ੴ

ਸਿੱਖਬਾਣੀ · SikhBani

ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥

jit dar vaseh kavan dar kaheeai daraa bheetar dar kavan...
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 877 · 13 lines
Translations

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਜਿਤੁ ਦਰਿ ਵਸਹਿ. ਕਵਨੁ ਦਰੁ ਕਹੀਐ; ਦਰਾ ਭੀਤਰਿ ਦਰੁ. ਕਵਨੁ ਲਹੈ ॥

jit dar vaseh. kavan dar kaheeai; daraa bheetar dar. kavan lahai |

Sant Singh KhalsaWhere is that door, where You live, O Lord? What is that door called? Among all doors, who can find that door?
Manmohan SinghWhich is said to be the court, within which Thou sittest, O Lord. From amongst all the courts, who can see that court?
Manmohan Singh (Punjabi)ਉਹ ਕਿਹੜਾ ਦਰਬਾਰ ਆਖਿਆ ਜਾਂਦਾ ਹੈ, ਜਿਸ ਦਰਬਾਰ ਅੰਦਰ ਤੂੰ ਬਹਿੰਦਾ ਹੈਂ, ਹੇ ਸੁਆਮੀ! ਸਾਰਿਆਂ ਦਰਬਾਰਾਂ ਵਿੱਚੋਂ, ਉਸ ਦਰਬਾਰ ਨੂੰ ਕੌਣ ਵੇਖ ਸਕਦਾ ਹੈ?
Fareedkot Teekaਜਿਸ (ਦਰਿ) ਦਰਵਾਜੇ, ਭਾਵ ਅਸਥਾਨ ਮੇਂ ਵਸਤਾ ਹੈ, ਸੋ ਕੌਨ ਸਥਾਨ ਕਹੀਤਾ ਹੈ, ਔ ਦਰਾਂ ਵਿਚੋਂ ਪਰਮੇਸ੍ਵਰ ਕਾ ਦਰ ਕੌਨ (ਲਹੈ) ਪਾਵਤਾ ਹੈ?
Prof. Sahib Singh(ਸੰਸਾਰ-ਸਮੁੰਦਰ ਤੋਂ ਪਾਰ, ਹੇ ਪ੍ਰਭੂ!) ਜਿਸ ਥਾਂ ਤੇ ਤੂੰ ਵੱਸਦਾ ਹੈਂ (ਸੰਸਾਰ-ਸਮੁੰਦਰ ਵਿਚ ਫਸੇ ਜੀਵਾਂ ਤੋਂ) ਉਹ ਥਾਂ ਬਿਆਨ ਨਹੀਂ ਹੋ ਸਕਦਾ, (ਮਾਇਆ-ਵੇੜ੍ਹੇ ਜੀਵਾਂ ਨੂੰ ਉਸ ਥਾਂ ਦੀ ਸਮਝ ਨਹੀਂ ਪੈ ਸਕਦੀ), ਕੋਈ ਵਿਰਲਾ ਹੀ ਜੀਵ ਉਸ ਗੁਪਤ ਥਾਂ ਨੂੰ ਲੱਭ ਸਕਦਾ ਹੈ।

ਪਦ ਅਰਥ ਜਿਤੁ = ਜਿਸ ਵਿਚ। ਦਰਿ = ਦਰ ਵਿਚ, ਥਾਂ ਵਿਚ। ਜਿਤੁ ਦਰਿ = ਜਿਸ ਦਰ ਵਿਚ, ਜਿਸ ਥਾਂ ਵਿਚ। ਵਸਹਿ = (ਹੇ ਪ੍ਰਭੂ!) ਤੂੰ ਵੱਸਦਾ ਹੈਂ। ਕਵਨੁ ਦਰਿ = ਕੇਹੜਾ ਥਾਂ? ਦਰਾ ਭੀਤਰਿ ਦਰੁ = ਥਾਵਾਂ ਵਿਚ ਥਾਂ, ਗੁਪਤ ਥਾਂ। ਕਵਨੁ ਲਹੈ = ਕੌਣ ਲੱਭ ਸਕਦਾ ਹੈ? ਕੋਈ ਵਿਰਲਾ ਲੱਭਦਾ ਹੈ।

SikhNet (Spanish)¿Cuál es la Puerta en donde habitas oh Señor? ¿Cómo se le llama a esa Puerta?

ਜਿਸੁ ਦਰ ਕਾਰਣਿ ਫਿਰਾ ਉਦਾਸੀ; ਸੋ ਦਰੁ. ਕੋਈ ਆਇ ਕਹੈ ॥੧॥

jis dar kaaran firaa udaasee; so dar. koee aae kahai |1|

Sant Singh KhalsaFor the sake of that door, I wander around sadly, detached from the world; if only someone would come and tell me about that door. ||1||
Manmohan SinghLet some one come and tell me of the court, for the sight of which I go about sadly.
Manmohan Singh (Punjabi)ਕੋਈ ਜਣਾ ਆ ਕੇ ਮੈਨੂੰ ਉਸ ਦਰਬਾਰ ਬਾਰੇ ਦੱਸੇ ਜਿਸ ਨੂੰ ਵੇਖਣ ਲਈ ਮੈਂ ਉਦਾਸ ਹੋਇਆ ਫਿਰਦਾ ਹਾਂ।
Fareedkot Teekaਜਿਸ ਪਰਮੇਸ੍ਵਰ ਕੇ ਦਰ ਕਾਰਣ, ਭਾਵ ਜਿਸ ਦਰ ਮੇਂ ਪ੍ਰਾਪਤਿ ਹੋਨੇ ਵਾਸਤੇ ਮੈਂ ਉਦਾਸ ਹੂਈ ਫਿਰਤੀ ਹੂੰ, ਸੋ ਦਰੁ ਕੋਈ ਆਇਕੈ ਮੇਰੇ ਕੋ ਕਹੈ॥੧॥
Prof. Sahib Singh(ਜਿਥੇ ਪ੍ਰਭੂ ਵੱਸਦਾ ਹੈ) ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ (ਚਿਰਾਂ ਤੋਂ) ਭਾਲ ਕਰਦਾ ਫਿਰਦਾ ਹਾਂ, (ਮੇਰਾ ਮਨ ਲੋਚਦਾ ਹੈ ਕਿ) ਕੋਈ (ਗੁਰਮੁਖਿ) ਆ ਕੇ ਮੈਨੂੰ ਉਹ ਥਾਂ ਦੱਸੇ ॥੧॥

ਪਦ ਅਰਥ ਫਿਰਾ = ਮੈਂ ਫਿਰਦਾ ਹਾਂ। ਆਇ = ਆ ਕੇ। ਕਹੈ = ਦੱਸੇ ॥੧॥

SikhNet (Spanish)Habiendo tantas, ¿cómo reconoces la de Él?, ¡Qué tristeza hay en mi corazón, pues no puedo encontrar la Puerta que me lleva hasta mi Señor! ¿Alguien me podría guiar hasta ella? (1)

ਕਿਨ ਬਿਧਿ ਸਾਗਰੁ ਤਰੀਐ ॥

kin bidh saagar tareeai |

Sant Singh KhalsaHow can I cross over the world-ocean?
Manmohan SinghIn what way can I ferry across the world-ocean?
Manmohan Singh (Punjabi)ਕਿਸ ਤਰੀਕੇ ਨਾਲ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ?
Fareedkot Teekaਕਿਸ ਪ੍ਰਕਾਰ ਸੰਸਾਰ ਸਮੁੰਦ੍ਰ ਥੀਂ ਤਰੀਏ?
Prof. Sahib Singh(ਸਾਡੇ ਤੇ ਪਰਮਾਤਮਾ ਦੇ ਵਿਚਕਾਰ ਸੰਸਾਰ-ਸਮੁੰਦਰ ਵਿੱਥ ਪਾ ਰਿਹਾ ਹੈ।

ਪਦ ਅਰਥ ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ?

SikhNet (Spanish)¿Cómo puedo nadar a través del mar de la existencia?

ਜੀਵਤਿਆ. ਨਹ ਮਰੀਐ ॥੧॥ ਰਹਾਉ ॥

jeevatiaa. neh mareeai |1| rahaau |

Sant Singh KhalsaWhile I am living, I cannot be dead. ||1||Pause||
Manmohan SinghI can die not, whilst alive. Pause.
Manmohan Singh (Punjabi)ਮੈਂ ਜੀਉਂਦੇ ਜੀ ਮਰ ਨਹੀਂ ਸਕਦਾ। ਠਹਿਰਾਓ।
Fareedkot Teekaਜੀਵਤਿਆ ਨਹੀਂ ਮਰਿਆ ਜਾਤਾ॥੧॥ ਰਹਾਉ ॥☬ਸੋ ਕੈਸੇ ਮਰਿਆ ਜਾਵੈ ਔਰੁ ਪਰਮੇਸਰ ਕੀ ਪ੍ਰਾਪਤੀ ਕਠਨ ਕਿਉਂ ਹੈ?☬ਤਿਸ ਪ੍ਰਤੀ ਉਤ੍ਰ ਕਹਤੇ ਹੈਂ:
Prof. Sahib Singhਜਦ ਤਕ ਸੰਸਾਰ-ਸਮੁੰਦਰ ਤੋਂ ਪਾਰ ਨ ਲੰਘੀਏ, ਤਦ ਤਕ ਉਸ ਨੂੰ ਮਿਲਿਆ ਨਹੀਂ ਜਾ ਸਕਦਾ) ਸੰਸਾਰ-ਸਮੁੰਦਰ ਤੋਂ ਪਾਰ ਕਿਨ੍ਹਾਂ ਤਰੀਕਿਆਂ ਨਾਲ ਲੰਘੀਏ? ਜੀਊਂਦਿਆਂ ਮਰਿਆ ਨਹੀਂ ਜਾ ਸਕਦਾ (ਤੇ, ਜਦ ਤਕ ਜੀਊਂਦੇ ਮਰੀਏ ਨਾਹ, ਤਦ ਤਕ ਸਮੁੰਦਰ ਤਰਿਆ ਨਹੀਂ ਜਾ ਸਕਦਾ) ॥੧॥ ਰਹਾਉ ॥

ਪਦ ਅਰਥ ਨਹ ਮਰੀਐ = ਮਰਿਆ ਨਹੀਂ ਜਾ ਸਕਦਾ ॥੧॥ ਰਹਾਉ ॥

SikhNet (Spanish)Mientras estoy vivo no puedo estar muerto. (1-Pausa)

ਦੁਖੁ ਦਰਵਾਜਾ. ਰੋਹੁ ਰਖਵਾਲਾ; ਆਸਾ ਅੰਦੇਸਾ. ਦੁਇ ਪਟ ਜੜੇ ॥

dukh daravaajaa. rohu rakhavaalaa; aasaa andesaa. due patt jarre |

Sant Singh KhalsaPain is the door, and anger is the guard; hope and anxiety are the two shutters.
Manmohan SinghPain is the door filled with the two shutters of hope anxiety, and wrath is the guardsman.
Manmohan Singh (Punjabi)ਪੀੜ ਇੱਕ ਦਰਵਾਜ਼ਾ ਹੈ, ਜਿਸ ਨੂੰ ਆਸ ਤੇ ਚਿੰਤਾ ਦੇ ਦੋ ਤਖਤੇ ਲੱਗੇ ਹੋਏ ਹਨ ਅਤੇ ਗੁੱਸਾ ਪਹਿਰੇਦਾਰ ਹੈ।
Fareedkot Teekaਦੁਖ ਤੋਂ ਦਰਵਾਜਾ ਹੈ ਔ ਕ੍ਰੋਧ ਰਖਵਾਲਾ ਅਰਥਾਤ ਡੇਉਢੀ ਵਾਲਾ ਹੈ, ਪੁਨਹ ਆਸਾ ਤਥਾ ਸੰਸਾ ਏਹੁ ਦੁਇ (ਪਟ) ਤਾਕ ਦੁਖ ਰੂਪ ਦਰਵਾਜੇ ਕੋ ਜੜੇ ਹੂਏ ਹੈਂ॥
Prof. Sahib Singhਸਰਬ-ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉਤੇ (ਮਨੁੱਖ ਦੇ ਹਿਰਦੇ ਵਿਚ ਇਕ ਐਸੇ ਘਰ ਵਿਚ) ਬੈਠਾ ਹੋਇਆ ਹੈ (ਜਿਸ ਦੇ ਬਾਹਰ) ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਹੈ, ਆਸਾ ਤੇ ਸਹਿਮ (ਉਸ ਦੁੱਖ-ਦਰਵਾਜ਼ੇ ਨੂੰ) ਦੋ ਭਿੱਤ ਲੱਗੇ ਹੋਏ ਹਨ।

ਪਦ ਅਰਥ ਰੋਹੁ = ਕ੍ਰੋਧ। ਰਖਵਾਲਾ = ਦਰਬਾਨ, ਰਾਖਾ। ਅੰਦੇਸਾ = ਫ਼ਿਕਰ, ਚਿੰਤਾ। ਪਟ = ਭਿੱਤ, ਤਖ਼ਤੇ।

SikhNet (Spanish)El dolor es la puerta, el enojo es el guardia, sus dos alas son la ansiedad y la esperanza;

ਮਾਇਆ ਜਲੁ ਖਾਈ. ਪਾਣੀ ਘਰੁ ਬਾਧਿਆ; ਸਤ ਕੈ ਆਸਣਿ ਪੁਰਖੁ ਰਹੈ ॥੨॥

maaeaa jal khaaee. paanee ghar baadhiaa; sat kai aasan purakh rahai |2|

Sant Singh KhalsaMaya is the water in the moat; in the middle of this moat, he has built his home. The Primal Lord sits in the Seat of Truth. ||2||
Manmohan SinghThe water of worldly valuables is the moat. Within this water, man has built a house. After overcoming such difficulties, man sees the Lord, sitting in the seat of truth.
Manmohan Singh (Punjabi)ਸੰਸਾਰੀ ਪਦਾਰਥਾਂ ਦਾ ਪਾਣੀ ਖੰਧਕ ਹੈ। ਇਸ ਨੀਰ ਅੰਦਰ ਇਨਸਾਨ ਨੇ ਆਪਣਾ ਘਰ ਬਣਾਇਆ ਹੋਇਆ ਹੈ। ਐਹੋ ਜਿਹੀਆਂ ਮੁਸ਼ਕਲਾਂ ਨੂੰ ਲੰਘ ਕੇ, ਇਨਸਾਨ ਪ੍ਰਭੂ ਨੂੰ ਸੱਚ ਦੇ ਅਸਥਾਨ ਉਤੇ ਬੈਠਾ ਹੋਇਆ ਵੇਖ ਲੈਂਦਾ ਹੈ।
Fareedkot Teekaਮਾਇਆ ਰੂਪ ਚੋਫੇਰੇ ਖਾਈ ਹੈ। ਵਹੁ ਕੈਸੀ ਹੈ? ਜਲ ਹਾਂਡੈ, ਭਾਵ ਅਤੀ ਡੂੰਘੀ ਔ ਵਿਖੇ ਵਾਸਨਾ ਰੂਪ ਜਲ ਕਰਿ ਭਰੀ ਹੂਈ ਹੈ। ਇਨ ਸਭ ਕੇ ਅੰਦਰ ਹਰੀ ਨੇ ਘਰ ਬਾਂਧਿਆ ਹੈ ਅਰਥਾਤ ਇਸਥਿਤ ਹੈ। ਪੁਨਹ ਸਤਾ ਸਫੁਰਤੀ ਮਾਤ੍ਰ ਕਰ ਕੇ ਪੁਰਖ ਸਭ ਮੇਂ ਇਸਥਿਤ ਰਹਿਤਾ ਹੈ। ਇਨ ਦੁਖੋਂ ਆਦਿ ਕੇ ਕਹਿਨੇ ਕਾ ਭਾਵ ਏਹ ਹੈ ਕਿ ਜੋ ਇਨ ਬਿਕਾਰੋਂ ਤੇ ਉਲੰਘਤਾ ਹੈ, ਸੋ ਪਰਮੇਸਰ ਕੋ ਪਾਵਤਾ ਹੈ॥੨॥
Prof. Sahib Singhਮਾਇਆ ਦੀ ਖਿੱਚ ਉਸ ਦੇ ਦੁਆਲੇ, ਮਾਨੋ, ਖਾਈ (ਪੁੱਟੀ ਹੋਈ) ਹੈ (ਜਿਸ ਵਿਚ ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ, ਉਸ) ਪਾਣੀ ਵਿਚ (ਮਨੁੱਖ ਦਾ (ਹਿਰਦਾ-) ਘਰ ਬਣਿਆ ਹੋਇਆ ਹੈ ॥੨॥

ਪਦ ਅਰਥ ਮਾਇਆ ਜਲੁ = ਮਾਇਆ ਦੀ ਆਬ, ਮਾਇਆ ਦੀ ਚਮਕ। ਪਾਣੀ = ਵਿਸ਼ੇ ਵਿਕਾਰਾਂ ਦੇ ਪਾਣੀ ਵਿਚ। ਸਤ = ਸ਼ਾਂਤੀ, ਸਹਿਜ ਅਵਸਥਾ। ਆਸਣਿ = ਆਸਣ ਉਤੇ। ਪੁਰਖੁ = ਵਿਆਪਕ ਪ੍ਰਭੂ ॥੨॥

SikhNet (Spanish)y en medio de Maya, el dique inundado, el hombre construye su hogar, pero el Espíritu Divino, nuestro Dios, habita en El Trono Verdadero. (2)

ਕਿੰਤੇ ਨਾਮਾ. ਅੰਤੁ ਨ ਜਾਣਿਆ; ਤੁਮ ਸਰਿ, ਨਾਹੀ ਅਵਰੁ ਹਰੇ ॥

kinte naamaa. ant na jaaniaa; tum sar, naahee avar hare |

Sant Singh KhalsaYou have so many Names, Lord, I do not know their limit. There is no other equal to You.
Manmohan SinghHow many Names hast Thou, O Lord. I know not their end. Equal to Thee there is not another.
Manmohan Singh (Punjabi)ਕਿੰਨੇ ਹਨ ਤੇਰੇ ਨਾਮ, ਹੇ ਸੁਆਮੀ! ਮੈਂ ਉਨ੍ਹਾਂ ਦਾ ਓੜਕ ਨਹੀਂ ਜਾਣਦਾ। ਤੇਰੇ ਦਰਬਾਰ ਦਾ ਹੋਰ ਕੋਈ ਨਹੀਂ।
Fareedkot Teekaਕਿਤਨੇ ਹੀ ਨਾਮ ਹੈਂ ਕਿਸੀ ਨੇ ਅੰਤ ਨਹੀਂ ਜਾਨਿਆ ਹੈ, ਤੁਮ ਐਸੇ ਜਾਣੋ ਹੇ ਭਾਈ! ਹਰੀ ਕੇ ਸਾਦਰਸ ਔਰ ਕੋਈ ਨਹੀਂ ਹੈ॥
Prof. Sahib Singh(ਇਕ ਪਾਸੇ ਜੀਵ ਮਾਇਆ ਵਿਚ ਘਿਰੇ ਪਏ ਹਨ, ਦੂਜੇ ਪਾਸੇ, ਹੇ ਪ੍ਰਭੂ! ਭਾਵੇਂ) ਤੇਰੇ ਕਈ ਨਾਮ ਹਨ, ਪਰ ਕਿਸੇ ਨਾਮ ਦੀ ਰਾਹੀਂ ਤੇਰੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਹੇ ਹਰੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਕਿੰਤੇ = ਕਿਤਨੇ ਹੀ। ਸਰਿ = ਬਰਾਬਰ। ਹਰੇ = ਹੇ ਹਰੀ!

SikhNet (Spanish)Millones son Tus Nombres, oh Dios; no conozco Tu fin, como Tú no hay nadie más.

ਊਚਾ ਨਹੀ ਕਹਣਾ. ਮਨ ਮਹਿ ਰਹਣਾ; ਆਪੇ ਜਾਣੈ ਆਪਿ ਕਰੇ ॥੩॥

aoochaa nahee kahanaa. man meh rahanaa; aape jaanai aap kare |3|

Sant Singh KhalsaDo not speak out loud - remain in your mind. The Lord Himself knows, and He Himself acts. ||3||
Manmohan SinghVociferate thou not and live within thy very mind. The Lord Himself knows and Himself does all.
Manmohan Singh (Punjabi)ਤੂੰ ਡੰਡ ਨਾਂ ਪਾ ਅਤੇ ਆਪਣੇ ਚਿੱਤ ਅੰਦਰ ਹੀ ਵਿਚਰ। ਸੁਆਮੀ ਖੁਦ ਹੀ ਜਾਣਦਾ ਹੈ ਤੇ ਖੁਦ ਹੀ ਸਾਰਾ ਕੁਝ ਕਰਦਾ ਹੈ।
Fareedkot Teekaਜੋ ਦੁਖ ਵਾ ਸੁਖ ਪਰਾਪਤਿ ਆਇ ਹੋਵੇ ਸੋ ਕਿਸੀ ਪਾਸ ਊਚਾ ਨਹੀਂ ਕਹਿਣਾ ਔ ਮਨ ਬੀਚ ਹੀ ਸਹਾਰ ਰਹਨਾ; ਵਾ ਆਪ ਕੋ ਉਚਾ ਨਹੀਂ ਕਹਣਾ ਅਰ ਮਨ ਮੇਂ ਨਿਮਰ ਹੋ ਰਹਣਾ ਚਾਹੀਏ। ਕਿਉਂਕਿ ਵਹੁ ਆਪ ਹੀ ਦੁਖ ਤਥਾ ਸੁਖ ਕਰਮੋਂ ਕੇ ਅਨੁਸਾਰ ਜੀਵੋਂ ਕੋ ਪਰਾਪਤਿ ਕਰਤਾ ਹੈ, ਔ ਆਪੇ ਹੀ ਤਿਨ ਸੁਖ ਦੁਖੋਂ ਕੋ ਜਾਨਤਾ ਹੈ। ਤੋ ਪ੍ਰਕਾਰ ਕਿਆ ਕਰਨੀ ਹੈ ਅਰ ਵਡਿਆਂ ਕਿਆ ਕਹਨਾ ਹੈ॥੩॥
Prof. Sahib Singh(ਮਨ ਦੇ ਅਜੇਹੇ ਭਾਵ) ਉੱਚੀ ਬੋਲ ਕੇ ਦੱਸਣ ਦੀ ਭੀ ਲੋੜ ਨਹੀਂ ਹੈ, ਅੰਤਰ ਆਤਮੇ ਹੀ ਟਿਕੇ ਰਹਿਣਾ ਚਾਹੀਦਾ ਹੈ। ਸਰਬ-ਵਿਆਪਕ ਪ੍ਰਭੂ ਸਭ ਦੇ ਦਿਲਾਂ ਦੀ ਆਪ ਹੀ ਜਾਣਦਾ ਹੈ, (ਸਭ ਦੇ ਅੰਦਰ ਪ੍ਰੇਰਕ ਹੋ ਕੇ) ਆਪ ਹੀ (ਸਭ ਕੁਝ) ਕਰ ਰਿਹਾ ਹੈ ॥੩॥

ਪਦ ਅਰਥ ਉਚਾ = ਉੱਚੀ ਬੋਲ ਕੇ। ਆਪੇ = ਪ੍ਰਭੂ ਆਪ ਹੀ ॥੩॥

SikhNet (Spanish)No hay necesidad de gritar, sino de vivir la experiencia interna, pues Tú Mismo, oh Señor, sabes y Tú Mismo haces.(3)

ਜਬ ਆਸਾ ਅੰਦੇਸਾ; ਤਬ ਹੀ ਕਿਉ ਕਰਿ ਏਕੁ ਕਹੈ ॥

jab aasaa andesaa; tab hee kiau kar ek kahai |

Sant Singh KhalsaAs long as there is hope, there is anxiety; so how can anyone speak of the One Lord?
Manmohan SinghAs long as there is a desire, so long is there anxiety. How can then one speak of the one speak of the one Lord?
Manmohan Singh (Punjabi)ਜਦ ਤੋੜੀ ਖਾਹਿਸ਼ ਹੈ, ਉਦੋਂ ਤਾਈਂ ਫਿਕਰ ਚਿੰਤਾ ਹੈ। ਐਸੀ ਹਾਲਤ ਵਿੱਚ ਇਨਸਾਨ ਕਿਸ ਤਰ੍ਹਾਂ ਇਕ ਸਾਈਂ ਦਾ ਉਚਾਰਨ ਕਰ ਸਕਦਾ ਹੈ?
Fareedkot Teekaਜਬ ਤਕ ਪੁਰਸ਼ ਕੇ ਅੰਤਸਕਰਣ ਮੇਂ ਆਸਾ ਔ ਸੰਸਾ ਰੂਪ ਪਟ ਜੜੇ ਹੂਏ ਹੈਂ ਤਬ ਤਕ ਨਿਸਚੇ ਕਰ ਕੇ ਕਿਉਂ ਕਰ ਸਾਖੀ ਪੁਰਖ ਕੀ ਬ੍ਰਹਮ ਸਾਥ ਏਕਤਾ ਕਹੇ, ਭਾਵ ਇਹ ਹੈ ਕਿ ਤਬ ਤਕ ਆਪ ਕੋ ਅੰਤਸਕਰਣ ਕਾ ਸਾਖੀ ਨਹੀਂ ਜਾਨਤਾ॥
Prof. Sahib Singhਜਦ ਤਕ (ਜੀਵ ਦੇ ਮਨ ਵਿਚ ਮਾਇਆ ਦੀਆਂ) ਆਸਾਂ ਹਨ, ਤਦ ਤਕ ਸਹਿਮ-ਫ਼ਿਕਰ ਹਨ (ਸਹਿਮਾਂ ਫ਼ਿਕਰਾਂ ਵਿਚ ਰਹਿ ਕੇ) ਕਿਸੇ ਤਰ੍ਹਾਂ ਭੀ ਜੀਵ ਇੱਕ ਪਰਮਾਤਮਾ ਨੂੰ ਸਿਮਰ ਨਹੀਂ ਸਕਦਾ।

ਪਦ ਅਰਥ ਅੰਦੇਸਾ = ਸਹਿਮ, ਚਿੰਤਾ। ਕਿਉ ਕਰਿ = ਕਿਵੇਂ?

SikhNet (Spanish)Mientras haya esperanza habrá ansiedad ¿cómo puede uno entonces hablar de Dios?

ਆਸਾ ਭੀਤਰਿ ਰਹੈ ਨਿਰਾਸਾ; ਤਉ ਨਾਨਕ. ਏਕੁ ਮਿਲੈ ॥੪॥

aasaa bheetar rahai niraasaa; tau naanak. ek milai |4|

Sant Singh KhalsaIn the midst of hope, remain untouched by hope; then, O Nanak, you shall meet the One Lord. ||4||
Manmohan SinghWhen in the midst of hopes, man remains without hope, then, O Nanak, meets he, the one Lord.
Manmohan Singh (Punjabi)ਜਦ ਉਮੈਦਾਂ ਅੰਦਰ ਬੰਦਾ ਬੇ-ਉਮੈਦ ਵਿਚਰਦਾ ਹੈ, ਤਦ, ਹੇ ਨਾਨਕ! ਉਹ ਇਕ ਸਾਹਿਬ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਆਸਾ ਕੇ ਬੀਚ ਨਿਰਾਸ ਹੋ ਰਹੇ, ਭਾਵ ਖਾਨ ਪਾਨ ਆਦੀ ਯਦਿ ਕਿੰਚਤ ਆਸਾ ਕਰਤਾ ਹੈ। ਪਰੰਤੂ ਵਸੇਸ ਭੋਗ ਇਛਾ ਵਿਖੇ ਨਿਰਾਸ ਹੋ ਰਹੇ, ਤਉ ਇਹੁ ਜੀਵ ਏਕ ਪਰਮੇਸਰ ਕੋ ਮਿਲੇ॥੪॥
Prof. Sahib Singhਪਰ ਹੇ ਨਾਨਕ! ਜਦੋਂ ਮਨੁੱਖ ਆਸਾ ਵਿਚ ਰਹਿੰਦਾ ਹੋਇਆ ਹੀ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਦੋਂ (ਇਸ ਨੂੰ) ਪਰਮਾਤਮਾ ਮਿਲ ਪੈਂਦਾ ਹੈ ॥੪॥

ਪਦ ਅਰਥ ਨਿਰਾਸਾ = ਆਸਾਂ ਤੋਂ ਨਿਰਲੇਪ। ਤਉ = ਤਦੋਂ ॥੪॥

SikhNet (Spanish)En medio de la esperanza, permanece sin que te afecte ella, dice Nanak, así encontrarás al Señor. (4)

ਇਨ ਬਿਧਿ; ਸਾਗਰੁ ਤਰੀਐ ॥

ein bidh; saagar tareeai |

Sant Singh KhalsaIn this way, you shall cross over the world-ocean.
Manmohan SinghIn this way, the world-ocean is crossed.
Manmohan Singh (Punjabi)ਇਸ ਤਰੀਕੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
Fareedkot Teekaਇਸ ਬਿਧ ਕਰ ਕੇ ਸੰਸਾਰ ਸਮੁੰਦਰ ਸੇ ਤਰਨਾ ਹੋਤਾ ਹੈ॥
Prof. Sahib Singh(ਮਾਇਆ ਵਿਚ ਰਹਿੰਦੇ ਹੋਏ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ, ਬੱਸ!) ਇਹਨਾਂ ਤਰੀਕਿਆਂ ਨਾਲ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
SikhNet (Spanish)Así es como uno podrá cruzar el océano del mundo.

ਜੀਵਤਿਆ; ਇਉ ਮਰੀਐ ॥੧॥ ਰਹਾਉ ਦੂਜਾ ॥੩॥

jeevatiaa; iau mareeai |1| rahaau doojaa |3|

Sant Singh KhalsaThis is the way to remain dead while yet alive. ||1||Second Pause||3||
Manmohan SinghLike this one remains dead while alive. Pause Second.
Manmohan Singh (Punjabi)ਇਸ ਤਰ੍ਹਾਂ ਇਨਸਾਨ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਓ ਦੂਜਾ।
Fareedkot Teekaਜੀਵਤ ਭਾਵ ਸੇ ਭੀ ਮਰਨਾ ਹੋਤਾ ਹੈ॥੧॥ ਰਹਾਉ ਦੂਜਾ ॥੩॥☬ਏਕ ਮਾਛਿੰਦ੍ਰ ਨਾਮ ਜੋਗੀ ਨੇ ਗੁਰੂ ਜੀ ਕੋ ਕਹਾ: ਕਿ ਆਪ ਜੋਗ ਭੇਖ ਧਾਰਨ ਕਰੋ ਏਹੀ ਮੋਖ ਦਾਇਕ ਹੈ ਅਰ ਗੋਰਖ ਕਾ ਜਾਪ ਕਰੋ, ਜੋ ਸਰਬ ਸਿਧਾਂ ਪ੍ਰਾਪਤਿ ਕਰੈ। ਤਬ ਗੁਰੂ ਜੀ ਨੇ ਕਹਾ: ਕਿ ਹਮ ਤੌ ਆਗੇ ਹੀ ਜੋਗੀ ਹੈਂ। ਤਬ ਜੋਗੀ ਨੇ ਕਹਾ: ਕਿ ਜਬ ਜੋਗੀ ਹੋ, ਤਬ ਗੋਰਖ ਜਾਪ ਅਰ ਜੋਗ ਕੇ ਤੁਮਾਰੇ ਸਿੰਙੀ ਆਦਿ ਚਿੰਨ ਕਿਉਂ ਨਹੀਂ ਹੈ? ਤਿਸ ਪਰ ਕਹਿਤੇ ਹੈਂ:☬ਅਬ ਜੋਗ ਕੇ ਚਿੰਨ ਦਿਖਾਵਤੇ ਹੈਂ:
Prof. Sahib Singhਤੇ ਇਸੇ ਤਰ੍ਹਾਂ ਹੀ ਜੀਵੰਦਿਆਂ ਮਰੀਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੩॥
SikhNet (Spanish)Esta es la manera de permanecer muerto mientras vivo.(1-Segunda pausa-3)
Answers quote the Granth verbatim with Ang citations. AI commentary is not Gurbani and not a religious ruling.