ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਲੇਖੈ ਬੋਲਣੁ ਬੋਲਣਾ; ਲੇਖੈ ਖਾਣਾ ਖਾਉ ॥
lekhai bolan bolanaa; lekhai khaanaa khaau |
Sant Singh KhalsaAs it is pre-ordained, people speak their words. As it is pre-ordained, they consume their food.
Manmohan SinghIn account the man speaks the words, in accounts he partakes of the food.
Manmohan Singh (Punjabi)ਹਿਸਾਬ ਵਿੱਚ ਆਦਮੀ ਬਚਨ ਬੋਲਦਾ ਹੈ। ਹਿਸਾਬ ਅੰਦਰ ਉਹ ਭੋਜਨ ਛਕਦਾ ਹੈ।
Fareedkot Teekaਹੇ ਪਿਤਾ! ਜੋ ਸਬਦ ਕਾ ਬੋਲਣਾ ਹੈ, ਸੋ ਲੇਖੇ ਮੇਂ ਹੈ, ਔਰੁ ਭੋਜਨੁ ਖਾਣਾ ਭੀ ਲੇਖੇ ਮੇਂ ਹੈ॥
Prof. Sahib Singhਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ,ਪਦ ਅਰਥ ਲੇਖੈ = ਲੇਖੇ ਵਿਚ, ਗਿਣਤੀ-ਮਿਣਤੀ ਵਿਚ, ਥੋੜੇ ਹੀ ਸਮੇਂ ਲਈ। ਬੋਲਣੁ ਬੋਲਣਾ = ਬੋਲ-ਚਾਲ। ਖਾਣਾ ਖਾਉ = ਖਾਣ-ਪੀਣ।
SikhNet (Spanish)Con nuestros límites hablamos, con nuestros límites comemos.
ਲੇਖੈ ਵਾਟ ਚਲਾਈਆ; ਲੇਖੈ ਸੁਣਿ ਵੇਖਾਉ ॥
lekhai vaatt chalaaeea; lekhai sun vekhaau |
Sant Singh KhalsaAs it is pre-ordained, they walk along the way. As it is pre-ordained, they see and hear.
Manmohan SinghIn account he walks along the way, In account he hearts and sees.
Manmohan Singh (Punjabi)ਹਿਸਾਬ ਅੰਦਰ ਉਹ ਰਾਹੋ ਟੁਰਦਾ ਹੈ। ਹਿਸਾਬ ਅੰਦਰ ਉਹ ਸੁਣਦਾ ਤੇ ਦੇਖਦਾ ਹੈ।
Fareedkot Teekaਔਰ ਰਸਤੇ ਕਾ ਚਲਨਾ ਲੇਖੇ ਮੇਂ ਹੈ, ਔਰੁ ਬਾਣੀ ਕਾ ਸ੍ਰਵਣ ਕਰਨਾ ਭੀ ਲੇਖੇ ਮੇਂ ਹੈ, ਔਰ ਰੂਪ ਕਾ ਦੇਖਨਾ ਭੀ ਲੇਖੇ ਮੇਂ ਹੈ॥
Prof. Sahib Singhਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।ਪਦ ਅਰਥ ਵਾਟ = ਜ਼ਿੰਦਗੀ ਦਾ ਸਫ਼ਰ। ਚਲਾਈਆ = ਜੋ ਚਲਾਈ ਹੋਈ ਹੈ। ਸੁਣਿ ਵੇਖਾਉ = ਸੁਣਨਾ ਵੇਖਣਾ। ਲਵਾਈਅਹਿ = ਜੋ ਲਏ ਜਾ ਰਹੇ ਹਨ। ਪੜੇ = ਪੜ੍ਹੇ ਹੋਏ ਮਨੁੱਖ ਨੂੰ। ਕਿ = ਕੀਹ? ਪੜੇ…ਜਾਉ = ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ।
SikhNet (Spanish)Con nuestros límites caminamos, con nuestros límites escuchamos y vemos.
ਲੇਖੈ. ਸਾਹ ਲਵਾਈਅਹਿ; ਪੜੇ ਕਿ ਪੁਛਣ ਜਾਉ ॥੧॥
lekhai. saah lavaaeeeh; parre ki puchhan jaau |1|
Sant Singh KhalsaAs it is pre-ordained, they draw their breath. Why should I go and ask the scholars about this? ||1||
Manmohan SinghIn account he draws the breath. Why should I go to ask the literate?
Manmohan Singh (Punjabi)ਹਿਸਾਬ ਅੰਦਰ ਉਹ ਸੁਆਸ ਲੈਂਦਾ ਹੈ। ਮੈਂ ਪੜ੍ਹੇ ਲਿਖੇ ਕੋਲੋ ਪਤਾ ਕਰਨ ਲਈ ਕਿਉਂ ਜਾਵਾਂ?
Fareedkot Teekaਔਰ ਜੋ ਸ੍ਵਾਸ ਲਈਤੇ ਹੈਂ, ਇਹ ਸਭ ਲੇਖੇ ਮੇਂ ਹੈਂ, ਤਾਂ ਤੇ (ਪੜੇ ਕਿ) ਪੜੇ ਹੂਏ ਪੰਡਿਤ ਜਨੋ ਕੋ ਕ੍ਯਾ ਪੂਛਨ ਜਾਊਂ। ਭਾਵ ਮੇਰੇ ਕਹੇ ਪਰ ਐਸਾ ਨਿਸਚਾ ਕਰੋ। ਵਾ ਸਾਸਤ੍ਰੋ ਕੋ ਪਢੇ ਹੂਏ ਕਿ ਜੋ ਪੰਡਿਤ ਹੈਂ ਤਿਨ ਕੋ ਜਾਇ ਕਰ ਪੂਛ ਲੀਜੀਏ, ਵਹੁ ਭੀ ਸਭੁ ਕਛੁ ਲੇਖੇ ਕੇ ਅੰਤਰ ਹੀ ਕਹੇਂਗੇ॥
Prof. Sahib Singhਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ। ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ ॥੧॥
SikhNet (Spanish)Con nuestro límites respiramos, ¿por qué preguntarle al sabio? (1)
ਬਾਬਾ; ਮਾਇਆ ਰਚਨਾ ਧੋਹੁ ॥
baabaa; maaeaa rachanaa dhohu |
Sant Singh KhalsaO Baba, the splendor of Maya is deceptive.
Manmohan SinghO Father! deceitful is the splendor of worldly object.
Manmohan Singh (Punjabi)ਹੇ ਪਿਤਾ! ਧੋਖਾ ਦੇਣ ਵਾਲੀ ਹੈ ਸੰਸਾਰੀ ਪਦਾਰਥਾਂ ਦੀ ਰੌਣਕ।
Fareedkot Teeka(ਬਾਬਾ) ਹੇ ਪਿਤਾ ਜੀ! ਜਿਸ ਮਾਇਆ ਕੇ ਵਾਸਤੇ ਮੇਰੇ ਕੋ ਲੇਖਾ ਪੜਾਵਤੇ ਹੋ, ਤਿਸ ਮਾਇਆ ਕੀ ਜੋ ਰਚਨਾ ਹੈ, ਸੋ ਸਰਬ (ਧੋਹੁ) ਛਲ ਰੂਪ ਹੈ॥
Prof. Sahib Singhਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ।ਪਦ ਅਰਥ ਬਾਬਾ = ਹੇ ਭਾਈ! ਰਚਨਾ = ਖੇਡ। ਧੋਹੁ = ਠੱਗੀ, ਚਾਰ ਦਿਨ ਦੀ ਖੇਡ।
SikhNet (Spanish)Oh Padre, qué engañoso es el esplendor de lo mundano.
ਅੰਧੈ. ਨਾਮੁ ਵਿਸਾਰਿਆ; ਨਾ ਤਿਸੁ ਏਹ. ਨ ਓਹੁ ॥੧॥ ਰਹਾਉ ॥
andhai. naam visaariaa; naa tis eeh. na ohu |1| rahaau |
Sant Singh KhalsaThe blind man has forgotten the Name; he is in limbo, neither here nor there. ||1||Pause||
Manmohan SinghThe (spiritually) blind man has forgotten God's Name. He neither abides in peace in this world nor in the next. Pause.
Manmohan Singh (Punjabi)(ਆਤਮਕ ਤੌਰ ਤੇ) ਮੁਨਾਖੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। ਠਹਿਰਾਉ।
Fareedkot Teeka(ਅੰਧੈ) ਅਗਿਆਨੀ ਜੀਵ ਨੇ ਪਰਮੇਸ੍ਵਰ ਕਾ ਨਾਮੁ ਬਿਸਾਰ ਦੀਆ ਹੈ। ਨ ਤਿਸੁ ਜੀਵ ਕੈ ਹਾਥ ਮੇਂ ਇਹ ਮਾਇਆ ਆਈ ਹੈ, ਔਰੁ ਨਾ (ਓਹੁ) ਸੋ ਪ੍ਰਮੇਸ੍ਵਰ ਹੀ ਪ੍ਰਾਪਤਿ ਭਯਾ ਹੈ। ਵਾ ਨਾ (ਏਹ) ਲੋਕ ਸਵਾਰਿਆ ਅਰੁ ਨਾ (ਓਹੁ) ਪਰਲੋਕੁ ਹੀ ਸਵਾਰਿਆ॥੧॥ ਰਹਾਉ ॥
Prof. Sahib Singhਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਅੰਧੈ = ਅੰਨ੍ਹੇ ਨੇ, ਮਾਇਆ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ। ਏਹ = ਮਾਇਆ। ਓਹੁ = ਪ੍ਰਭੂ ਦਾ ਨਾਮ॥੧॥ਰਹਾਉ॥
SikhNet (Spanish)El hombre espiritualmente ciego se ha olvidado del Nombre de Dios. Él no vive en Paz ni en este mundo ni en el otro. (1-Pausa)
ਜੀਵਣ ਮਰਣਾ ਜਾਇ ਕੈ; ਏਥੈ. ਖਾਜੈ ਕਾਲਿ ॥
jeevan maranaa jaae kai; ethai. khaajai kaal |
Sant Singh KhalsaLife and death come to all who are born. Everything here gets devoured by Death.
Manmohan SinghLife and death are for everything that is born. Death devours everything here.
Manmohan Singh (Punjabi)ਹਰ ਸ਼ੈ ਜੋ ਪੈਦਾ ਹੋਈ ਹੈ ਉਸ ਲਈ ਪੈਦਾਇਸ਼ ਤੇ ਮੌਤ ਹੈ। ਏਕੇ ਹਰ ਸ਼ੈ ਨੂੰ ਮੌਤ ਨਿਗਲ ਜਾਂਦੀ ਹੈ।
Fareedkot Teeka(ਜਾਇ ਕੈ) ਜਨਮ ਕਰ ਕੇ ਜੋ ਜੀਵਨਾ ਹੈ, ਸੋ ਮਰਣ ਕਾਲ ਪ੍ਰਯੰਤ ਸਨਬੰਧੀ ਜਨੋਂ ਕੇ ਸਾਥ ਮਿਲ ਕਰ ਕੇ (ਏਥੇ) ਈਹਾਂ ਸੰਸਾਰ ਮੇਂ ਪਦਾਰਥੋਂ ਕੋ ਖਾਤੇ ਹੈਂ॥
Prof. Sahib Singhਜਗਤ ਵਿਚ ਜਨਮ ਲੈ ਕੇ ਜੰਮਣ ਤੋਂ ਮਰਨ ਤਕ ਸਾਰੀ ਉਮਰ (ਮਨੁੱਖ) ਖਾਣ ਦੇ ਪਦਾਰਥ ਇਕੱਠੇ ਕਰਨ ਵਿੱਚ ਦੇ ਆਹਰ ਵਿੱਚ ਰੁੱਝਿਆ ਰਹਿੰਦਾ ਹੈ।ਪਦ ਅਰਥ ਜੀਵਣ ਮਰਣਾ = ਜੰਮਣ ਤੋਂ ਮਰਨ ਤਕ। ਜਾਇ ਕੈ = ਜਨਮ ਲੈ ਕੇ, ਜੰਮ ਕੇ। ਏਥੈ = ਇਸ ਦੁਨੀਆ ਵਿਚ। ਖਾਜੈ = ਖਾਣ ਦੇ ਆਹਰੇ, ਪਦਾਰਥ ਇਕੱਠੇ ਕਰਨ ਦੇ ਆਹਰੇ। ਕਾਲਿ = (ਸਾਰੇ) ਸਮੇਂ ਵਿਚ, ਸਾਰੀ ਉਮਰ।
SikhNet (Spanish)La vida y la muerte son para todo lo que ha nacido. Es la muerte la que se devora todo en este mundo.
ਜਿਥੈ ਬਹਿ ਸਮਝਾਈਐ; ਤਿਥੈ. ਕੋਇ ਨ ਚਲਿਓ ਨਾਲਿ ॥
jithai beh samajhaaeeai; tithai. koe na chalio naal |
Sant Singh KhalsaHe sits and examines the accounts, there where no one goes along with anyone.
Manmohan SinghWhere the (Righteous Judge) sits and explains the account, thither no one goes with the man.
Manmohan Singh (Punjabi)ਜਿਥੇ (ਧਰਮਰਾਜ) ਬੈਠ ਕੇ ਹਿਸਾਬ ਸਮਝਾਉਂਦਾ ਹੈ, ਉਥੇ ਕੋਈ ਭੀ ਇਨਸਾਨ ਦੇ ਸਾਥ ਨਹੀਂ ਜਾਂਦਾ ਹੈ।
Fareedkot Teekaਜਿਸ ਧਰਮ ਰਾਜਾ ਕੀ ਸਭਾ ਮੇਂ ਬਠਲਾ ਕਰ ਕੇ ਜੀਵ ਕੋ ਕਰਮੋਂ ਕਾ ਲੇਖਾ ਸਮਝਾਇਆ ਜਾਤਾ ਹੈ, (ਤਿਥੈ) ਤਿਸ ਅਸਥਾਨ ਮੇਂ ਸਹਾਇਤਾ ਕਰਨੇ ਕੋ ਕੋਈ ਭੀ ਸਨਬੰਧੀ ਸਾਥ ਨਹੀਂ ਚਲਾ ਹੈ⁽¹⁾॥
Prof. Sahib Singh(ਜਿਨ੍ਹਾਂ ਦੀ ਖ਼ਾਤਰ ਇਹ ਦੌੜ ਭੱਜ ਕਰਦਾ ਹੈ, ਉਹਨਾਂ ਵਿਚੋਂ) ਕੋਈ ਭੀ ਉਹ ਥਾਂ ਤਕ ਸਾਥ ਨਹੀਂ ਨਿਬਾਹੁੰਦਾ, ਜਿਥੇ ਇਸ ਨੂੰ (ਸਾਰੀ ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ।ਪਦ ਅਰਥ ਬਹਿ = ਬੈਠ ਕੇ। ਸਮਝਾਈਐ = (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ। ਸਭਿ = ਸਾਰੇ ਹੀ।
SikhNet (Spanish)Ahí donde se hace justicia y se entrega cuentas, nadie acompaña al hombre
ਰੋਵਣ ਵਾਲੇ ਜੇਤੜੇ; ਸਭਿ ਬੰਨਹਿ. ਪੰਡ ਪਰਾਲਿ ॥੨॥
rovan vaale jetarre; sabh baneh. pandd paraal |2|
Sant Singh KhalsaThose who weep and wail might just as well all tie bundles of straw. ||2||
Manmohan SinghThe weepers, one and all, tie bundles of straw.
Manmohan Singh (Punjabi)ਇਕ ਵਾਢਿਓਂ ਸਾਰੇ ਰੋਣ ਵਾਲੇ ਫੂਸ ਦੀਆਂ ਗਠੜੀਆਂ ਬੰਨ੍ਹਦੇ ਹਨ।
Fareedkot Teekaਔਰੁ ਜੋ ਮ੍ਰਿਤੂ ਕਾਲ ਪੀਛੇ ਤੇ ਸੰਬੰਧੀ ਜਨ ਰੋਵਤੇ ਪੀਟਤੇ ਹੈਂ, ਸੋ ਰੋਨੇ ਵਾਲੇ (ਜੇਤੜੇ) ਜਿਤਨੇ ਹੈਂ, ਸੋ ਸਭੁ (ਪਰਾਲ) ਖਾਲੀ, ਭਾਵ ਬ੍ਯਰਥ ਕਰਮੋਂ ਕੀਆਂ ਪੰਡਾਂ ਬਾਂਧਤੇ ਹੈਂ। ਜੋ ਰੁਦਨ ਕਰਨੇ ਵਾਲੇ ਸੰਬੰਧੀ ਹੈਂ, ਸੋ ਰੋ ਰਾ ਕੇ ਜਿਸ ਸਰੀਰ ਵਿਚੋਂ ਅੰਨ, ਭਾਵ ਸਾਰ ਰੂਪ ਪ੍ਰਾਣ ਨਿਕਸ ਗਏ ਹੈਂ, ਤਿਸ ਪਰਾਲੀ ਰੂਪ ਸਰੀਰ ਕੋ ਉਠਾਇ ਕਰ ਮਸਾਣ ਭੂਮਕਾ ਮੇਂ ਲੇਜਾਕਰ ਜਲਾਇ ਆਵਤੇ ਹੈਂ। ਵਾ ਖਾਲੀ ਭਾਵ ਵਿਅਰਥ ਕਰਮ ਕਰਤੇ ਹੈਂ॥
Prof. Sahib Singh(ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ) ॥੨॥ਪਦ ਅਰਥ ਪੰਡ ਪਰਾਲਿ = ਪਰਾਲੀ ਦੀਆਂ ਪੰਡਾਂ, ਨਕਾਰੇ ਭਾਰ॥੨॥
SikhNet (Spanish)y los que se quedan detrás llorando nada pueden hacer. (2)
ਸਭੁ ਕੋ ਆਖੈ, ਬਹੁਤੁ ਬਹੁਤੁ; ਘਟਿ. ਨ ਆਖੈ ਕੋਇ ॥
sabh ko aakhai, bahut bahut; ghatt. na aakhai koe |
Sant Singh KhalsaEveryone says that God is the Greatest of the Great. No one calls Him any less.
Manmohan SinghAll say that the Lord is the greatest of the great. None calls Him less.
Manmohan Singh (Punjabi)ਸਾਰੇ ਕਹਿੰਦੇ ਹਨ ਕਿ ਸਾਹਿਬ ਵਡਿਆਂ ਦਾ ਪਰਮ ਵੱਡਾ ਹੈ। ਕੋਈ ਭੀ ਉਸ ਨੂੰ ਘਟ ਨਹੀਂ ਕਹਿੰਦਾ।
Fareedkot Teekaਪ੍ਰਮੇਸ੍ਵਰ ਕੋ ਘਟਿ ਕੋਈ ਨਹੀ ਕਹਿਤਾ, ਸਭ ਕੋਈ ਬਹੁਤੁ ਬਹੁਤੁ ਹੀ ਕਹਿਤਾ ਹੈ॥
Prof. Sahib Singh(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰੱਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ)।ਪਦ ਅਰਥ ਸਭੁ ਕੋ = ਹਰੇਕ ਜੀਵ। ਆਖੈ = ਆਖਦਾ ਹੈ, ਮੰਗਦਾ ਹੈ। ਆਖੈ ਬਹੁਤੁ ਬਹੁਤੁ = ਬਹੁਤੀ ਮਾਇਆ ਮੰਗਦਾ ਹੈ।
SikhNet (Spanish)Todos dicen que el Señor es lo más Grande de lo grande. Nadie piensa menos de Él, nadie ha podido apreciar Su Valor.
ਕੀਮਤਿ. ਕਿਨੈ ਨ ਪਾਈਆ; ਕਹਣਿ. ਨ ਵਡਾ ਹੋਇ ॥
keemat. kinai na paaeea; kehan. na vaddaa hoe |
Sant Singh KhalsaNo one can estimate His Worth. By speaking of Him, His Greatness is not increased.
Manmohan SinghNo one has ascertained His worth. He becomes not great just by saying.
Manmohan Singh (Punjabi)ਕਿਸੇ ਨੂੰ ਉਸ ਮੁੱਲ ਮਲੂਮ ਨਹੀਂ ਹੋਇਆ। ਨਿਰਾ ਆਖਣ ਦੁਆਰਾ ਉਹ ਵਿਸ਼ਾਲ ਨਹੀਂ ਹੁੰਦਾ।
Fareedkot Teekaਪਰੰਤੂ (ਕੀਮਤ) ਇਦੰ ਕਰ ਕੇ ਕਿਸੇ ਨੇ ਨਹੀ ਪਾਈ ਹੈ, ਕਿ ਇਹੁ ਹੈ ਔਰੁ ਇਤਨਾ ਹੈ। (ਕਹਣਿ) ਕਥਨ ਕਰਨੇ ਕਰ ਕੇ ਤੋ ਵਡਾ ਨਹੀਂ ਹੋਤਾ ਹੈ। ਭਾਵ ਇਹ ਕਿ ਉਪਮਾ ਕਰਨੇ ਸੇ ਤੋ ਵਾਹਿਗੁਰੂ ਬਢਤਾ ਨਹੀਂ ਹੈ, ਔਰੁ ਨਿੰਦਾ ਕਰਨੇ ਸੇ ਘਟਤਾ ਨਹੀ ਹੈ, ਕ੍ਯੋਂਕਿ ਹਰਖ ਸੋਗਾਦਿ ਦੁੰਦੋ ਸੇ ਰਹਿਤ ਹੈ॥
Prof. Sahib Singhਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ। ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ।ਪਦ ਅਰਥ ਕਹਣਿ = ਕਹਣ ਨਾਲ। ਕਹਣਿ……ਹੋਇ = ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ। ਕੀਮਤਿ……ਪਾਈਆ = ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ।
SikhNet (Spanish)El no se hace más grandioso por lo que el hombre piense o deje de pensar.
ਸਾਚਾ ਸਾਹਬੁ. ਏਕੁ ਤੂ; ਹੋਰਿ ਜੀਆ ਕੇਤੇ ਲੋਅ ॥੩॥
saachaa saahab. ek too; hor jeea kete loa |3|
Sant Singh KhalsaYou are the One True Lord and Master of all the other beings, of so many worlds. ||3||
Manmohan SinghThou alone art the True Lord of mine and other being of numberless worlds.
Manmohan Singh (Punjabi)ਕੇਵਲ ਤੂੰ ਹੀ ਮੇਰਾ ਅਤੇ ਅਣਗਿਣਤ ਸੰਸਾਰਾਂ ਦੇ ਹੋਰਸੁ ਜੀਵਾਂ ਦਾ ਸੱਚਾ ਸੁਆਮੀ ਹੈ।
Fareedkot Teekaਤਾਂ ਤੇ ਸਚਾ ਸਾਹਿਬੁ ਏਕੁ ਤੂੰ ਹੀ, ਔਰ ਜੀਵੋਂ ਕੇ ਸਮਦਾਇ ਜੋ ਕਿਤਨੇ ਹੀ ਲੋਕੋ ਮੇਂ ਹੈਂ, ਸੋ ਸਭ ਝੂਠੇ ਹੈਂ, ਵਾ ਕੇਤੇ ਅਨੇਕ ਜੋ ਇਤ੍ਰ ਜੀਵ ਹੈਂ, ਤਿਨ ਕੋ ਤੂੰ (ਲੋਇ) ਪ੍ਰਕਾਸਨੇ ਵਾਲਾ ਹੈ।
Prof. Sahib Singhਹੇ ਪ੍ਰਭੂ! ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖ਼ਾਲਕ ਹੈਂ, ਹੋਰ ਸਾਰੇ ਜੀਆ-ਜੰਤ ਹੋਰ ਸਾਰੇ ਜਗਤ ਮੰਡਲ-ਨਾਸਵੰਤ ਹਨ ॥੩॥ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਹਬੁ = ਮਾਲਕ। ਹੋਰਿ ਕੇਤੇ = ਬਾਕੀ ਸਾਰੇ ਬੇਅੰਤ ਜੀਵ। ਲੋਅ = ਲੋਕ, ਸ੍ਰਿਸ਼ਟੀਆਂ॥੩॥
SikhNet (Spanish)Sólo Tú Eres mi Señor Verdadero y el Señor de otros seres y de innumerables mundos. (3)
ਨੀਚਾ ਅੰਦਰਿ. ਨੀਚ ਜਾਤਿ; ਨੀਚੀ ਹੂ. ਅਤਿ ਨੀਚੁ ॥
neechaa andar. neech jaat; neechee hoo. at neech |
Sant Singh KhalsaNanak seeks the company of the lowest of the low class, the very lowest of the low.
Manmohan SinghThose who are of low caste among the lowly, rather the lowest of the low;
Manmohan Singh (Punjabi)ਜਿਹੜੇ ਨੀਵੀਆਂ ਵਿਚੋਂ ਨੀਵੀਂ ਜਾਤੀਂ ਦੇ ਹਨ-ਨਹੀਂ ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ;
Fareedkot Teeka(ਨੀਚਾ ਅੰਦਰਿ) ਜਿਨ ਕਾ ਹਿਰਦਾ ਧਨ ਅਭਿਮਾਨ ਸੇ ਹੀਨ ਹੈਂ, ਔਰ ਨੀਚ (ਜਾਤਿ) ਜਾਤੀ ਅਭਿਮਾਨ ਸੇ ਬਿਨਾਂ ਹੈ। (ਨੀਚੀ ਹੂ) ਪੁਨਃ ਗੁਨਾ ਅਭਿਮਾਨ ਸੇ ਰਹਿਤ ਹੈਂ, (ਅਤਿ ਨੀਚੁ) ਜਿਨ ਕੇ ਮਨ ਵਿਦ੍ਯਾ ਕੋ ਪਾਇ ਕਰ ਕੇ ਭੀ ਅਤ੍ਯੰਤ ਨਿੰਮ੍ਰਤਾ ਸਹਿਤ ਹੈਂ। ਵਾ ਨੀਚ ਜੋ ਸੂਦ੍ਰ ਹੈਂ, ਤਿਨੋ ਵਿਖੇ ਨੀਚ ਜਾਤਿ ਰਵਿਦਾਸਾਦਿਕ, ਔਰ ਤਿਨ ਨੀਚ ਜਾਤੀ ਵਾਨੋ ਸੇ ਨੀਚ ਜਾਤੀ ਵਾਨ ਜੋ ਸਧਨਾ, ਸਵਰੀ, ਆਦਿਕ ਹੈਂ॥
Prof. Sahib Singhਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ,ਪਦ ਅਰਥ ਹੂ = ਤੋਂ।
SikhNet (Spanish)Nanak busca la compañía de aquéllos que son humildes de entre los humildes,
ਨਾਨਕੁ. ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥
naanak. tin kai sang saath; vaddiaa siau kiaa rees |
Sant Singh KhalsaWhy should he try to compete with the great?
Manmohan SinghNanak seeks the company of those. Why should he rival the lofty?
Manmohan Singh (Punjabi)ਨਾਨਕ ਉਨ੍ਹਾਂ ਦੀ ਸੰਗਤ ਲੋੜਦਾ ਹੈ। ਉਚੇ ਲੋਕਾਂ ਦੀ ਬਰਾਬਰੀ ਕਰਨ ਦੀ ਰੀਸ ਉਹ ਕਿਉਂ ਕਰੇ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਮੇਸ੍ਵਰ! ਤਿਨੋਂ ਕੀ ਸੰਗਤਿ ਕੇ ਸਾਥ ਮੁਝ ਕੋ ਮਿਲਾਈਏ, ਜੋ ਬਡੇ ਜਾਤੀ, ਗੁਨ, ਦ੍ਰਬ ਤਥਾ ਵਿਦ੍ਯਾਦਿਕ ਕੇ ਅਭਿਮਾਨੀ ਜਨ ਹੈਂ, ਤਿਨ ਸੋ ਮੈਨੇ ਕਿਆ ਰੀਸ ਕਰਨੀ ਹੈ॥
Prof. Sahib Singh(ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ। ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂਪਦ ਅਰਥ ਤਿਨ ਕੈ ਸੰਗਿ = ਉਹਨਾਂ ਦੇ ਨਾਲ ਹੈ। ਵਡਿਆ ਸਿਉ = ਮਾਇਆ-ਧਾਰੀਆਂ ਨਾਲ। ਰੀਸ = ਕਿਸੇ ਹੋਰ ਦੇ ਪੂਰਨਿਆਂ ਤੇ ਤੁਰਨਾ। ਵਡਿਆ……ਰੀਸ = ਮਾਇਆ-ਧਾਰੀਆਂ ਦੇ ਰਾਹੇ ਨਹੀਂ ਤੁਰਨਾ।
SikhNet (Spanish)los que están abajo de lo bajo.
ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥੪॥੩॥
jithai neech samaaleean; tithai nadar teree bakhasees |4|3|
Sant Singh KhalsaIn that place where the lowly are cared for-there, the Blessings of Your Glance of Grace rain down. ||4||3||
Manmohan SinghWhere the poor are looked after, there does rain the look of Thy grace, O Lord!
Manmohan Singh (Punjabi)ਜਿਥੇ ਗਰੀਬਾਂ ਦੀ ਪ੍ਰਤਿਪਾਲਨਾ ਹੁੰਦੀ ਹੈ, ਉਥੇ ਹੇ ਸਾਈਂ! ਤੇਰੀ ਰਹਿਮਤ ਦੀ ਨਿਗਾਹ ਵਰਸਦੀ ਹੈ।
Fareedkot Teekaਜਿਸ ਸਥਾਨ ਮੇਂ ਤੂੰ ਨੀਵੇਂ ਦਾਸੋਂ ਕੋ (ਸਮਾਲੀਅਨਿ) ਯਾਦ ਕਰੇਂਗਾ (ਤਿਥੈ) ਤਹਾਂ ਹੀ, ਹੇ ਨਦਰੀ! ਤੇਰੀ ਬਖਸਸ ਮੇਰੇ ਪਰ ਭੀ ਹੋਵੇਗੀ॥੪॥੩॥☬ਏਕ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਂਸ਼ੀ ਮੇਂ ਗਏ। ਤਬ ਪੰਡਤਾਦਿ ਬਹੁਤ ਲੋਗ ਮਿਲਿ ਕਰ ਦਰਸ਼ਨ ਕੋ ਆਏ, ਔਰੁ ਏਹ ਪਰਸ਼ਨ ਕੀਆ ਕਿ ਹੇ ਗੁਰੂ ਜੀ! ਹਮ ਲੋਗ ਪੜਤੇ ਹੈਂ, ਔਰੁ ਸ੍ਰਵਨ ਕਰਤੇ ਹੈਂ, ਔਰੁ ਜਾਨਤੇ ਭੀ ਹੈਂ, ਫਿਰ ਭੀ ਪਰਮੇਸ੍ਵਰ ਕਾ ਨਾਮ ਘਟ ਮੇਂ ਨਹੀ ਠਹਿਰਤਾ ਹੈ, ਇਸ ਮੇਂ ਕਿਆ ਕਾਰਣੁ ਹੈ? ਤਿਸ ਪਰ ਸ੍ਰੀ ਗੁਰੂ ਜੀ ਨੇ ਸਬਦੁ ਉਚਾਰਣ ਕੀਆ:
Prof. Sahib Singh(ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ ॥੪॥੩॥ਪਦ ਅਰਥ ਸਮਾਲੀਅਨਿ = ਸੰਭਾਲੇ ਜਾਂਦੇ ਹਨ, ਸਾਰ ਲਈ ਜਾਂਦੀ ਹੈ॥੪॥
* ਭਾਵ: ਚਾਰ ਦਿਨ ਦੀ ਖੇਡ ਦੀ ਖ਼ਾਤਰ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ ਜੀਵਨ ਵਿਅਰਥ ਗਵਾਂਦੇ ਹਨ। ਜ਼ਿੰਦਗੀ ਦੇ ਦਿਨ ਗਿਣੇ-ਮਿਥੇ ਹਨ, ਇਹ ਭੀ ਗਵਾ ਲਏ ਖਾਣ ਦੇ ਪਦਾਰਥਾਂ ਦੇ ਆਹਰੇ, ਸਦਾ ਧਨ ਹੀ ਮੰਗਦੇ ਰਹੇ ਜੋ ਨਾਲ ਨਹੀਂ ਨਿਭਦਾ। ਪਰ ਪ੍ਰਭੂ ਦੀ ਮਿਹਰ ਉਹਨਾਂ ਤੇ ਹੈ ਜੋ ਮਾਇਆ-ਧਾਰੀਆਂ ਦੇ ਰਾਹੇ ਨਹੀਂ ਤੁਰਦੇ। * ਨੋਟ: ਅੰਕ ੩ ਦੱਸਦਾ ਹੈ ਕਿ ਤੀਜਾ ਸ਼ਬਦ ਖ਼ਤਮ ਹੋਇਆ ਹੈ। * ਨੋਟ: ਗੁਰੂ ਨਾਨਕ ਦੇਵ ਜੀ ਦੇ ਖ਼ਿਆਲ ਅਨੁਸਾਰ ਨਿਰੀਆਂ ਜਗਤ ਦੀਆਂ ਮੱਲਾਂ ਮੱਲਣਾ ਜੀਵਨ ਦਾ ਸਹੀ ਰਸਤਾ ਨਹੀਂ ਹੈ।
SikhNet (Spanish)El arrogante Manmukj no le interesa. Ahí en la Saad Sangat, donde están los Humildes de Espíritu, es donde rocías Tu Gracia, oh Señor. (4-3)