ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਹਰਿ ਪ੍ਰਭੁ ਸਚਾ ਸੋਹਿਲਾ; ਗੁਰਮੁਖਿ ਨਾਮੁ ਗੋਵਿੰਦੁ ॥
har prabh sachaa sohilaa; guramukh naam govind |
Sant Singh KhalsaTrue is the Praise of the Lord God; the Gurmukh chants the Name of the Lord of the Universe.
Manmohan SinghTrue is God Lord's praise. Through the Guru's grace, man utters the World-Lord's Name.
Manmohan Singh (Punjabi)ਸੱਚੀ ਹੈ ਵਾਹਿਗੁਰੂ ਸੁਆਮੀ ਦੀ ਕੀਰਤੀ। ਗੁਰਾਂ ਦੀ ਰਹਿਮਤ ਸਦਕਾ ਬੰਦਾ ਜੱਗ ਦੇ ਮਾਲਕ ਦਾ ਨਾਮ ਉਚਾਰਦਾ ਹੈ।
Fareedkot Teekaਹੇ ਭਾਈ! ਜਿਨੋਂ ਨੇ ਹਰੀ ਪ੍ਰਭੂ ਕਾ ਸਚਾ (ਸੋਹਿਲਾ) ਜਸ ਉਚਾਰਨ ਕੀਆ ਹੈ ਔਰ ਗੁਰਦੁਆਰੇ ਗੋਬਿੰਦ ਕਾ ਨਾਮ ਜਪਾ ਹੈ॥
Prof. Sahib Singhਹੇ ਭਾਈ! ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੀ) ਸਿਫ਼ਤਿ-ਸਾਲਾਹ ਦਾ ਗੀਤ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ (ਮਿਲਦਾ ਹੈ)।
ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਸੋਹਿਲਾ = ਸਿਫ਼ਤਿ-ਸਾਲਾਹ ਦਾ ਗੀਤ। ਗੁਰਮੁਖਿ = ਗੁਰੂ ਦੀ ਸਰਨ ਪਿਆਂ।
SikhNet (Spanish)Bendita es la Alabanza del Señor; por la Gracia del Guru uno contempla Su Nombre,
ਅਨਦਿਨੁ ਨਾਮੁ ਸਲਾਹਣਾ; ਹਰਿ ਜਪਿਆ ਮਨਿ ਆਨੰਦੁ ॥
anadin naam salaahanaa; har japiaa man aanand |
Sant Singh KhalsaPraising the Naam night and day, and meditating on the Lord, the mind becomes blissful.
Manmohan SinghBy praising the Name night and day and contemplating God, the mind becomes happy.
Manmohan Singh (Punjabi)ਰਾਤ ਦਿਨ ਨਾਮ ਦਾ ਜੱਸ ਕਰਨ ਅਤੇ ਵਾਹਿਗੁਰੂ ਦੇ ਸਿਮਰਨ ਦੁਆਰਾ, ਚਿੱਤ, ਪ੍ਰਸੰਨ ਹੋ ਜਾਂਦਾ ਹੈ।
Fareedkot Teekaਤਿਨੋਂ ਨੇ ਦਿਨੇ ਰਾਤ ਨਾਮ ਕਾ ਸਲਾਹਿਣਾ ਕਰ ਕੇ ਹਰੀ ਨਾਮ ਕੋ ਜਾਪਿਆ ਹੈ, ਤਿਨੋਂ ਕੇ ਮਨ ਮੇਂ ਸਦਾ ਅਨੰਦ ਰਹਿਤਾ ਹੈ॥
Prof. Sahib Singh(ਜਿਸ ਮਨੁੱਖ ਨੂੰ ਹਰਿ-ਨਾਮ ਮਿਲਦਾ ਹੈ, ਉਹ) ਹਰ ਵੇਲੇ ਹੀ ਨਾਮ ਸਿਮਰਦਾ ਰਹਿੰਦਾ ਹੈ, ਅਤੇ ਪਰਮਾਤਮਾ ਦਾ ਨਾਮ ਸਿਮਰਦਿਆਂ (ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਮਨਿ = ਮਨ ਵਿਚ।
SikhNet (Spanish)y habitando en Él, su mente entra en Éxtasis.
ਵਡਭਾਗੀ ਹਰਿ ਪਾਇਆ; ਪੂਰਨੁ ਪਰਮਾਨੰਦੁ ॥
vaddabhaagee har paaeaa; pooran paramaanand |
Sant Singh KhalsaBy great good fortune, I have found the Lord, the perfect embodiment of supreme bliss.
Manmohan SinghBy great good destiny, I have obtained my God, the Perfect embodiment of Supreme Bliss.
Manmohan Singh (Punjabi)ਭਾਰੀ ਚੰਗੀ ਪ੍ਰਾਲਭਧ ਦੁਆਰਾ, ਮੈਂ ਆਪਣੇ ਮੁਕੰਮਲ ਮਹਾ ਅਨੰਦ ਸਰੂਪ ਵਾਹਿਗੁਰੂ ਨੂੰ ਪਾ ਲਿਆ ਹੈ।
Fareedkot Teekaਤਿਨ ਵਡਭਾਗੀਓਂ ਨੇ ਸਰਬ ਮੇਂ ਪੂਰਨ ਹਰੀ ਕੋ ਪਾਯਾ ਹੈ, ਤਿਸੀ ਤੇ ਵਹੁ ਪਰਮਾਨੰਦ ਕੋ ਪ੍ਰਾਪਤਿ ਭਏ ਹੈਂ॥
Prof. Sahib Singhਪਰ, ਹੇ ਭਾਈ! ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ।
ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲੇ ਨੇ। ਪਰਮਾਨੰਦੁ = ਸਭ ਤੋਂ ਉੱਚੇ ਅਨੰਦ ਦਾ ਮਾਲਕ ਪ੍ਰਭੂ।
SikhNet (Spanish)Es por una buena fortuna que uno obtiene al Dios Perfecto y de Éxtasis,
ਜਨ ਨਾਨਕ. ਨਾਮੁ ਸਲਾਹਿਆ; ਬਹੁੜਿ. ਨ ਮਨਿ ਤਨਿ ਭੰਗੁ ॥੨॥
jan naanak. naam salaahiaa; bahurr. na man tan bhang |2|
Sant Singh KhalsaServant Nanak praises the Naam; his mind and body shall never again be shattered. ||2||
Manmohan SinghSerf Nanak has praised the Lord's Name and his soul and body shall not again be devastated.
Manmohan Singh (Punjabi)ਨਫਰ ਨਾਨਕ ਨੇ ਪ੍ਰਭੂ ਦੇ ਨਾਮ ਦਾ ਜੱਸ ਗਾਇਨ ਕੀਤਾ ਹੈ ਅਤੇ ਉਸ ਦੀ ਆਤਮਾ ਤੇ ਦੇਹ ਮੁੜ ਕੇ ਬਰਬਾਦ ਨਹੀਂ ਹੋਣਗੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪਰਕਾਰ ਜਿਨੋਂ ਨੇ ਨਾਮ ਕੋ ਸਲਾਹਿਆ ਹੈ, ਤਿਨ ਕੇ ਮਨ ਤਨ ਮੇਂ ਪੁਨਾ ਕੋਈ (ਭੰਗੁ) ਵਿਘਨ ਨਹੀਂ ਹੋਤਾ ਹੈ, ਭਾਵ ਯਹਿ ਤਿਨ ਕੋ ਲੋਕ ਰਸ ਅਨੰਦ ਹੋਤਾ ਹੈ॥੨॥
Prof. Sahib Singhਹੇ ਨਾਨਕ! (ਆਖ-ਜਿਨ੍ਹਾਂ) ਦਾਸਾਂ ਨੇ (ਪਰਮਾਤਮਾ ਦਾ) ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਮੁੜ ਕਦੇ (ਪਰਮਾਤਮਾ ਨਾਲੋਂ) ਵਿੱਥ ਨਹੀਂ ਬਣਦੀ ॥੨॥
ਪਦ ਅਰਥ ਬਹੁੜਿ = ਮੁੜ, ਫਿਰ। ਤਨਿ = ਤਨ ਵਿਚ। ਭੰਗੁ = ਤੋਟ, ਪ੍ਰਭੂ ਨਾਲੋਂ ਵਿਛੋੜਾ ॥੨॥
SikhNet (Spanish)el Sirviente Nanak alaba el Naam, su mente y cuerpo nunca más serán sacudidos. (2)