ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath, 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸਾਹਿਬੁ ਗੁਨੀ ਗਹੇਰਾ ॥
saahib gunee gaheraa |
Sant Singh KhalsaO Lord Master, You are the ocean of excellence.
Manmohan SinghMy master, Thou are the ocean of excellences.
Manmohan Singh (Punjabi)ਮੇਰੇ ਮਾਲਕ ਤੂੰ ਗੁਣਾਂ ਦਾ ਸਮੁੰਦਰ ਹੈ।
Fareedkot Teekaਹੇ ਸ੍ਵਾਮੀ! ਤੂੰ ਗੁਣੋਂ ਕਾ ਸਮੁੰਦਰ ਹੈਂ॥
Prof. Sahib Singhਤੂੰ ਸਭ ਦਾ ਮਾਲਕ ਹੈਂ, ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।ਪਦ ਅਰਥ ਗੁਨੀ = ਗੁਣਾਂ ਦਾ ਮਾਲਕ। ਗਹੇਰਾ = ਗਹਿਰਾ, ਡੂੰਘਾ।
SikhNet (Spanish)Oh Maestro, eres el Insondable Tesoro de Virtud;
ਘਰੁ ਲਸਕਰੁ ਸਭੁ ਤੇਰਾ ॥
ghar lasakar sabh teraa |
Sant Singh KhalsaMy home and all my possessions are Yours.
Manmohan SinghMy home and hosts all art Thine.
Manmohan Singh (Punjabi)ਮੇਰੇ ਗ੍ਰਿਹ ਅਤੇ ਸੈਨਾ ਸਮੂਹ ਤੈਂਡੇ ਹੀ ਹਨ।
Fareedkot Teekaਇਹੁ ਘਰ ਸਰੀਰ ਔ ਲਸਕਰ, ਭਾਵ ਪ੍ਰਾਣੋਂ ਕਾ ਸਮਦਾਉ ਸਭ ਤੇਰਾ ਹੀ ਹੈ॥
Prof. Sahib Singh(ਜੀਵਾਂ ਨੂੰ) ਸਾਰਾ ਘਰ-ਘਾਟ ਤੇਰਾ ਹੀ ਦਿੱਤਾ ਹੋਇਆ ਹੈ।ਪਦ ਅਰਥ ਘਰੁ ਲਸਕਰੁ = ਘਰ ਅਤੇ ਪਰਵਾਰ ਆਦਿਕ।
SikhNet (Spanish)mi hogar y mis huéspedes Te pertenecen.
ਰਖਵਾਲੇ ਗੁਰ ਗੋਪਾਲਾ ॥
rakhavaale gur gopaalaa |
Sant Singh KhalsaThe Guru, the Lord of the world, is my Savior.
Manmohan SinghThe great World-Lord, Thou art my Saviour.
Manmohan Singh (Punjabi)ਵੱਡਾ ਸ੍ਰਿਸ਼ਟੀ ਦਾ ਸੁਆਮੀ ਮੇਰਾ ਰੱਖਿਅਕ ਹੈ।
Fareedkot Teekaਹੇ ਗੋਪਾਲ! ਤੁਮ ਹੀ ਗੁਰੂ ਰੂਪ ਹੋਇ ਕੇ ਹਮਾਰੇ ਰਾਖੇ ਹੂਏ ਹੋ॥
Prof. Sahib Singhਹੇ ਸਭ ਤੋਂ ਵੱਡੇ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਭ ਜੀਵਾਂ ਦੇ ਰਾਖੇ!ਪਦ ਅਰਥ ਗੁਰ = ਹੇ ਗੁਰੂ! ਗੋਪਾਲਾ = ਹੇ ਗੋਪਾਲਾ! ਰਖਵਾਲਾ = ਹੇ ਰਾਖੇ!
SikhNet (Spanish)Eres mi Único Refugio, oh Gopal, llegando a Él,
ਸਭਿ ਜੀਅ ਭਏ ਦਇਆਲਾ ॥੧॥
sabh jeea bhe deaalaa |1|
Sant Singh KhalsaAll beings have become kind and compassionate to me. ||1||
Manmohan SinghAll the beings are compassionate to me.
Manmohan Singh (Punjabi)ਸਾਰੇ ਜੀਵ ਮੇਰੇ ਉਤੇ ਮਿਹਰਬਾਨ ਹਨ।
Fareedkot Teekaਹੇ ਦਿਆਲ! ਸਭ ਤੇਰੇ ਸੇ ਇਹ ਜੀਵ ਉਤਪਤਿ ਹੂਏ ਹੈਂ ਵਾ ਮੇਰੇ ਪਰ ਦਿਆਲੂ ਹੂਏ ਹੈਂ॥੧॥
Prof. Sahib Singhਤੂੰ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈਂ ॥੧॥ਪਦ ਅਰਥ ਸਭਿ ਜੀਅ = ਸਾਰੇ ਜੀਵਾਂ ਉੱਤੇ ॥੧॥
SikhNet (Spanish)la creación entera la veo con Compasión. (1)
ਜਪਿ ਅਨਦਿ ਰਹਉ ਗੁਰ ਚਰਣਾ ॥
jap anad rhau gur charanaa |
Sant Singh KhalsaMeditating on the Guru's feet, I am in bliss.
Manmohan SinghMeditating on Guru's feet, I remain happy.
Manmohan Singh (Punjabi)ਗੁਰਾ ਦੇ ਪੈਰਾਂ ਦਾ ਆਰਾਧਨ ਕਰਕੇ, ਮੈਂ ਖੁਸ਼ ਰਹਿੰਦਾ ਹਾਂ।
Fareedkot Teekaਗੁਰੋਂ ਕੀ ਚਰਨ ਸਰਨ ਹੋਇ ਕੇ, ਹੇ ਭਗਵੰਤ! ਆਪ ਕੇ ਜਾਪ ਕੋ ਜਪਤਾ ਹੂਆ ਮੈਂ ਅਨੰਦ ਰਹਿਤਾ ਹਾਂ॥
Prof. Sahib Singhਹੇ ਭਾਈ! ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹਾਂ।ਪਦ ਅਰਥ ਅਨਦਿ = ਆਤਮਕ ਆਨੰਦ ਵਿਚ। ਰਹਉ = ਰਹਉਂ, ਮੈਂ ਰਹਿੰਦਾ ਹਾਂ।
SikhNet (Spanish)Contemplándote estoy en Éxtasis, entonado en Tus Pies, y es entonces cuando,
ਭਉ ਕਤਹਿ ਨਹੀ; ਪ੍ਰਭ ਸਰਣਾ ॥ ਰਹਾਉ ॥
bhau kateh nahee; prabh saranaa | rahaau |
Sant Singh KhalsaThere is no fear at all, in God's Sanctuary. ||Pause||
Manmohan SinghBeing in the Lord's sanctuary, there is no fear anywhere. Pause.
Manmohan Singh (Punjabi)ਸੁਆਮੀ ਦੀ ਸ਼ਰਣਾਗਤ ਵਿੱਚ ਹੋਣ ਨਾਲ ਕਿਧਰੇ ਭੀ ਕੋਈ ਡਰ ਨਹੀਂ। ਠਹਿਰਾਉ।
Fareedkot Teekaਕਿਉਂਕਿ ਗੁਰੂ ਸਾਮ੍ਰਥ ਕੀ ਚਰਣ ਸਰਣ ਹੂਏ ਤੇ ਭੈ ਕਹੀਂ ਕਦਾਚਿਤ ਨਹੀਂ ਹੋਤਾ॥ ਰਹਾਉ ॥
Prof. Sahib Singhਹੇ ਭਾਈ! ਪ੍ਰਭੂ ਦੀ ਸ਼ਰਨ ਪਿਆਂ ਕਿਤੇ ਭੀ ਕੋਈ ਡਰ ਪੋਹ ਨਹੀਂ ਸਕਦਾ ਰਹਾਉ॥ਪਦ ਅਰਥ ਕਤਹਿ = ਕਿਤੇ ਭੀ ॥ਰਹਾਉ॥
SikhNet (Spanish)estando en Tu Santuario, no le temo a nadie. (Pausa)
ਤੇਰਿਆ ਦਾਸਾ ਰਿਦੈ. ਮੁਰਾਰੀ ॥
teriaa daasaa ridai. muraaree |
Sant Singh KhalsaYou dwell in the hearts of Your slaves, Lord.
Manmohan SinghO Lord, the Enemy of ego, Thou abidest within the mind of Thine.
Manmohan Singh (Punjabi)ਹੇ ਹੰਕਾਰ ਦੇ ਵੈਰੀ ਸੁਆਮੀ! ਤੂੰ ਆਪਣਿਆਂ ਗੋਲਿਆਂ ਦੇ ਮਨ ਵਿੱਚ ਵਸਦਾ ਹੈ।
Fareedkot Teekaਹੇ ਮੁਰਾਰੀ! ਤੇਰਿਆਂ ਭਗਤਾਂ ਕੇ ਰਿਦੇ ਮੇਂ ਤੇਰੀ ਭਗਤੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੇਵਕਾਂ ਦੇ ਹਿਰਦੇ ਵਿਚ ਹੀ ਨਾਮ ਵੱਸਦਾ ਹੈ।ਪਦ ਅਰਥ ਮੁਰਾਰੀ = {ਮੁਰ-ਅਰਿ} ਪਰਮਾਤਮਾ। ਰਿਦੈ = ਹਿਰਦੇ ਵਿਚ।
SikhNet (Spanish)Tus Devotos Te alaban en su corazón, y en él, oh Murari,
ਪ੍ਰਭਿ ਅਬਿਚਲ ਨੀਵ ਉਸਾਰੀ ॥
prabh abichal neev usaaree |
Sant Singh KhalsaGod has laid the eternal foundation.
Manmohan SinghThe Lord has laid the immovable foundation.
Manmohan Singh (Punjabi)ਸਾਹਿਬ ਨੇ ਨਾਂ ਹਿੱਲਣ ਵਾਲੀ ਬੁਨਿਆਦ ਰੱਖੀ ਹੈ।
Fareedkot Teekaਹੇ ਪ੍ਰਭੂ! ਤੈਨੇ ਭਗਤੀ ਕੀ ਅਬਚਲ ਨੀਂਵ ਉਸਾਰੀ ਹੂਈ ਹੈ॥
Prof. Sahib Singhਹੇ ਪ੍ਰਭੂ! ਤੂੰ (ਆਪਣੇ ਦਾਸਾਂ ਦੇ ਹਿਰਦੇ ਵਿਚ ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖ ਦਿੱਤੀ ਹੋਈ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਅਬਿਚਲ ਨੀਵ = (ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ।
SikhNet (Spanish)Tú infundes la Base para la Vida Eterna.
ਬਲੁ ਧਨੁ ਤਕੀਆ ਤੇਰਾ ॥
bal dhan takeea teraa |
Sant Singh KhalsaYou are my strength, wealth and support.
Manmohan SinghThou art my might, wealth and support.
Manmohan Singh (Punjabi)ਤੂੰ ਹੀ ਮੇਰੀ ਸੱਤਿਆ, ਦੌਲਤ ਅਤੇ ਆਸਰਾ ਹੈ।
Fareedkot Teekaਹਮਰਾ ਬਲ ਔ ਪਦਾਰਥ ਭੀ ਤੂੰ ਹੈਂ ਅਰ ਤੇਰਾ ਹੀ (ਤਕੀਆ) ਆਸਰਾ ਹੈ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਬਲ ਹੈਂ, ਤੂੰ ਹੀ ਮੇਰਾ ਧਨ ਹੈ, ਤੇਰਾ ਹੀ ਮੈਨੂੰ ਆਸਰਾ ਹੈ।ਪਦ ਅਰਥ ਤਕੀਆ = ਆਸਰਾ।
SikhNet (Spanish)Todo mi poder, afluencia y soporte vienen de Ti,
ਤੂ ਭਾਰੋ ਠਾਕੁਰੁ ਮੇਰਾ ॥੨॥
too bhaaro tthaakur meraa |2|
Sant Singh KhalsaYou are my Almighty Lord and Master. ||2||
Manmohan SinghThou alone art my All-powerful Lord.
Manmohan Singh (Punjabi)ਕੇਵਲ ਤੂੰ ਹੀ ਮੈਂਡਾ ਵਿਸ਼ਾਲ ਮਾਲਕ ਹੈਂ।
Fareedkot Teekaਤੂੰ ਮੇਰਾ ਸ੍ਵਾਮੀ ਹੈਂ॥੨॥
Prof. Sahib Singhਤੂੰ ਮੇਰਾ ਸਭ ਤੋਂ ਵੱਡਾ ਮਾਲਕ ਹੈਂ ॥੨॥ਪਦ ਅਰਥ ਭਾਰੋ = ਵੱਡਾ। ਠਾਕੁਰੁ = ਮਾਲਕ ॥੨॥
SikhNet (Spanish)pues eres mi Único Señor Todopoderoso. (2)
ਜਿਨਿ ਜਿਨਿ. ਸਾਧਸੰਗੁ ਪਾਇਆ ॥
jin jin. saadhasang paaeaa |
Sant Singh KhalsaWhoever finds the Saadh Sangat, the Company of the Holy,
Manmohan SinghWho-so-ever attains the saints society,
Manmohan Singh (Punjabi)ਜੋ ਕੋਈ ਭੀ ਸਤਿ ਸੰਗਤ ਨਾਲ ਜੁੜਦਾ ਹੈ,
Fareedkot Teekaਜਿਸ ਜਿਸ ਨੇ ਤੇਰੇ ਸੰਤੋਂ ਕਾ ਸੰਗ ਪਾਇਆ ਹੈ॥
Prof. Sahib Singhਹੇ ਭਾਈ! ਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ,ਪਦ ਅਰਥ ਜਿਨਿ = ਜਿਸ (ਮਨੁੱਖ) ਨੇ।
SikhNet (Spanish)Aquéllos que se unen a la Sociedad de los Santos,
ਸੋ ਪ੍ਰਭਿ. ਆਪਿ ਤਰਾਇਆ ॥
so prabh. aap taraaeaa |
Sant Singh Khalsais saved by God Himself.
Manmohan Singhhim, the Lord Himself saves.
Manmohan Singh (Punjabi)ਉਸ ਦਾ ਸੁਆਮੀ ਖੁਦ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਹੇ ਪ੍ਰਭੂ! (ਸੋ) ਤਿਸ ਤਿਸ ਕੋ ਤੈਨੇ ਆਪ ਹੀ ਤਰਾਇਆ ਹੈ॥
Prof. Sahib Singhਉਸ ਉਸ ਨੂੰ ਪ੍ਰਭੂ ਨੇ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਤਰਾਇਆ = ਪਾਰ ਲੰਘਾ ਲਿਆ।
SikhNet (Spanish)el Señor Mismo los emancipa,
ਕਰਿ ਕਿਰਪਾ. ਨਾਮ ਰਸੁ ਦੀਆ ॥
kar kirapaa. naam ras deea |
Sant Singh KhalsaBy His Grace, He has blessed me with the sublime essence of the Naam.
Manmohan SinghTaking pity on me, the Lord has blessed me with the Name-Nectar.
Manmohan Singh (Punjabi)ਮੇਰੇ ਤੇ ਰਹਿਮਤ ਧਾਰ ਕੇ ਸਾਹਿਬ ਨੇ ਮੈਨੂੰ ਨਾਮ ਦੇ ਅੰਮ੍ਰਿਤ ਦੀ ਦਾਤ ਦਿੱਤੀ ਹੈ।
Fareedkot Teekaਔ ਕਿਰਪਾ ਕਰ ਕੇ ਜਿਸ ਕੋ ਨਾਮ ਕਾ ਰਸ ਤੁਮਨੇ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ,ਪਦ ਅਰਥ ਰਸੁ = ਸੁਆਦ।
SikhNet (Spanish)los bendice con la Esencia
ਕੁਸਲ ਖੇਮ ਸਭ ਥੀਆ ॥੩॥
kusal khem sabh theea |3|
Sant Singh KhalsaAll joy and pleasure then came to me. ||3||
Manmohan SinghFor me, then ensued all pleasure and peace.
Manmohan Singh (Punjabi)ਮੇਰੇ ਲਈ ਤਦ ਸਮੂਹ ਖੁਸ਼ੀਆਂ ਤੇ ਆਰਾਮ ਉਤਪੰਨ ਹੋ ਗਏ।
Fareedkot Teekaਤਿਸ ਕੋ ਸਭ ਪ੍ਰਕਾਰ ਕਲਿਆਣ ਔ ਸੁਖ ਹੂਆ ਹੈ॥੩॥
Prof. Sahib Singhਉਸ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੩॥ਪਦ ਅਰਥ ਕੁਸਲ ਖੇਮ = ਸੁਖ ਆਨੰਦ ॥੩॥
SikhNet (Spanish)de Su Nombre y todo se vuelve Bondad y Paz para ellos. (3)
ਹੋਏ ਪ੍ਰਭੂ ਸਹਾਈ ॥
hoe prabhoo sahaaee |
Sant Singh KhalsaGod became my helper and my best friend;
Manmohan SinghThe Lord has become my Helper,
Manmohan Singh (Punjabi)ਸੁਆਮੀ ਮੇਰਾ ਸਹਾਇਕ ਹੋ ਗਿਆ ਹੈ,
Fareedkot Teekaਹੇ ਪ੍ਰਭੂ! ਤੁਮ ਜਿਸ ਕੇ ਸਹਾਈ ਹੂਏ ਹੋ॥
Prof. Sahib Singhਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ,ਪਦ ਅਰਥ ਸਹਾਈ = ਮਦਦਗਾਰ।
SikhNet (Spanish)El Señor se volvió su Único Santuario
ਸਭ ਉਠਿ ਲਾਗੀ ਪਾਈ ॥
sabh utth laagee paaee |
Sant Singh Khalsaeveryone rises up and bows down at my feet.
Manmohan SinghEvery one, then got up and fell at my feet.
Manmohan Singh (Punjabi)ਤਾਂ ਹਰ ਜਣਾ ਖੜ੍ਹਾ ਹੋ ਮੇਰੇ ਪੈਰਾਂ ਤੇ ਢਹਿ ਪਿਆ।
Fareedkot Teekaਸਭ ਸ੍ਰਿਸ਼ਟੀ ਉਠ ਕਰ ਤਿਸ ਕੇ ਚਰਨੀ ਲਾਗੀ ਹੈ॥
Prof. Sahib Singhਸਾਰੀ ਲੁਕਾਈ ਉਸ ਦੇ ਪੈਰੀਂ ਉੱਠ ਕੇ ਆ ਲੱਗਦੀ ਹੈ।ਪਦ ਅਰਥ ਪਾਈ = ਪੈਰੀਂ।
SikhNet (Spanish)Soporte y todos se postraron a Sus Pies.
ਸਾਸਿ ਸਾਸਿ ਪ੍ਰਭੁ ਧਿਆਈਐ ॥
saas saas prabh dhiaaeeai |
Sant Singh KhalsaWith each and every breath, meditate on God;
Manmohan SinghWith every breath let us contemplate our God,
Manmohan Singh (Punjabi)ਆਪਣੇ ਹਰ ਸੁਆਸ ਨਾਲ ਆਓ ਹੁਣ ਸਾਹਿਬ ਦਾ ਸਿਮਰਨ ਕਰੀਏ,
Fareedkot Teekaਹੇ ਪ੍ਰਭੂ! ਆਪ ਐਸੀ ਕਿਰਪਾ ਕਰੋ ਜੋ ਤੈਨੂੰ ਸ੍ਵਾਸ ਸ੍ਵਾਸ ਧਿਆਈਏ॥
Prof. Sahib Singhਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ।
SikhNet (Spanish)Contemplemos a nuestro Dios
ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥
har mangal naanak gaaeeai |4|4|54|
Sant Singh KhalsaO Nanak, sing the songs of joy to the Lord. ||4||4||54||
Manmohan Singhand Sing the blissful song of the Lord, O Nanak.
Manmohan Singh (Punjabi)ਹੇ ਨਾਨਕ! ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰੀਏ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰਾ (ਮੰਗਲੁ) ਜਸ ਗਾਵਤੇ ਰਹੀਏ॥੪॥੪॥੫੪॥☬ਅਪਨੇ ਲਾਭ ਕੋ ਪ੍ਰਗਟ ਕਰਤੇ ਹੈਂ:
Prof. Sahib Singhਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ॥੪॥੪॥੫੪॥ਪਦ ਅਰਥ ਮੰਗਲੁ = ਸਿਫ਼ਤ-ਸਾਲਾਹ ਦਾ ਗੀਤ ॥੪॥੪॥੫੪॥
SikhNet (Spanish)con cada respiración y cantemos la Melodía de Éxtasis del Señor. (4‑4‑54)