ਗਉੜੀ ਮਃ ੩ ॥
gaurree mahalaa 3 |
Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.
ਇਸੁ ਜੁਗ ਕਾ ਧਰਮੁ; ਪੜਹੁ ਤੁਮ ਭਾਈ ॥
eis jug kaa dharam; parrahu tum bhaaee |
Sant Singh KhalsaLearn the Dharma of this age, O Siblings of Destiny;
Manmohan SinghRepeat thou, O brethren the religion of this age (God's Name)
Manmohan Singh (Punjabi)ਤੁਸੀਂ ਹੈ ਭਰਾਓ! ਇਸ ਯੁੱਗ ਦੇ ਮਜ਼ਹਬ (ਵਾਹਿਗੁਰੂ ਦੇ ਨਾਮ) ਨੂੰ ਉਚਾਰਨ ਕਰੋ।
Fareedkot Teekaਹੇ ਭਾਈ! ਇਸ ਜੁਗ ਕਾ ਧਰਮ ਨਾਮ ਹੀ ਹੈ, ਸੋ ਤੁਮ ਪੜ੍ਹੋ॥
Prof. Sahib Singhਹੇ ਭਾਈ! ਇਸ ਮਨੁੱਖਾ ਜਨਮ ਦਾ ਕਰਤੱਬ ਪੜ੍ਹੋ (ਭਾਵ, ਇਹ ਸਿੱਖੋ ਕਿ ਮਨੁੱਖਾ ਜਨਮ ਵਿਚ ਜੀਵਨ ਸਫਲ ਕਰਨ ਵਾਸਤੇ ਕੀਹ ਉੱਦਮ ਕਰਨਾ ਚਾਹੀਦਾ ਹੈ)।ਪਦ ਅਰਥ ਜੁਗ = ਮਨੁੱਖਾ ਜੀਵਨ, ਸੰਸਾਰ। ਧਰਮੁ = ਕਰਤੱਬ, ਫ਼ਰਜ਼। ਭਾਈ = ਹੇ ਭਾਈ!
SikhNet (Spanish)Conoce la religión de esta época;
ਪੂਰੈ ਗੁਰਿ; ਸਭ ਸੋਝੀ ਪਾਈ ॥
poorai gur; sabh sojhee paaee |
Sant Singh Khalsaall understanding is obtained from the Perfect Guru.
Manmohan SinghThe Perfect Guru, has imparted unto me all the understanding.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਾਰੀ ਗਿਆਤ ਦਰਸਾ ਦਿੱਤੀ ਹੈ।
Fareedkot Teekaਪਰੰਤੂ ਪੂਰੇ ਗੁਰੋਂ ਨੇ ਸਭ ਕੋ ਸਮਝ ਦਈ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਇਹ ਸੂਝ ਦੇ ਦਿੱਤੀ ਹੈ,ਪਦ ਅਰਥ ਪੂਰੈ ਗੁਰਿ = ਪੂਰੇ ਗੁਰੂ ਨੇ। ਪਾਈ = ਦੇ ਦਿੱਤੀ ਹੈ।
SikhNet (Spanish)por la Gracia del Guru te será revelada
ਐਥੈ ਅਗੈ; ਹਰਿ ਨਾਮੁ ਸਖਾਈ ॥੧॥
aithai agai; har naam sakhaaee |1|
Sant Singh KhalsaHere and hereafter, the Lord's Name is our Companion. ||1||
Manmohan SinghHere and hereafter God's Name is the mortal's succour.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਰੱਬ ਦਾ ਨਾਮ ਪ੍ਰਾਣੀ ਦਾ ਸਹਾਇਕ ਹੈ।
Fareedkot Teekaਇਸ ਲੋਕ ਮੇਂ ਔਰ ਪਰਲੋਕ ਮੇਂ ਹਰੀ ਕਾ ਨਾਮ ਹੀ ਸਹਾਇਕ ਹੈ॥
Prof. Sahib Singhਕਿ ਇਸ ਲੋਕ ਵਿਚ ਤੇ ਪਰਲੋਕ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਸਾਥੀ ਹੈ ॥੧॥ਪਦ ਅਰਥ ਐਥੈ = ਇਸ ਲੋਕ ਵਿਚ। ਅਗੈ = ਪਰਲੋਕ ਵਿਚ। ਸਖਾਈ = ਸਾਥੀ ॥੧॥
SikhNet (Spanish)y el Nombre del Señor te acompañará aquí y aquí después. (1)
ਰਾਮ ਪੜਹੁ; ਮਨਿ ਕਰਹੁ ਬੀਚਾਰੁ ॥
raam parrahu; man karahu beechaar |
Sant Singh KhalsaLearn of the Lord, and contemplate Him in your mind.
Manmohan SinghRepeat thou the Lord Name and reflect thereon within thy mind.
Manmohan Singh (Punjabi)ਤੂੰ ਪ੍ਰਭੂ ਦੇ ਨਾਮ ਦਾ ਜਾਪ ਕਰ ਅਤੇ ਆਪਣੇ ਚਿੱਤ ਅੰਦਰ ਉਸ ਨੂੰ ਸੋਚ ਸਮਝ।
Fareedkot Teekaਹੇ ਭਾਈ! ਰਾਮ ਨਾਮ ਪੜ੍ਹੋ ਔਰ ਮਨ ਮੇਂ ਵੀਚਾਰ ਕਰੋ॥
Prof. Sahib Singh(ਹੇ ਭਾਈ!) ਪਰਮਾਤਮਾ (ਦੀ ਸਿਫ਼ਤ-ਸਾਲਾਹ) ਪੜ੍ਹੋ, (ਆਪਣੇ) ਮਨ ਵਿਚ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰੋ,ਪਦ ਅਰਥ ਮਨਿ = ਮਨ ਵਿਚ।
SikhNet (Spanish)Lee acerca del Señor y reflexiona sobre Él en tu pensamiento,
ਗੁਰ ਪਰਸਾਦੀ; ਮੈਲੁ ਉਤਾਰੁ ॥੧॥ ਰਹਾਉ ॥
gur parasaadee; mail utaar |1| rahaau |
Sant Singh KhalsaBy Guru's Grace, your filth shall be washed away. ||1||Pause||
Manmohan SinghBy Guru's favour wash off thy filth. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਆਪਣੀ ਗਿਲਾਜ਼ਤ ਨੂੰ ਧੋ ਸੁੱਟ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਪਾਪ ਰੂਪ ਮੈਲ ਕੋ ਉਤਾਰੋ॥੧॥ ਰਹਾਉ ॥
Prof. Sahib Singh(ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ (ਆਪਣੇ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ॥੧॥ ਰਹਾਉ ॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ ਹੀ। ਉਤਾਰੁ = ਲਾਹ, ਦੂਰ ਕਰ ॥੧॥ ਰਹਾਉ ॥
SikhNet (Spanish)para que por la Gracia del Guru se quite la suciedad de tu mente.(1-Pausa)
ਵਾਦਿ ਵਿਰੋਧਿ; ਨ ਪਾਇਆ ਜਾਇ ॥
vaad virodh; na paaeaa jaae |
Sant Singh KhalsaThrough argument and debate, He cannot be found.
Manmohan SinghThrough controversies and contentions the Lord in not procured.
Manmohan Singh (Punjabi)ਬਹਿਸ ਮੁਬਾਹਿਸਿਆਂ ਅਤੇ ਦੰਗੇ-ਫ਼ਸਾਦਾ ਰਾਹੀਂ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
Fareedkot Teekaਵਾਦਿ ਵਿਰੋਧ ਸੇ ਨਹੀਂ ਪਾਇਆ ਜਾਤਾ॥
Prof. Sahib Singh(ਹੇ ਭਾਈ! ਕਿਸੇ ਧਾਰਮਿਕ) ਬਹਸ ਕਰਨ ਨਾਲ (ਜਾਂ ਕਿਸੇ ਧਰਮ ਦਾ) ਖੰਡਨ ਕਰਨ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।ਪਦ ਅਰਥ ਵਾਦਿ = ਵਾਦ ਦੀ ਰਾਹੀਂ, ਝਗੜੇ ਦੀ ਰਾਹੀਂ, ਧਾਰਮਿਕ ਬਹਿਸ ਦੀ ਰਾਹੀਂ। ਵਿਰੋਧਿ = ਵਿਰੋਧ ਨਾਲ, ਖੰਡਨ ਕਰਨ ਨਾਲ।
SikhNet (Spanish)Por la riña y la lucha no Lo vas a encontrar, y tu mente y tu cuerpo se volverán inservibles,
ਮਨੁ ਤਨੁ ਫੀਕਾ; ਦੂਜੈ ਭਾਇ ॥
man tan feekaa; doojai bhaae |
Sant Singh KhalsaThe mind and body are made insipid through the love of duality.
Manmohan SinghThrough another's love, the soul and body are rendered insipid.
Manmohan Singh (Punjabi)ਹੋਰਸ ਦੀ ਪ੍ਰੀਤ ਦੁਆਰਾ, ਆਤਮਾ ਤੇ ਦੇਹਿ ਫਿਕੇ ਹੋ ਜਾਂਦੇ ਹਨ।
Fareedkot Teekaਕਿਉਂਕਿ ਦ੍ਵੈਤ ਭਾਇ ਮੇਂ ਤੋ ਮਨ ਤਨ ਫੀਕਾ ਹੋਤਾ ਹੈ॥
Prof. Sahib Singh(ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ) ਹੋਰ ਸੁਆਦ ਵਿਚ ਪਿਆਂ ਮਨ ਆਤਮਕ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ, ਸਰੀਰ (ਹਿਰਦਾ) ਆਤਮਕ ਜੀਵਨ ਤੋਂ ਸੁੰਞਾ ਹੋ ਜਾਂਦਾ ਹੈ।ਪਦ ਅਰਥ ਫੀਕਾ = ਬੇ-ਰਸ, ਰੁੱਖਾ, ਆਤਮਕ ਰਸ ਤੋਂ ਸੱਖਣਾ। ਦੂਜੈ ਭਾਇ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ।
SikhNet (Spanish)destrozados por la dualidad.
ਗੁਰ ਕੈ ਸਬਦਿ; ਸਚਿ ਲਿਵ ਲਾਇ ॥੨॥
gur kai sabad; sach liv laae |2|
Sant Singh KhalsaThrough the Word of the Guru's Shabad, lovingly attune yourself to the True Lord. ||2||
Manmohan SinghThrough Guru's teaching enshrine affection for the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸੁਆਮੀ ਨਾਲ ਪਿਰਹੜੀ ਪਾ।
Fareedkot Teekaਤਾਂ ਤੇ ਗੁਰੋਂ ਕੇ ਉਪਦੇਸ਼ ਸੇ ਸੱਚ ਮੇਂ ਬ੍ਰਿਤੀ ਲਗਾਇਓ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਸਕਦਾ ਹੈ ॥੨॥
SikhNet (Spanish)Mejor, entónate en la Verdad del Señor a través de la Palabra del Shabd del Guru.(2)
ਹਉਮੈ ਮੈਲਾ; ਇਹੁ ਸੰਸਾਰਾ ॥
haumai mailaa; ihu sansaaraa |
Sant Singh KhalsaThis world is polluted with egotism.
Manmohan SinghThis World is gone filthy with ego.
Manmohan Singh (Punjabi)ਸਵੈ-ਹੰਗਤਾ ਨਾਲ ਇਹ ਜਹਾਨ ਗੰਦਾ ਹੋ ਗਿਆ ਹੈ।
Fareedkot Teekaਇਹ ਸੰਸਾਰ ਹੰਕਾਰ ਕਰ ਕੇ ਮੈਲਾ ਹੋ ਰਹਾ ਹੈ॥
Prof. Sahib Singh(ਹੇ ਭਾਈ! ਗੁਰੂ ਨੂੰ ਮਿਲਣ ਤੋਂ ਬਿਨਾ) ਇਹ ਜਗਤ (ਭਾਵ, ਦੁਨੀਆ ਦਾ ਇਹ ਮਨੁੱਖ) ਹਉਮੈ (ਦੇ ਵਿਕਾਰ) ਨਾਲ ਮਲੀਨ (-ਮਨ) ਹੋ ਜਾਂਦਾ ਹੈ।
SikhNet (Spanish)Seducido por Maya, el mundo está contaminado;
ਨਿਤ ਤੀਰਥਿ ਨਾਵੈ; ਨ ਜਾਇ ਅਹੰਕਾਰਾ ॥
nit teerath naavai; na jaae ahankaaraa |
Sant Singh KhalsaBy taking cleansing baths daily at sacred shrines of pilgrimage, egotism is not eliminated.
Manmohan SinghBy daily bathing in holy waters egotism goes not.
Manmohan Singh (Punjabi)ਹਰ ਰੋਜ਼ ਪਵਿੱਤ੍ਰ ਪਾਣੀ ਵਿੱਚ ਇਸ਼ਨਾਨ ਕਰਨ ਦੁਆਰਾ ਹੰਗਤਾ ਦੂਰ ਨਹੀਂ ਹੁੰਦੀ।
Fareedkot Teekaਨਿਤੰਪ੍ਰਤੀ ਤੀਰਥੋਂ ਮੇਂ ਭੀ ਇਸਨਾਨ ਕਰਤਾ ਹੈ ਤਾਂ ਵੀ ਹੰਕਾਰ ਨਹੀਂ ਜਾਤਾ॥
Prof. Sahib Singhਸਦਾ ਤੀਰਥ ਉਤੇ ਇਸ਼ਨਾਨ (ਭੀ) ਕਰਦਾ ਹੈ (ਪਰ ਇਸ ਤਰ੍ਹਾਂ ਇਸ ਦੇ ਮਨ ਦਾ) ਅਹੰਕਾਰ ਦੂਰ ਨਹੀਂ ਹੁੰਦਾ।ਪਦ ਅਰਥ ਤੀਰਥਿ = ਤੀਰਥ ਉਤੇ। ਨਾਵੈ = ਨ੍ਹਾਵੈ, ਇਸ਼ਨਾਨ ਕਰਦਾ ਹੈ।
SikhNet (Spanish)y aunque uno se bañe en aguas santas, no por eso, el ego desaparece.
ਬਿਨੁ ਗੁਰ ਭੇਟੇ; ਜਮੁ ਕਰੇ ਖੁਆਰਾ ॥੩॥
bin gur bhette; jam kare khuaaraa |3|
Sant Singh KhalsaWithout meeting the Guru, they are tortured by Death. ||3||
Manmohan SinghWithout meeting the Guru death distresses the man.
Manmohan Singh (Punjabi)ਗੁਰਾਂ ਦੇ ਮਿਲਣ ਦੇ ਬਾਝੋਂ ਮੌਤ ਬੰਦੇ ਨੂੰ ਅਵਾਜਾਰ ਕਰਦੀ ਹੈ।
Fareedkot Teekaਇਸੀ ਕਰ ਗੁਰੋਂ ਕੇ ਮਿਲੇ ਬਿਨਾ ਜਮੁ ਖੁਆਰ ਕਰਤਾ ਹੈ॥੩॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤ ਇਸ ਨੂੰ ਖ਼ੁਆਰ ਕਰਦੀ ਰਹਿੰਦੀ ਹੈ ॥੩॥ਪਦ ਅਰਥ ਬਿਨੁ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ। ਜਮੁ = ਮੌਤ, ਆਤਮਕ ਮੌਤ ॥੩॥
SikhNet (Spanish)Sin encontrar al Guru, somos devastados por la muerte.(3)
ਸੋ ਜਨੁ ਸਾਚਾ; ਜਿ ਹਉਮੈ ਮਾਰੈ ॥
so jan saachaa; ji haumai maarai |
Sant Singh KhalsaThose humble beings are true, who conquer their ego.
Manmohan SinghTrue is the man, who effaces his ego,
Manmohan Singh (Punjabi)ਸੱਚਾ ਹੈ ਉਹ ਇਨਸਾਨ ਜੋ ਆਪਣੇ ਗ਼ਰੂਰ ਨੂੰ ਮੇਟ ਸੁਟਦਾ ਹੈ,
Fareedkot Teekaਪੁਨਾ ਹੰਕਾਰ ਕੋ ਮਾਰੇ ਸਚਾ ਸੋਈ ਪੁਰਸ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਹਉਮੈ ਨੂੰ ਦੂਰ ਕਰ ਲੈਂਦਾ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।ਪਦ ਅਰਥ ਜਿ = ਜੇਹੜਾ।
SikhNet (Spanish)Si uno logra aquietar su ego conocerá la Verdad,
ਗੁਰ ਕੈ ਸਬਦਿ; ਪੰਚ ਸੰਘਾਰੈ ॥
gur kai sabad; panch sanghaarai |
Sant Singh KhalsaThrough the Word of the Guru's Shabad, they conquer the five thieves.
Manmohan Singhand by Guru's teaching slays the five demons.
Manmohan Singh (Punjabi)ਤੇ ਗੁਰਾਂ ਦੀ ਸਿੱਖ-ਮਤ ਦੁਆਰਾ ਪੰਜਾਂ ਦੂਤਾਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਸੇ ਪੰਚ ਕਾਮ ਆਦਿਕੋਂ ਕੋ ਨਵਿਰਤ ਕਰੈ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ ਕਾਮਾਦਿਕ) ਪੰਜਾਂ ਨੂੰ ਮਾਰ ਮੁਕਾਂਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਪੰਚ = ਕਾਮਾਦਿਕ ਪੰਜਾਂ ਨੂੰ। ਸੰਘਾਰੈ = ਮਾਰ ਦੇਂਦਾ ਹੈ।
SikhNet (Spanish)y a través de la Palabra del Shabd del Guru podrá vencer a los cinco enemigos.
ਆਪਿ ਤਰੈ; ਸਗਲੇ ਕੁਲ ਤਾਰੈ ॥੪॥
aap tarai; sagale kul taarai |4|
Sant Singh KhalsaThey save themselves, and save all their generations as well. ||4||
Manmohan SinghHe saves himself and saves all his generations.
Manmohan Singh (Punjabi)ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਬਚਾ ਲੈਂਦਾ ਹੈ।
Fareedkot Teekaਸੋ ਆਪ ਤਰ ਜਾਤਾ ਹੈ ਔਰ ਸੰਪੂਰਨ ਕੁਲੋਂ ਕੋ ਤਾਰ ਲੇਤਾ ਹੈ॥੪॥
Prof. Sahib Singhਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੪॥
SikhNet (Spanish)Se salvan a si mismos , y salvan a las generaciones posteriores también.
ਮਾਇਆ ਮੋਹਿ; ਨਟਿ ਬਾਜੀ ਪਾਈ ॥
maaeaa mohi; natt baajee paaee |
Sant Singh KhalsaThe Actor has staged the drama of emotional attachment to Maya.
Manmohan SinghThe Actor has set up attachment of mammon as a play for the mortals.
Manmohan Singh (Punjabi)ਕਲਾਕਾਰ ਨੇ ਮੋਹਨੀ ਦੀ ਲਗਨ ਪ੍ਰਾਣੀਆਂ ਲਈ ਇਕ ਖੇਲ੍ਹ ਰਚਿਆ ਹੈ।
Fareedkot Teekaਪਰਮੇਸ੍ਵਰ ਨਟ ਨੇ ਮਾਇਆ ਕਰ ਸੰਸਾਰ ਰੂਪੁ ਬਾਜੀ ਪਾਈ ਹੈ॥
Prof. Sahib Singh(ਹੇ ਭਾਈ! ਜਿਵੇਂ ਜਦੋਂ ਕੋਈ ਨਟ ਬਾਜ਼ੀ ਪਾਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਇਕੱਠੇ ਹੁੰਦੇ ਹਨ, ਤਿਵੇਂ) (ਪ੍ਰਭੂ) ਨਟ ਨੇ ਮਾਇਆ ਦੇ ਮੋਹ ਦੀ ਰਾਹੀਂ ਇਹ (ਜਗਤ-ਰਚਨਾ ਦਾ) ਤਮਾਸ਼ਾ ਰਚ ਦਿੱਤਾ ਹੈ।ਪਦ ਅਰਥ ਮੋਹਿ = ਮੋਹ ਦੀ ਰਾਹੀਂ। ਨਟਿ = ਨਟ ਨੇ, ਪ੍ਰਭੂ-ਨਟ ਨੇ। ਬਾਜੀ = ਜਗਤ ਰਚਨਾ ਦੀ ਬਾਜ਼ੀ।
SikhNet (Spanish)El Gran Mago ha puesto el espectáculo en el escenario, y el egocéntrico,
ਮਨਮੁਖ ਅੰਧ; ਰਹੇ ਲਪਟਾਈ ॥
manamukh andh; rahe lapattaaee |
Sant Singh KhalsaThe self-willed manmukhs cling blindly to it.
Manmohan SinghThe blind apostates remain clinging to it.
Manmohan Singh (Punjabi)ਅੰਨ੍ਹੇ ਅਧਰਮੀ ਇਸ ਨੂੰ ਚਿਮੜੇ ਰਹਿੰਦੇ ਹਨ।
Fareedkot Teekaਤਿਸ ਮੇਂ ਮਨਮੁਖ ਅੰਧ ਮੋਹ ਕਰ ਲਪਟ ਰਹੇ ਹੈਂ॥
Prof. Sahib Singh(ਇਸ ਨੂੰ ਵੇਖ ਵੇਖ ਕੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ (ਇਸ ਤਮਾਸ਼ੇ ਨਾਲ) ਚੰਬੜ ਰਹੇ ਹਨ।
SikhNet (Spanish)ciegamente piensa que esa es toda la realidad.
ਗੁਰਮੁਖਿ ਅਲਿਪਤ; ਰਹੇ ਲਿਵ ਲਾਈ ॥੫॥
guramukh alipat; rahe liv laaee |5|
Sant Singh KhalsaThe Gurmukhs remain detached, and lovingly attune themselves to the Lord. ||5||
Manmohan SinghThe Guru-wards remain detached and embrace affection for God.
Manmohan Singh (Punjabi)ਗੁਰੂ-ਸਮਰਪਨ ਅਟੰਕ ਰਹਿੰਦੇ ਅਤੇ ਵਾਹਿਗੁਰੂ ਨਾਲ ਪ੍ਰੇਮ ਪਾਉਂਦੇ ਹਨ।
Fareedkot Teekaਔ ਗੁਰਮੁਖ ਬ੍ਰਿਤੀ ਕੋ ਲਗਾਇ ਕਰ ਅਲਿਪਤ ਰਹੇ ਹੈਂ॥੫॥
Prof. Sahib Singhਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਇਸ ਤਮਾਸ਼ੇ ਤੋਂ) ਨਿਰਲੇਪ ਰਹਿੰਦੇ ਹਨ ॥੫॥ਪਦ ਅਰਥ ਅਲਿਪਤ = ਨਿਰਲੇਪ। ਲਿਵ = ਲਗਨ ॥੫॥
SikhNet (Spanish)Sin embargo, los Sirvientes del Guru, estando entonados en el Señor, se conservan desapegados. (5)
ਬਹੁਤੇ ਭੇਖ ਕਰੈ; ਭੇਖਧਾਰੀ ॥
bahute bhekh karai; bhekhadhaaree |
Sant Singh KhalsaThe disguisers put on their various disguises.
Manmohan SinghThe disguiser puts on various garbs.
Manmohan Singh (Punjabi)ਬਹੁਰੂਪੀਆਂ ਅਨੇਕਾਂ ਵੇਸ ਬਣਾਉਂਦਾ ਹੈ।
Fareedkot Teekaਜੋ ਭੇਖ ਧਾਰੀ ਬੁਹਤੇ ਭੇਖੋਂ ਕੋ ਧਾਰਨ ਕਰਤਾ ਹੈ॥
Prof. Sahib Singh(ਹੇ ਭਾਈ!) ਨਿਰੇ ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ,ਪਦ ਅਰਥ ਭੇਖ = ਧਾਰਮਿਕ ਪਹਿਰਾਵੇ। ਭੇਖਧਾਰੀ = ਧਾਰਮਿਕ ਪਹਿਰਾਵੇ ਦਾ ਧਾਰਨੀ, ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ।
SikhNet (Spanish)Muy a menudo algunos se cambian de ropa,
ਅੰਤਰਿ ਤਿਸਨਾ; ਫਿਰੈ ਅਹੰਕਾਰੀ ॥
antar tisanaa; firai ahankaaree |
Sant Singh KhalsaDesire rages within them, and they carry on egotistically.
Manmohan SinghWithin him is desire and he walks about proudly.
Manmohan Singh (Punjabi)ਉਸ ਦੇ ਅੰਦਰ ਖ਼ਾਹਿਸ਼ ਹੈ ਅਤੇ ਉਹ ਅਭਿਮਾਨੀ ਹੋ ਕੇ ਤੁਰਿਆ ਫਿਰਦਾ ਹੈ।
Fareedkot Teekaਰਿਦੇ ਮੇਂ ਪਦਾਰਥੋਂ ਕੀ ਤ੍ਰਿਸਨਾ ਹੈ ਔਰ ਹੰਕਾਰੀ ਹੋਇਆ ਫਿਰਤਾ ਹੈ॥
Prof. Sahib Singh(ਪਰ ਉਸ ਦੇ) ਅੰਦਰ (ਮਾਇਆ ਦੀ) ਤ੍ਰਿਸ਼ਨਾ (ਬਣੀ ਰਹਿੰਦੀ ਹੈ) ਉਹ ਅਹੰਕਾਰ ਵਿਚ ਹੀ ਵਿਚਰਦਾ ਹੈ।ਪਦ ਅਰਥ ਤਿਸਨਾ = ਮਾਇਆ ਦੀ ਤ੍ਰੇਹ।
SikhNet (Spanish)pero el deseo se queda dentro y se proyecta en el ego.
ਆਪੁ ਨ ਚੀਨੈ; ਬਾਜੀ ਹਾਰੀ ॥੬॥
aap na cheenai; baajee haaree |6|
Sant Singh KhalsaThey do not understand themselves, and they lose the game of life. ||6||
Manmohan SinghHis ownself he understands not and loses the game.
Manmohan Singh (Punjabi)ਆਪਣੇ ਆਪ ਨੂੰ ਉਹ ਸਮਝਦਾ ਨਹੀਂ ਅਤੇ ਖੇਡ ਹਾਰ ਦਿੰਦਾ ਹੈ।
Fareedkot Teekaਪੁਨਾ ਅਪਨੇ ਸਰੂਪ ਕੋ ਜਾਨਤਾ ਨਹੀਂ, ਤਿਸ ਨੇ ਮਾਨੁਖ ਜਨਮ ਰੂਪੀ ਬਾਜੀ ਹਾਰ ਦਈ ਹੈ ਅਰਥਾਤ ਮਾਨੁਖ ਜਨਮ ਬਿਅਰਥ ਖੋਹ ਲੀਆ॥੭॥
Prof. Sahib Singhਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ (ਇਸ ਵਾਸਤੇ) ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥ਪਦ ਅਰਥ ਆਪੁ = ਆਪਣੇ ਆਪ ਨੂੰ। ਚੀਨੈ = ਪਰਖਦਾ ਹੈ ॥੬॥
SikhNet (Spanish)Así no conocen su ser y pierden en el juego de la vida. (6)
ਕਾਪੜ ਪਹਿਰਿ; ਕਰੇ ਚਤੁਰਾਈ ॥
kaaparr pahir; kare chaturaaee |
Sant Singh KhalsaPutting on religious robes, they act so clever,
Manmohan SinghPutting on religious garbs some play clever.
Manmohan Singh (Punjabi)ਧਾਰਮਕ ਭੇਸ ਧਾਰਨ ਕਰ ਕੇ ਕਈ ਜਣੇ ਚਲਾਕੀਆਂ ਕਰਦੇ ਹਨ।
Fareedkot Teekaਜੋ ਸੁੰਦਰ ਕਪੜੇ ਪਹਰ ਕਰ ਚਤਰਾਈ ਕਰਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਨਿਰੇ ਧਾਰਮਿਕ ਪਹਿਰਾਵੇ ਕਰ ਕੇ ਹੀ ਚਤੁਰਾਈ (ਦੀਆਂ ਗੱਲਾਂ) ਕਰਦਾ ਹੈ,ਪਦ ਅਰਥ ਕਾਪੜ = ਧਾਰਮਿਕ ਪਹਿਰਾਵੈ।
SikhNet (Spanish)Algunos se sienten muy complacidos con la ropa que se ponen,
ਮਾਇਆ ਮੋਹਿ. ਅਤਿ ਭਰਮਿ ਭੁਲਾਈ ॥
maaeaa mohi. at bharam bhulaaee |
Sant Singh Khalsabut they are totally deluded by doubt and emotional attachment to Maya.
Manmohan SinghLove of mammon and doubt have supremely misled them.
Manmohan Singh (Punjabi)ਧਨ ਦੀ ਪ੍ਰੀਤ ਤੇ ਸੰਦੇਹ ਨੇ ਉਨ੍ਹਾਂ ਨੂੰ ਵਡਾ ਗੁਮਰਾਹ ਕੀਤਾ ਹੋਇਆ ਹੈ।
Fareedkot Teekaਸੋ ਅਤੀ ਭਰਮ ਕਰ ਮਾਇਆ ਕੇ ਮੋਹ ਮੇਂ ਭੂਲਾ ਹੂਆ ਹੈ॥
Prof. Sahib Singh(ਕਿ ਮੈਂ ਧਰਮੀ ਹਾਂ, ਪਰ ਅੰਦਰੋਂ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ,ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਿਆ ਰਹਿੰਦਾ ਹੈ।
SikhNet (Spanish)pero son tentados por el amor a Maya y desviados por la ilusión,
ਬਿਨੁ ਗੁਰ ਸੇਵੇ; ਬਹੁਤੁ ਦੁਖੁ ਪਾਈ ॥੭॥
bin gur seve; bahut dukh paaee |7|
Sant Singh KhalsaWithout serving the Guru, they suffer in terrible pain. ||7||
Manmohan SinghWithout serving the Guru, they suffer immense pain.
Manmohan Singh (Punjabi)ਗੁਰਾਂ ਦੀ ਚਾਕਰੀ ਕਰਨ ਦੇ ਬਿਨਾ ਉਹ ਬੜੀ ਤਕਲੀਫ ਉਠਾਉਂਦੇ ਹਨ।
Fareedkot Teekaਗੁਰੋਂ ਕੇ ਸੇਵੇ ਬਿਨਾ ਬਹੁਤ ਦੁਖ ਪਾਵਤਾ ਹੈ॥੭॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਨਾਹ ਆਉਣ ਕਰਕੇ ਬਹੁਤ ਦੁੱਖ ਪਾਂਦਾ ਹੈ ॥੭॥
SikhNet (Spanish)y sin el Servicio del Guru sufren intenso dolor. (7)
ਨਾਮਿ ਰਤੇ; ਸਦਾ ਬੈਰਾਗੀ ॥
naam rate; sadaa bairaagee |
Sant Singh KhalsaThose who are attuned to the Naam, the Name of the Lord, remain detached forever.
Manmohan SinghThey, who are imbued with God's Name, ever, remain detached.
Manmohan Singh (Punjabi)ਜੋ ਹਰੀ ਦੇ ਨਾਮ ਨਾਲ ਰੰਗੀਜੇ ਹਨ, ਉਹ ਸਦੀਵ ਹੀ ਨਿਰਲੇਪ ਰਹਿੰਦੇ ਹਨ।
Fareedkot Teekaਜੋ ਨਾਮੀ ਵਾਹਿਗੁਰੂ ਮੇਂ ਰਤੇ ਹੈਂ ਔਰ ਸੰਸਾਰ ਸੇ ਸਦਾ ਬੈਰਾਗੀ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਵੈਰਾਗਮਾਨ ਰਹਿੰਦੇ ਹਨ।ਪਦ ਅਰਥ ਨਾਮਿ = ਨਾਮ ਵਿਚ। ਬੈਰਾਗੀ = ਵੈਰਾਗਵਾਨ, ਵਿਰਕਤ, ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ।
SikhNet (Spanish)Aquéllos que están imbuidos en el Naam, el Nombre del Señor, están siempre desapegados;
ਗ੍ਰਿਹੀ ਅੰਤਰਿ; ਸਾਚਿ ਲਿਵ ਲਾਗੀ ॥
grihee antar; saach liv laagee |
Sant Singh KhalsaEven as householders, they lovingly attune themselves to the True Lord.
Manmohan SinghThough householders they in their mind enshrine affection for the True Lord.
Manmohan Singh (Punjabi)ਭਾਵੇਂ ਉਹ ਘਰਬਾਰੀ ਹਨ, ਉਹ ਆਪਣੇ ਹਿਰਦੇ ਅੰਦਰ ਸਚੇ ਸੁਆਮੀ ਨਾਲ ਪਿਰਹੜੀ ਪਾਉਂਦੇ ਹਨ।
Fareedkot Teekaਤਿਨ ਕੀ ਸਚੀ ਬ੍ਰਿਤੀ ਗ੍ਰਿਹਸਤ ਕੇ ਬੀਚ ਹੀ ਲਾਗੀ ਹੈ॥
Prof. Sahib Singhਗ੍ਰਿਹਸਤ ਵਿਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ।ਪਦ ਅਰਥ ਗ੍ਰਿਹੀ ਅੰਤਰਿ = ਗ੍ਰਿਹ ਹੀ ਅੰਤਰਿ, ਘਰ ਦੇ ਅੰਦਰ ਹੀ। ਸਾਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)ellos participan en la vida como sostenedores de hogar, pero están entonados con la Verdad.
ਨਾਨਕ ਸਤਿਗੁਰੁ ਸੇਵਹਿ; ਸੇ ਵਡਭਾਗੀ ॥੮॥੩॥
naanak satigur seveh; se vaddabhaagee |8|3|
Sant Singh KhalsaO Nanak, those who serve the True Guru are blessed and very fortunate. ||8||3||
Manmohan SinghNanak, very fortunate are they who serve the True Guru.
Manmohan Singh (Punjabi)ਨਾਨਕ, ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਵੱਡੇ ਭਾਗੋਂ ਵਾਲੇ ਹੈਂ॥੮॥੩॥
Prof. Sahib Singhਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਕਿਉਂਕਿ ਉਹ ਗੁਰੂ ਦੀ ਸਰਨ ਪਏ ਰਹਿੰਦੇ ਹਨ ॥੮॥੩॥ਪਦ ਅਰਥ ਸੇ = ਉਹ ਬੰਦੇ ॥੮॥
SikhNet (Spanish)Oh, dice Nanak, ¡Afortunados son los que sirven al Verdadero Guru!” (8-3)