ੴ

ਸਿੱਖਬਾਣੀ · SikhBani

Ang 230

Sri Guru Granth Sahib · Raag Gauree · 3 shabads, 56 lines
Translations
Shabad Guru Amardas Ji Raag Gauree continued from Ang 229

ਗੁਰਮੁਖਿ ਵਿਚਹੁ; ਹਉਮੈ ਜਾਇ ॥

guramukh vichahu; haumai jaae |

Sant Singh KhalsaThe Gurmukh eradicates egotism from within.
Manmohan SinghThrough the Guru ego goes from within.
Manmohan Singh (Punjabi)ਗੁਰਾਂ ਦੇ ਰਾਹੀਂ ਹੰਕਾਰ ਅੰਦਰੋਂ ਚਲਿਆ ਜਾਂਦਾ ਹੈ।
Fareedkot Teekaਗੁਰਮੁਖੋਂ ਕੇ ਹਿਰਦੇ ਮੇਂ ਸੇ ਹੰਤਾ ਮਮਤਾ ਜਾਤੀ ਰਹਤੀ ਹੈ॥
Prof. Sahib Singh(ਹੇ ਪੰਡਿਤ!) ਗੁਰੂ ਦੀ ਸਰਨ ਪਿਆਂ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।

ਪਦ ਅਰਥ ਵਿਚਹੁ = ਮਨ ਵਿਚੋਂ।

SikhNet (Spanish)Por la Gracia del Guru, el ego desaparece;

ਗੁਰਮੁਖਿ; ਮੈਲੁ. ਨ ਲਾਗੈ ਆਇ ॥

guramukh; mail. na laagai aae |

Sant Singh KhalsaNo filth sticks to the Gurmukh.
Manmohan SinghThrough the Guru, filth attaches not the mind.
Manmohan Singh (Punjabi)ਗੁਰਾਂ ਦੇ ਰਾਹੀਂ, ਮਲੀਨਤਾ ਮਨ ਨੂੰ ਨਹੀਂ ਚਿਮੜਦੀ।
Fareedkot Teekaਗੁਰਮੁਖੋਂ ਕੋ ਆਇ ਕਰ ਪਾਪ ਮੈਲ ਨਹੀਂ ਲਾਗਤੀ॥
Prof. Sahib Singhਗੁਰੂ ਦੀ ਸਰਨ ਪਿਆਂ (ਮਨ ਨੂੰ ਹਉਮੈ ਦੀ) ਮੈਲ ਆ ਕੇ ਨਹੀਂ ਚੰਬੜਦੀ (ਕਿਉਂਕਿ)
SikhNet (Spanish)por la Gracia del Guru, tu mente se conserva libre de mancha;

ਗੁਰਮੁਖਿ; ਨਾਮੁ ਵਸੈ ਮਨਿ ਆਇ ॥੨॥

guramukh; naam vasai man aae |2|

Sant Singh KhalsaThe Naam, the Name of the Lord, comes to dwell within the mind of the Gurmukh. ||2||
Manmohan SinghThrough the Guru the Name comes and abides within the mind.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਆ ਕੇ ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਗੁਰਮੁਕੋਂ ਕੇ ਮਨ ਮੇਂ ਨਾਮ ਆਇ ਵਸਤਾ ਹੈ॥੨॥
Prof. Sahib Singhਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੨॥

ਪਦ ਅਰਥ ਮਨਿ = ਮਨ ਵਿਚ ॥੨॥

SikhNet (Spanish)por la Gracia del Guru, el Nombre habita en tu mente, oh Gurmukj.(2)

ਗੁਰਮੁਖਿ; ਕਰਮ ਧਰਮ ਸਚਿ ਹੋਈ ॥

guramukh; karam dharam sach hoee |

Sant Singh KhalsaThrough karma and Dharma, good actions and righteous faith, the Gurmukh becomes true.
Manmohan SinghBy Guru's grace, truth becomes man's actions and religion.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੱਚ ਇਨਸਾਨ ਦਾ ਅਮਲ ਅਤੇ ਮਜ਼ਹਬ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਸੇ (ਸਚਿ) ਨਿਸਚੇ ਕਰ ਕੇ ਕਰਮ ਧਰਮ ਰੂਪ ਹੀ ਹੋਤੇ ਹੈਂ॥
Prof. Sahib Singh(ਹੇ ਪੰਡਿਤ!) ਗੁਰੂ ਦੇ ਸਨਮੁਖ ਰਿਹਾਂ ਸਦਾ-ਥਿਰ ਪਰਮਾਤਮਾ ਵਿਚ ਲੀਨਤਾ ਹੋ ਜਾਂਦੀ ਹੈ (ਤੇ ਇਹੀ ਹੈ ਅਸਲੀ) ਕਰਮ ਧਰਮ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)Por la Gracia del Guru, la Verdad es nuestra religión y nuestro Karma;

ਗੁਰਮੁਖਿ; ਅਹੰਕਾਰੁ ਜਲਾਏ ਦੋਈ ॥

guramukh; ahankaar jalaae doee |

Sant Singh KhalsaThe Gurmukh burns away egotism and duality.
Manmohan SinghBy Guru's grace the mortal burns egotism and duality.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਗ਼ਰੂਰ ਤੇ ਦਵੈਤ-ਭਾਵ ਨੂੰ ਸਾੜ ਸੁਟਦਾ ਹੈ।
Fareedkot Teekaਗੁਰਮੁਖਿ ਹੰਕਾਰ ਔਰ (ਦੋਈ) ਦੂਜੇ ਭਾਉ ਕੋ ਜਲਾਇ ਦੇਤੇ ਹੈਂ॥
Prof. Sahib Singhਜੇਹੜਾ ਗੁਰੂ ਦੀ ਸਰਨ ਪੈਂਦਾ ਹੈ ਉਹ (ਆਪਣੇ ਅੰਦਰੋਂ) ਅਹੰਕਾਰ ਤੇ ਮੇਰ-ਤੇਰ ਸਾੜ ਦੇਂਦਾ ਹੈ।

ਪਦ ਅਰਥ ਦੋਈ = ਦ੍ਵੈਤ, ਮੇਰ-ਤੇਰ।

SikhNet (Spanish)por la Gracia del Guru nuestro ego y el sentido de dualidad son aquietados;

ਗੁਰਮੁਖਿ ਨਾਮਿ ਰਤੇ; ਸੁਖੁ ਹੋਈ ॥੩॥

guramukh naam rate; sukh hoee |3|

Sant Singh KhalsaThe Gurmukh is attuned to the Naam, and is at peace. ||3||
Manmohan SinghBy Guru's grace one is imbued with the name and peace is obtained.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮਨੁੱਖ ਨਾਮ ਨਾਲ ਰੰਗੀਜਦਾ ਹੈ ਤੇ ਠੰਡ ਚੈਨ ਦੀ ਪ੍ਰਾਪਤੀ ਹੁੰਦੀ ਹੈ।
Fareedkot Teekaਗੁਰਮੁਖਿ ਨਾਮੀ ਪਰਮੇਸ੍ਵਰ ਮੇਂ ਰੱਤੇ ਹੈਂ ਯਾਂ ਤੇ ਤਿਨ ਕੀ ਬ੍ਰਿਤੀ ਸੁਖ ਰੂਪ ਹੋਈ ਹੈ॥
Prof. Sahib Singhਪ੍ਰਭੂ ਦੇ ਨਾਮ ਵਿਚ ਰੰਗੇ ਜਾ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੩॥

ਪਦ ਅਰਥ ਨਾਮਿ = ਨਾਮ ਵਿਚ ॥੩॥

SikhNet (Spanish)por la Gracia del Guru, uno está imbuido en el Naam, el Nombre del Señor.(3)

ਆਪਣਾ ਮਨੁ ਪਰਬੋਧਹੁ; ਬੂਝਹੁ ਸੋਈ ॥

aapanaa man parabodhahu; boojhahu soee |

Sant Singh KhalsaInstruct your own mind, and understand Him.
Manmohan SinghInstruct thy mind and understand that Lord.
Manmohan Singh (Punjabi)ਆਪਣੇ ਮਨੂਏ ਨੂੰ ਸਿਖ-ਮਤ ਦੇ ਅਤੇ ਉਸ ਸਾਹਿਬ ਨੂੰ ਸਮਝ।
Fareedkot Teekaਅਪਨੇ ਮਨ ਕੋ ਸਮਝਾਵਹੁ ਔਰ ਸੋਈ ਜੋ ਪ੍ਰਭੂ ਹੈ ਤਿਸ ਕੋ ਜਾਣਹੁ॥
Prof. Sahib Singh(ਹੇ ਪੰਡਿਤ! ਪਹਿਲਾਂ) ਆਪਣੇ ਮਨ ਨੂੰ ਜਗਾਓ ਤੇ ਉਸ ਪਰਮਾਤਮਾ ਦੀ ਹਸਤੀ ਨੂੰ ਸਮਝੋ।

ਪਦ ਅਰਥ ਪਰਬੋਧਹੁ = ਜਗਾਓ। ਸੋਈ = ਉਸ ਪਰਮਾਤਮਾ ਨੂੰ।

SikhNet (Spanish)Primero, propicia la Sabiduría en tu mente y así conoce al Señor,

ਲੋਕ ਸਮਝਾਵਹੁ; ਸੁਣੇ ਨ ਕੋਈ ॥

lok samajhaavahu; sune na koee |

Sant Singh KhalsaYou may preach to other people, but no one will listen.
Manmohan SinghOtherwise, however much, thou mayest preach to the people none would hear thee.
Manmohan Singh (Punjabi)ਨਹੀਂ ਤਾਂ ਜਿਨ੍ਹਾਂ ਜੀ ਚਾਹੇ ਤੂੰ ਲੋਗਾਂ ਨੂੰ ਉਪਦੇਸ਼ ਕਰ, ਕੋਈ ਭੀ ਤੇਰੀ ਗੱਲ ਨਹੀਂ ਸੁਣੇਗਾ।
Fareedkot Teekaਮਨ ਸਮਝਾਏ ਬਿਨਾਂ ਉਪਦੇਸ਼ ਸੁਣਾਵਤੇ ਹੋ, ਸੋ ਲੋਕ ਹਿਤ ਕਰ ਕੋਈ ਨਹੀਂ ਸੁਣਤੇ॥
Prof. Sahib Singh(ਹੇ ਪੰਡਿਤ! ਤੁਹਾਡਾ ਆਪਣਾ ਮਨ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ, ਪਰ) ਤੁਸੀ ਲੋਕਾਂ ਨੂੰ ਸਿੱਖਿਆ ਦੇਂਦੇ ਹੋ (ਇਸ ਤਰ੍ਹਾਂ ਕਦੇ) ਕੋਈ ਮਨੁੱਖ (ਸਿੱਖਿਆ) ਨਹੀਂ ਸੁਣਦਾ।
SikhNet (Spanish)porque si tratas de instruir a otros, ellos no te escucharán;

ਗੁਰਮੁਖਿ ਸਮਝਹੁ; ਸਦਾ ਸੁਖੁ ਹੋਈ ॥੪॥

guramukh samajhahu; sadaa sukh hoee |4|

Sant Singh KhalsaThe Gurmukh understands, and is always at peace. ||4||
Manmohan SinghBy Guru's grace obtain Lord's comprehension and thou shalt be ever, at peace.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਸਾਹਿਬ ਦੀ ਗਿਆਤ ਕਰ ਅਤੇ ਤੈਨੂੰ ਸਦੀਵ ਹੀ ਆਰਾਮ ਪ੍ਰਾਪਤ ਹੋਵੇਗਾ।
Fareedkot Teekaਗੁਰੋਂ ਦ੍ਵਾਰੇ ਆਪ ਸਮਝੋ ਤਾਂ ਨਿਤ ਸੁਖ ਕੀ ਪ੍ਰਾਪਤਿ ਹੋਈ ਰਹੇਗੀ॥੪॥
Prof. Sahib Singhਗੁਰੂ ਦੀ ਸਰਨ ਪੈ ਕੇ ਤੁਸੀ ਆਪ (ਸਹੀ ਜੀਵਨ-ਰਸਤਾ) ਸਮਝੋ, ਤੁਹਾਨੂੰ ਸਦਾ ਆਤਮਕ ਆਨੰਦ ਮਿਲੇਗਾ ॥੪॥
SikhNet (Spanish)el conocimiento propio se recibe a través del Guru, es así como siempre estarás en Paz. (4)

ਮਨਮੁਖਿ ਡੰਫੁ; ਬਹੁਤੁ ਚਤੁਰਾਈ ॥

manamukh ddanf; bahut chaturaaee |

Sant Singh KhalsaThe self-willed manmukhs are such clever hypocrites.
Manmohan SinghAn apostate is over-hypocritical and clever.
Manmohan Singh (Punjabi)ਅਧਰਮੀ ਘਨੇਰਾ ਪਖੰਡੀ ਤੇ ਚਾਲਾਕ ਹੁੰਦਾ ਹੈ।
Fareedkot Teekaਮਨਮੁਖ ਮੇਂ (ਡੰਫੁ) ਦੰਭ ਹੈ ਔਰ ਚਤੁਰਾਈ ਬਹੁਤ ਦਿਖਾਵਤਾ ਹੈ॥
Prof. Sahib Singh(ਹੇ ਪੰਡਿਤ!) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਧਾਰਮਿਕ) ਵਿਖਾਵਾ ਕਰਦਾ ਹੈ, ਬੜੀ ਚਤੁਰਾਈ ਵਿਖਾਂਦਾ ਹੈ,

ਪਦ ਅਰਥ ਮਨਮੁਖਿ = ਆਪਣੇ ਮਨ ਵਲ ਮੂੰਹ ਰੱਖਣ ਵਾਲਾ ਮਨੁੱਖ। ਡੰਫੁ = ਵਿਖਾਵਾ।

SikhNet (Spanish)El ególatra es demasiado astuto y se presenta con demostraciones falsas,

ਜੋ ਕਿਛੁ ਕਮਾਵੈ; ਸੁ ਥਾਇ. ਨ ਪਾਈ ॥

jo kichh kamaavai; su thaae. na paaee |

Sant Singh KhalsaNo matter what they do, it is not acceptable.
Manmohan SinghWhatever he does that becomes not acceptable.
Manmohan Singh (Punjabi)ਜਿਹੜਾ ਕੁਝ ਭੀ ਉਹ ਕਰਦਾ ਹੈ, ਉਹ ਕਬੂਲ ਨਹੀਂ ਪੈਦਾ।
Fareedkot Teekaਯਾਂ ਤੇ ਜੋ ਕੁਛ ਕਮਾਵਤਾ ਹੈ, ਸੋ ਪ੍ਰਮਾਣ ਨਹੀਂ ਹੋਤਾ॥
Prof. Sahib Singh(ਪਰ ਜੋ ਕੁਝ ਉਹ) ਆਪ (ਅਮਲੀ ਜੀਵਨ) ਕਮਾਂਦਾ ਹੈ ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ।

ਪਦ ਅਰਥ ਥਾਇ = ਥਾਂ ਵਿਚ। ਥਾਇ ਨ ਪਾਈ = ਪਰਵਾਨ ਨਹੀਂ ਹੁੰਦਾ।

SikhNet (Spanish)pero lo que aparentemente logra no es aprobado por el Señor

ਆਵੈ ਜਾਵੈ; ਠਉਰ ਨ ਕਾਈ ॥੫॥

aavai jaavai; tthaur na kaaee |5|

Sant Singh KhalsaThey come and go in reincarnation, and find no place of rest. ||5||
Manmohan SinghHe comes and goes, and finds no place of rest.
Manmohan Singh (Punjabi)ਉਹ ਆਉਂਦਾ ਤੇ ਜਾਂਦਾ ਹੈ ਅਤੇ ਉਸ ਨੂੰ ਆਰਾਮ ਦੀ ਕੋਈ ਜਗ੍ਹਾਂ ਨਹੀਂ ਮਿਲਦੀ।
Fareedkot Teekaਚਉਰਾਸੀ ਮੇਂ ਆਵਤਾ ਜਾਤਾ ਹੈ ਸ਼ੁਭ ਜਗਾ ਕੋਈ ਨਹੀਂ ਪਾਵਤਾ॥੫॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਸ ਨੂੰ ਆਤਮਕ ਸ਼ਾਂਤੀ ਦੀ ਕੋਈ ਥਾਂ ਨਹੀਂ ਮਿਲਦੀ ॥੫॥

ਪਦ ਅਰਥ ਠਉਰ = ਟਿਕਾਣਾ, ਟਿਕਣ ਵਾਲੀ ਥਾਂ ॥੫॥

SikhNet (Spanish)y así va y viene y nunca descansa. (5)

ਮਨਮੁਖ ਕਰਮ ਕਰੇ; ਬਹੁਤੁ ਅਭਿਮਾਨਾ ॥

manamukh karam kare; bahut abhimaanaa |

Sant Singh KhalsaThe manmukhs perform their rituals, but they are totally selfish and conceited.
Manmohan SinghThe way-ward performs rituals in great pride.
Manmohan Singh (Punjabi)ਆਪ-ਹੁਦਰਾ ਘਣੇ ਹੰਕਾਰ ਅੰਦਰ ਕਰਮ ਕਾਂਡ ਕਮਾਉਂਦਾ ਹੈ।
Fareedkot Teekaਕਿਉਂਕਿ ਮਨਮੁਖ ਬਹੁਤ ਹੰਕਾਰੀ ਹੂਆ ਕਰਮ ਕਰਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ (ਪਰ ਇਸ ਤਰ੍ਹਾਂ ਉਸ ਦੇ ਅੰਦਰ ਬਹੁਤ ਮਾਣ ਪੈਦਾ ਹੁੰਦਾ ਹੈ।
SikhNet (Spanish)El ególatra trabaja siempre a partir de su ego;

ਬਗ ਜਿਉ; ਲਾਇ ਬਹੈ ਨਿਤ ਧਿਆਨਾ ॥

bag jiau; laae bahai nit dhiaanaa |

Sant Singh KhalsaThey sit there, like storks, pretending to meditate.
Manmohan SinghLike the heron the, ever, sits in trance.
Manmohan Singh (Punjabi)ਬਗਲੇ ਦੀ ਤਰ੍ਹਾਂ ਉਹ ਸਦੀਵ ਹੀ ਸਮਾਧੀ ਲਾ ਕੇ ਬੈਠਦਾ ਹੈ।
Fareedkot Teekaਔਰ ਬਗਲੇ ਸਮਾਨ ਨਿਤ ਧਿਆਨ ਲਗਾਇ ਬੈਠਤਾ ਹੈ॥
Prof. Sahib Singhਉਹ ਸਦਾ ਬਗਲੇ ਵਾਂਗ ਹੀ ਸਮਾਧੀ ਲਾ ਕੇ ਬੈਠਦਾ ਹੈ।

ਪਦ ਅਰਥ ਬਗ = ਬਗਲਾ।

SikhNet (Spanish)como la garza enfoca su atención en la cacería,

ਜਮਿ ਪਕੜਿਆ; ਤਬ ਹੀ ਪਛੁਤਾਨਾ ॥੬॥

jam pakarriaa; tab hee pachhutaanaa |6|

Sant Singh KhalsaCaught by the Messenger of Death, they shall regret and repent in the end. ||6||
Manmohan SinghWhen caught by the Death's myrmidon, he does regret then.
Manmohan Singh (Punjabi)ਜਦ ਮੌਤ ਦਾ ਦੂਤ ਉਸ ਨੂੰ ਫੜ ਲੈਂਦਾ ਹੈ ਤਦੇ ਉਹ ਪਸਚਾਤਾਪ ਕਰਦਾ ਹੈ।
Fareedkot Teekaਜਬ ਜਮ ਨੇ ਪਕੜਿਆ ਤਬ ਪਸਚਾਤਾਪ ਕਰਤਾ ਹੈ॥੬॥
Prof. Sahib Singhਉਹ ਤਦੋਂ ਹੀ ਪਛੁਤਾਵੇਗਾ ਜਦੋਂ ਮੌਤ ਨੇ (ਉਸ ਨੂੰ ਸਿਰੋਂ ਆ) ਫੜਿਆ ॥੬॥

ਪਦ ਅਰਥ ਜਮਿ = ਜਮ ਨੇ ॥੬॥

SikhNet (Spanish)en las garras de Yama se lamenta lleno de remordimiento. (6)

ਬਿਨੁ ਸਤਿਗੁਰ ਸੇਵੇ; ਮੁਕਤਿ ਨ ਹੋਈ ॥

bin satigur seve; mukat na hoee |

Sant Singh KhalsaWithout serving the True Guru, liberation is not obtained.
Manmohan SinghSans serving the True Guru, salvation is not attained.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਮੁਕਤੀ ਨਹੀਂ ਮਿਲਦੀ।
Fareedkot Teekaਸਤਿਗੁਰੋਂ ਕੇ ਸੇਵਨ ਕੀਏ ਬਿਨਾਂ ਕਿਸੀ ਕੀ ਮੁਕਤੀ ਨਹੀਂ ਹੋਈ॥
Prof. Sahib Singh(ਹੇ ਪੰਡਿਤ!) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ (ਦੰਭ ਆਦਿਕ ਤੋਂ) ਖ਼ਲਾਸੀ ਨਹੀਂ ਹੁੰਦੀ।

ਪਦ ਅਰਥ ਮੁਕਤਿ = (ਡੰਫ ਵਲੋਂ) ਖ਼ਲਾਸੀ।

SikhNet (Spanish)Sin el Servicio al Guru uno no es liberado;

ਗੁਰ ਪਰਸਾਦੀ; ਮਿਲੈ ਹਰਿ ਸੋਈ ॥

gur parasaadee; milai har soee |

Sant Singh KhalsaBy Guru's Grace, one meets the Lord.
Manmohan SinghBy Guru's favour, He, the Lord is met.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਉਹ ਸੁਆਮੀ ਮਿਲ ਪੈਦਾ ਹੈ।
Fareedkot Teekaਜਿਸ ਕੋ ਬੇਦ ਅਗੰਮ ਕਹਤੇ ਹੈਂ, ਸੋ ਹਰੀ ਗੁਰੋਂ ਕੀ ਕ੍ਰਿਪਾ ਸੇ ਹੀ ਮਿਲਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਉਹ (ਘਟ ਘਟ ਦੀ ਜਾਣਨ ਵਾਲਾ) ਪਰਮਾਤਮਾ ਮਿਲਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ।

SikhNet (Spanish)por la Gracia del Guru uno toma Conciencia del Señor.

ਗੁਰੁ ਦਾਤਾ; ਜੁਗ ਚਾਰੇ ਹੋਈ ॥੭॥

gur daataa; jug chaare hoee |7|

Sant Singh KhalsaThe Guru is the Great Giver, throughout the four ages. ||7||
Manmohan SinghThe Guru is the Giver, through the Four Ages.
Manmohan Singh (Punjabi)ਚੋਹਾ ਹੀ ਯੁਗਾਂ ਅੰਦਰ ਗੁਰੂ ਜੀ ਦਾਤਾਂ ਦੇਣ ਵਾਲੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਹੀ ਚਾਰੋਂ ਜੁਗ ਮੇਂ ਮੁਕਤੀ ਕੀ ਦਾਤਾ ਹੋਈ ਹੈ॥੭॥
Prof. Sahib Singh(ਹੇ ਪੰਡਿਤ! ਸਤਜੁਗ ਕਲਜੁਗ ਆਖ ਆਖ ਕੇ ਕਿਸੇ ਜੁਗ ਦੇ ਜ਼ਿੰਮੇ ਬੁਰਾਈ ਲਾ ਕੇ ਗ਼ਲਤੀ ਨਾਹ ਖਾਹ) ਚੌਹਾਂ ਜੁਗਾਂ ਵਿਚ ਗੁਰੂ ਹੀ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ ॥੭॥

ਪਦ ਅਰਥ ਦਾਤਾ = ਹਰਿ-ਨਾਮ ਦੀ ਦਾਤਿ ਦੇਣ ਵਾਲਾ। ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ ॥੭॥

SikhNet (Spanish)El Guru es un gran dador, por las cuatro tiempos.

ਗੁਰਮੁਖਿ ਜਾਤਿ ਪਤਿ; ਨਾਮੇ ਵਡਿਆਈ ॥

guramukh jaat pat; naame vaddiaaee |

Sant Singh KhalsaFor the Gurmukh, the Naam is social status, honor and glorious greatness.
Manmohan SinghGod's Name is the caste, honour and glory of the True Sikhs if the Guru.
Manmohan Singh (Punjabi)ਰੱਬ ਦਾ ਨਾਮ ਗੁਰੂ ਦੇ ਸੱਚੇ ਸਿੱਖਾਂ ਦੇ ਜਾਤੀ ਇੱਜ਼ਤ ਅਤੇ ਸੋਭਾ ਹੈ।
Fareedkot Teekaਗੁਰਮੁਖੋਂ ਨੇ ਜਾਤਿ ਔਰ ਪ੍ਰਤਿਸਟਾ, ਪੁਨਾ ਵਡਿਆਈ ਨਾਮ ਕਰ ਕੇ ਹੀ ਜਾਣੀ ਹੈ॥
Prof. Sahib Singh(ਹੇ ਪੰਡਿਤ!) ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਵਾਸਤੇ ਹਰਿ-ਨਾਮ ਹੀ ਉੱਚੀ ਜਾਤਿ ਹੈ ਤੇ ਉੱਚੀ ਕੁਲ ਹੈ, ਪਰਮਾਤਮਾ ਦੇ ਨਾਮ ਵਿਚ ਉਹ ਆਪਣੀ ਇੱਜ਼ਤ ਮੰਨਦਾ ਹੈ।

ਪਦ ਅਰਥ ਜਾਤਿ ਪਾਤਿ = ਜਾਤ ਪਾਤ, ਜਾਤ ਅਤੇ ਕੁਲ। ਨਾਮੇ = ਨਾਮ ਵਿਚ ਹੀ।

SikhNet (Spanish)Aquél que mira hacia Dios, encuentra su Honor y su casta en la Gloria del Naam,

ਸਾਇਰ ਕੀ ਪੁਤ੍ਰੀ; ਬਿਦਾਰਿ ਗਵਾਈ ॥

saaeir kee putree; bidaar gavaaee |

Sant Singh KhalsaMaya, the daughter of the ocean, has been slain.
Manmohan SinghMammon the daughter of Ocean they have beaten to death.
Manmohan Singh (Punjabi)ਸਮੁੰਦਰ ਦੀ ਬੇਟੀ, ਮਾਇਆ, ਉਨ੍ਹਾਂ ਨੇ ਕੁੱਟ ਕੇ ਮਾਰ ਸੁੱਟੀ ਹੈ।
Fareedkot Teeka(ਸਾਇਰ) ਸਾਮੁਦ੍ਰ ਕੀ ਪੁਤ੍ਰੀ ਮਾਇਆ (ਬਿਦਾਰਿ) ਮਾਰ ਕਰ ਕੇ ਗੁਵਾਈ ਹੈ; ਵਾ (ਬਿਦਾਰਿ) ਜਾਗ ਕਰ ਅਰਥਾਤ ਖਬਰਦਾਰ ਹੋ ਕਰ ਗਵਾਈ ਹੈ; ਵਾ ਜੋ ਲੋਕੋਂ ਕੇ ਮਾਰਨੇ ਵਾਲੀ ਹੈ, ਸੋ ਗਵਾਇ ਦਈ ਹੈ॥
Prof. Sahib Singhਨਾਮਿ ਦੀ ਬਰਕਤਿ ਨਾਲ ਹੀ ਉਸ ਨੇ ਮਾਇਆ ਦਾ ਪ੍ਰਭਾਵ (ਆਪਣੇ ਅੰਦਰੋਂ) ਕੱਟ ਕੇ ਪਰੇ ਰੱਖ ਦਿੱਤਾ ਹੈ।

ਪਦ ਅਰਥ ਸਾਇਰ = ਸਮੁੰਦਰ। ਸਾਇਰ ਕੀ ਪੁਤ੍ਰੀ = ਸਮੁੰਦਰ ਦੀ ਧੀ, ਸਮੁੰਦਰ ਤੋਂ ਪੈਦਾ ਹੋਈ ਹੋਈ (ਜਦੋਂ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ), ਮਾਇਆ। ਬਿਦਾਰਿ = ਚੀਰ ਪਾੜ ਕੇ।

SikhNet (Spanish)el Nombre y se sobrepone a Maya, la ilusión.

ਨਾਨਕ. ਬਿਨੁ ਨਾਵੈ; ਝੂਠੀ ਚਤੁਰਾਈ ॥੮॥੨॥

naanak. bin naavai; jhootthee chaturaaee |8|2|

Sant Singh KhalsaO Nanak, without the Name, all clever tricks are false. ||8||2||
Manmohan SinghNanak without the Name, false is all cleverness.
Manmohan Singh (Punjabi)ਨਾਨਕ, ਨਾਮ ਦੇ ਬਗੈਰ, ਸਾਰੀ ਹੁਸ਼ਿਆਰੀ ਕੂੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਾਹਗੁਰੂ ਕੇ ਨਾਮ ਸੇ ਬਿਨਾਂ ਸਭ ਚਤੁਰਾਈ ਝੂਠੀ ਹੈ॥੮॥੨॥
Prof. Sahib Singhਹੇ ਨਾਨਕ! (ਆਖ-ਹੇ ਪੰਡਿਤ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਹੋਰ ਹੋਰ ਚਤੁਰਾਈ ਵਿਖਾਣੀ ਵਿਅਰਥ ਹੈ ॥੮॥੨॥
SikhNet (Spanish)Oh, dice Nanak, Falsa es toda la astucia sin el Nombre del Señor. (8-2)

Open this shabad (27 lines, Angs 229-230) →

Shabad Guru Amardas Ji Raag Gauree

ਗਉੜੀ ਮਃ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਇਸੁ ਜੁਗ ਕਾ ਧਰਮੁ; ਪੜਹੁ ਤੁਮ ਭਾਈ ॥

eis jug kaa dharam; parrahu tum bhaaee |

Sant Singh KhalsaLearn the Dharma of this age, O Siblings of Destiny;
Manmohan SinghRepeat thou, O brethren the religion of this age (God's Name)
Manmohan Singh (Punjabi)ਤੁਸੀਂ ਹੈ ਭਰਾਓ! ਇਸ ਯੁੱਗ ਦੇ ਮਜ਼ਹਬ (ਵਾਹਿਗੁਰੂ ਦੇ ਨਾਮ) ਨੂੰ ਉਚਾਰਨ ਕਰੋ।
Fareedkot Teekaਹੇ ਭਾਈ! ਇਸ ਜੁਗ ਕਾ ਧਰਮ ਨਾਮ ਹੀ ਹੈ, ਸੋ ਤੁਮ ਪੜ੍ਹੋ॥
Prof. Sahib Singhਹੇ ਭਾਈ! ਇਸ ਮਨੁੱਖਾ ਜਨਮ ਦਾ ਕਰਤੱਬ ਪੜ੍ਹੋ (ਭਾਵ, ਇਹ ਸਿੱਖੋ ਕਿ ਮਨੁੱਖਾ ਜਨਮ ਵਿਚ ਜੀਵਨ ਸਫਲ ਕਰਨ ਵਾਸਤੇ ਕੀਹ ਉੱਦਮ ਕਰਨਾ ਚਾਹੀਦਾ ਹੈ)।

ਪਦ ਅਰਥ ਜੁਗ = ਮਨੁੱਖਾ ਜੀਵਨ, ਸੰਸਾਰ। ਧਰਮੁ = ਕਰਤੱਬ, ਫ਼ਰਜ਼। ਭਾਈ = ਹੇ ਭਾਈ!

SikhNet (Spanish)Conoce la religión de esta época;

ਪੂਰੈ ਗੁਰਿ; ਸਭ ਸੋਝੀ ਪਾਈ ॥

poorai gur; sabh sojhee paaee |

Sant Singh Khalsaall understanding is obtained from the Perfect Guru.
Manmohan SinghThe Perfect Guru, has imparted unto me all the understanding.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਾਰੀ ਗਿਆਤ ਦਰਸਾ ਦਿੱਤੀ ਹੈ।
Fareedkot Teekaਪਰੰਤੂ ਪੂਰੇ ਗੁਰੋਂ ਨੇ ਸਭ ਕੋ ਸਮਝ ਦਈ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਇਹ ਸੂਝ ਦੇ ਦਿੱਤੀ ਹੈ,

ਪਦ ਅਰਥ ਪੂਰੈ ਗੁਰਿ = ਪੂਰੇ ਗੁਰੂ ਨੇ। ਪਾਈ = ਦੇ ਦਿੱਤੀ ਹੈ।

SikhNet (Spanish)por la Gracia del Guru te será revelada

ਐਥੈ ਅਗੈ; ਹਰਿ ਨਾਮੁ ਸਖਾਈ ॥੧॥

aithai agai; har naam sakhaaee |1|

Sant Singh KhalsaHere and hereafter, the Lord's Name is our Companion. ||1||
Manmohan SinghHere and hereafter God's Name is the mortal's succour.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਰੱਬ ਦਾ ਨਾਮ ਪ੍ਰਾਣੀ ਦਾ ਸਹਾਇਕ ਹੈ।
Fareedkot Teekaਇਸ ਲੋਕ ਮੇਂ ਔਰ ਪਰਲੋਕ ਮੇਂ ਹਰੀ ਕਾ ਨਾਮ ਹੀ ਸਹਾਇਕ ਹੈ॥
Prof. Sahib Singhਕਿ ਇਸ ਲੋਕ ਵਿਚ ਤੇ ਪਰਲੋਕ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਸਾਥੀ ਹੈ ॥੧॥

ਪਦ ਅਰਥ ਐਥੈ = ਇਸ ਲੋਕ ਵਿਚ। ਅਗੈ = ਪਰਲੋਕ ਵਿਚ। ਸਖਾਈ = ਸਾਥੀ ॥੧॥

SikhNet (Spanish)y el Nombre del Señor te acompañará aquí y aquí después. (1)

ਰਾਮ ਪੜਹੁ; ਮਨਿ ਕਰਹੁ ਬੀਚਾਰੁ ॥

raam parrahu; man karahu beechaar |

Sant Singh KhalsaLearn of the Lord, and contemplate Him in your mind.
Manmohan SinghRepeat thou the Lord Name and reflect thereon within thy mind.
Manmohan Singh (Punjabi)ਤੂੰ ਪ੍ਰਭੂ ਦੇ ਨਾਮ ਦਾ ਜਾਪ ਕਰ ਅਤੇ ਆਪਣੇ ਚਿੱਤ ਅੰਦਰ ਉਸ ਨੂੰ ਸੋਚ ਸਮਝ।
Fareedkot Teekaਹੇ ਭਾਈ! ਰਾਮ ਨਾਮ ਪੜ੍ਹੋ ਔਰ ਮਨ ਮੇਂ ਵੀਚਾਰ ਕਰੋ॥
Prof. Sahib Singh(ਹੇ ਭਾਈ!) ਪਰਮਾਤਮਾ (ਦੀ ਸਿਫ਼ਤ-ਸਾਲਾਹ) ਪੜ੍ਹੋ, (ਆਪਣੇ) ਮਨ ਵਿਚ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰੋ,

ਪਦ ਅਰਥ ਮਨਿ = ਮਨ ਵਿਚ।

SikhNet (Spanish)Lee acerca del Señor y reflexiona sobre Él en tu pensamiento,

ਗੁਰ ਪਰਸਾਦੀ; ਮੈਲੁ ਉਤਾਰੁ ॥੧॥ ਰਹਾਉ ॥

gur parasaadee; mail utaar |1| rahaau |

Sant Singh KhalsaBy Guru's Grace, your filth shall be washed away. ||1||Pause||
Manmohan SinghBy Guru's favour wash off thy filth. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਆਪਣੀ ਗਿਲਾਜ਼ਤ ਨੂੰ ਧੋ ਸੁੱਟ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਪਾਪ ਰੂਪ ਮੈਲ ਕੋ ਉਤਾਰੋ॥੧॥ ਰਹਾਉ ॥
Prof. Sahib Singh(ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ (ਆਪਣੇ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ॥੧॥ ਰਹਾਉ ॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ ਹੀ। ਉਤਾਰੁ = ਲਾਹ, ਦੂਰ ਕਰ ॥੧॥ ਰਹਾਉ ॥

SikhNet (Spanish)para que por la Gracia del Guru se quite la suciedad de tu mente.(1-Pausa)

ਵਾਦਿ ਵਿਰੋਧਿ; ਨ ਪਾਇਆ ਜਾਇ ॥

vaad virodh; na paaeaa jaae |

Sant Singh KhalsaThrough argument and debate, He cannot be found.
Manmohan SinghThrough controversies and contentions the Lord in not procured.
Manmohan Singh (Punjabi)ਬਹਿਸ ਮੁਬਾਹਿਸਿਆਂ ਅਤੇ ਦੰਗੇ-ਫ਼ਸਾਦਾ ਰਾਹੀਂ ਪ੍ਰਭੂ ਪ੍ਰਾਪਤ ਨਹੀਂ ਹੁੰਦਾ।
Fareedkot Teekaਵਾਦਿ ਵਿਰੋਧ ਸੇ ਨਹੀਂ ਪਾਇਆ ਜਾਤਾ॥
Prof. Sahib Singh(ਹੇ ਭਾਈ! ਕਿਸੇ ਧਾਰਮਿਕ) ਬਹਸ ਕਰਨ ਨਾਲ (ਜਾਂ ਕਿਸੇ ਧਰਮ ਦਾ) ਖੰਡਨ ਕਰਨ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।

ਪਦ ਅਰਥ ਵਾਦਿ = ਵਾਦ ਦੀ ਰਾਹੀਂ, ਝਗੜੇ ਦੀ ਰਾਹੀਂ, ਧਾਰਮਿਕ ਬਹਿਸ ਦੀ ਰਾਹੀਂ। ਵਿਰੋਧਿ = ਵਿਰੋਧ ਨਾਲ, ਖੰਡਨ ਕਰਨ ਨਾਲ।

SikhNet (Spanish)Por la riña y la lucha no Lo vas a encontrar, y tu mente y tu cuerpo se volverán inservibles,

ਮਨੁ ਤਨੁ ਫੀਕਾ; ਦੂਜੈ ਭਾਇ ॥

man tan feekaa; doojai bhaae |

Sant Singh KhalsaThe mind and body are made insipid through the love of duality.
Manmohan SinghThrough another's love, the soul and body are rendered insipid.
Manmohan Singh (Punjabi)ਹੋਰਸ ਦੀ ਪ੍ਰੀਤ ਦੁਆਰਾ, ਆਤਮਾ ਤੇ ਦੇਹਿ ਫਿਕੇ ਹੋ ਜਾਂਦੇ ਹਨ।
Fareedkot Teekaਕਿਉਂਕਿ ਦ੍ਵੈਤ ਭਾਇ ਮੇਂ ਤੋ ਮਨ ਤਨ ਫੀਕਾ ਹੋਤਾ ਹੈ॥
Prof. Sahib Singh(ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ) ਹੋਰ ਸੁਆਦ ਵਿਚ ਪਿਆਂ ਮਨ ਆਤਮਕ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ, ਸਰੀਰ (ਹਿਰਦਾ) ਆਤਮਕ ਜੀਵਨ ਤੋਂ ਸੁੰਞਾ ਹੋ ਜਾਂਦਾ ਹੈ।

ਪਦ ਅਰਥ ਫੀਕਾ = ਬੇ-ਰਸ, ਰੁੱਖਾ, ਆਤਮਕ ਰਸ ਤੋਂ ਸੱਖਣਾ। ਦੂਜੈ ਭਾਇ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ।

SikhNet (Spanish)destrozados por la dualidad.

ਗੁਰ ਕੈ ਸਬਦਿ; ਸਚਿ ਲਿਵ ਲਾਇ ॥੨॥

gur kai sabad; sach liv laae |2|

Sant Singh KhalsaThrough the Word of the Guru's Shabad, lovingly attune yourself to the True Lord. ||2||
Manmohan SinghThrough Guru's teaching enshrine affection for the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਸੱਚੇ ਸੁਆਮੀ ਨਾਲ ਪਿਰਹੜੀ ਪਾ।
Fareedkot Teekaਤਾਂ ਤੇ ਗੁਰੋਂ ਕੇ ਉਪਦੇਸ਼ ਸੇ ਸੱਚ ਮੇਂ ਬ੍ਰਿਤੀ ਲਗਾਇਓ॥੨॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਸਕਦਾ ਹੈ ॥੨॥
SikhNet (Spanish)Mejor, entónate en la Verdad del Señor a través de la Palabra del Shabd del Guru.(2)

ਹਉਮੈ ਮੈਲਾ; ਇਹੁ ਸੰਸਾਰਾ ॥

haumai mailaa; ihu sansaaraa |

Sant Singh KhalsaThis world is polluted with egotism.
Manmohan SinghThis World is gone filthy with ego.
Manmohan Singh (Punjabi)ਸਵੈ-ਹੰਗਤਾ ਨਾਲ ਇਹ ਜਹਾਨ ਗੰਦਾ ਹੋ ਗਿਆ ਹੈ।
Fareedkot Teekaਇਹ ਸੰਸਾਰ ਹੰਕਾਰ ਕਰ ਕੇ ਮੈਲਾ ਹੋ ਰਹਾ ਹੈ॥
Prof. Sahib Singh(ਹੇ ਭਾਈ! ਗੁਰੂ ਨੂੰ ਮਿਲਣ ਤੋਂ ਬਿਨਾ) ਇਹ ਜਗਤ (ਭਾਵ, ਦੁਨੀਆ ਦਾ ਇਹ ਮਨੁੱਖ) ਹਉਮੈ (ਦੇ ਵਿਕਾਰ) ਨਾਲ ਮਲੀਨ (-ਮਨ) ਹੋ ਜਾਂਦਾ ਹੈ।
SikhNet (Spanish)Seducido por Maya, el mundo está contaminado;

ਨਿਤ ਤੀਰਥਿ ਨਾਵੈ; ਨ ਜਾਇ ਅਹੰਕਾਰਾ ॥

nit teerath naavai; na jaae ahankaaraa |

Sant Singh KhalsaBy taking cleansing baths daily at sacred shrines of pilgrimage, egotism is not eliminated.
Manmohan SinghBy daily bathing in holy waters egotism goes not.
Manmohan Singh (Punjabi)ਹਰ ਰੋਜ਼ ਪਵਿੱਤ੍ਰ ਪਾਣੀ ਵਿੱਚ ਇਸ਼ਨਾਨ ਕਰਨ ਦੁਆਰਾ ਹੰਗਤਾ ਦੂਰ ਨਹੀਂ ਹੁੰਦੀ।
Fareedkot Teekaਨਿਤੰਪ੍ਰਤੀ ਤੀਰਥੋਂ ਮੇਂ ਭੀ ਇਸਨਾਨ ਕਰਤਾ ਹੈ ਤਾਂ ਵੀ ਹੰਕਾਰ ਨਹੀਂ ਜਾਤਾ॥
Prof. Sahib Singhਸਦਾ ਤੀਰਥ ਉਤੇ ਇਸ਼ਨਾਨ (ਭੀ) ਕਰਦਾ ਹੈ (ਪਰ ਇਸ ਤਰ੍ਹਾਂ ਇਸ ਦੇ ਮਨ ਦਾ) ਅਹੰਕਾਰ ਦੂਰ ਨਹੀਂ ਹੁੰਦਾ।

ਪਦ ਅਰਥ ਤੀਰਥਿ = ਤੀਰਥ ਉਤੇ। ਨਾਵੈ = ਨ੍ਹਾਵੈ, ਇਸ਼ਨਾਨ ਕਰਦਾ ਹੈ।

SikhNet (Spanish)y aunque uno se bañe en aguas santas, no por eso, el ego desaparece.

ਬਿਨੁ ਗੁਰ ਭੇਟੇ; ਜਮੁ ਕਰੇ ਖੁਆਰਾ ॥੩॥

bin gur bhette; jam kare khuaaraa |3|

Sant Singh KhalsaWithout meeting the Guru, they are tortured by Death. ||3||
Manmohan SinghWithout meeting the Guru death distresses the man.
Manmohan Singh (Punjabi)ਗੁਰਾਂ ਦੇ ਮਿਲਣ ਦੇ ਬਾਝੋਂ ਮੌਤ ਬੰਦੇ ਨੂੰ ਅਵਾਜਾਰ ਕਰਦੀ ਹੈ।
Fareedkot Teekaਇਸੀ ਕਰ ਗੁਰੋਂ ਕੇ ਮਿਲੇ ਬਿਨਾ ਜਮੁ ਖੁਆਰ ਕਰਤਾ ਹੈ॥੩॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤ ਇਸ ਨੂੰ ਖ਼ੁਆਰ ਕਰਦੀ ਰਹਿੰਦੀ ਹੈ ॥੩॥

ਪਦ ਅਰਥ ਬਿਨੁ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ। ਜਮੁ = ਮੌਤ, ਆਤਮਕ ਮੌਤ ॥੩॥

SikhNet (Spanish)Sin encontrar al Guru, somos devastados por la muerte.(3)

ਸੋ ਜਨੁ ਸਾਚਾ; ਜਿ ਹਉਮੈ ਮਾਰੈ ॥

so jan saachaa; ji haumai maarai |

Sant Singh KhalsaThose humble beings are true, who conquer their ego.
Manmohan SinghTrue is the man, who effaces his ego,
Manmohan Singh (Punjabi)ਸੱਚਾ ਹੈ ਉਹ ਇਨਸਾਨ ਜੋ ਆਪਣੇ ਗ਼ਰੂਰ ਨੂੰ ਮੇਟ ਸੁਟਦਾ ਹੈ,
Fareedkot Teekaਪੁਨਾ ਹੰਕਾਰ ਕੋ ਮਾਰੇ ਸਚਾ ਸੋਈ ਪੁਰਸ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਹਉਮੈ ਨੂੰ ਦੂਰ ਕਰ ਲੈਂਦਾ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।

ਪਦ ਅਰਥ ਜਿ = ਜੇਹੜਾ।

SikhNet (Spanish)Si uno logra aquietar su ego conocerá la Verdad,

ਗੁਰ ਕੈ ਸਬਦਿ; ਪੰਚ ਸੰਘਾਰੈ ॥

gur kai sabad; panch sanghaarai |

Sant Singh KhalsaThrough the Word of the Guru's Shabad, they conquer the five thieves.
Manmohan Singhand by Guru's teaching slays the five demons.
Manmohan Singh (Punjabi)ਤੇ ਗੁਰਾਂ ਦੀ ਸਿੱਖ-ਮਤ ਦੁਆਰਾ ਪੰਜਾਂ ਦੂਤਾਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਸੇ ਪੰਚ ਕਾਮ ਆਦਿਕੋਂ ਕੋ ਨਵਿਰਤ ਕਰੈ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ ਕਾਮਾਦਿਕ) ਪੰਜਾਂ ਨੂੰ ਮਾਰ ਮੁਕਾਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਪੰਚ = ਕਾਮਾਦਿਕ ਪੰਜਾਂ ਨੂੰ। ਸੰਘਾਰੈ = ਮਾਰ ਦੇਂਦਾ ਹੈ।

SikhNet (Spanish)y a través de la Palabra del Shabd del Guru podrá vencer a los cinco enemigos.

ਆਪਿ ਤਰੈ; ਸਗਲੇ ਕੁਲ ਤਾਰੈ ॥੪॥

aap tarai; sagale kul taarai |4|

Sant Singh KhalsaThey save themselves, and save all their generations as well. ||4||
Manmohan SinghHe saves himself and saves all his generations.
Manmohan Singh (Punjabi)ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਬਚਾ ਲੈਂਦਾ ਹੈ।
Fareedkot Teekaਸੋ ਆਪ ਤਰ ਜਾਤਾ ਹੈ ਔਰ ਸੰਪੂਰਨ ਕੁਲੋਂ ਕੋ ਤਾਰ ਲੇਤਾ ਹੈ॥੪॥
Prof. Sahib Singhਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੪॥
SikhNet (Spanish)Se salvan a si mismos , y salvan a las generaciones posteriores también.

ਮਾਇਆ ਮੋਹਿ; ਨਟਿ ਬਾਜੀ ਪਾਈ ॥

maaeaa mohi; natt baajee paaee |

Sant Singh KhalsaThe Actor has staged the drama of emotional attachment to Maya.
Manmohan SinghThe Actor has set up attachment of mammon as a play for the mortals.
Manmohan Singh (Punjabi)ਕਲਾਕਾਰ ਨੇ ਮੋਹਨੀ ਦੀ ਲਗਨ ਪ੍ਰਾਣੀਆਂ ਲਈ ਇਕ ਖੇਲ੍ਹ ਰਚਿਆ ਹੈ।
Fareedkot Teekaਪਰਮੇਸ੍ਵਰ ਨਟ ਨੇ ਮਾਇਆ ਕਰ ਸੰਸਾਰ ਰੂਪੁ ਬਾਜੀ ਪਾਈ ਹੈ॥
Prof. Sahib Singh(ਹੇ ਭਾਈ! ਜਿਵੇਂ ਜਦੋਂ ਕੋਈ ਨਟ ਬਾਜ਼ੀ ਪਾਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਇਕੱਠੇ ਹੁੰਦੇ ਹਨ, ਤਿਵੇਂ) (ਪ੍ਰਭੂ) ਨਟ ਨੇ ਮਾਇਆ ਦੇ ਮੋਹ ਦੀ ਰਾਹੀਂ ਇਹ (ਜਗਤ-ਰਚਨਾ ਦਾ) ਤਮਾਸ਼ਾ ਰਚ ਦਿੱਤਾ ਹੈ।

ਪਦ ਅਰਥ ਮੋਹਿ = ਮੋਹ ਦੀ ਰਾਹੀਂ। ਨਟਿ = ਨਟ ਨੇ, ਪ੍ਰਭੂ-ਨਟ ਨੇ। ਬਾਜੀ = ਜਗਤ ਰਚਨਾ ਦੀ ਬਾਜ਼ੀ।

SikhNet (Spanish)El Gran Mago ha puesto el espectáculo en el escenario, y el egocéntrico,

ਮਨਮੁਖ ਅੰਧ; ਰਹੇ ਲਪਟਾਈ ॥

manamukh andh; rahe lapattaaee |

Sant Singh KhalsaThe self-willed manmukhs cling blindly to it.
Manmohan SinghThe blind apostates remain clinging to it.
Manmohan Singh (Punjabi)ਅੰਨ੍ਹੇ ਅਧਰਮੀ ਇਸ ਨੂੰ ਚਿਮੜੇ ਰਹਿੰਦੇ ਹਨ।
Fareedkot Teekaਤਿਸ ਮੇਂ ਮਨਮੁਖ ਅੰਧ ਮੋਹ ਕਰ ਲਪਟ ਰਹੇ ਹੈਂ॥
Prof. Sahib Singh(ਇਸ ਨੂੰ ਵੇਖ ਵੇਖ ਕੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ (ਇਸ ਤਮਾਸ਼ੇ ਨਾਲ) ਚੰਬੜ ਰਹੇ ਹਨ।
SikhNet (Spanish)ciegamente piensa que esa es toda la realidad.

ਗੁਰਮੁਖਿ ਅਲਿਪਤ; ਰਹੇ ਲਿਵ ਲਾਈ ॥੫॥

guramukh alipat; rahe liv laaee |5|

Sant Singh KhalsaThe Gurmukhs remain detached, and lovingly attune themselves to the Lord. ||5||
Manmohan SinghThe Guru-wards remain detached and embrace affection for God.
Manmohan Singh (Punjabi)ਗੁਰੂ-ਸਮਰਪਨ ਅਟੰਕ ਰਹਿੰਦੇ ਅਤੇ ਵਾਹਿਗੁਰੂ ਨਾਲ ਪ੍ਰੇਮ ਪਾਉਂਦੇ ਹਨ।
Fareedkot Teekaਔ ਗੁਰਮੁਖ ਬ੍ਰਿਤੀ ਕੋ ਲਗਾਇ ਕਰ ਅਲਿਪਤ ਰਹੇ ਹੈਂ॥੫॥
Prof. Sahib Singhਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਇਸ ਤਮਾਸ਼ੇ ਤੋਂ) ਨਿਰਲੇਪ ਰਹਿੰਦੇ ਹਨ ॥੫॥

ਪਦ ਅਰਥ ਅਲਿਪਤ = ਨਿਰਲੇਪ। ਲਿਵ = ਲਗਨ ॥੫॥

SikhNet (Spanish)Sin embargo, los Sirvientes del Guru, estando entonados en el Señor, se conservan desapegados. (5)

ਬਹੁਤੇ ਭੇਖ ਕਰੈ; ਭੇਖਧਾਰੀ ॥

bahute bhekh karai; bhekhadhaaree |

Sant Singh KhalsaThe disguisers put on their various disguises.
Manmohan SinghThe disguiser puts on various garbs.
Manmohan Singh (Punjabi)ਬਹੁਰੂਪੀਆਂ ਅਨੇਕਾਂ ਵੇਸ ਬਣਾਉਂਦਾ ਹੈ।
Fareedkot Teekaਜੋ ਭੇਖ ਧਾਰੀ ਬੁਹਤੇ ਭੇਖੋਂ ਕੋ ਧਾਰਨ ਕਰਤਾ ਹੈ॥
Prof. Sahib Singh(ਹੇ ਭਾਈ!) ਨਿਰੇ ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ,

ਪਦ ਅਰਥ ਭੇਖ = ਧਾਰਮਿਕ ਪਹਿਰਾਵੇ। ਭੇਖਧਾਰੀ = ਧਾਰਮਿਕ ਪਹਿਰਾਵੇ ਦਾ ਧਾਰਨੀ, ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ।

SikhNet (Spanish)Muy a menudo algunos se cambian de ropa,

ਅੰਤਰਿ ਤਿਸਨਾ; ਫਿਰੈ ਅਹੰਕਾਰੀ ॥

antar tisanaa; firai ahankaaree |

Sant Singh KhalsaDesire rages within them, and they carry on egotistically.
Manmohan SinghWithin him is desire and he walks about proudly.
Manmohan Singh (Punjabi)ਉਸ ਦੇ ਅੰਦਰ ਖ਼ਾਹਿਸ਼ ਹੈ ਅਤੇ ਉਹ ਅਭਿਮਾਨੀ ਹੋ ਕੇ ਤੁਰਿਆ ਫਿਰਦਾ ਹੈ।
Fareedkot Teekaਰਿਦੇ ਮੇਂ ਪਦਾਰਥੋਂ ਕੀ ਤ੍ਰਿਸਨਾ ਹੈ ਔਰ ਹੰਕਾਰੀ ਹੋਇਆ ਫਿਰਤਾ ਹੈ॥
Prof. Sahib Singh(ਪਰ ਉਸ ਦੇ) ਅੰਦਰ (ਮਾਇਆ ਦੀ) ਤ੍ਰਿਸ਼ਨਾ (ਬਣੀ ਰਹਿੰਦੀ ਹੈ) ਉਹ ਅਹੰਕਾਰ ਵਿਚ ਹੀ ਵਿਚਰਦਾ ਹੈ।

ਪਦ ਅਰਥ ਤਿਸਨਾ = ਮਾਇਆ ਦੀ ਤ੍ਰੇਹ।

SikhNet (Spanish)pero el deseo se queda dentro y se proyecta en el ego.

ਆਪੁ ਨ ਚੀਨੈ; ਬਾਜੀ ਹਾਰੀ ॥੬॥

aap na cheenai; baajee haaree |6|

Sant Singh KhalsaThey do not understand themselves, and they lose the game of life. ||6||
Manmohan SinghHis ownself he understands not and loses the game.
Manmohan Singh (Punjabi)ਆਪਣੇ ਆਪ ਨੂੰ ਉਹ ਸਮਝਦਾ ਨਹੀਂ ਅਤੇ ਖੇਡ ਹਾਰ ਦਿੰਦਾ ਹੈ।
Fareedkot Teekaਪੁਨਾ ਅਪਨੇ ਸਰੂਪ ਕੋ ਜਾਨਤਾ ਨਹੀਂ, ਤਿਸ ਨੇ ਮਾਨੁਖ ਜਨਮ ਰੂਪੀ ਬਾਜੀ ਹਾਰ ਦਈ ਹੈ ਅਰਥਾਤ ਮਾਨੁਖ ਜਨਮ ਬਿਅਰਥ ਖੋਹ ਲੀਆ॥੭॥
Prof. Sahib Singhਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ (ਇਸ ਵਾਸਤੇ) ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥

ਪਦ ਅਰਥ ਆਪੁ = ਆਪਣੇ ਆਪ ਨੂੰ। ਚੀਨੈ = ਪਰਖਦਾ ਹੈ ॥੬॥

SikhNet (Spanish)Así no conocen su ser y pierden en el juego de la vida. (6)

ਕਾਪੜ ਪਹਿਰਿ; ਕਰੇ ਚਤੁਰਾਈ ॥

kaaparr pahir; kare chaturaaee |

Sant Singh KhalsaPutting on religious robes, they act so clever,
Manmohan SinghPutting on religious garbs some play clever.
Manmohan Singh (Punjabi)ਧਾਰਮਕ ਭੇਸ ਧਾਰਨ ਕਰ ਕੇ ਕਈ ਜਣੇ ਚਲਾਕੀਆਂ ਕਰਦੇ ਹਨ।
Fareedkot Teekaਜੋ ਸੁੰਦਰ ਕਪੜੇ ਪਹਰ ਕਰ ਚਤਰਾਈ ਕਰਤਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਨਿਰੇ ਧਾਰਮਿਕ ਪਹਿਰਾਵੇ ਕਰ ਕੇ ਹੀ ਚਤੁਰਾਈ (ਦੀਆਂ ਗੱਲਾਂ) ਕਰਦਾ ਹੈ,

ਪਦ ਅਰਥ ਕਾਪੜ = ਧਾਰਮਿਕ ਪਹਿਰਾਵੈ।

SikhNet (Spanish)Algunos se sienten muy complacidos con la ropa que se ponen,

ਮਾਇਆ ਮੋਹਿ. ਅਤਿ ਭਰਮਿ ਭੁਲਾਈ ॥

maaeaa mohi. at bharam bhulaaee |

Sant Singh Khalsabut they are totally deluded by doubt and emotional attachment to Maya.
Manmohan SinghLove of mammon and doubt have supremely misled them.
Manmohan Singh (Punjabi)ਧਨ ਦੀ ਪ੍ਰੀਤ ਤੇ ਸੰਦੇਹ ਨੇ ਉਨ੍ਹਾਂ ਨੂੰ ਵਡਾ ਗੁਮਰਾਹ ਕੀਤਾ ਹੋਇਆ ਹੈ।
Fareedkot Teekaਸੋ ਅਤੀ ਭਰਮ ਕਰ ਮਾਇਆ ਕੇ ਮੋਹ ਮੇਂ ਭੂਲਾ ਹੂਆ ਹੈ॥
Prof. Sahib Singh(ਕਿ ਮੈਂ ਧਰਮੀ ਹਾਂ, ਪਰ ਅੰਦਰੋਂ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ,

ਪਦ ਅਰਥ ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਿਆ ਰਹਿੰਦਾ ਹੈ।

SikhNet (Spanish)pero son tentados por el amor a Maya y desviados por la ilusión,

ਬਿਨੁ ਗੁਰ ਸੇਵੇ; ਬਹੁਤੁ ਦੁਖੁ ਪਾਈ ॥੭॥

bin gur seve; bahut dukh paaee |7|

Sant Singh KhalsaWithout serving the Guru, they suffer in terrible pain. ||7||
Manmohan SinghWithout serving the Guru, they suffer immense pain.
Manmohan Singh (Punjabi)ਗੁਰਾਂ ਦੀ ਚਾਕਰੀ ਕਰਨ ਦੇ ਬਿਨਾ ਉਹ ਬੜੀ ਤਕਲੀਫ ਉਠਾਉਂਦੇ ਹਨ।
Fareedkot Teekaਗੁਰੋਂ ਕੇ ਸੇਵੇ ਬਿਨਾ ਬਹੁਤ ਦੁਖ ਪਾਵਤਾ ਹੈ॥੭॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਨਾਹ ਆਉਣ ਕਰਕੇ ਬਹੁਤ ਦੁੱਖ ਪਾਂਦਾ ਹੈ ॥੭॥
SikhNet (Spanish)y sin el Servicio del Guru sufren intenso dolor. (7)

ਨਾਮਿ ਰਤੇ; ਸਦਾ ਬੈਰਾਗੀ ॥

naam rate; sadaa bairaagee |

Sant Singh KhalsaThose who are attuned to the Naam, the Name of the Lord, remain detached forever.
Manmohan SinghThey, who are imbued with God's Name, ever, remain detached.
Manmohan Singh (Punjabi)ਜੋ ਹਰੀ ਦੇ ਨਾਮ ਨਾਲ ਰੰਗੀਜੇ ਹਨ, ਉਹ ਸਦੀਵ ਹੀ ਨਿਰਲੇਪ ਰਹਿੰਦੇ ਹਨ।
Fareedkot Teekaਜੋ ਨਾਮੀ ਵਾਹਿਗੁਰੂ ਮੇਂ ਰਤੇ ਹੈਂ ਔਰ ਸੰਸਾਰ ਸੇ ਸਦਾ ਬੈਰਾਗੀ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਵੈਰਾਗਮਾਨ ਰਹਿੰਦੇ ਹਨ।

ਪਦ ਅਰਥ ਨਾਮਿ = ਨਾਮ ਵਿਚ। ਬੈਰਾਗੀ = ਵੈਰਾਗਵਾਨ, ਵਿਰਕਤ, ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ।

SikhNet (Spanish)Aquéllos que están imbuidos en el Naam, el Nombre del Señor, están siempre desapegados;

ਗ੍ਰਿਹੀ ਅੰਤਰਿ; ਸਾਚਿ ਲਿਵ ਲਾਗੀ ॥

grihee antar; saach liv laagee |

Sant Singh KhalsaEven as householders, they lovingly attune themselves to the True Lord.
Manmohan SinghThough householders they in their mind enshrine affection for the True Lord.
Manmohan Singh (Punjabi)ਭਾਵੇਂ ਉਹ ਘਰਬਾਰੀ ਹਨ, ਉਹ ਆਪਣੇ ਹਿਰਦੇ ਅੰਦਰ ਸਚੇ ਸੁਆਮੀ ਨਾਲ ਪਿਰਹੜੀ ਪਾਉਂਦੇ ਹਨ।
Fareedkot Teekaਤਿਨ ਕੀ ਸਚੀ ਬ੍ਰਿਤੀ ਗ੍ਰਿਹਸਤ ਕੇ ਬੀਚ ਹੀ ਲਾਗੀ ਹੈ॥
Prof. Sahib Singhਗ੍ਰਿਹਸਤ ਵਿਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ।

ਪਦ ਅਰਥ ਗ੍ਰਿਹੀ ਅੰਤਰਿ = ਗ੍ਰਿਹ ਹੀ ਅੰਤਰਿ, ਘਰ ਦੇ ਅੰਦਰ ਹੀ। ਸਾਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)ellos participan en la vida como sostenedores de hogar, pero están entonados con la Verdad.

ਨਾਨਕ ਸਤਿਗੁਰੁ ਸੇਵਹਿ; ਸੇ ਵਡਭਾਗੀ ॥੮॥੩॥

naanak satigur seveh; se vaddabhaagee |8|3|

Sant Singh KhalsaO Nanak, those who serve the True Guru are blessed and very fortunate. ||8||3||
Manmohan SinghNanak, very fortunate are they who serve the True Guru.
Manmohan Singh (Punjabi)ਨਾਨਕ, ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ ਵੱਡੇ ਭਾਗੋਂ ਵਾਲੇ ਹੈਂ॥੮॥੩॥
Prof. Sahib Singhਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਕਿਉਂਕਿ ਉਹ ਗੁਰੂ ਦੀ ਸਰਨ ਪਏ ਰਹਿੰਦੇ ਹਨ ॥੮॥੩॥

ਪਦ ਅਰਥ ਸੇ = ਉਹ ਬੰਦੇ ॥੮॥

SikhNet (Spanish)Oh, dice Nanak, ¡Afortunados son los que sirven al Verdadero Guru!” (8-3)

Open this shabad →

Shabad Guru Amardas Ji Raag Gauree continues on Ang 231

ਗਉੜੀ ਮਹਲਾ ੩ ॥

gaurree mahalaa 3 |

Sant Singh KhalsaGauree, Third Mehl:
Manmohan SinghGauri 3rd Guru.
Manmohan Singh (Punjabi)ਗਊੜੀ ਪਾਤਸ਼ਾਹੀ ਤੀਜੀ।
SikhNet (Spanish)Gauri, Mejl Guru Amar Das, Tercer Canal Divino.

ਬ੍ਰਹਮਾ ਮੂਲੁ; ਵੇਦ ਅਭਿਆਸਾ ॥

brahamaa mool; ved abhiaasaa |

Sant Singh KhalsaBrahma is the founder of the study of the Vedas.
Manmohan SinghBrahma is the founder of the study of Vedas.
Manmohan Singh (Punjabi)ਬ੍ਰਹਮਾ ਵੇਦਾਂ ਦੇ ਪੜ੍ਹਣ ਘੋਖਣ ਦਾ ਬਾਨੀ ਹੈ।
Fareedkot Teekaਬ੍ਰਹਮਾ ਜੋ ਸਰਬ ਸ੍ਰਿਸਟੀ ਕਾ (ਮੂਲੁ) ਕਾਰਣ ਹੈ, ਸੋ ਬੇਦੋਂ ਕਾ ਅਭਿਆਸ ਕਰਤਾ ਹੈ ਅਰਥਾਤ ਨਿਰੰਤਰ ਬੇਦ ਪਾਠ ਕਰਤਾ ਹੈ॥
Prof. Sahib Singh(ਹੇ ਭਾਈ! ਜਿਸ) ਬ੍ਰਹਮਾ ਨੂੰ ਵੇਦ-ਅਭਿਆਸ ਦਾ ਰਸਤਾ ਚਲਾਣ ਵਾਲਾ ਮੰਨਿਆ ਜਾਂਦਾ ਹੈ (ਜੇਹੜਾ ਬ੍ਰਹਮਾ ਵੇਦ-ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ)

ਪਦ ਅਰਥ ਮੂਲੁ = ਮੁੱਢ।

SikhNet (Spanish)Brahma fue el primero que meditó en las enseñanzas de los Vedas,

ਤਿਸ ਤੇ ਉਪਜੇ; ਦੇਵ ਮੋਹ ਪਿਆਸਾ ॥

tis te upaje; dev moh piaasaa |

Sant Singh KhalsaFrom him emanated the gods, enticed by desire.
Manmohan SinghFrom him emanated the gods, infested with worldly love and desire.
Manmohan Singh (Punjabi)ਸੰਸਾਰੀ ਮਮਤਾ ਅਤੇ ਜ਼ਾਹਿਸ਼ ਦੇ ਗ੍ਰਸੇ ਹੋਏ ਦੇਵਤੇ ਉਸ ਤੋਂ ਪੈਦਾ ਹੋਏ।
Fareedkot Teekaਤਿਸ ਤੇ ਜੋ ਦੇਵਤੇ ਉਪਜੇ ਹੈਂ ਤਿਨ ਕੋ (ਮੋਹ) ਅਗਿਆਨ ਕਰ (ਪਿਆਸਾ) ਤ੍ਰਿਸ਼ਨਾਂ ਲਾਗ ਰਹੀ ਹੈ॥
Prof. Sahib Singhਉਸ ਤੋਂ (ਸਾਰੇ) ਦੇਵਤੇ ਪੈਦਾ ਹੋਏ (ਮੰਨੇ ਜਾਂਦੇ ਹਨ, ਪਰ ਉਹ ਦੇਵਤੇ ਮਾਇਆ ਦੇ) ਮੋਹ-(ਮਾਇਆ ਦੀ) ਤ੍ਰਿਸ਼ਨਾ ਵਿਚ ਫਸੇ ਹੋਏ ਹੀ ਦੱਸੇ ਜਾ ਰਹੇ ਹਨ।

ਪਦ ਅਰਥ ਤਿਸ ਤੇ = ਉਸ (ਬ੍ਰਹਮਾ) ਤੋਂ। ਦੇਵ = ਦੇਵਤੇ। ਪਿਆਸਾ = ਤ੍ਰਿਸ਼ਨਾ, ਪਿਆਸ।

SikhNet (Spanish)pero de él se crearon los dioses, manifestaciones del deseo.

ਤ੍ਰੈ ਗੁਣ ਭਰਮੇ; ਨਾਹੀ ਨਿਜ ਘਰਿ ਵਾਸਾ ॥੧॥

trai gun bharame; naahee nij ghar vaasaa |1|

Sant Singh KhalsaThey wander in the three qualities, and they do not dwell within their own home. ||1||
Manmohan SinghThey wander in three qualities and abide not in their own home.
Manmohan Singh (Punjabi)ਉਹ ਤਿੰਨਾਂ ਲਛਣਾ ਅੰਦਰ ਭਟਕਦੇ ਅਤੇ ਆਪਣੇ ਨਿਜ ਦੇ ਗ੍ਰਹਿ ਨਹੀਂ ਵਸਦੇ।
Fareedkot Teekaਜੋ ਜੀਵ ਰਜੋ, ਸਤੋ, ਤਮੋ ਤੀਨ ਗੁਣੋਂ ਮੇਂ ਭ੍ਰਮੇ ਹੈਂ ਤਿਨ ਕਾ ਅਪਨੇ ਸਰੂਪ ਮੇਂ ਵਾਸਾ ਨਹੀਂ ਹੋਤਾ॥੧॥
Prof. Sahib Singhਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਭਟਕਦੇ ਰਹੇ, ਉਹਨਾਂ ਨੂੰ ਪ੍ਰਭੂ ਚਰਨਾਂ ਵਿਚ ਟਿਕਾਣਾ ਨਾਹ ਮਿਲਿਆ ॥੧॥

ਪਦ ਅਰਥ ਭਰਮੇ = ਭਟਕਦੇ ਰਹੇ। ਘਰਿ = ਘਰ ਵਿਚ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧॥

SikhNet (Spanish)Ellos cambian, determinados por las tres cualidades y no habitan en su Ser.(1)

ਹਮ. ਹਰਿ ਰਾਖੇ; ਸਤਿਗੁਰੂ ਮਿਲਾਇਆ ॥

ham. har raakhe; satiguroo milaaeaa |

Sant Singh KhalsaThe Lord has saved me; I have met the True Guru.
Manmohan SinghCausing me to meet the True Guru the Lord has saved me.
Manmohan Singh (Punjabi)ਸੱਚੇ ਗੁਰਾਂ ਦੇ ਨਾਮ ਮਿਲਾ ਕੇ, ਪ੍ਰਭੂ ਨੇ ਮੈਨੂੰ ਬਚਾ ਲਿਆ ਹੈ।
Fareedkot Teekaਹਮ ਹਰੀ ਨੇ ਭਰਮਣੇ ਸੇ ਰਾਖੇ ਹੈਂ, ਕਿਉਂਕਿ ਸਤਿਗੁਰੂ ਮਿਲਾਇਆ ਹੈ॥
Prof. Sahib Singh(ਹੇ ਭਾਈ!) ਸਾਨੂੰ ਪਰਮਾਤਮਾ ਨੇ (ਮਾਇਆ ਦੇ ਪ੍ਰਭਾਵ ਤੋਂ ਬਚਾ) ਲਿਆ ਹੈ, (ਪਰਮਾਤਮਾ ਨੇ ਸਾਨੂੰ) ਗੁਰੂ ਮਿਲਾ ਦਿੱਤਾ ਹੈ,

ਪਦ ਅਰਥ ਹਮ = ਸਾਨੂੰ।

SikhNet (Spanish)Yo fui salvado por el Señor, porque Él me condujo al Guru,

ਅਨਦਿਨੁ ਭਗਤਿ; ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥

anadin bhagat; har naam drirraaeaa |1| rahaau |

Sant Singh KhalsaHe has implanted devotional worship of the Lord's Name, night and day. ||1||Pause||
Manmohan SinghNight and day's devotional service and God's Name the Guru has implanted within me. Pause.
Manmohan Singh (Punjabi)ਰਾਤ ਦਿਨ ਦੀ ਪ੍ਰੇਮ-ਮਈ ਸੇਵਾ ਅਤੇ ਵਾਹਿਗੁਰੂ ਦਾ ਨਾਮ, ਗੁਰਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ। ਠਹਿਰਾਉ।
Fareedkot Teekaਔਰ ਸਤਿਗੁਰੋਂ ਨੇ ਰਾਤ ਦਿਨ ਭਗਤੀ ਔਰ ਹਰੀ ਕਾ ਨਾਮ ਦ੍ਰਿੜ ਕਰਾਇਆ ਹੈ॥੧॥ ਰਹਾਉ ॥
Prof. Sahib Singh(ਜਿਸ ਗੁਰੂ ਨੇ ਸਾਡੇ ਦਿਲ ਵਿਚ) ਹਰ ਵੇਲੇ (ਪਰਮਾਤਮਾ ਦੀ) ਭਗਤੀ ਪੱਕੀ ਟਿਕਾ ਦਿੱਤੀ ਹੈ, ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਅਨਦਿਨੁ = ਹਰ ਰੋਜ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੧॥ ਰਹਾਉ ॥

SikhNet (Spanish)Mismo que me instruyó en la Alabanza del Naam, el Nombre del Señor.(1-Pausa)

ਤ੍ਰੈ ਗੁਣ ਬਾਣੀ ਬ੍ਰਹਮ; ਜੰਜਾਲਾ ॥

trai gun baanee braham; janjaalaa |

Sant Singh KhalsaThe songs of Brahma entangle people in the three qualities.
Manmohan SinghThe compilations of Brahma involve men in the noose of three dispositions.
Manmohan Singh (Punjabi)ਬ੍ਰਹਮਾ ਦੀਆਂ ਰਚਨਾਵਾਂ ਬੰਦਿਆਂ ਨੂੰ ਤਿੰਨਾਂ ਸੁਭਾਵਾ ਦੀ ਫ਼ਾਹੀ ਵਿੱਚ ਫਸਾ ਦਿੰਦੀ ਹੈ।
Fareedkot Teekaਬ੍ਰਹਮ ਬਾਣੀ ਬੇਦ ਕੋ ਪੜਤੇ ਹੈਂ ਔਰ ਤ੍ਰਿਗੁਣੀ ਸੰਸਾਰ ਕੇ ਜੰਜਾਲਾਂ ਮੇਂ ਪੜ ਰਹੇ ਹੈਂ; ਵਾ ਬੇਦ ਬਾਣੀ ਜੋ ਤ੍ਰਿਗੁਣ ਰੂਪ ਹੈ, ਸੋ ਬੰਧਨ ਰੂਪ ਹੈ॥
Prof. Sahib Singh(ਹੇ ਭਾਈ!) ਬ੍ਰਹਮਾ ਦੀ ਰਚੀ ਹੋਈ ਬਾਣੀ (ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ) ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਰੱਖਦੀ ਹੈ (ਮਾਇਆ ਦੇ) ਜੰਜਾਲ ਵਿਚ ਹੀ ਰੱਖਦੀ ਹੈ,

ਪਦ ਅਰਥ ਬਾਣੀ ਬ੍ਰਹਮ = ਬ੍ਰਹਮਾ ਦੀ ਰਚੀ ਬਾਣੀ, ਵੇਦ।

SikhNet (Spanish)La Palabra del Shabd de Brahma lo involucra a uno en las tres “gunas”

ਪੜਿ ਵਾਦੁ ਵਖਾਣਹਿ; ਸਿਰਿ ਮਾਰੇ ਜਮਕਾਲਾ ॥

parr vaad vakhaaneh; sir maare jamakaalaa |

Sant Singh KhalsaReading about the debates and disputes, they are hit over the head by the Messenger of Death.
Manmohan SinghThere in they read the eventful poems and the courier of Death strikes them on their head.
Manmohan Singh (Punjabi)ਉਸ ਵਿੱਚ ਉਹ ਕਾਰਨਾਮਿਆਂ ਵਾਲੇ ਕਾਵਯ ਵਾਚਦੇ ਹਨ, ਅਤੇ ਮੌਤ ਦਾ ਦੂਤ ਉਨ੍ਹਾਂ ਦੇ ਮੂੰਡ ਉਤੇ ਸੱਟ ਮਾਰਦਾ ਹੈ।
Fareedkot Teekaਪੜ ਕਰ ਕੇ ਝਗੜਾ ਕਥਨ ਕਰਤੇ ਹੈਂ, ਯਾਂ ਤੇ ਜਮੁ ਕਾਲ ਕੇ ਕਠਨ ਵਾਲਾ ਸਿਰੁ ਪਰ ਡੰਡਾ ਮਾਰਤਾ ਹੈ॥
Prof. Sahib Singh(ਕਿਉਂਕਿ ਇਸ ਨੂੰ) ਪੜ੍ਹ ਕੇ (ਵਿਦਵਾਨ ਪੰਡਿਤ) ਬਹਿਸ ਹੀ ਕਰਦੇ ਹਨ, ਉਹਨਾਂ ਦੇ ਸਿਰ ਤੇ ਆਤਮਕ ਮੌਤ ਆਪਣੀ ਚੋਟ ਕਾਇਮ ਰੱਖਦੀ ਹੈ।

ਪਦ ਅਰਥ ਪੜਿ = ਪੜ੍ਹ ਕੇ। ਵਾਦੁ = ਝਗੜਾ, ਬਹਸ। ਸਿਰਿ = ਸਿਰ ਤੇ। ਜਮ ਕਾਲਾ = ਮੌਤ, ਆਤਮਕ ਮੌਤ।

SikhNet (Spanish)o cualidades, y leyendo de la contienda de los dioses, uno sigue sometido al castigo de la muerte.

Open this shabad (27 lines, Angs 230-231) →

Ang 230 of 1430