ਗਉੜੀ ਮਹਲਾ ੩ ॥
gaurree mahalaa 3 | Ang 230
Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.
ਬ੍ਰਹਮਾ ਮੂਲੁ; ਵੇਦ ਅਭਿਆਸਾ ॥
brahamaa mool; ved abhiaasaa | Ang 230
Sant Singh KhalsaBrahma is the founder of the study of the Vedas.
Manmohan SinghBrahma is the founder of the study of Vedas.
Manmohan Singh (Punjabi)ਬ੍ਰਹਮਾ ਵੇਦਾਂ ਦੇ ਪੜ੍ਹਣ ਘੋਖਣ ਦਾ ਬਾਨੀ ਹੈ।
Fareedkot Teekaਬ੍ਰਹਮਾ ਜੋ ਸਰਬ ਸ੍ਰਿਸਟੀ ਕਾ (ਮੂਲੁ) ਕਾਰਣ ਹੈ, ਸੋ ਬੇਦੋਂ ਕਾ ਅਭਿਆਸ ਕਰਤਾ ਹੈ ਅਰਥਾਤ ਨਿਰੰਤਰ ਬੇਦ ਪਾਠ ਕਰਤਾ ਹੈ॥
Prof. Sahib Singh(ਹੇ ਭਾਈ! ਜਿਸ) ਬ੍ਰਹਮਾ ਨੂੰ ਵੇਦ-ਅਭਿਆਸ ਦਾ ਰਸਤਾ ਚਲਾਣ ਵਾਲਾ ਮੰਨਿਆ ਜਾਂਦਾ ਹੈ (ਜੇਹੜਾ ਬ੍ਰਹਮਾ ਵੇਦ-ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ)ਪਦ ਅਰਥ ਮੂਲੁ = ਮੁੱਢ।
SikhNet (Spanish)Brahma fue el primero que meditó en las enseñanzas de los Vedas,
ਤਿਸ ਤੇ ਉਪਜੇ; ਦੇਵ ਮੋਹ ਪਿਆਸਾ ॥
tis te upaje; dev moh piaasaa | Ang 230
Sant Singh KhalsaFrom him emanated the gods, enticed by desire.
Manmohan SinghFrom him emanated the gods, infested with worldly love and desire.
Manmohan Singh (Punjabi)ਸੰਸਾਰੀ ਮਮਤਾ ਅਤੇ ਜ਼ਾਹਿਸ਼ ਦੇ ਗ੍ਰਸੇ ਹੋਏ ਦੇਵਤੇ ਉਸ ਤੋਂ ਪੈਦਾ ਹੋਏ।
Fareedkot Teekaਤਿਸ ਤੇ ਜੋ ਦੇਵਤੇ ਉਪਜੇ ਹੈਂ ਤਿਨ ਕੋ (ਮੋਹ) ਅਗਿਆਨ ਕਰ (ਪਿਆਸਾ) ਤ੍ਰਿਸ਼ਨਾਂ ਲਾਗ ਰਹੀ ਹੈ॥
Prof. Sahib Singhਉਸ ਤੋਂ (ਸਾਰੇ) ਦੇਵਤੇ ਪੈਦਾ ਹੋਏ (ਮੰਨੇ ਜਾਂਦੇ ਹਨ, ਪਰ ਉਹ ਦੇਵਤੇ ਮਾਇਆ ਦੇ) ਮੋਹ-(ਮਾਇਆ ਦੀ) ਤ੍ਰਿਸ਼ਨਾ ਵਿਚ ਫਸੇ ਹੋਏ ਹੀ ਦੱਸੇ ਜਾ ਰਹੇ ਹਨ।ਪਦ ਅਰਥ ਤਿਸ ਤੇ = ਉਸ (ਬ੍ਰਹਮਾ) ਤੋਂ। ਦੇਵ = ਦੇਵਤੇ। ਪਿਆਸਾ = ਤ੍ਰਿਸ਼ਨਾ, ਪਿਆਸ।
SikhNet (Spanish)pero de él se crearon los dioses, manifestaciones del deseo.
ਤ੍ਰੈ ਗੁਣ ਭਰਮੇ; ਨਾਹੀ ਨਿਜ ਘਰਿ ਵਾਸਾ ॥੧॥
trai gun bharame; naahee nij ghar vaasaa |1| Ang 230
Sant Singh KhalsaThey wander in the three qualities, and they do not dwell within their own home. ||1||
Manmohan SinghThey wander in three qualities and abide not in their own home.
Manmohan Singh (Punjabi)ਉਹ ਤਿੰਨਾਂ ਲਛਣਾ ਅੰਦਰ ਭਟਕਦੇ ਅਤੇ ਆਪਣੇ ਨਿਜ ਦੇ ਗ੍ਰਹਿ ਨਹੀਂ ਵਸਦੇ।
Fareedkot Teekaਜੋ ਜੀਵ ਰਜੋ, ਸਤੋ, ਤਮੋ ਤੀਨ ਗੁਣੋਂ ਮੇਂ ਭ੍ਰਮੇ ਹੈਂ ਤਿਨ ਕਾ ਅਪਨੇ ਸਰੂਪ ਮੇਂ ਵਾਸਾ ਨਹੀਂ ਹੋਤਾ॥੧॥
Prof. Sahib Singhਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਭਟਕਦੇ ਰਹੇ, ਉਹਨਾਂ ਨੂੰ ਪ੍ਰਭੂ ਚਰਨਾਂ ਵਿਚ ਟਿਕਾਣਾ ਨਾਹ ਮਿਲਿਆ ॥੧॥ਪਦ ਅਰਥ ਭਰਮੇ = ਭਟਕਦੇ ਰਹੇ। ਘਰਿ = ਘਰ ਵਿਚ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧॥
SikhNet (Spanish)Ellos cambian, determinados por las tres cualidades y no habitan en su Ser.(1)
ਹਮ. ਹਰਿ ਰਾਖੇ; ਸਤਿਗੁਰੂ ਮਿਲਾਇਆ ॥
ham. har raakhe; satiguroo milaaeaa | Ang 230
Sant Singh KhalsaThe Lord has saved me; I have met the True Guru.
Manmohan SinghCausing me to meet the True Guru the Lord has saved me.
Manmohan Singh (Punjabi)ਸੱਚੇ ਗੁਰਾਂ ਦੇ ਨਾਮ ਮਿਲਾ ਕੇ, ਪ੍ਰਭੂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਹਮ ਹਰੀ ਨੇ ਭਰਮਣੇ ਸੇ ਰਾਖੇ ਹੈਂ, ਕਿਉਂਕਿ ਸਤਿਗੁਰੂ ਮਿਲਾਇਆ ਹੈ॥
Prof. Sahib Singh(ਹੇ ਭਾਈ!) ਸਾਨੂੰ ਪਰਮਾਤਮਾ ਨੇ (ਮਾਇਆ ਦੇ ਪ੍ਰਭਾਵ ਤੋਂ ਬਚਾ) ਲਿਆ ਹੈ, (ਪਰਮਾਤਮਾ ਨੇ ਸਾਨੂੰ) ਗੁਰੂ ਮਿਲਾ ਦਿੱਤਾ ਹੈ,ਪਦ ਅਰਥ ਹਮ = ਸਾਨੂੰ।
SikhNet (Spanish)Yo fui salvado por el Señor, porque Él me condujo al Guru,
ਅਨਦਿਨੁ ਭਗਤਿ; ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥
anadin bhagat; har naam drirraaeaa |1| rahaau | Ang 230
Sant Singh KhalsaHe has implanted devotional worship of the Lord's Name, night and day. ||1||Pause||
Manmohan SinghNight and day's devotional service and God's Name the Guru has implanted within me. Pause.
Manmohan Singh (Punjabi)ਰਾਤ ਦਿਨ ਦੀ ਪ੍ਰੇਮ-ਮਈ ਸੇਵਾ ਅਤੇ ਵਾਹਿਗੁਰੂ ਦਾ ਨਾਮ, ਗੁਰਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ। ਠਹਿਰਾਉ।
Fareedkot Teekaਔਰ ਸਤਿਗੁਰੋਂ ਨੇ ਰਾਤ ਦਿਨ ਭਗਤੀ ਔਰ ਹਰੀ ਕਾ ਨਾਮ ਦ੍ਰਿੜ ਕਰਾਇਆ ਹੈ॥੧॥ ਰਹਾਉ ॥
Prof. Sahib Singh(ਜਿਸ ਗੁਰੂ ਨੇ ਸਾਡੇ ਦਿਲ ਵਿਚ) ਹਰ ਵੇਲੇ (ਪਰਮਾਤਮਾ ਦੀ) ਭਗਤੀ ਪੱਕੀ ਟਿਕਾ ਦਿੱਤੀ ਹੈ, ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਅਨਦਿਨੁ = ਹਰ ਰੋਜ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੧॥ ਰਹਾਉ ॥
SikhNet (Spanish)Mismo que me instruyó en la Alabanza del Naam, el Nombre del Señor.(1-Pausa)
ਤ੍ਰੈ ਗੁਣ ਬਾਣੀ ਬ੍ਰਹਮ; ਜੰਜਾਲਾ ॥
trai gun baanee braham; janjaalaa | Ang 230
Sant Singh KhalsaThe songs of Brahma entangle people in the three qualities.
Manmohan SinghThe compilations of Brahma involve men in the noose of three dispositions.
Manmohan Singh (Punjabi)ਬ੍ਰਹਮਾ ਦੀਆਂ ਰਚਨਾਵਾਂ ਬੰਦਿਆਂ ਨੂੰ ਤਿੰਨਾਂ ਸੁਭਾਵਾ ਦੀ ਫ਼ਾਹੀ ਵਿੱਚ ਫਸਾ ਦਿੰਦੀ ਹੈ।
Fareedkot Teekaਬ੍ਰਹਮ ਬਾਣੀ ਬੇਦ ਕੋ ਪੜਤੇ ਹੈਂ ਔਰ ਤ੍ਰਿਗੁਣੀ ਸੰਸਾਰ ਕੇ ਜੰਜਾਲਾਂ ਮੇਂ ਪੜ ਰਹੇ ਹੈਂ; ਵਾ ਬੇਦ ਬਾਣੀ ਜੋ ਤ੍ਰਿਗੁਣ ਰੂਪ ਹੈ, ਸੋ ਬੰਧਨ ਰੂਪ ਹੈ॥
Prof. Sahib Singh(ਹੇ ਭਾਈ!) ਬ੍ਰਹਮਾ ਦੀ ਰਚੀ ਹੋਈ ਬਾਣੀ (ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ) ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਰੱਖਦੀ ਹੈ (ਮਾਇਆ ਦੇ) ਜੰਜਾਲ ਵਿਚ ਹੀ ਰੱਖਦੀ ਹੈ,ਪਦ ਅਰਥ ਬਾਣੀ ਬ੍ਰਹਮ = ਬ੍ਰਹਮਾ ਦੀ ਰਚੀ ਬਾਣੀ, ਵੇਦ।
SikhNet (Spanish)La Palabra del Shabd de Brahma lo involucra a uno en las tres “gunas”
ਪੜਿ ਵਾਦੁ ਵਖਾਣਹਿ; ਸਿਰਿ ਮਾਰੇ ਜਮਕਾਲਾ ॥
parr vaad vakhaaneh; sir maare jamakaalaa | Ang 230
Sant Singh KhalsaReading about the debates and disputes, they are hit over the head by the Messenger of Death.
Manmohan SinghThere in they read the eventful poems and the courier of Death strikes them on their head.
Manmohan Singh (Punjabi)ਉਸ ਵਿੱਚ ਉਹ ਕਾਰਨਾਮਿਆਂ ਵਾਲੇ ਕਾਵਯ ਵਾਚਦੇ ਹਨ, ਅਤੇ ਮੌਤ ਦਾ ਦੂਤ ਉਨ੍ਹਾਂ ਦੇ ਮੂੰਡ ਉਤੇ ਸੱਟ ਮਾਰਦਾ ਹੈ।
Fareedkot Teekaਪੜ ਕਰ ਕੇ ਝਗੜਾ ਕਥਨ ਕਰਤੇ ਹੈਂ, ਯਾਂ ਤੇ ਜਮੁ ਕਾਲ ਕੇ ਕਠਨ ਵਾਲਾ ਸਿਰੁ ਪਰ ਡੰਡਾ ਮਾਰਤਾ ਹੈ॥
Prof. Sahib Singh(ਕਿਉਂਕਿ ਇਸ ਨੂੰ) ਪੜ੍ਹ ਕੇ (ਵਿਦਵਾਨ ਪੰਡਿਤ) ਬਹਿਸ ਹੀ ਕਰਦੇ ਹਨ, ਉਹਨਾਂ ਦੇ ਸਿਰ ਤੇ ਆਤਮਕ ਮੌਤ ਆਪਣੀ ਚੋਟ ਕਾਇਮ ਰੱਖਦੀ ਹੈ।ਪਦ ਅਰਥ ਪੜਿ = ਪੜ੍ਹ ਕੇ। ਵਾਦੁ = ਝਗੜਾ, ਬਹਸ। ਸਿਰਿ = ਸਿਰ ਤੇ। ਜਮ ਕਾਲਾ = ਮੌਤ, ਆਤਮਕ ਮੌਤ।
SikhNet (Spanish)o cualidades, y leyendo de la contienda de los dioses, uno sigue sometido al castigo de la muerte.
ਤਤੁ ਨ ਚੀਨਹਿ; ਬੰਨਹਿ ਪੰਡ ਪਰਾਲਾ ॥੨॥
tat na cheeneh; baneh pandd paraalaa |2| Ang 231
Sant Singh KhalsaThey do not understand the essence of reality, and they gather their worthless bundles of straw. ||2||
Manmohan SinghThey understand not the Reality, and tie a bundle of straw.
Manmohan Singh (Punjabi)ਉਹ ਅਸਲੀਅਤ ਨੂੰ ਨਹੀਂ ਸਮਝਦੇ ਅਤੇ ਘਾਹ ਫੂਸ ਦੀ ਗਠੜੀ ਬੰਨ੍ਹਦੇ ਹਨ।
Fareedkot Teekaਤਤ ਸਰੂਪ ਕੋ ਤੋ ਜਾਨਤੇ ਨਹੀਂ (ਪਰਾਲਾ) ਖਾਲੀ ਕਿਆ ਨਿਕੰਮੇ ਧੰਧਿਓਂ ਕੀਆਂ ਪੰਡਾਂ ਬੰਨ ਰਹੇ ਹੈਂ॥੨॥
Prof. Sahib Singhਉਹ ਅਸਲੀਅਤ (ਜੀਵਨ-ਮਨੋਰਥ) ਨੂੰ ਨਹੀਂ ਪਛਾਣਦੇ, ਉਹ (ਧਾਰਮਿਕ ਚਰਚਾ ਦੀਆਂ) ਪਰਾਲੀ ਦੀਆਂ ਪੰਡਾਂ ਹੀ (ਆਪਣੇ ਸਿਰ ਤੇ) ਬੰਨ੍ਹੀ ਰੱਖਦੇ ਹਨ ॥੨॥ਪਦ ਅਰਥ ਤਤੁ = ਅਸਲੀਅਤ। ਚੀਨਹਿ = ਪਛਾਣਦੇ। ਪੰਡ ਪਰਾਲਾ = ਪਰਾਲੀ ਦੀਆਂ ਪੰਡਾਂ, ਨਿਕੰਮੇ ਭਾਰ ॥੨॥
SikhNet (Spanish)No encuentra así la Quintaesencia de la Realidad y obtiene sólo la paja desmenuzada. (2)
ਮਨਮੁਖ ਅਗਿਆਨਿ; ਕੁਮਾਰਗਿ ਪਾਏ ॥
manamukh agiaan; kumaarag paae | Ang 231
Sant Singh KhalsaThe self-willed manmukhs, in ignorance, take the path of evil.
Manmohan SinghIgnorance puts the way-ward man on the evil path.
Manmohan Singh (Punjabi)ਬੇਸਮਝੀ ਆਪ-ਹੁਦਰੇ ਪੁਰਸ਼ ਨੂੰ ਮੰਦੇ ਰਾਹੇ ਪਾ ਦਿੰਦੀ ਹੈ।
Fareedkot Teekaਜੋ ਮਨਮੁਖ ਅਗ੍ਯਾਨੀ ਹੈਂ, ਸੋ ਔਰੋਂ ਕੋ ਭੀ ਕੁਮਾਰਗ ਮੇਂ ਪਾਵਤੇ ਹੈਂ॥
Prof. Sahib Singh(ਹੇ ਭਾਈ! ਭਾਵੇਂ ਉਹ ਲੋਕ ਬ੍ਰਹਮਾ ਦੀ ਰਚੀ ਬਾਣੀ ਪੜ੍ਹਦੇ ਹਨ, ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਤੋਂ ਸੱਖਣੇ ਰਹਿਣ ਦੇ ਕਾਰਨ ਗ਼ਲਤ ਜੀਵਨ-ਰਾਹ ਤੇ ਪਏ ਰਹਿੰਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ। ਅਗਿਆਨਿ = ਗਿਆਨ-ਹੀਨਤਾ ਦੇ ਕਾਰਨ। ਕੁਮਾਰਗਿ = ਗ਼ਲਤ ਰਸਤੇ ਤੇ, ਕੁਰਾਹੇ।
SikhNet (Spanish)El egocéntrico es desviado del Camino por su ignorancia; se olvida del Naam,
ਹਰਿ ਨਾਮੁ ਬਿਸਾਰਿਆ; ਬਹੁ ਕਰਮ ਦ੍ਰਿੜਾਏ ॥
har naam bisaariaa; bahu karam drirraae | Ang 231
Sant Singh KhalsaThey forget the Lord's Name, and in its place, they establish all sorts of rituals.
Manmohan SinghHe forgets God's Name and firmly grasps many rituals.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਅਨੇਕਾਂ ਕਰਮ ਕਾਂਡਾਂ ਨੂੰ ਘੁਟ ਕੇ ਫੜ ਲੈਂਦਾ ਹੈ।
Fareedkot Teekaਆਪ ਤੋ ਹਰੀ ਨਾਮ ਬਿਸਾਰ ਦੀਆ ਹੈ ਔਰੋਂ ਕੋ ਭੀ ਬਹੁਤ ਪ੍ਰਕਾਰ ਕੇ ਕਰਮ ਦ੍ਰਿੜ ਕਰਾਵਤੇ ਹੈਂ॥
Prof. Sahib Singhਉਹ ਪਰਮਾਤਮਾ ਦਾ ਨਾਮ ਤਾਂ ਭੁਲਾ ਦੇਂਦੇ ਹਨ, ਪਰ (ਹੋਰ ਵਰਤ-ਨੇਮ ਆਦਿਕ) ਅਨੇਕਾਂ ਕਰਮ ਕਰਨ ਦੀ ਪਕਿਆਈ ਕਰਦੇ ਹਨ।ਪਦ ਅਰਥ ਬਹੁ ਕਰਮ = ਅਨੇਕਾਂ (ਮਿਥੇ ਹੋਏ ਧਾਰਮਿਕ) ਕੰਮ।
SikhNet (Spanish)el Nombre del Señor y se ocupa de otras cosas.
ਭਵਜਲਿ ਡੂਬੇ; ਦੂਜੈ ਭਾਏ ॥੩॥
bhavajal ddoobe; doojai bhaae |3| Ang 231
Sant Singh KhalsaThey drown in the terrifying world-ocean, in the love of duality. ||3||
Manmohan SinghDue to duality, he is drowned in the terrible world-ocean.
Manmohan Singh (Punjabi)ਦਵੈਤ-ਭਾਵ ਦੇ ਕਾਰਨ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁਬ ਜਾਂਦਾ ਹੈ।
Fareedkot Teekaਦ੍ਵੈਤ ਭਾਵਨਾ ਕਰ ਕੇ ਸੰਸਾਰ ਸਮੁੰਦਰ ਮੇਂ ਡੂਬੇ ਹੈਂ॥੩॥
Prof. Sahib Singhਅਜੇਹੇ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਪਿਆਰ ਵਿਚ ਫਸੇ ਰਹਿਣ ਕਰਕੇ ਸੰਸਾਰ-ਸਮੁੰਦਰ ਵਿਚ ਡੁੱਬੇ ਰਹਿੰਦੇ ਹਨ, (ਵਿਕਾਰਾਂ ਵਿਚ ਫਸੇ ਰਹਿੰਦੇ ਹਨ) ॥੩॥ਪਦ ਅਰਥ ਭਵਜਲਿ = ਸੰਸਾਰ-ਸਮੁੰਦਰ ਵਿਚ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ ॥੩॥
SikhNet (Spanish)Se ahoga en el mar de la materia, tentado por la dualidad. (3)
ਮਾਇਆ ਕਾ ਮੁਹਤਾਜੁ; ਪੰਡਿਤੁ ਕਹਾਵੈ ॥
maaeaa kaa muhataaj; panddit kahaavai | Ang 231
Sant Singh KhalsaDriven crazy, infatuated by Maya, they call themselves Pandits - religious scholars;
Manmohan SinghNecessitous of wealth calls himself a Scholar.
Manmohan Singh (Punjabi)ਧੰਨ-ਦੌਲਤ ਦਾ ਲੋੜਵੰਦ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਹੈ।
Fareedkot Teekaਮਾਇਆ ਕਾ ਅਧੀਨ ਕੀਆ ਹੂਆ ਹੈ ਔਰ ਪੰਡਿਤੁ ਕਹਾਵਤਾ ਹੈ॥
Prof. Sahib Singh(ਹੇ ਭਾਈ! ਬ੍ਰਹਮਾ ਦੀ ਰਚੀ ਬਾਣੀ ਦਾ ਵਿਦਵਾਨ ਮਨੁੱਖ) ਮਾਇਆ ਦਾ ਤ੍ਰਿਸ਼ਨਾਲੂ ਰਹਿੰਦਾ ਹੋਇਆ ਭੀ (ਆਪਣੇ ਆਪ ਨੂੰ) ਪੰਡਿਤ ਅਖਵਾਂਦਾ ਹੈ,ਪਦ ਅਰਥ ਮੁਹਤਾਜੁ = ਅਰਥੀਆ, ਲੋੜਵੰਦ।
SikhNet (Spanish)Considerándose erudito y escolar, anda enloquecido por la Maya,
ਬਿਖਿਆ ਰਾਤਾ; ਬਹੁਤੁ ਦੁਖੁ ਪਾਵੈ ॥
bikhiaa raataa; bahut dukh paavai | Ang 231
Sant Singh Khalsastained with corruption, they suffer terrible pain.
Manmohan SinghStained with sin, he suffers much sorrow.
Manmohan Singh (Punjabi)ਪਾਪ ਨਾਲ ਰੰਗਿਆ ਹੋਇਆ ਉਹ ਬੜਾ ਕਸ਼ਟ ਉਠਾਉਂਦਾ ਹੈ।
Fareedkot Teekaਔਰ ਬਿਸਿਓਂ ਮੇਂ ਰੱਤਾ ਹੂਆ ਹੈ ਇਸੀ ਤੇ ਬਹੁਤ ਦੁਖ ਪਾਵਤਾ ਹੈ॥
Prof. Sahib Singhਮਾਇਆ ਦੇ ਮੋਹ ਵਿਚ ਫਸਿਆ ਹੋਇਆ (ਅੰਤਰ ਆਤਮੇ) ਉਹ ਬਹੁਤ ਦੁੱਖ ਸਹਿੰਦਾ ਰਹਿੰਦਾ ਹੈ।ਪਦ ਅਰਥ ਬਿਖਿਆ = ਮਾਇਆ। ਰਾਤਾ = ਰੱਤਾ ਹੋਇਆ, ਮਗਨ।
SikhNet (Spanish)y su mente, envenenada, se pone triste.
ਜਮ ਕਾ ਗਲਿ ਜੇਵੜਾ; ਨਿਤ ਕਾਲੁ ਸੰਤਾਵੈ ॥੪॥
jam kaa gal jevarraa; nit kaal santaavai |4| Ang 231
Sant Singh KhalsaThe noose of the Messenger of Death is around their necks; they are constantly tormented by death. ||4||
Manmohan SinghDeath's butcher's halter is round his neck and death ever torments him.
Manmohan Singh (Punjabi)ਮੌਤ ਦੇ ਜੱਲਾਦ ਦਾ ਰੱਸਾ ਉਸ ਦੀ ਗਰਦਨ ਦੁਆਲੇ ਹੈ, ਤੇ ਮੌਤ ਹਮੇਸ਼ਾਂ ਹੀ ਉਸ ਨੂੰ ਦੁਖ ਦਿੰਦੀ ਹੈ।
Fareedkot Teekaਗਲੇ ਮੇਂ ਜਮ ਕਾ ਜੇਵੜਾ ਹੈ ਔਰ (ਸੰ) ਭਲੀ ਪ੍ਰਕਾਰ ਨਿਤ (ਕਾਲੁ) ਤਪਾਉਤਾ, ਭਾਵ ਦੁਖ ਦੇਤਾ ਹੈ॥੪॥
Prof. Sahib Singhਉਸ ਦੇ ਗਲ ਵਿਚ ਆਤਮਕ ਮੌਤ ਦਾ ਫਾਹਾ ਪਿਆ ਰਹਿੰਦਾ ਹੈ, ਆਤਮਕ ਮੌਤ ਉਸ ਨੂੰ ਸਦਾ ਦੁਖੀ ਰੱਖਦੀ ਹੈ ॥੪॥ਪਦ ਅਰਥ ਗਲਿ = ਗਲ ਵਿਚ। ਜੇਵੜਾ = ਫਾਹਾ। ਕਾਲੁ = ਮੌਤ, ਆਤਮਕ ਮੌਤ ॥੪॥
SikhNet (Spanish)La soga de Yama, el mensajero de la muerte, la tiene alrededor de su cuello y la muerte lo mantiene afligido. (4)
ਗੁਰਮੁਖਿ; ਜਮਕਾਲੁ. ਨੇੜਿ ਨ ਆਵੈ ॥
guramukh; jamakaal. nerr na aavai | Ang 231
Sant Singh KhalsaThe Messenger of Death does not even approach the Gurmukhs.
Manmohan SinghDeath's Minister comes not near the Guru-wards.
Manmohan Singh (Punjabi)ਮੌਤ ਦਾ ਦੂਤ ਗੁਰੂ-ਸਮਰਪਨਾ ਦੇ ਲਾਗੇ ਨਹੀਂ ਲਗਦਾ!
Fareedkot Teekaਔਰ ਜੋ ਗੁਰਮੁਖਿ ਹੈਂ ਤਿਨ ਕੇ ਜਮ ਕਾਲੁ ਨਿਕਟ ਨਹੀਂ ਆਵਤਾ ਹੈ॥
Prof. Sahib Singh(ਪਰ, ਹੇ ਭਾਈ!) ਆਤਮਕ ਮੌਤ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਨੇੜੇ ਨਹੀਂ ਢੁੱਕਦੀ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।
SikhNet (Spanish)Por la Gracia del Guru, Yama no se nos acerca.
ਹਉਮੈ ਦੂਜਾ; ਸਬਦਿ ਜਲਾਵੈ ॥
haumai doojaa; sabad jalaavai | Ang 231
Sant Singh KhalsaThrough the Word of the Shabad, they burn away their ego and duality.
Manmohan SinghLord's Name burns their ego and duality.
Manmohan Singh (Punjabi)ਸਾਈਂ ਦਾ ਨਾਮ ਉਨ੍ਹਾਂ ਦੇ ਹੰਕਾਰ ਤੇ ਦਵੈਤ-ਭਾਵ ਨੂੰ ਸਾੜ ਸੁਟਦਾ ਹੈ।
Fareedkot Teekaਕਿਉਂਕਿ ਹੰਕਾਰ ਪੁਨਾ ਦ੍ਵੈਤ ਗੁਰ ਉਪਦੇਸ ਕਰ ਜਲਾਵਤੇ ਹੈਂ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ।ਪਦ ਅਰਥ ਦੂਜਾ = ਮਾਇਆ ਦਾ ਪਿਆਰ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)La Palabra del Shabd del Guru consume nuestro ego y el sentido de la dualidad,
ਨਾਮੇ ਰਾਤੇ; ਹਰਿ ਗੁਣ ਗਾਵੈ ॥੫॥
naame raate; har gun gaavai |5| Ang 231
Sant Singh KhalsaAttuned to the Name, they sing the Glorious Praises of the Lord. ||5||
Manmohan SinghDyed with the Name, they sing God's praises.
Manmohan Singh (Punjabi)ਨਾਮ ਨਾਲ ਰੰਗੇ ਹੋਏ ਉਹ ਰੱਬ ਦਾ ਜੱਸ ਗਾਇਨ ਕਰਦੇ ਹਨ।
Fareedkot Teekaਔਰ ਵਾਹਿਗੁਰੂ ਕੇ ਨਾਮੁ ਮੇਂ ਰੱਤੇ ਹੂਏ ਹਰੀ ਕੇ ਗੁਣ ਗਾਵਤੇ ਹੈਂ॥੫॥
Prof. Sahib Singhਉਹ ਪਰਮਾਤਮਾ ਦੇ ਨਾਮ ਵਿਚ ਹੀ ਰੰਗਿਆ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੫॥ਪਦ ਅਰਥ ਨਾਮੇ = ਨਾਮਿ ਹੀ, ਨਾਮ ਵਿਚ ਹੀ ॥੫॥
SikhNet (Spanish)e imbuidos en el Naam, el Nombre cantamos siempre la Alabanza del Señor.(5)
ਮਾਇਆ ਦਾਸੀ; ਭਗਤਾ ਕੀ ਕਾਰ ਕਮਾਵੈ ॥
maaeaa daasee; bhagataa kee kaar kamaavai | Ang 231
Sant Singh KhalsaMaya is the slave of the Lord's devotees; it works for them.
Manmohan SinghMammon is the hand-maid of God's devotees, and performs their service.
Manmohan Singh (Punjabi)ਮੋਹਨੀ ਵਾਹਿਗੁਰੂ ਦੇ ਅਨਰਾਗੀਆਂ ਦੀ ਬਾਂਦੀ ਹੈ ਅਤੇ ਉਨ੍ਹਾਂ ਦੀ ਚਾਕਰੀ ਕਰਦੀ ਹੈ।
Fareedkot Teekaਮਾਇਆ ਭੀ ਦਾਸੀ ਹੋ ਕਰ ਭਗਤੋਂ ਕੀ ਕਾਰ ਕਮਾਵਤੀ ਹੈ॥☬ਜੇ ਕਹੇ ਕਿਉਂ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ, ਮਾਇਆ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ, ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ।
SikhNet (Spanish)Maya es la esclava obediente de los Devotos del Señor;
ਚਰਣੀ ਲਾਗੈ; ਤਾ ਮਹਲੁ ਪਾਵੈ ॥
charanee laagai; taa mehal paavai | Ang 231
Sant Singh KhalsaOne who falls at their feet attains the Mansion of the Lord's Presence.
Manmohan SinghIf man falls at their feet, then does he attain to Master's Mansion.
Manmohan Singh (Punjabi)ਜੇਕਰ ਇਨਸਾਨ ਉਨ੍ਹਾਂ ਦੇ ਪੈਰੀ ਪੈ ਜਾਵੇ, ਤਦ ਉਹ ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ।
Fareedkot Teekaਜੇਕਰ ਭਗਤੋਂ ਕੀ ਚਰਨੀ ਲਾਗੇ ਤੌ ਸਫਲਤਾ ਕੋ ਪਾਵਤੀ ਹੈ, ਵਾ ਜਿਨ ਭਗਤੋਂ ਕੀ ਦਾਸੀ ਹੋ ਕਰ ਮਾਇਆ ਕਾਰ ਕਮਾਵਤੀ ਹੈ। ਜੇ ਜਗ੍ਯਾਸੂ ਤਿਨ ਕੀ ਚਰਨੀ ਲਾਗੇ ਤੌ ਅਪਨੇ (ਮਹਲੁ) ਸਰੂਪ ਕੋ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਉਹਨਾਂ ਭਗਤ ਜਨਾਂ ਦੀ ਚਰਨੀਂ ਲੱਗਦਾ ਹੈ, ਉਹ ਭੀ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਮਹਲੁ = ਪ੍ਰਭੂ-ਚਰਨਾਂ ਵਿਚ ਥਾਂ।
SikhNet (Spanish)quien acude a sus pies, se remonta a la Mansión de Dios,
ਸਦ ਹੀ ਨਿਰਮਲੁ; ਸਹਜਿ ਸਮਾਵੈ ॥੬॥
sad hee niramal; sehaj samaavai |6| Ang 231
Sant Singh KhalsaHe is forever immaculate; he is absorbed in intuitive peace. ||6||
Manmohan SinghEver, immaculate is he who merges in the Divine knowledge.
Manmohan Singh (Punjabi)ਸਦੀਵ ਹੀ ਪਵਿੱਤ੍ਰ ਹੈ ਉਹ ਜੋ ਬ੍ਰਹਿਮ ਗਿਆਨ ਅੰਦਰ ਲੀਨ ਹੁੰਦਾ ਹੈ।
Fareedkot Teekaਔਰ ਸਦਾ ਹੀ ਨਿਰਮਲ ਰਹਤਾ ਹੈ ਪੁਨਾ ਸ਼ਾਂਤੀ ਮੇਂ ਸਮਾਇ ਜਾਤਾ ਹੈ॥੬॥
Prof. Sahib Singhਉਹ ਭੀ ਸਦਾ ਹੀ ਪਵਿਤ੍ਰ ਮਨ ਵਾਲਾ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੬॥ਪਦ ਅਰਥ ਸਦ ਹੀ = ਸਦਾ ਹੀ। ਸਹਿਜ = ਆਤਮਕ ਅਡੋਲਤਾ ਵਿਚ ॥੬॥
SikhNet (Spanish)se conserva puro, y se inmerge en el Equilibrio. (6)
ਹਰਿ ਕਥਾ ਸੁਣਹਿ; ਸੇ ਧਨਵੰਤ ਦਿਸਹਿ ਜੁਗ ਮਾਹੀ ॥
har kathaa suneh; se dhanavant diseh jug maahee | Ang 231
Sant Singh KhalsaThose who listen to the Lord's Sermon are seen to be the wealthy people in this world.
Manmohan SinghThey who hear God's discourse, are seen wealthy in this World.
Manmohan Singh (Punjabi)ਜੋ ਵਾਹਿਗੁਰੂ ਦੀ ਵਾਰਤਾ ਸ੍ਰਵਣ ਕਰਦੇ ਹਨ, ਉਹ ਇਹ ਜਗਤ ਅੰਦਰ ਮਾਲਦਾਰ ਦਿਸਦੇ ਹਨ।
Fareedkot Teekaਜੋ ਹਰੀ ਕੀ ਕਥਾ ਸੁਣਤੇ ਹੈਂ, ਸੋ ਪੁਰਸ਼ ਜਗਤ ਮੇਂ ਧਨਵੰਤ ਦੇਖੀਤੇ ਹੈਂ, ਭਾਵ ਸੁਭ ਗੁਨੋ ਵਾਲੇ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦੇ ਹਨ, ਉਹ ਜਗਤ ਵਿਚ (ਪ੍ਰਤੱਖ) ਧਨਾਢ ਦਿੱਸਦੇ ਹਨ (ਉਹ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਭਟਕਦੇ ਫਿਰਦੇ)।ਪਦ ਅਰਥ ਸੁਣਹਿ = ਸੁਣਦੇ ਹਨ। ਸੇ = ਉਹ ਬੰਦੇ। ਦਿਸਹਿ = ਦਿੱਸਦੇ ਹਨ। ਜੁਗ ਮਾਹੀ = ਜ਼ਿੰਦਗੀ ਵਿਚ, ਸੰਸਾਰ ਵਿਚ।
SikhNet (Spanish)Aquél que escucha la Palabra del Shabd de Dios, es el único rico en el mundo.
ਤਿਨ ਕਉ ਸਭਿ ਨਿਵਹਿ; ਅਨਦਿਨੁ ਪੂਜ ਕਰਾਹੀ ॥
tin kau sabh niveh; anadin pooj karaahee | Ang 231
Sant Singh KhalsaEveryone bows down to them, and adores them, night and day.
Manmohan SinghAll make obeisance unto them and people night and day, adore them.
Manmohan Singh (Punjabi)ਸਾਰੇ ੳਨ੍ਹਾਂ ਨੂੰ ਪ੍ਰਣਾਮ ਕਰਦੇ ਹਨ ਤੇ ਲੋਕ ਰਾਤ ਦਿਨ ਉਨ੍ਹਾਂ ਨੂੰ ਪੂਜਦੇ ਹਨ।
Fareedkot Teekaਤਿਨੋਂ ਕੋ ਸਭ ਨਮਸਕਾਰ ਕਰਤੇ ਹੈਂ ਔਰ ਰਾਤ ਦਿਨ ਪੂਜਾ ਕਰਤੇ ਹੈਂ॥
Prof. Sahib Singhਸਾਰੇ ਲੋਕ ਉਹਨਾਂ ਅੱਗੇ ਨਿਊਂਦੇ ਹਨ, ਤੇ ਹਰ ਵੇਲੇ ਉਹਨਾਂ ਦਾ ਆਦਰ-ਸਤਕਾਰ ਕਰਦੇ ਹਨ,ਪਦ ਅਰਥ ਕਉ = ਨੂੰ। ਸਭਿ = ਸਾਰੇ। ਕਰਾਹੀ = ਕਰਾਹਿ, ਕਰਹਿ, ਕਰਦੇ ਹਨ।
SikhNet (Spanish)Todos se postran en Reverencia ante él y lo alaban siempre,
ਸਹਜੇ ਗੁਣ ਰਵਹਿ ਸਾਚੇ; ਮਨ ਮਾਹੀ ॥੭॥
sahaje gun raveh saache; man maahee |7| Ang 231
Sant Singh KhalsaThey intuitively savor the Glories of the True Lord within their minds. ||7||
Manmohan SinghThey automatically sing in their mind the praises of the True Lord.
Manmohan Singh (Punjabi)ਉਹ ਆਪਣੇ ਚਿੱਤ ਅੰਦਰ ਸੁਤੇ ਸਿਧ ਹੀ ਸੱਚੇ ਸਾਹਿਬ ਦਾ ਜੱਸ ਗਾਇਨ ਕਰਦੇ ਹਨ।
Fareedkot Teekaਕਿਉਂਕਿ ਸੁਭਾਵਕ ਹੀ ਮਨ ਮੇਂ ਸਚੇ ਕੇ ਗੁਣ ਉਚਾਰਨ ਕਰਤੇ ਹੈਂ॥੭॥
Prof. Sahib Singh(ਕਿਉਂਕਿ ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਆਪਣੇ ਮਨ ਵਿਚ ਚੇਤੇ ਕਰੀ ਰੱਖਦੇ ਹਨ ॥੭॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਰਵਹਿ = ਯਾਦ ਕਰਦੇ ਹਨ ॥੭॥
SikhNet (Spanish)porque enfoca su mente en las Virtudes del Señor.(7)
ਪੂਰੈ ਸਤਿਗੁਰਿ; ਸਬਦੁ ਸੁਣਾਇਆ ॥
poorai satigur; sabad sunaaeaa | Ang 231
Sant Singh KhalsaThe Perfect True Guru has revealed the Shabad;
Manmohan SinghThe Perfect True Guru has preached his sermon,
Manmohan Singh (Punjabi)ਪੂਰਨ ਸੱਚੇ ਗੁਰਦੇਵ ਜੀ ਨੇ ਆਪਣਾ ਉਪਦੇਸ਼ ਪ੍ਰਚਾਰਿਆ ਹੈ,
Fareedkot Teekaਜਿਨ ਕੋ ਪੂਰੇ ਸਤਿਗੁਰੋਂ ਨੇ ਉਪਦੇਸ਼ ਸੁਣਾਇਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਈ ਹੈ,ਪਦ ਅਰਥ ਸਤਿਗੁਰਿ = ਸਤਿਗੁਰੂ ਨੇ।
SikhNet (Spanish)El Perfecto Guru ha pronunciado la Palabra del Shabd,
ਤ੍ਰੈ ਗੁਣ ਮੇਟੇ; ਚਉਥੈ ਚਿਤੁ ਲਾਇਆ ॥
trai gun mette; chauthai chit laaeaa | Ang 231
Sant Singh Khalsait eradicates the three qualities, and attunes the consciousness to the fourth state.
Manmohan Singhwherewith the three moods are effaced and man's mind is attached with the fourth one.
Manmohan Singh (Punjabi)ਜਿਸ ਨਾਲ ਤਿੰਨ ਅਵਸਥਾਵਾਂ ਅਲੋਪ ਹੋ ਗਈਆਂ ਹਨ, ਅਤੇ ਬੰਦੇ ਦਾ ਮਨ ਚੌਥੀ ਨਾਲ ਜੁੜ ਗਿਆ ਹੈ।
Fareedkot Teekaਤਿਨੋਂ ਨੇ ਤੀਨੋਂ ਗੁਣ ਦੂਰ ਕਰ ਕੇ ਸਾਖੀ ਮੇਂ ਚਿੱਤ ਲਾਇਆ ਹੈ॥
Prof. Sahib Singhਉਸ ਨੇ ਆਪਣੇ ਅੰਦਰੋਂ ਮਾਇਆ ਦੇ) ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲਿਆ ਹੈ, ਉਸ ਨੇ ਆਪਣਾ ਮਨ ਉਸ ਆਤਮਕ ਅਵਸਥਾ ਵਿਚ ਟਿਕਾ ਲਿਆ ਹੈ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ।ਪਦ ਅਰਥ ਚਉਥੈ = ਚੌਥੇ ਦਰਜੇ ਵਿਚ, ਉਸ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ।
SikhNet (Spanish)a través de la Cuál, uno se sobrepone a las tres cualidades y llega al Cuarto Estado de Éxtasis.
ਨਾਨਕ. ਹਉਮੈ ਮਾਰਿ; ਬ੍ਰਹਮ ਮਿਲਾਇਆ ॥੮॥੪॥
naanak. haumai maar; braham milaaeaa |8|4| Ang 231
Sant Singh KhalsaO Nanak, subduing egotism, one is absorbed into God. ||8||4||
Manmohan SinghNanak, dispelling his pride he is merged with the Supreme Lord.
Manmohan Singh (Punjabi)ਨਾਨਕ ਆਪਣੀ ਹੰਗਤਾ ਨੂੰ ਦੂਰ ਕਰ ਕੇ ਉਹ ਪਰਮ ਸਾਹਿਬ ਨਾਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੰਕਾਰ ਕੋ ਮਾਰ ਕਰ ਅਪਨੇ ਆਪ ਕੋ ਬ੍ਰਹਮ ਮੇਂ ਮਿਲਾਇ ਲੀਆ ਹੈ॥੮॥੪॥
Prof. Sahib Singhਹੇ ਨਾਨਕ! (ਗੁਰੂ ਨੇ ਉਸ ਦੇ ਅੰਦਰੋਂ) ਹਉਮੈ ਮਾਰ ਕੇ ਉਸ ਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਹੈ ॥੮॥੪॥ਪਦ ਅਰਥ ਮਾਰਿ = ਮਾਰ ਕੇ ॥੮॥
SikhNet (Spanish)Y, oh, dice Nanak, calmando al ego uno se inmerge en el Ser Supremo. (8-4)