ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ॥
raag aasaavaree ghar 16 ke 2 mahalaa 4 sudhang |
Sant Singh KhalsaRaag Aasaavaree, 2 Of Sixteenth House, Fourth Mehl, Sudhang:
Manmohan SinghAsawari Measure. 4th Guru.
Manmohan Singh (Punjabi)ਰਾਗ ਆਸਾਵਰੀ ਚੌਥੀ ਪਾਤਸ਼ਾਹੀ।
Fareedkot Teeka(ਸੁਧੰਗ) ਹੇ (ਅੰਗ) ਪਿਆਰੇ ਸੁਧ ਕਰੋ॥
Prof. Sahib Singhਰਾਗ ਆਸਾਵਰੀ, ਘਰ ੧੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੁਗੰਧ'।
SikhNet (Spanish)Asa vari (de forma pura), Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਉ ਅਨਦਿਨੁ; ਹਰਿ ਨਾਮੁ ਕੀਰਤਨੁ ਕਰਉ ॥
hau anadin; har naam keeratan krau |
Sant Singh KhalsaNight and day, I sing the Kirtan, the Praises of the Name of the Lord.
Manmohan SinghNight and day, I sing the praise of God's Name.
Manmohan Singh (Punjabi)ਰੈਣੂ ਦਿਹੁੰ ਮੈਂ ਵਾਹਿਗੁਰੂ ਨਾਮ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਮੈਂ ਰਾਤ ਦਿਨ ਹਰਿ ਨਾਮ ਕਾ ਕੀਰਤਨ ਕਰਤਾ ਹੂੰ॥
Prof. Sahib Singh(ਹੇ ਭਾਈ!) ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।ਪਦ ਅਰਥ ਹਉ = ਮੈਂ। ਅਨਦਿਨੁ = ਹਰ ਰੋਜ਼। ਕਰਉ = ਕਰਦਾ ਹਾਂ, ਕਰਉਂ।
SikhNet (Spanish)Día y noche canto las Alabanzas del Señor; el Verdadero Guru me ha hecho sabio en el Naam,
ਸਤਿਗੁਰਿ ਮੋ ਕਉ. ਹਰਿ ਨਾਮੁ ਬਤਾਇਆ; ਹਉ. ਹਰਿ ਬਿਨੁ, ਖਿਨੁ ਪਲੁ. ਰਹਿ ਨ ਸਕਉ ॥੧॥ ਰਹਾਉ ॥
satigur mo kau. har naam bataaeaa; hau. har bin, khin pal. reh na skau |1| rahaau |
Sant Singh KhalsaThe True Guru has revealed to me the Name of the Lord; without the Lord, I cannot live, for a moment, even an instant. ||1||Pause||
Manmohan SinghThe True Guru has informed me of the Lord's Name and without God, I cannot live even for an instant or a moment. Pause.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਦੱਸਿਆ ਹੈ। ਵਾਹਿਗੁਰੂ ਦੇ ਬਗੈਰ, ਮੈਂ ਇਕ ਮੁਹਤ ਜਾਂ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ। ਠਹਿਰਾਉ।
Fareedkot Teekaਸਤਗੁਰੋਂ ਨੇ ਮੁਝ ਕੋ ਹਰਿ ਨਾਮ ਕਾ ਸਿਮਰਣ ਬਤਾਯਾ ਹੈ, ਤਾਂ ਤੇ ਮੈਂ ਹਰਿ ਸੇ ਬਿਨਾਂ ਖ੍ਯਣ ਪਲ ਮਾਤ੍ਰ ਭੀ ਰਹਿ ਨਹੀਂ ਸਕਤਾ ਹੂੰ॥੧॥ ਰਹਾਉ ॥
Prof. Sahib Singh(ਜਦੋਂ ਦੀ) ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦੱਸ ਪਾਈ ਹੈ (ਤਦੋਂ ਤੋਂ) ਮੈਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਕ ਘੜੀ ਪਲ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਮੋ ਕਉ = ਮੈਨੂੰ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ ॥੧॥ ਰਹਾਉ ॥
SikhNet (Spanish)el Nombre del Señor, y ahora, sin Él, no puedo vivir ni siquiera por un instante. (1‑Pausa)
ਹਮਰੈ ਸ੍ਰਵਣੁ. ਸਿਮਰਨੁ ਹਰਿ ਕੀਰਤਨੁ; ਹਉ. ਹਰਿ ਬਿਨੁ, ਰਹਿ ਨ ਸਕਉ ਹਉ ਇਕੁ ਖਿਨੁ ॥
hamarai sravan. simaran har keeratan; hau. har bin, reh na skau hau ik khin |
Sant Singh KhalsaMy ears hear the Lord's Kirtan, and I contemplate Him; without the Lord, I cannot live, even for an instant.
Manmohan SinghI hear and contemplate upon God's praise. Without God, I cannot sustain life even for a trice.
Manmohan Singh (Punjabi)ਵਾਹਿਗੁਰੂ ਦੀ ਉਸਤਤੀ ਮੈਂ ਸੁਣਦਾ ਅਤੇ ਉਸਦਾ ਚਿੰਤਨ ਕਰਦਾ ਹਾਂ। ਵਾਹਿਗੁਰੂ ਦੇ ਬਾਝੋਂ ਮੈਂ ਇੱਕ ਪਲ ਭਰ ਭੀ ਜੀਊਦਾਂ ਨਹੀਂ ਰਹਿ ਸਕਦਾ।
Fareedkot Teekaਹਮਾਰੈ ਸ੍ਰਵਣ ਭੀ ਹਰਿ ਕਾ ਹੈ, ਮੈਂ ਸਿਮਰਨ ਭੀ ਹਰਿ ਕਾ ਕਰਤਾ ਹੂੰ, ਕੀਰਤਨ ਭੀ ਹਰਿ ਕਾ ਕਰਤਾ ਹੂੰ, ਮੈਂ ਏਕ ਖਿਨ ਭੀ ਹਰਿ ਨਾਮ ਸੇ ਬਿਨਾਂ ਰਹਿ ਨਹੀਂ ਸਕਤਾ॥
Prof. Sahib Singh(ਹੇ ਭਾਈ!) ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪਰਮਾਤਮਾ ਦਾ ਨਾਮ ਜਪਣਾ ਹੀ (ਰਾਸ-ਪੂੰਜੀ) ਹੈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ।ਪਦ ਅਰਥ ਹਮਰੈ = ਮੇਰੇ ਪਾਸ। ਸ੍ਰਵਣੁ = ਸੁਣਨ।
SikhNet (Spanish)Yo no escucho, ni recito, ni contemplo algo que no sea la Canción del Señor; no, yo no puedo existir ni un momento sin mi Señor.
ਜੈਸੇ ਹੰਸੁ. ਸਰਵਰ ਬਿਨੁ, ਰਹਿ ਨ ਸਕੈ; ਤੈਸੇ ਹਰਿ ਜਨੁ, ਕਿਉ ਰਹੈ ਹਰਿ ਸੇਵਾ ਬਿਨੁ ॥੧॥
jaise hans. saravar bin, reh na sakai; taise har jan, kiau rahai har sevaa bin |1|
Sant Singh KhalsaAs the swan cannot live without the lake, how can the Lord's slave live without serving Him? ||1||
Manmohan SinghAs a swan cannot live without a tank, similarly how can God's slave live without Lord's service?
Manmohan Singh (Punjabi)ਜਿਸ ਤਰ੍ਹਾਂ ਰਾਜ-ਹੰਸ ਤਾਲਾਬ ਦੇ ਬਾਝੋਂ ਰਹਿ ਨਹੀਂ ਸਕਦਾ, ਏਸੇ ਤਰ੍ਹਾ ਵਾਹਿਗੁਰੂ ਦਾ ਗੋਲਾ, ਸੁਆਮੀ ਦੀ ਘਾਲ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹੈ?
Fareedkot Teekaਬਿਚਾਰ ਕਰ ਦੇਖੋ ਜੈਸੇ ਹੰਸ ਬਿਨਾਂ ਮਾਨ ਸਰੋਵਰ ਰਹਿ ਨਹੀਂ ਸਕਤਾ ਤੈਸੇ ਹਰਿ ਕਾ ਦਾਸੁ ਹਰਿ ਸੇਵਾ ਬਿਨਾਂ ਕੈਸੇ ਰਹਿ ਸਕਤਾ ਹੈ॥੧॥
Prof. Sahib Singhਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ॥੧॥
SikhNet (Spanish)Así como el cisne no vive sin el estanque, así el Sirviente del Señor no vive sin Su Servicio. (1)
ਕਿਨਹੂੰ ਪ੍ਰੀਤਿ ਲਾਈ, ਦੂਜਾ ਭਾਉ ਰਿਦ ਧਾਰਿ; ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥
kinahoon preet laaee, doojaa bhaau rid dhaar; kinahoon preet laaee moh apamaan |
Sant Singh KhalsaSome enshrine love for duality in their hearts, and some pledge love for worldly attachments and ego.
Manmohan SinghSome cherish love for duality and place it in their heart and some profess affection for worldly attachment and pride.
Manmohan Singh (Punjabi)ਕਈ ਦਵੈਤ-ਭਾਵ ਨਾਲ ਪਿਆਰ ਕਰਦੇ ਅਤੇ ਇਸ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ। ਕਈ ਸੰਸਾਰੀ ਲਗਨ ਅਤੇ ਅਭਿਮਾਨ ਨਾਲ ਪਿਰਹੜੀ ਪਾਉਂਦੇ ਹਨ।
Fareedkot Teekaਕਿਸੀ ਨੇ ਦ੍ਵੈਤ ਭਾਉ ਹ੍ਰਿਦੇ ਮੇਂ ਧਾਰਨ ਕਰ ਪ੍ਰੀਤ ਲਗਾਈ ਹੈ, ਕਿਸੀ ਨੇ ਮੋਹ ਸੇ ਲੋਕੋਂ ਕੇ ਅਪਮਾਨ ਕਰਣੇ ਮੇਂ ਪ੍ਰੀਤ ਲਗਾਈ ਹੈ॥
Prof. Sahib Singh(ਹੇ ਭਾਈ!) ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ,ਪਦ ਅਰਥ ਕਿਨ ਹੂੰ = ਕਿਸੇ ਨੇ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਕੋਈ ਹੋਰ ਪਿਆਰ। ਰਿਦ = ਹਿਰਦੇ ਵਿਚ। ਧਾਰਿ = ਧਾਰ ਕੇ। ਅਪਮਾਨ = ਅਭਿਮਾਨ, ਅਹੰਕਾਰ।
SikhNet (Spanish)Algunas mentes son desviadas por la sensación dual de que hay alguien más; otros se apegan a su mente negativa y a su ego,
ਹਰਿ ਜਨ ਪ੍ਰੀਤਿ ਲਾਈ, ਹਰਿ ਨਿਰਬਾਣ ਪਦ; ਨਾਨਕ. ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥
har jan preet laaee, har nirabaan pad; naanak. simarat har har bhagavaan |2|14|66|
Sant Singh KhalsaThe Lord's servant embraces love for the Lord and the state of Nirvaanaa; Nanak contemplates the Lord, the Lord God. ||2||14||66||
Manmohan SinghGod's serf embraces affection for Lord's Immortal status and he (Nanak) meditates on Lord God, the Supreme Master.
Manmohan Singh (Punjabi)ਰੱਬ ਦਾ ਗੋਲਾ, ਸੁਆਮੀ ਦੀ ਅਬਿਨਾਸੀ ਅਵਸਥਾ ਨਾਲ ਪ੍ਰੇਮ ਪਾਉਂਦਾ ਹੈ। ਨਾਨਕ ਸ਼੍ਰੋਮਣੀ ਮਾਲਕ, ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰਿ ਜਨ ਹੈਂ ਤਿੰਨੋ ਨੇ ਨਿਰਬਾਣ ਪਦ ਹਰਿ ਮੇਂ ਪ੍ਰੀਤ ਲਗਾਈ ਹੈ, ਸੋ ਹਰਿ ਹਰਿ ਭਗਵਾਨ ਇਤ੍ਯਾਦਿ ਨਾਮੋਂ ਕਾ ਸਿਮਰਨ ਕਰਤੇ ਹੈਂ॥੨॥੧॥੧੪॥੬੬॥
Prof. Sahib Singhਪਰ ਹੇ ਨਾਨਕ! ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ। ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ, ਉਹ ਸਦਾ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ ॥੨॥੧੪॥੬੬॥ਪਦ ਅਰਥ ਨਿਰਬਾਣ ਪਦ = ਵਾਸ਼ਨਾ-ਰਹਿਤ ਅਵਸਥਾ ॥੨॥੧੪॥੬੬॥
* ਨੋਟ: ਘਰੁ ੧੬ ਕੇ ੨-ਸੋਲ੍ਹਵੇਂ ਘਰ ਦੇ ਦੋ ਸ਼ਬਦ। ਸੁਧੰਗ-ਸੁੱਧ ਸੁਰਾਂ ਵਾਲੀ।
SikhNet (Spanish)pero el Sirviente del Señor ama el Estado de Nirvana y entra en ese Estado contemplando al Señor. (2‑14‑66)