ੴ

ਸਿੱਖਬਾਣੀ · SikhBani

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥

lab kutaa koorr chooharraa tthag khaadhaa muradaar
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 15 · 15 lines
Translations

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਲਬੁ ਕੁਤਾ. ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥

lab kutaa. koorr chooharraa; tthag khaadhaa muradaar |

Sant Singh KhalsaGreed is a dog; falsehood is a filthy street-sweeper. Cheating is eating a rotting carcass.
Manmohan SinghAvarice is a dog, falsehood the sweeper and cheating the eating of a carrion.
Manmohan Singh (Punjabi)ਲਾਲਚ ਕੂਕਰ ਹੈ, ਝੂਠ ਇਕ ਭੰਗੀ ਅਤੇ ਹੋਰਨਾ ਨੂੰ ਛਲਣਾ ਇਕ ਲਾਸ਼ ਦਾ ਖਾਣਾ ਹੈ।
Fareedkot Teekaਜੋ ਖਾਣੇ ਕਾ ਪਦਾਰਥ ਹੈ ਤਿਸ ਮੇਂ ਜੋ ਲਾਲਚੁ ਕਰਨਾ ਹੈ, ਸੋਈ ਲਬੁ ਹੈ, ਸੋਈ ਕੁਤਾ ਹੈ, ਔਰੁ ਜੋ ਝੂਠੁ ਬੋਲਣਾ ਹੈ, ਸੋ ਚੂਹੜਾ ਹੈ, ਪੁਨਃ ਜੋ ਠਗ ਖਾਣਾ ਹੈ, ਸੋ ਮੁਰਦਾਰੁ ਹੈ॥
Prof. Sahib Singhਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ)।

ਪਦ ਅਰਥ ਲਬੁ = ਖਾਣ ਦਾ ਲਾਲਚ। ਕੂੜੁ = ਝੂਠ ਬੋਲਣਾ। ਠਗਿ = ਠੱਗ ਕੇ।

SikhNet (Spanish)La avaricia es el perro, la falsedad es el barrendero, los embustes y mentiras son el comer carroña,

ਪਰ ਨਿੰਦਾ. ਪਰ ਮਲੁ ਮੁਖ ਸੁਧੀ; ਅਗਨਿ ਕ੍ਰੋਧੁ ਚੰਡਾਲੁ ॥

par nindaa. par mal mukh sudhee; agan krodh chanddaal |

Sant Singh KhalsaSlandering others is putting the filth of others into your own mouth. The fire of anger is the outcaste who burns dead bodies at the crematorium.
Manmohan SinghSlandering others, solely amounts to putting other's filth in ones own mouth and fire of wrath is pariah.
Manmohan Singh (Punjabi)ਹੋਰਨਾ ਤੇ ਕਲੰਕ ਲਾਉਣਾ ਨਿਰੀਪੁਰੀ ਹੋਰਨਾ ਦੀ ਗੰਦਗੀ ਆਪਣੇ ਮੂੰਹ ਵਿੱਚ ਪਾਉਣੀ ਹੈ ਅਤੇ ਰੋਹ ਦੀ ਅੱਗ ਇਕ ਕੰਮੀ।
Fareedkot Teekaਔਰੁ ਜੋ ਪਰਾਈ ਨਿੰਦਾ ਹੈ, ਸੋ (ਪਰ) ਵਿਸੇਸ ਕਰ ਕੇ (ਮੁਖ) ਮੁਖ ਸੇ ਸੁਧੀ ਨਿਰੀ (ਮਲੁ) ਬਿਸਟਾ ਖਾਣੀ ਹੈ, ਔਰ ਜੋ ਕ੍ਰੋਧੁ ਕਰਨਾ ਹੈ, ਪ੍ਰਿਥਮ ਤੋ ਅਪਣੇ ਰਿਦੇ ਕੋ ਜਲਾਵਤਾ ਹੈ ਯਾਂ ਤੇ ਅਗਨਿ ਰੂਪੁ ਹੈ, ਪੁਨਾ: ਧਰਮ ਕੋ ਭ੍ਰਸ਼ਟ ਕਰਤਾ ਹੈ, ਇਸ ਤੇ ਚੰਡਾਲੁ ਹੈ॥
Prof. Sahib Singhਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ),

ਪਦ ਅਰਥ ਪਰ ਮਲੁ = ਪਰਾਈ ਮੈਲ। ਮੁਖਿ = ਮੂੰਹ ਵਿਚ। ਸੁਧੀ = ਸਮੂਲਚੀ, ਸਾਰੀ ਦੀ ਸਾਰੀ। ਅਗਨਿ = ਅੱਗ।

SikhNet (Spanish)el calumniar a otros es como poner la porquería de otros en los labios de uno y el fuego del enojo es el paria.

ਰਸ ਕਸ. ਆਪੁ ਸਲਾਹਣਾ; ਏ ਕਰਮ ਮੇਰੇ. ਕਰਤਾਰ ॥੧॥

ras kas. aap salaahanaa; e karam mere. karataar |1|

Sant Singh KhalsaI am caught in these tastes and flavors, and in self-conceited praise. These are my actions, O my Creator! ||1||
Manmohan SinghIn such sins, sweet and saline savour, and self-praise, I am engrossed, These are my doings, O my Creator.
Manmohan Singh (Punjabi)ਜਿਹੋ ਜਿਹਿਆਂ ਪਾਪਾਂ, ਮਿੱਠੇ ਤੇ ਸਲੂਣੇ ਸੁਆਦਾ ਅਤੇ ਸਵੈ-ਵਡਿਆਈ ਅੰਦਰ, ਮੈਂ ਖਪਤ ਹੋਇਆ ਹੋਇਆ ਹਾਂ। ਇਹ ਹਨ ਮੇਰੀਆਂ ਕਰਤੂਤਾਂ, ਹੇ ਮੇਰੇ ਸਿਰਜਣਹਾਰ।
Fareedkot Teekaਔਰੁ ਜੋ ਮਿਠੇ ਖਟੇ ਕਸੋਲੇ ਆਦਿਕ ਰਸ ਹੈਂ, ਔਰੁ ਜੋ ਆਪ ਕੋ ਬਡਾ ਜਾਨ ਕਰ ਅਪਨੀ ਸਲਾਘਾ ਕਰਨੀ ਹੈ, ਹੇ ਕਰਤਾਰ! ਇਹ ਤੇਰੇ ਸੇ ਬੇਮੁਖ ਕਰਨੇ ਵਾਲੇ ਅਸਮਦਾਦਿਕ ਜੀਵੋਂ ਕੇ ਕਰਮ ਹੈਂ॥
Prof. Sahib Singhਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ ॥੧॥

ਪਦ ਅਰਥ ਰਸ ਕਸ = ਚਸਕੇ। ਆਪੁ ਸਲਾਹਣਾ = ਆਪਣੇ ਆਪ ਨੂੰ ਵਡਿਆਉਣਾ। ਏ = ਇਹ॥੧॥

SikhNet (Spanish)Tales son mis errores, dulces, amargos y soberbios Manmukjs. En todo eso estoy involucrado, oh mi Creador. (1)

ਬਾਬਾ ਬੋਲੀਐ; ਪਤਿ ਹੋਇ ॥

baabaa boleeai; pat hoe |

Sant Singh KhalsaO Baba, speak only that which will bring you honor.
Manmohan SinghO Brother! utter the words which may bring honour.
Manmohan Singh (Punjabi)ਹੇ ਭਰਾਵਾ! ਉਹ ਬਚਨ ਬੋਲ ਜਿਨ੍ਹਾਂ ਕਰਕੇ ਇਜ਼ਤ ਪਰਾਪਤ ਹੋਵੇ।
Fareedkot Teeka(ਬਾਬਾ) ਹੇ ਭਾਈ! (ਬੋਲੀਐ) ਸਾ ਬੋਲੀਐ ਜਿਸ ਕਰ ਕੇ (ਪਤਿ) ਪ੍ਰਤਿਸਟਾ ਹੋਵੈ॥
Prof. Sahib Singhਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ।

ਪਦ ਅਰਥ ਬਾਬਾ = ਹੇ ਭਾਈ! ਬੋਲੀਐ = ਉਹ ਬੋਲ ਬੋਲੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰੀਏ। ਪਤਿ = ਇੱਜ਼ਤ।

SikhNet (Spanish)Oh mi hermano, recita sólo esas palabras que te puedan traer honor.

ਊਤਮ ਸੇ. ਦਰਿ ਊਤਮ ਕਹੀਅਹਿ; ਨੀਚ ਕਰਮ. ਬਹਿ ਰੋਇ ॥੧॥ ਰਹਾਉ ॥

aootam se. dar aootam kaheeeh; neech karam. beh roe |1| rahaau |

Sant Singh KhalsaThey alone are good, who are judged good at the Lord's Door. Those with bad karma can only sit and weep. ||1||Pause||
Manmohan SinghGood are they who are styled good in Lord's Court. The devilish sit and bewail. Pause.
Manmohan Singh (Punjabi)ਚੰਗੇ ਹਨ ਉਹ ਜਿਹੜੇ ਸਾਈਂ ਦੇ ਦਰਬਾਰ ਚੰਗੇ ਆਖੇ ਜਾਂਦੇ ਹਨ। ਮੰਦੇ ਅਮਲਾ ਵਾਲੇ ਬੈਠ ਕੇ ਵਿਰਲਾਪ ਕਰਦੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਜੋ ਲੋਕ ਇਸ ਲੋਕ ਮੇਂ ਉਤਮੁ ਹੈਂ, ਸੋਈ ਪ੍ਰਮੇਸ੍ਵਰ ਕੇ (ਦਰ) ਦ੍ਵਾਰੇ ਪਰ ਉਤਮ ਕਹੀਤੇ ਹੈਂ। ਔਰੁ ਜੋ ਨੀਚ (ਕਰਮ) ਮੰਦ ਕਰਮੋਂ ਕੇ ਕਰਨੇ ਵਾਲੇ ਪੁਰਸ਼ ਹੈਂ, ਸੋ ਨਰਕੋਂ ਮੇਂ ਦੁਖ ਭੋਗਤੇ ਹੂਏ ਬੈਠੇ ਰੋਵੈਂਗੇ॥
Prof. Sahib Singhਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ॥੧॥ ਰਹਾਉ ॥

ਪਦ ਅਰਥ ਸੇ = ਉਹੀ ਬੰਦੇ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ। ਕਹੀਅਹਿ = ਕਹੇ ਜਾਂਦੇ ਹਨ। ਨੀਚ ਕਰਮ = ਮੰਦ-ਕਰਮੀ ਬੰਦੇ॥੧॥ਰਹਾਉ॥

SikhNet (Spanish)Buenos son aquéllos que tienen el buen estilo en la Corte de Señor. Los malvados de corazón sólo sufren y perecen. (1-Pausa)

ਰਸੁ ਸੁਇਨਾ. ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ॥

ras sueinaa. ras rupaa kaaman; ras paramal kee vaas |

Sant Singh KhalsaThe pleasures of gold and silver, the pleasures of women, the pleasure of the fragrance of sandalwood,
Manmohan SinghThe pleasure of gold, pleasure of silvers and damsels, pleasure of fragrance of sandal,
Manmohan Singh (Punjabi)ਕੰਚਨ ਦਾ ਸੁਆਦ, ਚਾਂਦੀ ਅਤੇ ਮੁਟਿਆਰ ਦਾ ਸੁਆਦ, ਚੰਨਣ ਦੀ ਸੁਗੰਧਤਾ ਦਾ ਸੁਆਦ,
Fareedkot Teekaਸੋਨੇ (ਰੁਪਾ) ਚਾਂਦੀ ਕੇ ਪਹਿਰਣ ਕਾ ਜੋ ਰਸੁ ਹੈ, ਪੁਨਃ (ਕਾਮਣਿ) ਇਸਤ੍ਰੀ ਕੇ ਭੋਗਣੇ ਕਾ ਜੋ ਰਸੁ ਹੈ, ਔਰੁ (ਪਰਮਲ) ਚੰਦਨ ਕੀ ਸੁਗੰਧੀ ਕੇ ਲਗਾਉਣੇ ਕਾ ਜੋ ਰਸੁ ਹੈ॥
Prof. Sahib Singhਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ,

ਪਦ ਅਰਥ ਰਸੁ = ਚਸਕਾ। ਰੁਪਾ = ਚਾਂਦੀ। ਕਾਮਣਿ = ਇਸਤ੍ਰੀ। ਪਰਮਲ = ਸੁਗੰਧੀ। ਪਰਮਲ ਕੀ ਵਾਸ = ਸੁਗੰਧੀ ਸੁੰਘਣੀ।

SikhNet (Spanish)El placer del oro, de la plata, de las damiselas, el placer de la fragancia del sándalo,

ਰਸੁ ਘੋੜੇ ਰਸੁ ਸੇਜਾ ਮੰਦਰ; ਰਸੁ ਮੀਠਾ ਰਸੁ ਮਾਸੁ ॥

ras ghorre ras sejaa mandar; ras meetthaa ras maas |

Sant Singh Khalsathe pleasure of horses, the pleasure of a soft bed in a palace, the pleasure of sweet treats and the pleasure of hearty meals
Manmohan Singhpleasure of horses, pleasure of common cushion with a houri and a palace, pleasure of sweets and pleasure of meats,
Manmohan Singh (Punjabi)ਘੋੜਿਆਂ ਦਾ ਸੁਆਦ, ਮੋਹਣੀ ਨਾਲ ਸਾਂਝੇ ਪਲੰਘ ਤੇ ਮਹਿਲ ਦਾ ਸੁਆਦ, ਮਠਿਆਈਆਂ ਦਾ ਸੁਆਦ ਅਤੇ ਮਾਸ ਦਾ ਸੁਆਦ,
Fareedkot Teekaਔਰੁ ਘੋੜੇ ਪਰ ਚੜਨੇ ਕਾ ਜੋ ਰਸੁ ਹੈ, ਪੁਨਃ ਸੇਜਾ ਪਰ ਸੋਨੇ ਔਰੁ ਮੰਦਰੋਂ ਮੇਂ ਰਹਿਨੇ ਕਾ ਜੋ ਰਸੁ ਹੈ, ਔਰ ਮੀਠੇ ਖਾਣੇ ਕਾ ਜੋ ਰਸੁ ਹੈ, ਪੁਨਃ ਮਾਸ ਕੇ ਭੋਜਨ ਕਰਨੇ ਕਾ ਜੋ ਰਸੁ ਹੈ॥
Prof. Sahib Singhਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ,

ਪਦ ਅਰਥ ਮੰਦਰ = ਸੋਹਣੇ ਘਰ।

SikhNet (Spanish)de los caballos, de los cómodos aposentos en palacios con Sirvientes, el placer de los banquetes

ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ॥੨॥

ete ras sareer ke; kai ghatt naam nivaas |2|

Sant Singh Khalsa-these pleasures of the human body are so numerous; how can the Naam, the Name of the Lord, find its dwelling in the heart? ||2||
Manmohan SinghSo many are the relishes of the human body. How can then God's Name secure an abode within the heart?
Manmohan Singh (Punjabi)ਐਨੇ ਹਨ ਚਸਕੇ ਮਨੁੱਖੀ ਦੇਹ ਦੇ ਰੱਬ ਦੇ ਨਾਮ ਦਾ ਟਿਕਾਣਾ ਕਿਸ ਤਰ੍ਹਾਂ ਦਿਲ ਅੰਦਰ ਹੋ ਸਕਦਾ ਹੈ?
Fareedkot Teeka(ਏਤੇ) ਇਹ ਜਿਤਨੇ ਪ੍ਰਿਥਮ ਕਥਨ ਕੀਏ ਹੈਂ, ਸੰਪੂਰਨ (ਰਸ) ਅਨੰਦ ਸਰੀਰ ਕੇ ਵਿਖੇ ਧਸ ਰਹੇ ਹੈਂ, ਪਰਮੇਸ੍ਵਰ ਕਾ ਨਾਮ ਅੰਤਸਕਰਨ ਮੇਂ ਕਿਸ ਸਥਾਨ ਮੇਂ ਨਿਵਾਸੁ ਕਰੇ? ॥੨॥
Prof. Sahib Singhਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ? ॥੨॥

ਪਦ ਅਰਥ ਏਤੇ = ਇਤਨੇ, ਕਈ। ਕੈ ਘਟਿ = ਕਿਸ ਹਿਰਦੇ ਵਿਚ? ॥੨॥

SikhNet (Spanish)y las delicias de los dulces, tantos son los gozos del ser humano. ¿Cómo podría el Nombre de Dios asegurarse un recinto en el corazón? (2)

ਜਿਤੁ ਬੋਲਿਐ. ਪਤਿ ਪਾਈਐ; ਸੋ ਬੋਲਿਆ ਪਰਵਾਣੁ ॥

jit boliai. pat paaeeai; so boliaa paravaan |

Sant Singh KhalsaThose words are acceptable, which, when spoken, bring honor.
Manmohan SinghThe words by speaking which honour is obtained that utterance of the worlds becomes acceptable.
Manmohan Singh (Punjabi)ਜਿਨ੍ਹਾਂ ਬਚਨਾ ਦੇ ਉਚਾਰਨ ਕਰਨ ਦੁਆਰਾ ਇਜ਼ਤ-ਆਬਰੂ ਪਰਾਪਤ ਹੁੰਦੀ ਹੈ, ਬਚਨਾਂ ਦਾ ਉਹ ਉਚਾਰਣ ਕਬੂਲ ਪੈ ਜਾਂਦਾ ਹੈ।
Fareedkot Teekaਹੇ ਭਾਈ! ਜਿਸ (ਬੋਲਿਐ) ਬਚਨਾਂ ਕੇ ਬੋਲਣੇ ਕਰ ਕੇ ਪਤਿ ਪ੍ਰਾਪਤਿ ਹੋਤੀ ਹੈ, ਸੋਈ ਬੋਲਣਾ (ਪਰਵਾਣੁ) ਸਚਾ ਹੈ, ਭਾਵ ਏਹ ਕਿ ਪਤ ਮੀਠਾ ਬੋਲਣੇ ਸੇ ਰਹਿਤੀ ਹੈ॥
Prof. Sahib Singhਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ।

ਪਦ ਅਰਥ ਜਿਤੁ ਬੋਲਿਐ = ਜੇਹੜਾ ਬੋਲ ਬੋਲਿਆਂ। ਜਿਤੁ = ਜਿਸ (ਬੋਲ) ਦੀ ਰਾਹੀਂ। ਪਰਵਾਣੁ = ਕਬੂਲ, ਸੁਚੱਜਾ, ਸੁਲੱਖਣਾ।

SikhNet (Spanish)Esas palabras que pronunciadas proveen de Honor al hombre, esas palabras se hacen aceptables para Dios.

ਫਿਕਾ ਬੋਲਿ. ਵਿਗੁਚਣਾ; ਸੁਣਿ. ਮੂਰਖ ਮਨ ਅਜਾਣ ॥

fikaa bol. viguchanaa; sun. moorakh man ajaan |

Sant Singh KhalsaHarsh words bring only grief. Listen, O foolish and ignorant mind!
Manmohan SinghBy uttering harsh words man come to grief. Hearken, O my foolish ignorant soul!
Manmohan Singh (Punjabi)ਰੁਖੇ ਬਚਨ ਉਚਾਰ ਕੇ ਆਦਮੀ ਖਰਾਬ ਹੁੰਦਾ ਹੈ। ਸਰਵਣ ਕਰ, ਹੈ ਮੇਰੀ ਬੇਵਕੂਫ ਤੇ ਬੇਸਮਝ ਆਤਮਾ!
Fareedkot Teekaਬਿਰੱਸ ਬਚਨੁ ਜੋ ਕਿਸੀ ਕੋ ਕਹਾ ਜਾਤਾ ਹੈ, ਤੋ ਫੇਰ ਪੀਛੇ ਸੇ (ਵਿਗੁਚਣਾ) ਖਰਾਬ ਹੋਣਾ ਹੋਤਾ ਹੈ। ਹੇ ਮੂਰਖ ਅਜਾਨ ਅਗ੍ਯਾਨੀ ਪੁਰਸ਼! ਤੂੰ ਸ੍ਰਵਣ ਕਰ, ਔਰੁ ਇਸ ਕਹਨੇ ਕੋ (ਮਨ) ਮਾਨ ਲੇ॥☬ਪੰਡਤੋਂ ਨੇ ਪ੍ਰਸ਼ਨੁ ਕੀਆ ਕਿ ਜੀਵ ਕਾ ਭਲਾ ਕੈਸੇ ਹੋਵੈ?☬ਉੱਤਰ:
Prof. Sahib Singhਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ)। ਪ੍ਰਭੂ ਭੀ ਸਿਫ਼ਤ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ।

ਪਦ ਅਰਥ ਬੋਲਿ = ਬੋਲ ਕੇ। ਵਿਗੁਚਣਾ = ਖ਼ੁਆਰ ਹੋਈਦਾ ਹੈ। ਮਨ = ਹੇ ਮਨ!

SikhNet (Spanish)Las palabras hirientes provocan el sufrimiento del que las pronuncia, escucha esto, oh mi Alma tonta e ignorante.

ਜੋ ਤਿਸੁ ਭਾਵਹਿ. ਸੇ ਭਲੇ; ਹੋਰਿ ਕਿ ਕਹਣ ਵਖਾਣ ॥੩॥

jo tis bhaaveh. se bhale; hor ki kehan vakhaan |3|

Sant Singh KhalsaThose who are pleasing to Him are good. What else is there to be said? ||3||
Manmohan SinghThey, who are pleasing to Him, are good, what else is to be said or described?
Manmohan Singh (Punjabi)ਜਿਹੜੇ ਉਸ ਨੂੰ ਭਾਉਂਦੇ ਹਨ, ਉਹ ਚੰਗੇ ਹਨ। ਬਾਕੀ ਹੋਰ ਕੀ ਆਖਣਾ ਤੇ ਬਿਆਨ ਕਰਨਾ ਹੋਇਆ?
Fareedkot Teekaਹੇ ਭਾਈ! ਜੋ ਤਿਸ ਪਰਮੇਸ੍ਵਰ ਕੋ ਭਾਵਤੇ ਹੈਂ, ਸੋ ਭਲੇ ਹੈਂ, ਹੋਰੁ ਜੋ ਤਿਸ ਕੇ ਭਾਏ ਸੇ ਬਿਨਾ (ਕਹਣ) ਕਹਾਣੀਆਂ ਕਾ ਕਥਨ ਕਰਨਾ ਹੈ, ਸੋ ਕ੍ਯਾ ਹੈ? ਭਾਵ ਬ੍ਰਿਥਾ ਹੈ॥੩॥
Prof. Sahib Singhਜੋ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ ॥੩॥

ਪਦ ਅਰਥ ਭਾਵਹਿ = ਚੰਗੇ ਲੱਗਦੇ ਹਨ। ਤਿਸੁ = ਉਸ ਪ੍ਰਭੂ ਨੂੰ। ਕਿ = ਕੀਹ? ਕਹਣ ਵਖਾਣ = ਕਹਣ-ਕਹਾਣ, ਫਾਲਤੂ ਗੱਲਾਂ। ਕਿ = ਕਿਸ ਅਰਥ? ਕੋਈ ਲਾਭ ਨਹੀਂ॥੩॥

SikhNet (Spanish)Aquéllos que complacen al Señor son buenos, qué más se puede decir o describir. (3)

ਤਿਨ ਮਤਿ. ਤਿਨ ਪਤਿ. ਤਿਨ ਧਨੁ ਪਲੈ; ਜਿਨ. ਹਿਰਦੈ ਰਹਿਆ ਸਮਾਇ ॥

tin mat. tin pat. tin dhan palai; jin. hiradai rahiaa samaae |

Sant Singh KhalsaWisdom, honor and wealth are in the laps of those whose hearts remain permeated with the Lord.
Manmohan SinghWisdom honour and wealth in the lap of those in whose mind God remains permeated.
Manmohan Singh (Punjabi)ਦਾਨਾਈ, ਪੱਤ-ਆਬਰੂ ਤੇ ਧਨ-ਦੌਲਤ ਉਨ੍ਹਾਂ ਦੀ ਝੋਲੀ ਵਿੱਚ ਹਨ ਜਿਨ੍ਹਾਂ ਦੇ ਅੰਤਰ ਆਤਮੇ ਹਰੀ ਰਮਿਆ ਰਹਿੰਦਾ ਹੈ।
Fareedkot Teekaਤਿਨ ਪੁਰਸ਼ੋਂ ਕੀ ਹੀ ਉੱਤਮ ਬੁਧੀ ਹੈ, ਔਰੁ ਤਿਨ ਕੀ ਹੀ ਸ੍ਰੇਸਟ ਪਤਿ ਹੈ, ਔਰੁ ਤਿਨ ਕੇ ਪਾਸ ਹੀ ਦੈਵੀ ਸੰਪਦਾ ਰੂਪੀ ਧਨੁ ਹੈ, ਜਿਨ ਪੁਰਸ਼ੋਂ ਕੇ ਰਿਦੇ ਮੇਂ ਵਾਹਿਗੁਰੂ ਕਾ ਸਿਮਰਨ ਧ੍ਯਾਨ ਮਿਲਿ ਰਹਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ।

ਪਦ ਅਰਥ ਤਿਨ ਪਲੈ = ਉਹਨਾਂ ਮਨੁੱਖਾਂ ਦੇ ਪਾਸ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਸੁਆਲਿਉ = ਸੋਹਣਾ।

SikhNet (Spanish)La sabiduría, el honor y la riqueza reinan en aquéllos en quienes el Señor permanece vivo en su mente.

ਤਿਨ ਕਾ ਕਿਆ ਸਾਲਾਹਣਾ; ਅਵਰ ਸੁਆਲਿਉ ਕਾਇ ॥

tin kaa kiaa saalaahanaa; avar suaaliau kaae |

Sant Singh KhalsaWhat praise can be offered to them? What other adornments can be bestowed upon them?
Manmohan SinghWhat praise of theirs can one chime? What more decoration they need?
Manmohan Singh (Punjabi)ਆਦਮੀ ਉਨ੍ਹਾਂ ਦੀ ਕਿਹੜੀ ਉਪਮਾਂ ਗਾਇਨ ਕਰ ਸਕਦਾ ਹੈ? ਉਨ੍ਹਾਂ ਨੂੰ ਹੋਰ ਕਿਹੜੇ ਹਾਰ-ਸ਼ਿੰਗਾਰ ਦੀ ਲੋੜ ਹੈ?
Fareedkot Teekaਤਿਨ ਪੁਰਸ਼ੋਂ ਕੀ ਉਸਤਤੀ ਕਿਆ ਕਰੀਏ, ਹੋਰ ਤਿਨ ਕੇ ਗੁਣੋ ਕਰ ਕੇ ਕੌਣ (ਸੁਆਲਿਓ) ਸੁੰਦ੍ਰ ਹੈ, ਭਾਵ ਓਹੀ ਅਤੀ ਉਤਮ ਹੈਂ॥
Prof. Sahib Singhਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ?

ਪਦ ਅਰਥ ਕਾਇ = ਕੌਣ?

SikhNet (Spanish)¿Qué Alabanza puede resonar de ellos, qué más decoración necesitan ellos?

ਨਾਨਕ. ਨਦਰੀ ਬਾਹਰੇ; ਰਾਚਹਿ ਦਾਨਿ ਨ ਨਾਇ ॥੪॥੪॥

naanak. nadaree baahare; raacheh daan na naae |4|4|

Sant Singh KhalsaO Nanak, those who lack the Lord's Glance of Grace cherish neither charity nor the Lord's Name. ||4||4||
Manmohan SinghNanak, they who are bereft of God's gracious glance cherish not fondness charity and the Name.
Manmohan Singh (Punjabi)ਨਾਨਕ ਜਿਹੜੇ ਵਾਹਿਗੁਰੂ ਦੀ ਦਇਆ-ਦ੍ਰਿਸ਼ਟੀ ਤੋਂ ਸੱਖਣੇ ਹਨ ਉਨ੍ਹਾਂ ਨੂੰ ਦਾਨ-ਪੁੰਨ ਤੇ ਨਾਮ ਨਾਲ ਕੋਈ ਦਿਲਚਸਪੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਦਰੀ) ਪਰਮੇਸ੍ਵਰ ਕੀ ਕ੍ਰਿਪਾ ਦ੍ਰਿਸਟੀ ਸੇ ਜੋ ਬਾਹਰ ਹੈਂ, ਸੋ (ਰਾਚਹਿ ਦਾਨਿ) ਜੋ ਪਰਮੇਸ੍ਵਰ ਕਾ ਦਾਨੁ ਦੀਆ ਹੂਆ ਹੈ ਤਿਸ ਮੇਂ ਰਚਿ ਰਹੇ ਹੈਂ, ਔਰ (ਨ ਨਾਇ) ਪਰਮੇਸ੍ਵਰ ਕੇ ਨਾਮ ਮੇਂ ਨਹੀ ਰਚੇ ਹੈਂ⁽¹⁾॥੪॥੪॥
Prof. Sahib Singhਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ॥੪॥੪॥

ਪਦ ਅਰਥ ਨਾਨਕ = ਹੇ ਨਾਨਕ! ਨਦਰੀ ਬਾਹਰੇ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ। ਦਾਨਿ = ਦਾਨ ਵਿਚ, ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ। ਨਾਇ = ਪ੍ਰਭੂ ਦੇ ਨਾਮ ਵਿਚ॥੪॥

* ਭਾਵ: ਜਿਸ ਮਨੁੱਖ ਦੇ ਮਨ ਵਿਚ ਦੁਨੀਆ ਦੇ ਚਸਕਿਆਂ ਤੇ ਵਿਕਾਰਾਂ ਦਾ ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜ ਸਕਦਾ। ਚਸਕੇ-ਵਿਕਾਰ ਤੇ ਭਗਤੀ ਇਕੋ ਹਿਰਦੇ ਵਿਚ ਇਕੱਠੇ ਨਹੀਂ ਹੋ ਸਕਦੇ। ਅਜੇਹਾ ਮਨੁੱਖ ਭਾਵੇਂ ਕਿਤਨਾ ਹੀ ਅਕਲਈਆ ਮੰਨਿਆ-ਪ੍ਰੰਮਨਿਆ ਤੇ ਧਨੀ ਹੋਵੇ, ਉਸ ਦਾ ਜੀਵਨ ਖੇਹ-ਖ਼ੁਆਰੀ ਵਿਚ ਹੀ ਲੰਘਦਾ ਹੈ। * ਨੋਟ: ਅਖ਼ੀਰਲਾ ਅੰਕ ੪ ਦੱਸਦਾ ਹੈ ਕਿ ਇਹ ਚੌਥਾ ਸ਼ਬਦ ਹੈ। * ਨੋਟ: ਸ਼ਬਦ ਦੇ ਅੰਕ ਨੰ: ੨ ਨੂੰ ਧਿਆਨ ਨਾਲ ਵੇਖਣਾ। ਚਸਕਾ ਕੋਈ ਭੀ ਹੋਵੇ, ਮਾੜਾ ਹੈ। ਮਨੁੱਖ ਤਦੋਂ ਹੀ ਕੁਰਾਹੇ ਪੈਂਦਾ ਹੈ ਜਦੋਂ ਸਰੀਰਕ ਲੋੜਾਂ ਤੋਂ ਲੰਘ ਕੇ ਚਸਕੇ ਵਿਚ ਫਸ ਜਾਂਦਾ ਹੈ। ਇਹ ਚਸਕਾ ਚਾਹੇ ਧਨ ਜੋੜਨ ਦਾ ਹੈ, ਚਾਹੇ ਕਾਮ-ਵਾਸ਼ਨਾ ਦਾ ਹੈ, ਚਾਹੇ ਸੋਹਣੇ ਘਰ ਬਨਾਣ ਦਾ ਹੈ, ਚਾਹੇ ਮਿਠਿਆਈਆਂ ਖਾਣ ਦਾ ਹੈ ਤੇ ਚਾਹੇ ਮਾਸ ਖਾਣ ਦਾ ਹੈ। ਸੋ, ਬਾਕੀ ਚਸਕਿਆਂ ਵਾਂਗ ਮਾਸ ਖਾਣਾ ਭੀ ਤਦੋਂ ਹੀ ਕੁਚੱਜੀ ਕਰਤੂਤ ਹੈ ਜਦੋਂ ਇਹ ਚਸਕਾ ਬਣ ਜਾਂਦਾ ਹੈ।

SikhNet (Spanish)Aquéllos que están privados de la Mirada de Gracia de Dios no les nace la caridad ni la añoranza por el Naam. (4-4)
Answers quote the Granth verbatim with Ang citations. AI commentary is not Gurbani and not a religious ruling.