ੴ

ਸਿੱਖਬਾਣੀ · SikhBani

Ang 369

Sri Guru Granth Sahib · Raag Aasaa · 4 shabads, 36 lines
Translations
Shabad Guru Ramdas Ji Raag Aasaa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's favour, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador

ਰਾਗੁ ਆਸਾ ਘਰੁ ੮ ਕੇ ਕਾਫੀ₂, ਮਹਲਾ ੪ ॥

raag aasaa ghar 8 ke kaafee₂, mahalaa 4 |

Sant Singh KhalsaRaag Aasaa, Eighth House, Kaafee, Fourth Mehl:
Manmohan SinghAsa Measure Kafi. 4th Guru.
Manmohan Singh (Punjabi)ਰਾਗ ਆਸਾ ਕਾਫ਼ੀ। ਚੌਥੀ ਪਾਤਸ਼ਾਹੀ।
Fareedkot Teekaਕਾਫੀ ਕਾ ਅਰਥ ਬੈਰਾਗ ਸੂਚਕ ਵਾ ਗਾਉਣ ਦੀ ਰੀਤ ਹੋਤੀ ਹੈ।
Prof. Sahib Singhਰਾਗ ਆਸਾ, ਘਰ ੮ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਕਾਫੀ'।
SikhNet (Spanish)Asa, Mejl Guru Ram Das, Cuarto Canal Divino, Kafi.

ਆਇਆ ਮਰਣੁ ਧੁਰਾਹੁ; ਹਉਮੈ ਰੋਈਐ ॥

aaeaa maran dhuraahu; haumai roeeai |

Sant Singh KhalsaDeath is ordained from the very beginning, and yet ego makes us cry.
Manmohan SinghFrom the very beginning death is ordained but egotism makes man bewail.
Manmohan Singh (Punjabi)ਐਨ ਆਰੰਭ ਤੋਂ ਮੌਤ ਨੀਅਤ ਹੋਈ ਹੋਈ ਹੈ। ਹੰਕਾਰ ਹੀ ਆਦਮੀ ਨੂੰ ਰੁਆਉਂਦਾ ਹੈ।
Fareedkot Teekaਧੁਰ ਆਦਿ ਸੇ ਜਨਮ ਮਰਣ ਚਲਾ ਆਇਆ ਹੈ, ਹੰਤਾ ਮਮਤਾ ਕਰ ਕੇ ਰੋਈਤਾ ਹੈ॥
Prof. Sahib Singh(ਹੇ ਭਾਈ!) ਧੁਰ ਦਰਗਾਹ ਤੋਂ ਹੀ (ਹਰੇਕ ਜੀਵ ਵਾਸਤੇ) ਮੌਤ (ਦਾ ਪਰਵਾਨਾ) ਆਇਆ ਹੋਇਆ ਹੈ (ਧੁਰ ਤੋਂ ਹੀ ਇਹ ਰਜ਼ਾ ਹੈ ਕਿ ਜੇਹੜਾ ਜੰਮਿਆ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) ਹਉਮੈ ਦੇ ਕਾਰਨ ਹੀ (ਕਿਸੇ ਦੇ ਮਰਨ ਤੇ) ਰੋਈਦਾ ਹੈ।

ਪਦ ਅਰਥ ਧੁਰਾਹੁ = ਧੁਰ ਦਰਗਾਹ ਤੋਂ। ਮਰਣੁ = ਮੌਤ, ਮਰਣਾ। ਰੋਈਐ = ਰੋਈਦਾ ਹੈ।

SikhNet (Spanish)La muerte está inscrita en nuestro destino, y es la conciencia del ego que nos hace sufrir,

ਗੁਰਮੁਖਿ ਨਾਮੁ ਧਿਆਇ; ਅਸਥਿਰੁ ਹੋਈਐ ॥੧॥

guramukh naam dhiaae; asathir hoeeai |1|

Sant Singh KhalsaMeditating on the Naam, as Gurmukh, one becomes stable and steady. ||1||
Manmohan SinghBy remembering the Name, through the Guru, one becomes eternal.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਦੀਵੀ ਅਟੱਲ ਹੋ ਜਾਂਦਾ ਹੈ।
Fareedkot Teekaਜਬ ਗੁਰਮੁਖ ਹੋ ਕਰ ਨਾਮ ਕੋ ਧ੍ਯਾਵੈ ਤਬ ਇਸਥਿਰ ਹੋਈਏ ਅਰਥਾਤ ਜਨਮ ਮਰਨ ਤੇ ਰਹਿਤ ਹੋਈਤਾ ਹੈ॥੧॥
Prof. Sahib Singhਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਅਸਥਿਰੁ = ਅਡੋਲ-ਚਿੱਤ ॥੧॥

SikhNet (Spanish)pero aquéllos que se enfocan en Dios y contemplan el Naam, el Nombre del Señor, se vuelven eternos. (1)

ਗੁਰ ਪੂਰੇ ਸਾਬਾਸਿ; ਚਲਣੁ ਜਾਣਿਆ ॥

gur poore saabaas; chalan jaaniaa |

Sant Singh KhalsaBlessed is the Perfect Guru, through whom the way of Death is known.
Manmohan SinghBlessed is the Perfect Guru, through whom passing away is realised.
Manmohan Singh (Punjabi)ਧੰਨ ਹਨ ਪੂਰਨ ਗੁਰਦੇਵ ਜੀ, ਜਿਨ੍ਹਾਂ ਦੇ ਰਾਹੀਂ ਟੁਰ ਵੰਞਣਾ ਅਨੁਭਵ ਹੁੰਦਾ ਹੈ।
Fareedkot Teekaਜਿਸ ਨੇ (ਚਲਣੁ ਜਾਣਿਆ) ਮਰਣਾ ਨਿਸਚ੍ਯ ਕੀਆ ਹੈ ਤਿਸ ਕੋ ਪੂਰੇ ਗੁਰੋਂ ਸੇ ਸਾਬਾਸੀ ਮਿਲਤੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀਂ ਜਾਣ ਲਿਆ ਕਿ ਜਗਤ ਤੋਂ ਆਖ਼ਿਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ।

ਪਦ ਅਰਥ ਗੁਰ ਪੂਰੇ = ਪੂਰੇ ਗੁਰੂ ਦੀ ਰਾਹੀਂ।

SikhNet (Spanish)Bendito es el Verdadero Guru, a través de Él conocí la verdad del fantasma de la muerte

ਲਾਹਾ ਨਾਮੁ, ਸੁ ਸਾਰੁ; ਸਬਦਿ ਸਮਾਣਿਆ ॥੧॥ ਰਹਾਉ ॥

laahaa naam, su saar; sabad samaaniaa |1| rahaau |

Sant Singh KhalsaThe sublime people earn the profit of the Naam, the Name of the Lord; they are absorbed in the Word of the Shabad. ||1||Pause||
Manmohan SinghThe sublime persons earn the profit of the Name and get absorbed in God. Pause.
Manmohan Singh (Punjabi)ਸ਼੍ਰੇਸ਼ਟ ਪੁਰਸ਼ ਨਾਮ ਦਾ ਨਫ਼ਾ ਕਮਾਉਂਦੇ ਹਨ ਅਤੇ ਵਾਹਿਗੁਰੂ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਨਾਮ ਲਾਭ ਜੋ ਜਗਤ ਮੇਂ ਤਤ੍ਵ ਬਸਤੂ ਹੈ ਤਿਸ ਮੇਂ ਸਬਦ ਸੇ ਸਮਾਯਾ ਹੈ॥੧॥ ਰਹਾਉ ॥
Prof. Sahib Singhਉਹਨਾਂ ਨੇ ਪਰਮਾਤਮਾ ਦਾ ਨਾਮ (-ਰੂਪ) ਸ੍ਰੇਸ਼ਟ ਲਾਭ ਖੱਟ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਲੀਨ ਹੋਏ ਰਹੇ ॥੧॥ ਰਹਾਉ ॥

ਪਦ ਅਰਥ ਲਾਹਾ = ਲਾਭ। ਸਾਰੁ = ਸ੍ਰੇਸ਼ਟ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੧॥ ਰਹਾਉ ॥

SikhNet (Spanish)y coseché la Esencia del Señor y me fundí en Su Palabra. (1‑Pausa)

ਪੂਰਬਿ ਲਿਖੇ ਡੇਹ; ਸਿ ਆਏ ਮਾਇਆ ॥

poorab likhe ddeh; si aae maaeaa |

Sant Singh KhalsaThe days of one's life are pre-ordained; they will come to their end, O mother.
Manmohan SinghThe days of life are pre-ordained, they do come (to an end), O mother.
Manmohan Singh (Punjabi)ਮੁੱਢ ਦੇ ਲਿਖੇ ਹੋਏ, ਉਹ ਦਿਹਾੜੇ ਆ ਜਾਂਦੇ ਹਨ, ਹੇ ਮਾਤਾ!
Fareedkot Teeka(ਮਾਇਆ) ਹੇ ਭਾਈ! ਜੋ ਪਹਿਲੇ ਹੀ (ਡੇਹ) ਦਿਨ ਮਰਨੇ ਕੇ ਲਿਖੇ ਗਏ ਹੈਂ, ਸੋ ਆਏ ਹੀ ਜਾਨ॥
Prof. Sahib Singhਹੇ ਮਾਂ! ਪੂਰਬਲੇ ਜਨਮ ਵਿਚ (ਧੁਰੋਂ) ਲਿਖੇ ਅਨੁਸਾਰ (ਜਿਨ੍ਹਾਂ ਨੂੰ ਜ਼ਿੰਦਗੀ ਦੇ) ਦਿਨ ਮਿਲਦੇ ਹਨ ਉਹ ਜਗਤ ਵਿਚ ਆ ਜਾਂਦੇ ਹਨ (ਜੰਮ ਪੈਂਦੇ ਹਨ)

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਡੇਹ = ਦਿਨ। ਸਿ = ਉਹ ਦਿਨ। ਮਾਇਆ = ਹੇ ਮਾਂ!

SikhNet (Spanish)Oh madre, cuando los días dispuestos para uno se van,

ਚਲਣੁ ਅਜੁ ਕਿ ਕਲੑਿ; ਧੁਰਹੁ ਫੁਰਮਾਇਆ ॥੨॥

chalan aj ki kala; dhurahu furamaaeaa |2|

Sant Singh KhalsaOne must depart, today or tomorrow, according to the Lord's Primal Order. ||2||
Manmohan SinghTo-day or to-morrow one must depart as is the Primal Lord's order.
Manmohan Singh (Punjabi)ਅੱਜ ਜਾਂ ਕੱਲ੍ਹ ਬੰਦਾ ਜਰੂਰ ਹੀ ਟੁਰ ਵੰਞੇਗਾ, ਜਿਸ ਤਰ੍ਹਾਂ ਕਿ ਆਦਿ ਪ੍ਰਭੂ ਦਾ ਹੁਕਮ ਹੈ।
Fareedkot Teekaਧੁਰ ਕੀ ਆਗਿਆ ਹੈ ਆਜ ਵਾ ਕਾਲ ਕੋ ਚਲਨਾ ਹੈ ਅਰਥਾਤ ਅਵਸ੍ਯ ਮਰਣਾ ਹੈ॥੨॥
Prof. Sahib Singh(ਇਸੇ ਤਰ੍ਹਾਂ ਹੀ) ਧੁਰੋਂ ਇਹ ਫ਼ੁਰਮਾਨ ਭੀ ਹੈ ਕਿ ਇਥੋਂ ਅੱਜ ਭਲਕ ਤੁਰ ਭੀ ਜਾਣਾ ਹੈ ॥੨॥

ਪਦ ਅਰਥ ਕਿ = ਜਾਂ ॥੨॥

SikhNet (Spanish)ya sea hoy o mañana puede uno morir, pues tal es la Voluntad del Señor. (2)

ਬਿਰਥਾ ਜਨਮੁ ਤਿਨਾ; ਜਿਨੑੀ ਨਾਮੁ ਵਿਸਾਰਿਆ ॥

birathaa janam tinaa; jinaee naam visaariaa |

Sant Singh KhalsaUseless are the lives of those, who have forgotten the Naam.
Manmohan SinghIn vain is the advent of those who have forgotten the Name.
Manmohan Singh (Punjabi)ਵਿਅਰਥ ਹੈ ਆਗਮਨ ਉਨ੍ਹਾਂ ਦਾ ਜਿਨ੍ਹਾਂ ਨੇ ਨਾਮ ਭੁਲਾ ਛੱਡਿਆ ਹੈ।
Fareedkot Teekaਜਿਨੋਂ ਨੇ ਨਾਮ ਕੋ ਭੁਲਾਇ ਦੀਆ ਹੈ, ਤਿਨ ਕਾ ਜਨਮ ਬਿ੍ਯਰਥ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ (ਜਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ।
SikhNet (Spanish)Vana es la vida de aquéllos que abandonan el Naam, el Nombre del Señor;

ਜੂਐ ਖੇਲਣੁ ਜਗਿ; ਕਿ ਇਹੁ ਮਨੁ ਹਾਰਿਆ ॥੩॥

jooai khelan jag; ki ihu man haariaa |3|

Sant Singh KhalsaThey play the game of chance in this world, and lose their mind. ||3||
Manmohan SinghThey play the game of chance in this world and lose this soul of theirs.
Manmohan Singh (Punjabi)ਉਹ ਇਸ ਜਹਾਨ ਅੰਦਰ ਜੂਏ ਦੀ ਖੇਡ ਖੇਡਦੇ ਹਨ ਅਤੇ ਆਪਣੀ ਇਸ ਆਤਮਾ ਨੂੰ ਹਾਰ ਦਿੰਦੇ ਹਨ।
Fareedkot Teekaਜਗਤ ਕੇ ਜੂਏ ਕੀ ਖੇਲੋਂ ਮੇਂ ਇਸ ਮਨ ਕੋ ਹਾਰ ਦੀਆ ਹੈ॥੩॥
Prof. Sahib Singhਉਹਨਾਂ ਨੇ ਜਗਤ ਵਿਚ (ਆ ਕੇ) ਜੂਏ ਦੀ ਖੇਡ ਹੀ ਖੇਡੀ (ਤੇ ਇਸ ਖੇਡ ਵਿਚ) ਆਪਣਾ ਮਨ (ਵਿਕਾਰਾਂ ਦੀ ਹੱਥੀਂ) ਹਾਰ ਦਿੱਤਾ ॥੩॥

ਪਦ ਅਰਥ ਜੂਐ = ਜੂਏ ਵਿਚ। ਜਗਿ = ਜਗ ਵਿਚ ॥੩॥

SikhNet (Spanish)ellos se arriesgan en el mundo de la vida y pierden sus mentes en ese juego. (3)

ਜੀਵਣਿ ਮਰਣਿ ਸੁਖੁ ਹੋਇ; ਜਿਨੑਾ ਗੁਰੁ ਪਾਇਆ ॥

jeevan maran sukh hoe; jinaa gur paaeaa |

Sant Singh KhalsaThose who have found the Guru are at peace, in life and in death.
Manmohan SinghThey who have obtained the Guru in birth and death they remain in peace.
Manmohan Singh (Punjabi)ਜਿਨ੍ਹਾਂ ਨੂੰ ਗੁਰੂ ਪਰਾਪਤ ਹੋਇਆ ਹੈ, ਉਹ ਜੰਮਣ ਤੇ ਮਰਣ ਵਿੱਚ ਸੁਖ ਪ੍ਰਤੀਤ ਕਰਦੇ ਹਨ।
Fareedkot Teekaਜਿਨੋਂ ਨੇ ਗੁਰੂ ਪਾਯਾ ਹੈ, ਤਿਨ ਕਾ ਜੀਵਨਾ ਔਰ ਮਰਣਾ ਦੋਨੋਂ ਸੁਖ ਪੂਰਬਕ ਹੋਤੇ ਹੈਂ ਅਰਥਾਤ ਦੁਖ ਰਹਿਤ ਸ੍ਵੈਇਛਤ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ (ਸਾਰੇ) ਜੀਵਨ ਵਿਚ (ਭੀ) ਆਤਮਕ ਆਨੰਦ ਮਾਣਿਆ, ਤੇ ਮਰਨ ਵਿਚ ਭੀ (ਮਰਨ ਵੇਲੇ ਭੀ) ਸੁਖ ਹੀ ਪ੍ਰਤੀਤ ਕੀਤਾ,

ਪਦ ਅਰਥ ਜੀਵਣਿ ਮਰਣਿ = ਜੀਵਨ ਵਿਚ ਭੀ ਤੇ ਮਰਨ ਵਿਚ ਭੀ।

SikhNet (Spanish)Sólo aquéllos que están entonados en el Guru están en paz en la vida y en la muerte,

ਨਾਨਕ ਸਚੇ ਸਚਿ; ਸਚਿ ਸਮਾਇਆ ॥੪॥੧੨॥੬੪॥

naanak sache sach; sach samaaeaa |4|12|64|

Sant Singh KhalsaO Nanak, the true ones are truly absorbed into the True Lord. ||4||12||64||
Manmohan SinghNanak, the true are, truly absorbed in the True Lord.
Manmohan Singh (Punjabi)ਨਾਨਕ, ਸਚਿਆਰ, ਨਿਸਚਿਤ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਓਹ ਪੁਰਖ ਸਚੇ ਹੈਂ ਜਿਨ ਕਾ ਮਨ (ਸਚਿ) ਪਰਮਾਤਮਾ ਮੇਂ (ਸਚਿ) ਨਿਸਚਯ ਕਰ ਕੇ ਸਮਾਇਆ ਹੈ॥੪॥੧੨॥੬੪॥
Prof. Sahib Singh(ਕਿਉਂਕਿ) ਹੇ ਨਾਨਕ! ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਹੀ ਸਦਾ ਲੀਨ ਰਹੇ ਅਤੇ ਸਦਾ-ਥਿਰ ਪ੍ਰਭੂ ਦਾ ਰੂਪ ਬਣੇ ਰਹੇ (ਸਦਾ-ਥਿਰ ਪ੍ਰਭੂ ਨਾਲ ਇਕ-ਇਕ ਹੋਏ ਰਹੇ) ॥੪॥੧੨॥੬੪॥

ਪਦ ਅਰਥ ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ॥੪॥੧੨॥੬੪॥

* ਨੋਟ: ਆਸਾ ਘਰੁ ੮ ਕੇ ਕਾਫੀ-ਲਫ਼ਜ਼ 'ਕੇ' ਪੁਲਿੰਗ ਹੈ। ਜੇ ਲਫ਼ਜ਼ 'ਕਾਫੀ' 'ਕਾਫ਼ੀਆਂ' ਵਾਸਤੇ ਹੁੰਦਾ ਤਾਂ 'ਕੇ' ਦੇ ਥਾਂ 'ਕੀਆਂ' ਹੁੰਦਾ। ਸੋ, 'ਕਾਫੀ' ਰਾਗ ਦਾ ਨਾਮ ਹੈ। ਆਸਾ ਘਰ ਅਠਵੇਂ ਦੇ ਦੋ ਸ਼ਬਦ ਰਾਗ ਕਾਫੀ ਨਾਲ ਮਿਲਾ ਕੇ ਗਾਏ ਜਾਣ ਵਾਲੇ।

SikhNet (Spanish)porque aquéllos, dice Nanak, se vuelven Verdaderos habitando en la Verdad, y se inmergen en la Verdad del Señor. (4‑12‑64)

Open this shabad →

Shabad Guru Ramdas Ji Raag Aasaa

ਆਸਾ ਮਹਲਾ ੪ ॥

aasaa mahalaa 4 |

Sant Singh KhalsaAasaa, Fourth Mehl:
Manmohan SinghAsa 4th Guru.
Manmohan Singh (Punjabi)ਆਸਾ ਚੌਥੀ ਪਾਤਸ਼ਾਹੀ।
SikhNet (Spanish)Asa, Mejl Guru Ram Das, Cuarto Canal Divino.

ਜਨਮੁ ਪਦਾਰਥੁ ਪਾਇ; ਨਾਮੁ ਧਿਆਇਆ ॥

janam padaarath paae; naam dhiaaeaa |

Sant Singh KhalsaHaving obtained the treasure of this human birth, I meditate on the Naam, the Name of the Lord.
Manmohan SinghObtaining the wealth of human birth, I contemplate over the Name.
Manmohan Singh (Punjabi)ਮਨੁੱਖੀ ਪੈਦਾਇਸ਼ ਦੀ ਦੌਲਤ ਪਰਾਪਤ ਕਰਕੇ, ਮੈਂ ਨਾਮ ਦਾ ਅਰਾਧਨ ਕਰਦਾ ਹਾਂ।
Fareedkot Teekaਜਿਨੋਂ ਨੇ ਮਨੁਖ ਜਨਮ ਪਦਾਰਥ ਪਾਇ ਕਰ ਨਾਮੁ ਧਿਆਇਆ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ,

ਪਦ ਅਰਥ ਪਦਾਰਥੁ = ਕੀਮਤੀ ਵਸਤ। ਪਾਇ = ਪ੍ਰਾਪਤ ਕਰ ਕੇ।

SikhNet (Spanish)Habiendo obtenido la maravillosa Bendición de este nacimiento humano, habito en el Naam, el Nombre del Señor

ਗੁਰ ਪਰਸਾਦੀ ਬੁਝਿ; ਸਚਿ ਸਮਾਇਆ ॥੧॥

gur parasaadee bujh; sach samaaeaa |1|

Sant Singh KhalsaBy Guru's Grace, I understand, and I am absorbed into the True Lord. ||1||
Manmohan SinghKnowing the essence, by Guru's grace, I am absorbed in the True One.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਜਾਣ ਕੇ, ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।
Fareedkot Teekaਤਿਨੋਂ ਕਾ ਮਨ ਗੁਰੋਂ ਕੀ ਕ੍ਰਿਪਾ ਸੇ ਤਤ੍ਵ ਮਿਥਿਆ ਕੋ ਬੂਝ ਕਰ ਸਚ ਮੇਂ ਸਮਾਇਆ ਹੈ॥੧॥☬ਪ੍ਰਸ਼ਨ: ਨਾਮ ਕਿਨ ਕੋ ਮਿਲਤਾ ਹੈ?☬ਉੱਤਰ:
Prof. Sahib Singhਗੁਰੂ ਦੀ ਕਿਰਪਾ ਨਾਲ (ਉਹ ਮਨੁੱਖਾ ਜਨਮ ਦੀ ਕਦਰ) ਸਮਝ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਏ ॥੧॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਬੁਝਿ = ਸਮਝ ਕੇ, ਕਦਰ ਸਮਝ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥

SikhNet (Spanish)y conociendo la Esencia de la Gracia del Guru, me inmerjo en la Verdad de Dios. (1)

ਜਿਨੑ ਧੁਰਿ ਲਿਖਿਆ ਲੇਖੁ; ਤਿਨੑੀ ਨਾਮੁ ਕਮਾਇਆ ॥

jina dhur likhiaa lekh; tinaee naam kamaaeaa |

Sant Singh KhalsaThose who have such pre-ordained destiny practice the Naam.
Manmohan SinghThey, who have such a preordained writ, practise the Name.
Manmohan Singh (Punjabi)ਜਿਨ੍ਹਾਂ ਦੀ ਮੁਢਲੀ ਲਿਖੀ ਹੋਈ ਐਸੀ ਲਿਖਤਕਾਰ ਹੈ, ਉਹ ਨਾਮ ਦੀ ਕਮਾਈ ਕਰਦੇ ਹਨ।
Fareedkot Teekaਜਿਨੋਂ ਕੇ ਮਸਤਕ ਮੇਂ ਧੁਰ ਸੇ ਅਕਾਲ ਪੁਰਖ ਨੇ ਲੇਖ ਲਿਖਾ ਹੈ ਤਿਨੋਂ ਨੇ ਨਾਮ ਕੋ ਕਮਾਯਾ ਹੈ॥
Prof. Sahib Singh(ਹੇ ਭਾਈ!) ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦੇ ਨਾਮ ਸਿਮਰਨ ਦਾ ਕਮਾਈ ਕੀਤੀ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਇਹ ਕਮਾਈ ਕਰਨ ਦਾ ਲੇਖ ਲਿਖਿਆ ਹੋਇਆ ਹੈ (ਜਿਨ੍ਹਾਂ ਦੇ ਅੰਦਰ ਸਿਮਰਨ ਕਰਨ ਦੇ ਸੰਸਕਾਰ ਮੌਜੂਦ ਹਨ)।

ਪਦ ਅਰਥ ਧੁਰਿ = ਧੁਰੋਂ ਪ੍ਰਭੂ ਦੇ ਹੁਕਮ ਨਾਲ। ਤਿਨੀ = ਉਹਨਾਂ ਨੇ ਹੀ।

SikhNet (Spanish)Aquéllos seres en cuyo Destino escrito por Dios, estaba así previsto, practicaron el Naam,

ਦਰਿ ਸਚੈ ਸਚਿਆਰ; ਮਹਲਿ ਬੁਲਾਇਆ ॥੧॥ ਰਹਾਉ ॥

dar sachai sachiaar; mehal bulaaeaa |1| rahaau |

Sant Singh KhalsaThe True Lord summons the truthful to the Mansion of His Presence. ||1||Pause||
Manmohan SinghThe True Lord summons the true at His Mansion's gate. Pause.
Manmohan Singh (Punjabi)ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਮੰਦਰ ਦੇ ਬੂਹੇ ਤੇ ਸੱਦ ਲੈਂਦਾ ਹੈ। ਠਹਿਰਾਉ।
Fareedkot Teekaਔਰ ਸਚੇ ਪਰਮਾਤਮਾ ਕੇ ਦ੍ਵਾਰੇ ਪਰ ਸਚੇ ਹੋ ਗਏ ਹੈਂ, ਤਿਨ ਕੋ ਮਹਲ ਕੇ ਅੰਦਰ ਬੁਲਾਇਆ ਹੈ ਅਰਥਾਤ ਸ੍ਵਰੂਪ ਲਾਭ ਹੂਆ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦਿਆ ਜਾਂਦਾ ਹੈ (ਆਦਰ ਮਿਲਦਾ ਹੈ) ॥੧॥ ਰਹਾਉ ॥

ਪਦ ਅਰਥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰ = ਸੁਰਖ਼ਰੂ। ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ ॥੧॥ ਰਹਾਉ ॥

SikhNet (Spanish)el Nombre del Señor y fueron llamados por el Verdadero Señor a Su Puerta Real. (1-Pausa)

ਅੰਤਰਿ ਨਾਮੁ ਨਿਧਾਨੁ; ਗੁਰਮੁਖਿ ਪਾਈਐ ॥

antar naam nidhaan; guramukh paaeeai |

Sant Singh KhalsaDeep within is the treasure of the Naam; it is obtained by the Gurmukh.
Manmohan SinghWithin us is the Name treasure, but it is obtained, through the Guru.
Manmohan Singh (Punjabi)ਸਾਡੇ ਅੰਦਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
Fareedkot Teeka(ਨਿਧਾਨੁ) ਆਸੁਰੇ ਰੂਪ ਨਾਮ ਅੰਤਸਕਰਣ ਮੇਂ ਹੈ ਗੁਰੋਂ ਦ੍ਵਾਰੇ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਭਾਈ!) ਨਾਮ-ਖ਼ਜ਼ਾਨਾ ਹਰੇਕ ਮਨੁੱਖ ਦੇ ਅੰਦਰ ਮੌਜੂਦ ਹੈ, ਪਰ ਇਹ ਲੱਭਦਾ ਹੈ ਗੁਰੂ ਦੀ ਸਰਨ ਪਿਆਂ।

ਪਦ ਅਰਥ ਅੰਤਰਿ = (ਸਭ ਦੇ) ਅੰਦਰ। ਨਿਧਾਨੁ = ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ।

SikhNet (Spanish)En nuestro interior enaltecemos el Tesoro del Nombre a través del Shabd de la Palabra del Guru,

ਅਨਦਿਨੁ ਨਾਮੁ ਧਿਆਇ; ਹਰਿ ਗੁਣ ਗਾਈਐ ॥੨॥

anadin naam dhiaae; har gun gaaeeai |2|

Sant Singh KhalsaNight and day, meditate on the Naam, and sing the Glorious Praises of the Lord. ||2||
Manmohan SinghNight and day repeat the Name, and sing God's praise.
Manmohan Singh (Punjabi)ਰਾਤ ਦਿਹੁੰ ਨਾਮ ਨੂੰ ਆਰਾਧ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਜਿਨ ਕੋ ਪ੍ਰਾਪਤਿ ਹੋਤਾ ਹੈ, ਸੋ ਰਾਤ ਦਿਨ ਹਰਿ ਨਾਮ ਕੋ ਧਿਆਇ ਕਰ ਪੁਨਾ ਹਰਿ ਕੇ ਗੁਣੋਂ ਕਾ ਗਾਇਨ ਕਰਤੇ ਹੈਂ॥੨॥
Prof. Sahib Singh(ਇਸ ਵਾਸਤੇ) ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ ਕੇ (ਆਉ, ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਗਾਂਦੇ ਰਹੀਏ ॥੨॥

ਪਦ ਅਰਥ ਅਨਦਿਨੁ = ਹਰ ਰੋਜ਼ {अनुदिनां}। ਗਾਈਐ = ਆਓ ਗਾਵੀਏ ॥੨॥

SikhNet (Spanish)y así vivimos siempre en el Nombre cantando Su Alabanza. (2)

ਅੰਤਰਿ ਵਸਤੁ ਅਨੇਕ; ਮਨਮੁਖਿ ਨਹੀ ਪਾਈਐ ॥

antar vasat anek; manamukh nahee paaeeai |

Sant Singh KhalsaDeep within are infinite substances, but the self-willed manmukh does not find them.
Manmohan SinghWithin us are infinite commodities, but an apostate finds them not.
Manmohan Singh (Punjabi)ਸਾਡੇ ਅੰਦਰ ਬੇਅੰਤ ਸ਼ੈਆਂ ਹਨ ਪ੍ਰੰਤੂ, ਅਧਰਮੀ ਉਨ੍ਹਾਂ ਨੂੰ ਹਾਸਲ ਨਹੀਂ ਕਰਦਾ।
Fareedkot Teekaਅੰਤਸਕਰਣ ਮੇਂ ਹੀ ਅਨੇਕ ਸਭ ਗੁਣੋਂ ਰੂਪੀ ਵਾ ਅਨੇਕ ਰੂਪਤਾ ਕੇ ਧਾਰਨ ਹਾਰ ਪਰਮੇਸ੍ਵਰ ਰੂਪ ਬਸਤਾ ਹੈ, ਪਰੰਤੂ ਮਨਮੁਖਤਾ ਸੇ ਨਹੀਂ ਪ੍ਰਾਪਤਿ ਹੋਤੀ ਹੈ॥
Prof. Sahib Singh(ਹੇ ਭਾਈ!) ਨਾਮ-ਪਦਾਰਥ ਹਰੇਕ ਦੇ ਅੰਦਰ ਹੈ (ਪਰਮਾਤਮਾ ਵਾਲੇ) ਅਨੇਕਾਂ (ਗੁਣ) ਹਰੇਕ ਦੇ ਅੰਦਰ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਕੁਝ ਭੀ ਨਹੀਂ ਲੱਭਦਾ।

ਪਦ ਅਰਥ ਵਸਤੁ = ਨਾਮ-ਪਦਾਰਥ। ਅਨੇਕ = ਅਨੇਕਾਂ ਗੁਣ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ।

SikhNet (Spanish)Dentro de nosotros hay maravillas infinitas, pero no son reveladas al Mamukj

ਹਉਮੈ ਗਰਬੈ ਗਰਬੁ; ਆਪਿ ਖੁਆਈਐ ॥੩॥

haumai garabai garab; aap khuaaeeai |3|

Sant Singh KhalsaIn egotism and pride, the mortal's proud self consumes him. ||3||
Manmohan SinghThrough egotism, man practises pride and ruins himself.
Manmohan Singh (Punjabi)ਹੰਕਾਰ ਦੇ ਰਾਹੀਂ ਆਦਮੀ ਗਰੂਰ ਕਰਦਾ ਹੈ ਅਤੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ।
Fareedkot Teekaਕਾਰਨ ਯਹ ਹੈ ਕਿ ਹੰਤਾ ਮਮਤਾ ਕਰ ਕੇ ਮਨਮੁਖ ਹੰਕਾਰੀ ਹੋ ਜਾਤੇ ਹੈਂ, ਉਸੀ ਹੰਕਾਰ ਕਰ ਕੇ ਅਪਨੇ ਕੋ (ਖੁਆਈਐ) ਭੁਲਾਇ ਬੈਠਤੇ ਹੈਂ॥੩॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਹਉਮੈ ਦੇ ਕਾਰਨ (ਆਪਣੀ ਸੂਝ-ਬੂਝ ਦਾ ਹੀ) ਅਹੰਕਾਰ ਕਰਦਾ ਰਹਿੰਦਾ ਹੈ, (ਤੇ ਇਸ ਤਰ੍ਹਾਂ) ਆਪ ਹੀ (ਪਰਮਾਤਮਾ ਤੋਂ) ਵਿਛੁੜਿਆ ਰਹਿੰਦਾ ਹੈ ॥੩॥

ਪਦ ਅਰਥ ਗਰਬੈ = ਗਰਬਦਾ ਹੈ, ਅਹੰਕਾਰ ਕਰਦਾ ਹੈ। ਗਰਬੁ = ਅਹੰਕਾਰ। ਖੁਆਈਐ = ਖੁੰਝਿਆ ਫਿਰਦਾ ਹੈ ॥੩॥

SikhNet (Spanish)porque su Ser Divino es consumido por su ego. (3)

ਨਾਨਕ ਆਪੇ ਆਪਿ; ਆਪਿ ਖੁਆਈਐ ॥

naanak aape aap; aap khuaaeeai |

Sant Singh KhalsaO Nanak, his identity consumes his identical identity.
Manmohan SinghNanak, by his own deeds, the mortal destroys his ownself.
Manmohan Singh (Punjabi)ਨਾਨਕ ਆਪਣੇ ਨਿੱਜ ਦੇ ਅਮਲਾਂ ਦੁਆਰਾ ਪ੍ਰਾਣੀ ਆਪਣੇ ਆਪ ਨੂੰ ਨਸ਼ਟ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਆਪ ਹੀ ਆਪ ਜੋ ਅਕਾਲ ਪੁਰਖ ਹੈ, ਸੋ ਤਬ ਮਿਲਤਾ ਹੈ, ਜਬ (ਆਪ ਖੁਆਈਐ) ਆਪਾ ਭਾਉ ਖੋਇ ਦੀਜੀਏ॥
Prof. Sahib Singhਹੇ ਨਾਨਕ! ਮਨਮੁਖ ਮਨੁੱਖ ਸਦਾ ਆਪ ਹੀ (ਆਪਣੀ ਹੀ ਮਨਮੁਖਤਾ ਦੇ ਕਾਰਨ) ਪਰਮਾਤਮਾ ਤੋਂ ਵਿੱਛੁੜਿਆ ਰਹਿੰਦਾ ਹੈ।

ਪਦ ਅਰਥ ਨਾਨਕ = ਹੇ ਨਾਨਕ! ਆਪੇ = ਆਪ ਹੀ।

SikhNet (Spanish)Oh, dice Nanak, en ego uno se destruye a sí mismo,

ਗੁਰਮਤਿ ਮਨਿ ਪਰਗਾਸੁ; ਸਚਾ ਪਾਈਐ ॥੪॥੧੩॥੬੫॥

guramat man paragaas; sachaa paaeeai |4|13|65|

Sant Singh KhalsaThrough the Guru's Teachings, the mind is illumined, and meets the True Lord. ||4||13||65||
Manmohan SinghBy Guru's instruction, the True Lord. instruction, the True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਤਮਾਂ ਰੋਸ਼ਨ ਥੀਂ ਵੰਞਦੀ ਹੈ ਅਤੇ ਸੱਚੀ ਸਾਈਂ ਨੂੰ ਮਿਲ ਪੈਂਦੀ ਹੈ।
Fareedkot Teekaਔਰ ਗੁਰੋਂ ਕੀ ਦੀ ਹੂਈ ਜੋ ਬੁਧਿ ਹੈ ਤਿਸ ਕਰ ਕੇ ਮਨ ਮੇਂ ਪ੍ਰਕਾਸ਼ ਹੋਇ ਤਬ ਸਤ ਸਰੂਪ ਮਿਲਤਾ ਹੈ॥੪॥੧੩॥੬੫॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਮਨ ਵਿਚ ਚਾਨਣ ਹੋ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ॥੪॥੧੩॥੬੫॥

ਪਦ ਅਰਥ ਮਨਿ = ਮਨ ਵਿਚ। ਪਰਗਾਸੁ = (ਸਹੀ ਜੀਵਨ ਦਾ) ਚਾਨਣ ॥੪॥੧੩॥੬੫॥

SikhNet (Spanish)pero cuando a través del Shabd de la Palabra del Guru, la mente es iluminada; uno obtiene de forma espontánea al Uno Verdadero. (4‑13‑65)

Open this shabad →

Shabad Guru Ramdas Ji Raag Aasaa

ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ॥

raag aasaavaree ghar 16 ke 2 mahalaa 4 sudhang |

Sant Singh KhalsaRaag Aasaavaree, 2 Of Sixteenth House, Fourth Mehl, Sudhang:
Manmohan SinghAsawari Measure. 4th Guru.
Manmohan Singh (Punjabi)ਰਾਗ ਆਸਾਵਰੀ ਚੌਥੀ ਪਾਤਸ਼ਾਹੀ।
Fareedkot Teeka(ਸੁਧੰਗ) ਹੇ (ਅੰਗ) ਪਿਆਰੇ ਸੁਧ ਕਰੋ॥
Prof. Sahib Singhਰਾਗ ਆਸਾਵਰੀ, ਘਰ ੧੬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੁਗੰਧ'।
SikhNet (Spanish)Asa vari (de forma pura), Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਉ ਅਨਦਿਨੁ; ਹਰਿ ਨਾਮੁ ਕੀਰਤਨੁ ਕਰਉ ॥

hau anadin; har naam keeratan krau |

Sant Singh KhalsaNight and day, I sing the Kirtan, the Praises of the Name of the Lord.
Manmohan SinghNight and day, I sing the praise of God's Name.
Manmohan Singh (Punjabi)ਰੈਣੂ ਦਿਹੁੰ ਮੈਂ ਵਾਹਿਗੁਰੂ ਨਾਮ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਮੈਂ ਰਾਤ ਦਿਨ ਹਰਿ ਨਾਮ ਕਾ ਕੀਰਤਨ ਕਰਤਾ ਹੂੰ॥
Prof. Sahib Singh(ਹੇ ਭਾਈ!) ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।

ਪਦ ਅਰਥ ਹਉ = ਮੈਂ। ਅਨਦਿਨੁ = ਹਰ ਰੋਜ਼। ਕਰਉ = ਕਰਦਾ ਹਾਂ, ਕਰਉਂ।

SikhNet (Spanish)Día y noche canto las Alabanzas del Señor; el Verdadero Guru me ha hecho sabio en el Naam,

ਸਤਿਗੁਰਿ ਮੋ ਕਉ. ਹਰਿ ਨਾਮੁ ਬਤਾਇਆ; ਹਉ. ਹਰਿ ਬਿਨੁ, ਖਿਨੁ ਪਲੁ. ਰਹਿ ਨ ਸਕਉ ॥੧॥ ਰਹਾਉ ॥

satigur mo kau. har naam bataaeaa; hau. har bin, khin pal. reh na skau |1| rahaau |

Sant Singh KhalsaThe True Guru has revealed to me the Name of the Lord; without the Lord, I cannot live, for a moment, even an instant. ||1||Pause||
Manmohan SinghThe True Guru has informed me of the Lord's Name and without God, I cannot live even for an instant or a moment. Pause.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਦੱਸਿਆ ਹੈ। ਵਾਹਿਗੁਰੂ ਦੇ ਬਗੈਰ, ਮੈਂ ਇਕ ਮੁਹਤ ਜਾਂ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ। ਠਹਿਰਾਉ।
Fareedkot Teekaਸਤਗੁਰੋਂ ਨੇ ਮੁਝ ਕੋ ਹਰਿ ਨਾਮ ਕਾ ਸਿਮਰਣ ਬਤਾਯਾ ਹੈ, ਤਾਂ ਤੇ ਮੈਂ ਹਰਿ ਸੇ ਬਿਨਾਂ ਖ੍ਯਣ ਪਲ ਮਾਤ੍ਰ ਭੀ ਰਹਿ ਨਹੀਂ ਸਕਤਾ ਹੂੰ॥੧॥ ਰਹਾਉ ॥
Prof. Sahib Singh(ਜਦੋਂ ਦੀ) ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦੱਸ ਪਾਈ ਹੈ (ਤਦੋਂ ਤੋਂ) ਮੈਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਕ ਘੜੀ ਪਲ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਮੋ ਕਉ = ਮੈਨੂੰ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ ॥੧॥ ਰਹਾਉ ॥

SikhNet (Spanish)el Nombre del Señor, y ahora, sin Él, no puedo vivir ni siquiera por un instante. (1‑Pausa)

ਹਮਰੈ ਸ੍ਰਵਣੁ. ਸਿਮਰਨੁ ਹਰਿ ਕੀਰਤਨੁ; ਹਉ. ਹਰਿ ਬਿਨੁ, ਰਹਿ ਨ ਸਕਉ ਹਉ ਇਕੁ ਖਿਨੁ ॥

hamarai sravan. simaran har keeratan; hau. har bin, reh na skau hau ik khin |

Sant Singh KhalsaMy ears hear the Lord's Kirtan, and I contemplate Him; without the Lord, I cannot live, even for an instant.
Manmohan SinghI hear and contemplate upon God's praise. Without God, I cannot sustain life even for a trice.
Manmohan Singh (Punjabi)ਵਾਹਿਗੁਰੂ ਦੀ ਉਸਤਤੀ ਮੈਂ ਸੁਣਦਾ ਅਤੇ ਉਸਦਾ ਚਿੰਤਨ ਕਰਦਾ ਹਾਂ। ਵਾਹਿਗੁਰੂ ਦੇ ਬਾਝੋਂ ਮੈਂ ਇੱਕ ਪਲ ਭਰ ਭੀ ਜੀਊਦਾਂ ਨਹੀਂ ਰਹਿ ਸਕਦਾ।
Fareedkot Teekaਹਮਾਰੈ ਸ੍ਰਵਣ ਭੀ ਹਰਿ ਕਾ ਹੈ, ਮੈਂ ਸਿਮਰਨ ਭੀ ਹਰਿ ਕਾ ਕਰਤਾ ਹੂੰ, ਕੀਰਤਨ ਭੀ ਹਰਿ ਕਾ ਕਰਤਾ ਹੂੰ, ਮੈਂ ਏਕ ਖਿਨ ਭੀ ਹਰਿ ਨਾਮ ਸੇ ਬਿਨਾਂ ਰਹਿ ਨਹੀਂ ਸਕਤਾ॥
Prof. Sahib Singh(ਹੇ ਭਾਈ!) ਮੇਰੇ ਪਾਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪਰਮਾਤਮਾ ਦਾ ਨਾਮ ਜਪਣਾ ਹੀ (ਰਾਸ-ਪੂੰਜੀ) ਹੈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ।

ਪਦ ਅਰਥ ਹਮਰੈ = ਮੇਰੇ ਪਾਸ। ਸ੍ਰਵਣੁ = ਸੁਣਨ।

SikhNet (Spanish)Yo no escucho, ni recito, ni contemplo algo que no sea la Canción del Señor; no, yo no puedo existir ni un momento sin mi Señor.

ਜੈਸੇ ਹੰਸੁ. ਸਰਵਰ ਬਿਨੁ, ਰਹਿ ਨ ਸਕੈ; ਤੈਸੇ ਹਰਿ ਜਨੁ, ਕਿਉ ਰਹੈ ਹਰਿ ਸੇਵਾ ਬਿਨੁ ॥੧॥

jaise hans. saravar bin, reh na sakai; taise har jan, kiau rahai har sevaa bin |1|

Sant Singh KhalsaAs the swan cannot live without the lake, how can the Lord's slave live without serving Him? ||1||
Manmohan SinghAs a swan cannot live without a tank, similarly how can God's slave live without Lord's service?
Manmohan Singh (Punjabi)ਜਿਸ ਤਰ੍ਹਾਂ ਰਾਜ-ਹੰਸ ਤਾਲਾਬ ਦੇ ਬਾਝੋਂ ਰਹਿ ਨਹੀਂ ਸਕਦਾ, ਏਸੇ ਤਰ੍ਹਾ ਵਾਹਿਗੁਰੂ ਦਾ ਗੋਲਾ, ਸੁਆਮੀ ਦੀ ਘਾਲ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹੈ?
Fareedkot Teekaਬਿਚਾਰ ਕਰ ਦੇਖੋ ਜੈਸੇ ਹੰਸ ਬਿਨਾਂ ਮਾਨ ਸਰੋਵਰ ਰਹਿ ਨਹੀਂ ਸਕਤਾ ਤੈਸੇ ਹਰਿ ਕਾ ਦਾਸੁ ਹਰਿ ਸੇਵਾ ਬਿਨਾਂ ਕੈਸੇ ਰਹਿ ਸਕਤਾ ਹੈ॥੧॥
Prof. Sahib Singhਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਨਹੀਂ ਰਹਿ ਸਕਦਾ ॥੧॥
SikhNet (Spanish)Así como el cisne no vive sin el estanque, así el Sirviente del Señor no vive sin Su Servicio. (1)

ਕਿਨਹੂੰ ਪ੍ਰੀਤਿ ਲਾਈ, ਦੂਜਾ ਭਾਉ ਰਿਦ ਧਾਰਿ; ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥

kinahoon preet laaee, doojaa bhaau rid dhaar; kinahoon preet laaee moh apamaan |

Sant Singh KhalsaSome enshrine love for duality in their hearts, and some pledge love for worldly attachments and ego.
Manmohan SinghSome cherish love for duality and place it in their heart and some profess affection for worldly attachment and pride.
Manmohan Singh (Punjabi)ਕਈ ਦਵੈਤ-ਭਾਵ ਨਾਲ ਪਿਆਰ ਕਰਦੇ ਅਤੇ ਇਸ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ। ਕਈ ਸੰਸਾਰੀ ਲਗਨ ਅਤੇ ਅਭਿਮਾਨ ਨਾਲ ਪਿਰਹੜੀ ਪਾਉਂਦੇ ਹਨ।
Fareedkot Teekaਕਿਸੀ ਨੇ ਦ੍ਵੈਤ ਭਾਉ ਹ੍ਰਿਦੇ ਮੇਂ ਧਾਰਨ ਕਰ ਪ੍ਰੀਤ ਲਗਾਈ ਹੈ, ਕਿਸੀ ਨੇ ਮੋਹ ਸੇ ਲੋਕੋਂ ਕੇ ਅਪਮਾਨ ਕਰਣੇ ਮੇਂ ਪ੍ਰੀਤ ਲਗਾਈ ਹੈ॥
Prof. Sahib Singh(ਹੇ ਭਾਈ!) ਕਿਸੇ ਮਨੁੱਖ ਨੇ ਮਾਇਆ ਦਾ ਪਿਆਰ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ,

ਪਦ ਅਰਥ ਕਿਨ ਹੂੰ = ਕਿਸੇ ਨੇ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਕੋਈ ਹੋਰ ਪਿਆਰ। ਰਿਦ = ਹਿਰਦੇ ਵਿਚ। ਧਾਰਿ = ਧਾਰ ਕੇ। ਅਪਮਾਨ = ਅਭਿਮਾਨ, ਅਹੰਕਾਰ।

SikhNet (Spanish)Algunas mentes son desviadas por la sensación dual de que hay alguien más; otros se apegan a su mente negativa y a su ego,

ਹਰਿ ਜਨ ਪ੍ਰੀਤਿ ਲਾਈ, ਹਰਿ ਨਿਰਬਾਣ ਪਦ; ਨਾਨਕ. ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥

har jan preet laaee, har nirabaan pad; naanak. simarat har har bhagavaan |2|14|66|

Sant Singh KhalsaThe Lord's servant embraces love for the Lord and the state of Nirvaanaa; Nanak contemplates the Lord, the Lord God. ||2||14||66||
Manmohan SinghGod's serf embraces affection for Lord's Immortal status and he (Nanak) meditates on Lord God, the Supreme Master.
Manmohan Singh (Punjabi)ਰੱਬ ਦਾ ਗੋਲਾ, ਸੁਆਮੀ ਦੀ ਅਬਿਨਾਸੀ ਅਵਸਥਾ ਨਾਲ ਪ੍ਰੇਮ ਪਾਉਂਦਾ ਹੈ। ਨਾਨਕ ਸ਼੍ਰੋਮਣੀ ਮਾਲਕ, ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰਿ ਜਨ ਹੈਂ ਤਿੰਨੋ ਨੇ ਨਿਰਬਾਣ ਪਦ ਹਰਿ ਮੇਂ ਪ੍ਰੀਤ ਲਗਾਈ ਹੈ, ਸੋ ਹਰਿ ਹਰਿ ਭਗਵਾਨ ਇਤ੍ਯਾਦਿ ਨਾਮੋਂ ਕਾ ਸਿਮਰਨ ਕਰਤੇ ਹੈਂ॥੨॥੧॥੧੪॥੬੬॥
Prof. Sahib Singhਪਰ ਹੇ ਨਾਨਕ! ਪਰਮਾਤਮਾ ਦੇ ਭਗਤਾਂ ਨੇ ਪਰਮਾਤਮਾ ਨਾਲ ਪ੍ਰੀਤ ਲਾਈ ਹੋਈ ਹੈ। ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ, ਉਹ ਸਦਾ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ ॥੨॥੧੪॥੬੬॥

ਪਦ ਅਰਥ ਨਿਰਬਾਣ ਪਦ = ਵਾਸ਼ਨਾ-ਰਹਿਤ ਅਵਸਥਾ ॥੨॥੧੪॥੬੬॥

* ਨੋਟ: ਘਰੁ ੧੬ ਕੇ ੨-ਸੋਲ੍ਹਵੇਂ ਘਰ ਦੇ ਦੋ ਸ਼ਬਦ। ਸੁਧੰਗ-ਸੁੱਧ ਸੁਰਾਂ ਵਾਲੀ।

SikhNet (Spanish)pero el Sirviente del Señor ama el Estado de Nirvana y entra en ese Estado contemplando al Señor. (2‑14‑66)

Open this shabad →

Shabad Guru Ramdas Ji Raag Aasaa continues on Ang 370

ਆਸਾਵਰੀ ਮਹਲਾ ੪ ॥

aasaavaree mahalaa 4 |

Sant Singh KhalsaAasaavaree, Fourth Mehl:
Manmohan SinghAsawari 4th Guru.
Manmohan Singh (Punjabi)ਆਸਾਵਰੀ ਚੌਥੀ ਪਾਤਸ਼ਾਹੀ।
SikhNet (Spanish)Asa vari, Mejl Guru Ram Das, Cuarto Canal Divino.

ਮਾਈ. ਮੋਰੋ ਪ੍ਰੀਤਮੁ ਰਾਮੁ; ਬਤਾਵਹੁ. ਰੀ ਮਾਈ ॥

maaee. moro preetam raam; bataavahu. ree maaee |

Sant Singh KhalsaO mother, my mother, tell me about my Beloved Lord.
Manmohan SinghMother, O my Mother, tell me of my Beloved Lord.
Manmohan Singh (Punjabi)ਮਾਤਾ, ਹੇ ਮੇਰੀ ਮਾਤਾ! ਮੈਨੂੰ ਮੇਰੇ ਪਿਆਰੇ ਸੁਆਮੀ ਦੀ ਗੱਲਬਾਤ (ਦਾ ਥਹੁ ਪਤਾ) ਦੱਸ।
Fareedkot Teekaਹੇ (ਮਾਈ) ਸੰਤ ਜਨੋਂ ਮੇਰੇ ਪ੍ਯਾਰੇ! (ਮਾਈ) ਮਾ ਪ੍ਰਾਪਤੀ ਜੋ ਰਾਮੁ ਹੈ ਤਿਸ ਕੋ ਬਤਾਵਹੁ॥
Prof. Sahib Singhਹੇ ਮਾਂ! ਮੈਨੂੰ ਦੱਸ ਪਿਆਰਾ ਰਾਮ (ਕਿਥੇ ਹੈ?

ਪਦ ਅਰਥ ਮਾਈ = ਹੇ ਮਾਂ। ਰੀ ਮਾਈ = ਹੇ ਮਾਂ!

SikhNet (Spanish)Oh madre, guíame hasta mi Amor, porque me fascina Su Amor

ਹਉ. ਹਰਿ ਬਿਨੁ ਖਿਨੁ ਪਲੁ, ਰਹਿ ਨ ਸਕਉ; ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥

hau. har bin khin pal, reh na skau; jaise karahal bel reejhaaee |1| rahaau |

Sant Singh KhalsaWithout the Lord, I cannot live for a moment, even an instant; I love Him, like the camel loves the vine. ||1||Pause||
Manmohan SinghWithout God, I cannot live even for a moment and trice for I love Him as the camel does the creeper. Pause.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੈਂ ਇੱਕ ਛਿਨ ਭਰ ਲਈ ਭੀ ਰਹਿ ਨਹੀਂ ਸਕਦੀ, ਕਿਉਂਕਿ ਮੈਂ ਉਸ ਨੂੰ ਇਸ ਤਰ੍ਹਾਂ ਪਿਆਰ ਕਰਦੀ ਹਾਂ, ਜਿਸ ਤਰ੍ਹਾਂ ਊਠ ਇਕ ਵੇਲ ਨੂੰ ਕਰਦਾ ਹੈ। ਠਹਿਰਾਉ।
Fareedkot Teekaਮੈਂ ਤਿਸ ਪ੍ਯਾਰੇ ਬਿਨਾਂ ਖਿਨ ਪਲ ਮਾਤ੍ਰ ਭੀ ਰਹਿ ਨਹੀਂ ਸਕਤਾ, ਜੈਸੇ (ਕਰਹਲੁ) ਊਂਟ ਕੀ ਬੇਲੋਂ ਪਰ (ਰੀਝੀ) ਪ੍ਰੀਤੀ ਆਈ ਹੈ॥੧॥ ਰਹਾਉ ॥
Prof. Sahib Singhਮੈਂ ਉਸ ਹਰੀ (ਦੇ ਦਰਸਨ) ਤੋਂ ਬਿਨਾ ਇਕ ਖਿਨ ਭੀ, ਇਕ ਪਲ ਭੀ (ਸੁਖੀ) ਨਹੀਂ ਰਹਿ ਸਕਦਾ। ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖ਼ੁਸ਼ ਹੁੰਦਾ ਹੈ) ਜਿਵੇਂ ਊਂਠ ਦਾ ਬੱਚਾ ਵੇਲਾਂ ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਕਰਹਲੁ = ਊਂਠ, ਊਂਠ ਦਾ ਬੱਚਾ। ਰੀਝਾਈ = ਰੀਝਦਾ ਹੈ, ਖ਼ੁਸ਼ ਹੁੰਦਾ ਹੈ ॥੧॥ ਰਹਾਉ ॥

SikhNet (Spanish)así como el camello ama su planta trepadora. (1‑Pausa)

ਹਮਰਾ ਮਨੁ. ਬੈਰਾਗ ਬਿਰਕਤੁ ਭਇਓ; ਹਰਿ ਦਰਸਨ ਮੀਤ ਕੈ ਤਾਈ ॥

hamaraa man. bairaag birakat bheo; har darasan meet kai taaee |

Sant Singh KhalsaMy mind has become sad and distant, longing for the Blessed Vision of the Lord's Darshan, my Friend.
Manmohan SinghFor the sake of the sight of God, the Friend, my soul has become sad and unattached.
Manmohan Singh (Punjabi)ਵਾਹਿਗੁਰੂ ਮਿੱਤ੍ਰ ਦੇ ਦੀਦਾਰ ਦੀ ਖ਼ਾਤਰ ਮੇਰੀ ਆਤਮਾ ਉਦਾਸ ਅਤੇ ਅਤੀਤ ਹੋ ਗਈ ਹੈ।
Fareedkot Teekaਹਮਾਰਾ ਮਨ ਹਰਿ ਮਿਤ੍ਰ ਕੇ ਰਮਨ ਕੇ ਹੇਤ ਬੈਰਾਗ ਕਰ ਸੰਸਾਰ ਸੇ ਬਿਰਕਤ ਹੋ ਰਹਾ ਹੈ॥
Prof. Sahib Singh(ਹੇ ਮਾਂ!) ਮਿੱਤਰ ਪ੍ਰਭੂ ਦੇ ਦਰਸਨ ਦੀ ਖ਼ਾਤਰ ਮੇਰਾ ਮਨ ਉਤਾਵਲਾ ਹੋ ਰਿਹਾ ਹੈ, ਮੇਰਾ ਮਨ (ਦੁਨੀਆ ਵਲੋਂ) ਉਪਰਾਮ ਹੋਇਆ ਪਿਆ ਹੈ।

ਪਦ ਅਰਥ ਬੈਰਾਗ = ਵੈਰਾਗਵਾਨ। ਬਿਰਕਤੁ = ਉਦਾਸ, ਉਪਰਾਮ। ਕੈ ਤਾਈ = ਦੀ ਖ਼ਾਤਰ।

SikhNet (Spanish)Ahora mi mente permanece sólo consigo misma añorando la Visión del Señor,

ਜੈਸੇ ਅਲਿ. ਕਮਲਾ ਬਿਨੁ ਰਹਿ ਨ ਸਕੈ; ਤੈਸੇ. ਮੋਹਿ ਹਰਿ ਬਿਨੁ. ਰਹਨੁ ਨ ਜਾਈ ॥੧॥

jaise al. kamalaa bin reh na sakai; taise. mohi har bin. rehan na jaaee |1|

Sant Singh KhalsaAs the bumblebee cannot live without the lotus, I cannot live without the Lord. ||1||
Manmohan SinghAs the black-face-bee cannot live without lotus, so I cannot live without God.
Manmohan Singh (Punjabi)ਜਿਸ ਤਰ੍ਹਾਂ ਭੌਰਾ ਕੰਵਲ ਦੇ ਬਾਝੋਂ ਰਹਿ ਨਹੀਂ ਸਕਦਾ, ਇਸੇ ਤਰ੍ਹਾਂ ਹੀ ਹਰੀ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
Fareedkot Teekaਜੈਸੇ (ਅਲਿ) ਭ੍ਰਮਰ ਕਮਲ ਸੇ ਬਿਨਾਂ ਪ੍ਰਸਿੰਨ ਨਹੀਂ ਰਹਿਤਾ, ਤੈਸੇ ਹਰਿ ਸੇ ਬਿਨਾਂ ਮੁਝ ਸੇ ਰਹਾ ਨਹੀਂ ਜਾਤਾ॥੧॥
Prof. Sahib Singhਜਿਵੇਂ ਭੌਰਾ ਕੌਲ-ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ ॥੧॥

ਪਦ ਅਰਥ ਅਲਿ = ਭੌਰਾ। ਕਮਲਾ = ਕਮਲ, ਕੌਲ-ਫੁੱਲ। ਮੋਹਿ = ਮੈਥੋਂ ॥੧॥

SikhNet (Spanish)y así como la abeja negra no puede estar sin el loto, así yo no puedo vivir sin mi Dios. (1) P. 370.

Open this shabad (7 lines, Angs 369-370) →

Ang 369 of 1430