ਸਾਰਗ ਮਹਲਾ ੪ ਘਰੁ ੩ ਦੁਪਦਾ ॥
saarag mahalaa 4 ghar 3 dupadaa |
Sant Singh KhalsaSaarang, Fourth Mehl, Third House, Dho-Padhay:
Manmohan SinghSarang 4th Guru. Dupada.
Manmohan Singh (Punjabi)ਸਾਰੰਗ ਚੋਥੀ ਪਾਤਿਸ਼ਾਹੀ। ਦੁਪਦਾ।
Prof. Sahib Singhਰਾਗ ਸਾਰੰਗ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Sarang, Mejl Guru Ram Das, Cuarto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Guru Verdadero.
ਕਾਹੇ ਪੂਤ ਝਗਰਤ ਹਉ, ਸੰਗਿ ਬਾਪ ॥
kaahe poot jhagarat hau, sang baap |
Sant Singh KhalsaO son, why do you argue with your father?
Manmohan SinghWhy, O son, quarrel thou with thy father?
Manmohan Singh (Punjabi)ਪੁਤ੍ਰ! ਤੂੰ ਕਿਉਂ ਆਪਣੇ ਪਿਤਾ ਨਾਲ ਝਗੜਾ ਕਰਦਾ ਹੈ?
Fareedkot Teekaਹੇ ਪੁਤ੍ਰ! ਕਿਸ ਵਾਸਤੇ ਪਿਤਾ ਕੇ ਸਾਥ ਝਗਰਤੇ ਹੋ॥
Prof. Sahib Singhਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ?ਪਦ ਅਰਥ ਪੂਤ = ਹੇ ਪੁੱਤਰ! ਕਾਹੇ ਝਗਰਤ ਹਉ = ਕਿਉਂ ਝਗੜਾ ਕਰਦੇ ਹੋ? ਸੰਗਿ ਬਾਪ = ਪਿਤਾ ਨਾਲ।
SikhNet (Spanish)Oh hijo, ¿por qué discutes con tu padre?,
ਜਿਨ ਕੇ ਜਣੇ ਬਡੀਰੇ. ਤੁਮ ਹਉ; ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥
jin ke jane baddeere. tum hau; tin siau jhagarat paap |1| rahaau |
Sant Singh KhalsaIt is a sin to argue with the one who fathered you and raised you. ||1||Pause||
Manmohan SinghIt is a sin to quarrel with him who begot thee and brought thee up. Pause.
Manmohan Singh (Punjabi)ਜਿਸ ਨੇ ਤੈਨੂੰ ਜਾਣਿਆ ਅਤੇ ਵੱਡਾ ਕੀਤਾ ਹੈ ਉਸ ਨਾਲ ਬਖੇੜਾ ਕਰਨਾ ਗੁਨਾਹ ਹੈ। ਠਹਿਰਾਉ।
Fareedkot Teekaਜਿਨ ਕੇ (ਜਣੇ) ਉਤਪਤਿ ਕੀਏ ਹੂਏ ਔਰ ਤੁਮ (ਬਡੀਰੇ) ਵਡਿਆਏ ਹੂਏ ਹੋ। ਤਿਨ ਕੇ ਸਾਥ ਝਗਰਨੇ ਸੇ ਦੋਸ ਲਗਤਾ ਹੈ, ਭਾਵ ਹਮਾਰੇ ਸਾਥ ਝਗਰਨੇ ਸੇ ਤੁਝ ਕੋ ਪਾਪ ਲਗੇਗਾ॥੧॥ ਰਹਾਉ ॥
Prof. Sahib Singhਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ ॥੧॥ ਰਹਾਉ ॥ਪਦ ਅਰਥ ਜਣੇ = ਜੰਮੇ ਹੋਏ। ਬਡੀਰੇ = ਵੱਡੇ ਕੀਤੇ ਹੋਏ, ਪਾਲੇ ਹੋਏ। ਸਿਉ = ਨਾਲ। ਪਾਪ = ਮਾੜਾ ਕੰਮ ॥੧॥ ਰਹਾਉ ॥
SikhNet (Spanish)es un error discutir con el padre que te educó para crecer. (1-Pausa)
ਜਿਸੁ ਧਨ ਕਾ. ਤੁਮ ਗਰਬੁ ਕਰਤ ਹਉ; ਸੋ ਧਨੁ ਕਿਸਹਿ. ਨ ਆਪ ॥
jis dhan kaa. tum garab karat hau; so dhan kiseh. na aap |
Sant Singh KhalsaThat wealth, which you are so proud of - that wealth does not belong to anyone.
Manmohan SinghThe wealth, of which thou take pride, that wealth is of no one's own.
Manmohan Singh (Punjabi)ਦੌਲਤ, ਜਿਸ ਦਾ ਤੂੰ ਹੰਕਾਰ ਕਰਦਾ ਹੈ, ਉਹ ਦੌਲਤ ਕਿਸੇ ਦੀ ਆਪਣੀ ਨਹੀਂ।
Fareedkot Teekaਜਿਸ ਧਨ ਕਾ ਤੁਮ ਹੰਕਾਰ ਕਰਤੇ ਹੋ ਸੋ ਧਨ ਕਿਸੀ ਕਾ ਅਪਣਾ ਨਹੀਂ ਬਨਾ॥
Prof. Sahib Singhਹੇ ਪੁੱਤਰ! ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ।ਪਦ ਅਰਥ ਗਰਬੁ = ਮਾਣ, ਅਹੰਕਾਰ। ਕਿਸਹਿ ਨ ਆਪ = ਕਿਸੇ ਦਾ ਭੀ ਆਪਣਾ ਨਹੀਂ।
SikhNet (Spanish)Esa riqueza de la que estás tan orgulloso, esa riqueza no le pertenece a nadie,
ਖਿਨ ਮਹਿ ਛੋਡਿ ਜਾਇ ਬਿਖਿਆ ਰਸੁ; ਤਉ ਲਾਗੈ ਪਛੁਤਾਪ ॥੧॥
khin meh chhodd jaae bikhiaa ras; tau laagai pachhutaap |1|
Sant Singh KhalsaIn an instant, you shall have to leave behind all your corrupt pleasures; you shall be left to regret and repent. ||1||
Manmohan SinghIn an instant thou shall leave off the revelments of sin, and then shall thou grieve.
Manmohan Singh (Punjabi)ਇਕ ਮੁਹਤ ਵਿੱਚ ਤੂੰ ਵਿਸ਼ੇ ਵਿਕਾਰਾ ਦੀਆਂ ਰੰਗ-ਰਲੀਆਂ ਛਡ ਜਾਵੇਗਾ ਅਤੇ ਤਦ ਤੈਨੂੰ ਝੋਰਾ ਲੱਗੇਗਾ।
Fareedkot Teekaਜਬ ਇਹ ਬਿਸ੍ਯ ਪਦਾਰਥੋਂ ਕੇ ਰਸ ਛਿਨ ਵਿਖੇ ਛੋਡ ਜਾਤੇ ਹੈਂ ਤਬ ਪੀਛੇ ਸੇ ਪਸਚਾਤਾਪ ਕਰਨਾ ਲਗਤਾ ਹੈ॥੧॥
Prof. Sahib Singhਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ ॥੧॥ਪਦ ਅਰਥ ਮਹਿ = ਵਿਚ। ਜਾਇ = ਜਾਂਦਾ ਹੈ। ਬਿਖਿਆ = ਮਾਇਆ। ਰਸੁ = ਸੁਆਦ। ਤਉ = ਤਦੋਂ। ਪਛੁਤਾਪ = ਪਛਤਾਵਾ, ਅਫ਼ਸੋਸ ॥੧॥
SikhNet (Spanish)en un instante tendrás que dejar todos tus placeres corruptos y te arrepentirás. (1)
ਜੋ ਤੁਮਰੇ ਪ੍ਰਭ ਹੋਤੇ ਸੁਆਮੀ; ਹਰਿ ਤਿਨ ਕੇ ਜਾਪਹੁ ਜਾਪ ॥
jo tumare prabh hote suaamee; har tin ke jaapahu jaap |
Sant Singh KhalsaHe is God, your Lord and Master - chant the Chant of that Lord.
Manmohan SinghHe, who is thy Lord and Master; of that God, utter thou the Name.
Manmohan Singh (Punjabi)ਜੋ ਤੇਰਾ ਸਾਹਿਬ ਅਤੇ ਮਾਲਕ ਹੈ, ਤੂੰ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਜੋ ਪ੍ਰਭੂ ਸ੍ਵਾਮੀ ਗਰਭ ਮੇਂ ਤੁਮਾਰੇ ਰਖਕ ਹੋਤੇ ਥੇ ਤਿਸ ਹਰੀ ਕੇ ਜਾਪ ਕੋ ਜਪੋ॥
Prof. Sahib Singhਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ।ਪਦ ਅਰਥ ਜੋ ਪ੍ਰਭ = ਜਿਹੜੇ ਪ੍ਰਭੂ ਜੀ। ਸੁਆਮੀ = ਮਾਲਕ। ਜਾਪਹੁ = ਜਾਪ ਜਪਦੇ ਰਹੋ।
SikhNet (Spanish)Él es Dios, tu Señor y Maestro, canta las Alabanzas de ese Señor.
ਉਪਦੇਸੁ ਕਰਤ. ਨਾਨਕ ਜਨ ਤੁਮ ਕਉ; ਜਉ ਸੁਨਹੁ. ਤਉ ਜਾਇ ਸੰਤਾਪ ॥੨॥੧॥੭॥
aupades karat. naanak jan tum kau; jau sunahu. tau jaae santaap |2|1|7|
Sant Singh KhalsaServant Nanak spreads the Teachings; if you listen to it, you shall be rid of your pain. ||2||1||7||
Manmohan SinghServant Nanak gives thee instruction. If thou hear it, then shall thou rid of the calamity.
Manmohan Singh (Punjabi)ਨੌਕਰ ਨਾਨਕ ਤੈਨੂੰ ਸਿਖ-ਮਤ ਦਿੰਦਾ ਹੈ। ਜੇਕਰ ਤੂੰ ਇਸ ਨੂੰ ਸੁਣ ਲਵੇ ਤਾਂ ਤੂੰ ਮੁਸੀਬਤ ਤੋਂ ਖਲਾਸੀ ਪਾ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਜਨ! ਮੈਂ ਤੁਮ ਕੋ ਉਪਦੇਸ ਕਰਤਾ ਹੂੰ। ਜੇਕਰ ਸੁਨੋਂ, ਭਾਵ ਮਨ ਮੇਂ ਧਾਰੋ ਤੌ ਤੁਮਾਰਾ ਭਲੀ ਪ੍ਰਕਾਰ ਤਪਣਾ ਨਿਬ੍ਰਿਤ ਹੋ ਜਾਵੇਗਾ॥੨॥੧॥੭॥
Prof. Sahib Singhਹੇ ਨਾਨਕ! (ਆਖ-ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ ॥੨॥੧॥੭॥ਪਦ ਅਰਥ ਨਾਨਕ = ਹੇ ਨਾਨਕ! ਜਨ = ਪਰਮਾਤਮਾ ਦੇ ਸੇਵਕ। ਤੁਮ ਕਉ = ਤੁਹਾਨੂੰ। ਜਉ = ਜੇ। ਤਉ = ਤਾਂ। ਜਾਇ = ਦੂਰ ਹੋ ਜਾਇਗਾ। ਸੰਤਾਪ = ਮਾਨਸਕ ਦੁੱਖ-ਕਲੇਸ਼ ॥੨॥੧॥੭॥
SikhNet (Spanish)El Sirviente Nanak esparce las Enseñanzas y si Lo escuchas serás liberado de tu dolor. (2-1-7)