ਸਲੋਕ ਮਃ ੨ ॥
salok mahalaa 2 |
Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok, Mejl Guru Angad, Segundo Canal Divino.
ਆਪੇ ਜਾਣੈ. ਕਰੇ ਆਪਿ; ਆਪੇ ਆਣੈ ਰਾਸਿ ॥
aape jaanai. kare aap; aape aanai raas |
Sant Singh KhalsaHe Himself knows, He Himself acts, and He Himself does it right.
Manmohan SinghThe Lord Himself knows, Himself does and Himself does it right.
Manmohan Singh (Punjabi)ਸਾਹਿਬ ਖ਼ੁਦ ਜਾਣਦਾ ਹੈ, ਖ਼ੁਦ ਕਰਦਾ ਹੈ ਅਤੇ ਖ਼ੁਦ ਹੀ ਇਸ ਨੂੰ ਠੀਕ ਕਰਦਾ ਹੈ।
Fareedkot Teekaਜਿਸ ਨੇ ਜੀਵ ਕਰੇ ਹੈਂ ਪੁਨਾ ਤਿਨ ਕੇ ਖਾਨ ਪਹਿਰਾਨ ਕੋ ਭੀ ਜੋ ਆਪ ਜਾਨਤਾ ਹੈ, ਔ ਆਪ ਹੀ ਜੋ ਤਿਨ ਕੇ ਕੰਮ ਰਾਸ ਲਿਆਉਤਾ ਹੈ ਅਰਥਾਤ ਸਵਾਰਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਦੇ ਦਿਲਾਂ ਦੀ) ਜਾਣਦਾ ਹੈ (ਕਿਉਂਕਿ) ਉਹ ਆਪ ਹੀ (ਇਹਨਾਂ ਨੂੰ) ਪੈਦਾ ਕਰਦਾ ਹੈ, ਆਪ ਹੀ (ਜੀਵਾਂ ਦੇ ਕਾਰਜ) ਸਿਰੇ ਚਾੜ੍ਹਦਾ ਹੈ।
ਪਦ ਅਰਥ ਆਪੇ = ਆਪ ਹੀ। ਕਰੇ = ਪੈਦਾ ਕਰਦਾ ਹੈ। ਆਣੈ = ਲਿਆਉਂਦਾ ਹੈ। ਆਣੈ ਰਾਸਿ = ਰਾਸਿ ਲਿਆਉਂਦਾ ਹੈ, ਸਿਰੇ ਚਾੜ੍ਹਦਾ ਹੈ।
SikhNet (Spanish)Sólo el Señor es Quien sabe y hace y todo lo hace bien.
ਤਿਸੈ ਅਗੈ. ਨਾਨਕਾ; ਖਲਿਇ ਕੀਚੈ ਅਰਦਾਸਿ ॥੧॥
tisai agai. naanakaa; khalie keechai aradaas |1|
Sant Singh KhalsaSo stand before Him, O Nanak, and offer your prayers. ||1||
Manmohan SinghSo, stand before Him and make a supplication, O Nanak.
Manmohan Singh (Punjabi)ਇਸ ਲਈ ਉਸ ਦੇ ਮੂਹਰੇ ਖਲੋ ਕੇ ਪ੍ਰਾਰਥਨਾ ਕਰ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਐਸੇ ਸਮਰਥ ਕੇ ਅਗੇ (ਖਲਿਇ) ਖੜੇ ਹੋ ਕਰ ਅਰਥਾਤ ਸਾਵਾਧਾਨ ਹੋ ਕੇ ਬੇਨਤੀ ਕਰੀਏ॥੧॥
Prof. Sahib Singh(ਇਸ ਲਈ) ਹੇ ਨਾਨਕ! ਉਸ ਪ੍ਰਭੂ ਅੱਗੇ ਖਲੋ ਕੇ ਹੀ ਅਦਬ ਸਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ ॥੧॥
ਪਦ ਅਰਥ ਤਿਸੈ = ਤਿਸ ਹੀ। ਖਲਿਇ = ਖਲੋ ਕੇ, ਧਿਆਨ ਨਾਲ, ਅਦਬ-ਸਰਧਾ ਨਾਲ ॥੧॥
SikhNet (Spanish)Párate entonces ante Él, oh Dice Nanak, y alaba Su Majestad (1)