ਆਸਾ ਮਹਲਾ ੪ ॥
aasaa mahalaa 4 |
Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.
ਜਨਮੁ ਪਦਾਰਥੁ ਪਾਇ; ਨਾਮੁ ਧਿਆਇਆ ॥
janam padaarath paae; naam dhiaaeaa |
Sant Singh KhalsaHaving obtained the treasure of this human birth, I meditate on the Naam, the Name of the Lord.
Manmohan SinghObtaining the wealth of human birth, I contemplate over the Name.
Manmohan Singh (Punjabi)ਮਨੁੱਖੀ ਪੈਦਾਇਸ਼ ਦੀ ਦੌਲਤ ਪਰਾਪਤ ਕਰਕੇ, ਮੈਂ ਨਾਮ ਦਾ ਅਰਾਧਨ ਕਰਦਾ ਹਾਂ।
Fareedkot Teekaਜਿਨੋਂ ਨੇ ਮਨੁਖ ਜਨਮ ਪਦਾਰਥ ਪਾਇ ਕਰ ਨਾਮੁ ਧਿਆਇਆ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ,ਪਦ ਅਰਥ ਪਦਾਰਥੁ = ਕੀਮਤੀ ਵਸਤ। ਪਾਇ = ਪ੍ਰਾਪਤ ਕਰ ਕੇ।
SikhNet (Spanish)Habiendo obtenido la maravillosa Bendición de este nacimiento humano, habito en el Naam, el Nombre del Señor
ਗੁਰ ਪਰਸਾਦੀ ਬੁਝਿ; ਸਚਿ ਸਮਾਇਆ ॥੧॥
gur parasaadee bujh; sach samaaeaa |1|
Sant Singh KhalsaBy Guru's Grace, I understand, and I am absorbed into the True Lord. ||1||
Manmohan SinghKnowing the essence, by Guru's grace, I am absorbed in the True One.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਜਾਣ ਕੇ, ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।
Fareedkot Teekaਤਿਨੋਂ ਕਾ ਮਨ ਗੁਰੋਂ ਕੀ ਕ੍ਰਿਪਾ ਸੇ ਤਤ੍ਵ ਮਿਥਿਆ ਕੋ ਬੂਝ ਕਰ ਸਚ ਮੇਂ ਸਮਾਇਆ ਹੈ॥੧॥☬ਪ੍ਰਸ਼ਨ: ਨਾਮ ਕਿਨ ਕੋ ਮਿਲਤਾ ਹੈ?☬ਉੱਤਰ:
Prof. Sahib Singhਗੁਰੂ ਦੀ ਕਿਰਪਾ ਨਾਲ (ਉਹ ਮਨੁੱਖਾ ਜਨਮ ਦੀ ਕਦਰ) ਸਮਝ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਏ ॥੧॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਬੁਝਿ = ਸਮਝ ਕੇ, ਕਦਰ ਸਮਝ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥
SikhNet (Spanish)y conociendo la Esencia de la Gracia del Guru, me inmerjo en la Verdad de Dios. (1)
ਜਿਨੑ ਧੁਰਿ ਲਿਖਿਆ ਲੇਖੁ; ਤਿਨੑੀ ਨਾਮੁ ਕਮਾਇਆ ॥
jina dhur likhiaa lekh; tinaee naam kamaaeaa |
Sant Singh KhalsaThose who have such pre-ordained destiny practice the Naam.
Manmohan SinghThey, who have such a preordained writ, practise the Name.
Manmohan Singh (Punjabi)ਜਿਨ੍ਹਾਂ ਦੀ ਮੁਢਲੀ ਲਿਖੀ ਹੋਈ ਐਸੀ ਲਿਖਤਕਾਰ ਹੈ, ਉਹ ਨਾਮ ਦੀ ਕਮਾਈ ਕਰਦੇ ਹਨ।
Fareedkot Teekaਜਿਨੋਂ ਕੇ ਮਸਤਕ ਮੇਂ ਧੁਰ ਸੇ ਅਕਾਲ ਪੁਰਖ ਨੇ ਲੇਖ ਲਿਖਾ ਹੈ ਤਿਨੋਂ ਨੇ ਨਾਮ ਕੋ ਕਮਾਯਾ ਹੈ॥
Prof. Sahib Singh(ਹੇ ਭਾਈ!) ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦੇ ਨਾਮ ਸਿਮਰਨ ਦਾ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਇਹ ਕਮਾਈ ਕਰਨ ਦਾ ਲੇਖ ਲਿਖਿਆ ਹੋਇਆ ਹੈ (ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੇ ਸੰਸਕਾਰ ਮੌਜੂਦ ਹਨ)।ਪਦ ਅਰਥ ਧੁਰਿ = ਧੁਰੋਂ ਪ੍ਰਭੂ ਦੇ ਹੁਕਮ ਨਾਲ। ਤਿਨੀ = ਉਹਨਾਂ ਨੇ ਹੀ।
SikhNet (Spanish)Aquéllos seres en cuyo Destino escrito por Dios, estaba así previsto, practicaron el Naam,
ਦਰਿ ਸਚੈ ਸਚਿਆਰ; ਮਹਲਿ ਬੁਲਾਇਆ ॥੧॥ ਰਹਾਉ ॥
dar sachai sachiaar; mehal bulaaeaa |1| rahaau |
Sant Singh KhalsaThe True Lord summons the truthful to the Mansion of His Presence. ||1||Pause||
Manmohan SinghThe True Lord summons the true at His Mansion's gate. Pause.
Manmohan Singh (Punjabi)ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਮੰਦਰ ਦੇ ਬੂਹੇ ਤੇ ਸੱਦ ਲੈਂਦਾ ਹੈ। ਠਹਿਰਾਉ।
Fareedkot Teekaਔਰ ਸਚੇ ਪਰਮਾਤਮਾ ਕੇ ਦ੍ਵਾਰੇ ਪਰ ਸਚੇ ਹੋ ਗਏ ਹੈਂ, ਤਿਨ ਕੋ ਮਹਲ ਕੇ ਅੰਦਰ ਬੁਲਾਇਆ ਹੈ ਅਰਥਾਤ ਸ੍ਵਰੂਪ ਲਾਭ ਹੂਆ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦਿਆ ਜਾਂਦਾ ਹੈ (ਆਦਰ ਮਿਲਦਾ ਹੈ) ॥੧॥ ਰਹਾਉ ॥ਪਦ ਅਰਥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰ = ਸੁਰਖ਼ਰੂ। ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ ॥੧॥ ਰਹਾਉ ॥
SikhNet (Spanish)el Nombre del Señor y fueron llamados por el Verdadero Señor a Su Puerta Real. (1-Pausa)
ਅੰਤਰਿ ਨਾਮੁ ਨਿਧਾਨੁ; ਗੁਰਮੁਖਿ ਪਾਈਐ ॥
antar naam nidhaan; guramukh paaeeai |
Sant Singh KhalsaDeep within is the treasure of the Naam; it is obtained by the Gurmukh.
Manmohan SinghWithin us is the Name treasure, but it is obtained, through the Guru.
Manmohan Singh (Punjabi)ਸਾਡੇ ਅੰਦਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
Fareedkot Teeka(ਨਿਧਾਨੁ) ਆਸੁਰੇ ਰੂਪ ਨਾਮ ਅੰਤਸਕਰਣ ਮੇਂ ਹੈ ਗੁਰੋਂ ਦ੍ਵਾਰੇ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ!) ਨਾਮ-ਖ਼ਜ਼ਾਨਾ ਹਰੇਕ ਮਨੁੱਖ ਦੇ ਅੰਦਰ ਮੌਜੂਦ ਹੈ, ਪਰ ਇਹ ਲੱਭਦਾ ਹੈ ਗੁਰੂ ਦੀ ਸਰਨ ਪਿਆਂ।ਪਦ ਅਰਥ ਅੰਤਰਿ = (ਸਭ ਦੇ) ਅੰਦਰ। ਨਿਧਾਨੁ = ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ।
SikhNet (Spanish)En nuestro interior enaltecemos el Tesoro del Nombre a través del Shabd de la Palabra del Guru,
ਅਨਦਿਨੁ ਨਾਮੁ ਧਿਆਇ; ਹਰਿ ਗੁਣ ਗਾਈਐ ॥੨॥
anadin naam dhiaae; har gun gaaeeai |2|
Sant Singh KhalsaNight and day, meditate on the Naam, and sing the Glorious Praises of the Lord. ||2||
Manmohan SinghNight and day repeat the Name, and sing God's praise.
Manmohan Singh (Punjabi)ਰਾਤ ਦਿਹੁੰ ਨਾਮ ਨੂੰ ਆਰਾਧ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਜਿਨ ਕੋ ਪ੍ਰਾਪਤਿ ਹੋਤਾ ਹੈ, ਸੋ ਰਾਤ ਦਿਨ ਹਰਿ ਨਾਮ ਕੋ ਧਿਆਇ ਕਰ ਪੁਨਾ ਹਰਿ ਕੇ ਗੁਣੋਂ ਕਾ ਗਾਇਨ ਕਰਤੇ ਹੈਂ॥੨॥
Prof. Sahib Singh(ਇਸ ਵਾਸਤੇ) ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ ਕੇ (ਆਉ, ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਗਾਂਦੇ ਰਹੀਏ ॥੨॥ਪਦ ਅਰਥ ਅਨਦਿਨੁ = ਹਰ ਰੋਜ਼ {अनुदिनां}। ਗਾਈਐ = ਆਓ ਗਾਵੀਏ ॥੨॥
SikhNet (Spanish)y así vivimos siempre en el Nombre cantando Su Alabanza. (2)
ਅੰਤਰਿ ਵਸਤੁ ਅਨੇਕ; ਮਨਮੁਖਿ ਨਹੀ ਪਾਈਐ ॥
antar vasat anek; manamukh nahee paaeeai |
Sant Singh KhalsaDeep within are infinite substances, but the self-willed manmukh does not find them.
Manmohan SinghWithin us are infinite commodities, but an apostate finds them not.
Manmohan Singh (Punjabi)ਸਾਡੇ ਅੰਦਰ ਬੇਅੰਤ ਸ਼ੈਆਂ ਹਨ ਪ੍ਰੰਤੂ, ਅਧਰਮੀ ਉਨ੍ਹਾਂ ਨੂੰ ਹਾਸਲ ਨਹੀਂ ਕਰਦਾ।
Fareedkot Teekaਅੰਤਸਕਰਣ ਮੇਂ ਹੀ ਅਨੇਕ ਸਭ ਗੁਣੋਂ ਰੂਪੀ ਵਾ ਅਨੇਕ ਰੂਪਤਾ ਕੇ ਧਾਰਨ ਹਾਰ ਪਰਮੇਸ੍ਵਰ ਰੂਪ ਬਸਤਾ ਹੈ, ਪਰੰਤੂ ਮਨਮੁਖਤਾ ਸੇ ਨਹੀਂ ਪ੍ਰਾਪਤਿ ਹੋਤੀ ਹੈ॥
Prof. Sahib Singh(ਹੇ ਭਾਈ!) ਨਾਮ-ਪਦਾਰਥ ਹਰੇਕ ਦੇ ਅੰਦਰ ਹੈ (ਪਰਮਾਤਮਾ ਵਾਲੇ) ਅਨੇਕਾਂ (ਗੁਣ) ਹਰੇਕ ਦੇ ਅੰਦਰ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਕੁਝ ਭੀ ਨਹੀਂ ਲੱਭਦਾ।ਪਦ ਅਰਥ ਵਸਤੁ = ਨਾਮ-ਪਦਾਰਥ। ਅਨੇਕ = ਅਨੇਕਾਂ ਗੁਣ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ।
SikhNet (Spanish)Dentro de nosotros hay maravillas infinitas, pero no son reveladas al Mamukj
ਹਉਮੈ ਗਰਬੈ ਗਰਬੁ; ਆਪਿ ਖੁਆਈਐ ॥੩॥
haumai garabai garab; aap khuaaeeai |3|
Sant Singh KhalsaIn egotism and pride, the mortal's proud self consumes him. ||3||
Manmohan SinghThrough egotism, man practises pride and ruins himself.
Manmohan Singh (Punjabi)ਹੰਕਾਰ ਦੇ ਰਾਹੀਂ ਆਦਮੀ ਗਰੂਰ ਕਰਦਾ ਹੈ ਅਤੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ।
Fareedkot Teekaਕਾਰਨ ਯਹ ਹੈ ਕਿ ਹੰਤਾ ਮਮਤਾ ਕਰ ਕੇ ਮਨਮੁਖ ਹੰਕਾਰੀ ਹੋ ਜਾਤੇ ਹੈਂ, ਉਸੀ ਹੰਕਾਰ ਕਰ ਕੇ ਅਪਨੇ ਕੋ (ਖੁਆਈਐ) ਭੁਲਾਇ ਬੈਠਤੇ ਹੈਂ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਹਉਮੈ ਦੇ ਕਾਰਨ (ਆਪਣੀ ਸੂਝ-ਬੂਝ ਦਾ ਹੀ) ਅਹੰਕਾਰ ਕਰਦਾ ਰਹਿੰਦਾ ਹੈ, (ਤੇ ਇਸ ਤਰ੍ਹਾਂ) ਆਪ ਹੀ (ਪਰਮਾਤਮਾ ਤੋਂ) ਵਿਛੁੜਿਆ ਰਹਿੰਦਾ ਹੈ ॥੩॥ਪਦ ਅਰਥ ਗਰਬੈ = ਗਰਬਦਾ ਹੈ, ਅਹੰਕਾਰ ਕਰਦਾ ਹੈ। ਗਰਬੁ = ਅਹੰਕਾਰ। ਖੁਆਈਐ = ਖੁੰਝਿਆ ਫਿਰਦਾ ਹੈ ॥੩॥
SikhNet (Spanish)porque su Ser Divino es consumido por su ego. (3)
ਨਾਨਕ ਆਪੇ ਆਪਿ; ਆਪਿ ਖੁਆਈਐ ॥
naanak aape aap; aap khuaaeeai |
Sant Singh KhalsaO Nanak, his identity consumes his identical identity.
Manmohan SinghNanak, by his own deeds, the mortal destroys his ownself.
Manmohan Singh (Punjabi)ਨਾਨਕ ਆਪਣੇ ਨਿੱਜ ਦੇ ਅਮਲਾਂ ਦੁਆਰਾ ਪ੍ਰਾਣੀ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਆਪ ਹੀ ਆਪ ਜੋ ਅਕਾਲ ਪੁਰਖ ਹੈ, ਸੋ ਤਬ ਮਿਲਤਾ ਹੈ, ਜਬ (ਆਪ ਖੁਆਈਐ) ਆਪਾ ਭਾਉ ਖੋਇ ਦੀਜੀਏ॥
Prof. Sahib Singhਹੇ ਨਾਨਕ! ਮਨਮੁਖ ਮਨੁੱਖ ਸਦਾ ਆਪ ਹੀ (ਆਪਣੀ ਹੀ ਮਨਮੁਖਤਾ ਦੇ ਕਾਰਨ) ਪਰਮਾਤਮਾ ਤੋਂ ਵਿੱਛੁੜਿਆ ਰਹਿੰਦਾ ਹੈ।ਪਦ ਅਰਥ ਨਾਨਕ = ਹੇ ਨਾਨਕ! ਆਪੇ = ਆਪ ਹੀ।
SikhNet (Spanish)Oh, dice Nanak, en ego uno se destruye a sí mismo,
ਗੁਰਮਤਿ ਮਨਿ ਪਰਗਾਸੁ; ਸਚਾ ਪਾਈਐ ॥੪॥੧੩॥੬੫॥
guramat man paragaas; sachaa paaeeai |4|13|65|
Sant Singh KhalsaThrough the Guru's Teachings, the mind is illumined, and meets the True Lord. ||4||13||65||
Manmohan SinghBy Guru's instruction, the True Lord. instruction, the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਤਮਾਂ ਰੋਸ਼ਨ ਥੀਂ ਵੰਞਦੀ ਹੈ ਅਤੇ ਸੱਚੀ ਸਾਈਂ ਨੂੰ ਮਿਲ ਪੈਂਦੀ ਹੈ।
Fareedkot Teekaਔਰ ਗੁਰੋਂ ਕੀ ਦੀ ਹੂਈ ਜੋ ਬੁਧਿ ਹੈ ਤਿਸ ਕਰ ਕੇ ਮਨ ਮੇਂ ਪ੍ਰਕਾਸ਼ ਹੋਇ ਤਬ ਸਤ ਸਰੂਪ ਮਿਲਤਾ ਹੈ॥੪॥੧੩॥੬੫॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਮਨ ਵਿਚ ਚਾਨਣ ਹੋ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ॥੪॥੧੩॥੬੫॥ਪਦ ਅਰਥ ਮਨਿ = ਮਨ ਵਿਚ। ਪਰਗਾਸੁ = (ਸਹੀ ਜੀਵਨ ਦਾ) ਚਾਨਣ ॥੪॥੧੩॥੬੫॥
SikhNet (Spanish)pero cuando a través del Shabd de la Palabra del Guru, la mente es iluminada; uno obtiene de forma espontánea al Uno Verdadero. (4‑13‑65)