ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਕੋਈ ਨਿੰਦਕੁ ਹੋਵੈ ਸਤਿਗੁਰੂ ਕਾ; ਫਿਰਿ ਸਰਣਿ ਗੁਰ ਆਵੈ ॥
koee nindak hovai satiguroo kaa; fir saran gur aavai |
Sant Singh KhalsaIf someone slanders the True Guru, and then comes seeking the Guru's Protection,
Manmohan SinghIf some one calumniates the True Guru and, then seeks the Guru's protection;
Manmohan Singh (Punjabi)ਜੇਕਰ ਕੋਈ ਜਣਾ ਗੁਰਾਂ ਦੀ ਬਦਖੋਈ ਕਰਦਾ ਹੈ, ਅਤੇ ਮੁੜ ਕੇ ਗੁਰਾਂ ਦੀ ਪਨਾਹ ਲੈਂਦਾ ਹੈ।
Fareedkot Teekaਜੋ ਕੋਈ ਸਤਿਗੁਰੋਂ ਕਾ ਨਿੰਦਕ ਭੀ ਹੋਵੈ, ਪਰੰਤੂ ਪੁਨਾ ਗੁਰੋਂ ਕੀ ਸਰਨ ਮੇਂ ਆਇ ਜਾਵੈ॥
Prof. Sahib Singh(ਜੇ) ਕੋਈ ਮਨੁੱਖ (ਪਹਿਲਾਂ) ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ (ਪਰ) ਫਿਰ ਗੁਰੂ ਦੀ ਸਰਨ ਆ ਜਾਏ,
SikhNet (Spanish)Si alguien calumnia al Guru Verdadero y después busca su Santuario, sus errores son perdonados por el Guru
ਪਿਛਲੇ ਗੁਨਹ. ਸਤਿਗੁਰੁ ਬਖਸਿ ਲਏ; ਸਤਸੰਗਤਿ ਨਾਲਿ ਰਲਾਵੈ ॥
pichhale gunah. satigur bakhas le; satasangat naal ralaavai |
Sant Singh Khalsathe True Guru forgives him for his past sins, and unites him with the Saints' Congregation.
Manmohan SinghHis past sins the True Guru pardons and unites him with the saints' congregation.
Manmohan Singh (Punjabi)ਉਸ ਦੇ ਪਿਛਲੇ ਪਾਪ ਸੱਚੇ ਗੁਰੂ ਜੀ ਮੁਆਫ ਕਰ ਦਿੰਦੇ ਹਨ ਅਤ ਉਸ ਨੂੰ ਸਾਧ ਸੰਗਤ ਨਾਲ ਜੋੜ ਦਿੰਦੇ ਹਨ।
Fareedkot Teekaਤਿਸ ਕੇ ਪਿਛਲੇ ਗੁਨਾਹਿ ਸਤਿਗੁਰ ਬਖਸ ਲੇਤਾ ਹੈ ਔਰ ਸੰਤੋਂ ਕੀ ਸੰਗਤ ਸਾਥ ਰਲਾਇ ਦੇਤਾ ਹੈ॥
Prof. Sahib Singhਤਾਂ ਸਤਿਗੁਰੂ (ਉਸ ਦੇ) ਪਿਛਲੇ ਔਗੁਣ ਬਖ਼ਸ਼ ਲੈਂਦਾ ਹੈ (ਤੇ ਉਸ ਨੂੰ) ਸਾਧ ਸੰਗਤਿ ਵਿਚ ਰਲਾ ਦੇਂਦਾ ਹੈ।ਪਦ ਅਰਥ ਗੁਨਹ = ਗੁਨਾਹ, ਔਗੁਣ।
SikhNet (Spanish)y Él Mismo lo Bendice con la Congregación de los Santos.
ਜਿਉ ਮੀਹਿ ਵੁਠੈ, ਗਲੀਆ ਨਾਲਿਆ ਟੋਭਿਆ ਕਾ ਜਲੁ; ਜਾਇ ਪਵੈ ਵਿਚਿ ਸੁਰਸਰੀ; ਸੁਰਸਰੀ ਮਿਲਤ. ਪਵਿਤ੍ਰੁ ਪਾਵਨੁ ਹੋਇ ਜਾਵੈ ॥
jiau meehi vutthai, galeea naaliaa ttobhiaa kaa jal; jaae pavai vich surasaree; surasaree milat. pavitru paavan hoe jaavai |
Sant Singh KhalsaWhen the rain falls, the water in the streams, rivers and ponds flows into the Ganges; flowing into the Ganges, it is made sacred and pure.
Manmohan SinghAs with the falling of rain, the water of lanes, brooks and ponds flows into the Ganges and by falling in the Ganges, it is rendered sacred and holy.
Manmohan Singh (Punjabi)ਜਿਸ ਤਰ੍ਹਾਂ ਬਾਰਸ਼ ਪੈਣ ਨਾਲ ਕੂਚਿਆਂ, ਨਦੀਆਂ ਅਤੇ ਛੱਪੜਾਂ ਦਾ ਪਾਣੀ ਗੰਗਾ ਵਿੱਚ ਪੈਂਦਾ ਹੈ, ਅਤੇ ਗੰਗਾ ਵਿੱਚ ਪੈਣ ਨਾਲ ਇਹ ਪਾਕ ਅਤੇ ਪੁਨੀਤ ਹੋ ਜਾਂਦਾ ਹੈ।
Fareedkot Teekaਜਿਸ ਪ੍ਰਕਾਰ ਮੀਂਹ ਕੇ ਬਰਸਣੇ ਸੇ ਗਲੀਆਂ ਨਾਲਿਆਂ ਔਰ ਟੋਭਿਓਂ ਕਾ ਜਲ (ਸੁਰਸਰੀ) ਗੰਗਾ ਮੇਂ ਜਾਇ ਪੜਤਾ ਹੈ। ਤਿਸ ਪਵਿਤ੍ਰ ਗੰਗਾ ਜਲ ਮੇਂ ਮਿਲ ਕਰ ਵੋਹ ਜਲ ਭੀ ਪਾਵਨ ਹੋ ਜਾਤਾ ਹੈ॥
Prof. Sahib Singhਹੇ ਭਾਈ! ਜਿਵੇਂ ਮੀਂਹ ਪਿਆਂ ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ (ਜਦੋਂ) ਗੰਗਾ ਵਿਚ ਜਾ ਪੈਂਦਾ ਹੈ (ਤਾਂ) ਗੰਗਾ ਵਿਚ ਮਿਲਦਿਆਂ (ਹੀ ਉਹ ਪਾਣੀ) ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ,ਪਦ ਅਰਥ ਮੀਹਿ ਵੁਠੈ = {ਪੂਰਬ ਪੂਰਨ ਕਾਰਦੰਤਕ Locative Absolute} ਮੀਂਹ ਪਿਆਂ। ਸੁਰਸਰੀ = ਗੰਗਾ। ਪਾਵਨੁ = ਪਵਿੱਤਰ।
SikhNet (Spanish)Así como la lluvia que cae en forma de río y que desemboca en el Ganges, se purifica,
ਏਹ ਵਡਿਆਈ. ਸਤਿਗੁਰ ਨਿਰਵੈਰ ਵਿਚਿ; ਜਿਤੁ ਮਿਲਿਐ. ਤਿਸਨਾ ਭੁਖ ਉਤਰੈ; ਹਰਿ ਸਾਂਤਿ, ਤੜ ਆਵੈ ॥
eeh vaddiaaee. satigur niravair vich; jit miliai. tisanaa bhukh utarai; har saant, tarr aavai |
Sant Singh KhalsaSuch is the glorious greatness of the True Guru, who has no vengeance; meeting with Him, thirst and hunger are quenched, and instantly, one attains celestial peace.
Manmohan SinghSuch is the greatness in the Uninimical True Guru, that meeting with him, thirst and hunger depart and man instantly obtains Divine peace.
Manmohan Singh (Punjabi)ਇਹੋ ਜਿਹੀ ਹੈ ਬਜ਼ੁਰਗੀ ਦੁਸ਼ਮਨੀ-ਰਹਿਤ ਸੱਚੇ ਗੁਰਾਂ ਵਿੱਚ ਕਿ ਉਨ੍ਹਾਂ ਨਾਲ ਮਿਲਣ ਦੁਆਰਾ ਤਰੇਹ ਤੇ ਭੁੱਖ ਦੂਰ ਹੋ ਜਾਂਦੀਆਂ ਹਨ ਅਤੇ ਬੰਦਾ ਤੁਰੰਤ ਹੀ ਰੱਬੀ ਠੰਢ-ਚੈਨ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਪਰੰਤੂ ਇਹ ਵਡਿਆਈ ਨਿਰਵੈਰ ਸਤਿਗੁਰੋਂ ਕੇ ਬੀਚ ਹੀ ਹੈ। ਜਿਨੋਂ ਕੇ ਮਿਲਨੇ ਕਰ ਤਿਸਨਾ ਰੂਪ ਭੂਖ ਉਤਰ ਜਾਤੀ ਹੈ ਔਰ ਹਰੀ ਕੇ ਸਰੂਪ ਕੋ ਜਾਣ ਕੇ (ਤੜ) ਤਾਤਕਾਲ ਹੀ ਸਾਂਤਿ ਆ ਜਾਤੀ ਹੈ॥
Prof. Sahib Singh(ਤਿਵੇਂ) ਨਿਰਵੈਰ ਸਤਿਗੁਰੂ ਵਿਚ (ਭੀ) ਇਹ ਗੁਣ ਹੈ ਕਿ ਉਸ (ਗੁਰੂ) ਨੂੰ ਮਿਲਿਆਂ (ਮਨੁੱਖ ਦੀ ਮਾਇਆ ਦੀ) ਤ੍ਰਿਹ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ (ਤੇ ਉਸ ਦੇ ਅੰਦਰ) ਪਰਮਾਤਮਾ (ਦੇ ਮਿਲਾਪ) ਦੀ ਠੰਢ ਤੁਰਤ ਪੈ ਜਾਂਦੀ ਹੈ।ਪਦ ਅਰਥ ਜਿਤੁ ਮਿਲਿਐ = ਜਿਸ ਦੇ ਮਿਲਿਆਂ, ਜੇ ਉਹ ਮਿਲ ਪਏ। ਹਰਿ ਸਾਂਤਿ = ਪਰਮਾਤਮਾ (ਦੇ ਮਿਲਾਪ) ਦੀ ਠੰਢ। ਤੜ = ਤੁਰਤ।
SikhNet (Spanish)así también, si encontramos al Guru Verdadero y Sin Venganza, nos purificamos, se calma nuestra ansiedad, y la Paz,
ਨਾਨਕ. ਇਹੁ ਅਚਰਜੁ ਦੇਖਹੁ, ਮੇਰੇ ਹਰਿ ਸਚੇ ਸਾਹ ਕਾ; ਜਿ ਸਤਿਗੁਰੂ ਨੋ ਮੰਨੈ. ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥
naanak. ihu acharaj dekhahu, mere har sache saah kaa; ji satiguroo no manai. su sabhanaan bhaavai |13|1| sudh |
Sant Singh KhalsaO Nanak, behold this wonder of the Lord, my True King! Everyone is pleased with one who obeys and believes in the True Guru. ||13||1|| Sudh||
Manmohan SinghNanak, behold thou this wonder of God. My True King, that he who obeys the True Guru, him every one loves.
Manmohan Singh (Punjabi)ਨਾਨਕ, ਤੂੰ ਵਾਹਿਗੁਰੂ, ਮੇਰੇ ਸੱਚੇ ਪਾਤਿਸ਼ਾਹ ਦਾ ਇਹ ਅਸਚਰਜ ਵੇਖ ਕੇ ਜੋ ਕੋਈ ਸੱਚੇ ਗੁਰਾਂ ਦੀ ਆਗਿਆ ਪਾਲਣ ਕਰਦਾ ਹੈ, ਉਸ ਨੂੰ ਹਰ ਕੋਈ ਪਿਆਰ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਸਚੇ ਸਾਹਿ ਹਰੀ ਕਾ ਇਹੁ ਅਸਚਰਜੁ ਦੇਖੋ! ਜੋ ਸਤਿਗੁਰਾਂ ਨੋ (ਮੰਨੋ) ਪੂਜਨ ਕਰੇ ਸੋ ਸਭਨਾ ਕੋ ਭਾਵਤਾ ਹੈ, ਭਾਵ ਯਹਿ ਤਿਸ ਕੋ ਦੇਖ ਕਰ ਸਭ ਪ੍ਰਸੰਨ ਹੋਤੇ ਹੈਂ॥੧੩॥੧॥ਸੁਧੁ॥☬ਜਗਤ ਕੋ ਮਿਥ੍ਯਾ ਜਨਾਵਤੇ ਹੂਏ ਪੂਰਬ ਕੀ ਬੋਲੀ ਮੇਂ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੧੩॥੧॥ ਸੁਧੁ ॥ਪਦ ਅਰਥ ਸਚੇ ਸਾਹ ਕਾ = ਸਦਾ ਕਾਇਮ ਰਹਿਣ ਵਾਲੇ ਸ਼ਾਹ ਦਾ। ਮੰਨੈ = ਸਰਧਾ ਲਿਆਵੇ। ਭਾਵੈ = ਚੰਗਾ ਲੱਗਦਾ ਹੈ ॥੧੩॥੧॥ਸੁਧੁ ॥
SikhNet (Spanish)instantáneamente, se establece en nosotros. Dice Nanak, ve esta Maravilla de mi Rey Verdadero, a aquél que el Guru ama, ese ser es amado por el mundo entero. (13)