ਸਾਰਗ ਮਹਲਾ ੪ ॥
saarag mahalaa 4 | Ang 1199
Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.
ਮੇਰਾ ਮਨੁ; ਰਾਮ ਨਾਮਿ ਮਨੁ ਮਾਨੀ ॥
meraa man; raam naam man maanee | Ang 1199
Sant Singh KhalsaMy mind is pleased and appeased by the Name of the Lord.
Manmohan SinghMy mind and heart are pleased with the Lord's Name.
Manmohan Singh (Punjabi)ਮੇਰਾ ਚਿੱਤ ਅਤੇ ਦਿਲ ਪ੍ਰਭੂ ਦੇ ਨਾਮ ਨਾਲ ਪ੍ਰਸੰਨ ਹੋ ਗਏ ਹਨ।
Fareedkot Teekaਮੇਰਾ ਮਨ ਜੋ ਮਾਨੀ ਥਾ, ਸੋ ਰਾਮ ਨਾਮ ਕੋ ਮਨਨ ਕਰਨੇ ਲਗਾ ਹੈ॥
Prof. Sahib Singh(ਤਦੋਂ ਤੋਂ) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ,ਪਦ ਅਰਥ ਨਾਮਿ = ਨਾਮ ਵਿਚ। ਮਾਨੀ = ਮੰਨ ਗਿਆ ਹੈ, ਗਿੱਝ ਗਿਆ ਹੈ।
SikhNet (Spanish)Mi mente está complacida con el Nombre del Señor y en mi interior está el Amor del Señor por la Gracia del Guru.
ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ; ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥
merai heearai satigur preet lagaaee; man har har kathaa sukhaanee |1| rahaau | Ang 1199
Sant Singh KhalsaThe True Guru has implanted divine love within my heart. The Sermon of the Lord, Har, Har, is pleasing to my mind. ||1||Pause||
Manmohan SinghThe True Guru has imbued my mind with the Lord's love and to my soul the Lord God's gospel is pleasing. Pause.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਮਨ ਨੂੰ ਪ੍ਰਭੂ ਦੇ ਪਿਆਰ ਨਾਲ ਰੰਗ ਦਿੱਤਾ ਹੈ ਅਤੇ ਮੇਰੀ ਜਿੰਦੜੀ ਨੂੰ ਸੁਆਮੀ ਵਾਹਿਗੁਰੂ ਦੀ ਕਥਾ-ਵਾਰਤਾ ਚੰਗੀ ਲਗਦੀ ਹੈ। ਠਹਿਰਾਉ।
Fareedkot Teekaਕਿਉਂਕਿ ਮੇਰੇ ਹਿਰਦੇ ਮੇਂ ਸਤਿਗੁਰੋਂ ਨੇ ਪ੍ਰੀਤ ਲਗਾਈ ਹੈ, ਯਾਂ ਤੇ ਮੇਰੇ ਮਨ ਕੋ ਹਰਿ ਹਰਿ ਜਪਨਾ ਔ ਕਥਾ ਸੁਣਨੀ (ਸੁਖਾਨੀ) ਪਿਆਰੀ ਲਗੀ ਹੈ॥੧॥ ਰਹਾਉ ॥☬ਐਸੇ ਬੇਨਤੀ ਕਰਤਾ ਹਾਂ:
Prof. Sahib Singh(ਜਦੋਂ ਤੋਂ) ਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ, (ਤਦੋਂ ਤੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ ॥੧॥ ਰਹਾਉ ॥ਪਦ ਅਰਥ ਹੀਅਰੈ = ਹਿਰਦੇ ਵਿਚ। ਸਤਿਗੁਰਿ = ਗੁਰੂ ਨੇ। ਮਨਿ = ਮਨ ਵਿਚ। ਕਥਾ = ਸਿਫ਼ਤ-ਸਾਲਾਹ। ਸੁਖਾਨੀ = ਚੰਗੀ ਲੱਗਦੀ ਹੈ ॥੧॥ ਰਹਾਉ ॥
SikhNet (Spanish)El Evangelio de Dios trae Paz a mi mente. (1-Pausa)
ਦੀਨ ਦਇਆਲ ਹੋਵਹੁ ਜਨ ਊਪਰਿ; ਜਨ ਦੇਵਹੁ ਅਕਥ ਕਹਾਨੀ ॥
deen deaal hovahu jan aoopar; jan devahu akath kahaanee | Ang 1199
Sant Singh KhalsaPlease be merciful to Your meek and humble servant; please bless Your humble servant with Your Unspoken Speech.
Manmohan SinghO Lord, be Thou merciful to me, the poor man, and bless Thy slave with Thine ineffable Divine discourse.
Manmohan Singh (Punjabi)ਹੇ ਸੁਆਮੀ! ਤੂੰ ਮੈਂ ਗਰੀਬ ਬੰਦਾ ਤੇ ਮਿਹਰਬਾਨ ਹੈ ਅਤੇ ਆਪਣੇ ਗੋਲੇ ਨੂੰ ਆਪਣੀ ਅਕਹਿ ਈਸ਼ਵਰੀ ਕਥਾ ਵਾਰਤਾ ਪਰਦਾਨ ਕਰ।
Fareedkot Teekaਹੇ ਪ੍ਰਭੂ! ਮੁਝ ਦੀਨ ਪਰ ਦਿਆਲ ਹੋਵਹੁ ਔਰ ਮੈਂ ਜਨ ਕੋ, ਹੇ ਅਕਥ! ਅਪਨੀ ਕਹਾਨੀ ਕਾ ਕਹਿਣਾ ਸੁਨਣਾ ਦੇਵਹੁ॥
Prof. Sahib Singhਹੇ ਪ੍ਰਭੂ ਜੀ! ਮੈਂ ਗਰੀਬ ਸੇਵਕ ਉੱਤੇ ਦਇਆਵਾਨ ਹੋਵੋ, ਮੈਨੂੰ ਦਾਸ ਨੂੰ ਕਦੇ ਨਾਹ ਮੁੱਕਣ ਵਾਲੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੋ।ਪਦ ਅਰਥ ਦੀਨ = ਗਰੀਬ। ਦਇਆਲ = ਦਇਆਵਾਨ। ਜਨ = ਦਾਸ, ਸੇਵਕ। ਅਕਥ = ਜਿਹੜੀ ਬਿਆਨ ਨਾਹ ਕੀਤੀ ਜਾ ਸਕੇ।
SikhNet (Spanish)Oh Dios, ten Compasión del pobre de mí y bendíceme con la Palabra Inefable.
ਸੰਤ ਜਨਾ ਮਿਲਿ ਹਰਿ ਰਸੁ ਪਾਇਆ; ਹਰਿ ਮਨਿ ਤਨਿ ਮੀਠ ਲਗਾਨੀ ॥੧॥
sant janaa mil har ras paaeaa; har man tan meetth lagaanee |1| Ang 1199
Sant Singh KhalsaMeeting with the humble Saints, I have found the sublime essence of the Lord. The Lord seems so sweet to my mind and body. ||1||
Manmohan SinghMeeting with the pious persons, I have attained the God's elixir, and now God seems sweet to my mind and body.
Manmohan Singh (Punjabi)ਪਵਿੱਤਰ ਪੁਰਸ਼ਾ ਨਾਲ ਮਿਲ ਕੇ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾ ਲਿਆ ਹੈ ਅਤੇ ਹੁਣ ਵਾਹਿਗੁਰੂ ਮੇਰੇ ਚਿੱਤ ਅਤੇ ਦੇਹਿ ਨੂੰ ਮਿੱਠਾ ਲਗਦਾ ਹੈ।
Fareedkot Teekaਸੰਤ ਜਨੋਂ ਕੋ ਮਿਲ ਕਰ ਹਰੀ ਰਸ ਪਾਇਆ ਹੈ ਔ ਹਰੀ ਕੀ ਭਗਤੀ ਮੇਰੇ ਮਨ ਔਰ ਤਨ ਕੋ ਮੀਠੀ ਲਾਗੀ ਹੈ॥੧॥
Prof. Sahib Singhਜਿਸ ਮਨੁੱਖ ਨੇ ਸੰਤ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥ਪਦ ਅਰਥ ਮਿਲਿ = ਮਿਲ ਕੇ। ਰਸੁ = ਸੁਆਦ। ਮਨਿ = ਮਨ ਵਿਚ। ਤਨਿ = ਤਨ ਵਿਚ ॥੧॥
SikhNet (Spanish)Sí, soy bendecido con Tu Esencia encontrando a Tus Santos y mi ser completo siente Tu Dulzura. (1)
ਹਰਿ ਕੈ ਰੰਗਿ ਰਤੇ ਬੈਰਾਗੀ; ਜਿਨੑ ਗੁਰਮਤਿ ਨਾਮੁ ਪਛਾਨੀ ॥
har kai rang rate bairaagee; jina guramat naam pachhaanee | Ang 1199
Sant Singh KhalsaThey alone are unattached, who are imbued with the Lord's Love; through the Guru's Teachings, they realize the Naam, the Name of the Lord.
Manmohan SinghThey alone remain detached, who are imbued with the Lord's love, and by the Guru's instruction, they realise the Name.
Manmohan Singh (Punjabi)ਕੇਵਲ ਉਹ ਹੀ ਨਿਰਲੇਪ ਰਹਿੰਦੇ ਹਨ, ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਨਾਮ ਨੂੰ ਅਨੁਭਵ ਕਰ ਲੈਂਦੇ ਹਨ।
Fareedkot Teekaਜਿਨੋਂ ਨੇ ਗੁਰਮਤ ਲੈਕਰ ਨਾਮ ਕੀ ਮਹਿਮਾ ਪਛਾਨੀ ਹੈ, ਸੋ ਪੁਰਸ਼ ਸੰਸਾਰ ਸੇ ਬੈਰਾਗੀ ਹੋ ਕਰ ਹਰੀ ਕੇ (ਰੰਗਿ) ਪ੍ਰੇਮ ਮੇਂ ਰਾਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਉਹ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਮਨੁੱਖ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦੇ ਹਨ।ਪਦ ਅਰਥ ਕੈ ਰੰਗਿ = ਦੇ ਪਿਆਰ-ਰੰਗ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਪ੍ਰੇਮੀ।
SikhNet (Spanish)Los que están imbuidos en Tu Amor, oh Señor, se conservan desapegados, sí, las Almas de aquéllos a quienes les ha sido revelado el Nombre a través de la Palabra del Guru,
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ; ਸਭ ਚੂਕੀ ਆਵਣ ਜਾਨੀ ॥੨॥
purakhai purakh miliaa sukh paaeaa; sabh chookee aavan jaanee |2| Ang 1199
Sant Singh KhalsaMeeting with the Primal Being, one finds peace, and one's comings and goings in reincarnation are ended. ||2||
Manmohan SinghMeeting with the Lord, man obtains peace, and his comings and goings are all ended.
Manmohan Singh (Punjabi)ਪ੍ਰਭੂ ਨਾਲ ਮਿਲਣ ਦੁਆਰਾ, ਇਨਸਾਨ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਆਉਣੇ ਤੇ ਜਾਣੇ ਸਾਰੇ ਮੁਕ ਜਾਂਦੇ ਹਨ।
Fareedkot Teeka(ਪੁਰਖੈ) ਪਰਮੇਸ਼ਰ ਮੇਂ (ਪੁਰਖੁ) ਜੀਉ ਜਬ ਮਿਲਾ ਤਬ ਸੁਖ ਪ੍ਰਾਪਤ ਹੂਆ, ਤਬ ਆਵਣ ਜਾਣੀ ਚੂਕ ਜਾਤੀ ਭਈ॥੨॥
Prof. Sahib Singhਜਿਸ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ ਮਿਲ ਪਿਆ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਉਸ ਦਾ ਜਨਮ ਮਰਨ ਦਾ ਸਾਰਾ ਗੇੜ ਮੁੱਕ ਗਿਆ ॥੨॥ਪਦ ਅਰਥ ਪੁਰਖੈ = ਪੁਰਖ ਨੂੰ, ਜੀਵ ਨੂੰ। ਪੁਰਖੁ = ਸਰਬ-ਵਿਆਪਕ ਪ੍ਰਭੂ। ਚੂਕੀ = ਮੁੱਕ ਗਈ। ਆਵਣ ਜਾਨੀ = ਜਨਮ ਮਰਨ ਦਾ ਗੇੜ ॥੨॥
SikhNet (Spanish)se encuentran con el Alma Universal y logran la Paz, liberándose de sus constantes idas y venidas. (2)
ਨੈਣੀ ਬਿਰਹੁ. ਦੇਖਾ ਪ੍ਰਭ ਸੁਆਮੀ; ਰਸਨਾ ਨਾਮੁ ਵਖਾਨੀ ॥
nainee birahu. dekhaa prabh suaamee; rasanaa naam vakhaanee | Ang 1199
Sant Singh KhalsaWith my eyes, I gaze lovingly upon God, my Lord and Master. I chant His Name with my tongue.
Manmohan SinghWith my eyes I see my Lord Master with love and with my tongue, utter I His Name.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੈਂ ਸਾਈਂ ਮਾਲਕ ਨੂੰ ਪਿਆਰ ਨਾਲ ਵੇਖਦਾ ਹਾਂ ਅਤੇ ਆਪਣੀ ਜੀਭ ਨਾਲ ਮੈਂ ਉਸ ਦਾ ਨਾਮ ਉਚਾਰਦਾ ਹਾਂ।
Fareedkot Teekaਐਸੇ (ਬਿਰਹੁ) ਪਰੇਮ ਹੈ, ਜੋ ਸਮਰਥ ਸੁਆਮੀ ਕੋ ਨੈਣੀ ਦੇਖਤਾ ਹੂੰ ਔਰ ਰਸਨਾ ਕਰ ਕੇ ਨਾਮ ਕੋ ਜਪਤਾ ਹੂੰ॥
Prof. Sahib Singhਹੇ ਪ੍ਰਭੂ! ਹੇ ਸੁਆਮੀ! ਮੇਰੇ ਅੰਦਰ ਤਾਂਘ ਹੈ ਕਿ ਅੱਖਾਂ ਨਾਲ ਮੈਂ ਤੇਰਾ ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮ ਜਪਦਾ ਰਹਾਂ,ਪਦ ਅਰਥ ਨੈਣੀ = ਅੱਖਾਂ ਨਾਲ। ਬਿਰਹੁ = ਪਿਆਰ-ਭਰੀ ਤਾਂਘ। ਦੇਖਾ = ਦੇਖਾਂ, ਮੈਂ ਵੇਖਾਂ। ਪ੍ਰਭ = ਹੇ ਪ੍ਰਭੂ! ਰਸਨਾ = ਜੀਭ ਨਾਲ। ਵਖਾਨੀ = ਵਖਾਨੀਂ, ਮੈਂ ਉਚਾਰਾਂ।
SikhNet (Spanish)Oh Señor, Maestro mío, añoro sentir Tu Amor, saborear tu Nombre con mi paladar.
ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ; ਹਿਰਦੈ ਹਰਿ ਹਰਿ ਭਾਨੀ ॥੩॥
sravanee keeratan sunau din raatee; hiradai har har bhaanee |3| Ang 1200
Sant Singh KhalsaWith my ears, I listen to the Kirtan of His Praises, day and night. I love the Lord, Har, Har, with all my heart. ||3||
Manmohan SinghWith mine ears, day and night, I hear His praise, and my Lord Master love I heartily.
Manmohan Singh (Punjabi)ਆਪਣਿਆਂ ਕੰਨਾ ਨਾਲ ਮੈਂ ਦਿਨ ਰੈਣ ਉਸ ਦਾ ਜੱਸ ਸੁਣਦਾ ਹਾਂ ਅਤੇ ਆਪਣੇ ਸੁਆਮੀ ਮਾਲਕ ਨੂੰ ਮੈਂ ਦਿਲੋਂ ਪਿਆਰ ਕਰਦਾ ਹਾਂ।
Fareedkot Teekaਕਾਨੋਂ ਕਰ ਰਾਤ੍ਰ ਦਿਨ ਕੀਰਤਨ ਕੋ ਸੁਨਤਾ ਹੂੰ ਔਰ ਹਿਰਦੇ ਮੇਂ ਹਰੀ ਹਰਿ ਕੀਰਤੀ ਭਾਈ ਹੈ॥੩॥
Prof. Sahib Singhਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਸੁਣਦਾ ਰਹਾਂ, ਅਤੇ ਹਿਰਦੇ ਵਿਚ ਤੂੰ ਮੈਨੂੰ ਪਿਆਰਾ ਲੱਗਦਾ ਰਹੇਂ ॥੩॥ਪਦ ਅਰਥ ਸ੍ਰਵਣੀ = ਕੰਨਾਂ ਨਾਲ। ਸੁਨਉ = ਸੁਨਉਂ, ਮੈਂ ਸੁਣਦਾ ਰਹਾਂ। ਹਿਰਦੈ = ਹਿਰਦੇ ਵਿਚ। ਭਾਨੀ = ਚੰਗਾ ਲੱਗ ਰਿਹਾ ਹੈ ॥੩॥
SikhNet (Spanish)Con mis oídos escucho noche y día el Kirtan de Tu Alabanza. Amo el Amor del Señor Jar, Jar, con todo mi corazón. (3)
ਪੰਚ ਜਨਾ. ਗੁਰਿ ਵਸਗਤਿ ਆਣੇ; ਤਉ ਉਨਮਨਿ ਨਾਮਿ ਲਗਾਨੀ ॥
panch janaa. gur vasagat aane; tau unaman naam lagaanee | Ang 1200
Sant Singh KhalsaWhen the Guru helped me to overcome the five thieves, then I found ultimate bliss, attached to the Naam.
Manmohan SinghWhen by the Guru's grace, I overwhelmed the five demons then was I attached to the Name in supreme bliss.
Manmohan Singh (Punjabi)ਜਦ ਗੁਰਾਂ ਦੀ ਦਇਆ ਦੁਆਰਾ, ਮੈਂ ਂ ਪੰਜਾ ਭੂਤਨਿਆਂ ਨੂੰ ਕਾਬੂ ਕਰ ਲਿਆ ਤਾਂ ਮੈਂ ਪਰਮ ਪ੍ਰਸੰਨਤਾ ਅੰਦਰ ਨਾਮ ਨਾਲ ਜੁੜ ਗਿਆ।
Fareedkot Teeka(ਪੰਚ ਜਨਾ) ਕਾਮਾਦਿਕ ਪੰਜ ਬਿਕਾਰ ਗੁਰੋਂ ਨੇ ਗਵਨ ਕਰਤੇ ਹੂਏ ਬਸਿ ਆਣ ਦੀਏ ਹੈਂ, ਤੋ (ਉਨਮਨਿ) ਤੁਰੀਆ ਰੂਪ ਨਾਮੀ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ (ਕਿਸੇ ਵਡ-ਭਾਗੀ ਦੇ) ਵੱਸ ਵਿਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਦੀ ਸੁਰਤ ਹਰਿ-ਨਾਮ ਵਿਚ ਜੁੜ ਜਾਂਦੀ ਹੈ।ਪਦ ਅਰਥ ਪੰਚ ਜਨਾ = ਕਾਮਾਦਿਕ ਪੰਜਾਂ ਨੂੰ। ਗੁਰਿ = ਗੁਰੂ ਨੇ। ਆਣੇ = ਲੈ ਆਂਦੇ। ਤਉ = ਤਦੋਂ। ਉਨਮਨਿ = ਉਨਮਨ ਅਵਸਥਾ ਵਿਚ, ਬਿਰਹੋਂ ਅਵਸਥਾ ਵਿਚ। ਨਾਮਿ = ਨਾਮ ਵਿਚ।
SikhNet (Spanish)Cuando el Guru me asistió para dominar a los cuatro ladrones, entonces encontré el Éxtasis en el Nombre.
ਜਨ ਨਾਨਕ. ਹਰਿ ਕਿਰਪਾ ਧਾਰੀ; ਹਰਿ ਰਾਮੈ ਨਾਮਿ ਸਮਾਨੀ ॥੪॥੫॥
jan naanak. har kirapaa dhaaree; har raamai naam samaanee |4|5| Ang 1200
Sant Singh KhalsaThe Lord has showered His Mercy on servant Nanak; he merges in the Lord, in the Name of the Lord. ||4||5||
Manmohan SinghGod showered His benediction on His slave Nanak, and he got merged in Lord God's Name.
Manmohan Singh (Punjabi)ਵਾਹਿਗੁਰੂ ਨੇ ਆਪਣੇ ਗੋਲੇ ਨਾਨਕ ਉਤੇ ਮਿਹਰ ਕੀਤੀ ਅਤੇ ਉਹ ਸੁਆਮੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਪਰ ਹਰੀ ਨੇ ਕ੍ਰਿਪਾ ਧਾਰੀ ਹੈ, ਤਿਨ ਕੀ ਬੁਧੀ ਬ੍ਯਾਪਕ ਹਰੀ ਨਾਮੀ ਮੇਂ ਸਮਾਈ ਹੈ॥੪॥੫॥
Prof. Sahib Singhਦਾਸ ਨਾਨਕ ਆਖਦਾ ਹੈ- (ਹੇ ਭਾਈ!) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿਚ ਹੀ ਉਸ ਦੀ ਲੀਨਤਾ ਹੋ ਗਈ ॥੪॥੫॥ਪਦ ਅਰਥ ਰਾਮੈ ਨਾਮਿ = ਪਰਮਾਤਮਾ ਦੇ ਹੀ ਨਾਮ ਵਿਚ ॥੪॥੫॥
SikhNet (Spanish)El Señor ha mostrado Su Misericordia al sirviente Nanak, él se funde en el Señor, en el Nombre del Señor. (4-5)