ੴ

ਸਿੱਖਬਾਣੀ · SikhBani

Ang 877

Sri Guru Granth Sahib · Raag Raamkalee · 4 shabads, 45 lines
Translations
Shabad Guru Nanak Dev Ji Raag Raamkalee continued from Ang 876

ਜਹ ਦੇਖਾ; ਤਹ ਰਹਿਆ ਸਮਾਇ ॥੩॥

jeh dekhaa; teh rahiaa samaae |3|

Sant Singh KhalsaWherever I look, there I see Him pervading. ||3||
Manmohan SinghWherever I see, I see the Lord pervading there.
Manmohan Singh (Punjabi)ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਸਾਹਿਬ ਨੂੰ ਵਿਆਪਕ ਵੇਖਦਾ ਹਾਂ।
Fareedkot Teekaਤਬ ਜਹਾਂ ਦੇਖੀਐ ਤਹਾਂ ਹੀ ਸਮਾਇ ਰਹਿਆ ਪ੍ਰਤੀਤ ਹੋਤਾ ਹੈ॥੩॥
Prof. Sahib Singhਫਿਰ ਮੈਂ ਜਿਧਰ ਜਿਧਰ ਵੇਖਾਂ ਉਧਰ ਉਧਰ ਹੀ ਪਰਮਾਤਮਾ ਵਿਆਪਕ ਦਿੱਸ ਪਏ ॥੩॥
SikhNet (Spanish)Donde sea que volteo a ver, ahí veo al Señor compenetrándolo todo.(3)

ਅੰਤਰਿ ਸਹਸਾ. ਬਾਹਰਿ ਮਾਇਆ; ਨੈਣੀ ਲਾਗਸਿ ਬਾਣੀ ॥

antar sahasaa. baahar maaeaa; nainee laagas baanee |

Sant Singh KhalsaThere is doubt within me, and Maya is outside; it hits me in the eyes like an arrow.
Manmohan SinghWithin me is doubt; without, I am surrounded by mammon which hits me in the eyes, like an arrow.
Manmohan Singh (Punjabi)ਮੇਰੇ ਅੰਦਰ ਭਰਮ ਹੈ, ਬਾਹਰੋਂ, ਮੈਂ ਧਨ-ਦੌਲਤ ਦਾ ਘੇਰਿਆ ਹੋਇਆ ਹਾਂ, ਜੋ ਤੀਰ ਵਾਂਗ ਮੇਰੀਆਂ ਅੱਖਾਂ ਵਿੱਚ ਚੁਭਦੀ ਹੈ।
Fareedkot Teekaਅੰਤਰਿ ਸਹਸਾ ਰੂਪ ਹੋ ਕਰ ਬਾਹਰ (ਨੈਣੀ) ਨੇਤ੍ਰੋਂ ਮੇਂ ਮਾਇਆ ਬਾਣੀ ਬਨਾਵਟ, ਭਾਵ ਰੂਪ ਕਰੂਪ ਹੋ ਕਰ ਲਾਗ ਰਹੀ ਹੈ; ਵਾ ਬਾਣੀ ਮੇਂ ਨਿੰਦਾ ਉਸਤਤ ਰੂਪ ਹੋਇਕੇ ਮਾਇਆ ਲਾਗ ਰਹੀ ਹੈ। ਭਾਵ ਸਰਬ ਤਰਾਂ ਨਾਮ ਰੂਪ ਹੋ ਕਰ ਮਾਇਆ ਲਾਗ ਰਹੀ ਹੈ॥
Prof. Sahib Singhਹੇ ਜੀਵ! ਜਿਤਨਾ ਚਿਰ ਤੇਰੀਆਂ ਅੱਖਾਂ ਵਿਚ ਬਾਹਰਲੀ (ਦਿੱਸਦੀ) ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ,

ਪਦ ਅਰਥ ਸਹਸਾ = ਸਹਿਮ। ਨੈਣੀ = ਅੱਖਾਂ ਵਿਚ। ਲਾਗਸਿ = ਜੇ ਲੱਗਦੀ ਰਹੀ। ਬਾਣੀ = ਸੁੰਦਰਤਾ ਦੀ ਖਿੱਚ।

SikhNet (Spanish)Hay duda en mí y Maya está afuera; con su mirada de flecha atraviesa mis ojos.

ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਪਰਤਾਪਹਿਗਾ ਪ੍ਰਾਣੀ ॥੪॥੨॥

pranavat naanak daasan daasaa; parataapahigaa praanee |4|2|

Sant Singh KhalsaPrays Nanak, the slave of the Lord's slaves: such a mortal suffers terribly. ||4||2||
Manmohan SinghPrays Nanak, become thou the slave of the Lord's slaves, O mortal, otherwise thou shalt be greatly distressed.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ, ਤੂੰ ਪ੍ਰਭੂ ਦੇ ਗੋਲਿਆਂ ਦਾ ਗੋਲਾ ਬਣ ਜਾ, ਹੇ ਫਾਨੀ ਬੰਦੇ! ਨਹੀਂ ਤਾਂ ਤੂੰ ਡਾਢਾ ਦੁੱਖੀ ਹੋਵੇਗਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਣੀ! ਤੂੰ ਦਾਸੋਂ ਕਾ ਦਾਸ ਹੋ ਰਹੋ ਨਹੀਂ ਤੋ ਪਸਚਾਤਾਪੁ ਕਰੇਂਗਾ ਵਾ ਵਿਸੇਸ ਕਰ ਕੇ ਅੰਤ ਕੋ ਤਪੇਂਗਾ॥੪॥੨॥☬ਜਗ੍ਯਾਸੂ ਕੇ ਪ੍ਰਸ਼ਨੋਂ ਦੁਆਰਾ ਉਤ੍ਰ ਹੈ:
Prof. Sahib Singhਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ-(ਉਤਨਾ ਚਿਰ) ਤੇਰੇ ਅੰਦਰ ਸਹਮ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਂਗਾ ॥੪॥੨॥

ਪਦ ਅਰਥ ਪ੍ਰਾਣੀ = ਹੇ ਜੀਵ! ਪਰਤਾਪਹਿਗਾ = ਦੁਖੀ ਹੋਵੇਂਗਾ ॥੪॥੨॥

SikhNet (Spanish)Reza Nanak, el Esclavo de los Esclavos del Señor: tal mortal sufre terriblemente.(4-2)

Open this shabad (13 lines, Angs 876-877) →

Shabad Guru Nanak Dev Ji Raag Raamkalee

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਜਿਤੁ ਦਰਿ ਵਸਹਿ. ਕਵਨੁ ਦਰੁ ਕਹੀਐ; ਦਰਾ ਭੀਤਰਿ ਦਰੁ. ਕਵਨੁ ਲਹੈ ॥

jit dar vaseh. kavan dar kaheeai; daraa bheetar dar. kavan lahai |

Sant Singh KhalsaWhere is that door, where You live, O Lord? What is that door called? Among all doors, who can find that door?
Manmohan SinghWhich is said to be the court, within which Thou sittest, O Lord. From amongst all the courts, who can see that court?
Manmohan Singh (Punjabi)ਉਹ ਕਿਹੜਾ ਦਰਬਾਰ ਆਖਿਆ ਜਾਂਦਾ ਹੈ, ਜਿਸ ਦਰਬਾਰ ਅੰਦਰ ਤੂੰ ਬਹਿੰਦਾ ਹੈਂ, ਹੇ ਸੁਆਮੀ! ਸਾਰਿਆਂ ਦਰਬਾਰਾਂ ਵਿੱਚੋਂ, ਉਸ ਦਰਬਾਰ ਨੂੰ ਕੌਣ ਵੇਖ ਸਕਦਾ ਹੈ?
Fareedkot Teekaਜਿਸ (ਦਰਿ) ਦਰਵਾਜੇ, ਭਾਵ ਅਸਥਾਨ ਮੇਂ ਵਸਤਾ ਹੈ, ਸੋ ਕੌਨ ਸਥਾਨ ਕਹੀਤਾ ਹੈ, ਔ ਦਰਾਂ ਵਿਚੋਂ ਪਰਮੇਸ੍ਵਰ ਕਾ ਦਰ ਕੌਨ (ਲਹੈ) ਪਾਵਤਾ ਹੈ?
Prof. Sahib Singh(ਸੰਸਾਰ-ਸਮੁੰਦਰ ਤੋਂ ਪਾਰ, ਹੇ ਪ੍ਰਭੂ!) ਜਿਸ ਥਾਂ ਤੇ ਤੂੰ ਵੱਸਦਾ ਹੈਂ (ਸੰਸਾਰ-ਸਮੁੰਦਰ ਵਿਚ ਫਸੇ ਜੀਵਾਂ ਤੋਂ) ਉਹ ਥਾਂ ਬਿਆਨ ਨਹੀਂ ਹੋ ਸਕਦਾ, (ਮਾਇਆ-ਵੇੜ੍ਹੇ ਜੀਵਾਂ ਨੂੰ ਉਸ ਥਾਂ ਦੀ ਸਮਝ ਨਹੀਂ ਪੈ ਸਕਦੀ), ਕੋਈ ਵਿਰਲਾ ਹੀ ਜੀਵ ਉਸ ਗੁਪਤ ਥਾਂ ਨੂੰ ਲੱਭ ਸਕਦਾ ਹੈ।

ਪਦ ਅਰਥ ਜਿਤੁ = ਜਿਸ ਵਿਚ। ਦਰਿ = ਦਰ ਵਿਚ, ਥਾਂ ਵਿਚ। ਜਿਤੁ ਦਰਿ = ਜਿਸ ਦਰ ਵਿਚ, ਜਿਸ ਥਾਂ ਵਿਚ। ਵਸਹਿ = (ਹੇ ਪ੍ਰਭੂ!) ਤੂੰ ਵੱਸਦਾ ਹੈਂ। ਕਵਨੁ ਦਰਿ = ਕੇਹੜਾ ਥਾਂ? ਦਰਾ ਭੀਤਰਿ ਦਰੁ = ਥਾਵਾਂ ਵਿਚ ਥਾਂ, ਗੁਪਤ ਥਾਂ। ਕਵਨੁ ਲਹੈ = ਕੌਣ ਲੱਭ ਸਕਦਾ ਹੈ? ਕੋਈ ਵਿਰਲਾ ਲੱਭਦਾ ਹੈ।

SikhNet (Spanish)¿Cuál es la Puerta en donde habitas oh Señor? ¿Cómo se le llama a esa Puerta?

ਜਿਸੁ ਦਰ ਕਾਰਣਿ ਫਿਰਾ ਉਦਾਸੀ; ਸੋ ਦਰੁ. ਕੋਈ ਆਇ ਕਹੈ ॥੧॥

jis dar kaaran firaa udaasee; so dar. koee aae kahai |1|

Sant Singh KhalsaFor the sake of that door, I wander around sadly, detached from the world; if only someone would come and tell me about that door. ||1||
Manmohan SinghLet some one come and tell me of the court, for the sight of which I go about sadly.
Manmohan Singh (Punjabi)ਕੋਈ ਜਣਾ ਆ ਕੇ ਮੈਨੂੰ ਉਸ ਦਰਬਾਰ ਬਾਰੇ ਦੱਸੇ ਜਿਸ ਨੂੰ ਵੇਖਣ ਲਈ ਮੈਂ ਉਦਾਸ ਹੋਇਆ ਫਿਰਦਾ ਹਾਂ।
Fareedkot Teekaਜਿਸ ਪਰਮੇਸ੍ਵਰ ਕੇ ਦਰ ਕਾਰਣ, ਭਾਵ ਜਿਸ ਦਰ ਮੇਂ ਪ੍ਰਾਪਤਿ ਹੋਨੇ ਵਾਸਤੇ ਮੈਂ ਉਦਾਸ ਹੂਈ ਫਿਰਤੀ ਹੂੰ, ਸੋ ਦਰੁ ਕੋਈ ਆਇਕੈ ਮੇਰੇ ਕੋ ਕਹੈ॥੧॥
Prof. Sahib Singh(ਜਿਥੇ ਪ੍ਰਭੂ ਵੱਸਦਾ ਹੈ) ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ (ਚਿਰਾਂ ਤੋਂ) ਭਾਲ ਕਰਦਾ ਫਿਰਦਾ ਹਾਂ, (ਮੇਰਾ ਮਨ ਲੋਚਦਾ ਹੈ ਕਿ) ਕੋਈ (ਗੁਰਮੁਖਿ) ਆ ਕੇ ਮੈਨੂੰ ਉਹ ਥਾਂ ਦੱਸੇ ॥੧॥

ਪਦ ਅਰਥ ਫਿਰਾ = ਮੈਂ ਫਿਰਦਾ ਹਾਂ। ਆਇ = ਆ ਕੇ। ਕਹੈ = ਦੱਸੇ ॥੧॥

SikhNet (Spanish)Habiendo tantas, ¿cómo reconoces la de Él?, ¡Qué tristeza hay en mi corazón, pues no puedo encontrar la Puerta que me lleva hasta mi Señor! ¿Alguien me podría guiar hasta ella? (1)

ਕਿਨ ਬਿਧਿ ਸਾਗਰੁ ਤਰੀਐ ॥

kin bidh saagar tareeai |

Sant Singh KhalsaHow can I cross over the world-ocean?
Manmohan SinghIn what way can I ferry across the world-ocean?
Manmohan Singh (Punjabi)ਕਿਸ ਤਰੀਕੇ ਨਾਲ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹਾਂ?
Fareedkot Teekaਕਿਸ ਪ੍ਰਕਾਰ ਸੰਸਾਰ ਸਮੁੰਦ੍ਰ ਥੀਂ ਤਰੀਏ?
Prof. Sahib Singh(ਸਾਡੇ ਤੇ ਪਰਮਾਤਮਾ ਦੇ ਵਿਚਕਾਰ ਸੰਸਾਰ-ਸਮੁੰਦਰ ਵਿੱਥ ਪਾ ਰਿਹਾ ਹੈ।

ਪਦ ਅਰਥ ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ?

SikhNet (Spanish)¿Cómo puedo nadar a través del mar de la existencia?

ਜੀਵਤਿਆ. ਨਹ ਮਰੀਐ ॥੧॥ ਰਹਾਉ ॥

jeevatiaa. neh mareeai |1| rahaau |

Sant Singh KhalsaWhile I am living, I cannot be dead. ||1||Pause||
Manmohan SinghI can die not, whilst alive. Pause.
Manmohan Singh (Punjabi)ਮੈਂ ਜੀਉਂਦੇ ਜੀ ਮਰ ਨਹੀਂ ਸਕਦਾ। ਠਹਿਰਾਓ।
Fareedkot Teekaਜੀਵਤਿਆ ਨਹੀਂ ਮਰਿਆ ਜਾਤਾ॥੧॥ ਰਹਾਉ ॥☬ਸੋ ਕੈਸੇ ਮਰਿਆ ਜਾਵੈ ਔਰੁ ਪਰਮੇਸਰ ਕੀ ਪ੍ਰਾਪਤੀ ਕਠਨ ਕਿਉਂ ਹੈ?☬ਤਿਸ ਪ੍ਰਤੀ ਉਤ੍ਰ ਕਹਤੇ ਹੈਂ:
Prof. Sahib Singhਜਦ ਤਕ ਸੰਸਾਰ-ਸਮੁੰਦਰ ਤੋਂ ਪਾਰ ਨ ਲੰਘੀਏ, ਤਦ ਤਕ ਉਸ ਨੂੰ ਮਿਲਿਆ ਨਹੀਂ ਜਾ ਸਕਦਾ) ਸੰਸਾਰ-ਸਮੁੰਦਰ ਤੋਂ ਪਾਰ ਕਿਨ੍ਹਾਂ ਤਰੀਕਿਆਂ ਨਾਲ ਲੰਘੀਏ? ਜੀਊਂਦਿਆਂ ਮਰਿਆ ਨਹੀਂ ਜਾ ਸਕਦਾ (ਤੇ, ਜਦ ਤਕ ਜੀਊਂਦੇ ਮਰੀਏ ਨਾਹ, ਤਦ ਤਕ ਸਮੁੰਦਰ ਤਰਿਆ ਨਹੀਂ ਜਾ ਸਕਦਾ) ॥੧॥ ਰਹਾਉ ॥

ਪਦ ਅਰਥ ਨਹ ਮਰੀਐ = ਮਰਿਆ ਨਹੀਂ ਜਾ ਸਕਦਾ ॥੧॥ ਰਹਾਉ ॥

SikhNet (Spanish)Mientras estoy vivo no puedo estar muerto. (1-Pausa)

ਦੁਖੁ ਦਰਵਾਜਾ. ਰੋਹੁ ਰਖਵਾਲਾ; ਆਸਾ ਅੰਦੇਸਾ. ਦੁਇ ਪਟ ਜੜੇ ॥

dukh daravaajaa. rohu rakhavaalaa; aasaa andesaa. due patt jarre |

Sant Singh KhalsaPain is the door, and anger is the guard; hope and anxiety are the two shutters.
Manmohan SinghPain is the door filled with the two shutters of hope anxiety, and wrath is the guardsman.
Manmohan Singh (Punjabi)ਪੀੜ ਇੱਕ ਦਰਵਾਜ਼ਾ ਹੈ, ਜਿਸ ਨੂੰ ਆਸ ਤੇ ਚਿੰਤਾ ਦੇ ਦੋ ਤਖਤੇ ਲੱਗੇ ਹੋਏ ਹਨ ਅਤੇ ਗੁੱਸਾ ਪਹਿਰੇਦਾਰ ਹੈ।
Fareedkot Teekaਦੁਖ ਤੋਂ ਦਰਵਾਜਾ ਹੈ ਔ ਕ੍ਰੋਧ ਰਖਵਾਲਾ ਅਰਥਾਤ ਡੇਉਢੀ ਵਾਲਾ ਹੈ, ਪੁਨਹ ਆਸਾ ਤਥਾ ਸੰਸਾ ਏਹੁ ਦੁਇ (ਪਟ) ਤਾਕ ਦੁਖ ਰੂਪ ਦਰਵਾਜੇ ਕੋ ਜੜੇ ਹੂਏ ਹੈਂ॥
Prof. Sahib Singhਸਰਬ-ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉਤੇ (ਮਨੁੱਖ ਦੇ ਹਿਰਦੇ ਵਿਚ ਇਕ ਐਸੇ ਘਰ ਵਿਚ) ਬੈਠਾ ਹੋਇਆ ਹੈ (ਜਿਸ ਦੇ ਬਾਹਰ) ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਹੈ, ਆਸਾ ਤੇ ਸਹਿਮ (ਉਸ ਦੁੱਖ-ਦਰਵਾਜ਼ੇ ਨੂੰ) ਦੋ ਭਿੱਤ ਲੱਗੇ ਹੋਏ ਹਨ।

ਪਦ ਅਰਥ ਰੋਹੁ = ਕ੍ਰੋਧ। ਰਖਵਾਲਾ = ਦਰਬਾਨ, ਰਾਖਾ। ਅੰਦੇਸਾ = ਫ਼ਿਕਰ, ਚਿੰਤਾ। ਪਟ = ਭਿੱਤ, ਤਖ਼ਤੇ।

SikhNet (Spanish)El dolor es la puerta, el enojo es el guardia, sus dos alas son la ansiedad y la esperanza;

ਮਾਇਆ ਜਲੁ ਖਾਈ. ਪਾਣੀ ਘਰੁ ਬਾਧਿਆ; ਸਤ ਕੈ ਆਸਣਿ ਪੁਰਖੁ ਰਹੈ ॥੨॥

maaeaa jal khaaee. paanee ghar baadhiaa; sat kai aasan purakh rahai |2|

Sant Singh KhalsaMaya is the water in the moat; in the middle of this moat, he has built his home. The Primal Lord sits in the Seat of Truth. ||2||
Manmohan SinghThe water of worldly valuables is the moat. Within this water, man has built a house. After overcoming such difficulties, man sees the Lord, sitting in the seat of truth.
Manmohan Singh (Punjabi)ਸੰਸਾਰੀ ਪਦਾਰਥਾਂ ਦਾ ਪਾਣੀ ਖੰਧਕ ਹੈ। ਇਸ ਨੀਰ ਅੰਦਰ ਇਨਸਾਨ ਨੇ ਆਪਣਾ ਘਰ ਬਣਾਇਆ ਹੋਇਆ ਹੈ। ਐਹੋ ਜਿਹੀਆਂ ਮੁਸ਼ਕਲਾਂ ਨੂੰ ਲੰਘ ਕੇ, ਇਨਸਾਨ ਪ੍ਰਭੂ ਨੂੰ ਸੱਚ ਦੇ ਅਸਥਾਨ ਉਤੇ ਬੈਠਾ ਹੋਇਆ ਵੇਖ ਲੈਂਦਾ ਹੈ।
Fareedkot Teekaਮਾਇਆ ਰੂਪ ਚੋਫੇਰੇ ਖਾਈ ਹੈ। ਵਹੁ ਕੈਸੀ ਹੈ? ਜਲ ਹਾਂਡੈ, ਭਾਵ ਅਤੀ ਡੂੰਘੀ ਔ ਵਿਖੇ ਵਾਸਨਾ ਰੂਪ ਜਲ ਕਰਿ ਭਰੀ ਹੂਈ ਹੈ। ਇਨ ਸਭ ਕੇ ਅੰਦਰ ਹਰੀ ਨੇ ਘਰ ਬਾਂਧਿਆ ਹੈ ਅਰਥਾਤ ਇਸਥਿਤ ਹੈ। ਪੁਨਹ ਸਤਾ ਸਫੁਰਤੀ ਮਾਤ੍ਰ ਕਰ ਕੇ ਪੁਰਖ ਸਭ ਮੇਂ ਇਸਥਿਤ ਰਹਿਤਾ ਹੈ। ਇਨ ਦੁਖੋਂ ਆਦਿ ਕੇ ਕਹਿਨੇ ਕਾ ਭਾਵ ਏਹ ਹੈ ਕਿ ਜੋ ਇਨ ਬਿਕਾਰੋਂ ਤੇ ਉਲੰਘਤਾ ਹੈ, ਸੋ ਪਰਮੇਸਰ ਕੋ ਪਾਵਤਾ ਹੈ॥੨॥
Prof. Sahib Singhਮਾਇਆ ਦੀ ਖਿੱਚ ਉਸ ਦੇ ਦੁਆਲੇ, ਮਾਨੋ, ਖਾਈ (ਪੁੱਟੀ ਹੋਈ) ਹੈ (ਜਿਸ ਵਿਚ ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ, ਉਸ) ਪਾਣੀ ਵਿਚ (ਮਨੁੱਖ ਦਾ (ਹਿਰਦਾ-) ਘਰ ਬਣਿਆ ਹੋਇਆ ਹੈ ॥੨॥

ਪਦ ਅਰਥ ਮਾਇਆ ਜਲੁ = ਮਾਇਆ ਦੀ ਆਬ, ਮਾਇਆ ਦੀ ਚਮਕ। ਪਾਣੀ = ਵਿਸ਼ੇ ਵਿਕਾਰਾਂ ਦੇ ਪਾਣੀ ਵਿਚ। ਸਤ = ਸ਼ਾਂਤੀ, ਸਹਿਜ ਅਵਸਥਾ। ਆਸਣਿ = ਆਸਣ ਉਤੇ। ਪੁਰਖੁ = ਵਿਆਪਕ ਪ੍ਰਭੂ ॥੨॥

SikhNet (Spanish)y en medio de Maya, el dique inundado, el hombre construye su hogar, pero el Espíritu Divino, nuestro Dios, habita en El Trono Verdadero. (2)

ਕਿੰਤੇ ਨਾਮਾ. ਅੰਤੁ ਨ ਜਾਣਿਆ; ਤੁਮ ਸਰਿ, ਨਾਹੀ ਅਵਰੁ ਹਰੇ ॥

kinte naamaa. ant na jaaniaa; tum sar, naahee avar hare |

Sant Singh KhalsaYou have so many Names, Lord, I do not know their limit. There is no other equal to You.
Manmohan SinghHow many Names hast Thou, O Lord. I know not their end. Equal to Thee there is not another.
Manmohan Singh (Punjabi)ਕਿੰਨੇ ਹਨ ਤੇਰੇ ਨਾਮ, ਹੇ ਸੁਆਮੀ! ਮੈਂ ਉਨ੍ਹਾਂ ਦਾ ਓੜਕ ਨਹੀਂ ਜਾਣਦਾ। ਤੇਰੇ ਦਰਬਾਰ ਦਾ ਹੋਰ ਕੋਈ ਨਹੀਂ।
Fareedkot Teekaਕਿਤਨੇ ਹੀ ਨਾਮ ਹੈਂ ਕਿਸੀ ਨੇ ਅੰਤ ਨਹੀਂ ਜਾਨਿਆ ਹੈ, ਤੁਮ ਐਸੇ ਜਾਣੋ ਹੇ ਭਾਈ! ਹਰੀ ਕੇ ਸਾਦਰਸ ਔਰ ਕੋਈ ਨਹੀਂ ਹੈ॥
Prof. Sahib Singh(ਇਕ ਪਾਸੇ ਜੀਵ ਮਾਇਆ ਵਿਚ ਘਿਰੇ ਪਏ ਹਨ, ਦੂਜੇ ਪਾਸੇ, ਹੇ ਪ੍ਰਭੂ! ਭਾਵੇਂ) ਤੇਰੇ ਕਈ ਨਾਮ ਹਨ, ਪਰ ਕਿਸੇ ਨਾਮ ਦੀ ਰਾਹੀਂ ਤੇਰੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਹੇ ਹਰੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਪਦ ਅਰਥ ਕਿੰਤੇ = ਕਿਤਨੇ ਹੀ। ਸਰਿ = ਬਰਾਬਰ। ਹਰੇ = ਹੇ ਹਰੀ!

SikhNet (Spanish)Millones son Tus Nombres, oh Dios; no conozco Tu fin, como Tú no hay nadie más.

ਊਚਾ ਨਹੀ ਕਹਣਾ. ਮਨ ਮਹਿ ਰਹਣਾ; ਆਪੇ ਜਾਣੈ ਆਪਿ ਕਰੇ ॥੩॥

aoochaa nahee kahanaa. man meh rahanaa; aape jaanai aap kare |3|

Sant Singh KhalsaDo not speak out loud - remain in your mind. The Lord Himself knows, and He Himself acts. ||3||
Manmohan SinghVociferate thou not and live within thy very mind. The Lord Himself knows and Himself does all.
Manmohan Singh (Punjabi)ਤੂੰ ਡੰਡ ਨਾਂ ਪਾ ਅਤੇ ਆਪਣੇ ਚਿੱਤ ਅੰਦਰ ਹੀ ਵਿਚਰ। ਸੁਆਮੀ ਖੁਦ ਹੀ ਜਾਣਦਾ ਹੈ ਤੇ ਖੁਦ ਹੀ ਸਾਰਾ ਕੁਝ ਕਰਦਾ ਹੈ।
Fareedkot Teekaਜੋ ਦੁਖ ਵਾ ਸੁਖ ਪਰਾਪਤਿ ਆਇ ਹੋਵੇ ਸੋ ਕਿਸੀ ਪਾਸ ਊਚਾ ਨਹੀਂ ਕਹਿਣਾ ਔ ਮਨ ਬੀਚ ਹੀ ਸਹਾਰ ਰਹਨਾ; ਵਾ ਆਪ ਕੋ ਉਚਾ ਨਹੀਂ ਕਹਣਾ ਅਰ ਮਨ ਮੇਂ ਨਿਮਰ ਹੋ ਰਹਣਾ ਚਾਹੀਏ। ਕਿਉਂਕਿ ਵਹੁ ਆਪ ਹੀ ਦੁਖ ਤਥਾ ਸੁਖ ਕਰਮੋਂ ਕੇ ਅਨੁਸਾਰ ਜੀਵੋਂ ਕੋ ਪਰਾਪਤਿ ਕਰਤਾ ਹੈ, ਔ ਆਪੇ ਹੀ ਤਿਨ ਸੁਖ ਦੁਖੋਂ ਕੋ ਜਾਨਤਾ ਹੈ। ਤੋ ਪ੍ਰਕਾਰ ਕਿਆ ਕਰਨੀ ਹੈ ਅਰ ਵਡਿਆਂ ਕਿਆ ਕਹਨਾ ਹੈ॥੩॥
Prof. Sahib Singh(ਮਨ ਦੇ ਅਜੇਹੇ ਭਾਵ) ਉੱਚੀ ਬੋਲ ਕੇ ਦੱਸਣ ਦੀ ਭੀ ਲੋੜ ਨਹੀਂ ਹੈ, ਅੰਤਰ ਆਤਮੇ ਹੀ ਟਿਕੇ ਰਹਿਣਾ ਚਾਹੀਦਾ ਹੈ। ਸਰਬ-ਵਿਆਪਕ ਪ੍ਰਭੂ ਸਭ ਦੇ ਦਿਲਾਂ ਦੀ ਆਪ ਹੀ ਜਾਣਦਾ ਹੈ, (ਸਭ ਦੇ ਅੰਦਰ ਪ੍ਰੇਰਕ ਹੋ ਕੇ) ਆਪ ਹੀ (ਸਭ ਕੁਝ) ਕਰ ਰਿਹਾ ਹੈ ॥੩॥

ਪਦ ਅਰਥ ਉਚਾ = ਉੱਚੀ ਬੋਲ ਕੇ। ਆਪੇ = ਪ੍ਰਭੂ ਆਪ ਹੀ ॥੩॥

SikhNet (Spanish)No hay necesidad de gritar, sino de vivir la experiencia interna, pues Tú Mismo, oh Señor, sabes y Tú Mismo haces.(3)

ਜਬ ਆਸਾ ਅੰਦੇਸਾ; ਤਬ ਹੀ ਕਿਉ ਕਰਿ ਏਕੁ ਕਹੈ ॥

jab aasaa andesaa; tab hee kiau kar ek kahai |

Sant Singh KhalsaAs long as there is hope, there is anxiety; so how can anyone speak of the One Lord?
Manmohan SinghAs long as there is a desire, so long is there anxiety. How can then one speak of the one speak of the one Lord?
Manmohan Singh (Punjabi)ਜਦ ਤੋੜੀ ਖਾਹਿਸ਼ ਹੈ, ਉਦੋਂ ਤਾਈਂ ਫਿਕਰ ਚਿੰਤਾ ਹੈ। ਐਸੀ ਹਾਲਤ ਵਿੱਚ ਇਨਸਾਨ ਕਿਸ ਤਰ੍ਹਾਂ ਇਕ ਸਾਈਂ ਦਾ ਉਚਾਰਨ ਕਰ ਸਕਦਾ ਹੈ?
Fareedkot Teekaਜਬ ਤਕ ਪੁਰਸ਼ ਕੇ ਅੰਤਸਕਰਣ ਮੇਂ ਆਸਾ ਔ ਸੰਸਾ ਰੂਪ ਪਟ ਜੜੇ ਹੂਏ ਹੈਂ ਤਬ ਤਕ ਨਿਸਚੇ ਕਰ ਕੇ ਕਿਉਂ ਕਰ ਸਾਖੀ ਪੁਰਖ ਕੀ ਬ੍ਰਹਮ ਸਾਥ ਏਕਤਾ ਕਹੇ, ਭਾਵ ਇਹ ਹੈ ਕਿ ਤਬ ਤਕ ਆਪ ਕੋ ਅੰਤਸਕਰਣ ਕਾ ਸਾਖੀ ਨਹੀਂ ਜਾਨਤਾ॥
Prof. Sahib Singhਜਦ ਤਕ (ਜੀਵ ਦੇ ਮਨ ਵਿਚ ਮਾਇਆ ਦੀਆਂ) ਆਸਾਂ ਹਨ, ਤਦ ਤਕ ਸਹਿਮ-ਫ਼ਿਕਰ ਹਨ (ਸਹਿਮਾਂ ਫ਼ਿਕਰਾਂ ਵਿਚ ਰਹਿ ਕੇ) ਕਿਸੇ ਤਰ੍ਹਾਂ ਭੀ ਜੀਵ ਇੱਕ ਪਰਮਾਤਮਾ ਨੂੰ ਸਿਮਰ ਨਹੀਂ ਸਕਦਾ।

ਪਦ ਅਰਥ ਅੰਦੇਸਾ = ਸਹਿਮ, ਚਿੰਤਾ। ਕਿਉ ਕਰਿ = ਕਿਵੇਂ?

SikhNet (Spanish)Mientras haya esperanza habrá ansiedad ¿cómo puede uno entonces hablar de Dios?

ਆਸਾ ਭੀਤਰਿ ਰਹੈ ਨਿਰਾਸਾ; ਤਉ ਨਾਨਕ. ਏਕੁ ਮਿਲੈ ॥੪॥

aasaa bheetar rahai niraasaa; tau naanak. ek milai |4|

Sant Singh KhalsaIn the midst of hope, remain untouched by hope; then, O Nanak, you shall meet the One Lord. ||4||
Manmohan SinghWhen in the midst of hopes, man remains without hope, then, O Nanak, meets he, the one Lord.
Manmohan Singh (Punjabi)ਜਦ ਉਮੈਦਾਂ ਅੰਦਰ ਬੰਦਾ ਬੇ-ਉਮੈਦ ਵਿਚਰਦਾ ਹੈ, ਤਦ, ਹੇ ਨਾਨਕ! ਉਹ ਇਕ ਸਾਹਿਬ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਆਸਾ ਕੇ ਬੀਚ ਨਿਰਾਸ ਹੋ ਰਹੇ, ਭਾਵ ਖਾਨ ਪਾਨ ਆਦੀ ਯਦਿ ਕਿੰਚਤ ਆਸਾ ਕਰਤਾ ਹੈ। ਪਰੰਤੂ ਵਸੇਸ ਭੋਗ ਇਛਾ ਵਿਖੇ ਨਿਰਾਸ ਹੋ ਰਹੇ, ਤਉ ਇਹੁ ਜੀਵ ਏਕ ਪਰਮੇਸਰ ਕੋ ਮਿਲੇ॥੪॥
Prof. Sahib Singhਪਰ ਹੇ ਨਾਨਕ! ਜਦੋਂ ਮਨੁੱਖ ਆਸਾ ਵਿਚ ਰਹਿੰਦਾ ਹੋਇਆ ਹੀ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਦੋਂ (ਇਸ ਨੂੰ) ਪਰਮਾਤਮਾ ਮਿਲ ਪੈਂਦਾ ਹੈ ॥੪॥

ਪਦ ਅਰਥ ਨਿਰਾਸਾ = ਆਸਾਂ ਤੋਂ ਨਿਰਲੇਪ। ਤਉ = ਤਦੋਂ ॥੪॥

SikhNet (Spanish)En medio de la esperanza, permanece sin que te afecte ella, dice Nanak, así encontrarás al Señor. (4)

ਇਨ ਬਿਧਿ; ਸਾਗਰੁ ਤਰੀਐ ॥

ein bidh; saagar tareeai |

Sant Singh KhalsaIn this way, you shall cross over the world-ocean.
Manmohan SinghIn this way, the world-ocean is crossed.
Manmohan Singh (Punjabi)ਇਸ ਤਰੀਕੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
Fareedkot Teekaਇਸ ਬਿਧ ਕਰ ਕੇ ਸੰਸਾਰ ਸਮੁੰਦਰ ਸੇ ਤਰਨਾ ਹੋਤਾ ਹੈ॥
Prof. Sahib Singh(ਮਾਇਆ ਵਿਚ ਰਹਿੰਦੇ ਹੋਏ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ, ਬੱਸ!) ਇਹਨਾਂ ਤਰੀਕਿਆਂ ਨਾਲ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
SikhNet (Spanish)Así es como uno podrá cruzar el océano del mundo.

ਜੀਵਤਿਆ; ਇਉ ਮਰੀਐ ॥੧॥ ਰਹਾਉ ਦੂਜਾ ॥੩॥

jeevatiaa; iau mareeai |1| rahaau doojaa |3|

Sant Singh KhalsaThis is the way to remain dead while yet alive. ||1||Second Pause||3||
Manmohan SinghLike this one remains dead while alive. Pause Second.
Manmohan Singh (Punjabi)ਇਸ ਤਰ੍ਹਾਂ ਇਨਸਾਨ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਓ ਦੂਜਾ।
Fareedkot Teekaਜੀਵਤ ਭਾਵ ਸੇ ਭੀ ਮਰਨਾ ਹੋਤਾ ਹੈ॥੧॥ ਰਹਾਉ ਦੂਜਾ ॥੩॥☬ਏਕ ਮਾਛਿੰਦ੍ਰ ਨਾਮ ਜੋਗੀ ਨੇ ਗੁਰੂ ਜੀ ਕੋ ਕਹਾ: ਕਿ ਆਪ ਜੋਗ ਭੇਖ ਧਾਰਨ ਕਰੋ ਏਹੀ ਮੋਖ ਦਾਇਕ ਹੈ ਅਰ ਗੋਰਖ ਕਾ ਜਾਪ ਕਰੋ, ਜੋ ਸਰਬ ਸਿਧਾਂ ਪ੍ਰਾਪਤਿ ਕਰੈ। ਤਬ ਗੁਰੂ ਜੀ ਨੇ ਕਹਾ: ਕਿ ਹਮ ਤੌ ਆਗੇ ਹੀ ਜੋਗੀ ਹੈਂ। ਤਬ ਜੋਗੀ ਨੇ ਕਹਾ: ਕਿ ਜਬ ਜੋਗੀ ਹੋ, ਤਬ ਗੋਰਖ ਜਾਪ ਅਰ ਜੋਗ ਕੇ ਤੁਮਾਰੇ ਸਿੰਙੀ ਆਦਿ ਚਿੰਨ ਕਿਉਂ ਨਹੀਂ ਹੈ? ਤਿਸ ਪਰ ਕਹਿਤੇ ਹੈਂ:☬ਅਬ ਜੋਗ ਕੇ ਚਿੰਨ ਦਿਖਾਵਤੇ ਹੈਂ:
Prof. Sahib Singhਤੇ ਇਸੇ ਤਰ੍ਹਾਂ ਹੀ ਜੀਵੰਦਿਆਂ ਮਰੀਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੩॥
SikhNet (Spanish)Esta es la manera de permanecer muerto mientras vivo.(1-Segunda pausa-3)

Open this shabad →

Shabad Guru Nanak Dev Ji Raag Raamkalee

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਸੁਰਤਿ ਸਬਦੁ ਸਾਖੀ. ਮੇਰੀ ਸਿੰਙੀ; ਬਾਜੈ ਲੋਕੁ ਸੁਣੇ ॥

surat sabad saakhee. meree singee; baajai lok sune |

Sant Singh KhalsaAwareness of the Shabad and the Teachings is my horn; the people hear the sound of its vibrations.
Manmohan SinghThe Lord's meditation and the Guru's instruction, is the music of my horn, which the people hear.
Manmohan Singh (Punjabi)ਸੁਆਮੀ ਦਾ ਸਿਮਰਨ ਅਤੇ ਗੁਰਾਂ ਦਾ ਉਪਦੇਸ਼ ਮੇਰੀ ਤੁਰੀ ਦੀ ਸੁਰੀਲੀ ਸੁਰ ਹੈ, ਜਿਸ ਨੂੰ ਲੁਕਾਈ ਸੁਣਦੀ ਹੈ।
Fareedkot Teekaਜੋ ਸਾਖੀ ਕੋ ਬ੍ਰਹਮ ਰੂਪ ਜਾਨਣਾ ਵਾ ਸਾਖੀ ਬ੍ਰਹਮ ਕਾ ਜੋ (ਸਬਦੁ) ਉਪਦੇਸ ਕਰਨਾ ਹੈ ਇਹ ਹਮਾਰੀ ਸਿੰਙੀ ਬਾਜ ਰਹੀ ਹੈ ॥☬ਪ੍ਰਸ਼ਨ: ਸੁਨੀਤੀ ਕਿਉਂ ਨਹੀਂ?☬ਉਤਰ: ਜੋ (ਸੁਰਤਿ) ਗ੍ਯਾਤ ਵਾਲੇ ਅਰਥਾਤ ਅਧਿਕਾਰੀ ਲੋਕ ਹੈਂ, ਸੋ ਸੁਣਤੇ ਹੈਂ॥
Prof. Sahib Singh(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ।

ਪਦ ਅਰਥ ਸੁਰਤਿ = ਪ੍ਰਭੂ-ਚਰਨਾਂ ਵਿਚ ਧਿਆਨ। ਸਬਦੁ = ਸੱਦ, ਸਦਾਅ, ਜੋਗੀ ਵਾਲੀ ਸਦਾਅ। ਸਾਖੀ = ਸਾਖੀ ਹੋਣਾ, ਪਰਮਾਤਮਾ ਦਾ ਸਾਖਿਆਤ ਦਰਸ਼ਨ ਕਰਨਾ। ਸਿੰਙੀ = ਸਿੰਙ ਦਾ ਵਾਜਾ ਜੋ ਜੋਗੀ ਵਜਾਂਦਾ ਹੈ। ਲੋਕੁ ਸੁਣੇ = (ਜੋ ਪ੍ਰਭੂ) ਸਾਰੇ ਜਗਤ ਨੂੰ ਸੁਣਦਾ ਹੈ, ਜੋ ਪ੍ਰਭੂ ਸਾਰੇ ਜਗਤ ਦੀ ਸਦਾਅ ਸੁਣਦਾ ਹੈ।

SikhNet (Spanish)El estar conciente del Shabd y de las Enseñanzas, es mi corno; la gente escucha y siente el Sonido de su Vibración,

ਪਤੁ ਝੋਲੀ. ਮੰਗਣ ਕੈ ਤਾਈ; ਭੀਖਿਆ ਨਾਮੁ ਪੜੇ ॥੧॥

pat jholee. mangan kai taaee; bheekhiaa naam parre |1|

Sant Singh KhalsaHonor is my begging-bowl, and the Naam, the Name of the Lord, is the charity I receive. ||1||
Manmohan SinghHonour is my bowl for begging, and I long to have the alms of the Lord's Name.
Manmohan Singh (Punjabi)ਇਜ਼ਤ ਆਬਰੂ ਮੇਰਾ ਮੰਗਣ ਲਈ ਖੱਪਰ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਖੈਰ ਲੈਣ ਦੀ ਚਾਹਣਾ ਹੈ।
Fareedkot Teekaਜੋ ਸਰਧਾ ਹੈ ਇਹੀ ਝੋਲੀ ਪਕੜੀ ਹੈ ਔ ਏਹੀ ਕਹਿਤੇ ਹੈਂ ਕਿ ਹੇ ਵਾਹਿਗੁਰੂ! ਤੇਰੇ ਨਾਮ ਕੀ ਹਮ ਕੋ ਭੀਖਿਆ ਪੜੇ, ਜਿਸ ਕਰ ਜੀਵ ਕੀ ਪਤਿਸਟਾ ਬਨੀ ਰਹਤੀ ਹੈ, ਵਾ ਵੀਚਾਰ ਰੂਪੀ (ਪਤੁ) ਪਾਤ੍ਰ ਖਪਰੀ ਹੈ॥੧॥
Prof. Sahib Singh(ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ ॥੧॥

ਪਦ ਅਰਥ ਪਤੁ = ਪਾਤ੍ਰ, ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ। ਕੈ ਤਾਈ = ਵਾਸਤੇ। ਭੀਖਿਆ = ਭਿੱਛਿਆ ॥੧॥

SikhNet (Spanish)el Honor es mi plato de limosna, y el Naam, el Nombre del Señor, es la caridad que recibo.(1)

ਬਾਬਾ ਗੋਰਖੁ ਜਾਗੈ ॥

baabaa gorakh jaagai |

Sant Singh KhalsaO Baba, Gorakh is the Lord of the Universe; He is always awake and aware.
Manmohan SinghO father! God, the Protector of the Universe, ever remains wakeful.
Manmohan Singh (Punjabi)ਹੇ ਪਿਤਾ! ਸੰਸਾਰ ਦਾ ਰੱਖਿਅਕ, ਵਾਹਿਗੁਰੂ ਸਦਾ ਹੀ ਜਾਗਦਾ ਰਹਿੰਦਾ ਹੈ।
Fareedkot Teekaਹੇ ਜੋਗੀ! ਏਹ ਗੋਰਖ ਹੈ, ਜੋ ਬਾਣੀ ਆਦਿ ਸਰਬ ਇੰਦ੍ਰਿਆਂ ਕੋ ਪ੍ਰਕਾਸਤਾ ਹੈ॥☬ਜੇ ਕਹੇ ਓਹ ਕੌਣ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਜੋਗੀ! (ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ।

ਪਦ ਅਰਥ ਬਾਬਾ = ਹੇ ਜੋਗੀ!

SikhNet (Spanish)Oh Baba, Gorak, es el Señor del Universo y está siempre despierto y alerta.

ਗੋਰਖੁ ਸੋ. ਜਿਨਿ ਗੋਇ ਉਠਾਲੀ; ਕਰਤੇ ਬਾਰ. ਨ ਲਾਗੈ ॥੧॥ ਰਹਾਉ ॥

gorakh so. jin goe utthaalee; karate baar. na laagai |1| rahaau |

Sant Singh KhalsaHe alone is Gorakh, who sustains the earth; He created it in an instant. ||1||Pause||
Manmohan SinghHe alone is Gorakh, who is sustaining the world, and who made no delay in fashioning it. Pause.
Manmohan Singh (Punjabi)ਕੇਵਲ ਉਹ ਹੀ ਗੋਰਖ ਹੈ ਜੋ ਸ਼੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਅਤੇ ਜਿਸ ਨੇ ਇਸ ਨੂੰ ਸਾਜਦਿਆਂ ਚਿਰ ਨਹੀਂ ਲਾਇਆ। ਠਹਿਰਾਓ।
Fareedkot Teekaਸੋਈ ਗੋਰਖ ਹੈ ਜਿਸ ਨੇ ਪ੍ਰਪੰਚ ਰੂਪ (ਗੋਇ) ਬਾਜੀ ਉਠਾਈ ਹੈ, ਭਾਵ ਜਿਸ ਕੇ ਆਸਰੇ ਪਰਪੰਚ ਇਸਥਿਤ ਹੈ ਔ ਜਿਸ ਕੇ ਕਰਤਿਆਂ ਦੇਰੀ ਨਹੀਂ ਲਾਗੀ ਹੈ॥੧॥ ਰਹਾਉ ॥☬ਗੋਰਖ ਕੀਆਂ ਸਕਤੀਆਂ ਔ ਜੀਵੋਂ ਪਰ ਉਪਕਾਰ ਪਰਗਟ ਕਰਤੇ ਹੈਂ:
Prof. Sahib Singh(ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ (ਗੋਰਖ) ਨੇ। ਗੋਇ = ਸ੍ਰਿਸ਼ਟੀ, ਧਰਤੀ। ਉਠਾਲੀ = ਪੈਦਾ ਕੀਤੀ ਹੈ। ਕਰਤੇ = ਪੈਦਾ ਕਰਦੇ ਨੂੰ। ਬਾਰ = ਦੇਰ, ਚਿਰ ॥੧॥ ਰਹਾਉ ॥

SikhNet (Spanish)Sí, Gorak es Quien sostiene la Tierra, y la creó en un instante. (1-Pausa)

ਪਾਣੀ ਪ੍ਰਾਣ ਪਵਣਿ ਬੰਧਿ ਰਾਖੇ; ਚੰਦੁ ਸੂਰਜੁ ਮੁਖਿ ਦੀਏ ॥

paanee praan pavan bandh raakhe; chand sooraj mukh dee |

Sant Singh KhalsaBinding together water and air, He infused the breath of life into the body, and made the lamps of the sun and the moon.
Manmohan SinghBinding together water, air etc. the Lord has placed life in the body and made the great lamps of the moon and the sun.
Manmohan Singh (Punjabi)ਜਲ, ਹਵਾ ਆਦਿਕ ਨੂੰ ਬੰਨ੍ਹ ਕੇ ਪ੍ਰਭੂ ਨੇ ਦੇਹ ਅੰਦਰ ਜਿੰਦ ਜਾਨ ਟਿਕਾ ਦਿੱਤੀ ਹੈ ਅਤੇ ਚੰਨ ਤੇ ਸੂਰਜ ਦੇ ਦੀਵੇ ਬਣਾਏ ਹਨ।
Fareedkot Teekaਪੌਣ ਪਾਣੀ ਆਦਿ ਪੰਚ ਤਤੋਂ ਕਰ ਸਰੀਰੋਂ ਕੋ ਰਚ ਕਰ ਤਿਨ ਸਰੀਰੋਂ ਮੇਂ ਪ੍ਰਾਣ ਇਸਥਿਤ ਕਰ ਰਾਖੇ ਹੈਂ ਔਰ ਚੰਦ ਤਥਾ ਸੂਰਜ ਏਹ ਮੁਖੀ ਦੀਵੇ ਪ੍ਰਕਾਸਤੁ ਕੀਏ ਹੈਂ; ਵਾ ਮੁਖ ਪਰ ਜੋ ਸੱਜਾ ਖੱਬਾ ਨੇਤ੍ਰ ਹੈ ਇਹ ਦੋ ਦੀਵੇ ਕਰੇ ਹੈਂ॥
Prof. Sahib Singh(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ,

ਪਦ ਅਰਥ ਪਾਣੀ ਪਵਣਿ = ਪਾਣੀ ਤੇ ਪਵਣ (ਆਦਿਕ ਤੱਤਾਂ ਦੇ ਸਮੁਦਾਇ) ਵਿਚ। ਬੰਧਿ = ਬੰਨ੍ਹ ਕੇ। ਪ੍ਰਾਣ = ਜਿੰਦਾਂ। ਮੁਖਿ = ਮੁਖੀ। ਦੀਏ = ਦੀਵੇ।

SikhNet (Spanish)Juntando el agua con el aire, Él infiltró el aliento de la vida en el cuerpo y creó las dos luces: el sol y la luna.

ਮਰਣ ਜੀਵਣ ਕਉ ਧਰਤੀ ਦੀਨੀ; ਏਤੇ ਗੁਣ ਵਿਸਰੇ ॥੨॥

maran jeevan kau dharatee deenee; ete gun visare |2|

Sant Singh KhalsaTo die and to live, He gave us the earth, but we have forgotten these blessings. ||2||
Manmohan SinghTo die and to live, God has given us the earth; but so many favours of His, we have forgotten.
Manmohan Singh (Punjabi)ਮਰਨ ਅਤੇ ਜੀਊਣ ਲਈ, ਵਾਹਿਗੁਰੂ ਨੇ ਸਾਨੂੰ ਧਰਤੀ ਦਿਤੀ ਹੈ, ਪ੍ਰੰਤੂ ਉਸ ਦੇ ਐਨੇ ਉਪਕਾਰ ਅਸੀਂ ਭੁਲਾ ਦਿੱਤੇ ਹਨ।
Fareedkot Teekaਪੁਨਹ ਮਰਣ ਜੀਵਣੇ ਕੋ ਧਰਤੀ ਕਰ ਦੀਨੀ ਹੈ, ਭਾਵ ਸੇ ਸਭ ਉਤਪਤੀ ਇਸਥਿਤੀ ਧਰਤੀ ਕੇ ਆਸਰੇ ਹੈਂ। ਇਹ ਜੀਵ ਐਸਾ ਅਕ੍ਰਿਤਘਨੁ ਹੈ ਕਿ ਏਤੇ ਗੁਨ ਕੀਏ ਹੂਏ ਪਰਮੇਸ੍ਵਰ ਕੇ ਇਸ ਕੋ ਬਿਸਰ ਗਏ ਹੈਂ॥੨॥
Prof. Sahib Singhਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ ॥੨॥

ਪਦ ਅਰਥ ਮਰਣ ਜੀਵਣ ਕਉ = ਵੱਸਣ ਲਈ। ਏਤੇ = ਇਤਨੇ, ਇਹ ਸਾਰੇ ॥੨॥

SikhNet (Spanish)El sol y la luna iluminan nuestro camino; Él nos bendijo con la tierra para nacer y morir en ella, pero nos hemos olvidado de Sus Bendiciones. (2)

ਸਿਧ ਸਾਧਿਕ ਅਰੁ ਜੋਗੀ ਜੰਗਮ; ਪੀਰ ਪੁਰਸ ਬਹੁਤੇਰੇ ॥

sidh saadhik ar jogee jangam; peer puras bahutere |

Sant Singh KhalsaThere are so many Siddhas, seekers, Yogis, wandering pilgrims, spiritual teachers and good people.
Manmohan SinghThere are good many adepts, strivers, yogis, wandering saints, spiritual guides and good men.
Manmohan Singh (Punjabi)ਅਨੇਕਾਂ ਹੀ ਕਰਾਮਾਤੀ ਬੰਦੇ ਅਭਿਆਸੀ, ਯੋਗੀ, ਰਮਤੇ ਸਾਧੂ, ਰੂਹਾਨੀ ਰਹਿਬਰ ਅਤੇ ਨੇਕ ਬੰਦੇ।
Fareedkot Teekaਸਿਧੀਆਂ ਕੋ ਸੰਜੁਗਤ ਪੁਨਹ ਸਾਧਨੋਂ ਕੇ ਕਰਨੇਹਾਰੇ ਅਰ ਜੋਗੀ ਪੁਨਹ ਜੰਗਮ ਜੋ ਹੈਂ ਔ ਕਰਾਮਾਤੀ ਪੁਰਸ ਏਹੁ ਬਹੁਤੇ ਹੈਂ॥
Prof. Sahib Singhਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ,

ਪਦ ਅਰਥ ਸਿਧ = (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਜੰਗਮ = ਸ਼ੈਵਮਤ ਦੇ ਜੋਗੀ ਜੋ ਸਿਰ ਉਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ ਤੇ ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ ਦੇ ਖੰਭਾਂ ਨਾਲ ਸਜਾ ਕੇ ਪਾਂਦੇ ਹਨ। ਬਹੁਤੇਰੇ = ਅਨੇਕਾਂ।

SikhNet (Spanish)Hay millones de Siddas, de buscadores, de Yoguis, de peregrinos en búsqueda, maestros espirituales y gente buena;

ਜੇ ਤਿਨ ਮਿਲਾ. ਤ ਕੀਰਤਿ ਆਖਾ; ਤਾ ਮਨੁ ਸੇਵ ਕਰੇ ॥੩॥

je tin milaa. ta keerat aakhaa; taa man sev kare |3|

Sant Singh KhalsaIf I meet them, I chant the Lord's Praises, and then, my mind serves Him. ||3||
Manmohan SinghIf I meet them, then shall I utter the Lord's praise and then alone will my mind serve Him.
Manmohan Singh (Punjabi)ਜੇਕਰ ਮੈਂ ਉਹਨਾਂ ਨੂੰ ਮਿਲ ਪਵਾਂ, ਛਾਂ ਮੈਂ ਸਾਈਂ ਦੀ ਸਿਫ਼ਤ ਉਚਾਰਨ ਕਰਾਂਗਾ ਤੇ ਤਦ ਹੀ ਮੇਰਾ ਚਿੱਤ ਉਸ ਦੀ ਘਾਲ ਕਮਾਏਗਾ।
Fareedkot Teekaਜੇ ਤਿਨਾ ਕੋ ਮਿਲਾ ਤਾ ਮਨੁ ਉਨ ਕੀ ਸੇਵਾ ਕਰੇ, ਤੌ ਮੈਂ ਪਰਮੇਸ੍ਵਰ ਕੀ ਕੀਰਤੀ ਕੋ ਕਹੋਂ॥੩॥☬ਤਬ ਜੋਗੀ ਨੇ ਕਹਾ: ਇਨ ਜੀਵੋਂ ਕੋ ਜੋਗ ਬਿਨਾ ਜਮ ਨਹੀਂ ਛੋਡੇਗਾ। ਤਿਸ ਪਰ ਕਹਤੇ ਹੈਂ:
Prof. Sahib Singhਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ॥੩॥

ਪਦ ਅਰਥ ਤਿਨ = ਉਹਨਾਂ ਨੂੰ। ਮਿਲਾ = ਮੈਂ ਮਿਲਾਂ। ਕੀਰਤਿ = ਸਿਫ਼ਤਿ-ਸਾਲਾਹ। ਆਖਾ = ਮੈਂ ਆਖਾਂ ॥੩॥

SikhNet (Spanish)cuando me los encuentro, sólo canto la Alabanza del Señor y mi mente sólo quiere servir a Dios. (3)

ਕਾਗਦੁ ਲੂਣੁ ਰਹੈ ਘ੍ਰਿਤ ਸੰਗੇ; ਪਾਣੀ ਕਮਲੁ ਰਹੈ ॥

kaagad loon rahai ghrit sange; paanee kamal rahai |

Sant Singh KhalsaPaper and salt, protected by ghee, remain untouched by water, as the lotus remains unaffected in water.
Manmohan SinghPepper and salt remain safe and sound in clarified butter, and the lotus remain safe and sound in clarified butter, and the lotus remains unaffected in water.
Manmohan Singh (Punjabi)ਕਾਗਜ਼ ਤੇ ਲੂਣ, ਘਿਓ ਵਿੱਚ ਸਹੀ ਸਲਾਮਤ ਰਹਿੰਦੇ ਹਨ ਅਤੇ ਕੰਵਲ ਫੁਲ ਜਲ ਅੰਦਰ ਨਿਰਲੇਪ ਵਿਚਰਦਾ ਹੈ।
Fareedkot Teekaਜੈਸੇ ਕਾਗਦ ਤਥਾ ਲੋਨੁ ਏਹ ਘਿਉ ਕੇ ਸਾਥ ਹੀ ਰਹਿਤੇ ਹੈਂ ਤਿਨ ਕੋ ਘ੍ਰਿਤੁ ਗਾਲ ਨਹੀਂ ਸਕਤਾ ਹੈ; ਔ ਜੈਸੇ ਪਾਣੀ ਮੇਂ ਕਮਲ ਅਸੰਗ ਰਹਿਤਾ ਹੈ, ਐਸੇ ਸੰਸਾਰ ਮੇਂ ਜੋ ਅਸੰਗ ਰਹਿਤੇ ਹੈਂ ਤਿਨ ਕੋ ਸੰਸਾਰ ਮੇਂ ਦੁਖ ਸੁਖ ਸਪਰਸ ਨਹੀਂ ਕਰਤੇ ॥
Prof. Sahib Singhਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ,

ਪਦ ਅਰਥ ਰਹੈ = ਟਿਕਿਆ ਰਹਿੰਦਾ ਹੈ, ਗਲਦਾ ਨਹੀਂ। ਘ੍ਰਿਤ = ਘਿਉ। ਸੰਗੇ = ਨਾਲ।

SikhNet (Spanish)El papel y la sal mezclados con el guí no se disuelven en agua; el loto también vive en el agua sin disolverse.

ਐਸੇ ਭਗਤ ਮਿਲਹਿ ਜਨ ਨਾਨਕ; ਤਿਨ ਜਮੁ ਕਿਆ ਕਰੈ ॥੪॥੪॥

aise bhagat mileh jan naanak; tin jam kiaa karai |4|4|

Sant Singh KhalsaThose who meet with such devotees, O servant Nanak - what can death do to them? ||4||4||
Manmohan SinghWhat can death do unto them, O slave Nanak, who meet with such saints?
Manmohan Singh (Punjabi)ਜੋ ਐਹੋ ਜਿਹੇ ਸਾਧੂਆਂ ਦੀ ਸੰਗਤ ਕਰਦੇ ਹਨ, ਹੇ ਦਾਸ ਨਾਨਕ! ਮੌਤ ਉਹਨਾਂ ਨੂੰ ਕੁਝ ਨਹੀਂ ਕਰ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਭਗਤੋਂ ਕੋ ਜੋ (ਜਨ) ਦਾਸ ਹੋਇਕੈ ਮਿਲਤੇ ਹੈਂ, ਤਿਨ ਕੋ ਜਮ ਕਿਆ ਕਰੇਗਾ ਅਰਥਾਤ ਕੁਛ ਨਹੀਂ ਕਰੇਗਾ॥੪॥੪॥☬ਪੁਨਹ ਮਛਿੰਦ੍ਰ ਜੋਗੀ ਨੇ ਪੂਛਾ ਕਿ ਅਵਧੂਤ ਜੋਗੀ ਕਾ ਕਿਆ ਲਛਨ ਹੈ? ਤਿਸ ਪਰ ਕਹਤੇ ਹੈਂ:
Prof. Sahib Singhਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ॥੪॥੪॥

ਪਦ ਅਰਥ ਐਸੇ = ਇਸ ਤਰ੍ਹਾਂ। ਕਿਆ ਕਰੈ = ਕੁਝ ਵਿਗਾੜ ਨਹੀਂ ਸਕਦਾ ॥੪॥੪॥

* ਨੋਟ: ਜੋਗੀ ਗ੍ਰਿਹਸਤੀ ਦੇ ਦਰ ਤੇ ਜਾ ਕੇ ਸਦਾਅ ਕਰਦਾ ਹੈ, ਫਿਰ ਸਿੰਙੀ ਵਜਾਂਦਾ ਹੈ ਤੇ ਝੋਲੀ ਵਿਚ ਭਿੱਛਿਆ ਪਵਾ ਲੈਂਦਾ ਹੈ।

SikhNet (Spanish)Los Devotos del Señor viven en medio de Maya; ¿qué puede la muerte hacerles?(4-4)

Open this shabad →

Shabad Guru Nanak Dev Ji Raag Raamkalee continues on Ang 878

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਸੁਣਿ ਮਾਛਿੰਦ੍ਰਾ; ਨਾਨਕੁ ਬੋਲੈ ॥

sun maachhindraa; naanak bolai |

Sant Singh KhalsaListen, Machhindra, to what Nanak says.
Manmohan SinghSays Nanak, hear thou, O Machhinder:
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮਾਛਿੰਦਰ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਛਿੰਦ੍ਰਾ! ਸੁਨ ਭਗਵਤ ਕੇ ਨਾਮ ਕੋ (ਬੋਲੈ) ਉਚਾਰੇ॥
Prof. Sahib Singhਨਾਨਕ ਆਖਦਾ ਹੈ-ਹੇ ਮਾਛਿੰਦ੍ਰ! ਸੁਣ।

ਪਦ ਅਰਥ ਮਾਛਿੰਦ੍ਰਾ = ਹੇ ਮਾਛਿੰਦ੍ਰ ਜੋਗੀ!

SikhNet (Spanish)Escucha, oh Machindra, maestro de Yoguis, Nanak desea hablarte.

ਵਸਗਤਿ ਪੰਚ ਕਰੇ; ਨਹ ਡੋਲੈ ॥

vasagat panch kare; neh ddolai |

Sant Singh KhalsaOne who subdues the five passions does not waver.
Manmohan SinghHe, who subdues the five demons, wabbles not.
Manmohan Singh (Punjabi)ਜੋ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾ ਹੈ, ਉਹ ਥਿੜਕਦਾ ਨਹੀਂ।
Fareedkot Teekaਪੁਨਹ ਪੰਚ ਕਾਮਾਦਿਕੋਂ ਕੀ ਗਤੀ ਕੋ ਵਸੀਕਾਰ ਕਰੇ ਔ ਡੋਲੇ ਨਾਹੀਂ॥
Prof. Sahib Singh(ਅਸਲ ਵਿਰਕਤ ਕਾਮਾਦਿਕ) ਪੰਜੇ ਵਿਕਾਰਾਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ (ਇਹਨਾਂ ਦੇ ਸਾਹਮਣੇ) ਉਹ ਕਦੇ ਡੋਲਦਾ ਨਹੀਂ।

ਪਦ ਅਰਥ ਵਸਗਤਿ = ਵੱਸ ਵਿਚ। ਪੰਚ = ਕਾਮਾਦਿਕ ਪੰਜ ਵਿਕਾਰ।

SikhNet (Spanish)El Yogui es el que disciplina sus cinco deseos sin vacilar;

ਐਸੀ ਜੁਗਤਿ; ਜੋਗ ਕਉ ਪਾਲੇ ॥

aisee jugat; jog kau paale |

Sant Singh KhalsaOne who practices Yoga in such a way,
Manmohan SinghHe who practises Yoga in such a way,
Manmohan Singh (Punjabi)ਜੋ ਐਹੋ ਜਿਹੇ ਤਰੀਕੇ ਨਾਲ ਯੋਗ ਦੀ ਕਮਾਈ ਕਰਦਾ ਹੈ,
Fareedkot Teekaਐਸੀ ਜੁਗਤੀ ਕੇ ਸਾਥ ਜੋ ਜੋਗ ਕੋ ਪੁਸਟ ਕਰੇ॥
Prof. Sahib Singhਉਹ ਵਿਰਕਤ ਇਸ ਤਰ੍ਹਾਂ ਦੀ ਜੀਵਨ-ਜੁਗਤਿ ਨੂੰ ਸੰਭਾਲ ਰੱਖਦਾ ਹੈ, ਇਹੀ ਹੈ ਉਸ ਦਾ ਜੋਗ-ਸਾਧਨ।

ਪਦ ਅਰਥ ਜੋਗ ਕਉ ਪਾਲੇ = ਜੋਗ ਦਾ ਸਾਧਨ ਕਰੇ, ਜੋਗ ਨੂੰ ਸੰਭਾਲੇ।

SikhNet (Spanish)aquél que practica su Yoga de esa forma,

ਆਪਿ ਤਰੈ; ਸਗਲੇ ਕੁਲ ਤਾਰੇ ॥੧॥

aap tarai; sagale kul taare |1|

Sant Singh Khalsasaves himself, and saves all his generations. ||1||
Manmohan Singhsaves himself and saves his whole lineage.
Manmohan Singh (Punjabi)ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
Fareedkot Teekaਵਹੁ ਜੋਗੀ ਆਪ ਤਰੇਗਾ ਔ ਸਾਰੇ ਕੁਲ ਕੋ ਭੀ ਤਾਰ ਲੇਗਾ॥੧॥
Prof. Sahib Singh(ਇਸ ਜੁਗਤਿ ਨਾਲ ਉਹ) ਆਪ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚੋਂ) ਪਾਰ ਲੰਘ ਜਾਂਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੧॥
SikhNet (Spanish)salva su ser y todo su linaje.(1)

ਸੋ ਅਉਧੂਤੁ; ਐਸੀ ਮਤਿ ਪਾਵੈ ॥

so aaudhoot; aisee mat paavai |

Sant Singh KhalsaHe alone is a hermit, who attains such understanding.
Manmohan SinghHe alone is the forsaker who has attained such an understanding.
Manmohan Singh (Punjabi)ਕੇਵਲ ਉਹ ਹੀ ਤਿਆਗੀ ਹੈ, ਜਿਸ ਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ।
Fareedkot Teekaਅਉਧੂਤ ਸੋ ਹੈ, ਜੋ ਐਸੀ ਬੁਧੀ ਪਾਵੈ॥
Prof. Sahib Singh(ਹੇ ਮਾਛਿੰਦ੍ਰ! ਅਸਲ) ਵਿਰਕਤ ਉਹ ਹੈ ਜਿਸ ਨੂੰ ਅਜੇਹੀ ਸਮਝ ਆ ਜਾਂਦੀ ਹੈ,

ਪਦ ਅਰਥ ਅਉਧੂਤੁ = ਵਿਰਕਤ ਸਾਧੂ, ਜਿਸ ਨੇ ਮਾਇਆ ਦੇ ਪ੍ਰਭਾਵ ਨੂੰ ਪਰੇ ਹਟਾ ਦਿੱਤਾ ਹੈ {ਧੂ = ਹਿਲਾਣਾ। ਅਵ-ਧੂ = ਹਿਲਾ ਕੇ ਪਰੇ ਸੁੱਟ ਦੇਣਾ}।

SikhNet (Spanish)Ese ser desapegado es bendecido entonces, con tal Sabiduría,

ਅਹਿਨਿਸਿ; ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥

ahinis; sun samaadh samaavai |1| rahaau |

Sant Singh KhalsaDay and night, he remains absorbed in deepest Samaadhi. ||1||Pause||
Manmohan SinghDay and night, he remains absorbed in profound trance. Pause.
Manmohan Singh (Punjabi)ਦਿਨ ਤੇ ਰਾਤ, ਉਹ ਅਫੁਰ ਤਾੜੀ ਅੰਦਰ ਲੀਨ ਰਹਿੰਦਾ ਹੈ। ਠਹਿਰਾਓ।
Fareedkot Teekaਦਿਨੇ ਰਾਤ ਅਫੁਰ ਸਮਾਧ ਮੇਂ ਸਮਾਇ ਰਹੇ॥੧॥ ਰਹਾਉ ॥☬ਪ੍ਰਸ਼ਨ: ਜੋਗ ਕੋ ਕੈਸੇ ਪਾਲੇ?☬ਉਤ੍ਰ:
Prof. Sahib Singhਕਿ ਉਹ ਦਿਨ ਰਾਤ ਐਸੇ ਆਤਮਕ ਟਿਕਾਉ ਵਿਚ ਟਿਕਿਆ ਰਹਿੰਦਾ ਹੈ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਸੁੰਨਿ = ਸੁੰਨ ਵਿਚ, ਸੁੰਞ ਵਿਚ। ਸੁੰਨ = ਉਹ ਅਵਸਥਾ ਜਿਥੇ ਮਾਇਆ ਵਲੋਂ ਸੁੰਞ ਹੋਵੇ, ਜਿਥੇ ਮਾਇਆ ਦੇ ਫੁਰਨੇ ਨਾਹ ਉੱਠਣ ॥੧॥ ਰਹਾਉ ॥

SikhNet (Spanish)que se inmerge para siempre en el Señor Absoluto.(1-Pausa)

ਭਿਖਿਆ; ਭਾਇ ਭਗਤਿ ਭੈ ਚਲੈ ॥

bhikhiaa; bhaae bhagat bhai chalai |

Sant Singh KhalsaHe begs for loving devotion to the Lord, and lives in the Fear of God.
Manmohan SinghHe begs for the devotional service of the Lord and abides in His fear.
Manmohan Singh (Punjabi)ਉਹ ਪ੍ਰਭੂ ਦੀ ਪ੍ਰੇਮਮਈ ਸੇਵਾ ਦੀ ਖੈਰ ਮੰਗਦਾ ਹੈ ਅਤੇ ਉਸ ਦੇ ਨਿਰਮਲ ਭਉ ਅੰਦਰ ਵੱਸਦਾ ਹੈ।
Fareedkot Teekaਭਿਖਿਆ ਪ੍ਰੇਮਾਭਗਤੀ ਕੀ ਲਏ ਪੁਨਹ ਪਰਮੇਸ੍ਵਰ ਕੇ ਭੈ ਮੇਂ ਚਲੇ॥
Prof. Sahib Singh(ਹੇ ਮਾਛਿੰਦ੍ਰ! ਅਸਲ ਵਿਰਕਤ) ਪਰਮਾਤਮਾ ਦੇ ਪਿਆਰ ਵਿਚ ਭਗਤੀ ਵਿਚ ਅਤੇ ਡਰ-ਅਦਬ ਵਿਚ ਜੀਵਨ ਬਤੀਤ ਕਰਦਾ ਹੈ, ਇਹ ਹੈ ਉਸ ਦੀ (ਆਤਮਕ) ਭਿੱਛਿਆ (ਜੋ ਉਹ ਪ੍ਰਭੂ ਦੇ ਦਰ ਤੋਂ ਹਾਸਲ ਕਰਦਾ ਹੈ।

ਪਦ ਅਰਥ ਭਿਖਿਆ = ਭਿੱਛਿਆ। ਭਾਇ = ਪ੍ਰੇਮ ਵਿਚ। ਭਾਉ = ਪ੍ਰੇਮ। ਭੈ = ਪਰਮਾਤਮਾ ਦੇ ਡਰ-ਅਦਬ ਵਿਚ। ਚਲੈ = ਤੁਰੈ, ਜੀਵਨ ਗੁਜ਼ਾਰੇ।

SikhNet (Spanish)Él debería rogar por la Adoración Amorosa de Dios y vivir en esa Reverencia.

ਹੋਵੈ ਸੁ ਤ੍ਰਿਪਤਿ; ਸੰਤੋਖਿ ਅਮੁਲੈ ॥

hovai su tripat; santokh amulai |

Sant Singh KhalsaHe is satisfied, with the priceless gift of contentment.
Manmohan SinghHe is sated with the invaluable gift of contentment.
Manmohan Singh (Punjabi)ਉਹ ਸਬਰ ਸਿਦਕ ਦੀ ਅਮੋਲਕ ਦਾਤ ਨਾਲ ਰੱਜ ਜਾਂਦਾ ਹੈ।
Fareedkot Teekaਸੰਤੋਖ ਰੂਪ ਅਮਲ ਕਰ ਕੇ ਵਾ ਅਮੋਲਕ ਸੰਤੋਖ ਕਰ ਸੋ ਤ੍ਰਿਪਤਿ ਹੋਵੈ॥
Prof. Sahib Singhਇਸ ਭਿੱਛਿਆ ਨਾਲ ਉਸ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ, ਤੇ) ਉਸ ਅਮੋਲਕ ਸੰਤੋਖ ਨਾਲ ਉਹ ਰੱਜਿਆ ਰਹਿੰਦਾ ਹੈ (ਭਾਵ, ਉਸ ਨੂੰ ਮਾਇਆ ਦੀ ਭੁੱਖ ਨਹੀਂ ਵਿਆਪਦੀ)।

ਪਦ ਅਰਥ ਸੰਤੋਖਿ = ਸੰਤੋਖ ਨਾਲ। ਸੰਤੋਖਿ ਅਮੁਲੈ = ਅਮੋਲਕ ਸੰਤੋਖ ਨਾਲ।

SikhNet (Spanish)Debería entrar en el Contentamiento que es en realidad un Tesoro Inapreciable.

ਧਿਆਨ ਰੂਪਿ ਹੋਇ; ਆਸਣੁ ਪਾਵੈ ॥

dhiaan roop hoe; aasan paavai |

Sant Singh KhalsaBecoming the embodiment of meditation, he attains the true Yogic posture.
Manmohan SinghBecoming the embodiment of the Lord's meditation, he attains to a seat of equilibrium.
Manmohan Singh (Punjabi)ਸਾਈਂ ਦੇ ਸਿਮਰਨ ਦਾ ਸਰੂਪ ਹੋ ਕੇ, ਉਹ ਉਸ ਦੇ ਟਿਕਾਣੇ ਨੂੰ ਪੁੱਜ ਜਾਂਦਾ ਹੈ।
Fareedkot Teekaਪੁਨਹ ਧਿਆਨ ਕਰਤਾ ਹੂਆ ਧੇਆਕਾਰ ਹੀ ਹੋ ਜਾਵੈ, ਏਹੀ ਆਪਣੇ ਹੇਠ ਆਸਣ (ਪਾਵੈ) ਵਛਾਵੇ॥
Prof. Sahib Singh(ਪ੍ਰਭੂ ਦੇ ਪ੍ਰੇਮ ਤੇ ਭਗਤੀ ਦੀ ਬਰਕਤਿ ਨਾਲ ਉਹ ਵਿਰਕਤ) ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ, ਇਸ ਲਿਵ-ਲੀਨਤਾ ਦਾ ਉਹ (ਆਪਣੇ ਆਤਮਾ ਵਾਸਤੇ) ਆਸਣ ਵਿਛਾਂਦਾ ਹੈ।

ਪਦ ਅਰਥ ਰੂਪਿ = ਰੂਪ ਵਾਲਾ। ਧਿਆਨ ਰੂਪਿ ਹੋਇ = ਪ੍ਰਭੂ ਦੇ ਧਿਆਨ ਵਿਚ ਇਕ-ਮਿਕ ਹੋ ਕੇ। ਆਸਣੁ ਪਾਵੈ = ਆਸਣ ਵਿਛਾਏ।

SikhNet (Spanish)Que la postura de su cuerpo le haga permanecer siempre absorbido

ਸਚਿ ਨਾਮਿ; ਤਾੜੀ ਚਿਤੁ ਲਾਵੈ ॥੨॥

sach naam; taarree chit laavai |2|

Sant Singh KhalsaHe focuses his consciousness in the deep trance of the True Name. ||2||
Manmohan SinghHe fixes his mind's attention to the True Name.
Manmohan Singh (Punjabi)ਉਹ ਆਪਣੇ ਮਨ ਦੀ ਬਿਰਤੀ ਨੂੰ ਸਤਨਾਮ ਨਾਲ ਜੋੜ ਲੈਂਦਾ ਹੈ।
Fareedkot Teekaਸਚੇ ਨਾਮ ਬੀਚ ਚਿਤ ਕੀ (ਤਾੜੀ) ਬਿਰਤੀ ਲਗਾਵੈ॥੨॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ, ਪਰਮਾਤਮਾ ਦੇ ਨਾਮ ਵਿਚ ਉਹ ਆਪਣਾ ਚਿੱਤ ਜੋੜਦਾ ਹੈ, ਇਹ (ਉਸ ਵਿਰਕਤ ਦੀ) ਤਾੜੀ ਹੈ ॥੨॥

ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਨਾਮਿ = ਨਾਮ ਵਿਚ ॥੨॥

SikhNet (Spanish)en Dios y que entone su ser en el Nombre Verdadero. (2)

ਨਾਨਕੁ ਬੋਲੈ ਅੰਮ੍ਰਿਤ ਬਾਣੀ ॥

naanak bolai amrit baanee |

Sant Singh KhalsaNanak chants the Ambrosial Bani.
Manmohan SinghNanak utters the Nectareal-Gurbani.
Manmohan Singh (Punjabi)ਨਾਨਕ ਅੰਮ੍ਰਿਤ-ਰੂਪੀ ਗੁਰਬਾਣੀ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮੇਸ੍ਵਰ ਸਬੰਧੀ ਅੰਮ੍ਰਿਤ ਰੂਪ ਬਾਣੀ ਕੋ ਬੋਲੈ॥
Prof. Sahib Singhਨਾਨਕ ਆਤਮਕ ਜੀਵਨ ਦੇਣ ਵਾਲੀ ਬਾਣੀ ਆਖਦਾ ਹੈ-

ਪਦ ਅਰਥ ਅੰਮ੍ਰਿਤ ਬਾਣੀ = ਅਮਰ ਕਰਨ ਵਾਲੀ ਬਾਣੀ, ਆਤਮਕ ਜੀਵਨ ਦੇਣ ਵਾਲੀ ਬਾਣੀ।

SikhNet (Spanish)Nanak recita nada más que la Palabra Ambrosial del Shabd de Dios;

ਸੁਣਿ ਮਾਛਿੰਦ੍ਰਾ; ਅਉਧੂ ਨੀਸਾਣੀ ॥

sun maachhindraa; aaudhoo neesaanee |

Sant Singh KhalsaListen, O Machhindra: this is the insignia of the true hermit.
Manmohan SinghHearken thou, O Machhinder, this is the insignia of a detached Yogi.
Manmohan Singh (Punjabi)ਤੂੰ ਕੰਨ ਕਰ, ਹੇ ਮਾਛਿੰਦਰ! ਇਹ ਹੈ ਨਿਸ਼ਾਨੀ ਨਿਰਲੇਪ ਯੋਗੀ ਦੀ।
Fareedkot Teekaਹੇ ਮਛਿੰਦ੍ਰ! ਤੂੰ ਸੁਣ ਇਹੁ ਅਉਧੂ ਕੀ ਨਿਸਾਨੀ ਹੈ॥
Prof. Sahib Singhਹੇ ਮਾਛਿੰਦ੍ਰ! ਸੁਣ। ਵਿਰਕਤ ਦੇ ਲੱਛਣ ਇਹ ਹਨ ਕਿ

ਪਦ ਅਰਥ ਅਉਧੂ ਨੀਸਾਣੀ = ਵਿਰਕਤ ਸਾਧ ਦੇ ਲੱਛਣ।

SikhNet (Spanish)escucha, oh Machindra, las características del Yogui desapegado.

ਆਸਾ ਮਾਹਿ ਨਿਰਾਸੁ ਵਲਾਏ ॥

aasaa maeh niraas valaae |

Sant Singh KhalsaOne who, in the midst of hope, remains untouched by hope,
Manmohan SinghHe, who amidst hope, remains without hope,
Manmohan Singh (Punjabi)ਜੋ ਆਸ਼ਾ ਅੰਦਰ ਆਸ਼ਾ-ਰਹਿਤ ਰਹਿੰਦਾ ਹੈ,
Fareedkot Teekaਪੁਨਹ ਔਰਨ ਕੋ ਤੋ ਆਸਾ ਬੀਚ ਵਰਤਦਾ ਪ੍ਰਤੀਤ ਹੋਵੈ ਔ ਅਪਨੇ ਮਨ ਤੇ ਨਿਰਾਸ ਹੋਇਕਰ ਅਵਸਥਾ ਕੇ ਦਿਨ (ਵਲਾਏ) ਬਤੀਤ ਕਰੇ॥
Prof. Sahib Singh(ਅਸਲੀ ਵਿਰਕਤ) ਦੁਨੀਆ ਦੀਆਂ ਆਸਾਂ ਵਿਚ ਰਹਿੰਦਾ ਹੋਇਆ ਭੀ ਆਸਾਂ ਤੋਂ ਨਿਰਲੇਪ ਜੀਵਨ ਗੁਜ਼ਾਰਦਾ ਹੈ,

ਪਦ ਅਰਥ ਨਿਰਾਸੁ = ਮਾਇਆ ਦੀਆਂ ਆਸਾਂ ਵਲੋਂ ਉਪਰਾਮ। ਵਲਾਏ = ਜੀਵਨ-ਸਮਾ ਲੰਘਾਏ।

SikhNet (Spanish)Él pasa su vida en calma, en medio de toda ansiedad,

ਨਿਹਚਉ ਨਾਨਕ; ਕਰਤੇ ਪਾਏ ॥੩॥

nihchau naanak; karate paae |3|

Sant Singh Khalsashall truly find the Creator Lord. ||3||
Manmohan Singhassuredly meets with his creator.
Manmohan Singh (Punjabi)ਉਹ ਯਕੀਨਨ ਹੀ ਆਪਣੇ ਸਿਰਜਣਹਾਰ ਨਾਲ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਨਿਹਚੇ ਕਰ ਕੇ ਪਰਮੇਸ੍ਵਰ ਕੋ ਪਾਏਗਾ॥੩॥
Prof. Sahib Singhਤੇ ਇਸ ਤਰ੍ਹਾਂ ਹੇ ਨਾਨਕ! ਉਹ ਯਕੀਨੀ ਤੌਰ ਤੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਨਿਹਚਉ = ਯਕੀਨਨ, ਇਹ ਗੱਲ ਪੱਕੀ ਸਮਝੋ ॥੩॥

SikhNet (Spanish)y así encuentra a su Señor Creador. (3)

ਪ੍ਰਣਵਤਿ ਨਾਨਕੁ; ਅਗਮੁ ਸੁਣਾਏ ॥

pranavat naanak; agam sunaae |

Sant Singh KhalsaPrays Nanak, I share the mysterious secrets of God.
Manmohan SinghSupplicates Nanak, I utter to thee, the secret things
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ ਕਿ ਮੈਂ ਤੈਨੂੰ ਗੁੱਝੀਆਂ ਗੱਲਾਂ ਦੱਸਦਾ ਹਾਂ
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਸੁਧ ਮਨ ਕੀ ਗਮਤਾ ਸੇ ਰਹਤ ਜੋ ਪਰਮੇਸ੍ਵਰ, ਭਾਵ ਸੁਧ ਮਨ ਉਸਮੇਂ ਪ੍ਰਾਪਤਿ ਹੋਤਾ ਹੈ, ਤਿਸ ਕੇ ਨਾਮ ਕੋ ਸੁਣੇ ਔਰ ਸੁਨਾਏ॥
Prof. Sahib Singhਨਾਨਕ ਬੇਨਤੀ ਕਰਦਾ ਹੈ-(ਹੇ ਮਾਛਿੰਦ੍ਰ! ਅਸਲ ਵਿਰਕਤ) ਅਪਹੁੰਚ ਪ੍ਰਭੂ ਦੀ ਸਿਫ਼ਤਿ-ਸਾਲਾਹ ਆਪ ਸੁਣਦਾ ਹੈ ਤੇ ਹੋਰਨਾਂ ਨੂੰ) ਸੁਣਾਂਦਾ ਹੈ।

ਪਦ ਅਰਥ ਅਗਮੁ = ਉਹ ਪ੍ਰਭੂ ਜਿਸ ਤਕ ਮਨੁੱਖ ਦੀ ਅਕਲ ਦੀ ਪਹੁੰਚ ਨ ਹੋ ਸਕੇ।

SikhNet (Spanish)Nanak te ha dicho el Misterio, pues el verdadero Yogui

ਗੁਰ ਚੇਲੇ ਕੀ; ਸੰਧਿ ਮਿਲਾਏ ॥

gur chele kee; sandh milaae |

Sant Singh KhalsaThe Guru and His disciple are joined together!
Manmohan Singhand effect the union of the Guru with his disciple.
Manmohan Singh (Punjabi)ਅਤੇ ਗੁਰੂ ਤੇ ਮੁਰੀਦ ਦਾ ਮਿਲਾਪ ਕਰਾਉਂਦਾ ਹੈ।
Fareedkot Teekaਪੁਨਹ ਈਸ੍ਵਰ ਜੀਵ ਕੀ ਏਕਤਾ ਕਰੇ॥
Prof. Sahib Singh(ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਸਲ ਵਿਰਕਤ) ਗੁਰੂ ਵਿਚ ਆਪਣਾ ਆਪ ਮਿਲਾ ਦੇਂਦਾ ਹੈ।

ਪਦ ਅਰਥ ਸੰਧਿ = ਮਿਲਾਪ।

SikhNet (Spanish)que inmerge su Alma en el Alma Universal,

ਦੀਖਿਆ ਦਾਰੂ; ਭੋਜਨੁ ਖਾਇ ॥

deekhiaa daaroo; bhojan khaae |

Sant Singh KhalsaOne who eats this food, this medicine of the Teachings,
Manmohan SinghHe, who partakes of the medicine and food of the Guru's instruction,
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੀ ਦਵਾਈ ਅਤੇ ਖਾਣਾ ਖਾਂਦਾ ਹੈ,
Fareedkot Teekaਗੁਰੂ ਕੀ ਦੀਖਿਆ ਰੂਪੁ (ਦਾਰੂ) ਸਰਾਬ ਤਥਾ ਭੋਜਨ ਖਾਵੈ; ਵਾ (ਦਾਰੂ) ਔਖਧੀ ਰੂਪ ਗੁਰ ਸਿਖਿਆ ਭੋਜਨ ਕੋ ਖਾਵੈ॥
Prof. Sahib Singhਗੁਰੂ ਦੀ ਸਿੱਖਿਆ ਦੀ ਆਤਮਕ ਖ਼ੁਰਾਕ ਖਾਂਦਾ ਹੈ, ਗੁਰੂ ਦੀ ਸਿੱਖਿਆ ਦੀ ਦਵਾਈ ਖਾਂਦਾ ਹੈ (ਜੋ ਉਸ ਦੇ ਆਤਮਕ ਰੋਗਾਂ ਦਾ ਇਲਾਜ ਕਰਦੀ ਹੈ)।

ਪਦ ਅਰਥ ਦੀਖਿਆ = ਸਿੱਖਿਆ।

SikhNet (Spanish)es aquél que alimenta su ser de la Sabiduría del Guru y la toma como la única medicina para su Alma,

Open this shabad (19 lines, Angs 877-878) →

Ang 877 of 1430