮੌਜ-ਮੇਲਿਆਂ ਦੇ ਕਾਰਨ ਜਿਹੜੇ ਮਨੁੱਖ ਜੀਵਨ ਦੇ ਉਲਟ ਰਾਹੇ ਪੈ ਜਾਂਦੇ ਹਨ ਉਹਨਾਂ ਨੂੰ ਅਨੇਕਾਂ ਜੂਨਾਂ ਦੇ ਦੁੱਖ ਸਹਾਰਨੇ ਪੈਂਦੇ ਹਨ।
SikhNet (Spanish)pero esos regidores crueles que oprimen a sus súbditos, oh dice Nanak, sufrirán de dolor por un muy largo tiempo. (24)
ਬ੍ਰਿਥਾ ਅਨੁਗ੍ਰਹੰ ਗੋਬਿੰਦਹ; ਜਸੵ ਸਿਮਰਣ ਰਿਦੰਤਰਹ ॥
brithaa anugrahan gobindah; jasay simaran ridantarah |
Sant Singh KhalsaThose who meditate in remembrance on the Lord in their hearts, look upon even pain as God's Grace.
Manmohan SinghHe, within whose mind is the Lord's meditation, deems pain to be God's grace.
Manmohan Singh (Punjabi)ਜਿਸ ਦੇ ਅੰਤਰ-ਆਤਮੇ ਸੁਆਮੀ ਦੀ ਬੰਦਗੀ ਹੈ, ਉਹ ਪੀੜ ਨੂੰ ਵਾਹਿਗੁਰੂ ਦੀ ਰਹਿਮਤ ਕਰਕੇ ਜਾਣਦਾ ਹੈ।
Fareedkot Teekaਜੋ ਰਾਜੇ ਗੋਬਿੰਦ ਕੀ ਕਿਰਪਾ ਸੇ ਵਿਅਰਥ ਅਰਥਾਤ ਖਾਲੀ ਹੈਂ ਔ ਜਿਨ ਕੇ ਰਿਦੇ ਮੇਂ ਪਰਮੇਸ੍ਵਰ ਕੇ ਜਸ ਸਿਮਰਨ ਕਰਨੇ ਕਾ ਅੰਤਰ ਭੇਦ ਹੈ, ਭਾਵ ਸਿਮਰਨ ਨਹੀਂ ਕਰਤੇ ਹੈਂ॥
Prof. Sahib Singhਜੋ ਮਨੁੱਖ ਗੋਬਿੰਦ ਦੀ ਮੇਹਰ ਤੋਂ ਵਾਂਜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਉਸ ਦੇ ਸਿਮਰਨ ਤੋਂ ਸੱਖਣੇ ਹਨ,ਪਦ ਅਰਥ ਬ੍ਰਿਥਾ = ਖ਼ਾਲੀ, ਵਾਂਜੇ ਹੋਏ। ਅਨੁਗ੍ਰਹੰ = ਕਿਰਪਾ (अनुग्रहःक्ष् a favour)। ਜਸ੍ਯ੍ਯ = ਜਿਨ੍ਹਾਂ ਦੇ (येषां)। ਰਿਦੰਤਰਹ = ਰਿਦ-ਅੰਤਰਹ, ਹਿਰਦੇ ਵਿਚ।
SikhNet (Spanish)Los que en su corazón meditan en el Señor, aún la pena la ven como la Gracia de Dios.
ਆਰੋਗੵੰ. ਮਹਾ ਰੋਗੵੰ; ਬਿਸਿਮ੍ਰਿਤੇ ਕਰੁਣਾ ਮਯਹ ॥੨੫॥
aarogayan. mahaa rogayan; bisimrite karunaa mayah |25|
Sant Singh KhalsaThe healthy person is very sick, if he does not remember the Lord, the Embodiment of Mercy. ||25||
Manmohan SinghThe apparently healthy one is in fact gravely diseased, If he remember not God, the Embodiment of mercy.
Manmohan Singh (Punjabi)ਦੇਖਣ ਵਿੱਚ ਰੋਗ-ਰਹਿਤ ਇਨਸਾਨ ਅਸਲ ਵਿੱਚ ਵੱਡਾ ਰੋਗੀ ਹੈ, ਜੇਕਰ ਉਹ ਰਹਿਮਤ ਸਰੂਪ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ।
Fareedkot Teekaਜੇਕਰ ਵਹੁ ਅਰੋਗ੍ਯ ਭੀ ਹੈਂ ਤੋ ਭੀ ਮਹਾਂ ਰੋਗੀ ਜਾਣੋ। ਕਿਉਂਕਿ ਕਰਣਾ ਸਰੂਪ ਤਿਨ ਕੋ ਵਿਸਿਰਿਆ ਹੂਆ ਹੈ, ਭਾਵ ਯੇਹ ਮਾਨਸੀ ਤਪਤ ਕਰ ਕੇ ਵਹੁ ਸਦਾ ਤਪਤੇ ਹੈਂ॥☬ਦੁਤੀਅਰਥ- ਜਿਸ ਕੇ ਰਿਦੇ ਅੰਤ੍ਰ ਮੇਂ ਵਾਹਿਗੁਰੂ ਕਾ ਸਿਮਰਨ ਹੈ ਵਹੁ ਸੰਤ ਜਨ (ਬ੍ਰਿਥਾ) ਪੀੜਾ ਮੇਂ ਭੀ ਗੋਬਿੰਦ ਕੀ ਅਨਗ੍ਰਹ ਹੀ ਜਾਨਤੇ ਹੈਂ। ਯਦਪੀ ਸਰੀਰ ਕਰ ਮਹਾਂ ਰੋਗੀ ਭੀ ਹੋਵੈ ਤਦਪਿ ਆਪ ਕੋ ਅਰੋਗ ਹੀ ਮਾਨਤੇ ਹੈਂ, ਭਾਵ ਆਤਮਾ ਕੋ ਅਸੰਗ ਜਾਨਤੇ ਹੈਂ। ਕਿਉਂਕਿ ਵਹੁ ਸਦਾ ਵਿਸ਼ੇਸ਼ ਕਰ ਕੇ ਕਰਣਾ ਸਰੂਪ ਕੋ ਸਿਮਰਤੇ ਹੈਂ॥੨੫॥
Prof. Sahib Singhਉਹ ਨਰੋਏ ਮਨੁੱਖ ਭੀ ਵੱਡੇ ਰੋਗੀ ਹਨ, ਕਿਉਂਕਿ ਉਹ ਦਇਆ ਸਰੂਪ ਗੋਬਿੰਦ ਨੂੰ ਵਿਸਾਰ ਰਹੇ ਹਨ ॥੨੫॥ਪਦ ਅਰਥ ਆਰੋਗ੍ਯ੍ਯੰ = ਅਰੋਗ, ਰੋਗ-ਰਹਿਤ, ਨਰੋਏ। ਬਿਸਿਮ੍ਰਿਤੇ = ਭੁਲਾ ਦੇਂਦੇ ਹਨ। ਕਰੁਣਾ ਮਯਹ = ਕਰੁਣਾ-ਮਯਹ, ਤਰਸ ਰੂਪ, ਦਇਆ-ਸਰੂਪ (करुणा = ਤਰਸ) ॥੨੫॥
* ਭਾਵ: ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਦੇਂਦੇ ਹਨ, ਉਹ ਸਰੀਰਕ ਤੌਰ ਤੇ ਨਰੋਏ ਹੁੰਦਿਆਂ ਭੀ ਅਨੇਕਾਂ ਰੋਗ ਸਹੇੜ ਲੈਂਦੇ ਹਨ।
SikhNet (Spanish)La persona saludable está muy enferma si no recuerda al Señor, la Encarnación de la Misericordia. (25)