ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's favour, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador
ਰਾਗੁ ਆਸਾ ਘਰੁ ੮ ਕੇ ਕਾਫੀ₂, ਮਹਲਾ ੪ ॥
raag aasaa ghar 8 ke kaafee₂, mahalaa 4 |
Sant Singh KhalsaRaag Aasaa, Eighth House, Kaafee, Fourth Mehl:
Manmohan SinghAsa Measure Kafi. 4th Guru.
Manmohan Singh (Punjabi)ਰਾਗ ਆਸਾ ਕਾਫ਼ੀ। ਚੌਥੀ ਪਾਤਸ਼ਾਹੀ।
Fareedkot Teekaਕਾਫੀ ਕਾ ਅਰਥ ਬੈਰਾਗ ਸੂਚਕ ਵਾ ਗਾਉਣ ਦੀ ਰੀਤ ਹੋਤੀ ਹੈ।
Prof. Sahib Singhਰਾਗ ਆਸਾ, ਘਰ ੮ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਕਾਫੀ'।
SikhNet (Spanish)Asa, Mejl Guru Ram Das, Cuarto Canal Divino, Kafi.
ਆਇਆ ਮਰਣੁ ਧੁਰਾਹੁ; ਹਉਮੈ ਰੋਈਐ ॥
aaeaa maran dhuraahu; haumai roeeai |
Sant Singh KhalsaDeath is ordained from the very beginning, and yet ego makes us cry.
Manmohan SinghFrom the very beginning death is ordained but egotism makes man bewail.
Manmohan Singh (Punjabi)ਐਨ ਆਰੰਭ ਤੋਂ ਮੌਤ ਨੀਅਤ ਹੋਈ ਹੋਈ ਹੈ। ਹੰਕਾਰ ਹੀ ਆਦਮੀ ਨੂੰ ਰੁਆਉਂਦਾ ਹੈ।
Fareedkot Teekaਧੁਰ ਆਦਿ ਸੇ ਜਨਮ ਮਰਣ ਚਲਾ ਆਇਆ ਹੈ, ਹੰਤਾ ਮਮਤਾ ਕਰ ਕੇ ਰੋਈਤਾ ਹੈ॥
Prof. Sahib Singh(ਹੇ ਭਾਈ!) ਧੁਰ ਦਰਗਾਹ ਤੋਂ ਹੀ (ਹਰੇਕ ਜੀਵ ਵਾਸਤੇ) ਮੌਤ (ਦਾ ਪਰਵਾਨਾ) ਆਇਆ ਹੋਇਆ ਹੈ (ਧੁਰ ਤੋਂ ਹੀ ਇਹ ਰਜ਼ਾ ਹੈ ਕਿ ਜੇਹੜਾ ਜੰਮਿਆ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) ਹਉਮੈ ਦੇ ਕਾਰਨ ਹੀ (ਕਿਸੇ ਦੇ ਮਰਨ ਤੇ) ਰੋਈਦਾ ਹੈ।ਪਦ ਅਰਥ ਧੁਰਾਹੁ = ਧੁਰ ਦਰਗਾਹ ਤੋਂ। ਮਰਣੁ = ਮੌਤ, ਮਰਣਾ। ਰੋਈਐ = ਰੋਈਦਾ ਹੈ।
SikhNet (Spanish)La muerte está inscrita en nuestro destino, y es la conciencia del ego que nos hace sufrir,
ਗੁਰਮੁਖਿ ਨਾਮੁ ਧਿਆਇ; ਅਸਥਿਰੁ ਹੋਈਐ ॥੧॥
guramukh naam dhiaae; asathir hoeeai |1|
Sant Singh KhalsaMeditating on the Naam, as Gurmukh, one becomes stable and steady. ||1||
Manmohan SinghBy remembering the Name, through the Guru, one becomes eternal.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਦੀਵੀ ਅਟੱਲ ਹੋ ਜਾਂਦਾ ਹੈ।
Fareedkot Teekaਜਬ ਗੁਰਮੁਖ ਹੋ ਕਰ ਨਾਮ ਕੋ ਧ੍ਯਾਵੈ ਤਬ ਇਸਥਿਰ ਹੋਈਏ ਅਰਥਾਤ ਜਨਮ ਮਰਨ ਤੇ ਰਹਿਤ ਹੋਈਤਾ ਹੈ॥੧॥
Prof. Sahib Singhਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ॥੧॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਅਸਥਿਰੁ = ਅਡੋਲ-ਚਿੱਤ ॥੧॥
SikhNet (Spanish)pero aquéllos que se enfocan en Dios y contemplan el Naam, el Nombre del Señor, se vuelven eternos. (1)
ਗੁਰ ਪੂਰੇ ਸਾਬਾਸਿ; ਚਲਣੁ ਜਾਣਿਆ ॥
gur poore saabaas; chalan jaaniaa |
Sant Singh KhalsaBlessed is the Perfect Guru, through whom the way of Death is known.
Manmohan SinghBlessed is the Perfect Guru, through whom passing away is realised.
Manmohan Singh (Punjabi)ਧੰਨ ਹਨ ਪੂਰਨ ਗੁਰਦੇਵ ਜੀ, ਜਿਨ੍ਹਾਂ ਦੇ ਰਾਹੀਂ ਟੁਰ ਵੰਞਣਾ ਅਨੁਭਵ ਹੁੰਦਾ ਹੈ।
Fareedkot Teekaਜਿਸ ਨੇ (ਚਲਣੁ ਜਾਣਿਆ) ਮਰਣਾ ਨਿਸਚ੍ਯ ਕੀਆ ਹੈ ਤਿਸ ਕੋ ਪੂਰੇ ਗੁਰੋਂ ਸੇ ਸਾਬਾਸੀ ਮਿਲਤੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀਂ ਜਾਣ ਲਿਆ ਕਿ ਜਗਤ ਤੋਂ ਆਖ਼ਿਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ।ਪਦ ਅਰਥ ਗੁਰ ਪੂਰੇ = ਪੂਰੇ ਗੁਰੂ ਦੀ ਰਾਹੀਂ।
SikhNet (Spanish)Bendito es el Verdadero Guru, a través de Él conocí la verdad del fantasma de la muerte
ਲਾਹਾ ਨਾਮੁ, ਸੁ ਸਾਰੁ; ਸਬਦਿ ਸਮਾਣਿਆ ॥੧॥ ਰਹਾਉ ॥
laahaa naam, su saar; sabad samaaniaa |1| rahaau |
Sant Singh KhalsaThe sublime people earn the profit of the Naam, the Name of the Lord; they are absorbed in the Word of the Shabad. ||1||Pause||
Manmohan SinghThe sublime persons earn the profit of the Name and get absorbed in God. Pause.
Manmohan Singh (Punjabi)ਸ਼੍ਰੇਸ਼ਟ ਪੁਰਸ਼ ਨਾਮ ਦਾ ਨਫ਼ਾ ਕਮਾਉਂਦੇ ਹਨ ਅਤੇ ਵਾਹਿਗੁਰੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਨਾਮ ਲਾਭ ਜੋ ਜਗਤ ਮੇਂ ਤਤ੍ਵ ਬਸਤੂ ਹੈ ਤਿਸ ਮੇਂ ਸਬਦ ਸੇ ਸਮਾਯਾ ਹੈ॥੧॥ ਰਹਾਉ ॥
Prof. Sahib Singhਉਹਨਾਂ ਨੇ ਪਰਮਾਤਮਾ ਦਾ ਨਾਮ (-ਰੂਪ) ਸ੍ਰੇਸ਼ਟ ਲਾਭ ਖੱਟ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਏ ਰਹੇ ॥੧॥ ਰਹਾਉ ॥ਪਦ ਅਰਥ ਲਾਹਾ = ਲਾਭ। ਸਾਰੁ = ਸ੍ਰੇਸ਼ਟ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥ ਰਹਾਉ ॥
SikhNet (Spanish)y coseché la Esencia del Señor y me fundí en Su Palabra. (1‑Pausa)
ਪੂਰਬਿ ਲਿਖੇ ਡੇਹ; ਸਿ ਆਏ ਮਾਇਆ ॥
poorab likhe ddeh; si aae maaeaa |
Sant Singh KhalsaThe days of one's life are pre-ordained; they will come to their end, O mother.
Manmohan SinghThe days of life are pre-ordained, they do come (to an end), O mother.
Manmohan Singh (Punjabi)ਮੁੱਢ ਦੇ ਲਿਖੇ ਹੋਏ, ਉਹ ਦਿਹਾੜੇ ਆ ਜਾਂਦੇ ਹਨ, ਹੇ ਮਾਤਾ!
Fareedkot Teeka(ਮਾਇਆ) ਹੇ ਭਾਈ! ਜੋ ਪਹਿਲੇ ਹੀ (ਡੇਹ) ਦਿਨ ਮਰਨੇ ਕੇ ਲਿਖੇ ਗਏ ਹੈਂ, ਸੋ ਆਏ ਹੀ ਜਾਨ॥
Prof. Sahib Singhਹੇ ਮਾਂ! ਪੂਰਬਲੇ ਜਨਮ ਵਿਚ (ਧੁਰੋਂ) ਲਿਖੇ ਅਨੁਸਾਰ (ਜਿਨ੍ਹਾਂ ਨੂੰ ਜ਼ਿੰਦਗੀ ਦੇ) ਦਿਨ ਮਿਲਦੇ ਹਨ ਉਹ ਜਗਤ ਵਿਚ ਆ ਜਾਂਦੇ ਹਨ (ਜੰਮ ਪੈਂਦੇ ਹਨ)ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਡੇਹ = ਦਿਨ। ਸਿ = ਉਹ ਦਿਨ। ਮਾਇਆ = ਹੇ ਮਾਂ!
SikhNet (Spanish)Oh madre, cuando los días dispuestos para uno se van,
ਚਲਣੁ ਅਜੁ ਕਿ ਕਲੑਿ; ਧੁਰਹੁ ਫੁਰਮਾਇਆ ॥੨॥
chalan aj ki kala; dhurahu furamaaeaa |2|
Sant Singh KhalsaOne must depart, today or tomorrow, according to the Lord's Primal Order. ||2||
Manmohan SinghTo-day or to-morrow one must depart as is the Primal Lord's order.
Manmohan Singh (Punjabi)ਅੱਜ ਜਾਂ ਕੱਲ੍ਹ ਬੰਦਾ ਜਰੂਰ ਹੀ ਟੁਰ ਵੰਞੇਗਾ, ਜਿਸ ਤਰ੍ਹਾਂ ਕਿ ਆਦਿ ਪ੍ਰਭੂ ਦਾ ਹੁਕਮ ਹੈ।
Fareedkot Teekaਧੁਰ ਕੀ ਆਗਿਆ ਹੈ ਆਜ ਵਾ ਕਾਲ ਕੋ ਚਲਨਾ ਹੈ ਅਰਥਾਤ ਅਵਸ੍ਯ ਮਰਣਾ ਹੈ॥੨॥
Prof. Sahib Singh(ਇਸੇ ਤਰ੍ਹਾਂ ਹੀ) ਧੁਰੋਂ ਇਹ ਫ਼ੁਰਮਾਨ ਭੀ ਹੈ ਕਿ ਇਥੋਂ ਅੱਜ ਭਲਕ ਤੁਰ ਭੀ ਜਾਣਾ ਹੈ ॥੨॥ਪਦ ਅਰਥ ਕਿ = ਜਾਂ ॥੨॥
SikhNet (Spanish)ya sea hoy o mañana puede uno morir, pues tal es la Voluntad del Señor. (2)
ਬਿਰਥਾ ਜਨਮੁ ਤਿਨਾ; ਜਿਨੑੀ ਨਾਮੁ ਵਿਸਾਰਿਆ ॥
birathaa janam tinaa; jinaee naam visaariaa |
Sant Singh KhalsaUseless are the lives of those, who have forgotten the Naam.
Manmohan SinghIn vain is the advent of those who have forgotten the Name.
Manmohan Singh (Punjabi)ਵਿਅਰਥ ਹੈ ਆਗਮਨ ਉਨ੍ਹਾਂ ਦਾ ਜਿਨ੍ਹਾਂ ਨੇ ਨਾਮ ਭੁਲਾ ਛੱਡਿਆ ਹੈ।
Fareedkot Teekaਜਿਨੋਂ ਨੇ ਨਾਮ ਕੋ ਭੁਲਾਇ ਦੀਆ ਹੈ, ਤਿਨ ਕਾ ਜਨਮ ਬਿ੍ਯਰਥ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ (ਜਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ।
SikhNet (Spanish)Vana es la vida de aquéllos que abandonan el Naam, el Nombre del Señor;
ਜੂਐ ਖੇਲਣੁ ਜਗਿ; ਕਿ ਇਹੁ ਮਨੁ ਹਾਰਿਆ ॥੩॥
jooai khelan jag; ki ihu man haariaa |3|
Sant Singh KhalsaThey play the game of chance in this world, and lose their mind. ||3||
Manmohan SinghThey play the game of chance in this world and lose this soul of theirs.
Manmohan Singh (Punjabi)ਉਹ ਇਸ ਜਹਾਨ ਅੰਦਰ ਜੂਏ ਦੀ ਖੇਡ ਖੇਡਦੇ ਹਨ ਅਤੇ ਆਪਣੀ ਇਸ ਆਤਮਾ ਨੂੰ ਹਾਰ ਦਿੰਦੇ ਹਨ।
Fareedkot Teekaਜਗਤ ਕੇ ਜੂਏ ਕੀ ਖੇਲੋਂ ਮੇਂ ਇਸ ਮਨ ਕੋ ਹਾਰ ਦੀਆ ਹੈ॥੩॥
Prof. Sahib Singhਉਹਨਾਂ ਨੇ ਜਗਤ ਵਿਚ (ਆ ਕੇ) ਜੂਏ ਦੀ ਖੇਡ ਹੀ ਖੇਡੀ (ਤੇ ਇਸ ਖੇਡ ਵਿਚ) ਆਪਣਾ ਮਨ (ਵਿਕਾਰਾਂ ਦੀ ਹੱਥੀਂ) ਹਾਰ ਦਿੱਤਾ ॥੩॥ਪਦ ਅਰਥ ਜੂਐ = ਜੂਏ ਵਿਚ। ਜਗਿ = ਜਗ ਵਿਚ ॥੩॥
SikhNet (Spanish)ellos se arriesgan en el mundo de la vida y pierden sus mentes en ese juego. (3)
ਜੀਵਣਿ ਮਰਣਿ ਸੁਖੁ ਹੋਇ; ਜਿਨੑਾ ਗੁਰੁ ਪਾਇਆ ॥
jeevan maran sukh hoe; jinaa gur paaeaa |
Sant Singh KhalsaThose who have found the Guru are at peace, in life and in death.
Manmohan SinghThey who have obtained the Guru in birth and death they remain in peace.
Manmohan Singh (Punjabi)ਜਿਨ੍ਹਾਂ ਨੂੰ ਗੁਰੂ ਪਰਾਪਤ ਹੋਇਆ ਹੈ, ਉਹ ਜੰਮਣ ਤੇ ਮਰਣ ਵਿੱਚ ਸੁਖ ਪ੍ਰਤੀਤ ਕਰਦੇ ਹਨ।
Fareedkot Teekaਜਿਨੋਂ ਨੇ ਗੁਰੂ ਪਾਯਾ ਹੈ, ਤਿਨ ਕਾ ਜੀਵਨਾ ਔਰ ਮਰਣਾ ਦੋਨੋਂ ਸੁਖ ਪੂਰਬਕ ਹੋਤੇ ਹੈਂ ਅਰਥਾਤ ਦੁਖ ਰਹਿਤ ਸ੍ਵੈਇਛਤ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ (ਸਾਰੇ) ਜੀਵਨ ਵਿਚ (ਭੀ) ਆਤਮਕ ਆਨੰਦ ਮਾਣਿਆ, ਤੇ ਮਰਨ ਵਿਚ ਭੀ (ਮਰਨ ਵੇਲੇ ਭੀ) ਸੁਖ ਹੀ ਪ੍ਰਤੀਤ ਕੀਤਾ,ਪਦ ਅਰਥ ਜੀਵਣਿ ਮਰਣਿ = ਜੀਵਨ ਵਿਚ ਭੀ ਤੇ ਮਰਨ ਵਿਚ ਭੀ।
SikhNet (Spanish)Sólo aquéllos que están entonados en el Guru están en paz en la vida y en la muerte,
ਨਾਨਕ ਸਚੇ ਸਚਿ; ਸਚਿ ਸਮਾਇਆ ॥੪॥੧੨॥੬੪॥
naanak sache sach; sach samaaeaa |4|12|64|
Sant Singh KhalsaO Nanak, the true ones are truly absorbed into the True Lord. ||4||12||64||
Manmohan SinghNanak, the true are, truly absorbed in the True Lord.
Manmohan Singh (Punjabi)ਨਾਨਕ, ਸਚਿਆਰ, ਨਿਸਚਿਤ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਓਹ ਪੁਰਖ ਸਚੇ ਹੈਂ ਜਿਨ ਕਾ ਮਨ (ਸਚਿ) ਪਰਮਾਤਮਾ ਮੇਂ (ਸਚਿ) ਨਿਸਚਯ ਕਰ ਕੇ ਸਮਾਇਆ ਹੈ॥੪॥੧੨॥੬੪॥
Prof. Sahib Singh(ਕਿਉਂਕਿ) ਹੇ ਨਾਨਕ! ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਹੀ ਸਦਾ ਲੀਨ ਰਹੇ ਅਤੇ ਸਦਾ-ਥਿਰ ਪ੍ਰਭੂ ਦਾ ਰੂਪ ਬਣੇ ਰਹੇ (ਸਦਾ-ਥਿਰ ਪ੍ਰਭੂ ਨਾਲ ਇਕ-ਇਕ ਹੋਏ ਰਹੇ) ॥੪॥੧੨॥੬੪॥ਪਦ ਅਰਥ ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ॥੪॥੧੨॥੬੪॥
* ਨੋਟ: ਆਸਾ ਘਰੁ ੮ ਕੇ ਕਾਫੀ-ਲਫ਼ਜ਼ 'ਕੇ' ਪੁਲਿੰਗ ਹੈ। ਜੇ ਲਫ਼ਜ਼ 'ਕਾਫੀ' 'ਕਾਫ਼ੀਆਂ' ਵਾਸਤੇ ਹੁੰਦਾ ਤਾਂ 'ਕੇ' ਦੇ ਥਾਂ 'ਕੀਆਂ' ਹੁੰਦਾ। ਸੋ, 'ਕਾਫੀ' ਰਾਗ ਦਾ ਨਾਮ ਹੈ। ਆਸਾ ਘਰ ਅਠਵੇਂ ਦੇ ਦੋ ਸ਼ਬਦ ਰਾਗ ਕਾਫੀ ਨਾਲ ਮਿਲਾ ਕੇ ਗਾਏ ਜਾਣ ਵਾਲੇ।
SikhNet (Spanish)porque aquéllos, dice Nanak, se vuelven Verdaderos habitando en la Verdad, y se inmergen en la Verdad del Señor. (4‑12‑64)