ੴ

ਸਿੱਖਬਾਣੀ · SikhBani

Ang 15

Sri Guru Granth Sahib · Siree Raag · 4 shabads, 40 lines
Translations
Shabad Guru Nanak Dev Ji Siree Raag continued from Ang 14

ਨਾਨਕ. ਕਾਗਦ ਲਖ ਮਣਾ; ਪੜਿ ਪੜਿ ਕੀਚੈ ਭਾਉ ॥

naanak. kaagad lakh manaa; parr parr keechai bhaau |

Sant Singh KhalsaO Nanak, if I had hundreds of thousands of stacks of paper, and if I were to read and recite and embrace love for the Lord,
Manmohan SinghNanak were I to have hundreds of thousands of mounds of paper; and were I to embrace love for the Lord by reading and perusing those writings;
Manmohan Singh (Punjabi)ਨਾਨਕ ਜੇਕਰ ਮੇਰੇ ਕੋਲ ਲੱਖਾਂ ਮਣ ਕਾਗਜ਼ ਹੋਣ ਅਤੇ ਜੇਕਰ ਉਨ੍ਹਾਂ ਲਿਖਤਾਂ ਨੂੰ ਪੜ੍ਹ ਵਾਚ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਲਖੋ ਮਣ ਤੋ ਕਾਗਦ ਹੋਵੇ, ਔਰੁ ਪੜ ਪੜ ਕਰ ਤਿਸ ਵਿਖੇ (ਭਾਉ) ਪ੍ਰੇਮ ਕਰੀਏ॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਜੇ ਮੇਰੇ ਪਾਸ ਤੇਰੀ ਵਡਿਆਈ ਨਾਲ ਭਰੇ ਹੋਏ) ਲੱਖਾਂ ਮਣਾਂ ਕਾਗ਼ਜ਼ ਹੋਣ। ਉਹਨਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ (ਭੀ) ਕੀਤੀ ਜਾਵੇ,

ਪਦ ਅਰਥ ਕਾਗਦ = ਕਾਗ਼ਜ਼। ਕੀਚੈ = ਕੀਤਾ ਜਾਏ। ਭਾਉ = ਅਰਥ।

SikhNet (Spanish)Dice Nanak, si tuviera miles de toneladas de papel, donde la tinta nunca me faltara y la pluma la moviera con la velocidad del sonido en el viento y me enamorara del Señor

ਮਸੂ. ਤੋਟਿ ਨ ਆਵਈ; ਲੇਖਣਿ. ਪਉਣੁ ਚਲਾਉ ॥

masoo. tott na aavee; lekhan. paun chalaau |

Sant Singh Khalsaand if ink were never to fail me, and if my pen were able to move like the wind
Manmohan Singhwere ink never to fail me; were my pen to move with the velocity of wind in writing.
Manmohan Singh (Punjabi)ਜੇਕਰ ਸਿਆਹੀ ਦੀ ਮੈਨੂੰ ਕਦੇ ਭੀ ਕਮੀ ਨਾਂ ਵਾਪਰੇ, ਜੇਕਰ ਲਿਖਣ ਵੇਲੇ ਮੇਰੀ ਕਲਮ ਹਵਾ ਦੀ ਰਫਤਾਰ ਨਾਲ ਵਗੇ,
Fareedkot Teeka(ਮਸੂ) ਸਿਆਹੀ ਕਾ ਤੋਟਾ ਨਾ ਆਵੇ, ਔਰ ਲਿਖਨ ਕੇ ਚਲਾਉਨੇ ਵਾਲਾ ਪਵਣੁ ਹੋਵੇ॥
Prof. Sahib Singhਜੇ (ਤੇਰੀ ਵਡਿਆਈ ਲਿਖਣ ਵਾਸਤੇ) ਮੈਂ ਹਵਾ ਨੂੰ ਕਲਮ ਬਣਾ ਲਵਾਂ (ਲਿਖਦਿਆਂ ਲਿਖਦਿਆਂ) ਸਿਆਹੀ ਦੀ ਭੀ ਕਦੇ ਤੋਟ ਨਾਹ ਆਵੇ,

ਪਦ ਅਰਥ ਮਸੂ = (ਲਫ਼ਜ਼ 'ਮਸੁ' ਤੋਂ ਸੰਬੰਧ ਕਾਰਕ) ਮੱਸੁ ਦੀ, ਸਿਆਹੀ ਦੀ। ਨ ਆਵਈ = ਨ ਆਵੈ। ਲੇਖਣਿ = ਕਲਮ। ਪਵਣੁ = ਹਵਾ। ਚਲਾਉ = ਚਲਾਵਾਂ, ਮੈਂ ਚਲਾਵਾਂ।

SikhNet (Spanish)al hacer esos escritos, aun así no podría apreciar Su Valor.

ਭੀ ਤੇਰੀ ਕੀਮਤਿ. ਨਾ ਪਵੈ; ਹਉ. ਕੇਵਡੁ ਆਖਾ ਨਾਉ ॥੪॥੨॥

bhee teree keemat. naa pavai; hau. kevadd aakhaa naau |4|2|

Sant Singh Khalsa-even so, I could not estimate Your Value. How can I describe the Greatness of Your Name? ||4||2||
Manmohan SinghEven so I cannot appraise thy worth. How great shall I call Thy Name?
Manmohan Singh (Punjabi)ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?
Fareedkot Teekaਹੇ ਹਰੀ! ਤਾਂ ਵੀ ਤੇਰੀ ਕੀਮਤਿ ਪਾਈ ਨਹੀ ਜਾਤੀ ਹੈ, ਮੈਂ ਕਿਤਨਾ ਕੁ ਵਡਾ ਤੇਰਾ ਨਾਮ ਕਥਨ ਕਰੂੰ?॥੪॥੨॥☬ਸ੍ਰੀ ਗੁਰੂ ਨਾਨਕ ਦੇਵ ਜੀ ਕੁਛ ਕਾਲ ਮਸਤ ਰਹੇ, ਤਬ ਪਿਤਾ ਜੀ ਨੇ ਕਹਾ, ਹੇ ਪੁਤ੍ਰ! ਹਮਾਰੇ ਤੌ ਪਟਵਾਰੀ ਕਾ ਕਾਮੁ ਹੈ, ਸੋ ਬਿਨਾ ਲੇਖੇ ਸੀਖਨੇ ਕੇ ਚਲਤਾ ਨਹੀਂ ਹੈ, ਤਾਂ ਤੇ ਤੂੰ ਲੇਖਾ ਪੜ ਲੈ। ਤਿਸ ਪਰ ਸ੍ਰੀ ਗੁਰੂ ਜੀ ਨੈ ਏਹੁ ਸਬਦੁ ਉਚਾਰਨ ਕੀਆ:
Prof. Sahib Singhਤਾਂ ਭੀ (ਹੇ ਪ੍ਰਭੂ!) ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ॥੪॥੨॥

* ਭਾਵ: ਜੇ ਕ੍ਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ ਤੇ ਬੜੇ ਬੜੇ ਤਪ ਸਹਾਰ ਸਹਾਰ ਕੇ ਦਿੱਬ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਪ੍ਰਾਪਤ ਕਰ ਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖ਼ੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤਕ ਹੋ ਆਵੀਏ, ਜੇ ਅਮੁੱਕ ਸਿਆਹੀ ਨਾਲ ਲੱਖਾਂ ਮਣਾਂ ਕਾਗ਼ਜ਼ਾਂ ਉੱਤੇ ਪ੍ਰਭੂ ਦੀ ਵਡਿਆਈ ਦਾ ਲੇਖ ਇਕ-ਸਾਰ ਲਿਖਦੇ ਜਾਈਏ; ਤਾਂ ਭੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ, ਉਸ ਨੂੰ ਸਹਾਰਾ ਦੇਣ ਜੋਗਾ ਕੋਈ ਉਸ ਦਾ ਸ਼ਰੀਕ ਨਹੀਂ ਹੈ। ਜਿਸ ਉਤੇ ਮੇਹਰ ਕਰੇ ਉਸ ਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼ਦਾ ਹੈ।੨। * ਨੋਟ: ਅਖ਼ੀਰਲੇ ਅੰਕ ਨੰ: ੨ ਦਾ ਭਾਵ ਇਹ ਹੈ ਕਿ ਦੂਜਾ ਸ਼ਬਦ ਮੁੱਕਾ ਹੈ।

SikhNet (Spanish)¿Qué adjetivo Tan Grandioso podría usar para cantar Tu Nombre? (4-2)

Open this shabad (15 lines, Angs 14-15) →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਲੇਖੈ ਬੋਲਣੁ ਬੋਲਣਾ; ਲੇਖੈ ਖਾਣਾ ਖਾਉ ॥

lekhai bolan bolanaa; lekhai khaanaa khaau |

Sant Singh KhalsaAs it is pre-ordained, people speak their words. As it is pre-ordained, they consume their food.
Manmohan SinghIn account the man speaks the words, in accounts he partakes of the food.
Manmohan Singh (Punjabi)ਹਿਸਾਬ ਵਿੱਚ ਆਦਮੀ ਬਚਨ ਬੋਲਦਾ ਹੈ। ਹਿਸਾਬ ਅੰਦਰ ਉਹ ਭੋਜਨ ਛਕਦਾ ਹੈ।
Fareedkot Teekaਹੇ ਪਿਤਾ! ਜੋ ਸਬਦ ਕਾ ਬੋਲਣਾ ਹੈ, ਸੋ ਲੇਖੇ ਮੇਂ ਹੈ, ਔਰੁ ਭੋਜਨੁ ਖਾਣਾ ਭੀ ਲੇਖੇ ਮੇਂ ਹੈ॥
Prof. Sahib Singhਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇਂ ਲਈ ਹੈ,

ਪਦ ਅਰਥ ਲੇਖੈ = ਲੇਖੇ ਵਿਚ, ਗਿਣਤੀ-ਮਿਣਤੀ ਵਿਚ, ਥੋੜੇ ਹੀ ਸਮੇਂ ਲਈ। ਬੋਲਣੁ ਬੋਲਣਾ = ਬੋਲ-ਚਾਲ। ਖਾਣਾ ਖਾਉ = ਖਾਣ-ਪੀਣ।

SikhNet (Spanish)Con nuestros límites hablamos, con nuestros límites comemos.

ਲੇਖੈ ਵਾਟ ਚਲਾਈਆ; ਲੇਖੈ ਸੁਣਿ ਵੇਖਾਉ ॥

lekhai vaatt chalaaeea; lekhai sun vekhaau |

Sant Singh KhalsaAs it is pre-ordained, they walk along the way. As it is pre-ordained, they see and hear.
Manmohan SinghIn account he walks along the way, In account he hearts and sees.
Manmohan Singh (Punjabi)ਹਿਸਾਬ ਅੰਦਰ ਉਹ ਰਾਹੋ ਟੁਰਦਾ ਹੈ। ਹਿਸਾਬ ਅੰਦਰ ਉਹ ਸੁਣਦਾ ਤੇ ਦੇਖਦਾ ਹੈ।
Fareedkot Teekaਔਰ ਰਸਤੇ ਕਾ ਚਲਨਾ ਲੇਖੇ ਮੇਂ ਹੈ, ਔਰੁ ਬਾਣੀ ਕਾ ਸ੍ਰਵਣ ਕਰਨਾ ਭੀ ਲੇਖੇ ਮੇਂ ਹੈ, ਔਰ ਰੂਪ ਕਾ ਦੇਖਨਾ ਭੀ ਲੇਖੇ ਮੇਂ ਹੈ॥
Prof. Sahib Singhਜਿਸ ਜੀਵਨ-ਸਫ਼ਰ ਵਿਚ ਅਸੀਂ ਤੁਰੇ ਹੋਏ ਹਾਂ ਇਹ ਸਫ਼ਰ ਭੀ ਥੋੜੇ ਹੀ ਚਿਰ ਲਈ ਹੈ, (ਦੁਨੀਆਂ ਦੇ ਰਾਗ-ਰੰਗ ਤੇ ਰੰਗ-ਤਮਾਸ਼ੇ) ਸੁਣਨੇ ਵੇਖਣੇ ਭੀ ਥੋੜੇ ਹੀ ਸਮੇਂ ਲਈ ਹਨ।

ਪਦ ਅਰਥ ਵਾਟ = ਜ਼ਿੰਦਗੀ ਦਾ ਸਫ਼ਰ। ਚਲਾਈਆ = ਜੋ ਚਲਾਈ ਹੋਈ ਹੈ। ਸੁਣਿ ਵੇਖਾਉ = ਸੁਣਨਾ ਵੇਖਣਾ। ਲਵਾਈਅਹਿ = ਜੋ ਲਏ ਜਾ ਰਹੇ ਹਨ। ਪੜੇ = ਪੜ੍ਹੇ ਹੋਏ ਮਨੁੱਖ ਨੂੰ। ਕਿ = ਕੀਹ? ਪੜੇ…ਜਾਉ = ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ।

SikhNet (Spanish)Con nuestros límites caminamos, con nuestros límites escuchamos y vemos.

ਲੇਖੈ. ਸਾਹ ਲਵਾਈਅਹਿ; ਪੜੇ ਕਿ ਪੁਛਣ ਜਾਉ ॥੧॥

lekhai. saah lavaaeeeh; parre ki puchhan jaau |1|

Sant Singh KhalsaAs it is pre-ordained, they draw their breath. Why should I go and ask the scholars about this? ||1||
Manmohan SinghIn account he draws the breath. Why should I go to ask the literate?
Manmohan Singh (Punjabi)ਹਿਸਾਬ ਅੰਦਰ ਉਹ ਸੁਆਸ ਲੈਂਦਾ ਹੈ। ਮੈਂ ਪੜ੍ਹੇ ਲਿਖੇ ਕੋਲੋ ਪਤਾ ਕਰਨ ਲਈ ਕਿਉਂ ਜਾਵਾਂ?
Fareedkot Teekaਔਰ ਜੋ ਸ੍ਵਾਸ ਲਈਤੇ ਹੈਂ, ਇਹ ਸਭ ਲੇਖੇ ਮੇਂ ਹੈਂ, ਤਾਂ ਤੇ (ਪੜੇ ਕਿ) ਪੜੇ ਹੂਏ ਪੰਡਿਤ ਜਨੋ ਕੋ ਕ੍ਯਾ ਪੂਛਨ ਜਾਊਂ। ਭਾਵ ਮੇਰੇ ਕਹੇ ਪਰ ਐਸਾ ਨਿਸਚਾ ਕਰੋ। ਵਾ ਸਾਸਤ੍ਰੋ ਕੋ ਪਢੇ ਹੂਏ ਕਿ ਜੋ ਪੰਡਿਤ ਹੈਂ ਤਿਨ ਕੋ ਜਾਇ ਕਰ ਪੂਛ ਲੀਜੀਏ, ਵਹੁ ਭੀ ਸਭੁ ਕਛੁ ਲੇਖੇ ਕੇ ਅੰਤਰ ਹੀ ਕਹੇਂਗੇ॥
Prof. Sahib Singhਅਸੀਂ ਜ਼ਿੰਦਗੀ ਦੇ ਸਾਹ ਗਿਣੇ-ਮਿਥੇ ਸਮੇਂ ਲਈ ਹੀ ਲੈ ਰਹੇ ਹਾਂ। ਮੈਂ (ਇਸ ਬਾਰੇ) ਕਿਸੇ ਪੜ੍ਹੇ ਹੋਏ ਮਨੁੱਖ ਨੂੰ ਕੀਹ ਪੁੱਛਣ ਜਾਵਾਂ? ਇਸ ਬਾਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਹਰ ਕੋਈ ਜਾਣਦਾ ਹੈ ॥੧॥
SikhNet (Spanish)Con nuestro límites respiramos, ¿por qué preguntarle al sabio? (1)

ਬਾਬਾ; ਮਾਇਆ ਰਚਨਾ ਧੋਹੁ ॥

baabaa; maaeaa rachanaa dhohu |

Sant Singh KhalsaO Baba, the splendor of Maya is deceptive.
Manmohan SinghO Father! deceitful is the splendor of worldly object.
Manmohan Singh (Punjabi)ਹੇ ਪਿਤਾ! ਧੋਖਾ ਦੇਣ ਵਾਲੀ ਹੈ ਸੰਸਾਰੀ ਪਦਾਰਥਾਂ ਦੀ ਰੌਣਕ।
Fareedkot Teeka(ਬਾਬਾ) ਹੇ ਪਿਤਾ ਜੀ! ਜਿਸ ਮਾਇਆ ਕੇ ਵਾਸਤੇ ਮੇਰੇ ਕੋ ਲੇਖਾ ਪੜਾਵਤੇ ਹੋ, ਤਿਸ ਮਾਇਆ ਕੀ ਜੋ ਰਚਨਾ ਹੈ, ਸੋ ਸਰਬ (ਧੋਹੁ) ਛਲ ਰੂਪ ਹੈ॥
Prof. Sahib Singhਹੇ ਭਾਈ! ਮਾਇਆ ਦੀ ਖੇਡ (ਜੀਵਾਂ ਲਈ) ਚਾਰ ਦਿਨ ਦੀ ਹੀ ਖੇਡ ਹੈ।

ਪਦ ਅਰਥ ਬਾਬਾ = ਹੇ ਭਾਈ! ਰਚਨਾ = ਖੇਡ। ਧੋਹੁ = ਠੱਗੀ, ਚਾਰ ਦਿਨ ਦੀ ਖੇਡ।

SikhNet (Spanish)Oh Padre, qué engañoso es el esplendor de lo mundano.

ਅੰਧੈ. ਨਾਮੁ ਵਿਸਾਰਿਆ; ਨਾ ਤਿਸੁ ਏਹ. ਨ ਓਹੁ ॥੧॥ ਰਹਾਉ ॥

andhai. naam visaariaa; naa tis eeh. na ohu |1| rahaau |

Sant Singh KhalsaThe blind man has forgotten the Name; he is in limbo, neither here nor there. ||1||Pause||
Manmohan SinghThe (spiritually) blind man has forgotten God's Name. He neither abides in peace in this world nor in the next. Pause.
Manmohan Singh (Punjabi)(ਆਤਮਕ ਤੌਰ ਤੇ) ਮੁਨਾਖੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। ਠਹਿਰਾਉ।
Fareedkot Teeka(ਅੰਧੈ) ਅਗਿਆਨੀ ਜੀਵ ਨੇ ਪਰਮੇਸ੍ਵਰ ਕਾ ਨਾਮੁ ਬਿਸਾਰ ਦੀਆ ਹੈ। ਨ ਤਿਸੁ ਜੀਵ ਕੈ ਹਾਥ ਮੇਂ ਇਹ ਮਾਇਆ ਆਈ ਹੈ, ਔਰੁ ਨਾ (ਓਹੁ) ਸੋ ਪ੍ਰਮੇਸ੍ਵਰ ਹੀ ਪ੍ਰਾਪਤਿ ਭਯਾ ਹੈ। ਵਾ ਨਾ (ਏਹ) ਲੋਕ ਸਵਾਰਿਆ ਅਰੁ ਨਾ (ਓਹੁ) ਪਰਲੋਕੁ ਹੀ ਸਵਾਰਿਆ॥੧॥ ਰਹਾਉ ॥
Prof. Sahib Singhਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾਹ ਮਾਇਆ ਨਾਲ ਹੀ ਨਿਭਦੀ ਹੈ ਤੇ ਨਾਹ ਪ੍ਰਭੂ ਦਾ ਨਾਮ ਹੀ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਅੰਧੈ = ਅੰਨ੍ਹੇ ਨੇ, ਮਾਇਆ ਦੀ ਖੇਡ ਵਿਚ ਅੰਨ੍ਹੇ ਹੋਏ ਮਨੁੱਖ ਨੇ। ਏਹ = ਮਾਇਆ। ਓਹੁ = ਪ੍ਰਭੂ ਦਾ ਨਾਮ॥੧॥ਰਹਾਉ॥

SikhNet (Spanish)El hombre espiritualmente ciego se ha olvidado del Nombre de Dios. Él no vive en Paz ni en este mundo ni en el otro. (1-Pausa)

ਜੀਵਣ ਮਰਣਾ ਜਾਇ ਕੈ; ਏਥੈ. ਖਾਜੈ ਕਾਲਿ ॥

jeevan maranaa jaae kai; ethai. khaajai kaal |

Sant Singh KhalsaLife and death come to all who are born. Everything here gets devoured by Death.
Manmohan SinghLife and death are for everything that is born. Death devours everything here.
Manmohan Singh (Punjabi)ਹਰ ਸ਼ੈ ਜੋ ਪੈਦਾ ਹੋਈ ਹੈ ਉਸ ਲਈ ਪੈਦਾਇਸ਼ ਤੇ ਮੌਤ ਹੈ। ਏਕੇ ਹਰ ਸ਼ੈ ਨੂੰ ਮੌਤ ਨਿਗਲ ਜਾਂਦੀ ਹੈ।
Fareedkot Teeka(ਜਾਇ ਕੈ) ਜਨਮ ਕਰ ਕੇ ਜੋ ਜੀਵਨਾ ਹੈ, ਸੋ ਮਰਣ ਕਾਲ ਪ੍ਰਯੰਤ ਸਨਬੰਧੀ ਜਨੋਂ ਕੇ ਸਾਥ ਮਿਲ ਕਰ ਕੇ (ਏਥੇ) ਈਹਾਂ ਸੰਸਾਰ ਮੇਂ ਪਦਾਰਥੋਂ ਕੋ ਖਾਤੇ ਹੈਂ॥
Prof. Sahib Singhਜਗਤ ਵਿਚ ਜਨਮ ਲੈ ਕੇ ਜੰਮਣ ਤੋਂ ਮਰਨ ਤਕ ਸਾਰੀ ਉਮਰ (ਮਨੁੱਖ) ਖਾਣ ਦੇ ਪਦਾਰਥ ਇਕੱਠੇ ਕਰਨ ਵਿੱਚ ਦੇ ਆਹਰ ਵਿੱਚ ਰੁੱਝਿਆ ਰਹਿੰਦਾ ਹੈ।

ਪਦ ਅਰਥ ਜੀਵਣ ਮਰਣਾ = ਜੰਮਣ ਤੋਂ ਮਰਨ ਤਕ। ਜਾਇ ਕੈ = ਜਨਮ ਲੈ ਕੇ, ਜੰਮ ਕੇ। ਏਥੈ = ਇਸ ਦੁਨੀਆ ਵਿਚ। ਖਾਜੈ = ਖਾਣ ਦੇ ਆਹਰੇ, ਪਦਾਰਥ ਇਕੱਠੇ ਕਰਨ ਦੇ ਆਹਰੇ। ਕਾਲਿ = (ਸਾਰੇ) ਸਮੇਂ ਵਿਚ, ਸਾਰੀ ਉਮਰ।

SikhNet (Spanish)La vida y la muerte son para todo lo que ha nacido. Es la muerte la que se devora todo en este mundo.

ਜਿਥੈ ਬਹਿ ਸਮਝਾਈਐ; ਤਿਥੈ. ਕੋਇ ਨ ਚਲਿਓ ਨਾਲਿ ॥

jithai beh samajhaaeeai; tithai. koe na chalio naal |

Sant Singh KhalsaHe sits and examines the accounts, there where no one goes along with anyone.
Manmohan SinghWhere the (Righteous Judge) sits and explains the account, thither no one goes with the man.
Manmohan Singh (Punjabi)ਜਿਥੇ (ਧਰਮਰਾਜ) ਬੈਠ ਕੇ ਹਿਸਾਬ ਸਮਝਾਉਂਦਾ ਹੈ, ਉਥੇ ਕੋਈ ਭੀ ਇਨਸਾਨ ਦੇ ਸਾਥ ਨਹੀਂ ਜਾਂਦਾ ਹੈ।
Fareedkot Teekaਜਿਸ ਧਰਮ ਰਾਜਾ ਕੀ ਸਭਾ ਮੇਂ ਬਠਲਾ ਕਰ ਕੇ ਜੀਵ ਕੋ ਕਰਮੋਂ ਕਾ ਲੇਖਾ ਸਮਝਾਇਆ ਜਾਤਾ ਹੈ, (ਤਿਥੈ) ਤਿਸ ਅਸਥਾਨ ਮੇਂ ਸਹਾਇਤਾ ਕਰਨੇ ਕੋ ਕੋਈ ਭੀ ਸਨਬੰਧੀ ਸਾਥ ਨਹੀਂ ਚਲਾ ਹੈ⁽¹⁾॥
Prof. Sahib Singh(ਜਿਨ੍ਹਾਂ ਦੀ ਖ਼ਾਤਰ ਇਹ ਦੌੜ ਭੱਜ ਕਰਦਾ ਹੈ, ਉਹਨਾਂ ਵਿਚੋਂ) ਕੋਈ ਭੀ ਉਹ ਥਾਂ ਤਕ ਸਾਥ ਨਹੀਂ ਨਿਬਾਹੁੰਦਾ, ਜਿਥੇ ਇਸ ਨੂੰ (ਸਾਰੀ ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ।

ਪਦ ਅਰਥ ਬਹਿ = ਬੈਠ ਕੇ। ਸਮਝਾਈਐ = (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ) ਸਮਝਾਇਆ ਜਾਂਦਾ ਹੈ। ਸਭਿ = ਸਾਰੇ ਹੀ।

SikhNet (Spanish)Ahí donde se hace justicia y se entrega cuentas, nadie acompaña al hombre

ਰੋਵਣ ਵਾਲੇ ਜੇਤੜੇ; ਸਭਿ ਬੰਨਹਿ. ਪੰਡ ਪਰਾਲਿ ॥੨॥

rovan vaale jetarre; sabh baneh. pandd paraal |2|

Sant Singh KhalsaThose who weep and wail might just as well all tie bundles of straw. ||2||
Manmohan SinghThe weepers, one and all, tie bundles of straw.
Manmohan Singh (Punjabi)ਇਕ ਵਾਢਿਓਂ ਸਾਰੇ ਰੋਣ ਵਾਲੇ ਫੂਸ ਦੀਆਂ ਗਠੜੀਆਂ ਬੰਨ੍ਹਦੇ ਹਨ।
Fareedkot Teekaਔਰੁ ਜੋ ਮ੍ਰਿਤੂ ਕਾਲ ਪੀਛੇ ਤੇ ਸੰਬੰਧੀ ਜਨ ਰੋਵਤੇ ਪੀਟਤੇ ਹੈਂ, ਸੋ ਰੋਨੇ ਵਾਲੇ (ਜੇਤੜੇ) ਜਿਤਨੇ ਹੈਂ, ਸੋ ਸਭੁ (ਪਰਾਲ) ਖਾਲੀ, ਭਾਵ ਬ੍ਯਰਥ ਕਰਮੋਂ ਕੀਆਂ ਪੰਡਾਂ ਬਾਂਧਤੇ ਹੈਂ। ਜੋ ਰੁਦਨ ਕਰਨੇ ਵਾਲੇ ਸੰਬੰਧੀ ਹੈਂ, ਸੋ ਰੋ ਰਾ ਕੇ ਜਿਸ ਸਰੀਰ ਵਿਚੋਂ ਅੰਨ, ਭਾਵ ਸਾਰ ਰੂਪ ਪ੍ਰਾਣ ਨਿਕਸ ਗਏ ਹੈਂ, ਤਿਸ ਪਰਾਲੀ ਰੂਪ ਸਰੀਰ ਕੋ ਉਠਾਇ ਕਰ ਮਸਾਣ ਭੂਮਕਾ ਮੇਂ ਲੇਜਾਕਰ ਜਲਾਇ ਆਵਤੇ ਹੈਂ। ਵਾ ਖਾਲੀ ਭਾਵ ਵਿਅਰਥ ਕਰਮ ਕਰਤੇ ਹੈਂ॥
Prof. Sahib Singh(ਇਸ ਦੇ ਮਰਨ ਪਿਛੋਂ) ਇਸ ਨੂੰ ਰੋਣ ਵਾਲੇ ਸਾਰੇ ਹੀ ਸੰਬੰਧੀ (ਇਸ ਦੇ ਭਾ ਦੀਆਂ), ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ (ਕਿਉਂਕਿ ਮਰਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ) ॥੨॥

ਪਦ ਅਰਥ ਪੰਡ ਪਰਾਲਿ = ਪਰਾਲੀ ਦੀਆਂ ਪੰਡਾਂ, ਨਕਾਰੇ ਭਾਰ॥੨॥

SikhNet (Spanish)y los que se quedan detrás llorando nada pueden hacer. (2)

ਸਭੁ ਕੋ ਆਖੈ, ਬਹੁਤੁ ਬਹੁਤੁ; ਘਟਿ. ਨ ਆਖੈ ਕੋਇ ॥

sabh ko aakhai, bahut bahut; ghatt. na aakhai koe |

Sant Singh KhalsaEveryone says that God is the Greatest of the Great. No one calls Him any less.
Manmohan SinghAll say that the Lord is the greatest of the great. None calls Him less.
Manmohan Singh (Punjabi)ਸਾਰੇ ਕਹਿੰਦੇ ਹਨ ਕਿ ਸਾਹਿਬ ਵਡਿਆਂ ਦਾ ਪਰਮ ਵੱਡਾ ਹੈ। ਕੋਈ ਭੀ ਉਸ ਨੂੰ ਘਟ ਨਹੀਂ ਕਹਿੰਦਾ।
Fareedkot Teekaਪ੍ਰਮੇਸ੍ਵਰ ਕੋ ਘਟਿ ਕੋਈ ਨਹੀ ਕਹਿਤਾ, ਸਭ ਕੋਈ ਬਹੁਤੁ ਬਹੁਤੁ ਹੀ ਕਹਿਤਾ ਹੈ॥
Prof. Sahib Singh(ਹੇ ਪ੍ਰਭੂ!) ਹਰੇਕ ਜੀਵ (ਤੈਨੂੰ) ਬਹੁਤ ਬਹੁਤ ਧਨ ਵਾਸਤੇ ਹੀ ਆਖਦਾ ਹੈ, ਕੋਈ ਭੀ ਥੋੜਾ ਨਹੀਂ ਮੰਗਦਾ, ਕਿਸੇ ਨੇ ਭੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ ਮੰਗ ਕੇ ਕਦੇ ਕੋਈ ਭੀ ਰੱਜਿਆ ਨਹੀਂ (ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ)।

ਪਦ ਅਰਥ ਸਭੁ ਕੋ = ਹਰੇਕ ਜੀਵ। ਆਖੈ = ਆਖਦਾ ਹੈ, ਮੰਗਦਾ ਹੈ। ਆਖੈ ਬਹੁਤੁ ਬਹੁਤੁ = ਬਹੁਤੀ ਮਾਇਆ ਮੰਗਦਾ ਹੈ।

SikhNet (Spanish)Todos dicen que el Señor es lo más Grande de lo grande. Nadie piensa menos de Él, nadie ha podido apreciar Su Valor.

ਕੀਮਤਿ. ਕਿਨੈ ਨ ਪਾਈਆ; ਕਹਣਿ. ਨ ਵਡਾ ਹੋਇ ॥

keemat. kinai na paaeea; kehan. na vaddaa hoe |

Sant Singh KhalsaNo one can estimate His Worth. By speaking of Him, His Greatness is not increased.
Manmohan SinghNo one has ascertained His worth. He becomes not great just by saying.
Manmohan Singh (Punjabi)ਕਿਸੇ ਨੂੰ ਉਸ ਮੁੱਲ ਮਲੂਮ ਨਹੀਂ ਹੋਇਆ। ਨਿਰਾ ਆਖਣ ਦੁਆਰਾ ਉਹ ਵਿਸ਼ਾਲ ਨਹੀਂ ਹੁੰਦਾ।
Fareedkot Teekaਪਰੰਤੂ (ਕੀਮਤ) ਇਦੰ ਕਰ ਕੇ ਕਿਸੇ ਨੇ ਨਹੀ ਪਾਈ ਹੈ, ਕਿ ਇਹੁ ਹੈ ਔਰੁ ਇਤਨਾ ਹੈ। (ਕਹਣਿ) ਕਥਨ ਕਰਨੇ ਕਰ ਕੇ ਤੋ ਵਡਾ ਨਹੀਂ ਹੋਤਾ ਹੈ। ਭਾਵ ਇਹ ਕਿ ਉਪਮਾ ਕਰਨੇ ਸੇ ਤੋ ਵਾਹਿਗੁਰੂ ਬਢਤਾ ਨਹੀਂ ਹੈ, ਔਰੁ ਨਿੰਦਾ ਕਰਨੇ ਸੇ ਘਟਤਾ ਨਹੀ ਹੈ, ਕ੍ਯੋਂਕਿ ਹਰਖ ਸੋਗਾਦਿ ਦੁੰਦੋ ਸੇ ਰਹਿਤ ਹੈ॥
Prof. Sahib Singhਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ। ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ।

ਪਦ ਅਰਥ ਕਹਣਿ = ਕਹਣ ਨਾਲ। ਕਹਣਿ……ਹੋਇ = ਆਪਣੇ ਕਹਿਣ-ਅਨੁਸਾਰ ਕੋਈ ਵੱਡਾ ਨਹੀਂ ਬਣਿਆ, ਮੂੰਹੋਂ-ਮੰਗੇ ਧਨ ਨਾਲ ਕਦੇ ਕੋਈ ਰੱਜਿਆ ਨਹੀਂ। ਕੀਮਤਿ……ਪਾਈਆ = ਕਿਸੇ ਨੇ ਕਦੇ ਆਪਣੇ ਮੰਗਣ ਦੀ ਕੀਮਤ ਨਹੀਂ ਪਾਈ, ਮੰਗਣ ਦਾ ਹੱਦ-ਬੰਨਾ ਨਹੀਂ ਲੱਭਾ, ਬੱਸ ਨਹੀਂ ਕੀਤੀ।

SikhNet (Spanish)El no se hace más grandioso por lo que el hombre piense o deje de pensar.

ਸਾਚਾ ਸਾਹਬੁ. ਏਕੁ ਤੂ; ਹੋਰਿ ਜੀਆ ਕੇਤੇ ਲੋਅ ॥੩॥

saachaa saahab. ek too; hor jeea kete loa |3|

Sant Singh KhalsaYou are the One True Lord and Master of all the other beings, of so many worlds. ||3||
Manmohan SinghThou alone art the True Lord of mine and other being of numberless worlds.
Manmohan Singh (Punjabi)ਕੇਵਲ ਤੂੰ ਹੀ ਮੇਰਾ ਅਤੇ ਅਣਗਿਣਤ ਸੰਸਾਰਾਂ ਦੇ ਹੋਰਸੁ ਜੀਵਾਂ ਦਾ ਸੱਚਾ ਸੁਆਮੀ ਹੈ।
Fareedkot Teekaਤਾਂ ਤੇ ਸਚਾ ਸਾਹਿਬੁ ਏਕੁ ਤੂੰ ਹੀ, ਔਰ ਜੀਵੋਂ ਕੇ ਸਮਦਾਇ ਜੋ ਕਿਤਨੇ ਹੀ ਲੋਕੋ ਮੇਂ ਹੈਂ, ਸੋ ਸਭ ਝੂਠੇ ਹੈਂ, ਵਾ ਕੇਤੇ ਅਨੇਕ ਜੋ ਇਤ੍ਰ ਜੀਵ ਹੈਂ, ਤਿਨ ਕੋ ਤੂੰ (ਲੋਇ) ਪ੍ਰਕਾਸਨੇ ਵਾਲਾ ਹੈ।
Prof. Sahib Singhਹੇ ਪ੍ਰਭੂ! ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਖ਼ਾਲਕ ਹੈਂ, ਹੋਰ ਸਾਰੇ ਜੀਆ-ਜੰਤ ਹੋਰ ਸਾਰੇ ਜਗਤ ਮੰਡਲ-ਨਾਸਵੰਤ ਹਨ ॥੩॥

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਹਬੁ = ਮਾਲਕ। ਹੋਰਿ ਕੇਤੇ = ਬਾਕੀ ਸਾਰੇ ਬੇਅੰਤ ਜੀਵ। ਲੋਅ = ਲੋਕ, ਸ੍ਰਿਸ਼ਟੀਆਂ॥੩॥

SikhNet (Spanish)Sólo Tú Eres mi Señor Verdadero y el Señor de otros seres y de innumerables mundos. (3)

ਨੀਚਾ ਅੰਦਰਿ. ਨੀਚ ਜਾਤਿ; ਨੀਚੀ ਹੂ. ਅਤਿ ਨੀਚੁ ॥

neechaa andar. neech jaat; neechee hoo. at neech |

Sant Singh KhalsaNanak seeks the company of the lowest of the low class, the very lowest of the low.
Manmohan SinghThose who are of low caste among the lowly, rather the lowest of the low;
Manmohan Singh (Punjabi)ਜਿਹੜੇ ਨੀਵੀਆਂ ਵਿਚੋਂ ਨੀਵੀਂ ਜਾਤੀਂ ਦੇ ਹਨ-ਨਹੀਂ ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ;
Fareedkot Teeka(ਨੀਚਾ ਅੰਦਰਿ) ਜਿਨ ਕਾ ਹਿਰਦਾ ਧਨ ਅਭਿਮਾਨ ਸੇ ਹੀਨ ਹੈਂ, ਔਰ ਨੀਚ (ਜਾਤਿ) ਜਾਤੀ ਅਭਿਮਾਨ ਸੇ ਬਿਨਾਂ ਹੈ। (ਨੀਚੀ ਹੂ) ਪੁਨਃ ਗੁਨਾ ਅਭਿਮਾਨ ਸੇ ਰਹਿਤ ਹੈਂ, (ਅਤਿ ਨੀਚੁ) ਜਿਨ ਕੇ ਮਨ ਵਿਦ੍ਯਾ ਕੋ ਪਾਇ ਕਰ ਕੇ ਭੀ ਅਤ੍ਯੰਤ ਨਿੰਮ੍ਰਤਾ ਸਹਿਤ ਹੈਂ। ਵਾ ਨੀਚ ਜੋ ਸੂਦ੍ਰ ਹੈਂ, ਤਿਨੋ ਵਿਖੇ ਨੀਚ ਜਾਤਿ ਰਵਿਦਾਸਾਦਿਕ, ਔਰ ਤਿਨ ਨੀਚ ਜਾਤੀ ਵਾਨੋ ਸੇ ਨੀਚ ਜਾਤੀ ਵਾਨ ਜੋ ਸਧਨਾ, ਸਵਰੀ, ਆਦਿਕ ਹੈਂ॥
Prof. Sahib Singhਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ ਜੋ ਨੀਵਿਆਂ ਤੋਂ ਭੀ ਅਤਿ ਨੀਵੇਂ ਅਖਵਾਂਦੇ ਹਨ,

ਪਦ ਅਰਥ ਹੂ = ਤੋਂ।

SikhNet (Spanish)Nanak busca la compañía de aquéllos que son humildes de entre los humildes,

ਨਾਨਕੁ. ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥

naanak. tin kai sang saath; vaddiaa siau kiaa rees |

Sant Singh KhalsaWhy should he try to compete with the great?
Manmohan SinghNanak seeks the company of those. Why should he rival the lofty?
Manmohan Singh (Punjabi)ਨਾਨਕ ਉਨ੍ਹਾਂ ਦੀ ਸੰਗਤ ਲੋੜਦਾ ਹੈ। ਉਚੇ ਲੋਕਾਂ ਦੀ ਬਰਾਬਰੀ ਕਰਨ ਦੀ ਰੀਸ ਉਹ ਕਿਉਂ ਕਰੇ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਮੇਸ੍ਵਰ! ਤਿਨੋਂ ਕੀ ਸੰਗਤਿ ਕੇ ਸਾਥ ਮੁਝ ਕੋ ਮਿਲਾਈਏ, ਜੋ ਬਡੇ ਜਾਤੀ, ਗੁਨ, ਦ੍ਰਬ ਤਥਾ ਵਿਦ੍ਯਾਦਿਕ ਕੇ ਅਭਿਮਾਨੀ ਜਨ ਹੈਂ, ਤਿਨ ਸੋ ਮੈਨੇ ਕਿਆ ਰੀਸ ਕਰਨੀ ਹੈ॥
Prof. Sahib Singh(ਹੇ ਪ੍ਰਭੂ! ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ) ਨਾਨਕ ਉਹਨਾਂ ਬੰਦਿਆਂ ਨਾਲ ਸਾਥ ਬਣਾਏ। ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ

ਪਦ ਅਰਥ ਤਿਨ ਕੈ ਸੰਗਿ = ਉਹਨਾਂ ਦੇ ਨਾਲ ਹੈ। ਵਡਿਆ ਸਿਉ = ਮਾਇਆ-ਧਾਰੀਆਂ ਨਾਲ। ਰੀਸ = ਕਿਸੇ ਹੋਰ ਦੇ ਪੂਰਨਿਆਂ ਤੇ ਤੁਰਨਾ। ਵਡਿਆ……ਰੀਸ = ਮਾਇਆ-ਧਾਰੀਆਂ ਦੇ ਰਾਹੇ ਨਹੀਂ ਤੁਰਨਾ।

SikhNet (Spanish)los que están abajo de lo bajo.

ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥੪॥੩॥

jithai neech samaaleean; tithai nadar teree bakhasees |4|3|

Sant Singh KhalsaIn that place where the lowly are cared for-there, the Blessings of Your Glance of Grace rain down. ||4||3||
Manmohan SinghWhere the poor are looked after, there does rain the look of Thy grace, O Lord!
Manmohan Singh (Punjabi)ਜਿਥੇ ਗਰੀਬਾਂ ਦੀ ਪ੍ਰਤਿਪਾਲਨਾ ਹੁੰਦੀ ਹੈ, ਉਥੇ ਹੇ ਸਾਈਂ! ਤੇਰੀ ਰਹਿਮਤ ਦੀ ਨਿਗਾਹ ਵਰਸਦੀ ਹੈ।
Fareedkot Teekaਜਿਸ ਸਥਾਨ ਮੇਂ ਤੂੰ ਨੀਵੇਂ ਦਾਸੋਂ ਕੋ (ਸਮਾਲੀਅਨਿ) ਯਾਦ ਕਰੇਂਗਾ (ਤਿਥੈ) ਤਹਾਂ ਹੀ, ਹੇ ਨਦਰੀ! ਤੇਰੀ ਬਖਸਸ ਮੇਰੇ ਪਰ ਭੀ ਹੋਵੇਗੀ॥੪॥੩॥☬ਏਕ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਂਸ਼ੀ ਮੇਂ ਗਏ। ਤਬ ਪੰਡਤਾਦਿ ਬਹੁਤ ਲੋਗ ਮਿਲਿ ਕਰ ਦਰਸ਼ਨ ਕੋ ਆਏ, ਔਰੁ ਏਹ ਪਰਸ਼ਨ ਕੀਆ ਕਿ ਹੇ ਗੁਰੂ ਜੀ! ਹਮ ਲੋਗ ਪੜਤੇ ਹੈਂ, ਔਰੁ ਸ੍ਰਵਨ ਕਰਤੇ ਹੈਂ, ਔਰੁ ਜਾਨਤੇ ਭੀ ਹੈਂ, ਫਿਰ ਭੀ ਪਰਮੇਸ੍ਵਰ ਕਾ ਨਾਮ ਘਟ ਮੇਂ ਨਹੀ ਠਹਿਰਤਾ ਹੈ, ਇਸ ਮੇਂ ਕਿਆ ਕਾਰਣੁ ਹੈ? ਤਿਸ ਪਰ ਸ੍ਰੀ ਗੁਰੂ ਜੀ ਨੇ ਸਬਦੁ ਉਚਾਰਣ ਕੀਆ:
Prof. Sahib Singh(ਕਿਉਂਕਿ ਮੈਨੂੰ ਪਤਾ ਹੈ ਕਿ) ਤੇਰੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ ॥੪॥੩॥

ਪਦ ਅਰਥ ਸਮਾਲੀਅਨਿ = ਸੰਭਾਲੇ ਜਾਂਦੇ ਹਨ, ਸਾਰ ਲਈ ਜਾਂਦੀ ਹੈ॥੪॥

* ਭਾਵ: ਚਾਰ ਦਿਨ ਦੀ ਖੇਡ ਦੀ ਖ਼ਾਤਰ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ ਜੀਵਨ ਵਿਅਰਥ ਗਵਾਂਦੇ ਹਨ। ਜ਼ਿੰਦਗੀ ਦੇ ਦਿਨ ਗਿਣੇ-ਮਿਥੇ ਹਨ, ਇਹ ਭੀ ਗਵਾ ਲਏ ਖਾਣ ਦੇ ਪਦਾਰਥਾਂ ਦੇ ਆਹਰੇ, ਸਦਾ ਧਨ ਹੀ ਮੰਗਦੇ ਰਹੇ ਜੋ ਨਾਲ ਨਹੀਂ ਨਿਭਦਾ। ਪਰ ਪ੍ਰਭੂ ਦੀ ਮਿਹਰ ਉਹਨਾਂ ਤੇ ਹੈ ਜੋ ਮਾਇਆ-ਧਾਰੀਆਂ ਦੇ ਰਾਹੇ ਨਹੀਂ ਤੁਰਦੇ। * ਨੋਟ: ਅੰਕ ੩ ਦੱਸਦਾ ਹੈ ਕਿ ਤੀਜਾ ਸ਼ਬਦ ਖ਼ਤਮ ਹੋਇਆ ਹੈ। * ਨੋਟ: ਗੁਰੂ ਨਾਨਕ ਦੇਵ ਜੀ ਦੇ ਖ਼ਿਆਲ ਅਨੁਸਾਰ ਨਿਰੀਆਂ ਜਗਤ ਦੀਆਂ ਮੱਲਾਂ ਮੱਲਣਾ ਜੀਵਨ ਦਾ ਸਹੀ ਰਸਤਾ ਨਹੀਂ ਹੈ।

SikhNet (Spanish)El arrogante Manmukj no le interesa. Ahí en la Saad Sangat, donde están los Humildes de Espíritu, es donde rocías Tu Gracia, oh Señor. (4-3)

Open this shabad →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਲਬੁ ਕੁਤਾ. ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥

lab kutaa. koorr chooharraa; tthag khaadhaa muradaar |

Sant Singh KhalsaGreed is a dog; falsehood is a filthy street-sweeper. Cheating is eating a rotting carcass.
Manmohan SinghAvarice is a dog, falsehood the sweeper and cheating the eating of a carrion.
Manmohan Singh (Punjabi)ਲਾਲਚ ਕੂਕਰ ਹੈ, ਝੂਠ ਇਕ ਭੰਗੀ ਅਤੇ ਹੋਰਨਾ ਨੂੰ ਛਲਣਾ ਇਕ ਲਾਸ਼ ਦਾ ਖਾਣਾ ਹੈ।
Fareedkot Teekaਜੋ ਖਾਣੇ ਕਾ ਪਦਾਰਥ ਹੈ ਤਿਸ ਮੇਂ ਜੋ ਲਾਲਚੁ ਕਰਨਾ ਹੈ, ਸੋਈ ਲਬੁ ਹੈ, ਸੋਈ ਕੁਤਾ ਹੈ, ਔਰੁ ਜੋ ਝੂਠੁ ਬੋਲਣਾ ਹੈ, ਸੋ ਚੂਹੜਾ ਹੈ, ਪੁਨਃ ਜੋ ਠਗ ਖਾਣਾ ਹੈ, ਸੋ ਮੁਰਦਾਰੁ ਹੈ॥
Prof. Sahib Singhਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ)।

ਪਦ ਅਰਥ ਲਬੁ = ਖਾਣ ਦਾ ਲਾਲਚ। ਕੂੜੁ = ਝੂਠ ਬੋਲਣਾ। ਠਗਿ = ਠੱਗ ਕੇ।

SikhNet (Spanish)La avaricia es el perro, la falsedad es el barrendero, los embustes y mentiras son el comer carroña,

ਪਰ ਨਿੰਦਾ. ਪਰ ਮਲੁ ਮੁਖ ਸੁਧੀ; ਅਗਨਿ ਕ੍ਰੋਧੁ ਚੰਡਾਲੁ ॥

par nindaa. par mal mukh sudhee; agan krodh chanddaal |

Sant Singh KhalsaSlandering others is putting the filth of others into your own mouth. The fire of anger is the outcaste who burns dead bodies at the crematorium.
Manmohan SinghSlandering others, solely amounts to putting other's filth in ones own mouth and fire of wrath is pariah.
Manmohan Singh (Punjabi)ਹੋਰਨਾ ਤੇ ਕਲੰਕ ਲਾਉਣਾ ਨਿਰੀਪੁਰੀ ਹੋਰਨਾ ਦੀ ਗੰਦਗੀ ਆਪਣੇ ਮੂੰਹ ਵਿੱਚ ਪਾਉਣੀ ਹੈ ਅਤੇ ਰੋਹ ਦੀ ਅੱਗ ਇਕ ਕੰਮੀ।
Fareedkot Teekaਔਰੁ ਜੋ ਪਰਾਈ ਨਿੰਦਾ ਹੈ, ਸੋ (ਪਰ) ਵਿਸੇਸ ਕਰ ਕੇ (ਮੁਖ) ਮੁਖ ਸੇ ਸੁਧੀ ਨਿਰੀ (ਮਲੁ) ਬਿਸਟਾ ਖਾਣੀ ਹੈ, ਔਰ ਜੋ ਕ੍ਰੋਧੁ ਕਰਨਾ ਹੈ, ਪ੍ਰਿਥਮ ਤੋ ਅਪਣੇ ਰਿਦੇ ਕੋ ਜਲਾਵਤਾ ਹੈ ਯਾਂ ਤੇ ਅਗਨਿ ਰੂਪੁ ਹੈ, ਪੁਨਾ: ਧਰਮ ਕੋ ਭ੍ਰਸ਼ਟ ਕਰਤਾ ਹੈ, ਇਸ ਤੇ ਚੰਡਾਲੁ ਹੈ॥
Prof. Sahib Singhਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ),

ਪਦ ਅਰਥ ਪਰ ਮਲੁ = ਪਰਾਈ ਮੈਲ। ਮੁਖਿ = ਮੂੰਹ ਵਿਚ। ਸੁਧੀ = ਸਮੂਲਚੀ, ਸਾਰੀ ਦੀ ਸਾਰੀ। ਅਗਨਿ = ਅੱਗ।

SikhNet (Spanish)el calumniar a otros es como poner la porquería de otros en los labios de uno y el fuego del enojo es el paria.

ਰਸ ਕਸ. ਆਪੁ ਸਲਾਹਣਾ; ਏ ਕਰਮ ਮੇਰੇ. ਕਰਤਾਰ ॥੧॥

ras kas. aap salaahanaa; e karam mere. karataar |1|

Sant Singh KhalsaI am caught in these tastes and flavors, and in self-conceited praise. These are my actions, O my Creator! ||1||
Manmohan SinghIn such sins, sweet and saline savour, and self-praise, I am engrossed, These are my doings, O my Creator.
Manmohan Singh (Punjabi)ਜਿਹੋ ਜਿਹਿਆਂ ਪਾਪਾਂ, ਮਿੱਠੇ ਤੇ ਸਲੂਣੇ ਸੁਆਦਾ ਅਤੇ ਸਵੈ-ਵਡਿਆਈ ਅੰਦਰ, ਮੈਂ ਖਪਤ ਹੋਇਆ ਹੋਇਆ ਹਾਂ। ਇਹ ਹਨ ਮੇਰੀਆਂ ਕਰਤੂਤਾਂ, ਹੇ ਮੇਰੇ ਸਿਰਜਣਹਾਰ।
Fareedkot Teekaਔਰੁ ਜੋ ਮਿਠੇ ਖਟੇ ਕਸੋਲੇ ਆਦਿਕ ਰਸ ਹੈਂ, ਔਰੁ ਜੋ ਆਪ ਕੋ ਬਡਾ ਜਾਨ ਕਰ ਅਪਨੀ ਸਲਾਘਾ ਕਰਨੀ ਹੈ, ਹੇ ਕਰਤਾਰ! ਇਹ ਤੇਰੇ ਸੇ ਬੇਮੁਖ ਕਰਨੇ ਵਾਲੇ ਅਸਮਦਾਦਿਕ ਜੀਵੋਂ ਕੇ ਕਰਮ ਹੈਂ॥
Prof. Sahib Singhਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ ॥੧॥

ਪਦ ਅਰਥ ਰਸ ਕਸ = ਚਸਕੇ। ਆਪੁ ਸਲਾਹਣਾ = ਆਪਣੇ ਆਪ ਨੂੰ ਵਡਿਆਉਣਾ। ਏ = ਇਹ॥੧॥

SikhNet (Spanish)Tales son mis errores, dulces, amargos y soberbios Manmukjs. En todo eso estoy involucrado, oh mi Creador. (1)

ਬਾਬਾ ਬੋਲੀਐ; ਪਤਿ ਹੋਇ ॥

baabaa boleeai; pat hoe |

Sant Singh KhalsaO Baba, speak only that which will bring you honor.
Manmohan SinghO Brother! utter the words which may bring honour.
Manmohan Singh (Punjabi)ਹੇ ਭਰਾਵਾ! ਉਹ ਬਚਨ ਬੋਲ ਜਿਨ੍ਹਾਂ ਕਰਕੇ ਇਜ਼ਤ ਪਰਾਪਤ ਹੋਵੇ।
Fareedkot Teeka(ਬਾਬਾ) ਹੇ ਭਾਈ! (ਬੋਲੀਐ) ਸਾ ਬੋਲੀਐ ਜਿਸ ਕਰ ਕੇ (ਪਤਿ) ਪ੍ਰਤਿਸਟਾ ਹੋਵੈ॥
Prof. Sahib Singhਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ।

ਪਦ ਅਰਥ ਬਾਬਾ = ਹੇ ਭਾਈ! ਬੋਲੀਐ = ਉਹ ਬੋਲ ਬੋਲੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਕਰੀਏ। ਪਤਿ = ਇੱਜ਼ਤ।

SikhNet (Spanish)Oh mi hermano, recita sólo esas palabras que te puedan traer honor.

ਊਤਮ ਸੇ. ਦਰਿ ਊਤਮ ਕਹੀਅਹਿ; ਨੀਚ ਕਰਮ. ਬਹਿ ਰੋਇ ॥੧॥ ਰਹਾਉ ॥

aootam se. dar aootam kaheeeh; neech karam. beh roe |1| rahaau |

Sant Singh KhalsaThey alone are good, who are judged good at the Lord's Door. Those with bad karma can only sit and weep. ||1||Pause||
Manmohan SinghGood are they who are styled good in Lord's Court. The devilish sit and bewail. Pause.
Manmohan Singh (Punjabi)ਚੰਗੇ ਹਨ ਉਹ ਜਿਹੜੇ ਸਾਈਂ ਦੇ ਦਰਬਾਰ ਚੰਗੇ ਆਖੇ ਜਾਂਦੇ ਹਨ। ਮੰਦੇ ਅਮਲਾ ਵਾਲੇ ਬੈਠ ਕੇ ਵਿਰਲਾਪ ਕਰਦੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਜੋ ਲੋਕ ਇਸ ਲੋਕ ਮੇਂ ਉਤਮੁ ਹੈਂ, ਸੋਈ ਪ੍ਰਮੇਸ੍ਵਰ ਕੇ (ਦਰ) ਦ੍ਵਾਰੇ ਪਰ ਉਤਮ ਕਹੀਤੇ ਹੈਂ। ਔਰੁ ਜੋ ਨੀਚ (ਕਰਮ) ਮੰਦ ਕਰਮੋਂ ਕੇ ਕਰਨੇ ਵਾਲੇ ਪੁਰਸ਼ ਹੈਂ, ਸੋ ਨਰਕੋਂ ਮੇਂ ਦੁਖ ਭੋਗਤੇ ਹੂਏ ਬੈਠੇ ਰੋਵੈਂਗੇ॥
Prof. Sahib Singhਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ॥੧॥ ਰਹਾਉ ॥

ਪਦ ਅਰਥ ਸੇ = ਉਹੀ ਬੰਦੇ। ਦਰਿ = ਪ੍ਰਭੂ ਦੀ ਹਜ਼ੂਰੀ ਵਿਚ। ਕਹੀਅਹਿ = ਕਹੇ ਜਾਂਦੇ ਹਨ। ਨੀਚ ਕਰਮ = ਮੰਦ-ਕਰਮੀ ਬੰਦੇ॥੧॥ਰਹਾਉ॥

SikhNet (Spanish)Buenos son aquéllos que tienen el buen estilo en la Corte de Señor. Los malvados de corazón sólo sufren y perecen. (1-Pausa)

ਰਸੁ ਸੁਇਨਾ. ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ॥

ras sueinaa. ras rupaa kaaman; ras paramal kee vaas |

Sant Singh KhalsaThe pleasures of gold and silver, the pleasures of women, the pleasure of the fragrance of sandalwood,
Manmohan SinghThe pleasure of gold, pleasure of silvers and damsels, pleasure of fragrance of sandal,
Manmohan Singh (Punjabi)ਕੰਚਨ ਦਾ ਸੁਆਦ, ਚਾਂਦੀ ਅਤੇ ਮੁਟਿਆਰ ਦਾ ਸੁਆਦ, ਚੰਨਣ ਦੀ ਸੁਗੰਧਤਾ ਦਾ ਸੁਆਦ,
Fareedkot Teekaਸੋਨੇ (ਰੁਪਾ) ਚਾਂਦੀ ਕੇ ਪਹਿਰਣ ਕਾ ਜੋ ਰਸੁ ਹੈ, ਪੁਨਃ (ਕਾਮਣਿ) ਇਸਤ੍ਰੀ ਕੇ ਭੋਗਣੇ ਕਾ ਜੋ ਰਸੁ ਹੈ, ਔਰੁ (ਪਰਮਲ) ਚੰਦਨ ਕੀ ਸੁਗੰਧੀ ਕੇ ਲਗਾਉਣੇ ਕਾ ਜੋ ਰਸੁ ਹੈ॥
Prof. Sahib Singhਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ,

ਪਦ ਅਰਥ ਰਸੁ = ਚਸਕਾ। ਰੁਪਾ = ਚਾਂਦੀ। ਕਾਮਣਿ = ਇਸਤ੍ਰੀ। ਪਰਮਲ = ਸੁਗੰਧੀ। ਪਰਮਲ ਕੀ ਵਾਸ = ਸੁਗੰਧੀ ਸੁੰਘਣੀ।

SikhNet (Spanish)El placer del oro, de la plata, de las damiselas, el placer de la fragancia del sándalo,

ਰਸੁ ਘੋੜੇ ਰਸੁ ਸੇਜਾ ਮੰਦਰ; ਰਸੁ ਮੀਠਾ ਰਸੁ ਮਾਸੁ ॥

ras ghorre ras sejaa mandar; ras meetthaa ras maas |

Sant Singh Khalsathe pleasure of horses, the pleasure of a soft bed in a palace, the pleasure of sweet treats and the pleasure of hearty meals
Manmohan Singhpleasure of horses, pleasure of common cushion with a houri and a palace, pleasure of sweets and pleasure of meats,
Manmohan Singh (Punjabi)ਘੋੜਿਆਂ ਦਾ ਸੁਆਦ, ਮੋਹਣੀ ਨਾਲ ਸਾਂਝੇ ਪਲੰਘ ਤੇ ਮਹਿਲ ਦਾ ਸੁਆਦ, ਮਠਿਆਈਆਂ ਦਾ ਸੁਆਦ ਅਤੇ ਮਾਸ ਦਾ ਸੁਆਦ,
Fareedkot Teekaਔਰੁ ਘੋੜੇ ਪਰ ਚੜਨੇ ਕਾ ਜੋ ਰਸੁ ਹੈ, ਪੁਨਃ ਸੇਜਾ ਪਰ ਸੋਨੇ ਔਰੁ ਮੰਦਰੋਂ ਮੇਂ ਰਹਿਨੇ ਕਾ ਜੋ ਰਸੁ ਹੈ, ਔਰ ਮੀਠੇ ਖਾਣੇ ਕਾ ਜੋ ਰਸੁ ਹੈ, ਪੁਨਃ ਮਾਸ ਕੇ ਭੋਜਨ ਕਰਨੇ ਕਾ ਜੋ ਰਸੁ ਹੈ॥
Prof. Sahib Singhਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ,

ਪਦ ਅਰਥ ਮੰਦਰ = ਸੋਹਣੇ ਘਰ।

SikhNet (Spanish)de los caballos, de los cómodos aposentos en palacios con Sirvientes, el placer de los banquetes

ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ॥੨॥

ete ras sareer ke; kai ghatt naam nivaas |2|

Sant Singh Khalsa-these pleasures of the human body are so numerous; how can the Naam, the Name of the Lord, find its dwelling in the heart? ||2||
Manmohan SinghSo many are the relishes of the human body. How can then God's Name secure an abode within the heart?
Manmohan Singh (Punjabi)ਐਨੇ ਹਨ ਚਸਕੇ ਮਨੁੱਖੀ ਦੇਹ ਦੇ ਰੱਬ ਦੇ ਨਾਮ ਦਾ ਟਿਕਾਣਾ ਕਿਸ ਤਰ੍ਹਾਂ ਦਿਲ ਅੰਦਰ ਹੋ ਸਕਦਾ ਹੈ?
Fareedkot Teeka(ਏਤੇ) ਇਹ ਜਿਤਨੇ ਪ੍ਰਿਥਮ ਕਥਨ ਕੀਏ ਹੈਂ, ਸੰਪੂਰਨ (ਰਸ) ਅਨੰਦ ਸਰੀਰ ਕੇ ਵਿਖੇ ਧਸ ਰਹੇ ਹੈਂ, ਪਰਮੇਸ੍ਵਰ ਕਾ ਨਾਮ ਅੰਤਸਕਰਨ ਮੇਂ ਕਿਸ ਸਥਾਨ ਮੇਂ ਨਿਵਾਸੁ ਕਰੇ? ॥੨॥
Prof. Sahib Singhਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ? ॥੨॥

ਪਦ ਅਰਥ ਏਤੇ = ਇਤਨੇ, ਕਈ। ਕੈ ਘਟਿ = ਕਿਸ ਹਿਰਦੇ ਵਿਚ? ॥੨॥

SikhNet (Spanish)y las delicias de los dulces, tantos son los gozos del ser humano. ¿Cómo podría el Nombre de Dios asegurarse un recinto en el corazón? (2)

ਜਿਤੁ ਬੋਲਿਐ. ਪਤਿ ਪਾਈਐ; ਸੋ ਬੋਲਿਆ ਪਰਵਾਣੁ ॥

jit boliai. pat paaeeai; so boliaa paravaan |

Sant Singh KhalsaThose words are acceptable, which, when spoken, bring honor.
Manmohan SinghThe words by speaking which honour is obtained that utterance of the worlds becomes acceptable.
Manmohan Singh (Punjabi)ਜਿਨ੍ਹਾਂ ਬਚਨਾ ਦੇ ਉਚਾਰਨ ਕਰਨ ਦੁਆਰਾ ਇਜ਼ਤ-ਆਬਰੂ ਪਰਾਪਤ ਹੁੰਦੀ ਹੈ, ਬਚਨਾਂ ਦਾ ਉਹ ਉਚਾਰਣ ਕਬੂਲ ਪੈ ਜਾਂਦਾ ਹੈ।
Fareedkot Teekaਹੇ ਭਾਈ! ਜਿਸ (ਬੋਲਿਐ) ਬਚਨਾਂ ਕੇ ਬੋਲਣੇ ਕਰ ਕੇ ਪਤਿ ਪ੍ਰਾਪਤਿ ਹੋਤੀ ਹੈ, ਸੋਈ ਬੋਲਣਾ (ਪਰਵਾਣੁ) ਸਚਾ ਹੈ, ਭਾਵ ਏਹ ਕਿ ਪਤ ਮੀਠਾ ਬੋਲਣੇ ਸੇ ਰਹਿਤੀ ਹੈ॥
Prof. Sahib Singhਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ।

ਪਦ ਅਰਥ ਜਿਤੁ ਬੋਲਿਐ = ਜੇਹੜਾ ਬੋਲ ਬੋਲਿਆਂ। ਜਿਤੁ = ਜਿਸ (ਬੋਲ) ਦੀ ਰਾਹੀਂ। ਪਰਵਾਣੁ = ਕਬੂਲ, ਸੁਚੱਜਾ, ਸੁਲੱਖਣਾ।

SikhNet (Spanish)Esas palabras que pronunciadas proveen de Honor al hombre, esas palabras se hacen aceptables para Dios.

ਫਿਕਾ ਬੋਲਿ. ਵਿਗੁਚਣਾ; ਸੁਣਿ. ਮੂਰਖ ਮਨ ਅਜਾਣ ॥

fikaa bol. viguchanaa; sun. moorakh man ajaan |

Sant Singh KhalsaHarsh words bring only grief. Listen, O foolish and ignorant mind!
Manmohan SinghBy uttering harsh words man come to grief. Hearken, O my foolish ignorant soul!
Manmohan Singh (Punjabi)ਰੁਖੇ ਬਚਨ ਉਚਾਰ ਕੇ ਆਦਮੀ ਖਰਾਬ ਹੁੰਦਾ ਹੈ। ਸਰਵਣ ਕਰ, ਹੈ ਮੇਰੀ ਬੇਵਕੂਫ ਤੇ ਬੇਸਮਝ ਆਤਮਾ!
Fareedkot Teekaਬਿਰੱਸ ਬਚਨੁ ਜੋ ਕਿਸੀ ਕੋ ਕਹਾ ਜਾਤਾ ਹੈ, ਤੋ ਫੇਰ ਪੀਛੇ ਸੇ (ਵਿਗੁਚਣਾ) ਖਰਾਬ ਹੋਣਾ ਹੋਤਾ ਹੈ। ਹੇ ਮੂਰਖ ਅਜਾਨ ਅਗ੍ਯਾਨੀ ਪੁਰਸ਼! ਤੂੰ ਸ੍ਰਵਣ ਕਰ, ਔਰੁ ਇਸ ਕਹਨੇ ਕੋ (ਮਨ) ਮਾਨ ਲੇ॥☬ਪੰਡਤੋਂ ਨੇ ਪ੍ਰਸ਼ਨੁ ਕੀਆ ਕਿ ਜੀਵ ਕਾ ਭਲਾ ਕੈਸੇ ਹੋਵੈ?☬ਉੱਤਰ:
Prof. Sahib Singhਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ)। ਪ੍ਰਭੂ ਭੀ ਸਿਫ਼ਤ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ।

ਪਦ ਅਰਥ ਬੋਲਿ = ਬੋਲ ਕੇ। ਵਿਗੁਚਣਾ = ਖ਼ੁਆਰ ਹੋਈਦਾ ਹੈ। ਮਨ = ਹੇ ਮਨ!

SikhNet (Spanish)Las palabras hirientes provocan el sufrimiento del que las pronuncia, escucha esto, oh mi Alma tonta e ignorante.

ਜੋ ਤਿਸੁ ਭਾਵਹਿ. ਸੇ ਭਲੇ; ਹੋਰਿ ਕਿ ਕਹਣ ਵਖਾਣ ॥੩॥

jo tis bhaaveh. se bhale; hor ki kehan vakhaan |3|

Sant Singh KhalsaThose who are pleasing to Him are good. What else is there to be said? ||3||
Manmohan SinghThey, who are pleasing to Him, are good, what else is to be said or described?
Manmohan Singh (Punjabi)ਜਿਹੜੇ ਉਸ ਨੂੰ ਭਾਉਂਦੇ ਹਨ, ਉਹ ਚੰਗੇ ਹਨ। ਬਾਕੀ ਹੋਰ ਕੀ ਆਖਣਾ ਤੇ ਬਿਆਨ ਕਰਨਾ ਹੋਇਆ?
Fareedkot Teekaਹੇ ਭਾਈ! ਜੋ ਤਿਸ ਪਰਮੇਸ੍ਵਰ ਕੋ ਭਾਵਤੇ ਹੈਂ, ਸੋ ਭਲੇ ਹੈਂ, ਹੋਰੁ ਜੋ ਤਿਸ ਕੇ ਭਾਏ ਸੇ ਬਿਨਾ (ਕਹਣ) ਕਹਾਣੀਆਂ ਕਾ ਕਥਨ ਕਰਨਾ ਹੈ, ਸੋ ਕ੍ਯਾ ਹੈ? ਭਾਵ ਬ੍ਰਿਥਾ ਹੈ॥੩॥
Prof. Sahib Singhਜੋ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ ॥੩॥

ਪਦ ਅਰਥ ਭਾਵਹਿ = ਚੰਗੇ ਲੱਗਦੇ ਹਨ। ਤਿਸੁ = ਉਸ ਪ੍ਰਭੂ ਨੂੰ। ਕਿ = ਕੀਹ? ਕਹਣ ਵਖਾਣ = ਕਹਣ-ਕਹਾਣ, ਫਾਲਤੂ ਗੱਲਾਂ। ਕਿ = ਕਿਸ ਅਰਥ? ਕੋਈ ਲਾਭ ਨਹੀਂ॥੩॥

SikhNet (Spanish)Aquéllos que complacen al Señor son buenos, qué más se puede decir o describir. (3)

ਤਿਨ ਮਤਿ. ਤਿਨ ਪਤਿ. ਤਿਨ ਧਨੁ ਪਲੈ; ਜਿਨ. ਹਿਰਦੈ ਰਹਿਆ ਸਮਾਇ ॥

tin mat. tin pat. tin dhan palai; jin. hiradai rahiaa samaae |

Sant Singh KhalsaWisdom, honor and wealth are in the laps of those whose hearts remain permeated with the Lord.
Manmohan SinghWisdom honour and wealth in the lap of those in whose mind God remains permeated.
Manmohan Singh (Punjabi)ਦਾਨਾਈ, ਪੱਤ-ਆਬਰੂ ਤੇ ਧਨ-ਦੌਲਤ ਉਨ੍ਹਾਂ ਦੀ ਝੋਲੀ ਵਿੱਚ ਹਨ ਜਿਨ੍ਹਾਂ ਦੇ ਅੰਤਰ ਆਤਮੇ ਹਰੀ ਰਮਿਆ ਰਹਿੰਦਾ ਹੈ।
Fareedkot Teekaਤਿਨ ਪੁਰਸ਼ੋਂ ਕੀ ਹੀ ਉੱਤਮ ਬੁਧੀ ਹੈ, ਔਰੁ ਤਿਨ ਕੀ ਹੀ ਸ੍ਰੇਸਟ ਪਤਿ ਹੈ, ਔਰੁ ਤਿਨ ਕੇ ਪਾਸ ਹੀ ਦੈਵੀ ਸੰਪਦਾ ਰੂਪੀ ਧਨੁ ਹੈ, ਜਿਨ ਪੁਰਸ਼ੋਂ ਕੇ ਰਿਦੇ ਮੇਂ ਵਾਹਿਗੁਰੂ ਕਾ ਸਿਮਰਨ ਧ੍ਯਾਨ ਮਿਲਿ ਰਹਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ।

ਪਦ ਅਰਥ ਤਿਨ ਪਲੈ = ਉਹਨਾਂ ਮਨੁੱਖਾਂ ਦੇ ਪਾਸ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਸੁਆਲਿਉ = ਸੋਹਣਾ।

SikhNet (Spanish)La sabiduría, el honor y la riqueza reinan en aquéllos en quienes el Señor permanece vivo en su mente.

ਤਿਨ ਕਾ ਕਿਆ ਸਾਲਾਹਣਾ; ਅਵਰ ਸੁਆਲਿਉ ਕਾਇ ॥

tin kaa kiaa saalaahanaa; avar suaaliau kaae |

Sant Singh KhalsaWhat praise can be offered to them? What other adornments can be bestowed upon them?
Manmohan SinghWhat praise of theirs can one chime? What more decoration they need?
Manmohan Singh (Punjabi)ਆਦਮੀ ਉਨ੍ਹਾਂ ਦੀ ਕਿਹੜੀ ਉਪਮਾਂ ਗਾਇਨ ਕਰ ਸਕਦਾ ਹੈ? ਉਨ੍ਹਾਂ ਨੂੰ ਹੋਰ ਕਿਹੜੇ ਹਾਰ-ਸ਼ਿੰਗਾਰ ਦੀ ਲੋੜ ਹੈ?
Fareedkot Teekaਤਿਨ ਪੁਰਸ਼ੋਂ ਕੀ ਉਸਤਤੀ ਕਿਆ ਕਰੀਏ, ਹੋਰ ਤਿਨ ਕੇ ਗੁਣੋ ਕਰ ਕੇ ਕੌਣ (ਸੁਆਲਿਓ) ਸੁੰਦ੍ਰ ਹੈ, ਭਾਵ ਓਹੀ ਅਤੀ ਉਤਮ ਹੈਂ॥
Prof. Sahib Singhਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ। ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ?

ਪਦ ਅਰਥ ਕਾਇ = ਕੌਣ?

SikhNet (Spanish)¿Qué Alabanza puede resonar de ellos, qué más decoración necesitan ellos?

ਨਾਨਕ. ਨਦਰੀ ਬਾਹਰੇ; ਰਾਚਹਿ ਦਾਨਿ ਨ ਨਾਇ ॥੪॥੪॥

naanak. nadaree baahare; raacheh daan na naae |4|4|

Sant Singh KhalsaO Nanak, those who lack the Lord's Glance of Grace cherish neither charity nor the Lord's Name. ||4||4||
Manmohan SinghNanak, they who are bereft of God's gracious glance cherish not fondness charity and the Name.
Manmohan Singh (Punjabi)ਨਾਨਕ ਜਿਹੜੇ ਵਾਹਿਗੁਰੂ ਦੀ ਦਇਆ-ਦ੍ਰਿਸ਼ਟੀ ਤੋਂ ਸੱਖਣੇ ਹਨ ਉਨ੍ਹਾਂ ਨੂੰ ਦਾਨ-ਪੁੰਨ ਤੇ ਨਾਮ ਨਾਲ ਕੋਈ ਦਿਲਚਸਪੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਦਰੀ) ਪਰਮੇਸ੍ਵਰ ਕੀ ਕ੍ਰਿਪਾ ਦ੍ਰਿਸਟੀ ਸੇ ਜੋ ਬਾਹਰ ਹੈਂ, ਸੋ (ਰਾਚਹਿ ਦਾਨਿ) ਜੋ ਪਰਮੇਸ੍ਵਰ ਕਾ ਦਾਨੁ ਦੀਆ ਹੂਆ ਹੈ ਤਿਸ ਮੇਂ ਰਚਿ ਰਹੇ ਹੈਂ, ਔਰ (ਨ ਨਾਇ) ਪਰਮੇਸ੍ਵਰ ਕੇ ਨਾਮ ਮੇਂ ਨਹੀ ਰਚੇ ਹੈਂ⁽¹⁾॥੪॥੪॥
Prof. Sahib Singhਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ॥੪॥੪॥

ਪਦ ਅਰਥ ਨਾਨਕ = ਹੇ ਨਾਨਕ! ਨਦਰੀ ਬਾਹਰੇ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ। ਦਾਨਿ = ਦਾਨ ਵਿਚ, ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ। ਨਾਇ = ਪ੍ਰਭੂ ਦੇ ਨਾਮ ਵਿਚ॥੪॥

* ਭਾਵ: ਜਿਸ ਮਨੁੱਖ ਦੇ ਮਨ ਵਿਚ ਦੁਨੀਆ ਦੇ ਚਸਕਿਆਂ ਤੇ ਵਿਕਾਰਾਂ ਦਾ ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜ ਸਕਦਾ। ਚਸਕੇ-ਵਿਕਾਰ ਤੇ ਭਗਤੀ ਇਕੋ ਹਿਰਦੇ ਵਿਚ ਇਕੱਠੇ ਨਹੀਂ ਹੋ ਸਕਦੇ। ਅਜੇਹਾ ਮਨੁੱਖ ਭਾਵੇਂ ਕਿਤਨਾ ਹੀ ਅਕਲਈਆ ਮੰਨਿਆ-ਪ੍ਰੰਮਨਿਆ ਤੇ ਧਨੀ ਹੋਵੇ, ਉਸ ਦਾ ਜੀਵਨ ਖੇਹ-ਖ਼ੁਆਰੀ ਵਿਚ ਹੀ ਲੰਘਦਾ ਹੈ। * ਨੋਟ: ਅਖ਼ੀਰਲਾ ਅੰਕ ੪ ਦੱਸਦਾ ਹੈ ਕਿ ਇਹ ਚੌਥਾ ਸ਼ਬਦ ਹੈ। * ਨੋਟ: ਸ਼ਬਦ ਦੇ ਅੰਕ ਨੰ: ੨ ਨੂੰ ਧਿਆਨ ਨਾਲ ਵੇਖਣਾ। ਚਸਕਾ ਕੋਈ ਭੀ ਹੋਵੇ, ਮਾੜਾ ਹੈ। ਮਨੁੱਖ ਤਦੋਂ ਹੀ ਕੁਰਾਹੇ ਪੈਂਦਾ ਹੈ ਜਦੋਂ ਸਰੀਰਕ ਲੋੜਾਂ ਤੋਂ ਲੰਘ ਕੇ ਚਸਕੇ ਵਿਚ ਫਸ ਜਾਂਦਾ ਹੈ। ਇਹ ਚਸਕਾ ਚਾਹੇ ਧਨ ਜੋੜਨ ਦਾ ਹੈ, ਚਾਹੇ ਕਾਮ-ਵਾਸ਼ਨਾ ਦਾ ਹੈ, ਚਾਹੇ ਸੋਹਣੇ ਘਰ ਬਨਾਣ ਦਾ ਹੈ, ਚਾਹੇ ਮਿਠਿਆਈਆਂ ਖਾਣ ਦਾ ਹੈ ਤੇ ਚਾਹੇ ਮਾਸ ਖਾਣ ਦਾ ਹੈ। ਸੋ, ਬਾਕੀ ਚਸਕਿਆਂ ਵਾਂਗ ਮਾਸ ਖਾਣਾ ਭੀ ਤਦੋਂ ਹੀ ਕੁਚੱਜੀ ਕਰਤੂਤ ਹੈ ਜਦੋਂ ਇਹ ਚਸਕਾ ਬਣ ਜਾਂਦਾ ਹੈ।

SikhNet (Spanish)Aquéllos que están privados de la Mirada de Gracia de Dios no les nace la caridad ni la añoranza por el Naam. (4-4)

Open this shabad →

Shabad Guru Nanak Dev Ji Siree Raag continues on Ang 16

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਅਮਲੁ ਗਲੋਲਾ ਕੂੜ ਕਾ; ਦਿਤਾ ਦੇਵਣਹਾਰਿ ॥

amal galolaa koorr kaa; ditaa devanahaar |

Sant Singh KhalsaThe Great Giver has given the intoxicating drug of falsehood.
Manmohan SinghThe Giver has given man intoxicating pill of falsehood.
Manmohan Singh (Punjabi)ਦੇਣ ਵਾਲੇ ਨੇ ਇਨਸਾਨ ਨੂੰ ਝੂਠ ਦੀ ਨਸ਼ੀਲੀ ਗੋਲੀ ਦਿੱਤੀ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਸਰੀਰ ਅਭਿਮਾਨ ਕੀ ਨਿਛੇਦੀ ਕਥਨ ਕਰਤੇ ਹੈਂ: ਝੂਠ ਰੂਪੀ ਅਮਲ ਕਾ (ਗਲੋਲਾ) ਮਾਵਾ ਵਾ ਝੂਠ ਕਾ ਗੋਲਾ ਜੋ ਸਰੀਰ ਹੈ, ਸੋ ਦੇਵਣਹਾਰ ਪਰਮੇਸ੍ਵਰ ਨੇ ਜੀਵ ਕੋ ਦੀਆ ਹੈ। ਅਰੁ ਅਗ੍ਯਾਨੀ ਕੋ ਤਿਸ ਕਾ ਅਮਲੁ ਚਢ ਰਹਾ ਹੈ, ਭਾਵ ਦੇਹ ਅਭਿਮਾਨੁ ਹੋ ਰਹਾ ਹੈ॥
Prof. Sahib Singhਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ।

ਪਦ ਅਰਥ ਅਮਲੁ = ਨਸ਼ਾ (ਅਫ਼ੀਮ ਆਦਿਕ ਦਾ)। ਗਲੋਲਾ = ਗੋਲਾ। ਕੂੜ = ਨਾਸ਼ਵੰਤ ਜਗਤ (ਦਾ ਮੋਹ)। ਦੇਵਣਹਾਰਿ = ਦੇਵਣਹਾਰ ਨੇ।

SikhNet (Spanish)El Dador le ha dado al hombre la píldora intoxicante de la falsedad.

ਮਤੀ. ਮਰਣੁ ਵਿਸਾਰਿਆ; ਖੁਸੀ ਕੀਤੀ. ਦਿਨ ਚਾਰਿ ॥

matee. maran visaariaa; khusee keetee. din chaar |

Sant Singh KhalsaThe people are intoxicated; they have forgotten death, and they have fun for a few days.
Manmohan SinghHaving been intoxicated therewith he has forgotten death and makes merry for four days.
Manmohan Singh (Punjabi)ਉਸ ਨਾਲ ਨਾਲ ਮਤਵਾਲਾ ਹੋ ਉਸ ਨੇ ਮੌਤ ਨੂੰ ਭੁਲਾ ਛੱਡਿਆ ਹੈ ਅਤੇ ਚਹੁੰ-ਦਿਹਾੜਿਆਂ ਲਈ ਮੌਜਾਂ ਮਾਣਦਾ ਹੈ।
Fareedkot Teekaਤਿਸ ਮਦ ਮੇਂ ਬੁਧੀ (ਮਤੀ) ਮਸਤ ਹੋ ਰਹੀ ਹੈ, ਤਿਸ ਮਦ ਕਰ ਕੇ ਮਸਤ ਹੂਏ ਜੀਵ ਨੇ ਮਰਨ ਕੌ ਬਿਸਾਰਿ ਦੀਆ ਹੈ। ਭਾਵ ਏਹ ਕਿ ਪਰਮੇਸ੍ਵਰ ਸੇ ਬੇਮੁਖ ਹੋ ਰਹਾ ਹੈ, ਚਾਰ ਦਿਨ ਭਾਵ ਅਲਪ ਕਾਲ ਕੀ ਝੂਠੀ (ਖੁਸ਼ੀ) ਪ੍ਰਸੰਨਤਾ ਕਰ ਲਈ ਹੈ॥
Prof. Sahib Singh(ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ।

ਪਦ ਅਰਥ ਮਤੀ = ਮੱਤੀ, ਮਸਤ ਹੋਈ ਨੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।

SikhNet (Spanish)Estando en ese estado se ha olvidado de la muerte y hace sólo proyectos a corto plazo.

ਸਚੁ ਮਿਲਿਆ. ਤਿਨ ਸੋਫੀਆ; ਰਾਖਣ ਕਉ ਦਰਵਾਰੁ ॥੧॥

sach miliaa. tin sofeea; raakhan kau daravaar |1|

Sant Singh KhalsaThose who do not use intoxicants are true; they dwell in the Court of the Lord. ||1||
Manmohan SinghThe mortals, who are the nonusers of intoxicants, obtain truthfulness to keep them in God's Court.
Manmohan Singh (Punjabi)ਜੋ ਪ੍ਰਾਣੀ ਨਸ਼ੀਲੀਆਂ ਚੀਜ਼ਾ ਵਰਤਣ ਵਾਲੇ ਨਹੀਂ ਉਨ੍ਹਾਂ ਨੂੰ ਰੱਬ ਦੀ ਦਰਗਾਹ ਅੰਦਰ ਰੱਖਣ ਲਈ ਸਚਾਈ ਪਰਾਪਤ ਹੁੰਦੀ ਹੈ।
Fareedkot Teekaਜਿਨ ਕੋ ਰਾਜਾਦਿ ਪਦਾਰਥੋਂ ਕਾ ਅਮਲੁ ਅਰਥਾਤ ਮਦੁ ਨਹੀਂ ਹੂਆ ਹੈ, ਤਿਨਾਂ ਸੂਫੀਆਂ ਕੋ ਸਚੁ ਪਰਮੇਸ੍ਵਰ ਕਾ ਨਾਮ ਮਿਲਿਆ ਹੈ, (ਦਰਬਾਰ) ਬੈਕੁੰਠ ਵਾ ਸਤਸੰਗਤ ਮੇਂ ਰਖਣੇ ਵਾਸਤੇ॥
Prof. Sahib Singhਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ॥੧॥

ਪਦ ਅਰਥ ਸੋਫੀ = ਜੋ ਨਸ਼ੇ ਤੋਂ ਪਰਹੇਜ਼ ਕਰਦੇ ਹਨ, ਜਿਨ੍ਹਾਂ ਨਾਸ਼ਵੰਤ ਜਗਤ ਦੇ ਮੋਹ-ਨਸ਼ੇ ਨੂੰ ਛੱਡਿਆ। ਰਾਖਣ ਕਉ = ਮੱਲਣ ਲਈ। ਦਰਵਾਰੁ = ਪ੍ਰਭੂ ਦਾ ਦਰ॥੧॥

SikhNet (Spanish)Los mortales que no usan intoxicantes obtienen ese Estado que los conserva en la Corte del Señor. (1)

ਨਾਨਕ. ਸਾਚੇ ਕਉ; ਸਚੁ ਜਾਣੁ ॥

naanak. saache kau; sach jaan |

Sant Singh KhalsaO Nanak, know the True Lord as True.
Manmohan SinghO Nanak! know the True Lord alone as True.
Manmohan Singh (Punjabi)ਹੇ ਨਾਨਕ! ਕੇਵਲ ਸੱਚੇ ਸਾਹਿਬ ਨੂੰ ਹੀ ਸੰਚਾ ਸਮਝ।
Fareedkot Teekaਹੇ ਭਾਈ! ਔਰ ਸਭ ਪਸਾਰੇ ਕੋ ਝੂਠਾ ਜਾਨ ਕਰ ਛੋਡੋ। ਏਕ (ਸਾਚੇ) ਪਰਮੇਸ੍ਵਰ ਕੋ ਹੀ ਸਚ ਸ੍ਵਰੂਪ ਕਰ ਕੇ ਜਾਣੋ॥
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ,
SikhNet (Spanish)Oh, dice Nanak, entiende al Señor Verdadero como la Verdad,

ਜਿਤੁ ਸੇਵਿਐ. ਸੁਖੁ ਪਾਈਐ; ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥

jit seviai. sukh paaeeai; teree daragah chalai maan |1| rahaau |

Sant Singh KhalsaServing Him, peace is obtained; you shall go to His Court with honor. ||1||Pause||
Manmohan SinghBy serving whom the mortal attains peace and goes to Thine Court with honour O Lord! Pause.
Manmohan Singh (Punjabi)ਜਿਸ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ ਅਤੇ ਤੇਰੇ ਦਰਬਾਰ ਨੂੰ ਇਜ਼ਤ ਨਾਲ ਜਾਂਦਾ ਹੈ! ਹੇ ਸੁਆਮੀ! ਠਹਿਰਾਉ।
Fareedkot Teekaਜਿਸ ਕੇ ਸੇਵਨੇ ਕਰ ਪਰਮ ਸੁਖ ਪ੍ਰਾਪਤਿ ਹੋਵੈ, ਔਰ ਪ੍ਰਮੇਸ੍ਵਰ ਕੀ ਦਰਗਾਹ ਮੇਂ ਤੇਰੀ ਮਾਨਤਾ ਚਲੇ, ਭਾਵ ਜਸੁ ਪ੍ਰਵਿਰਤੇ॥੧॥ ਰਹਾਉ ॥
Prof. Sahib Singhਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ ॥੧॥ ਰਹਾਉ ॥

ਪਦ ਅਰਥ ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ। ਚਲੈ ਮਾਣੁ = ਆਦਰ ਮਿਲੇ॥੧॥ਰਹਾਉ॥

SikhNet (Spanish)Sirviéndolo, el mortal obtiene la Paz y llega hasta Tu Corte con Honor, oh Señor. (1-Pausa)

ਸਚੁ ਸਰਾ ਗੁੜ ਬਾਹਰਾ; ਜਿਸੁ ਵਿਚਿ ਸਚਾ ਨਾਉ ॥

sach saraa gurr baaharaa; jis vich sachaa naau |

Sant Singh KhalsaThe Wine of Truth is not fermented from molasses. The True Name is contained within it.
Manmohan SinghThe wine of truth is prepared without molasses and in that there is the True Name.6
Manmohan Singh (Punjabi)ਸੱਚ ਦੀ ਸ਼ਰਾਬ ਗੁੜ ਦੇ ਬਿਨਾ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅੰਦਰ ਸੱਚਾ ਨਾਮ ਹੈ।
Fareedkot Teekaਸਚੁ ਸਚਾ (ਸਰਾ) ਸਰਾਬੁ, ਭਗਤੀ ਵਾ ਗ੍ਯਾਨ ਰੂਪੀ ਹੈ, ਸੋ ਮਾਇਆ ਰੂਪੀ ਗੁੜ ਸੇ ਰਹਿਤ ਹੈ, ਜਿਸ ਮੇਂ (ਸਚਾ) ਪਰਮੇਸ੍ਵਰ ਕਾ ਨਾਮੁ ਰੂਪੀ ਗੁੜੁ ਹੈ॥
Prof. Sahib Singhਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।

ਪਦ ਅਰਥ ਸਰਾ = ਸ਼ਰਾਬ। ਗੁੜ ਬਾਹਰਾ = ਗੁੜ ਪਾਣ ਤੋਂ ਬਿਨਾ ਬਣਾਇਆ ਹੋਇਆ।

SikhNet (Spanish)El vino de la Verdad es preparado sin la melaza y ahí se encuentra el Nombre Verdadero

Open this shabad (15 lines, Angs 15-16) →

Ang 15 of 1430