ੴ

ਸਿੱਖਬਾਣੀ · SikhBani

Ang 622

Sri Guru Granth Sahib · Raag Sorath · 4 shabads, 58 lines
Translations
Shabad Guru Arjan Dev Ji Raag Sorath continued from Ang 621

ਸੰਤ ਕਾ ਮਾਰਗੁ. ਧਰਮ ਕੀ ਪਉੜੀ; ਕੋ ਵਡਭਾਗੀ ਪਾਏ ॥

sant kaa maarag. dharam kee paurree; ko vaddabhaagee paae |

Sant Singh KhalsaThe way of the Saints is the ladder of righteous living, found only by great good fortune.
Manmohan SinghThe saints' way is the ladder of piety and it is by good fortune that some one scales it.
Manmohan Singh (Punjabi)ਸਾਧੂਆਂ ਦਾ ਰਸਤਾ ਪਵਿੱਤਰਤਾਈ ਦੀ ਸੀੜ੍ਹੀ ਹੈ। ਕੋਈ ਟਾਵਾਂ ਟੱਲਾ ਹੀ ਪਰਮ ਚੰਗੇ-ਭਾਗਾਂ ਵਾਲਾ ਹੀ ਇਸ ਤੇ ਚੜ੍ਹ ਸਕਦਾ ਹੈ।
Fareedkot Teekaਸੰਤੋਂ ਕਾ ਜੋ ਰਸਤਾ ਹੈ, ਸੋ ਤੋ ਧਰਮ ਕੇ ਪ੍ਰਾਪਤਿ ਕਰਨੇ ਵਾਲੀ ਇਕ ਪਉੜੀ ਹੈ, ਕੋਈ ਬਡੇ ਭਾਗੋਂ ਕਰ ਪਾਵਤਾ ਹੈ॥
Prof. Sahib Singh(ਹੇ ਸੰਤ ਜਨੋ! ਸਿਮਰਨ ਕਰਨਾ ਹੀ ਇਨਸਾਨ ਵਾਸਤੇ) ਗੁਰੂ ਦਾ (ਦੱਸਿਆ ਹੋਇਆ ਸਹੀ) ਰਸਤਾ ਹੈ, (ਸਿਮਰਨ ਹੀ) ਧਰਮ ਦੀ ਪਉੜੀ ਹੈ (ਜਿਸ ਦੀ ਰਾਹੀਂ ਮਨੁੱਖ ਪ੍ਰਭੂ-ਚਰਨਾਂ ਵਿਚ ਪਹੁੰਚ ਸਕਦਾ ਹੈ, ਪਰ) ਕੋਈ ਵਿਰਲਾ ਭਾਗਾਂ ਵਾਲਾ (ਇਹ ਪਉੜੀ) ਲੱਭਦਾ ਹੈ।

ਪਦ ਅਰਥ ਮਾਰਗੁ = (ਜੀਵਨ ਦਾ) ਰਸਤਾ। ਕੋ = ਕੋਈ ਵਿਰਲਾ।

SikhNet (Spanish)El Sendero de los Santos es la escalera del Dharma; es por una muy buena fortuna

ਕੋਟਿ ਜਨਮ ਕੇ ਕਿਲਬਿਖ ਨਾਸੇ; ਹਰਿ ਚਰਣੀ ਚਿਤੁ ਲਾਏ ॥੨॥

kott janam ke kilabikh naase; har charanee chit laae |2|

Sant Singh KhalsaThe sins of millions of incarnations are washed away, by focusing your consciousness on the Lord's feet. ||2||
Manmohan SinghThe sins of millions of births are washed off, by fixing attention on the Lord's feet.
Manmohan Singh (Punjabi)ਪ੍ਰਭੂ ਦੇ ਪੈਰਾਂ ਨਾਲ ਬਿਰਤੀ ਜੋੜਨ ਦੁਆਰਾ ਕ੍ਰੋੜਾਂ ਹੀ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ।
Fareedkot Teekaਜੋ ਸੰਤੋਂ ਦ੍ਵਾਰੇ ਹਰੀ ਕੇ ਚਰਨੋਂ ਮੇਂ ਚਿਤ ਕੋ ਲਾਵਤਾ ਹੈ, ਤਿਸ ਕੇ ਅਨੇਕ ਜਨਮੋਂ ਕੇ ਪਾਪ ਦੂਰ ਹੋਤੇ ਹੈਂ॥੨॥
Prof. Sahib Singhਜੇਹੜਾ ਮਨੁੱਖ (ਸਿਮਰਨ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ ॥੨॥

ਪਦ ਅਰਥ ਕੋਟਿ = ਕ੍ਰੋੜਾਂ। ਕਿਲਬਿਖ = ਪਾਪ ॥੨॥

SikhNet (Spanish)que uno la sube. Las faltas de millones de nacimientos son lavadas, y así uno es entonado en los Pies del Señor. (2)

ਉਸਤਤਿ ਕਰਹੁ. ਸਦਾ ਪ੍ਰਭ ਅਪਨੇ; ਜਿਨਿ ਪੂਰੀ ਕਲ ਰਾਖੀ ॥

ausatat karahu. sadaa prabh apane; jin pooree kal raakhee |

Sant Singh KhalsaSo sing the Praises of your God forever; His almighty power is perfect.
Manmohan SinghEver sing thou the praise of thy Lord, who possesses perfect might.
Manmohan Singh (Punjabi)ਤੂੰ ਸਦੀਵ ਹੀ ਆਪਣੇ ਸੁਆਮੀ ਦਾ ਜੱਸ ਗਾਇਨ ਕਰ ਜੋ ਪੂਰਨ ਸ਼ਕਤੀ ਰੱਖਦਾ ਹੈ।
Fareedkot Teekaਹਮਤੋ ਸਦੀਵ ਅਪਨੇ ਸਤਗੁਰ ਸਾਮਰਥ ਕੀ ਉਸਤਤੀ ਕਰਤੇ ਹੈਂ, ਜਿਸ ਨੇ ਅਪਨੀ ਸਕਤੀ ਪੂਰੀ ਸੰਸਾਰ ਮੇਂ ਰਾਖੀ ਹੂਈ ਹੈ॥
Prof. Sahib Singhਹੇ ਸੰਤ ਜਨੋ! ਜਿਸ ਪਰਮਾਤਮਾ ਨੇ (ਸਾਰੇ ਸੰਸਾਰ ਵਿਚ ਆਪਣੀ) ਪੂਰੀ ਸੱਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ।

ਪਦ ਅਰਥ ਉਸਤਤਿ = ਸਿਫ਼ਤ-ਸਾਲਾਹ। ਜਿਨਿ = ਜਿਸ (ਪ੍ਰਭੂ) ਨੇ। ਕਲ = ਕਲਾ, ਤਾਕਤ।

SikhNet (Spanish)Alaba siempre al Señor, Quien ha manifestado Su Poder.

ਜੀਅ ਜੰਤ ਸਭਿ ਭਏ ਪਵਿਤ੍ਰਾ; ਸਤਿਗੁਰ ਕੀ ਸਚੁ ਸਾਖੀ ॥੩॥

jeea jant sabh bhe pavitraa; satigur kee sach saakhee |3|

Sant Singh KhalsaAll beings and creatures are purified, listening to the True Teachings of the True Guru. ||3||
Manmohan SinghHearing Satguru's true instructions, all the men and other creatures are rendered pure.
Manmohan Singh (Punjabi)ਸਤਿਗੁਰਾਂ ਦਾ ਸੱਚਾ ਉਪਦੇਸ਼ ਸ੍ਰਵਣ ਕਰਨ ਦੁਆਰਾ ਸਾਰੇ ਇਨਸਾਨ ਤੇ ਹੋਰ ਜੀਵ ਪਵਿੱਤਰ ਹੋ ਗਏ ਹਨ।
Fareedkot Teekaਸੋ ਜੀਅ ਜੰਤ ਸਭ ਪਵਿਤ੍ਰ ਹੂਏ ਹੈਂ, ਜਿਨੋਂ ਨੇ ਸਤਿਗੁਰੋਂ ਕੀ ਸਾਚੀ (ਸਾਖੀ) ਸਿਖਿਆ ਸੁਣੀ ਹੈ॥੩॥
Prof. Sahib Singhਹੇ ਭਾਈ! ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਜੇਹੜੇ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ॥੩॥

ਪਦ ਅਰਥ ਸਭਿ = ਸਾਰੇ। ਸਾਖੀ = ਸਿੱਖਿਆ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) ॥੩॥

SikhNet (Spanish)La creación entera se ha vuelto pura escuchando la Palabra Verdadera del Guru. (3)

ਬਿਘਨ ਬਿਨਾਸਨ. ਸਭਿ ਦੁਖ ਨਾਸਨ; ਸਤਿਗੁਰਿ. ਨਾਮੁ ਦ੍ਰਿੜਾਇਆ ॥

bighan binaasan. sabh dukh naasan; satigur. naam drirraaeaa |

Sant Singh KhalsaThe True Guru has implanted the Naam, the Name of the Lord, within me; it is the Eliminator of obstructions, the Destroyer of all pains.
Manmohan SinghThe True Guru has implanted within me the Name, the dispeller of obstructions and the destroyer of all pains.
Manmohan Singh (Punjabi)ਸੱਚੇ ਗੁਰਾਂ ਨੇ ਰੁਕਾਵਟ ਦੂਰ ਕਰਨਹਾਰ ਅਤੇ ਸਮੂਹ ਪੀੜ ਹਰਨ ਵਾਲੇ ਨਾਮ ਨੂੰ ਮੇਰੇ ਅੰਦਰ ਪੱਕਾ ਕਰ ਦਿੱਤਾ ਹੈ।
Fareedkot Teekaਬਿਘਨੋਂ ਕੇ ਦੂਰ ਕਰਨੇਹਾਰਾ ਔ ਸਭ ਦੁਖੋਂ ਕਾ ਨਾਸ ਕਰਤਾ, ਸਤਿਗੁਰੋਂ ਨੇ ਪਰਮੇਸਰ ਨਾਮੀ ਕਾ ਨਾਮ ਜਿਨ ਕੋ ਦ੍ਰਿੜ ਕਰਾਇਆ ਹੈ॥
Prof. Sahib Singh(ਜੀਵਨ ਦੇ ਰਸਤੇ ਵਿਚੋਂ ਸਾਰੀਆਂ) ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਹਰਿ-ਨਾਮ ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ,

ਪਦ ਅਰਥ ਸਤਿਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਸਭਿ = ਸਾਰੇ।

SikhNet (Spanish)El Guru Verdadero me ha bendecido con el Nombre del Señor, el Disipador del sufrimiento y del dolor.

ਖੋਏ ਪਾਪ. ਭਏ ਸਭਿ ਪਾਵਨ; ਜਨ ਨਾਨਕ. ਸੁਖਿ ਘਰਿ ਆਇਆ ॥੪॥੩॥੫੩॥

khoe paap. bhe sabh paavan; jan naanak. sukh ghar aaeaa |4|3|53|

Sant Singh KhalsaAll of my sins were erased, and I have been purified; servant Nanak has returned to his home of peace. ||4||3||53||
Manmohan SinghAll my sins are eradicated, I am rendered pure, and have come back to the House of bliss, O slave Nanak.
Manmohan Singh (Punjabi)ਮੇਰੇ ਸਾਰੇ ਗੁਣ ਨਸ਼ਟ ਹੋ ਗਏ ਹਨ, ਮੈਂ ਪਵਿੱਤਰ ਹੋ ਗਿਆ ਹਾਂ ਅਤੇ ਪ੍ਰਸੰਨਤਾ ਦੇ ਧਾਮ ਵਿੱਚ ਪੁੱਜ ਗਿਆ ਹਾਂ, ਹੇ ਦਾਸ ਨਾਨਕ, ਸੋਰਠਿ ਪੰਜਵੀਂ ਪਾਤਿਸ਼ਾਹੀ।
Fareedkot Teekaਤਿਨੋਂ ਕੇ ਪਾਪ ਦੂਰ ਹੂਏ ਹੈਂ ਵਹੁ ਸਭ ਪ੍ਰਕਾਰ ਪਵਿਤ੍ਰ ਹੂਏ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਜਨੋਂ ਕੇ ਰਿਦੇ ਘਰ ਮੇਂ ਸੁਖ ਆਇਆ ਹੈ॥੪॥੩॥੫੩॥☬ਐਸੇ ਬੇਨਤੀ ਕਰੋ:
Prof. Sahib Singhਹੇ ਨਾਨਕ! (ਆਖ-) ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ ॥੪॥੩॥੫੩॥

ਪਦ ਅਰਥ ਪਾਵਨ = ਪਵਿੱਤ੍ਰ। ਸੁਖਿ = ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ-ਆਤਮੇ ॥੪॥੩॥੫੩॥

SikhNet (Spanish)Todos mis errores se han borrados; me he vuelto Puro, me he envuelto en Bondad y he regresado a mi Hogar. (4‑3‑53)

Open this shabad (13 lines, Angs 621-622) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath, 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਾਹਿਬੁ ਗੁਨੀ ਗਹੇਰਾ ॥

saahib gunee gaheraa |

Sant Singh KhalsaO Lord Master, You are the ocean of excellence.
Manmohan SinghMy master, Thou are the ocean of excellences.
Manmohan Singh (Punjabi)ਮੇਰੇ ਮਾਲਕ ਤੂੰ ਗੁਣਾਂ ਦਾ ਸਮੁੰਦਰ ਹੈ।
Fareedkot Teekaਹੇ ਸ੍ਵਾਮੀ! ਤੂੰ ਗੁਣੋਂ ਕਾ ਸਮੁੰਦਰ ਹੈਂ॥
Prof. Sahib Singhਤੂੰ ਸਭ ਦਾ ਮਾਲਕ ਹੈਂ, ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।

ਪਦ ਅਰਥ ਗੁਨੀ = ਗੁਣਾਂ ਦਾ ਮਾਲਕ। ਗਹੇਰਾ = ਗਹਿਰਾ, ਡੂੰਘਾ।

SikhNet (Spanish)Oh Maestro, eres el Insondable Tesoro de Virtud;

ਘਰੁ ਲਸਕਰੁ ਸਭੁ ਤੇਰਾ ॥

ghar lasakar sabh teraa |

Sant Singh KhalsaMy home and all my possessions are Yours.
Manmohan SinghMy home and hosts all art Thine.
Manmohan Singh (Punjabi)ਮੇਰੇ ਗ੍ਰਿਹ ਅਤੇ ਸੈਨਾ ਸਮੂਹ ਤੈਂਡੇ ਹੀ ਹਨ।
Fareedkot Teekaਇਹੁ ਘਰ ਸਰੀਰ ਔ ਲਸਕਰ, ਭਾਵ ਪ੍ਰਾਣੋਂ ਕਾ ਸਮਦਾਉ ਸਭ ਤੇਰਾ ਹੀ ਹੈ॥
Prof. Sahib Singh(ਜੀਵਾਂ ਨੂੰ) ਸਾਰਾ ਘਰ-ਘਾਟ ਤੇਰਾ ਹੀ ਦਿੱਤਾ ਹੋਇਆ ਹੈ।

ਪਦ ਅਰਥ ਘਰੁ ਲਸਕਰੁ = ਘਰ ਅਤੇ ਪਰਵਾਰ ਆਦਿਕ।

SikhNet (Spanish)mi hogar y mis huéspedes Te pertenecen.

ਰਖਵਾਲੇ ਗੁਰ ਗੋਪਾਲਾ ॥

rakhavaale gur gopaalaa |

Sant Singh KhalsaThe Guru, the Lord of the world, is my Savior.
Manmohan SinghThe great World-Lord, Thou art my Saviour.
Manmohan Singh (Punjabi)ਵੱਡਾ ਸ੍ਰਿਸ਼ਟੀ ਦਾ ਸੁਆਮੀ ਮੇਰਾ ਰੱਖਿਅਕ ਹੈ।
Fareedkot Teekaਹੇ ਗੋਪਾਲ! ਤੁਮ ਹੀ ਗੁਰੂ ਰੂਪ ਹੋਇ ਕੇ ਹਮਾਰੇ ਰਾਖੇ ਹੂਏ ਹੋ॥
Prof. Sahib Singhਹੇ ਸਭ ਤੋਂ ਵੱਡੇ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਭ ਜੀਵਾਂ ਦੇ ਰਾਖੇ!

ਪਦ ਅਰਥ ਗੁਰ = ਹੇ ਗੁਰੂ! ਗੋਪਾਲਾ = ਹੇ ਗੋਪਾਲਾ! ਰਖਵਾਲਾ = ਹੇ ਰਾਖੇ!

SikhNet (Spanish)Eres mi Único Refugio, oh Gopal, llegando a Él,

ਸਭਿ ਜੀਅ ਭਏ ਦਇਆਲਾ ॥੧॥

sabh jeea bhe deaalaa |1|

Sant Singh KhalsaAll beings have become kind and compassionate to me. ||1||
Manmohan SinghAll the beings are compassionate to me.
Manmohan Singh (Punjabi)ਸਾਰੇ ਜੀਵ ਮੇਰੇ ਉਤੇ ਮਿਹਰਬਾਨ ਹਨ।
Fareedkot Teekaਹੇ ਦਿਆਲ! ਸਭ ਤੇਰੇ ਸੇ ਇਹ ਜੀਵ ਉਤਪਤਿ ਹੂਏ ਹੈਂ ਵਾ ਮੇਰੇ ਪਰ ਦਿਆਲੂ ਹੂਏ ਹੈਂ॥੧॥
Prof. Sahib Singhਤੂੰ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈਂ ॥੧॥

ਪਦ ਅਰਥ ਸਭਿ ਜੀਅ = ਸਾਰੇ ਜੀਵਾਂ ਉੱਤੇ ॥੧॥

SikhNet (Spanish)la creación entera la veo con Compasión. (1)

ਜਪਿ ਅਨਦਿ ਰਹਉ ਗੁਰ ਚਰਣਾ ॥

jap anad rhau gur charanaa |

Sant Singh KhalsaMeditating on the Guru's feet, I am in bliss.
Manmohan SinghMeditating on Guru's feet, I remain happy.
Manmohan Singh (Punjabi)ਗੁਰਾ ਦੇ ਪੈਰਾਂ ਦਾ ਆਰਾਧਨ ਕਰਕੇ, ਮੈਂ ਖੁਸ਼ ਰਹਿੰਦਾ ਹਾਂ।
Fareedkot Teekaਗੁਰੋਂ ਕੀ ਚਰਨ ਸਰਨ ਹੋਇ ਕੇ, ਹੇ ਭਗਵੰਤ! ਆਪ ਕੇ ਜਾਪ ਕੋ ਜਪਤਾ ਹੂਆ ਮੈਂ ਅਨੰਦ ਰਹਿਤਾ ਹਾਂ॥
Prof. Sahib Singhਹੇ ਭਾਈ! ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹਾਂ।

ਪਦ ਅਰਥ ਅਨਦਿ = ਆਤਮਕ ਆਨੰਦ ਵਿਚ। ਰਹਉ = ਰਹਉਂ, ਮੈਂ ਰਹਿੰਦਾ ਹਾਂ।

SikhNet (Spanish)Contemplándote estoy en Éxtasis, entonado en Tus Pies, y es entonces cuando,

ਭਉ ਕਤਹਿ ਨਹੀ; ਪ੍ਰਭ ਸਰਣਾ ॥ ਰਹਾਉ ॥

bhau kateh nahee; prabh saranaa | rahaau |

Sant Singh KhalsaThere is no fear at all, in God's Sanctuary. ||Pause||
Manmohan SinghBeing in the Lord's sanctuary, there is no fear anywhere. Pause.
Manmohan Singh (Punjabi)ਸੁਆਮੀ ਦੀ ਸ਼ਰਣਾਗਤ ਵਿੱਚ ਹੋਣ ਨਾਲ ਕਿਧਰੇ ਭੀ ਕੋਈ ਡਰ ਨਹੀਂ। ਠਹਿਰਾਉ।
Fareedkot Teekaਕਿਉਂਕਿ ਗੁਰੂ ਸਾਮ੍ਰਥ ਕੀ ਚਰਣ ਸਰਣ ਹੂਏ ਤੇ ਭੈ ਕਹੀਂ ਕਦਾਚਿਤ ਨਹੀਂ ਹੋਤਾ॥ ਰਹਾਉ ॥
Prof. Sahib Singhਹੇ ਭਾਈ! ਪ੍ਰਭੂ ਦੀ ਸ਼ਰਨ ਪਿਆਂ ਕਿਤੇ ਭੀ ਕੋਈ ਡਰ ਪੋਹ ਨਹੀਂ ਸਕਦਾ ਰਹਾਉ॥

ਪਦ ਅਰਥ ਕਤਹਿ = ਕਿਤੇ ਭੀ ॥ਰਹਾਉ॥

SikhNet (Spanish)estando en Tu Santuario, no le temo a nadie. (Pausa)

ਤੇਰਿਆ ਦਾਸਾ ਰਿਦੈ. ਮੁਰਾਰੀ ॥

teriaa daasaa ridai. muraaree |

Sant Singh KhalsaYou dwell in the hearts of Your slaves, Lord.
Manmohan SinghO Lord, the Enemy of ego, Thou abidest within the mind of Thine.
Manmohan Singh (Punjabi)ਹੇ ਹੰਕਾਰ ਦੇ ਵੈਰੀ ਸੁਆਮੀ! ਤੂੰ ਆਪਣਿਆਂ ਗੋਲਿਆਂ ਦੇ ਮਨ ਵਿੱਚ ਵਸਦਾ ਹੈ।
Fareedkot Teekaਹੇ ਮੁਰਾਰੀ! ਤੇਰਿਆਂ ਭਗਤਾਂ ਕੇ ਰਿਦੇ ਮੇਂ ਤੇਰੀ ਭਗਤੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੇਵਕਾਂ ਦੇ ਹਿਰਦੇ ਵਿਚ ਹੀ ਨਾਮ ਵੱਸਦਾ ਹੈ।

ਪਦ ਅਰਥ ਮੁਰਾਰੀ = {ਮੁਰ-ਅਰਿ} ਪਰਮਾਤਮਾ। ਰਿਦੈ = ਹਿਰਦੇ ਵਿਚ।

SikhNet (Spanish)Tus Devotos Te alaban en su corazón, y en él, oh Murari,

ਪ੍ਰਭਿ ਅਬਿਚਲ ਨੀਵ ਉਸਾਰੀ ॥

prabh abichal neev usaaree |

Sant Singh KhalsaGod has laid the eternal foundation.
Manmohan SinghThe Lord has laid the immovable foundation.
Manmohan Singh (Punjabi)ਸਾਹਿਬ ਨੇ ਨਾਂ ਹਿੱਲਣ ਵਾਲੀ ਬੁਨਿਆਦ ਰੱਖੀ ਹੈ।
Fareedkot Teekaਹੇ ਪ੍ਰਭੂ! ਤੈਨੇ ਭਗਤੀ ਕੀ ਅਬਚਲ ਨੀਂਵ ਉਸਾਰੀ ਹੂਈ ਹੈ॥
Prof. Sahib Singhਹੇ ਪ੍ਰਭੂ! ਤੂੰ (ਆਪਣੇ ਦਾਸਾਂ ਦੇ ਹਿਰਦੇ ਵਿਚ ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖ ਦਿੱਤੀ ਹੋਈ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਅਬਿਚਲ ਨੀਵ = (ਭਗਤੀ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ।

SikhNet (Spanish)Tú infundes la Base para la Vida Eterna.

ਬਲੁ ਧਨੁ ਤਕੀਆ ਤੇਰਾ ॥

bal dhan takeea teraa |

Sant Singh KhalsaYou are my strength, wealth and support.
Manmohan SinghThou art my might, wealth and support.
Manmohan Singh (Punjabi)ਤੂੰ ਹੀ ਮੇਰੀ ਸੱਤਿਆ, ਦੌਲਤ ਅਤੇ ਆਸਰਾ ਹੈ।
Fareedkot Teekaਹਮਰਾ ਬਲ ਔ ਪਦਾਰਥ ਭੀ ਤੂੰ ਹੈਂ ਅਰ ਤੇਰਾ ਹੀ (ਤਕੀਆ) ਆਸਰਾ ਹੈ॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਬਲ ਹੈਂ, ਤੂੰ ਹੀ ਮੇਰਾ ਧਨ ਹੈ, ਤੇਰਾ ਹੀ ਮੈਨੂੰ ਆਸਰਾ ਹੈ।

ਪਦ ਅਰਥ ਤਕੀਆ = ਆਸਰਾ।

SikhNet (Spanish)Todo mi poder, afluencia y soporte vienen de Ti,

ਤੂ ਭਾਰੋ ਠਾਕੁਰੁ ਮੇਰਾ ॥੨॥

too bhaaro tthaakur meraa |2|

Sant Singh KhalsaYou are my Almighty Lord and Master. ||2||
Manmohan SinghThou alone art my All-powerful Lord.
Manmohan Singh (Punjabi)ਕੇਵਲ ਤੂੰ ਹੀ ਮੈਂਡਾ ਵਿਸ਼ਾਲ ਮਾਲਕ ਹੈਂ।
Fareedkot Teekaਤੂੰ ਮੇਰਾ ਸ੍ਵਾਮੀ ਹੈਂ॥੨॥
Prof. Sahib Singhਤੂੰ ਮੇਰਾ ਸਭ ਤੋਂ ਵੱਡਾ ਮਾਲਕ ਹੈਂ ॥੨॥

ਪਦ ਅਰਥ ਭਾਰੋ = ਵੱਡਾ। ਠਾਕੁਰੁ = ਮਾਲਕ ॥੨॥

SikhNet (Spanish)pues eres mi Único Señor Todopoderoso. (2)

ਜਿਨਿ ਜਿਨਿ. ਸਾਧਸੰਗੁ ਪਾਇਆ ॥

jin jin. saadhasang paaeaa |

Sant Singh KhalsaWhoever finds the Saadh Sangat, the Company of the Holy,
Manmohan SinghWho-so-ever attains the saints society,
Manmohan Singh (Punjabi)ਜੋ ਕੋਈ ਭੀ ਸਤਿ ਸੰਗਤ ਨਾਲ ਜੁੜਦਾ ਹੈ,
Fareedkot Teekaਜਿਸ ਜਿਸ ਨੇ ਤੇਰੇ ਸੰਤੋਂ ਕਾ ਸੰਗ ਪਾਇਆ ਹੈ॥
Prof. Sahib Singhਹੇ ਭਾਈ! ਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ ਹੈ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ।

SikhNet (Spanish)Aquéllos que se unen a la Sociedad de los Santos,

ਸੋ ਪ੍ਰਭਿ. ਆਪਿ ਤਰਾਇਆ ॥

so prabh. aap taraaeaa |

Sant Singh Khalsais saved by God Himself.
Manmohan Singhhim, the Lord Himself saves.
Manmohan Singh (Punjabi)ਉਸ ਦਾ ਸੁਆਮੀ ਖੁਦ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਹੇ ਪ੍ਰਭੂ! (ਸੋ) ਤਿਸ ਤਿਸ ਕੋ ਤੈਨੇ ਆਪ ਹੀ ਤਰਾਇਆ ਹੈ॥
Prof. Sahib Singhਉਸ ਉਸ ਨੂੰ ਪ੍ਰਭੂ ਨੇ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਤਰਾਇਆ = ਪਾਰ ਲੰਘਾ ਲਿਆ।

SikhNet (Spanish)el Señor Mismo los emancipa,

ਕਰਿ ਕਿਰਪਾ. ਨਾਮ ਰਸੁ ਦੀਆ ॥

kar kirapaa. naam ras deea |

Sant Singh KhalsaBy His Grace, He has blessed me with the sublime essence of the Naam.
Manmohan SinghTaking pity on me, the Lord has blessed me with the Name-Nectar.
Manmohan Singh (Punjabi)ਮੇਰੇ ਤੇ ਰਹਿਮਤ ਧਾਰ ਕੇ ਸਾਹਿਬ ਨੇ ਮੈਨੂੰ ਨਾਮ ਦੇ ਅੰਮ੍ਰਿਤ ਦੀ ਦਾਤ ਦਿੱਤੀ ਹੈ।
Fareedkot Teekaਔ ਕਿਰਪਾ ਕਰ ਕੇ ਜਿਸ ਕੋ ਨਾਮ ਕਾ ਰਸ ਤੁਮਨੇ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਨਾਮ ਦਾ ਸੁਆਦ ਬਖ਼ਸ਼ਿਆ ਹੈ,

ਪਦ ਅਰਥ ਰਸੁ = ਸੁਆਦ।

SikhNet (Spanish)los bendice con la Esencia

ਕੁਸਲ ਖੇਮ ਸਭ ਥੀਆ ॥੩॥

kusal khem sabh theea |3|

Sant Singh KhalsaAll joy and pleasure then came to me. ||3||
Manmohan SinghFor me, then ensued all pleasure and peace.
Manmohan Singh (Punjabi)ਮੇਰੇ ਲਈ ਤਦ ਸਮੂਹ ਖੁਸ਼ੀਆਂ ਤੇ ਆਰਾਮ ਉਤਪੰਨ ਹੋ ਗਏ।
Fareedkot Teekaਤਿਸ ਕੋ ਸਭ ਪ੍ਰਕਾਰ ਕਲਿਆਣ ਔ ਸੁਖ ਹੂਆ ਹੈ॥੩॥
Prof. Sahib Singhਉਸ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੩॥

ਪਦ ਅਰਥ ਕੁਸਲ ਖੇਮ = ਸੁਖ ਆਨੰਦ ॥੩॥

SikhNet (Spanish)de Su Nombre y todo se vuelve Bondad y Paz para ellos. (3)

ਹੋਏ ਪ੍ਰਭੂ ਸਹਾਈ ॥

hoe prabhoo sahaaee |

Sant Singh KhalsaGod became my helper and my best friend;
Manmohan SinghThe Lord has become my Helper,
Manmohan Singh (Punjabi)ਸੁਆਮੀ ਮੇਰਾ ਸਹਾਇਕ ਹੋ ਗਿਆ ਹੈ,
Fareedkot Teekaਹੇ ਪ੍ਰਭੂ! ਤੁਮ ਜਿਸ ਕੇ ਸਹਾਈ ਹੂਏ ਹੋ॥
Prof. Sahib Singhਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ,

ਪਦ ਅਰਥ ਸਹਾਈ = ਮਦਦਗਾਰ।

SikhNet (Spanish)El Señor se volvió su Único Santuario

ਸਭ ਉਠਿ ਲਾਗੀ ਪਾਈ ॥

sabh utth laagee paaee |

Sant Singh Khalsaeveryone rises up and bows down at my feet.
Manmohan SinghEvery one, then got up and fell at my feet.
Manmohan Singh (Punjabi)ਤਾਂ ਹਰ ਜਣਾ ਖੜ੍ਹਾ ਹੋ ਮੇਰੇ ਪੈਰਾਂ ਤੇ ਢਹਿ ਪਿਆ।
Fareedkot Teekaਸਭ ਸ੍ਰਿਸ਼ਟੀ ਉਠ ਕਰ ਤਿਸ ਕੇ ਚਰਨੀ ਲਾਗੀ ਹੈ॥
Prof. Sahib Singhਸਾਰੀ ਲੁਕਾਈ ਉਸ ਦੇ ਪੈਰੀਂ ਉੱਠ ਕੇ ਆ ਲੱਗਦੀ ਹੈ।

ਪਦ ਅਰਥ ਪਾਈ = ਪੈਰੀਂ।

SikhNet (Spanish)Soporte y todos se postraron a Sus Pies.

ਸਾਸਿ ਸਾਸਿ ਪ੍ਰਭੁ ਧਿਆਈਐ ॥

saas saas prabh dhiaaeeai |

Sant Singh KhalsaWith each and every breath, meditate on God;
Manmohan SinghWith every breath let us contemplate our God,
Manmohan Singh (Punjabi)ਆਪਣੇ ਹਰ ਸੁਆਸ ਨਾਲ ਆਓ ਹੁਣ ਸਾਹਿਬ ਦਾ ਸਿਮਰਨ ਕਰੀਏ,
Fareedkot Teekaਹੇ ਪ੍ਰਭੂ! ਆਪ ਐਸੀ ਕਿਰਪਾ ਕਰੋ ਜੋ ਤੈਨੂੰ ਸ੍ਵਾਸ ਸ੍ਵਾਸ ਧਿਆਈਏ॥
Prof. Sahib Singhਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ।

SikhNet (Spanish)Contemplemos a nuestro Dios

ਹਰਿ ਮੰਗਲੁ ਨਾਨਕ ਗਾਈਐ ॥੪॥੪॥੫੪॥

har mangal naanak gaaeeai |4|4|54|

Sant Singh KhalsaO Nanak, sing the songs of joy to the Lord. ||4||4||54||
Manmohan Singhand Sing the blissful song of the Lord, O Nanak.
Manmohan Singh (Punjabi)ਹੇ ਨਾਨਕ! ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰੀਏ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰਾ (ਮੰਗਲੁ) ਜਸ ਗਾਵਤੇ ਰਹੀਏ॥੪॥੪॥੫੪॥☬ਅਪਨੇ ਲਾਭ ਕੋ ਪ੍ਰਗਟ ਕਰਤੇ ਹੈਂ:
Prof. Sahib Singhਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ ॥੪॥੪॥੫੪॥

ਪਦ ਅਰਥ ਮੰਗਲੁ = ਸਿਫ਼ਤ-ਸਾਲਾਹ ਦਾ ਗੀਤ ॥੪॥੪॥੫੪॥

SikhNet (Spanish)con cada respiración y cantemos la Melodía de Éxtasis del Señor. (4‑4‑54)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath, 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸੂਖ ਸਹਜ ਆਨੰਦਾ ॥

sookh sehaj aanandaa |

Sant Singh KhalsaCelestial peace and bliss have come,
Manmohan SinghMeeting the Lord, who is pleasing to my mind,
Manmohan Singh (Punjabi)ਸੁਆਮੀ ਜੋ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ,
Fareedkot Teekaਇਸੀਤੇ ਸੁਖ ਔ ਅਨੰਦ ਸਹਜ ਸੁਭਾਵਕ ਹੀ ਪ੍ਰਾਪਤਿ ਭਇਆ ਹੈ॥
Prof. Sahib Singh(ਹੇ ਭਾਈ!) ਮੇਰੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।

ਪਦ ਅਰਥ ਸਹਜ = ਆਤਮਕ ਅਡੋਲਤਾ।

SikhNet (Spanish)He obtenido a mi Señor,

ਪ੍ਰਭੁ ਮਿਲਿਓ ਮਨਿ ਭਾਵੰਦਾ ॥

prabh milio man bhaavandaa |

Sant Singh Khalsameeting God, who is so pleasing to my mind.
Manmohan SinghI have attained peace, poise and pleasure.
Manmohan Singh (Punjabi)ਨੂੰ ਮਿਲ ਕੇ ਮੈਨੂੰ ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਪ੍ਰਾਪਤ ਹੋ ਗਈਆਂ ਹਨ।
Fareedkot Teekaਮਨ ਭਾਵਤਾ ਪ੍ਰਭੂ ਜੋ ਮਿਲਾ ਹੈ॥
Prof. Sahib Singh(ਮੈਨੂੰ) ਮਨ ਵਿਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ।

ਪਦ ਅਰਥ ਮਨਿ = ਮਨ ਵਿਚ। ਭਾਵੰਦਾ = ਪਿਆਰਾ ਲੱਗਣ ਵਾਲਾ।

SikhNet (Spanish)Quien ha traído la Felicidad a mi mente,

ਪੂਰੈ ਗੁਰਿ. ਕਿਰਪਾ ਧਾਰੀ ॥

poorai gur. kirapaa dhaaree |

Sant Singh KhalsaThe Perfect Guru showered me with His Mercy,
Manmohan SinghThe Perfect Guru took mercy on me,
Manmohan Singh (Punjabi)ਪੂਰਨ ਗੁਰਦੇਵ ਨੇ ਮੇਰੇ ਉਤੇ ਰਹਿਮ ਕੀਤਾ,
Fareedkot Teekaਪੂਰੇ ਗੁਰੋਂ ਨੇ ਜਬ ਕਿਰਪਾ (ਧਾਰੀ) ਕਰੀ॥
Prof. Sahib Singh(ਜਦੋਂ ਤੋਂ) ਪੂਰੇ ਗੁਰੂ ਨੇ (ਮੇਰੇ ਉੱਤੇ) ਮੇਹਰ ਕੀਤੀ ਹੈ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)y así me lleno de Éxtasis y de Dicha Celestial.

ਤਾ ਗਤਿ ਭਈ ਹਮਾਰੀ ॥੧॥

taa gat bhee hamaaree |1|

Sant Singh Khalsaand I attained salvation. ||1||
Manmohan Singhand then did I attain salvation.
Manmohan Singh (Punjabi)ਅਤੇ ਤਦ ਮੇਰੀ ਕਲਿਆਣ ਹੋ ਗਈ।
Fareedkot Teekaਤਬ ਹੀ ਹਮਾਰੀ ਮੁਕਤੀ ਭਈ ਹੈ॥੧॥
Prof. Sahib Singhਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ॥੧॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ ॥੧॥

SikhNet (Spanish)El Guru Perfecto es Compasivo conmigo y entonces soy emancipado. (1)

ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥

har kee prem bhagat man leenaa |

Sant Singh KhalsaMy mind is absorbed in loving devotional worship of the Lord,
Manmohan SinghMy soul is absorbed in the lovable devotional service of God.
Manmohan Singh (Punjabi)ਮੇਰੀ ਆਤਮਾ ਵਾਹਿਗੁਰੂ ਦੀ ਪਿਆਰੀ ਭਗਤੀ-ਸੇਵਾ ਵਿੱਚ ਰਮੀ ਹੋਈ ਹੈ।
Fareedkot Teekaਹਰੀ ਕੀ ਪ੍ਰੇਮਾ ਭਗਤੀ ਮੇਂ ਜਬ ਮਨ ਲੀਨ ਹੂਆ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਟਿਕਿਆ ਰਹਿੰਦਾ ਹੈ,

ਪਦ ਅਰਥ ਪ੍ਰੇਮ ਭਗਤਿ = ਪਿਆਰ-ਭਰੀ ਭਗਤੀ।

SikhNet (Spanish)Estoy imbuido ahora en la Adoración Amorosa de mi Señor;

ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥

nit baaje anahat beenaa | rahaau |

Sant Singh Khalsaand the unstruck melody of the celestial sound current ever resounds within me. ||Pause||
Manmohan SinghWithin me ever plays the flute of Divine bliss. Pause.
Manmohan Singh (Punjabi)ਮੇਰੇ ਅੰਦਰ ਈਸ਼ਵਰੀ ਅਨੰਦ ਦੀ ਬੰਸਰੀ ਸਦਾ ਹੀ ਵੱਜਦੀ ਹੈ। ਠਹਿਰਾਉ।
Fareedkot Teekaਤੌ ਨਿਤ ਹੀ ਏਕ ਰਸ ਬਾਜੇ ਬਜੇ॥ ਰਹਾਉ ॥
Prof. Sahib Singhਉਸ ਦੇ ਅੰਦਰ ਸਦਾ ਇਕ-ਰਸ (ਆਤਮਕ ਆਨੰਦ ਦੀ, ਮਾਨੋ,) ਬੀਣਾ ਵੱਜਦੀ ਰਹਿੰਦੀ ਹੈ ਰਹਾਉ॥

ਪਦ ਅਰਥ ਬਾਜੇ = ਵੱਜਦੀ ਹੈ। ਅਨਹਦ = ਇਕ-ਰਸ, ਲਗਾਤਾਰ ॥ਰਹਾਉ॥

SikhNet (Spanish)en mí resuena la Melodía Divina de Éxtasis. (Pausa)

ਹਰਿ ਚਰਣ ਕੀ ਓਟ ਸਤਾਣੀ ॥

har charan kee ott sataanee |

Sant Singh KhalsaThe Lord's feet are my all-powerful shelter and support;
Manmohan SinghPowerful is the refuge of the Lord's feet,
Manmohan Singh (Punjabi)ਜ਼ਬਰਦਸਤ ਹੈ ਵਾਹਿਗੁਰੂ ਦੇ ਚਰਣਾਂ ਦੀ ਸ਼ਰਣਾਗਤ,
Fareedkot Teekaਕਿਉਂਕਿ ਹਰੀ ਕੇ ਚਰਣੋਂ ਕੀ ਓਟ ਬਲ ਵਾਲੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਦਾ ਬਲਵਾਨ ਆਸਰਾ ਲੈ ਲਿਆ,

ਪਦ ਅਰਥ ਓਟ = ਆਸਰਾ। ਸਤਾਣੀ = ਸ-ਤਾਣੀ, ਤਾਣ ਵਾਲੀ, ਤਕੜੀ।

SikhNet (Spanish)Los Pies de Loto del Señor son lo más Poderoso;

ਸਭ ਚੂਕੀ ਕਾਣਿ ਲੋਕਾਣੀ ॥

sabh chookee kaan lokaanee |

Sant Singh Khalsamy dependence on other people is totally finished.
Manmohan Singhso my dependence on the people is all past.
Manmohan Singh (Punjabi)ਇਸ ਲਈ ਮੇਰੀ ਲੋਕਾਂ ਦੀ ਮੁਥਾਜੀ ਸਾਰੀ ਮੁੱਕ ਗਈ ਹੈ।
Fareedkot Teekaਇਸੀ ਤੇ ਹਮਾਰੇ ਊਪਰ ਸੇ ਲੋਕੋਂ ਕੀ ਸਭ ਕਨੋਡ ਦੂਰ ਹੂਈ ਹੈ, ਭਾਵ ਸੇ ਹਮ ਲੋਕ ਕੁਰੀਤੀਯੋਂ ਸੇ ਅਸੰਗ ਹੂਏ ਹੈਂ॥
Prof. Sahib Singhਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮੁਥਾਜੀ ਮੁੱਕ ਗਈ।

ਪਦ ਅਰਥ ਕਾਣਿ = ਮੁਥਾਜੀ। ਲੋਕਾਣੀ = ਲੋਕਾਂ ਦੀ।

SikhNet (Spanish)mi dependencia del mundo ha desaparecido.

ਜਗਜੀਵਨੁ ਦਾਤਾ ਪਾਇਆ ॥

jagajeevan daataa paaeaa |

Sant Singh KhalsaI have found the Life of the world, the Great Giver;
Manmohan SinghI have attained the Beneficent Lord, the Life of the World,
Manmohan Singh (Punjabi)ਮੈਂ ਸੰਸਾਰ ਦੀ ਜਿੰਦ-ਜਾਨ, ਦਾਤਾਰ ਸੁਆਮੀ ਨੂੰ ਪਾ ਲਿਆ ਹੈ।
Fareedkot Teekaਜਗਤ ਕੇ ਜੀਵੋਂ ਕਾ ਦਾਤਾ ਜੋ ਵਾਹਿਗੁਰੂ ਹੈ, ਸੋ ਹਮਨੇ ਪਾਯਾ ਹੈ॥
Prof. Sahib Singhਉਸ ਨੂੰ ਜਗਤ ਦਾ ਸਹਾਰਾ ਦਾਤਾਰ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਜੀਵਨ-ਦਾਤਾ।

SikhNet (Spanish)Estoy bendecido por el Señor de la Vida

ਹਰਿ ਰਸਕਿ ਰਸਕਿ ਗੁਣ ਗਾਇਆ ॥੨॥

har rasak rasak gun gaaeaa |2|

Sant Singh Khalsain joyful rapture, I sing the Glorious Praises of the Lord. ||2||
Manmohan SinghEnthralled with joy, I now sing the God's praise.
Manmohan Singh (Punjabi)ਖੁਸ਼ੀ ਨਾਲ ਸਰਸ਼ਾਰ ਹੋ, ਹੁਣ ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਇਸ ਤੇ ਹਮਨੇ ਪ੍ਰੇਮੀਓਂ ਕੇ ਸਾਥ ਮਿਲ ਕੇ ਹਰਿ ਰਸਕ ਕੇ ਗੁਨੋਂ ਕੋ ਗਾਯਾ ਹੈ॥੨॥
Prof. Sahib Singhਉਹ ਸਦਾ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥

ਪਦ ਅਰਥ ਰਸਕਿ = ਪ੍ਰੇਮ ਨਾਲ, ਰਸ ਲੈ ਲੈ ਕੇ ॥੨॥

SikhNet (Spanish)canto Su Alabanza envuelto en Dicha. (2)

ਪ੍ਰਭ; ਕਾਟਿਆ ਜਮ ਕਾ ਫਾਸਾ ॥

prabh; kaattiaa jam kaa faasaa |

Sant Singh KhalsaGod has cut away the noose of death.
Manmohan SinghThe Lord has snapped the noose of the Death's courier.
Manmohan Singh (Punjabi)ਸੁਆਮੀ ਨੇ ਮੌਤ ਦੇ ਦੂਤ ਦੀ ਫਾਹੀ ਕੱਟ ਦਿੱਤੀ ਹੈ।
Fareedkot Teekaਹਮਰੇ ਗਲੇ ਸੇ ਪ੍ਰਭੂ ਨੇ ਜਮ ਕਾ ਫਾਹਾ ਕਾਟਿਆ ਹੈ॥
Prof. Sahib Singhਹੇ ਭਾਈ! ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ,

ਪਦ ਅਰਥ ਫਾਹਾ = ਫਾਹੀ।

SikhNet (Spanish)El Señor ha destruido al mensajero de la muerte que me acechaba,

ਮਨ ਪੂਰਨ ਹੋਈ ਆਸਾ ॥

man pooran hoee aasaa |

Sant Singh KhalsaMy mind's desires have been fulfilled;
Manmohan SinghMy hearts desire is fulfilled,
Manmohan Singh (Punjabi)ਮੇਰੇ ਦਿਲ ਦੀ ਖਾਹਿਸ਼ ਪੁਰੀ ਹੋ ਗਈ ਹੈ,
Fareedkot Teekaਅਬ ਸਭ ਆਸਾ ਮਨ ਕੀ ਪੂਰਨ ਹੋਈ ਹੈ॥
Prof. Sahib Singhਮੇਰੇ ਮਨ ਦੀ (ਇਹ ਚਿਰਾਂ ਦੀ) ਆਸ ਪੂਰੀ ਹੋ ਗਈ ਹੈ।
SikhNet (Spanish)y los deseos de mi mente han sido cumplidos.

ਜਹ ਪੇਖਾ; ਤਹ ਸੋਈ ॥

jeh pekhaa; teh soee |

Sant Singh Khalsawherever I look, He is there.
Manmohan Singhwherever I see now, there He is present.
Manmohan Singh (Punjabi)ਜਿਥੇ ਕਿਤੇ ਭੀ ਮੈਂ ਹੁਣ ਵੇਖਦਾ ਹਾਂ, ਉਥੇ ਹੀ ਉਹ ਹਾਜ਼ਰ ਨਾਜਰ ਹੈ।
Fareedkot Teekaਜਹਾਂ ਦੇਖਤੇ ਹੈਂ ਤਹਾਂ (ਸੋਈ) ਵਾਹਿਗੁਰੂ ਹੀ ਦ੍ਰਿਸਟੀ ਮੇਂ ਆਵਤਾ ਹੈ॥
Prof. Sahib Singhਹੁਣ ਮੈਂ ਜਿਧਰ ਵੇਖਦਾ ਹਾਂ, ਉੱਧਰ ਮੈਨੂੰ ਇੱਕ ਪਰਮਾਤਮਾ ਹੀ ਦਿਖਾਈ ਦਿੰਦਾ ਹੈ।

ਪਦ ਅਰਥ ਜਹ = ਜਿੱਥੇ। ਪੇਖਾ = ਪੇਖਾਂ, ਮੈਂ ਵੇਖਦਾ ਹਾਂ। ਤਹ = ਉੱਥੇ।

SikhNet (Spanish)Donde sea que veo, veo sólo al Señor,

ਹਰਿ ਪ੍ਰਭ ਬਿਨੁ; ਅਵਰੁ. ਨ ਕੋਈ ॥੩॥

har prabh bin; avar. na koee |3|

Sant Singh KhalsaWithout the Lord God, there is no other at all. ||3||
Manmohan SinghWithout the Lord God, there is not any other.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਅਰ ਹਰੀ ਸਾਮ੍ਰਥ ਬਿਨਾਂ ਔਰ ਕੋਈ ਦ੍ਰਿਸਟ ਨਹੀਂ ਪੜਤਾ ਹੈ॥੩॥
Prof. Sahib Singhਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦੇਂਦਾ ॥੩॥
SikhNet (Spanish)pues no hay nadie más que Nuestro Único Señor. (3)

ਕਰਿ ਕਿਰਪਾ ਪ੍ਰਭਿ ਰਾਖੇ ॥

kar kirapaa prabh raakhe |

Sant Singh KhalsaIn His Mercy, God has protected and preserved me.
Manmohan SinghThe Lord has mercifully preserved me.
Manmohan Singh (Punjabi)ਮਿਹਰਬਾਨੀ ਕਰਕੇ, ਸਾਈਂ ਨੇ ਮੇਰੀ ਰੱਖਿਆ ਕੀਤੀ ਹੈ।
Fareedkot Teekaਕਿਰਪਾ ਕਰ ਕੇ ਪ੍ਰਭੂ ਨੇ ਰਾਖ ਲੀਏ ਹੈਂ॥
Prof. Sahib Singhਪ੍ਰਭੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ,

ਪਦ ਅਰਥ ਪ੍ਰਭਿ = ਪ੍ਰਭੂ ਨੇ।

SikhNet (Spanish)En Su Misericordia, el Señor me ha salvado y he sido liberado

ਸਭਿ ਜਨਮ ਜਨਮ ਦੁਖ ਲਾਥੇ ॥

sabh janam janam dukh laathe |

Sant Singh KhalsaI am rid of all the pains of countless incarnations.
Manmohan SinghI am now totally rid of all the sufferings of millions of births.
Manmohan Singh (Punjabi)ਮੈਂ ਹੁਣ ਕ੍ਰੋੜਾਂ ਹੀ ਜਨਮਾਂ ਦੇ ਦੁੱਖੜਿਆਂ ਤੋਂ ਮੁਕੰਮਲ ਖਲਾਸੀ ਪਾਸੋਂ ਗਿਆ ਹਾਂ।
Fareedkot Teekaਸਭ ਜਨਮ ਜਨਮਾਤ੍ਰੋਂ ਕੇ ਦੁਖ ਦੂਰ ਹੂਏ ਹੈਂ॥
Prof. Sahib Singhਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ।

ਪਦ ਅਰਥ ਸਭਿ = ਸਾਰੇ।

SikhNet (Spanish)de las aflicciones de millones de nacimientos.

ਨਿਰਭਉ ਨਾਮੁ ਧਿਆਇਆ ॥

nirbhau naam dhiaaeaa |

Sant Singh KhalsaI have meditated on the Naam, the Name of the Fearless Lord;
Manmohan SinghI have meditated on the Name of the fear free Lord,
Manmohan Singh (Punjabi)ਮੈਂ ਡਰ-ਰਹਿਤ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ,
Fareedkot Teekaਨਾਮ ਕੋ ਧਿਆਇਆ ਹੈ ਇਸੀ ਤੇ ਨਿਰਭਉ ਹੂਏ ਹੈਂ॥
Prof. Sahib Singhਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ,
SikhNet (Spanish)Habito en el Nombre del Bravo Señor

ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥

attal sukh naanak paaeaa |4|5|55|

Sant Singh KhalsaO Nanak, I have found eternal peace. ||4||5||55||
Manmohan Singhand have obtained the eternal bliss, O Nanak.
Manmohan Singh (Punjabi)ਅਤੇ ਅਮਰ ਖੁਸ਼ੀ ਪ੍ਰਾਪਤ ਕੀਤੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਨੇ (ਅਟਲ) ਅਚੁਤ ਸੁਖ ਪਾਇਆ ਹੈ ॥੪॥੫॥੫੫॥☬ਸ੍ਰੀ ਗੁਰੂ ਹਰਿਗੋਬਿੰਦ ਜੀ ਕੇ ਦੁਖ ਕਰ ਜੋ ਪਰਵਾਰ ਦੁਖੀ ਥਾ, ਸੋ ਜਬ ਤਾਪ ਉਤਰਿਆ ਤੌ ਪਰਮੇਸਰ ਕੇ ਸਨਮੁਖ ਕਹਤੇ ਹੈਂ:
Prof. Sahib Singhਹੇ ਨਾਨਕ! ਉਹਨਾਂ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ ॥੪॥੫॥੫੫॥

ਪਦ ਅਰਥ ਅਟਲ = ਕਦੇ ਨਾਹ ਮੁੱਕਣ ਵਾਲਾ ॥੪॥੫॥੫੫॥

SikhNet (Spanish)y me siento eternamente bendecido. (4‑5‑55)

Open this shabad →

Shabad Guru Arjan Dev Ji Raag Sorath continues on Ang 623

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਠਾਢਿ ਪਾਈ ਕਰਤਾਰੇ ॥

tthaadt paaee karataare |

Sant Singh KhalsaThe Creator has brought utter peace to my home;
Manmohan SinghThe Creator has brought peace to my home,
Manmohan Singh (Punjabi)ਸਿਰਜਣਹਾਰ ਨੇ ਮੇਰੇ ਘਰ ਵਿੱਚ ਠੰਢ-ਚੈਨ ਵਰਤਾ ਦਿੱਤੀ ਹੈ,
Fareedkot Teekaਕਰਤਾ ਨੇ ਠੰਢ ਪਾਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ,

ਪਦ ਅਰਥ ਠਾਢਿ = ਠੰਢ, ਸ਼ਾਂਤੀ। ਕਰਤਾਰੇ = ਕਰਤਾਰਿ, ਕਰਤਾਰ ਨੇ।

SikhNet (Spanish)Mi Señor ha traído el Bienestar a mi hogar;

ਤਾਪੁ ਛੋਡਿ ਗਇਆ ਪਰਵਾਰੇ ॥

taap chhodd geaa paravaare |

Sant Singh Khalsathe fever has left my family.
Manmohan Singhand fever has left my family.
Manmohan Singh (Punjabi)ਤੇ ਬੁਖਾਰ ਮੇਰੇ ਪਰਿਵਾਰ ਨੂੰ ਛੱਡ ਗਿਆ ਹੈ।
Fareedkot Teekaਹਮਾਰੇ ਸਭ ਪਰਵਾਰ ਕੋ ਤਾਪ ਛੋਡ ਗਇਆ, ਭਾਵ ਸੇ ਸਭ ਸੁਖੀ ਹੂਏ ਹੈਂ॥
Prof. Sahib Singhਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ।

ਪਦ ਅਰਥ ਪਰਵਾਰੇ = ਪਰਵਾਰ ਨੂੰ, ਜੀਵ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ।

SikhNet (Spanish)mi familia se ha liberado de su mal.

ਗੁਰਿ ਪੂਰੈ. ਹੈ ਰਾਖੀ ॥

gur poorai. hai raakhee |

Sant Singh KhalsaThe Perfect Guru has saved us.
Manmohan SinghThe Perfect Guru has saved my honour.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਇੱਜ਼ਤ ਰੱਖ ਲਈ ਹੈ।
Fareedkot Teekaਤਬ ਪੂਰੇ ਗੁਰੂ ਨੇ ਮੇਰੀ ਪ੍ਰਤੱਗਿਆ ਰਾਖੀ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)El Guru Perfecto ha salvado mi honor, pues he buscado el Refugio

ਸਰਣਿ ਸਚੇ ਕੀ ਤਾਕੀ ॥੧॥

saran sache kee taakee |1|

Sant Singh KhalsaI sought the Sanctuary of the True Lord. ||1||
Manmohan SinghI have sought the protection of the True Lord.
Manmohan Singh (Punjabi)ਮੈਂ ਸੱਚੇ ਸਾਹਿਬ ਦੀ ਪਨਾਹ ਲਈ ਹੈ।
Fareedkot Teekaਜਬ ਮੈਨੇ (ਸਚੇ) ਵਾਹਿਗੁਰੂ ਕੀ ਸਰਨ ਤਾਕੀ ਹੈ॥੧॥
Prof. Sahib Singhਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥

ਪਦ ਅਰਥ ਸਚੇ ਕੀ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ। ਤਾਕੀ = ਤੱਕੀ ॥੧॥

SikhNet (Spanish)sólo del Uno Verdadero. (1)

ਪਰਮੇਸਰੁ; ਆਪਿ ਹੋਆ ਰਖਵਾਲਾ ॥

paramesar; aap hoaa rakhavaalaa |

Sant Singh KhalsaThe Transcendent Lord Himself has become my Protector.
Manmohan SinghThe Supreme Lord Himself has become Protector.
Manmohan Singh (Punjabi)ਸ਼੍ਰੋਮਣੀ ਸਾਹਿਬ ਖੁਦ ਮੇਰਾ ਰੱਖਣ ਵਾਲਾ ਹੋ ਗਿਆ ਹੈ।
Fareedkot Teekaਪਰਮੇਸਰ ਹਮਾਰਾ ਆਪ ਰਾਖਾ ਹੂਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ,

ਪਦ ਅਰਥ ਰਖਵਾਲਾ = ਰਾਖਾ।

SikhNet (Spanish)El Señor Mismo me protegió, la Paz llegó al fondo de mi corazón

ਸਾਂਤਿ ਸਹਜ ਸੁਖ ਖਿਨ ਮਹਿ ਉਪਜੇ; ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥

saant sehaj sukh khin meh upaje; man hoaa sadaa sukhaalaa | rahaau |

Sant Singh KhalsaTranquility, intuitive peace and poise welled up in an instant, and my mind was comforted forever. ||Pause||
Manmohan SinghPeace, poise and pleasure have welled within me in an instant and my mind has become comfortable for aye. Pause.
Manmohan Singh (Punjabi)ਠੰਢ-ਚੈਨ, ਅਡੋਲਤਾ ਅਤੇ ਖੁਸ਼ੀ ਇਕ ਮੁਹਤ ਵਿੱਚ ਮੇਰੇ ਅੰਦਰ ਉਤਪੰਨ ਹੋ ਗਈਆਂ ਅਤੇ ਮੇਰੀ ਆਤਮਾ ਹਮੇਸ਼ਾਂ ਲਈ ਸੁੱਖੀ ਹੋ ਗਈ। ਠਹਿਰਾਉ।
Fareedkot Teekaਸਹਜੇ ਹੀ ਸਾਂਤੀ ਔ ਸਰਬ ਸੁਖ ਖਿਨ ਮਾਤ੍ਰ ਮੇਂ ਉਤਪੰਨ ਹੂਏ ਹੈਂ, ਮਨ ਹਮਾਰਾ ਸਦਾ ਸੁਖੋਂ ਕਾ ਘਰ ਹੂਆ ਹੈ॥ ਰਹਾਉ ॥
Prof. Sahib Singhਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ਰਹਾਉ॥

ਪਦ ਅਰਥ ਸਹਜ ਸੁਖ = ਆਤਮਕ ਅਡੋਲਤਾ ਦੇ ਸੁਖ। ਉਪਜੇ = ਪੈਦਾ ਹੋ ਗਏ। ਸੁਖਾਲਾ = ਸੁਖੀ ॥ਰਹਾਉ॥

SikhNet (Spanish)instantáneamente, y mi mente descansó en Dicha. (Pausa)

ਹਰਿ ਹਰਿ ਨਾਮੁ ਦੀਓ ਦਾਰੂ ॥

har har naam deeo daaroo |

Sant Singh KhalsaThe Lord, Har, Har, gave me the medicine of His Name,
Manmohan SinghThe Lord God has given me the medicine of His Name,
Manmohan Singh (Punjabi)ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣੇ ਨਾਮ ਦੀ ਦਵਾਈ ਦਿੱਤੀ ਹੈ,
Fareedkot Teekaਮੇਰੇ ਕੋ ਹਰਿ ਹਰਿ ਨਾਮ ਜਪ ਦਾਰੂ ਦੀਆ ਹੈ॥
Prof. Sahib Singhਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ,

ਪਦ ਅਰਥ ਦਾਰੂ = ਦਵਾਈ।

SikhNet (Spanish)El Señor me bendijo con la Cura de Su Nombre.

ਤਿਨਿ ਸਗਲਾ ਰੋਗੁ ਬਿਦਾਰੂ ॥

tin sagalaa rog bidaaroo |

Sant Singh Khalsawhich has cured all disease.
Manmohan Singhwhich has rid me of all the diseases.
Manmohan Singh (Punjabi)ਜਿਸ ਨੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ ਹਨ।
Fareedkot Teekaਤਿਸ ਜਾਪ ਨੇ ਸਗਲਾ ਰੋਗ ਦੂਰ ਕੀਆ ਹੈ॥
Prof. Sahib Singhਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ।

ਪਦ ਅਰਥ ਤਿਨਿ = ਉਸ (ਦਾਰੂ) ਨੇ। ਬਿਦਾਰੂ = ਨਾਸ ਕਰ ਦਿੱਤਾ।

SikhNet (Spanish)El Nombre nos liberó de todas nuestras aflicciones.

ਅਪਣੀ ਕਿਰਪਾ ਧਾਰੀ ॥

apanee kirapaa dhaaree |

Sant Singh KhalsaHe extended His Mercy to me,
Manmohan SinghTo me the Lord has extended His mercy,
Manmohan Singh (Punjabi)ਮੇਰੇ ਉਤੇ ਸਾਈਂ ਨੇ ਆਪਣੀ ਮਿਹਰ ਕੀਤੀ ਹੈ,
Fareedkot Teekaਜਬ ਵਾਹਿਗੁਰੂ ਨੇ ਆਪਣੀ ਕਿਰਪਾ ਕਰੀ॥
Prof. Sahib Singhਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ,
SikhNet (Spanish)El Señor Mismo es Compasivo conmigo, y así fui emancipado.

ਤਿਨਿ ਸਗਲੀ ਬਾਤ ਸਵਾਰੀ ॥੨॥

tin sagalee baat savaaree |2|

Sant Singh Khalsaand resolved all these affairs. ||2||
Manmohan Singhwhich has regulated all mine affairs.
Manmohan Singh (Punjabi)ਜਿਸ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
Fareedkot Teekaਤਿਸ ਕਿਰਪਾ ਨੇ ਸਗਲੀ ਬਾਤ ਸਵਾਰ ਦਈ ਹੈ॥੨॥
Prof. Sahib Singhਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥

ਪਦ ਅਰਥ ਬਾਤ = (ਜੀਵਨ ਦੀ) ਕਹਾਣੀ ॥੨॥

SikhNet (Spanish)De esa forma mi honor fue salvado. (2)

ਪ੍ਰਭਿ ਅਪਨਾ ਬਿਰਦੁ ਸਮਾਰਿਆ ॥

prabh apanaa birad samaariaa |

Sant Singh KhalsaGod confirmed His loving nature;
Manmohan SinghThe Lord has honoured His creed,
Manmohan Singh (Punjabi)ਸੁਆਮੀ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ,
Fareedkot Teekaਅਪਨਾ ਬਿਰਦ ਆਪ ਪ੍ਰਭੂ ਨੇ ਸੰਭਾਲਿਆ ਹੈ॥
Prof. Sahib Singhਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਰਿਆ = ਚੇਤੇ ਰੱਖਿਆ।

SikhNet (Spanish)Mi Maestro no tomó ni mi mérito

ਹਮਰਾ ਗੁਣੁ ਅਵਗੁਣੁ; ਨ ਬੀਚਾਰਿਆ ॥

hamaraa gun avagun; na beechaariaa |

Sant Singh KhalsaHe did not take my merits or demerits into account.
Manmohan Singhand has not taken into account my merits and demerits.
Manmohan Singh (Punjabi)ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ।
Fareedkot Teekaਇਸੀ ਤੇ ਹਮਾਰਾ ਗੁਨ ਔਗਣ ਕੁਛ ਬਿਚਾਰਿਆ ਨਹੀਂ ਹੈ॥
Prof. Sahib Singhਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ।

ਪਦ ਅਰਥ ਹਮਰਾ = ਅਸਾਂ ਜੀਵਾਂ ਦਾ।

SikhNet (Spanish)ni mi demérito en cuenta; actuó de acuerdo a Su Voluntad

ਗੁਰ ਕਾ ਸਬਦੁ; ਭਇਓ ਸਾਖੀ ॥

gur kaa sabad; bheo saakhee |

Sant Singh KhalsaThe Word of the Guru's Shabad has become manifest,
Manmohan SinghThe Guru's world has become manifest unto me,
Manmohan Singh (Punjabi)ਗੁਰਾਂ ਦੀ ਬਾਣੀ ਮੇਰੇ ਤੇ ਪ੍ਰਗਟ ਹੋਈ ਹੈ,
Fareedkot Teekaਗੁਰੋਂ ਕਾ ਉਪਦੇਸ਼ ਜੋ ਹਮਾਰਾ ਸਾਖੀ ਦੇਣੇ ਵਾਲਾ ਹੂਆ ਹੈ॥
Prof. Sahib Singh(ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ,

ਪਦ ਅਰਥ ਸਾਖੀ = ਸਾਖਿਆਤ।

SikhNet (Spanish)y La Gloria de la Palabra del Shabd del Guru se volvió manifiesta.

Open this shabad (19 lines, Angs 622-623) →

Ang 622 of 1430