ਸਾਰਗ ਮਹਲਾ ੪ ॥
saarag mahalaa 4 |
Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.
ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥
jap man raam naam parrhu saar |
Sant Singh KhalsaO my mind, chant the Name of the Lord, and study His Excellence.
Manmohan SinghO man, repeat and read thou the Lord's sublime Name.
Manmohan Singh (Punjabi)ਹੇ ਬੰਦੇ! ਤੂੰ ਪ੍ਰਭੂ ਦੇ ਸਰੇਸ਼ਟ ਨਾਮ ਨੂੰ ਉਚਾਰ ਅਤੇ ਪੜ੍ਹ।
Fareedkot Teekaਹੇ ਮੇਰੇ ਮਨ! ਰਾਮ ਨਾਮ ਕੋ ਜਪ, ਏਹੀ ਪੜਨਾ (ਸਾਰੁ) ਸ੍ਰੇਸ਼ਟ ਹੈ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਪੜ੍ਹਿਆ ਕਰ, (ਇਹੀ) ਸ੍ਰੇਸ਼ਟ (ਕੰਮ ਹੈ)।ਪਦ ਅਰਥ ਮਨ = ਹੇ ਮਨ! ਸਾਰੁ = ਸ੍ਰੇਸ਼ਟ (ਕੰਮ)।
SikhNet (Spanish)Oh mi mente, canta el Nombre del Señor y estudia Sus Excelencias, sin el Nombre del Señor,
ਰਾਮ ਨਾਮ ਬਿਨੁ ਥਿਰੁ. ਨਹੀ ਕੋਈ; ਹੋਰੁ ਨਿਹਫਲ ਸਭੁ ਬਿਸਥਾਰੁ ॥੧॥ ਰਹਾਉ ॥
raam naam bin thir. nahee koee; hor nihafal sabh bisathaar |1| rahaau |
Sant Singh KhalsaWithout the Lord's Name, nothing is steady or stable. All the rest of the show is useless. ||1||Pause||
Manmohan SinghWithout the Lord's Name, nothing is stable and in vain are all other ostentations. Pause.
Manmohan Singh (Punjabi)ਪ੍ਰਭੂ ਦੇ ਨਾਮ ਬਗੈਰ, ਕੁਛ ਭੀ ਅਸਥਿਰ ਨਹੀਂ ਅਤੇ ਬੇਫਾਇਦਾ ਹਨ ਹੋਰ ਸਾਰੇ ਅਡੰਬਰ। ਠਹਿਰਾਉ।
Fareedkot Teekaਰਾਮ ਨਾਮ ਜਪੇ ਬਿਨਾਂ ਕੋਈ ਥਿਰ ਨਹੀਂ ਹੋਤਾ ਹੈ ਔਰ ਜਿਤਨਾ ਫੈਲਾਉ ਹੈ ਸਭ ਨਿਸਫਲ ਹੈ॥੧॥ ਰਹਾਉ ॥
Prof. Sahib Singhਹੇ ਮਨ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਇਥੇ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਹੋਰ ਸਾਰਾ ਖਿਲਾਰਾ ਐਸਾ ਹੈ ਜਿਸ ਤੋਂ (ਆਤਮਕ ਜੀਵਨ ਵਾਸਤੇ) ਕੋਈ ਫਲ ਨਹੀਂ ਮਿਲਦਾ ॥੧॥ ਰਹਾਉ ॥ਪਦ ਅਰਥ ਥਿਰੁ = ਟਿਕਵਾਂ। ਨਿਹਫਲ = ਵਿਅਰਥ। ਬਿਸਥਾਰੁ = ਖਿਲਾਰਾ ॥੧॥ ਰਹਾਉ ॥
SikhNet (Spanish)nada es estable y el resto del teatro no sirve de nada. (1-Pausa)
ਕਿਆ ਲੀਜੈ. ਕਿਆ ਤਜੀਐ ਬਉਰੇ; ਜੋ ਦੀਸੈ ਸੋ ਛਾਰੁ ॥
kiaa leejai. kiaa tajeeai baure; jo deesai so chhaar |
Sant Singh KhalsaWhat is there to accept, and what is there to reject, O madman? Whatever is seen shall turn to dust.
Manmohan SinghWhat is one to accept and what to reject, O mad man, When whatever is seen, that all is but ashes.
Manmohan Singh (Punjabi)ਬੰਦਾ ਕੀ ਕਬੂਲ ਕਰੇ ਅਤੇ ਕੀ ਛਡੇ ਹੇ ਪਗਲੇ ਪ੍ਰਾਣੀ! ਜਦ ਜਿਹੜਾ ਕੁਛ ਦਿੱਸਦਾ ਹੈ, ਉਹ ਸਭ ਕੇਵਲ ਸੁਆਹ ਹੀ ਹੈ।
Fareedkot Teekaਹੇ ਬਾਵਰੇ! ਕਿਆ ਗ੍ਰਹਣ ਕਰੀਏ ਔਰ ਕਿਆ ਤ੍ਯਾਗ ਕਰੀਏ। ਜੋ ਪਰਪੰਚ ਦ੍ਰਿਸ਼ਟ ਆਵਤਾ ਹੈ ਸਭ ਛਾਰ ਹੋ ਜਾਣੇ ਵਾਲਾ ਹੈ॥
Prof. Sahib Singhਹੇ ਕਮਲੇ ਮਨ! ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ (ਸਭ) ਨਾਸਵੰਤ ਹੈ, ਇਸ ਵਿਚੋਂ ਨਾਹ ਕੁਝ ਆਪਣਾ ਬਣਾਇਆ ਜਾ ਸਕਦਾ ਹੈ ਨਾਹ ਛੱਡਿਆ ਜਾ ਸਕਦਾ ਹੈ।ਪਦ ਅਰਥ ਕਿਆ ਲੀਜੈ = ਕੁਝ ਭੀ ਆਪਣਾ ਨਹੀਂ ਬਣਾਇਆ ਜਾ ਸਕਦਾ। ਤਜੀਐ = ਛੱਡਿਆ ਜਾ ਸਕਦਾ। ਬਉਰੇ = ਹੇ ਕਮਲੇ! ਛਾਰੁ = ਸੁਆਹ, ਨਾਸਵੰਤ।
SikhNet (Spanish)¿Qué hay que aceptar y qué rechazar, humano loco? Todo lo que existe se convertirá en polvo,
ਜਿਸੁ ਬਿਖਿਆ ਕਉ. ਤੁਮੑ ਅਪੁਨੀ ਕਰਿ ਜਾਨਹੁ; ਸਾ ਛਾਡਿ ਜਾਹੁ. ਸਿਰਿ ਭਾਰੁ ॥੧॥
jis bikhiaa kau. tuma apunee kar jaanahu; saa chhaadd jaahu. sir bhaar |1|
Sant Singh KhalsaThat poison which you believe to be your own - you must abandon it and leave it behind. What a load you have to carry on your head! ||1||
Manmohan SinghThe poison, which thou deem as thy own; that thou shall leave off and shall carry the load of sins on thy head.
Manmohan Singh (Punjabi)ਜਿਸ ਜ਼ਹਿਰ ਨੂੰ ਤੂੰ ਆਪਣੀ ਨਿੱਜ ਦੀ ਕਰ ਕੇ ਜਾਣਦਾ ਹੈ, ਉਸ ਨੂੰ ਤੂੰ ਛੱਡ ਜਾਵੇਗਾ ਅਤੇ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁੱਕ ਤੁਰੇਗਾ।
Fareedkot Teekaਜਿਨ ਵਿਸ਼ਿਓਂ ਕੋ ਤੁਮ ਅਪਨੀ ਵਸਤੂ ਕਰ ਕੇ ਜਾਨਤੇ ਹੋ ਸੋ ਛਾਡ ਜਾਵੋਗੇ ਅਰ (ਸਿਰਿ ਭਾਰੁ) ਮਾਤਾ ਕੇ ਗਰਭ ਮੇਂ; ਵਾ ਨਰਕ ਕੁੰਡ ਮੇਂ ਉਲਟੇ ਪੜੋਗੇ; ਵਾ ਸਿਰ ਪੁਰ ਪਾਪੋਂ ਕਾ ਭਾਰ ਉਠਾਵਤੇ ਹੋ॥੧॥
Prof. Sahib Singhਹੇ ਕਮਲੇ! ਜਿਸ ਮਾਇਆ ਨੂੰ ਤੂੰ ਆਪਣੀ ਸਮਝੀ ਬੈਠਾ ਹੈਂ, ਉਹ ਤਾਂ ਛੱਡ ਜਾਹਿਂਗਾ, (ਉਸ ਦੀ ਖ਼ਾਤਰ ਕੀਤੇ ਪਾਪਾਂ ਦਾ) ਭਾਰ ਹੀ ਆਪਣੇ ਸਿਰ ਉੱਤੇ (ਲੈ ਜਾਹਿਂਗਾ) ॥੧॥ਪਦ ਅਰਥ ਬਿਖਿਆ = ਮਾਇਆ। ਸਾ = ਉਹ ਮਾਇਆ। ਸਿਰਿ = ਸਿਰ ਉੱਤੇ ॥੧॥
SikhNet (Spanish)pues ese veneno que piensas que es tuyo, debes abandonarlo y dejarlo atrás. ¡Que carga tan pesada tienes que llevar sobre tu espalda. (1)
ਤਿਲੁ ਤਿਲੁ ਪਲੁ ਪਲੁ. ਅਉਧ ਫੁਨਿ ਘਾਟੈ; ਬੂਝਿ. ਨ ਸਕੈ, ਗਵਾਰੁ ॥
til til pal pal. aaudh fun ghaattai; boojh. na sakai, gavaar |
Sant Singh KhalsaMoment by moment, instant by instant, your life is running out. The fool cannot understand this.
Manmohan SinghTrice by trice and moment by moment age decreases, and the unwise man can understand it not.
Manmohan Singh (Punjabi)ਭੋਰਾ ਭੋਰਾ ਅਤੇ ਨਿਮਖ ਨਿਮਖ ਕਰ ਕੇ ਉਮਰ ਘਟਦੀ ਜਾਂਦੀ ਹੈ ਅਤੇ ਬੇਸਮਝ ਬੰਦਾ ਇਸ ਨੂੰ ਸਮਝ ਨਹੀਂ ਸਕਦਾ।
Fareedkot Teekaਤਿਲੁ ਤਿਲੁ, ਭਾਵ ਸੁਆਸ ਸੁਆਸ ਪੁਨਹ ਪਲ ਪਲ ਮਾਤ੍ਰ ਵਿਚ ਅਵਸਥਾ ਘਟਤੀ ਜਾਤੀ ਹੈ, (ਗਵਾਰੁ) ਮੂਰਖ ਸਮਝ ਨਹੀਂ ਸਕਤਾ॥
Prof. Sahib Singhਰਤਾ ਰਤਾ ਕਰ ਕੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰ ਮੂਰਖ ਮਨੁੱਖ (ਇਹ ਗੱਲ) ਸਮਝ ਨਹੀਂ ਸਕਦਾ।ਪਦ ਅਰਥ ਅਉਧ = ਉਮਰ। ਘਾਟੈ = ਘਟਦੀ ਜਾ ਰਹੀ ਹੈ। ਗਵਾਰੁ = ਮੂਰਖ।
SikhNet (Spanish)Momento a momento, instante a instante tu vida se acaba, esto el tonto no lo entiende,
ਸੋ ਕਿਛੁ ਕਰੈ. ਜਿ ਸਾਥਿ, ਨ ਚਾਲੈ; ਇਹੁ ਸਾਕਤ ਕਾ ਆਚਾਰੁ ॥੨॥
so kichh karai. ji saath, na chaalai; ihu saakat kaa aachaar |2|
Sant Singh KhalsaHe does things which will not go along with him in the end. This is the lifestyle of the faithless cynic. ||2||
Manmohan SinghThat alone he does, which goes not with him. This is the conduct of the mammon-worshipper.
Manmohan Singh (Punjabi)ਕੇਵਲ ਉਸ ਨੂੰ ਹੀ ਉਹ ਕਰਦਾ ਹੈ, ਜੋ ਉਸ ਨਾਲ ਨਹੀਂ ਜਾਣਾ। ਇਹ ਹੈ ਆਚਰਨ ਮਾਇਆ ਦੇ ਪੁਜਾਰੀ ਦਾ।
Fareedkot Teekaਸੋ ਕੁਛ ਕਰਤਾ ਹੈ, ਜੋ ਜੀਵ ਕੇ ਸਾਥ ਨਹੀਂ ਜਾਵੇਗਾ, ਇਹ (ਸਾਕਤ) ਮਨਮੁਖ ਕਾ (ਆਚਾਰੁ) ਕਰਤਬ੍ਯ ਹੈ॥੨॥
Prof. Sahib Singh(ਮੂਰਖ) ਉਹੀ ਕੁਝ ਕਰਦਾ ਰਹਿੰਦਾ ਹੈ ਜੋ (ਅੰਤ ਵੇਲੇ) ਇਸ ਦੇ ਨਾਲ ਨਹੀਂ ਜਾਂਦਾ। ਪਰਮਾਤਮਾ ਨਾਲੋਂ ਟੁੱਟੇ ਮਨੁੱਖ ਦਾ ਸਦਾ ਇਹੀ ਕਰਤੱਬ ਰਹਿੰਦਾ ਹੈ ॥੨॥ਪਦ ਅਰਥ ਜਿ = ਜਿਹੜਾ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਆਚਾਰੁ = ਕਰਤੱਬ ॥੨॥
SikhNet (Spanish)él hace cosas que no se irán con él al final, este es el modo de vida del cínico. (2)
ਸੰਤ ਜਨਾ ਕੈ ਸੰਗਿ ਮਿਲੁ ਬਉਰੇ; ਤਉ ਪਾਵਹਿ ਮੋਖ ਦੁਆਰੁ ॥
sant janaa kai sang mil baure; tau paaveh mokh duaar |
Sant Singh KhalsaSo join together with the humble Saints, O madman, and you shall find the Gate of Salvation.
Manmohan SinghMeet thou with the saints, O mad man, then alone shall thou obtain the door of salvation.
Manmohan Singh (Punjabi)ਸਾਧੂਆਂ ਨਾਲ ਮਿਲ, ਹੈ ਪਗਲੇ ਪਰਾਣੀ! ਕੇਵਲ ਤਦ ਹੀ ਤੈਨੂੰ ਮੁਕਤੀ ਦਾ ਦਰ ਪਰਾਪਤ ਹੋਵੇਗਾ।
Fareedkot Teekaਹੇ ਕਮਲੇ ਜੀਵ! ਸੰਤ ਜਨੋਂ ਕੇ ਸੰਗ ਮਿਲ ਤੌ (ਮੋਖ ਦੁਆਰੁ) ਗਿਆਨ ਕੋ ਪਾਵੇਂਗਾ॥
Prof. Sahib Singhਹੇ ਕਮਲੇ! ਸੰਤ ਜਨਾਂ ਨਾਲ ਮਿਲ ਬੈਠਿਆ ਕਰ, ਤਦੋਂ ਹੀ ਤੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਸਕੇਂਗਾ।ਪਦ ਅਰਥ ਕੈ ਸੰਗਿ = ਦੇ ਨਾਲ। ਤਉ = ਤਦੋਂ। ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ।
SikhNet (Spanish)Únete entonces al Santo Humilde, oh humano loco y así encontrarás la Puerta de la Salvación.
ਬਿਨੁ ਸਤਸੰਗ ਸੁਖੁ ਕਿਨੈ. ਨ ਪਾਇਆ; ਜਾਇ ਪੂਛਹੁ ਬੇਦ ਬੀਚਾਰੁ ॥੩॥
bin satasang sukh kinai. na paaeaa; jaae poochhahu bed beechaar |3|
Sant Singh KhalsaWithout the Sat Sangat, the True Congregation, no one finds any peace. Go and ask the scholars of the Vedas. ||3||
Manmohan SinghWithout the society of saints no one obtains peace. Go and consult thou the knower of the Vedas.
Manmohan Singh (Punjabi)ਸਤਿ ਸੰਗਤ ਦੇ ਬਾਝੋਂ ਕਿਸੇ ਨੂੰ ਭੀ ਆਰਾਮ ਪਰਾਪਤ ਨਹੀਂ ਹੁੰਦਾ। ਤੂੰ ਜਾ ਕੇ ਵੇਦਾ ਨੂੰ ਜਾਣਨ ਵਾਲਿਆਂ ਤੋਂ ਪਾਤ ਕਰ ਲੈ।
Fareedkot Teekaਸਤਿਸੰਗ ਸੇ ਬਿਨਾਂ ਸੁਖ ਕਿਸੀ ਨੇ ਨਹੀਂ ਪਾਇਆ ਹੈ। ਚਾਰੇ ਬੇਦ ਕੇ ਬੀਚਾਰਨੇ ਵਾਲੇ ਪੰਡਤੋਂ ਸੇ ਜਾਇ ਕਰ ਪੂਛ ਲੇਵੋ॥੩॥
Prof. Sahib Singhਬੇਸ਼ੱਕ ਵੇਦ (ਆਦਿਕ ਹੋਰ ਧਰਮ-ਪੁਸਤਕਾਂ) ਦਾ ਭੀ ਵਿਚਾਰ ਜਾ ਕੇ ਪੁੱਛ ਵੇਖੋ (ਸਭ ਇਹੀ ਦੱਸਣਗੇ ਕਿ) ਸਾਧ ਸੰਗਤ ਤੋਂ ਬਿਨਾ ਕਿਸੇ ਨੇ ਭੀ ਆਤਮਕ ਆਨੰਦ ਨਹੀਂ ਲੱਭਾ ॥੩॥ਪਦ ਅਰਥ ਕਿਨੈ = ਕਿਸੇ ਨੇ ਭੀ। ਜਾਇ = ਜਾ ਕੇ ॥੩॥
SikhNet (Spanish)Sin la Saad Sangat, la Verdadera Congregación, nadie encuentra Paz alguna, ve y pregunta a los escolares de los Vedas. (3)
ਰਾਣਾ ਰਾਉ ਸਭੈ ਕੋਊ ਚਾਲੈ; ਝੂਠੁ ਛੋਡਿ ਜਾਇ ਪਾਸਾਰੁ ॥
raanaa raau sabhai koaoo chaalai; jhootth chhodd jaae paasaar |
Sant Singh KhalsaAll the kings and queens shall depart; they must leave this false expanse.
Manmohan SinghThe king and the noble shall all depart, leaving off the false expanses.
Manmohan Singh (Punjabi)ਪਾਤਿਸ਼ਾਹ ਅਤੇ ਸਰਦਾਰ ਕੂੜੇ ਖਿਲਾਰਿਆ ਨੂੰ ਤਿਆਗ ਕੇ ਸਾਰੇ ਹੀ ਟੁਰ ਜਾਣਗੇ।
Fareedkot Teekaਰਾਣਾ ਅਰ ਰਾਉ ਪਦਵੀਆਂ ਵਾਲਾ ਸਭ ਕੋਈ ਇਸ ਝੂਠੇ ਸੰਸਾਰ ਪਸਾਰੇ ਕੇ ਛੋਡ ਕਰ ਚਲਾ ਜਾਵੇਗਾ॥
Prof. Sahib Singhਕੋਈ ਰਾਜਾ ਹੋਵੇ ਪਾਤਿਸ਼ਾਹ ਹੋਵੇ, ਹਰ ਕੋਈ (ਇਥੋਂ ਆਖ਼ਰ) ਤੁਰ ਪੈਂਦਾ ਹੈ, ਇਸ ਨਾਸਵੰਤ ਜਗਤ-ਖਿਲਾਰੇ ਨੂੰ ਛੱਡ ਜਾਂਦਾ ਹੈ।ਪਦ ਅਰਥ ਰਾਣਾ = ਰਾਜਾ। ਰਾਉ = ਅਮੀਰ। ਸਭੈ ਕੋਊ = ਹਰ ਕੋਈ। ਪਾਸਾਰੁ = ਪਸਾਰਾ।
SikhNet (Spanish)Los reyes y las reinas partirán, ellos deben dejar esta expansión falsa, oh Nanak,
ਨਾਨਕ ਸੰਤ ਸਦਾ ਥਿਰੁ ਨਿਹਚਲੁ; ਜਿਨ ਰਾਮ ਨਾਮੁ ਆਧਾਰੁ ॥੪॥੬॥
naanak sant sadaa thir nihachal; jin raam naam aadhaar |4|6|
Sant Singh KhalsaO Nanak, the Saints are eternally steady and stable; they take the Support of the Name of the Lord. ||4||6||
Manmohan SinghNanak, the saint whose mainstay is the Lord's Name is ever-stable and moveless.
Manmohan Singh (Punjabi)ਨਾਨਕ ਸਾਧੂ ਜਿਸ ਦਾ ਆਸਰਾ ਪ੍ਰਭੂ ਦਾ ਨਾਮ ਹੈ, ਸਦੀਵੀ ਸਥਿਰ ਅਤੇ ਅਹਿੱਲ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤ ਜਨ ਸਦਾ (ਥਿਰੁ) ਵਾਹਿਗੁਰੂ ਮੇਂ ਅਚਲ ਹੈਂ ਜਿਨ ਕੋ ਕੇਵਲ ਰਾਮ ਨਾਮ ਕਾ (ਆਧਾਰੁ) ਆਸਰਾ ਹੈ॥੪॥੬॥☬ਜਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੋ ਗਦੀ ਪਰ ਬੈਠਾ ਦੀਆ। ਤਬ ਪ੍ਰਿਥੀ ਚੰਦ ਜੋ ਗੁਰੂ ਜੀ ਕਾ ਬਡਾ ਪੁਤ੍ਰ ਥਾ, ਸੋ ਪਿਤਾ ਕੋ ਕਹਿਤਾ ਭ੍ਯਾ: ਮੈਂ ਬਾਦਸ਼ਾਹ ਪਾਸ ਪੁਕਾਰ ਕੇ ਆਪ ਕੋ (ਗੁਰੂ) ਅਰਜਨ ਜੀ ਸਹਿਤ ਦਿਲੀ ਵਿਚ ਬੁਲਾਵਾਂਗਾ। ਤਬ ਗੁਰੂ ਜੀ ਏਹ ਸਬਦ ਉਚਾਰਤੇ ਭਏ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਉਹ ਸੰਤ ਜਨ (ਇਸ ਮੋਹਨੀ ਮਾਇਆ ਦੇ ਪਸਾਰੇ ਵਿਚ) ਅਡੋਲ-ਚਿੱਤ ਰਹਿੰਦੇ ਹਨ ॥੪॥੬॥ਪਦ ਅਰਥ ਨਿਹਚਲੁ = ਅਡੋਲ-ਚਿੱਤ। ਆਧਾਰੁ = ਆਸਰਾ ॥੪॥੬॥
SikhNet (Spanish)los Santos están permanentemente quietos y estables, ellos se apoyan en el Nombre del Señor. (4-6)